JasvinderSKhuddian7ਜਿਹੜੇ ਕਿੱਤੇ ਨਿਰੋਲ ਵਪਾਰਿਕ ਜਾਂ ਮਤਲਬਪ੍ਰਸਤੀ ਦੇ ਸਨ ਉਹਨਾਂ ਦੀ ਕਦਰ ਦਿਨੋ ਦਿਨ ...
(31 ਮਈ 2019)

 

ਗੁਰੂ, ਮੁਰਸ਼ਦ ਦਾ ਰੁਤਬਾ ਸਾਡੇ ਧਾਰਮਿਕ ਗ੍ਰੰਥਾਂ ਅਨੁਸਾਰ ਅਵਲ ਦਰਸਾਇਆ ਗਿਆ ਹੈਗੁਰੂ ਹੀ ਹੈ ਜੋ ਰਾਹ ਦਸੇਰਾ ਹੈਗੁਰੂ ਹੀ ਬੱਚੇ ਦੇ ਮਨ ਦੀ ਕੋਰੀ ਫੱਟੀ ਤੇ ਪੂਰਨੇ ਪਾਉਂਦਾ ਹੈਗੁਰੂ ਹੀ ਕੱਚੀ ਮਿੱਟੀ ਨੂੰ ਸਾਂਚੇ ਵਿੱਚ ਢਾਲ਼ਕੇ ਸ਼ਖ਼ਸੀਅਤ ਦੀ ਉਸਾਰੀ ਕਰਦਾ ਹੈ
ਸਮਾਜਿਕ ਬਦਲਾਅ ਹਰ ਪੱਧਰ ਉੱਤੇ ਵਾਪਰਦਾ ਹੈ ਤੇ ਇਹ ਹਰ ਸ਼ੈਅ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ
ਸੰਸਾਰ ਪੱਧਰ ’ਤੇ ਵਾਪਰ ਰਹੇ ਆਰਥਿਕ ਅਤੇ ਸਮਾਜਿਕ ਬਦਲਾਅ ਵਿਅਕਤੀਗਤ ਬਦਲਾਵਾਂ ਦਾ ਕਾਰਨ ਵੀ ਬਣਦੇ ਹਨਕੋਈ ਸਮਾਂ ਸੀ ਜਦੋਂ ਅਧਿਆਪਕ ਦਾ ਰੁਤਬਾ ਅਤੇ ਮਾਣ ਸਤਿਕਾਰ ਸਮਾਜਿਕ ਪੱਧਰ ਤੇ ਸਭ ਤੋਂ ਉੱਪਰ ਹੁੰਦਾ ਸੀਅਧਿਆਪਕ ਨੂੰ ਹਰ ਬੱਚੇ ਦੁਆਰਾ ਆਪਣੇ ਮਾਪਿਆਂ ਸਮਾਨ ਸਮਝਿਆ ਜਾਂਦਾ ਸੀਬੱਚਿਆਂ ਦੇ ਮਾਪੇ ਵੀ ਅਧਿਆਪਕਾਂ ਦਾ ਦਿਲੋਂ ਸਤਿਕਾਰ ਕਰਦੇ ਸਨਅਧਿਆਪਕ ਨੂੰ ਰਾਜਨੀਤਿਕ, ਅਫਸਰਸ਼ਾਹੀ ਅਤੇ ਆਮ ਵਰਗ ਦੇ ਲੋਕਾਂ ਵੱਲੋਂ ਸਭ ਤੋਂ ਵਧ ਸਤਿਕਾਰਤ ਸਮਝਿਆ ਜਾਂਦਾ ਸੀ

ਹੌਲੀ ਹੌਲੀ ਸਮਾਜ ਵਿੱਚ ਖਪਤ ਸੱਭਿਆਚਾਰ ਦਾ ਬੋਲਬਾਲਾ ਹੋਣ ਨਾਲ ਸਮਾਜਿਕ ਤਾਣੇਬਾਣੇ ਵਿੱਚ ਵੀ ਇਹ ਸੱਭਿਆਚਾਰ ਉੱਤਰਨਾ ਸ਼ੁਰੂ ਹੋ ਗਿਆਖ਼ਪਤ ਸੱਭਿਆਚਾਰ ਦਾ ਮੁੱਢਲਾ ਤੇ ਮੁੱਖ ਸਿਧਾਂਤ ਮੁਨਾਫ਼ਾ ਖੋਰੀ ਹੈਇੱਥੇ ਸਿਰਫ ਉਸ ਦਾ ਹੀ ਮੁੱਲ ਪੈਂਦਾ ਹੈ ਜਿਸ ਤੋਂ ਕੋਈ ਮੁਨਾਫ਼ਾ ਖੱਟਿਆ ਜਾ ਸਕਦਾ ਹੈਬਦਲਦੇ ਸਮਾਜਿਕ ਸੰਦਰਭਾਂ ਨੇ ਕਿੱਤਿਆਂ ਪ੍ਰਤੀ ਸੋਚ ਨੂੰ ਵੀ ਬਦਲਣਾ ਸ਼ੁਰੂ ਕਰ ਦਿੱਤਾਜਿਹੜੇ ਕਿੱਤੇ ਨਿਰੋਲ ਵਪਾਰਿਕ ਜਾਂ ਮਤਲਬਪ੍ਰਸਤੀ ਦੇ ਸਨ ਉਹਨਾਂ ਦੀ ਕਦਰ ਦਿਨੋ ਦਿਨ ਵਧਦੀ ਗਈਰਾਜਨੀਤਕ, ਥਾਣਿਆਂ, ਕਚਹਿਰੀਆਂ, ਮਾਲ ਮਹਿਕਮੇ ਨਾਲ ਸੰਬੰਧਤ ਕਿੱਤੇ ਅਤੇ ਇਸ ਨਾਲ ਸੰਬੰਧਤ ਵਿਅਕਤੀਆਂ, ਚਾਹੇ ਉਹ ਹੇਠਲੇ ਦਰਜੇ ਦੇ ਕਰਮਚਾਰੀ ਹੀ ਕਿਉਂ ਨਾ ਹੋਣ, ਆਮ ਵਰਗ ਉਹਨਾਂ ਨਾਲ ਸੁਖਾਲੇ ਸਮਾਜਿਕ ਸਰੋਕਾਰ ਰੱਖਣ ਦੀ ਕੋਸ਼ਿਸ਼ ਕਰਦਾ ਹੈਵਧ ਰਹੇ ਭ੍ਰਿਸ਼ਟਾਚਾਰ ਅਤੇ ਅਨੈਤਿਕਤਾ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਪਹੁੰਚ ਸਰਕਾਰੀ ਤੰਤਰ ਤੱਕ ਹੋਵੇਇਸ ਪਹੁੰਚ ਲਈ ਚੋਰ ਮੋਰੀ ਦਾ ਕੰਮ ਇਹਨਾਂ ਉਪਰੋਕਤ ਲਿਹਾਜਾਂ ਰਾਹੀਂ ਲਿਆ ਜਾਂਦਾ ਹੈ

ਇਸਦੇ ਉਲਟ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਨਿਰੋਲ ਭਾਵਨਾਤਮਕ ਹੈ ਅਤੇ ਮਹਿਜ਼ ਆਪਸੀ ਪਰਸਪਰ ਪਿਆਰ ਅਤੇ ਅਪਣੱਤ ਉੱਤੇ ਹੀ ਨਿਰਭਰ ਕਰਦਾ ਹੈਇਹ ਰਿਸ਼ਤਾ ਬਿਨਾਂ ਕਿਸੇ ਮਤਲਬਪ੍ਰਸਤੀ ਜਾਂ ਮੁਨਾਫ਼ਾਖ਼ੋਰੀ ਦੇ ਸਿਰਫ ਗਿਆਨ ਦੇ ਅਦਾਨ ਪ੍ਰਦਾਨ ਦਾ ਹੀ ਰਿਸ਼ਤਾ ਹੈਖ਼ਪਤ ਸੱਭਿਆਚਾਰ ਨੇ ਸਮਾਜਿਕ ਸਮਝ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੈ ਕਿ ਵਿਅਕਤੀਗਤ ਤੌਰ ’ਤੇ ਅਸੀਂ ਸਿਰਫ ਮੁਨਾਫ਼ਾਖੋਰ ਰਿਸ਼ਤੇ ਹੀ ਨਿਭਾਉਣਾ ਚਾਹੁੰਦੇ ਹਾਂ, ਭਾਵਨਾਤਮਕ ਰਿਸ਼ਤਿਆਂ ਲਈ ਥਾਂ ਦਿਨੋ ਦਿਨ ਸੁੰਗੜ ਰਿਹਾ ਹੈ
ਅਧਿਆਪਕ ਅਤੇ ਵਿਦਿਆਰਥੀ ਦੀ ਭਾਵਨਾਤਮਕ ਸਾਂਝ ਨੂੰ ਸਭ ਤੋਂ ਵੱਡਾ ਖੋਰਾ ਪ੍ਰਾਈਵੇਟ ਅਦਾਰਿਆਂ ਦੇ ਸ਼ੁਰੂ ਹੋਣ ਤੋਂ ਬਾਅਦ ਲੱਗਿਆ
ਅੱਜ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਦਾ ਅਧਿਆਪਕ ਨਾਲ ਰਿਸ਼ਤਾ ਨਿਵਾਣ ਵੱਲ ਜਾ ਰਿਹਾ ਹੈਜਦੋਂ ਬੱਚਿਆਂ ਦੀ ਸਕੂਲੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਤਾਂ ਮਾਪੇ ਅਤੇ ਬੱਚੇ ਉਹਨਾਂ ਦੇ ਅਧਿਆਪਕ ਨਾਲ ਨਿੱਜੀ ਸੰਪਰਕ ਵਿੱਚ ਬਹੁਤ ਘੱਟ ਰਹਿੰਦੇ ਹਨ ਕਿਉਂ ਜੋ ਰਿਸ਼ਤੇ ਦੀ ਤਾਸੀਰ ਭਾਵਨਾਤਮਕ ਤੋਂ ਸਿਰਫ ਮਤਲਬਪ੍ਰਸਤੀ ਤੱਕ ਸੀਮਤ ਰਹਿ ਜਾਂਦੀ ਹੈਇਸਦੇ ਉਲਟ ਉਹ ਵਿਅਕਤੀ ਜਿਨ੍ਹਾਂ ਦੀ ਸਰਕਾਰੇ, ਦਰਬਾਰੇ, ਥਾਣੇ, ਕਚਹਿਰੀਆਂ, ਮਾਲ ਮਹਿਕਮੇ ਆਦਿ ਤੱਕ ਕੋਈ ਥੋੜ੍ਹੀ ਬਹੁਤ ਵੀ ਆਉਣੀ ਜਾਣੀ ਹੋਵੇ, ਉਹਨਾਂ ਨਾਲ ਆਮ ਵਰਗ ਦੇ ਲੋਕ ਰੋਜ਼ਮਰ੍ਹਾ ਦੇ ਕੰਮਾਂ ਤੋਂ ਬਿਨਾਂ ਵੀ ਦੁਆ ਸਲਾਮ ਕਰਨਾ ਜਾਰੀ ਰੱਖਦੇ ਹਨਇਸਦਾ ਸਿੱਧਾ ਕਾਰਨ ਇਹੀ ਹੈ ਕਿ ਮੌਜੂਦਾ ਭ੍ਰਿਸ਼ਟਾਚਾਰ ਅਤੇ ਸਿਫਾਰਿਸ਼ਬਾਜ਼ੀ ਦੇ ਮਾਹੌਲ ਅੰਦਰ ਆਮ ਲੋਕਾਂ ਨੂੰ ਆਸ ਹੁੰਦੀ ਹੈ ਕਿ ਇਹ ਵਿਅਕਤੀ ਕਿਸੇ ਦਿਨ ਸਾਡੇ ਕੰਮ ਆ ਸਕਦਾ ਹੈਇਸ ਤਰ੍ਹਾਂ ਦੀਆਂ ਮੌਕਾਪ੍ਰਸਤ ਸਾਂਝਾਂ ਉਸਾਰਨ ਪਿੱਛੇ ਕੰਮ ਕਰਦੀ ਮਾਨਸਿਕਤਾ ਵੀ ਮੁਨਾਫ਼ਾਖ਼ੋਰੀ ਉੱਤੇ ਕੇਂਦਰਿਤ ਹੁੰਦੀ ਹੈ

ਵਿਦਿਆਰਥੀ ਅਤੇ ਅਧਿਆਪਕ ਦੇ ਰਿਸ਼ਤੇ ਵਿੱਚ ਆ ਰਹੇ ਭਾਵਨਾਤਮਕ ਨਿਘਾਰ ਦਾ ਇੱਕ ਹੋਰ ਕਾਰਨ ਜਨਤਕ ਅਦਾਰਿਆਂ ਵਿੱਚ ਚੱਲ ਰਿਹਾ ਨਿੱਜੀਕਰਨ ਦਾ ਦੌਰ ਵੀ ਹੈਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੱਕ ਦੇ ਅਧਿਆਪਕ ਠੇਕੇਦਾਰੀ ਸਿਸਟਮ ਦੀ ਮਾਰ ਹੰਢਾ ਰਹੇ ਹਨਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕਈ ਦਹਾਕਿਆਂ ਤੋਂ ਪੱਕੀ ਭਰਤੀ ਦਾ ਰਸਤਾ ਬੰਦ ਕੀਤਾ ਹੋਇਆ ਹੈਸਕੂਲ ਅਧਿਆਪਕ ਅਤੇ ਇੱਕ ਦਿਹਾੜੀਦਾਰ ਕਾਮੇ ਦੀਆਂ ਉਜਰਤਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਇੱਕ ਅਧਿਆਪਕ ਸਮਝੌਤੇ ਅਧੀਨ ਰੁਜ਼ਗਾਰ ਪ੍ਰਾਪਤ ਕਰਦਾ ਹੈਇਹ ਸਿੱਧੇ ਤੌਰ ’ਤੇ ਕਿਰਤ ਦੀ ਲੁੱਟ ਹੈਉੱਚ ਵਿੱਦਿਆ ਪ੍ਰਾਪਤ ਬੇਰੁਜ਼ਗਾਰਾਂ ਨੂੰ ਮਜ਼ਦੂਰਾਂ ਤੋਂ ਵੀ ਘੱਟ ਮਿਹਨਤਾਨਾ ਦੇ ਕੇ ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈਇੱਕ ਅਧਿਆਪਕ ਜਦੋਂ ਤੱਕ ਆਰਥਿਕ ਮੁਸ਼ਕਿਲਾਂ ਵਿੱਚ ਹੀ ਘਿਰਿਆ ਰਹੇਗਾ ਉਹ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ਼ ਨਹੀਂ ਨਿਭਾ ਸਕੇਗਾਅਜਿਹੀ ਮਾਨਸਿਕ ਸਥਿਤੀ ਦਾ ਸਿੱਧਾ ਅਸਰ ਅਧਿਆਪਕ ਵਿਦਿਆਰਥੀ ਦੇ ਪਰਸਪਰ ਰਿਸ਼ਤੇ ਉੱਪਰ ਵੀ ਪੈਂਦਾ ਹੈ

ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਨੇ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ ਕੀਤਾ ਹੈਇਸ ਨਾਲ ਅੱਠ ਜਮਾਤਾਂ ਪਾਸ ਕਰਨ ਵਾਲੇ ਅਨਪੜ੍ਹ ਹੀ ਪੈਦਾ ਹੋ ਰਹੇ ਹਨਬੱਚਿਆਂ ਦੀ ਨਜ਼ਰ ਵਿੱਚ ਅਧਿਆਪਕ ਅਤੇ ਸਿੱਖਿਆ ਦਾ ਰੁਤਬਾ ਬਹੁਤ ਹੇਠਾਂ ਤੱਕ ਆ ਗਿਆ ਹੈਬੱਚਿਆਂ ਨੂੰ ਜਦ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਉਹਨਾਂ ਨੇ ਪਾਸ ਤਾਂ ਹੋ ਹੀ ਜਾਣਾ ਹੈ ਤਾਂ ਉਹ ਅਧਿਆਪਕ ਨੂੰ ਬਣਦਾ ਸਤਿਕਾਰ ਨਹੀਂ ਦੇਣਗੇਇਹੀ ਕਾਰਨ ਹੈ ਕਿ ਜਮਾਤ ਵਿੱਚ ਅਨੁਸ਼ਾਸਨਹੀਣਤਾ ਦੀਆਂ ਗਤੀਵਿਧੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਵਿਦਿਆਰਥੀਆਂ ਲਈ ਅਧਿਆਪਕ ਗੁਰੂ ਨਾ ਰਹਿਕੇ ਮਹਿਜ਼ ਮਜ਼ਾਕ ਦਾ ਪਾਤਰ ਬਣ ਗਿਆ ਹੈ

ਸਿੱਖਿਆ ਹੀ ਕਿਸੇ ਕੌਮ ਜਾਂ ਰਾਜ ਲਈ ਭਵਿੱਖ ਦਾ ਖ਼ਾਕਾ ਤਿਆਰ ਕਰਦੀ ਹੈਪੰਜਾਬ ਅੰਦਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਦੇ ਰਸਤੇ ਤੇ ਹਨਸੰਵਾਦ ਲਈ ਕੋਈ ਜਗ੍ਹਾ ਨਾ ਰੱਖ ਕੇ ਸਿਰਫ ਤਾਨਾਸ਼ਾਹੀ ਹੁਕਮ ਸੁਣਾਉਣ ਦਾ ਚਲਣ ਲਗਾਤਾਰ ਜਾਰੀ ਹੈਬਹੁਤ ਸਾਰੇ ਅਜਿਹੇ ਵਿਭਾਗ ਜੋ ਭ੍ਰਿਸ਼ਟਾਚਾਰ ਦੀਆਂ ਸਿਖਰਾਂ ਛੂਹੰਦੇ ਹਨ, ਉਹਨਾਂ ਦੇ ਮੁਕਾਬਲਤਨ ਅਧਿਆਪਕ ਵਰਗ ਅੱਜ ਵੀ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈਸਿੱਖਿਆ ਦਾ ਮੁੱਖ ਘਾੜਾ ਅਧਿਆਪਕ ਹੀ ਹੈਬਾਕੀ ਸਾਰਾ ਸਕੂਲੀ ਬੁਨਿਆਦੀ ਢਾਂਚਾ ਸਿਰਫ ਅਧਿਆਪਕ ਦਾ ਸਹਾਇਕ ਤਾਂ ਹੋ ਸਕਦਾ ਹੈ, ਉਸ ਦਾ ਬਦਲ ਨਹੀਂਜੇਕਰ ਅਧਿਆਪਕ ਮਾਨਸਿਕ, ਆਰਥਿਕ ਅਤੇ ਸਮਾਜਿਕ ਪੱਧਰ ਤੇ ਸੰਤੁਸ਼ਟ ਹੋਵੇਗਾ ਤਾਂ ਹੀ ਉਹ ਚੰਗੇ ਵਿਦਿਆਰਥੀ ਪੈਦਾ ਕਰ ਸਕਦਾ ਹੈਮੌਜੂਦਾ ਰਾਜਨੀਤਿਕ, ਪ੍ਰਸ਼ਾਸਨਿਕ ਅਤੇ ਨਾਗਰਿਕ ਪੱਧਰ ਉੱਤੇ ਸਾਂਝੇ ਯਤਨ ਕਰਦਿਆਂ ਅਧਿਆਪਕ ਦੀ ਮਾਨਸਿਕ ਅਤੇ ਆਰਥਿਕ ਸੰਤੁਸ਼ਟੀ ਨੂੰ ਧਿਆਨ ਵਿੱਚ ਰੱਖਦਿਆਂ ਉਸਦਾ ਸਮਾਜਿਕ ਰੁਤਬਾ ਉੱਚਾ ਚੁੱਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਇੱਕ ਪ੍ਰਸੰਨ ਅਤੇ ਸੰਤੁਸ਼ਟ ਅਧਿਆਪਕ ਹੀ ਪਿੰਡ, ਸੂਬੇ ਅਤੇ ਦੇਸ਼ ਨੂੰ ਵਿਕਾਸ ਦੇ ਰਸਤੇ ਦਾ ਪਾਂਧੀ ਬਣਾ ਸਕਦਾ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1615)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਜਸਵਿੰਦਰ ਖੁੱਡੀਆਂ

ਜਸਵਿੰਦਰ ਖੁੱਡੀਆਂ

Phone: (91 - 95016 - 91300)
Email: (j.inder303@gmail.com)