AjitKamal7“... ਠੇਕੇਦਾਰ ਆਇਆ ਸੀ। ਉਹ ਕੁਝ ਰਕਮ ਦੇ ਗਿਆ ਸੀ। ਤੁਸੀਂ ਸੀਟ ’ਤੇ ਮਿਲੇ ਨਹੀਂ ...
(8 ਮਈ 2019)

 

ਪੁਰਾਣੇ ਜ਼ਮਾਨੇ ਦੇ ਇੱਕ ਨੇਤਾ ਕਿਹਾ ਕਰਦੇ ਸਨ ਕਿ ਦੇਸ਼ ਵਿੱਚ ਰਿਸ਼ਵਤ ਰੱਬ ਵਾਂਗ ਹੈਜਿਵੇਂ ਰੱਬ ਨਹੀਂ ਦਿਸਦਾ ਤਿਵੇਂ ਰਿਸ਼ਵਤ ਵੀ ਦਿਸਦੀ ਨਹੀਂ, ਪਰ ਹੈ ਇਹ ਹਰ ਜਗ੍ਹਾਅੱਜ ਜ਼ਮਾਨਾ ਬਦਲ ਗਿਆ ਹੈਰੱਬ ਤਾਂ ਪਹਿਲਾਂ ਵਾਂਗ ਦਿਸਦਾ ਨਹੀਂ, ਸਿਰਫ ਮਹਿਸੂਸ ਹੀ ਕੀਤਾ ਜਾਂਦਾ ਹੈ, ਪਰ ਰਿਸ਼ਵਤ ਹਰ ਜਗ੍ਹਾ ਸ਼ਰੇਆਮ ਲਈ ਜਾਂਦੀ ਹੈਦੋਵੇਂ ਜੀ ਨੌਕਰੀ ਕਰਦੇ ਹੋਣ ਅਤੇ ਘਰ ਜ਼ਮੀਨ ਜਾਇਦਾਦ ਵੀ ਹੋਵੇ, ਫਿਰ ਵੀ ਕਰਮਚਾਰੀ/ਅਧਿਕਾਰੀ ਬਾਹਰਲੀ ਆਮਦਨ ਦੀ ਤਾਕ ਰੱਖਦੇ ਹਨਅਖਬਾਰਾਂ ਅਜਿਹੀਆਂ ਖਬਰਾਂ ਨਾਲ ਭਰੀਆਂ ਪਈਆਂ ਹੁੰਦੀਆਂ ਹਨਤਨਖਾਹ ਜਾਂ ਆਮ ਕਮਾਈ ਤੋਂ ਵੱਧ ਜਦੋਂ ਆਮਦਨ ਹੋ ਜਾਂਦੀ ਹੈ ਤਾਂ ਮਨੁੱਖ ਲੋੜ ਤੋਂ ਵੱਧ ਖਰੀਦੋ ਫਰੋਖਤ ਕਰਦਾ ਹੈਪਰਿਵਾਰ ਦੇ ਮੈਂਬਰ ਵੀ ਰੋਜ਼ਾਨਾ ਘਰ ਵਾਧੂ ਸਮਾਨ ਵੇਖ ਕੇ ਬਾਗੋ ਬਾਗੋ ਹੁੰਦੇ ਹਨਕੋਈ ਨਹੀਂ ਪੁੱਛਦਾ ਕਿ ਇਹ ਵਾਧੂ ਸਮਾਨ ਕਿਵੇਂ ਅਤੇ ਕਿੱਥੋਂ ਆਇਆ

ਪਰ ਇੱਕ ਜ਼ਮਾਨਾ ਹੁੰਦਾ ਸੀ, ਕਿ ਘਰ ਦੇ ਬਜ਼ੁਰਗ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿੰਦੇ ਸਨ ਕਿ ਕਿਸੇ ਨੂੰ ਤੰਗ ਨਹੀਂ ਕਰਨਾ, ਕਿਸੇ ਦਾ ਦਿਲ ਨਹੀਂ ਦੁਖਾਉਣਾ ਸਰਕਾਰੀ ਕਰਮਚਾਰੀਆਂ ਨੂੰ ਹਦਾਇਤ ਹੁੰਦੀ ਸੀ ਕਿ ਕਿਸੇ ਕੰਮ ਲਈ ਰਿਸ਼ਵਤ ਨਹੀਂ ਲੈਣੀ

ਉਦਯੋਗ ਵਿਭਾਗ, ਪੰਜਾਬ ਵਿੱਚ ਇੱਕ ਪੋਸਟ ਜਾਇੰਟ ਕੰਟਰੋਲਰ ਫਾਈਨਾਂਸ ਸੰਯੁਕਤ ਕੰਟਰੋਲਰ (ਵਿੱਤ ਤੇ ਲੇਖਾ) ਹੁੰਦੀ ਹੈਇਸ ਅਸਾਮੀ ਤੇ ਤਾਇਨਾਨ ਅਧਿਕਾਰੀ ਹੋਰ ਵਿਭਾਗਾਂ ਤੋਂ ਲਏ ਜਾਂਦੇ ਹਨਬਹੁਤ ਪੁਰਾਣੀ ਗੱਲ ਹੈ, ਇਸ ਅਸਾਮੀ ਤੋਂ ਰਿਟਾਇਰ ਹੋਏ ਸ੍ਰੀ ਮੋਹਨ ਲਾਲ ਇੱਕ ਵਾਰ ਉਦਯੋਗਿਕ ਇਕਾਈਆਂ ਨੂੰ ਦਿੱਤੇ ਜਾਣ ਵਾਲੇ ਵਿਆਜ ਮੁਕਤ ਕਰਜ਼ੇ ਦੇ ਡਰਾਫਟ ਦੇਣ ਲਈ ਆਪ ਜ਼ਿਲ੍ਹਾ ਉਦਯੋਗ ਕੇਂਦਰ, ਬਟਾਲਾ ਵਿਖੇ ਆਏਉਸ ਵੇਲੇ ਲੈਂਡਲਾਈਨ ਫੋਨ ਦੀ ਵਿਵਸਥਾ ਹੁੰਦੀ ਸੀ, ਮੋਬਾਇਲ ਤਾਂ ਹੁਣੇ ਜਿਹੇ ਕੁਝ ਸਾਲ ਪਹਿਲਾਂ ਹੀ ਆਏ ਹਨਚੰਡੀਗੜ੍ਹ ਆਪਣੇ ਦਫਤਰ ਫੋਨ ਕਰਨ ਲਈ ਉਹ ਮੇਰੇ ਕਮਰੇ ਵਿੱਚ ਆਏ ਤਾਂ ਕੁਝ ਸਮਾਂ ਬੈਠੇ ਰਹੇਉਹਨਾਂ ਨੇ ਦੱਸਿਆ ਕਿ 31 ਮਾਰਚ ਵਾਲੇ ਦਿਨ ਪ੍ਰਾਪਤ ਬਜਟ ਵਿੱਚੋਂ ਸਟੇਟ ਬੈਂਕ ਆਫ ਇੰਡੀਆ ਤੋਂ ਸਬੰਧਤ ਪਾਰਟੀਆਂ ਦੇ ਡਰਾਫਟ ਬਣਾਉਣ ਲਈ ਉਹਨਾਂ ਨੂੰ ਸਾਰਾ ਦਿਨ ਅਤੇ ਰਾਤ 12 ਵਜੇ ਤੱਕ ਬੈਂਕ ਵਿੱਚ ਹੀ ਰਹਿਣਾ ਪਿਆ, ਅਤੇ ਸਬੰਧਤ ਕਰਮਚਾਰੀਆਂ ਦੀ ਸੇਵਾ ਕਰ ਕੇ ਇਹ ਡਰਾਫਟ ਬਣਵਾਏ ਗਏ ਤਾਂ ਕਿ ਬਜਟ ਲੈਪਸ ਨਾ ਹੋ ਜਾਵੇਮੈਂ ਉਹਨਾਂ ਨੂੰ ਸੁਝਾਅ ਦਿੱਤਾ ਕਿ ਪਾਰਟੀਆਂ ਨੇ ਕੁਝ ਲੈ ਦੇ ਕੇ ਹੀ ਇਹ ਫਰਾਫਟ ਲਿਜਾਣੇ ਹਨ ਲਿਹਾਜਾ ਉਹਨਾਂ ਦਾ ਖਰਚਾ ਨਿਕਲ ਸਕਦਾ ਹੈ

ਉਹਨਾਂ ਨੇ ਬੜੇ ਆਤਮ ਵਿਸ਼ਵਾਸ ਨਾਲ ਕਿਹਾ, “ਨਹੀਂ ਕਾਕੇ, ਅਜਿਹੇ ਪੈਸੇ ਲੈਣ ’ਤੇ ਮੇਰਾ ਮਨ ਨਹੀਂ ਮੰਨਦਾ” ਉਹਨਾਂ ਨੇ ਆਪਣੀ ਹੱਡ ਬੀਤੀ ਸੁਣਾਈ ਕਿ ਵਿੱਤ ਵਿਭਾਗ ਵਿੱਚ ਨੌਕਰੀ ਕਰਨ ਤੋਂ ਪਹਿਲਾਂ ਉਹ ਸਾਂਝੇ ਪੰਜਾਬ ਵਿੱਚ ਲੋਕ ਨਿਰਮਾਣ ਵਿਭਾਗ ਵਿੱਚ ਬਤੌਰ ਕਲਰਕ ਭਰਤੀ ਹੋਏ ਸਨ ਅਤੇ ਉਹਨਾਂ ਨੂੰ ਪ੍ਰਤੀ ਮਹੀਨਾ 20 ਰੁਪਏ ਤਨਖਾਹ ਮਿਲਦੀ ਸੀਘਰੋਂ ਦੂਰ ਹੋਣ ਕਰਕੇ ਉਹ ਨੌਕਰੀ ਵਾਲੇ ਸਥਾਨ ਤੇ ਹੀ ਰਹਿੰਦੇ ਸਨ ਅਤੇ ਮਹੀਨੇ ਬਾਅਦ ਆਪਣੇ ਘਰ ਫੇਰਾ ਪਾਉਦੇ ਸਨਇਸ ਤਨਖਾਹ ਵਿੱਚੋਂ ਕੁਝ ਰਕਮ ਉਹ ਆਪਣੇ ਘਰ ਮਾਪਿਆਂ ਨੂੰ ਭੇਜ ਦਿੰਦੇ ਸਨ ਅਤੇ ਕੁਝ ਆਪਣੇ ਖਰਚ ਲਈ ਕੋਲ ਰੱਖ ਲੈਂਦੇ ਸਨ

ਇੱਕ ਵਾਰ ਘਰੋਂ ਫੇਰਾ ਪਾ ਕੇ ਜਦ ਉਹ ਆਪਣੀ ਡਿਊਟੀ ’ਤੇ ਪਰਤੇ ਤਾਂ ਉਹਨਾਂ ਨੇ ਆਪਣੀ ਮੇਜ਼ ਦੇ ਦਰਾਜ ਵਿੱਚ ਪੰਜ ਰੁਪਏ ਦਾ ਨਵਾਂ ਨੋਟ ਪਿਆ ਵੇਖਿਆਉਸ ਪੰਜ ਰੁਪਏ ਦੇ ਨੋਟ ਬਾਰੇ ਉਹਨਾਂ ਨੇ ਕਮਰੇ ਵਿੱਚ ਬੈਠੇ ਸਾਥੀਆਂ ਤੋਂ ਪੁੱਛਿਆ ਕਿ ਇਹ ਕਿਸ ਨੇ ਰੱਖਿਆ ਹੈ, ਪਰ ਕਿਸੇ ਨੇ ਵੀ ਇਸਦੀ ਹਾਮੀ ਨਹੀਂ ਭਰੀਉਪਰੰਤ ਉਹ ਆਪਣੇ ਇੰਚਾਰਜ ਅਫਸਰ ਪਾਸ ਗਏ ਅਤੇ ਦੱਸਿਆ ਕਿ ਉਹਨਾਂ ਦੇ ਦਰਾਜ ਵਿੱਚ ਕੋਈ ਪੰਜ ਰੁਪਏ ਦਾ ਨੋਟ ਰੱਖ ਗਿਆ ਹੈ, ਕੌਣ ਰੱਖ ਸਕਦਾ ਹੈਇੰਚਾਰਜ ਅਫਸਰ ਨੇ ਦੱਸਿਆ ਕਿ ਫਲਾਣਾ ਠੇਕੇਦਾਰ ਆਇਆ ਸੀਉਹ ਕੁਝ ਰਕਮ ਦੇ ਗਿਆ ਸੀਤੁਸੀਂ ਸੀਟ ’ਤੇ ਮਿਲੇ ਨਹੀਂ, ਲਿਹਾਜਾ ਆਪ ਦੇ ਹਿੱਸੇ ਦੀ ਰਕਮ ਉਹਨਾਂ ਨੇ ਹੀ ਉਸ ਦੇ ਦਰਾਜ ਵਿੱਚ ਰਖਵਾਈ ਸੀਉਸਨੇ ਉਹ ਪੰਜ ਰੁਪਏ ਅਫਸਰ ਨੂੰ ਮੋੜਨੇ ਚਾਹੇ ਪਰ ਉਹਨਾਂ ਨੇ ਨਹੀਂ ਲਏ ਅਤੇ ਜੱਕੋਤੱਕੀ ਵਿੱਚ ਉਸ ਨੇ ਉਹ ਰੁਪਏ ਕੋਲ ਰੱਖ ਲਏਲਿਹਾਜਾ ਜਿੰਨੀ ਰਕਮ ਉਹ ਪਹਿਲਾਂ ਘਰ ਭੇਜਦਾ ਹੁੰਦਾ ਸੀ ਇਸ ਵਾਰ ਉਸ ਨਾਲੋਂ ਪੰਜ ਰੁਪਏ ਵੱਧ ਭੇਜ ਦਿੱਤੇ

ਆਮ ਵਾਂਗ ਉਹ ਜਦੋਂ ਘਰ ਫੇਰਾ ਪਾਉਂਣ ਗਿਆ ਤਾਂ ਪਿਤਾ ਜੀ ਉਸਨੂੰ ਬਹੁਤ ਗੁੱਸੇ ਹੋਏਕਹਿੰਦੇ ਕਿ ਲੱਗਦਾ ਤੂੰ ਰਿਸ਼ਵਤ ਲੈਣ ਲੱਗ ਪਿਆ ਏਂਹੈਂ ਤਾਂ ਇੰਜ ਹੀ ਸੀਉਹ ਪਿਤਾ ਜੀ ਨਾਲ ਅੱਖ ਨਾ ਮਿਲਾ ਸਕੇਪਿਤਾ ਜੀ ਨੇ ਬੜੇ ਸਖਤ ਲਹਿਜੇ ਵਿੱਚ ਕਿਹਾ ਕਿ ਅੱਗੇ ਤੋਂ ਜੇਕਰ ਤੂੰ ਰਿਸ਼ਵਤ ਲਈ ਤਾਂ ਉਹਨਾਂ ਤੋਂ ਬੁਰਾ ਕੋਈ ਹੋਰ ਨਹੀਂ ਹੋਵੇਗਾਉਸ ਦਿਨ ਤੋਂ ਉਹਨਾਂ ਨੇ ਆਪਣੇ ਪਿਤਾ ਜੀ ਦੀ ਗੱਲ ਪੱਲੇ ਬੰਨ੍ਹ ਲਈ ਅਤੇ ਆਪਣੀ ਤਨਖਾਹ ਵਿੱਚ ਹੀ ਗੁਜ਼ਾਰਾ ਕਰਨ ਦਾ ਸੰਕਲਪ ਲਿਆ ਜੋ ਕਿ ਅੱਜ ਤੱਕ ਕਾਇਮ ਹੈ

ਸ੍ਰੀ ਮੋਹਨ ਲਾਲ ਜੀ ਕਾਫੀ ਸਮਾਂ ਪਹਿਲਾਂ ਦੇ ਸੇਵਾਮੁਕਤ ਹੋ ਗਏ ਹਨ ਅਤੇ ਮੈਂ ਵੀ ਸੇਵਾਮੁਕਤ ਹਾਂਉਹਨਾਂ ਦਾ ਪਤਾ ਲੱਭਣ ਦਾ ਬੜਾ ਯਤਨ ਕੀਤਾ ਪਰ ਪਤਾ ਨਹੀਂ ਮਿਲਿਆਪਰ ਅੱਜ ਜਦ ਵੀ ਰਿਸ਼ਵਤ ਦੀ ਕੋਈ ਖਬ਼ਰ ਅਖਬਾਰ ਵਿੱਚ ਪੜ੍ਹਦਾ ਹਾਂ ਤਾਂ ਮੈਂਨੂੰ ਮੋਹਨ ਲਾਲ ਜੀ ਯਾਦ ਆ ਜਾਂਦੇ ਹਨਦੇਸ਼ ਦੇ ਸਾਰੇ ਅਹੁਦੇਦਾਰ ਜੇਕਰ ਉਹਨਾਂ ਵਰਗਾ ਸੰਕਲਪ ਲੈ ਲੈਣ ਤਾਂ ਅਸੀਂ ਵਧੀਆ ਭਵਿੱਖ ਦੀ ਆਸ ਕਰ ਸਕਦੇ ਹਾਂ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1575)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਜੀਤ ਕਮਲ

ਅਜੀਤ ਕਮਲ

Batala, Gurdaspur, Punjab, India.
Phone: (91 - 94173 - 76895)
Email: (ajeetkamal1947@gmail.com)