GurmitSSingal7ਇੱਕ ਦਿਨ ਮੈਂ ਹੱਕੀ ਬੱਕੀ ਰਹਿ ਗਈ। ਅੱਜ ਰਾਕੇਸ਼ ਮੇਰੇ ਕਮਰੇ ਵਿੱਚ ਇਕੱਲਾ ਨਹੀਂ ...
(20 ਅਪ੍ਰੈਲ 2019)
ਇਸ ਕਹਾਣੀ ਬਾਰੇ ਕਿਰਪਾਲ ਸਿੰਘ ਪੰਨੂੰ ਦੇ ਵਿਚਾਰ ਹੇਠਾਂ ਪੜ੍ਹੋ।

 

ਕਾਲੀ ਸਿਆਹ ਰਾਤ ਦੀ ਹਿੱਕ ਪਾੜਦਿਆਂ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੋਸ਼ਨਦਾਨ ਵਿੱਚੋਂ ਲੰਘ ਕੇ ਕਮਰੇ ਵਿਚਲੇ ਫਰਸ਼ ਨੂੰ ਚੁੰਮ ਰਹੀਆਂ ਨੇਮੇਰੇ ਖਿਚੜੀ ਵਾਲਾਂ ’ਤੇ ਇਹ ਸੁਨਹਿਰੀ ਕਿਰਨਾਂ ਪੈ ਰਹੀਆਂ ਨੇਮੈਂ ਸਾਹਮਣੇ ਲੱਗੇ ਆਦਮਕੱਦ ਸ਼ੀਸ਼ੇ ਵਿੱਚੋਂ ਇਹ ਸਭ ਕੁਝ ਵੇਖ ਰਹੀ ਆਂਪੁੜਪੁੜੀਆਂ ਦੇ ਦੋਵੇਂ ਪਾਸੇ ਬਿਲਕੁਲ ਚਿੱਟੇ ਹੋ ਗਏ ਨੇ, ਜਿਵੇਂ ਕਪਾਹ ਟੀਂਡੇ ਖਿੜ ਪਏ ਹੋਣਹੁਣ ਤਾਂ ਚਿਹਰੇ ਦੀਆਂ ਝੁਰੜੀਆਂ ਹੋਰ ਗਹਿਰੀਆਂ ਹੁੰਦੀਆਂ ਜਾ ਰਹੀਆਂ ਨੇ ਜ਼ਿੰਦਗੀ ਦੇ ਖਤਮ ਹੁੰਦਿਆਂ ਹੀ ਇਹ ਵੀ ਖਤਮ ਹੋ ਜਾਣਗੀਆਂਉਮਰ ਬੀਤਣ ਦੇ ਨਾਲ ਨਾਲ ਇਹਨਾਂ ਦਾ ਜਾਲ ਹੋਰ ਸੰਘਣਾ ਹੁੰਦਾ ਚਲਾ ਜਾਏਗਾਸਰਕਾਰੀ ਨੌਕਰੀ ਤੋਂ ਰਿਟਾਇਰ ਹੋਇਆਂ ਮੈਂਨੂੰ ਹਾਲੇ ਕੁਝ ਹੀ ਮਹੀਨੇ ਹੋਏ ਨੇ

ਕੰਮ ਵਾਲੀ ਲੱਛੀ ਹੁਣ ਤੱਕ ਨਹੀਂ ਬਹੁੜੀਰਾਤ ਫਿਰ ਉਹਦੇ ਸ਼ਰਾਬੀ ਪਤੀ ਨੇ ਮਾਰਿਆ ਹੋਣੈਆਉਂਦਿਆਂ ਈ ਰਾਤ ਦੀ ਦਰਦ ਕਹਾਣੀ ਦੱਸਣੀ ਸ਼ੁਰੂ ਕਰੇਗੀ, “ਬੀਬੀ ਜੀ, ਰਾਤ ਮੇਰੇ ਕੋ ਸ਼ਰਾਬ ਪੀ ਕਰ ਬਹੁਤ ਮਾਰਾ ... ਕਸਮ ਸੇ ਪੂਰਾ ਬਦਨ ਦਰਦ ਕਰ ਰਹਾ ਹੈ ... ਇਸ ਲੀਏ ਆਜ ਆਨੇ ਮੇਂ ਦੇਰ ਹੋ ਗਈ ਜਾਂ ਫਿਰ ਕਿਸੇ ਬੱਚੇ ਦੀ ਬਿਮਾਰੀ ਬਾਰੇ ਦੱਸੇਗੀਉਹਦਾ ਵਿਚਾਰਾ ਜਿਹਾ ਚਿਹਰਾ ਵੇਖ ਕੇ ਮੈਂ ਪਸੀਜ ਜਾਂਦੀ ਆਂਦਰਦ ਦੀ ਸੁਰਖ ਲਕੀਰ ਮੇਰੇ ਜਿਸਮ ਤੋਂ ਆਰ ਪਾਰ ਹੋ ਜਾਂਦੀ ਏਬੱਸ ਮੈਂ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦੀ ਆਂ

ਲੱਛੀ ਨੂੰ ਮੇਰੇ ਪੁੱਤਰ ਰਾਕੇਸ਼ ਨੇ ਕੰਮ ਲਈ ਰੱਖਿਆ ਹੋਇਆ ਏਜਿੰਨੀ ਦੇਰ ਲੱਛੀ ਕੋਠੀ ਵਿੱਚ ਕੰਮ ਕਾਰ ਕਰਦੀ ਫਿਰਦੀ ਨਜ਼ਰ ਆਉਂਦੀ ਰਹਿੰਦੀ ਏ, ਉਨੀਂ ਦੇਰ ਮੇਰੇ ਮਨ ਨੂੰ ਸਕੂਨ ਜਿਹਾ ਮਿਲਦਾ ਰਹਿੰਦੈਮੇਰੀ ਨੂੰਹ ਡਾਕਟਰ ਅਤੇ ਪੁੱਤਰ ਇੰਜੀਨੀਅਰ ਏਦੋਵੇਂ ਆਪੋ ਆਪਣੇ ਵਿੱਚ ਮਸਤ ਨੇਮੇਰੇ ਕੋਲ ਬੈਠਣ ਦੀ ਤਾਂ ਜਿਵੇਂ ਉਹਨਾਂ ਕੋਲ ਵਿਹਲ ਨਹੀਂਮੈਂ ਪੁੱਤਰ ਦੀ ਇੱਕ ਝਲਕ ਵੇਖਣ ਲਈ ਤਰਸ ਰਹਿੰਦੀ ਆਂਉਹ ਕੰਪਨੀ ਤੋਂ ਗਈ ਰਾਤ ਮੁੜਦਾ ਏ ... ਤੇ ਸਿੱਧਾ ਆਪਣੇ ਕਮਰੇ ਵਿੱਚ ਜਾ ਵੜਦਾ ਏਛੁੱਟੀ ਵਾਲੇ ਦਿਨ ਦੋਵੇਂ ਸੱਜ ਧੱਜ ਕੇ ਮੇਰੇ ਕੋਲ ਆਉਣਗੇਅਛੋਪਲੇ ਜਿਹੇਉਦੋਂ ਮੈਂ ਜਿਵੇਂ ਅੰਤ੍ਰੀਵ ਮਨ ਦੀਆਂ ਸੁਖਦ ਵਾਦੀਆਂ ਵਿੱਚ ਘੁੰਮਦੀ ਆਂਸੱਚੀਂ ਬੜਾ ਸਕੂਨ ਆਉਂਦੈਨੂੰਹ ਸੁਸ਼ਮਾ ਸਾਹਮਣੇ ਪਈ ਕੁਰਸੀ ’ਤੇ ਬੈਠ ਜਾਂਦੀ ਏਅਡੋਲਜਿਵੇਂ ਰਬੜ ਦੀ ਗੁੱਡੀ ਹੋਵੇ ਬੱਸ ਟਿਕਟਿਕੀ ਲਗਾ ਕੇ ਮੇਰੇ ਵੱਲ ਵੇਂਹਦੀ ਰਹਿੰਦੀ ਏਉਹਦੇ ਕੱਪੜਿਆਂ ਦੀ ਤੜਕ ਭੜਕ, ਮੋਢੇ ’ਤੇ ਲਮਕਦਾ ਪਰਸ ਅਤੇ ਚਿਹਰੇ ’ਤੇ ਕੀਤਾ ਮੇਕਅੱਪ ਅਤੇ ਪੁੱਤਰ ਰਾਕੇਸ਼ ਦੇ ਸੂਟ ਬੂਟ ਉੱਤੇ ਮੇਰੀ ਨਜ਼ਰ ਤਿਲਕ ਤਿਲਕ ਪੈਂਦੀ ਏਮੈਂਨੂੰ ਅੰਦਾਜ਼ਾ ਹੋ ਜਾਂਦੈ ... ਜੋੜੀ ਕਿਤੇ ਜਾ ਰਹੀ ਏ

ਇਹ ਦੋਵੇਂ ਛੁੱਟੀ ਵਾਲੇ ਦਿਨ ਇਹ ਇੰਜ ਈ ਕਰਦੇ ਨੇਪੂਰੀ ਛੁੱਟੀ ਬਾਹਰ ਗੁਜ਼ਾਰਨ ਉਪਰੰਤ ਗਈ ਰਾਤ ਘਰ ਵੜਦੇ ਨੇਮੈਂ ਇੰਨੀ ਵੱਡੀ ਕੋਠੀ ਵਿੱਚ ਪਿੰਜਰੇ ਦੇ ਪੰਛੀ ਵਾਂਗ ਬੰਦ ਈ ਰਹਿੰਨੀ ਆਂ

ਵਿਆਹ ਤੋਂ ਪਹਿਲਾਂ ਵੀ ਰਾਕੇਸ਼ ਆਪਣੇ ਦੋਸਤਾਂ ਵਿੱਚ ਹੀ ਪਰਚਿਆ ਰਹਿੰਦਾ ਸੀਉਹ ਮੇਰੇ ਕੋਲ ਉਦੋਂ ਹੀ ਆਉਂਦਾ, ਜਦੋਂ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੁੰਦੀ

ਪਹਿਲਾਂ ਪਹਿਲ ਮੈਂ ਸੋਚਿਆ ਸੀ ਕਿ ਰਾਕੇਸ਼ ਦਾ ਵਿਆਹ ਬੜੇ ਚਾਵਾਂ ਲਾਡਾਂ ਨਾਲ ਕਰਾਂਗੀਫਿਰ ਘਰ ਨੂੰਹ ਆਏਗੀਮੇਰੇ ਪਾਸ ਬੈਠਿਆ ਕਰੇਗੀਮੇਰੀ ਪੂਰੀ ਜ਼ਿੰਦਗੀ ਦਾ ਅਕੇਵਾਂ ਤੇ ਥਕੇਵਾਂ ਦੂਰ ਹੋ ਜਾਏਗਾਸੱਚੀਂ ਕਿੰਨਾ ਚਾਅ ਸੀ ਮੈਂਨੂੰ ਰਾਕੇਸ਼ ਦੇ ਵਿਆਹ ਦਾਜਦੋਂ ਮਨ ਹੀ ਮਨ ਵਿੱਚ ਮੈਂ ਉਹਨੂੰ ਦੁਲਹਾ ਬਣਿਆ ਘੋੜੀ ਬੈਠਿਆਂ ਚਿਤਵਦੀ ਤਾਂ ਮੇਰੇ ਸਮੁੱਚੇ ਜਿਸਮ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀਪਰ ਮੈਂ ਜਦੋਂ ਵੀ ਉਹਦੇ ਨਾਲ ਵਿਆਹ ਦੀ ਗੱਲ ਤੋਰਦੀ ਤਾਂ ਉਹ ਹੱਸ ਕੇ ਟਾਲ ਜਾਂਦਾਮੇਰੇ ਨਾਲ ਅੰਦਰਲੀ ਗੱਲ ਕਦੇ ਸਾਂਝੀ ਨਾ ਕਰਦਾ

“ਰਾਕੇਸ਼ ਤੂੰ ਪੜ੍ਹ ਲਿਖ ਕੇ ਨੌਕਰੀ ਲੱਗ ਗਿਆ ਏਂ, ... ਤੇਰੀ ਆਪਣੀ ਕੋਠੀ ਏ, ਹੁਣ ਤੂੰ ਵਿਆਹ ਕਿਉਂ ਨਹੀਂ ਕਰਵਾਉਂਦਾ ...?” ਅਕਸਰ ਮੈਂ ਉਹਨੂੰ ਪੁੱਛਦੀ ਰਹਿੰਦੀ

“ਮੰਮੀ, ਮੈਂ ਤੇਰਾ ਇਹ ਉਲਾਂਭਾ ਵੀ ਛੇਤੀ ਲਾਹ ਦਿਆਂਗਾਉਹ ਮਿੰਨ੍ਹੀ ਜਿਹੀ ਮੁਸਕਰਾਹਟ ਨਾਲ ਮੈਂਨੂੰ ਚੁੱਪ ਕਰਵਾ ਦਿੰਦਾ

ਇੱਕ ਦਿਨ ਮੈਂ ਹੱਕੀ ਬੱਕੀ ਰਹਿ ਗਈਅੱਜ ਰਾਕੇਸ਼ ਮੇਰੇ ਕਮਰੇ ਵਿੱਚ ਇਕੱਲਾ ਨਹੀਂ ਆਇਆ ਸੀਉਹਦੇ ਨਾਲ ਇੱਕ ਸੋਹਣੀ ਕੁੜੀ ਸੀ - ਗੋਰੀ ਨਿਸ਼ੋਹ ਜਿਹੀਉਸ ਨੇ ਲਾਲ ਸੂਹਾ ਸੂਟ ਪਾਇਆ ਹੋਇਆ ਸੀਲਾਲ ਚੂੜਾ ਉਹਦੀਆਂ ਕਲਾਈਆਂ ’ਤੇ ਅਠਖੇਲੀਆਂ ਕਰ ਰਿਹਾ ਸੀ

“ਸੁਸ਼ਮਾ ਇਹ ਮੇਰੀ ਮੰਮੀ ਏ ...” ਸੁਸ਼ਮਾ ਅਤੇ ਰਾਕੇਸ਼ ਝੱਟ ਮੇਰੇ ਪੈਰਾਂ ਵੱਲ ਝੁਕ ਗਏਮੈਂ ਹਾਲੇ ਵੀ ਹੱਕੀ ਬੱਕੀ ਉਹਨਾਂ ਵੱਲ ਤੱਕ ਰਹੀ ਸਾਂਮੈਂਨੂੰ ਕੁਝ ਵੀ ਨਹੀਂ ਅਹੁੜ ਰਿਹਾ ਸੀਮੈਂ ਦੋਵਾਂ ਨੂੰ ਪਿਆਰ ਦਿੱਤਾ ਤੇ ਰਾਕੇਸ਼ ਵੱਲ ਸਵਾਲੀਆਂ ਨਜ਼ਰਾਂ ਨਾਲ ਵੇਖਣ ਲੱਗੀ

“ਮੰਮੀ, ਵੇਖ ਮੈਂ ਤੁਹਾਡੇ ਲਈ ਨੂੰਹ ਲੈ ਆਇਆ ਹਾਂ ਰਾਕੇਸ਼ ਨੇ ਇੱਕ ਫਿਕਰੇ ਵਿੱਚ ਹੀ ਸਾਰੀ ਗੱਲ ਮੁਕਾ ਦਿੱਤੀ ਸੀਜਿਵੇਂ ਵਿਆਹ ਜਿਹੇ ਪਵਿੱਤਰ ਬੰਧਨ ਦੀਆਂ ਸਾਰੀਆਂ ਰਸਮਾਂ, ਰੀਤੀ ਰਿਵਾਜ, ਇਸ ਫਿਕਰੇ ਵਿੱਚ ਹੀ ਸਮਾ ਗਏ ਹੋਣਕਿੰਨੇ ਸੁਪਨੇ ਵੇਖੇ ਸਨ ਮੈਂ ਰਾਕੇਸ਼ ਦੇ ਵਿਆਹ ਦੇਮੈਂਨੂੰ ਬੜਾ ਚਾਅ ਸੀ ਰਾਕੇਸ਼ ਦੇ ਵਿਆਹ ਦੇ ਸੁਹਾਗ ਗੀਤ ਗਾਉਣ ਦਾਹੁਣ ਤਾਂ ਸਾਰੇ ਸੁਪਨੇ ਟੁੱਟੀ ਹੋਈ ਮਾਲਾ ਦੇ ਮਣਕਿਆਂ ਵਾਂਗ ਬਿਖਰ ਗਏ ਸਨਮੈਂ ਜਿਵੇਂ ਗਹਿਰੀ ਨੀਂਦ ਵਿੱਚੋਂ ਜਾਗੀ ਹੋਵਾਂਮੈਂ ਝੱਟ ਸੁਸ਼ਮਾ ਨੂੰ ਆਪਣੀ ਛਾਤੀ ਨਾਲ ਘੁੱਟ ਲਿਆਅੱਖਾਂ ਵਿੱਚ ਲਟਕੇ ਹੰਝੂ ਝਰ ਝਰ ਕਰਦੇ ਵਹਿ ਤੁਰੇ

**

ਦਿਨ ਚੋਖਾ ਚੜ੍ਹ ਆਇਆ ਏਬਾਹਰ ਕਿਸੇ ਦੇ ਕਦਮਾਂ ਦੀ ਪੈੜਚਾਲ ਸੁਣਾਈ ਦਿੱਤੀ ਏਸ਼ਾਇਦ ਲੱਛੀ ਆ ਗਈ ਏਉਹ ਸਿੱਧੀ ਰਸੋਈ ਵਿੱਚ ਚਲੀ ਗਈ ਏਭਾਂਡੇ ਧੋਣ ਲੱਗ ਪਈ ਏਫਿਰ ਉਹ ਮਸ਼ੀਨ ਲੱਗਾ ਕੇ ਕੱਪੜੇ ਧੋਏਗੀਫਿਰ ਸਾਰੇ ਕਮਰਿਆਂ ਵਿੱਚ ਝਾੜੂ ਪੋਚਾ ਕਰੇਗੀਮੇਰੇ ਨਾਲ ਦੁੱਖ ਸੁਖ ਸਾਂਝਾ ਕਰੇਗੀਪਤਾ ਨਹੀਂ ਇਉਂ ਗੱਲਾਂ ਕਰਦੀ ਉਹ ਮੈਂਨੂੰ ਚੰਗੀ ਲਗਦੀ ਏਉਹ ਵਿਚਾਰੀ ਮੇਰੀ ਬਹੁਤ ਸੇਵਾ ਕਰਦੀ ਏਕੋਸੇ ਤੇਲ ਨਾਲ ਮੇਰੇ ਸਰੀਰ ਦੀ ਮਾਲਿਸ਼ ਕਰ ਦਿੰਦੀ ਏਸਿਰ ਵਿੱਚ ਤੇਲ ਝੱਸਦੀ ਏਮੇਰਾ ਸਰੀਰ ਹੌਲਾ ਫੁੱਲ ਹੋ ਜਾਂਦੈਮੈਂ ਵੀ ਉਹਦਾ ਹੱਕ ਨਹੀਂ ਮਾਰਦੀਉਸ ਨੂੰ ਬੱਝਵੀਂ ਤਨਖਾਹ ਤੋਂ ਇਲਾਵਾ ਕੁਝ ਨਾ ਕੁਝ ਦਿੰਦੀ ਹੀ ਰਹਿੰਨੀ ਆਂ

ਮੈਂ ਵੀ ਨਿਰੀ ਆਲਸੀ ਆਂਹੁਣ ਤੱਕ ਬੈੱਡ ਮੱਲੀ ਪਈ ਆਂਲੱਛੀ ਕੱਪੜੇ ਧੋ ਰਹੀ ਏਉਸ ਦੀ ਸੱਜੀ ਅੱਖ ’ਤੇ ਨੀਲ ਪਿਆ ਹੋਇਐਮੇਰੇ ਵੱਲ ਵੇਖ ਕੇ ਨੀਂਵੀ ਪਾ ਲੈਂਦੀ ਏ

ਲੱਛੀ ਕੀ ਹੋਇਐ ... ਤੇ ਆਹ ਅੱਖ ’ਤੇ ਨੀਲਾ ਨਿਸ਼ਾਨ ਕਿਉਂ ਪਿਆ ਹੋਇਐ?” ਮੈਂ ਸਵਾਲ ਕਰਦੀ ਆਂ

“ਬੀਬੀ ਜੀ, ਰਾਤ ਫਿਰ ਮਾਰਾ ਮੁਝੇ ਸ਼ਰਾਬ ਪੀ ਕਰਕਹਿੰਦਿਆਂ ਉਹ ਫੁੱਟ ਫੁੱਟ ਰੋਣ ਲੱਗ ਪਈ ਏਉਹਦਾ ਰੋਣ ਮੇਰੇ ਤੋਂ ਝੱਲਿਆ ਨਹੀਂ ਜਾਂਦਾਮੇਰੇ ਅਲਸਾਏ ਜਿਸਮ ਵਿੱਚ ਝਰਨਾਹਟ ਜਿਹੀ ਫਿਰ ਜਾਂਦੀ ਏਮੈਂ ਬਾਥਰੂਮ ਵਿੱਚ ਜਾ ਵੜਦੀ ਆਂਠੰਢੇ ਪਾਣੀ ਨਾਲ ਨਹਾ ਕੇ ਬੇਚੈਨ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਆਂਬਾਥਰੂਮ ਵਿੱਚੋਂ ਵਿਹਲੀ ਹੋ ਕੇ ਮੈਂ ਧੜੰਮ ਆਪਣੇ ਬੈੱਡ ’ਤੇ ਆ ਬਹਿੰਦੀ ਆਂਨਰਮ ਨਰਮ ਗੱਦੇ ਵੀ ਮੈਂਨੂੰ ਕੰਡਿਆਂ ਦੀ ਸੇਜ ਲੱਗ ਰਹੇ ਨੇ

ਲੱਛੀ ਆਪਣਾ ਕੰਮ ਮੁਕਾ ਕੇ ਮੇਰੇ ਸਾਹਮਣੇ ਸਟੂਲ ਉੱਤੇ ਆ ਬਹਿੰਦੀ ਏਕੰਮ ਕਰਦਿਆਂ ਉਹਦੇ ਮੂੰਹ ’ਤੇ ਗਰਮੀ ਆ ਗਈ ਏਜਿਸ ਕਾਰਨ ਉਸ ਦੀ ਅੱਖ ’ਤੇ ਪਿਆ ਨੀਲ ਹੋਰ ਵੀ ਨੀਲਾ ਦਿਖਾਈ ਦਿੰਦਾ ਏ

“ਹੁਣ ਦੱਸ ਕੀ ਹੋਇਐ ...?” ਮੈਂ ਉਸਦੇ ਦਰਦ ਵਿੰਨ੍ਹੇ ਚਿਹਰੇ ਵੱਲ ਵੇਖ ਕੇ ਸਵਾਲ ਕਰਦੀ ਆਂ

ਬੱਸ ਬੀਬੀ ਜੀ ਕਿਆ ਬਤਾਊਂ, ਛੋਟੀ ਛੋਟੀ ਸੀ ਬਾਤ ਪਰ ਲੜਤਾ ਮੇਰੇ ਸਾਥ ... ਛੋਟੀ ਸੀ ਬਾਤ ਪੀਛੇ ਪੀਟ ਦੇਤਾ ਮੇਰੇ ਕੋ ਬੱਸ ਏਕ ਹੀ ਰਟ ਲਗਾਏ ਹੈ ਕਿ ਤੂੰ ਬੱਚੋਂ ਕੋ ਲੇਕਰ ਆਪਣੇ ਮਾਇਕੇ ਚਲੀ ਜਾਹਆਪ ਹੀ ਬਤਾਓ ਇੰਨ ਮਾਸੂਮੋਂ ਕੋ ਲੇਕਰ ਕਹਾਂ ਚਲੀ ਜਾਊਂ?”

ਉਹਦੀ ਅੱਖੀਆਂ ਵਿੱਚ ਦੁਬਾਰਾ ਪਾਣੀ ਵਹਿ ਤੁਰਿਆ ਏਮੇਰਾ ਮਨ ਪਸੀਜ ਉੱਠਿਆ ਏ“ਲੱਛੀਏ ਜ਼ਮਾਨਾ ਬੜਾ ਭੈੜਾ ਏ, ਇਸ ਜ਼ਮਾਨੇ ਨਾਲ ਲੜਨ ਲਈ ਹਿੰਮਤ ਚਾਹੀਦੀ ਏ ... ਤੇ ਪਹਾੜ ਜਿੱਡਾ ਜੇਰਾਤੂੰ ਰੋ ਨਾ, ਮਨ ਕਰੜਾ ਕਰਇਵੇਂ ਹੀ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਨੂੰ ਪੜ੍ਹਾਤੇਰੀ ਮਿਹਨਤ ਜਰੂਰ ਰੰਗ ਲਿਆਏਗੀਮੈਂ ਉਹਨੂੰ ਮੱਤਾਂ ਦੇਣੀਆਂ ਸ਼ੁਰੂ ਕਰ ਦਿੰਦੀ ਆਂਮੈਂ ਅਕਸਰ ਉਸ ਨੂੰ ਅਜਿਹੇ ਉਪਦੇਸ਼ ਦਿੰਦੀ ਰਹਿੰਦੀ ਆਂਉਹ ਮੇਰੇ ਵੱਲ ਬਿੱਟ ਬਿੱਟ ਤੱਕਦੀ ਰਹਿੰਦੀ ਏਉਪਦੇਸ਼ ਸੁਣ ਕੇ ਜਿਵੇਂ ਉਹਦੇ ਅੰਦਰ ਕੋਈ ਤਾਕਤ ਆ ਜਾਂਦੀ ਏਉਹ ਚਾਈਂ ਚਾਈਂ ਦੁਬਾਰਾ ਕੰਮ ਵਿੱਚ ਜੁਟ ਜਾਂਦੀ ਏ

ਆਪਣਾ ਕੰਮ ਮੁਕਾ ਕੇ ਲੱਛੀ ਕਦੋਂ ਦੀ ਚਲੀ ਗਈ ਏਉਹਦੀ ਅਣਹੋਂਦ ਮੈਂਨੂੰ ਦੁਖਾਈ ਰੱਖਦੀ ਏਉਹ ਆਪਣਾ ਦੁੱਖ ਸੁਖ ਮੇਰੇ ਨਾਲ ਸਾਂਝਾ ਕਰਕੇ, ਮਨ ਹੌਲਾ ਕਰਕੇ ਚਲੀ ਜਾਂਦੀ ਏਇਸ ਪੱਥਰਾਂ ਦੇ ਸ਼ਹਿਰ ਵਿੱਚ ਲੋਕ ਵੀ ਪੱਥਰ ਦਿਲ ਨੇਕਿਸੇ ਕੋਲ ਇੱਕ ਦੂਜੇ ਲਈ ਕੋਈ ਵਿਹਲ ਨਹੀਂਸ਼ਾਮ ਦੀ ਸੈਰ ਕਰਨ ਜਾਂਦੀ ਆਂ ਤਾਂ ਲੋਕ ਕੋਲੋਂ ਦੀ ਕਾਹਲੀ ਕਾਹਲੀ ਲੰਘ ਜਾਂਦੇ ਨੇਇੱਕ ਦੂਜੇ ਦਾ ਦੁੱਖ ਸੁਖ ਸੁਣਨ ਲਈ ਕਿਸੇ ਕੋਲ ਵਿਹਲ ਨਹੀਂ

ਮੈਂ ਆਪਣੇ ਪੁੱਤਰ ਰਾਕੇਸ਼ ਨੂੰ ਬੜੇ ਜੋਖਮਾਂ ਨਾਲ ਪਾਲਿਆ ਏ, ਜੀਹਦੇ ਕੋਲ ਮੇਰੇ ਲਈ ਦੋ ਪਲ ਦਾ ਵਿਹਲ ਨਹੀਂਉਸ ਲਈ ਮੈਂ ਸਾਰੀ ਜ਼ਿੰਦਗੀ ਦਾਅ ’ਤੇ ਲਾ ਛੱਡੀ ਸੀਇਸ ਨੂੰ ਇੰਜੀਨੀਅਰ ਬਣਾਉਣਾ ਮੇਰੇ ਲਈ ਡੂੰਘੇ ਸਮੁੰਦਰ ਵਿੱਚੋਂ ਹੀਰਾ ਲੱਭਣ ਸਮਾਨ ਸੀਇਹੋ ਕੁਝ ਸੋਚ ਸੋਚ ਕੇ ਮੇਰੇ ਮਨ ਦੀਆਂ ਡੁੰਘਾਣਾ ਵਿੱਚ ਅਸਹਿ ਦਰਦ ਉਠਦਾ ਏਜਦੋਂ ਇਹ ਦਰਦ ਉਠਦਾ ਏ ਤਾਂ ਮੈਂ ਅਤੀਤ ਦੇ ਝੁੰਗਲਮਾਟੇ ਵਿੱਚ ਜਾ ਵੜਦੀ ਆਂ

... ਤੇ ਮੇਰੀ ਰੂਹ ਕੰਬ ਉੱਠਦੀ ਏ

**

ਮੇਰੇ ਸਕੂਲ ਦੇ ਦਿਨਾਂ ਦੀ ਗੱਲ ਏਮੈਂ ਪੜ੍ਹਾਈ ਵਿੱਚ ਬੜੀ ਹੁਸ਼ਿਆਰ ਹੁੰਦੀ ਸੀਹਾਈ ਸਕੂਲ ਪੁੱਜਦਿਆਂ ਤੱਕ ਮੈਂ ਫਸਟ ਡਵੀਜ਼ਨ ਵਿੱਚ ਹੀ ਪਾਸ ਹੁੰਦੀ ਸਾਂਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਮੇਰੀ ਸ਼ਮੂਲੀਅਤ ਹੁੰਦੀ ਸੀਮੈਂ ਖੇਡਾਂ ਵਿੱਚ ਵੀ ਹਿੱਸਾ ਲੈਂਦੀਮੈਂ ਸਾਰੀ ਕਲਾਸ ਵਿੱਚੋਂ ਸੋਹਣੀ ਸਾਂ

ਸਾਡੇ ਘਰ ਦੇ ਪਿਛਵਾੜੇ ਇੱਕ ਗੁੰਡਾ ਟਾਈਪ ਮੁੰਡਾ ਰਹਿੰਦਾ ਸੀਪ੍ਰਕਾਸ਼, ਐਵੇਂ ਜਿਹਾ ... ਬੇਢੱਬਾ ਜਿਹਾ ... ਕੁਚੱਜਾ ਜਿਹਾਉਹਦੀ ਆਪਣੇ ਮਾਂ ਪਿਓ ਨਾਲ ਅਕਸਰ ਲੜਾਈ ਰਹਿੰਦੀਉਹਦੀ ਚਾਲ ਢਾਲ ਫਿਲਮੀ ਵਿਲੇਨ ਵਰਗੀ ਸੀਸ਼ਾਇਦ ਉਹ ਜ਼ਿਆਦਾ ਫਿਲਮਾਂ ਵੇਖਦਾ ਸੀਉਹ ਕੁੜੀਆਂ ਕੋਲੋਂ ਦੀ ਫਿਲਮੀ ਗੀਤ ਗੁਣਗੁਣਾਉਂਦਾ ਲੰਘਦਾਉਸਦੇ ਦਿਲ ਵਿੱਚ ਮੁਹੱਲੇ ਦੀਆਂ ਕੁੜੀਆਂ ਲਈ ਕੋਈ ਇੱਜ਼ਤ ਨਹੀਂ ਸੀਉਹਦੇ ਲਈ ਕੂੜੀਆਂ ਦੇ ਮਨ ਵਿੱਚ ਮਣਾਂ ਮੂੰਹੀਂ ਨਫਰਤ ਸੀਉਹ ਮੈਟ੍ਰਿਕ ਤੱਕ ਵੀ ਪੜ੍ਹ ਨਹੀਂ ਸਕਿਆ ਸੀਹੁਣ ਤਾਂ ਉਹ ਸੜਕਸ਼ਾਪ ਮਜਨੂੰ ਬਣ ਗਿਆ ਸੀ

ਮੇਰੀ ਮਾੜੀ ਕਿਸਮਤ ਨੂੰ ਪ੍ਰਕਾਸ਼ ਮੇਰੇ ਮਗਰ ਹੱਥ ਧੋ ਕੇ ਪੈ ਗਿਆਮੈਂਨੂੰ ਆਉਂਦੀ ਜਾਂਦੀ ਨੂੰ ਛੇੜਦਾ ਰਹਿੰਦਾਮੈਂ ਉਸ ਤੋਂ ਸਹਿਮ ਸਹਿਮ ਜਾਂਦੀਉਸ ਨੇ ਸਾਰੀ ਸ਼ਰਮ ਛਿੱਕੇ ਟੰਗ ਦਿੱਤੀ ਸੀਮੈਂ ਬੀ.ਏ. ਸੈਕਿੰਡ ਈਅਰ ਵਿੱਚ ਹੋਈ ਤਾਂ ਮੇਰੇ ਅੰਗਾਂ ਵਿੱਚ ਲੋਹੜੇ ਦਾ ਨਿਖਾਰ ਆ ਗਿਆਪ੍ਰਕਾਸ਼ ਮੈਂਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਤੱਕਦਾ ਰਹਿੰਦਾਮੈਂ ਉਸ ਤੋਂ ਅੰਤਾਂ ਦੀ ਪ੍ਰੇਸ਼ਾਨ ਸਾਂਰਾਹਾਂ ਵਿੱਚ ਮੈਂਨੂੰ ਉਹ ਕਿਸੇ ਨਾ ਕਿਸੇ ਬਹਾਨੇ ਬਲਾਉਂਦਾ ਰਹਿੰਦਾਉਸ ਦੀ ਭੈੜੀ ਸ਼ਕਲ ਤੋਂ ਮੈਂਨੂੰ ਅੰਤਾਂ ਦੀ ਨਫਰਤ ਸੀਮੈਂ ਉਸ ਨੂੰ ਇੱਕ ਦਿਨ ਸਾਫ ਕਹਿ ਦਿੱਤਾ ਕਿ ਉਹ ਮੈਂਨੂੰ ਕਦੇ ਵੀ ਬੁਲਾਉਣ ਦੀ ਕੋਸ਼ਿਸ਼ ਨਾ ਕਰੇਗੁੱਸੇ ਵਿੱਚ ਉਸਦਾ ਬੇਢੱਬਾ ਚਿਹਰਾ ਤਮਤਮਾ ਉੱਠਿਆ

ਮੈਂ ਤਾਂ ਜ਼ਿੰਦਗੀ ਵਿੱਚ ਕੁਝ ਬਣਨਾ ਸੋਚਿਆ ਸੀਮੈਂ ਸੋਚਦੀ ਪੜ੍ਹ ਲਿਖ ਕੇ ਟੀਚਰ ਬਣਾਂਗੀਮੈਂਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਬਹੁਤ ਚਾਅ ਸੀਇਹੋ ਟੀਚਾ ਮਿੱਥ ਕੇ ਮੈਂ ਤਨ ਮਨ ਨਾਲ ਪੜ੍ਹਾਈ ਕਰ ਰਹੀ ਸਾਂ

ਕਈਆਂ ਦਿਨਾਂ ਤੋਂ ਪ੍ਰਕਾਸ਼ ਮੇਰੇ ਬਹੁਤ ਹੀ ਮਗਰ ਪੈ ਗਿਆ ਸੀਘਰੋਂ ਨਿਕਲਦਿਆਂ ਅਤੇ ਬੱਸ ਸਟੈਂਡ ਤੱਕ ਪੁੱਜਦਿਆਂ ਉਹ ਪਰਛਾਵੇ ਵਾਂਗ ਮੇਰੇ ਨਾਲ ਨਾਲ ਚੱਲਦਾਉਹ ਬੱਸ ਵਿੱਚ ਵੀ ਮੇਰੇ ਨਾਲ ਚੜ੍ਹ ਜਾਂਦਾਕਈ ਵਾਰ ਬੱਸ ਵਿੱਚ ਭੀੜ ਹੁੰਦੀਮੈਂਨੂੰ ਬੱਸ ਵਿੱਚ ਖੜ੍ਹਨਾ ਪੈ ਜਾਂਦਾਉਹ ਬੱਸ ਵਿੱਚ ਜਾਣ ਬੁੱਝ ਕੇ ਮੇਰੇ ਸਰੀਰ ਨਾਲ ਖਹਿਣ ਦੀ ਕੋਸ਼ਿਸ਼ ਕਰਦਾਇਸ ਤਰ੍ਹਾਂ ਹੀ ਘਰ ਤੋਂ ਕਾਲਿਜ ਤੱਕ ਕਾਲਿਜ ਤੋਂ ਘਰ ਤੱਕ ਮੈਂਨੂੰ ਇਉਂ ਮਹਿਸੂਸ ਹੁੰਦਾ ਕਿ ਜਿਵੇਂ ਕੋਈ ਪ੍ਰੇਤ ਮੇਰੇ ਸਿਰ ’ਤੇ ਮੰਡਰਾ ਰਿਹਾ ਹੋਵੇਮੈਂ ਕਿਸੇ ਅਣਜਾਣੇ ਡਰ ਨਾਲ ਸਹਿਮ ਸਹਿਮ ਜਾਂਦੀਪ੍ਰਕਾਸ਼ ਜਿੰਨਾ ਮੈਂਨੂੰ ਤੰਗ ਕਰਦਾ ਉੰਨੀ ਹੀ ਉਹਦੇ ਪ੍ਰਤੀ ਨਫਰਤ ਮੇਰੇ ਮਨ ਵਿੱਚ ਭਰਦੀ ਜਾਂਦੀਪ੍ਰਕਾਸ ਦੀ ਗੁੰਡਾਗਰਦੀ ਦੀ ਕਦੇ ਮੈਂ ਘਰ ਵਿੱਚ ਗੱਲ ਨਾ ਕਰਦੀਮੈਂ ਸੋਚਦੀ ਸਾਂ ਆਪੇ ਹੰਭ ਹਾਰ ਕੇ ਹਟ ਜਾਏਗਾ

ਬੀ.ਏ. ਸੈਕਿੰਡ ਈਅਰ ਵਿੱਚੋਂ ਮੈਂ ਪਾਸ ਹੋ ਗਈ ਸਾਂਮੈਂ ਬੀ.ਏ.ਫਾਈਨਲ ਵਿੱਚ ਦਾਖਲਾ ਲੈ ਲਿਆ ਸੀਇਸ ਸਾਲ ਰੱਬ ਨੇ ਸਾਡੇ ਉੱਤੇ ਕਹਿਰ ਵਰਤਾਇਆਡੈਡੀ ਦੀ ਇੱਕ ਐਕਸੀਡੈਂਟ ਨਾਲ ਮੌਤ ਹੋ ਗਈਮੇਰੇ ਸੀਨੇ ’ਤੇ ਅੱਜ ਵੀ ਉਹ ਸੀਨ ਹੁ-ਬ-ਹੂ ਉੱਕਰਿਆ ਪਿਆ ਏ ਜਦੋਂ ਡੈਡੀ ਦੀ ਮੌਤ ਦੀ ਖਬਰ ਸੁਣ ਕੇ ਮੰਮੀ ਕੰਧ ਨਾਲ ਟੱਕਰ ਮਾਰ ਕੇ ਬੋਹੋਸ਼ ਹੋ ਗਈ ਸੀਬਾਅਦ ਵਿੱਚ ਉਹ ਗਹਿਰੇ ਸਦਮੇ ਕਾਰਨ ਨੀਮ ਪਾਗਲ ਜਿਹੀ ਹੋ ਗਈ ਸੀ

ਮੈਂ ਘਰ ਵਿੱਚ ਸਾਰਿਆਂ ਤੋਂ ਵੱਡੀ ਸਾਂਮੈਥੋਂ ਛੋਟੇ ਦੋ ਭੈਣ ਭਰਾ ਸਨਮੰਮੀ ਅਕਸਰ ਬਿਮਾਰ ਰਹਿਣ ਲੱਗ ਪਈ ਸੀਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਮੇਰੇ ਉੱਪਰ ਆਣ ਪਈ ਸੀਮੈਂ ਡੈਡੀ ਨੂੰ ਯਾਦ ਕਰਦਿਆਂ ਛਮ-ਛਮ ਅੱਥਰੂ ਕੇਰਦੀ ਰਹਿੰਦੀਸਰਕਾਰੀ ਹਦਾਇਤਾਂ ਅਨੁਸਾਰ ਡੈਡੀ ਦੇ ਦਫਤਰ ਵਾਲਿਆਂ ਨੇ ਮੈਂਨੂੰ ਤਰਸ ਦੇ ਅਧਾਰ ’ਤੇ ਕਲਰਕ ਭਰਤੀ ਕਰ ਲਿਆ ਸੀ

ਮੈਂ ਅਣਮੰਨੇ ਜਿਹੇ ਮਨ ਨਾਲ ਦਫਤਰ ਜਾਣ ਲੱਗੀ ਸਾਂਫਿਰ ਕੁਝ ਹੀ ਦਿਨ ਬੀਤੇ ਸਨ ਕਿ ਮੈਂਨੂੰ ਮਹਿਸੂਸ ਹੋਣ ਲੱਗਾ ਕਿ ਦਫਤਰ ਵਿੱਚ ਪਾੜ ਖਾਣੀਆਂ ਨਜ਼ਰਾਂ ਮੇਰੇ ਜਿਸਮ ਦੇ ਆਰ ਪਾਰ ਹੁੰਦੀਆਂ ਰਹਿੰਦੀਆਂ ਨੇਆਲੇ ਦੁਆਲੇ ਬੈਠੇ ਬਾਬੂ ਤਕਰੀਬਨ ਦੋਹਰੇ ਅਰਥਾਂ ਵਾਲੇ ਸ਼ਬਦ ਬੋਲਦੇ ਰਹਿੰਦੇਕਈ ਵਾਰ ਉਹ ਇੰਨਾ ਅੱਗੇ ਵਧ ਜਾਂਦੇ ਜਿੱਥੇ ਸ਼ਰਮ ਨਾਂ ਦੀ ਕੋਈ ਚੀਜ਼ ਨਾ ਹੋਵੇਇਹਨਾਂ ਬਾਬੂਆਂ ਦੀ ਨਜ਼ਰ ਤੋਂ ਮੈਂ ਆਪਣੇ ਆਪ ਨੂੰ ਸਮੇਟੀ ਰੱਖਦੀਇਹਨਾਂ ਵਿੱਚ ਉਹ ਬਾਬੂ ਵੀ ਹੁੰਦੇ ਜਿਹੜੇ ਕਈ ਵਾਰ ਡੈਡੀ ਨਾਲ ਸਾਡੇ ਘਰ ਆ ਚੁੱਕੇ ਸਨ ਅਤੇ ਬੜੇ ਪਿਆਰ ਨਾਲ ਮੈਂਨੂੰ ਬੇਟੀ ਕਹਿ ਕੇ ਬੁਲਾਉਂਦੇ ਸਨਪਰ ਮੈਂ ਕਿਸੇ ਵੱਲ ਬਹੁਤਾ ਧਿਆਨ ਨਾ ਦਿੰਦੀਮੈਂ ਨੀਵੀਆਂ ਪਾ ਕੇ ਆਪਣੇ ਕੰਮ ਵਿੱਚ ਰੂੱਝੀ ਰਹਿੰਦੀ

ਡੈਡੀ ਦੀ ਮੌਤ ਤੋਂ ਬਾਅਦ ਤਾਂ ਪ੍ਰਕਾਸ਼ ਹੋਰ ਵੀ ਬੇਮੁਹਾਰਾ ਹੋ ਗਿਆ ਸੀਰਸਤੇ ਵਿੱਚ ਉਹ ਮੈਂਨੂੰ ਛੇੜਦਾ ਰਹਿੰਦਾਮੈਂ ਖਾਮੋਸ਼ ਰਹਿੰਦੀਮੇਰੀ ਇਸ ਖਾਮੋਸ਼ੀ ਦਾ ਖਬਰੇ ਉਸ ਨੇ ਕੀ ਅੰਦਾਜ਼ਾ ਲਾ ਲਿਆਇੱਕ ਦਿਨ ਸ਼ਾਮ ਦੇ ਘੁਸਮੁਸੇ ਜਿਹੇ ਵਿੱਚ ਜਦੋਂ ਮੈਂ ਬਜ਼ਾਰ ਤੋਂ ਵਾਪਸ ਆ ਰਹੀ ਸਾਂ ਤਾਂ ਉਸਨੇ ਗਲੀ ਦੇ ਮੋੜ ’ਤੇ ਮੇਰੀ ਬਾਂਹ ਫੜ ਲਈਮੈਂਨੂੰ ਉਸ ਨੇ ਧਿੰਗੋਜ਼ੋਰੀ ਆਪਣੀਆਂ ਬਾਹਾਂ ਵਿੱਚ ਘੁੱਟਣਾ ਚਾਹਿਆਪਰ ਪਤਾ ਨਹੀਂ ਕਿੱਥੋਂ ਮੇਰੇ ਅੰਦਰ ਤਾਕਤ ਆ ਗਈ, ਮੈਂ ਕਾਅੜ ਕਰਦਾ ਚਾਂਟਾ ਉਸਦੇ ਮੂੰਹ ’ਤੇ ਜੜ ਦਿੱਤਾਉਸ ਨੇ ਮੈਂਨੂੰ ਛੱਡ ਦਿੱਤਾ ਤੇ ਮੇਰੇ ਵੱਲ ਕੌੜ ਨਜ਼ਰਾਂ ਨਾਲ ਝਾਕਣ ਲੱਗਿਆਮੈਂ ਇਹ ਸਮਾਂ ਵੀ ਅਜ਼ਾਈਂ ਨਾ ਜਾਣ ਦਿੱਤਾਮੈਂ ਉਹਦੇ ਮੂੰਹ ’ਤੇ ਥੁੱਕਿਆ ਅਤੇ ਤੇਜ਼ ਕਦਮਾਂ ਨਾਲ ਆਪਣੇ ਘਰ ਆਣ ਵੜੀਮੈਂ ਘਰ ਵਿੱਚ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਸੀਮੰਮੀ ਉਂਜ ਨੀਮ ਪਾਗਲ ਜਿਹੀ ਸੀਛੋਟੇ ਭੈਣ ਭਰਾ ਕੁਝ ਵੀ ਕਰਨ ਜੋਗੇ ਨਹੀਂ ਸਨ

ਉਸ ਦਿਨ ਤੋਂ ਬਾਅਦ ਕਦੇ ਪ੍ਰਕਾਸ਼ ਮੇਰੇ ਰਾਹਾਂ ਵਿੱਚ ਨਹੀਂ ਆਇਆ ਸੀਉਹ ਕਿੰਨੇ ਹੀ ਦਿਨਾਂ ਤੋਂ ਮੁਹੱਲੇ ਵਿੱਚੋਂ ਗਾਇਬ ਸੀਪਰ ਡਰ ਨਾਲ ਮੈਂ ਸਹਿਮੀ ਪਈ ਸਾਂਸੋਚਦੀ ਸਾਂ ਪਤਾ ਨਹੀਂ ਬਦਲਾ ਲੈਣ ਲਈ ਉਹ ਕੀ ਕੁਝ ਕਰੇ

ਇੱਕ ਦਿਨ ਹੱਦ ਹੀ ਹੋ ਗਈ ਸੀਸ਼ਰਾਬੀ ਹਾਲਤ ਵਿੱਚ ਪ੍ਰਕਾਸ਼ ਸਾਡੇ ਘਰ ਦੇ ਮੂਹਰੇ ਗਾਲ੍ਹਾਂ ਕੱਢ ਰਿਹਾ ਸੀਉਹ ਮੇਰਾ ਨਾਂ ਲੈ ਲੈ ਕੇ ਗਾਲ੍ਹਾਂ ਕੱਢ ਰਿਹਾ ਸੀਮੇਰੇ ਚਾਲ ਚੱਲਣ ’ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾ ਰਿਹਾ ਸੀਮੈਂ ਅੰਦਰ ਵੜ ਕੇ ਡੈਡੀ ਨੂੰ ਯਾਦ ਕਰਦਿਆਂ ਹੁਬਕੀਂ ਹੁਬਕੀਂ ਰੋਣ ਲੱਗੀ ਸਾਂਅਸੀਂ ਡਰਦਿਆਂ ਅੰਦਰੋਂ ਕੁੰਡੀ ਮਾਰ ਲਈ ਸੀਫਿਰ ਚੁੱਪ ਵਰਤ ਗਈ ਸੀਸ਼ਾਇਦ ਪ੍ਰਕਾਸ਼ ਗਾਲ੍ਹਾਂ ਕੱਢ ਕੇ ਉੱਥੋਂ ਚਲਾ ਗਿਆ ਸੀਫਿਰ ਬਾਹਰ ਕੋਈ ਗੱਡੀ ਆਉਣ ਦੀ ਅਵਾਜ਼ ਆਈਇਹ ਪੁਲਿਸ ਸੀਸ਼ਾਇਦ ਕਿਸੇ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਸੀਪ੍ਰਕਾਸ਼ ਉੱਥੋਂ ਰਫੂ ਚੱਕਰ ਹੋ ਚੁੱਕਾ ਸੀ

ਤੁਸੀਂ ਫਿਕਰ ਨਾ ਕਰੋਮੈਂ ਉਸ ਦੀ ਸਾਰੀ ਬਦਮਾਸ਼ੀ ਕੱਢ ਦਿਆਂਗਾਉਸ ਨੂੰ ਗ੍ਰਿਫਤਾਰ ਕਰਕੇ ਜੇਲ ਵਿੱਚ ਤੁੰਨ ਦਿਆਂਗਾਥਾਣੇਦਾਰ ਨੇ ਬੜੀ ਮਿੱਠੀ ਅਵਾਜ਼ ਵਿੱਚ ਮੈਂਨੂੰ ਹੌਸਲਾ ਦਿੱਤਾ ਸੀਉਸ ਨੇ ਮੈਂਨੂੰ ਥਾਣੇ ਆ ਕੇ ਬਿਆਨ ਲਿਖਵਾਉਣ ਲਈ ਕਿਹਾ ਸੀ

ਮੈਂਨੂੰ ਡੈਡੀ ਦੀ ਯਾਦ ਵਾਰ ਵਾਰ ਸਤਾਉਂਦੀਡੈਡੀ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸਨਪਰ ਮੌਤ ਦੇ ਜ਼ਾਲਮ ਪੰਜੇ ਨੇ ਸਾਥੋਂ ਡੈਡੀ ਖੋਹ ਲਿਆ ਸੀਮੈਂ ਫਿਰ ਹੁਬਕੀਂ ਹੁਬਕੀਂ ਰੋਣ ਲੱਗੀ ਸਾਂ

ਦੂਜੇ ਦਿਨ ਮੈਂ ਪ੍ਰਕਾਸ਼ ਦੀਆਂ ਜ਼ਿਆਦਤੀਆਂ ਬਾਰੇ ਥਾਣੇ ਵਿੱਚ ਸਭ ਕੁਝ ਲਿਖ ਕੇ ਦੇ ਆਈ ਸਾਂਥਾਣੇਦਾਰ ਨੂੰ ਮੈਂ ਆਪਣੇ ਡੈਡੀ ਦੀ ਮੌਤ ਬਾਰੇ, ਮੰਮੀ ਦੀ ਸਦਮੇ ਵਿੱਚ ਹੋਈ ਨੀਮ ਪਾਗਲਾਂ ਵਾਲੀ ਹਾਲਤ ਬਾਰੇ ਅਤੇ ਮੈਂ ਘਰ ਵਿੱਚੋਂ ਸਭ ਤੋਂ ਵੱਡੀ ਹੋਣ ਦੇ ਨਾਤੇ ਘਰ ਦੀਆਂ ਜ਼ਿੰਮੇਵਾਰੀਆਂ ਬਾਰੇ ਖੁੱਲ੍ਹ ਕੇ ਦੱਸ ਦਿੱਤਾ ਸੀਨਾਲ ਹੀ ਪ੍ਰਕਾਸ਼ ਜਿਹੇ ਬਦਮਾਸ਼ ਤੋਂ ਖਹਿੜਾ ਛੁਡਾਉਣ ਦਾ ਵਾਸਤਾ ਵੀ ਪਾਇਆ ਸੀਥਾਣੇਦਾਰ ਨੇ ਮੈਂਨੂੰ ਪੂਰਾ ਹੌਸਲਾ ਦਿੱਤਾ ਸੀ ਕਿ ਅੱਜ ਤੋਂ ਬਾਅਦ ਪ੍ਰਕਾਸ਼ ਮੇਰੇ ਰਾਹਾਂ ਵਿੱਚ ਨਹੀਂ ਆਏਗਾ

ਪੁਲਿਸ ਨੇ ਛੇਤੀ ਹੀ ਪ੍ਰਕਾਸ਼ ਨੂੰ ਕਾਬੂ ਕਰ ਲਿਆ ਸੀਮੁਹੱਲੇ ਦੇ ਕੁਝ ਸਿਆਣੇ ਬੰਦੇ ਵਿੱਚ ਪੈ ਗਏ ਸਨਉਹਨਾਂ ਨੇ ਪ੍ਰਕਾਸ਼ ਤੋਂ ਲਿਖਤੀ ਮੁਆਫੀਨਾਮਾ ਵੀ ਦਿਵਾ ਦਿੱਤਾ ਸੀਮੈਂ ਵੀ ਕੋਰਟ ਕਚਿਹਰੀਆਂ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੁੰਦੀ ਸੀਇਸ ਲਈ ਮੈਂ ਰਾਜੀਨਾਮਾ ਲਿਖ ਦਿੱਤਾਇਸ ਤਰ੍ਹਾਂ ਪ੍ਰਕਾਸ਼ ਜੇਲ ਵਿੱਚੋਂ ਛੁੱਟ ਆਇਆ

ਉਸ ਦਿਨ ਤੋਂ ਬਾਅਦ ਪ੍ਰਕਾਸ਼ ਮੈਂਨੂੰ ਮੁਹੱਲੇ ਵਿੱਚ ਕਦੇ ਵੀ ਦਿਖਾਈ ਨਾ ਦਿੱਤਾਸਾਡੇ ਮੁਹੱਲੇ ਵਿਚਲੀ ਤੀਸਰੀ ਗਲੀ ਵਿੱਚ ਸਾਡੇ ਦਫਤਰ ਵਿੱਚ ਕੰਮ ਕਰਦਾ ਜੁਗਿੰਦਰ ਸਿੰਘ ਰਹਿੰਦਾ ਸੀਅੰਤਾਂ ਦਾ ਚੁਗਲਖੋਰਉਸ ਨੇ ਮੇਰੇ ਨਾਲ ਹੋਈ ਬੀਤੀ ਬਾਰੇ ਸਾਰੇ ਦਫਤਰ ਵਿੱਚ ਰੌਲਾ ਪਾ ਦਿੱਤਾ ਸੀਇੱਧਰ ਮੁਹੱਲੇ ਵਾਲੇ ਵੀ ਮੇਰੇ ਬਾਰੇ ਖੰਭਾਂ ਦੀਆਂ ਡਾਰਾਂ ਬਣਾਉਂਦੇ ਰਹਿੰਦੇਸਭ ਤੋਂ ਮੋਹਰੀ ਪ੍ਰਕਾਸ਼ ਦੇ ਘਰ ਵਾਲੇ ਸਨਮੇਰਾ ਦਿਨ ਰਾਤ ਦਾ ਚੈਨ ਉੱਡ ਗਿਆ ਸੀਮੇਰਾ ਸੁਭਾਅ ਵੀ ਅੰਤਾਂ ਦਾ ਚਿੜਚਿੜਾ ਹੁੰਦਾ ਜਾਂਦਾ ਸੀਗੱਲ ਗੱਲ ’ਤੇ ਮੈਂ ਸਾਰਿਆਂ ਨਾਲ ਲੜ ਪੈਂਦੀਮੈਂਨੂੰ ਕੋਈ ਚੀਜ਼ ਚੰਗੀ ਨਾ ਲੱਗਦੀਮੈਂਨੂੰ ਆਪਣਾ ਆਪ ਘੁੰਮਣ ਘੇਰੀਆਂ ਵਿੱਚ ਫਸਿਆ ਮਹਿਸੂਸ ਹੁੰਦਾ

ਡੈਡੀ ਦੀ ਮੌਤ ਹੋ ਜਾਣ ਤੱਕ ਮੈਂ ਬੀ.ਏ. ਫਾਈਨਲ ਕਰ ਚੁੱਕੀ ਸਾਂਮੇਰਾ ਹੋਰ ਪੜ੍ਹਾਈ ਕਰਕੇ ਟੀਚਰ ਬਣਨ ਦਾ ਸੁਪਨਾ ਰੇਤ ਦੀ ਦੀਵਾਰ ਵਾਂਗ ਢਹਿ ਢੇਰੀ ਹੋ ਗਿਆ ਸੀਹੁਣ ਤਾਂ ਸੋਹਲ ਜਿੰਦ ਨੂੰ ਭਾਰੀ ਜ਼ਿੰਮੇਵਾਰੀਆਂ ਨੇ ਆਣ ਘੇਰਿਆ ਸੀਮੇਰੇ ਉੱਤੇ ਹਰ ਸਮੇਂ ਉਦਾਸੀ ਛਾਈ ਰਹਿੰਦੀਮੈਂਨੂੰ ਨਾ ਘਰ ਸ਼ਾਂਤੀ ਮਿਲਦੀ, ਨਾ ਦਫਤਰਮੈਂਨੂੰ ਮੇਰੀ ਜ਼ਿੰਦਗੀ ਦਰਿਆ ਦੀਆਂ ਲਹਿਰਾਂ ’ਤੇ ਡੋਲਦੀ ਕਿਸ਼ਤੀ ਵਾਂਗ ਲੱਗਦੀਕਈ ਵਾਰ ਸੋਚਦੀ ਖੁਦਕੁਸ਼ੀ ਕਰ ਲਵਾਂਪਰ ਬਿਮਾਰ ਮੰਮੀ ਅਤੇ ਛੋਟੇ ਭੈਣ ਭਰਾ ਦਾ ਚਿਹਰਾ ਮੇਰੀਆਂ ਅੱਖਾਂ ਮੂਹਰੇ ਘੁੰਮ ਜਾਂਦਾਮੈਂ ਸੋਚਦੀ ਕਿ ਕਿਸੇ ਕਮਰੇ ਵਿੱਚ ਬੰਦ ਹੋ ਜਾਵਾਂ, ਜਿੱਥੇ ਮੈਂਨੂੰ ਕੋਈ ਨਾ ਬੁਲਾਵੇਮੇਰਾ ਚਿਹਰਾ ਦਿਨੋਂ ਦਿਨ ਕਾਲਾ ਪੈਂਦਾ ਜਾਂਦਾਗ੍ਰਹਿਣ ਲੱਗੇ ਚੰਦ ਵਾਂਗ

**

ਜਿਸ ਥਾਣੇਦਾਰ ਕੋਲ ਮੈਂ ਪ੍ਰਕਾਸ਼ ਵਿਰੁੱਧ ਬਿਆਨ ਦਿੱਤੇ ਸਨ, ਉਹ ਥਾਣੇਦਾਰ ਅਕਸਰ ਮੈਂਨੂੰ ਨਾਕੇ ਵਾਲੇ ਮੋੜ ’ਤੇ ਮਿਲਦਾਮੈਂਨੂੰ ਵੇਖ ਵੇਖ ਕੇ ਉਹ ਆਪਣੀ ਪੋਚਵੀਂ ਪੱਗ ਸੰਵਾਰਨ ਲੱਗਦਾਮੁੱਛਾਂ ਨੂੰ ਤਾਅ ਦਿੰਦਾਨਿੰਮ੍ਹਾ ਨਿੰਮ੍ਹਾ ਮੁਸਕਰਾਉਂਦਾਇਸ ਨਾਕੇ ਰਾਹੀਂ ਲੰਘਦਿਆਂ ਥੋੜ੍ਹੀ ਦੂਰ ਬੱਸ ਸਟਾਪ ਸੀ, ਜਿੱਥੋਂ ਮੈਂ ਅਕਸਰ ਬੱਸੀ ਫੜਨੀ ਹੁੰਦੀ ਸੀਸਵੇਰੇ ਸ਼ਾਮ ਇਹ ਥਾਣੇਦਾਰ ਮੈਂਨੂੰ ਇਸ ਹੀ ਨਾਕੇ ’ਤੇ ਮਿਲਦਾਇਉਂ ਜਾਪਦਾ ਜਿਵੇਂ ਚੌਵੀ ਘੰਟੇ ਇਸਦੀ ਇੱਥੇ ਹੀ ਡਿਉਟੀ ਹੋਵੇ

“ਕੁੜੀਏ ਫਿਰ ਤਾਂ ਨਹੀਂ ਤੈਨੂੰ ਉਸ ਬਦਮਾਸ਼ ਨੇ ਕਦੇ ਤੰਗ ਕੀਤਾ? ਅਚਾਨਕ ਸ਼ਾਮ ਵੇਲੇ ਨਾਕੇ ਵਿੱਚੋਂ ਲੰਘਦਿਆਂ ਉਸ ਨੇ ਮੈਂਨੂੰ ਪੁੱਛਿਆ ਸੀਮੈਂ “ਨਹੀਂ ਜੀ।” ਕਹਿ ਕੇ ਨੀਵੀਂ ਪਾਈ ਅੱਗੇ ਲੰਘ ਆਈ ਸਾਂ

ਇੱਕ ਦਿਨ ਸਾਡੇ ਘਰ ਦੇ ਸਾਹਮਣੇ ਪੁਲਿਸ ਦੀ ਜਿਪਸੀ ਆ ਕੇ ਰੁਕੀਇਸ ਵਿੱਚ ਉਹ ਥਾਣੇਦਾਰ ਸੀਬਾਕੀ ਪੁਲਿਸ ਵਾਲੇ ਜਿਪਸੀ ਵਿੱਚ ਹੀ ਬੈਠੇ ਰਹੇ, ਥਾਣੇਦਾਰ ਅੰਦਰ ਆਣ ਵੜਿਆਉਹ ਸਿੱਧਾ ਸੋਫੇ ’ਤੇ ਆ ਬੈਠਾ। “ਮੈਂ ਕਿਹਾ, ਤੁਹਾਨੂੰ ਕੋਈ ਪ੍ਰੇਸ਼ਾਨ ਹੀ ਨਾ ਕਰ ਰਿਹਾ ਹੋਵੇਇੱਧਰੋਂ ਲੰਘਿਆ ਜਾ ਰਿਹਾ ਸਾਂਸੋਚਿਆ ਤੁਹਾਡਾ ਹਾਲ ਚਾਲ ਹੀ ਪੁੱਛਦਾ ਜਾਵਾਂ।” ਉਸ ਨੇ ਮੇਰੇ ਵੱਲ ਵੇਖਦਿਆਂ ਕੁੰਢੀਆਂ ਮੁੱਛਾਂ ਨੂੰ ਤਾਅ ਦਿੱਤਾ ਤੇ ਮਿੰਨੀ ਮਿੰਨੀ ਮੁਸਕਰਾਹਟ ਨਾਲ ਪੁੱਛਿਆਛੋਟੀ ਭੈਣ ਚਾਹ ਬਣਾਉਣ ਚਲੀ ਗਈਛੋਟਾ ਭਰਾ ਆਪਣੇ ਦੋਸਤਾਂ ਨਾਲ ਖੇਡਣ ਗਿਆ ਹੋਇਆ ਸੀਦੂਸਰੇ ਕਮਰੇ ਵਿੱਚ ਬਿਮਾਰ ਮੰਮੀ ਪਈ ਸੀਇਸ ਦੌਰਾਨ ਉਹ ਇੱਧਰ ਉੱਧਰ ਦੀਆਂ ਮਾਰਦਾ ਰਿਹਾ ਤੇ ਫਿਰ ਚਾਹ ਪੀ ਕੇ ਚਲਾ ਗਿਆ

ਉਹਦੇ ਜਾਣ ਤੋਂ ਬਾਅਦ ਮੈਂਨੂੰ ਇਉਂ ਜਾਪਿਆ ਜਿਵੇਂ ਵਾੜ ਹੀ ਖੇਤ ਨੂੰ ਖਾਣ ਲਈ ਕਾਹਲੀ ਹੋਵੇਲੋਕਾਂ ਦੀ ਜਾਨ ਮਾਲ ਦਾ ਰਾਖਾ ਮੇਰੀ ਇੱਜ਼ਤ ’ਤੇ ਡਾਕਾ ਮਾਰਨ ਲਈ ਕਾਹਲਾ ਸੀਇੰਜ ਹੀ ਉਹ ਕੁਝ ਦਿਨਾਂ ਬਾਅਦ ਸਾਡੇ ਘਰ ਆਣ ਧਮਕਦਾਮੈਂ ਨਾ ਚਾਹੁੰਦਿਆਂ ਵੀ ਉਸ ਨੂੰ ਘਰੋਂ ਜਾਣ ਲਈ ਨਾ ਕਹਿ ਸਕਦੀਮੁਹੱਲੇ ਵਾਲੇ ਸਾਡੇ ਘਰ ਥਾਣੇਦਾਰ ਨੂੰ ਆਉਂਦਿਆਂ ਜਾਂਦਿਆਂ ਵੇਖਦੇ ਰਹਿੰਦੇ ਤੇ ਪਤਾ ਨਹੀਂ ਕੀ ਖੰਭਾਂ ਦੀਆਂ ਡਾਰਾਂ ਬਣਾਉਂਦੇ ਰਹਿੰਦੇ

**

ਮੇਰੇ ਦਫਤਰ ਵਿੱਚ ਉਹ ਨਵਾਂ ਨਵਾਂ ਆਇਆ ਸੀਉਹ ਅਕਸਰ ਮੇਰੇ ਨਾਲ ਗੱਲਾਂ ਮਾਰਨ ਆ ਜਾਂਦਾਮੈਂਨੂੰ ਉਹ ਬੜਾ ਭੋਲਾ ਜਿਹਾ ਲੱਗਿਆਉਹ ਮੈਂਨੂੰ ਪਿਆਰ ਭਰੀ ਨਜ਼ਰ ਨਾਲ ਤੱਕਦਾਉਹਦੀ ਤੱਕਣੀ ਵਿੱਚ ਅਜੀਬ ਕਸ਼ਿਸ਼ ਸੀਉਸਦੀ ਦੂਸਰੀ ਸ਼ਾਖਾ ਸੀ, ਪਰ ਅਸੀਂ ਬਹਿੰਦੇ ਇੱਕ ਹੀ ਹਾਲ ਵਿੱਚ ਸਾਂਅਸੀਂ ਇੱਕ ਦੂਜੇ ਨੂੰ ਮਿਲਣ ਲੱਗੇ ਸਾਂਸਾਡੀਆਂ ਮੁਲਾਕਾਤਾਂ ਉੱਥੇ ਵੀ ਹੋਣ ਲੱਗੀਆਂ ਜਿੱਥੇ ਸਾਡੇ ਤੋਂ ਇਲਾਵਾ ਕੋਈ ਨਾ ਹੁੰਦਾ

ਅਨਿਲ ਦਾ ਮੇਰੀ ਜ਼ਿੰਦਗੀ ਵਿੱਚ ਆਉਣ ਕਾਰਨ ਜਿਵੇਂ ਮੈਥੋਂ ਰੁੱਠ ਕੇ ਜਾ ਚੁੱਕੀ ਬਹਾਰ ਫਿਰ ਵਾਪਸ ਆ ਗਈ ਸੀਮੇਰਾ ਦੂਰ ਸੱਤ ਅਸਮਾਨਾਂ ਵਿੱਚ ਉਡਾਰੀਆਂ ਮਾਰਨ ਨੂੰ ਚਿੱਤ ਕਰਦਾਆਲਾ ਦੁਆਲਾ ਮਹਿਕਾਂ ਬਿਖੇਰਦਾ ਲੱਗਦਾਠੰਢੀਆਂ ਮਿੱਠੀਆਂ ਪੌਣਾਂ ਮੇਰੇ ਕੁਆਰੇ ਅੰਗਾਂ ਨੂੰ ਛੇੜ ਛੇੜ ਲੰਘਦੀਆਂਮੈਂ ਚੱਲਦੀਆਂ, ਰੁਮਕਦੀਆਂ, ਠੰਢੀਆਂ ਪੌਣਾਂ ਨੂੰ ਆਪਣੇ ਕਲਾਵੇ ਵਿੱਚ ਭਰਨ ਦੀ ਕੋਸ਼ਿਸ਼ ਕਰਦੀ ... ਖੀਵੀ ਹੋਈ ਰਹਿੰਦੀਅਨਿਲ ਮੇਰੀ ਨਸ ਨਸ ਵਿੱਚ ਸਮਾ ਗਿਆ ਸੀਪਲ ਪਲ ਸਹਿਕਦੀ ਜ਼ਿੰਦਗੀ ਹੁਣ ਮਹਿਕਾਂ ਬਿਖੇਰ ਰਹੀ ਸੀਮੈਂਨੂੰ ਆਪਣਾ ਆਪ ਚੰਗਾ ਚੰਗਾ ਲੱਗਦਾਸਮੇਂ ਦੇ ਥਪੇੜਿਆਂ ਦੀ ਮਾਰ ਸਹਿੰਦੇ ਨਿੱਸਲ ਹੋਏ ਜਿਸਮ ਵਿੱਚ ਹੁਣ ਫੁਰਤੀ ਭਰ ਗਈ ਸੀ

ਸਾਰੇ ਦਫਤਰ ਵਿੱਚ ਮੇਰੇ ਅਤੇ ਅਨਿਲ ਦੇ ਪਿਆਰ ਦੀ ਚਰਚਾ ਸੀਅਸੀਂ ਸ਼ਰੇਆਮ ਇੱਕ ਦੂਸਰੇ ਨੂੰ ਮਿਲਦੇਕੂੜੀਆਂ ਮੈਂਨੂੰ ਅਨਿਲ ਦਾ ਨਾਂ ਲੈ ਲੈ ਕੇ ਛੇੜਦੀਆਂਮੈਂਨੂੰ ਚੰਗਾ ਚੰਗਾ ਲੱਗਦਾਵੈਸੇ ਮੈਂ ਅਨਿਲ ਦਾ ਨਾਂ ਸੁਣ ਕੇ ਜਾਣ ਬੁਝ ਕੇ ਛੂਈ ਮੂਈ ਹੁੰਦੀ ਰਹਿੰਦੀਪਰ ਮੇਰੇ ਅੰਦਰੋਂ ਖੁਸ਼ੀ ਦੇ ਫੁਹਾਰੇ ਫੁੱਟਦੇ ਰਹਿੰਦੇਸਮਾਂ ਆਪਣੀ ਚਾਲ ਨਾਲ ਸਰਕ ਰਿਹਾ ਸੀ

ਛੋਟੀ ਭੈਣ ਅਤੇ ਛੋਟਾ ਭਰਾ ਹੁਣ ਮੰਮੀ ਨੂੰ ਸੰਭਾਲਣ ਜੋਗੇ ਹੋ ਗਏ ਸਨਮੰਮੀ ਪ੍ਰਤੀ ਮੇਰੀ ਜ਼ਿੰਮੇਵਾਰੀ ਕਾਫੀ ਘਟ ਗਈ ਸੀਉਹ ਦੋਵੇਂ ਮੰਮੀ ਨੂੰ ਸਹੀ ਵਕਤ ਨਾਲ ਦਵਾਈ ਦਿੰਦੇਕਈ ਵਾਰ ਉਹ ਆਪ ਹੀ ਉਸ ਨੂੰ ਹਸਪਤਾਲ ਦਿਖਾ ਲਿਆਉਂਦੇਇਹਨਾਂ ਕੰਮਾਂ ਲਈ ਮੈਂਨੂੰ ਦਫਤਰ ਤੋਂ ਛੁੱਟੀ ਨਾ ਲੈਣੀ ਪੈਂਦੀਇਸ ਤਰ੍ਹਾਂ ਉਹਨਾਂ ਨੂੰ ਮੰਮੀ ਪ੍ਰਤੀ ਜ਼ਿੰਮੇਵਾਰੀ ਨਿਭਾਉਂਦਿਆਂ ਵੇਖਦੀ ਤਾਂ ਮਨ ਨੂੰ ਬੜਾ ਹੀ ਸਕੂਨ ਮਿਲਦਾ

ਕਈ ਵਾਰ ਅਨਿਲ ਮੈਂਨੂੰ ਆਪਣੇ ਘਰ ਲੈ ਜਾਂਦਾਅਨਿਲ ਦੇ ਪੂਰੇ ਪਰਿਵਾਰ ਨੇ ਮੈਂਨੂੰ ਪਸੰਦ ਕੀਤਾ ਸੀਅਨਿਲ ਵੀ ਸਾਡੇ ਘਰ ਆ ਜਾਂਦਾਛੁੱਟੀ ਵਾਲੇ ਦਿਨ ਅਸੀਂ ਘੁੰਮਣ ਚਲੇ ਜਾਂਦੇਮੁਹੱਲੇ ਵਾਲੇ ਮੇਰੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇਪਰ ਮੈਂ ਉਹਨਾਂ ਦੀ ਪਰਵਾਹ ਨਾ ਕਰਦੀ

ਉਹ ਦਿਨ ਵੀ ਆਇਆ ਜਦੋਂ ਮੈਂ ਤੇ ਅਨਿਲ ਵਿਆਹ ਦੇ ਬੰਧਨਾਂ ਵਿੱਚ ਬੱਝ ਗਏ ਸਾਂਦੋ ਸਾਲ ਹੁਸੀਨ ਸੁਪਨੇਂ ਵਾਂਗ ਬੀਤ ਗਏ ਸਨ

ਇਹ ਉਸ ਦਿਨ ਦੀ ਗੱਲ ਏ, ਜਿਸ ਦਿਨ ਮੈਂ ਤੇ ਅਨਿਲ ਡਾਕਟਰ ਦਿਓਂ ਚੈੱਕ-ਅੱਪ ਕਰਵਾ ਕੇ ਨਿੱਕਲੇ ਸਾਂਮੇਰੇ ਪੈਰ ਭਾਰੀ ਸੀਬਾਹਰ ਨਿਕਲਦਿਆਂ ਹੀ ਉਹੋ ਥਾਣੇਦਾਰ ਸਾਨੂੰ ਮਿਲ ਪਿਆਉਸ ਨੇ ਜਬਰਦਸਤੀ ਸਾਨੂੰ ਆਣ ਘੇਰਿਆਉਹ ਮੇਰੇ ਵੱਲ ਵੇਖ ਕੇ ਮੁਸਕਰਾਇਆ ਅਤੇ ਬਾਅਦ ਅਨਿਲ ਨਾਲ ਹੱਥ ਮਿਲਾਇਆਅਨਿਲ ਕਦੇ ਮੈਂਨੂੰ ਸਵਾਲੀਆਂ ਨਜ਼ਰਾਂ ਨਾਲ ਤੱਕਦਾ, ਕਦੇ ਥਾਣੇਦਾਰ ਵੱਲਉਸ ਥਾਣੇਦਾਰ ਨਾਲ ਦੋ ਤਿੰਨ ਜਣੇ ਹੋਰ ਸਨ, ਜੋ ਥੋੜੀਂ ਦੂਰ ਹੀ ਖੜ੍ਹੇ ਸਨਹਾਲ ਚਾਲ ਪੁੱਛਦਿਆਂ ਆਪਣੀਆਂ ਕੁੰਢੀਆਂ ਮੁੱਛਾਂ ਵਿੱਚ ਮੁਸਕੁਰਾਉਂਦਿਆਂ ਜ਼ਿਆਦਾਤਰ ਉਹ ਮੇਰੇ ਵੱਲ ਹੀ ਵੇਖਦਾ ਰਿਹਾਮੇਰਾ ਚਿੱਤ ਬੜਾ ਕਾਹਲਾ ਜਿਹਾ ਪੈਂਦਾ ਜਾਂਦਾਮੈਂਨੂੰ ਇਉਂ ਜਾਪਦਾ ਜਿਵੇਂ ਮੇਰਾ ਵਜੂਦ ਸਿੱਲ ਪੱਥਰ ਬਣ ਗਿਆ ਹੋਵੇਉਹ ਖਹਿੜਾ ਨਹੀਂ ਛੱਡ ਰਿਹਾ ਸੀਸਾਨੂੰ ਉਹ ਚਾਹ ਪਿਲਾਉਣ ’ਤੇ ਅੜਿਆ ਹੋਇਆ ਸੀਆਖਰ ਅਸੀਂ ਕੋਈ ਮਜਬੂਰੀ ਦੱਸ ਕੇ ਉਸ ਤੋਂ ਖਹਿੜਾ ਛੁਡਾਇਆ

ਇਹ ਕੌਣ ਸੀ ...? ਅਚਾਨਕ ਅਨਿਲ ਨੇ ਪ੍ਰਸ਼ਨ ਕਰ ਦਿੱਤਾ, ਜਿਸ ਲਈ ਮੈਂ ਹਰਗਿਜ਼ ਤਿਆਰ ਨਹੀਂ ਸਾਂਉਹਨੂੰ ਕੀ ਦੱਸਦੀ ਕਿ ਇਹ ਸ਼ਖਸ਼ ਕੌਣ ਹੈ? ਕੋਈ ਰਿਸ਼ਤਾ ਵੀ ਤਾਂ ਨਹੀਂ ਸੀ ਮੇਰਾ ਉਸ ਨਾਲਆਖਰ ਮੈਂ ਅਲਫ ਤੋਂ ਬੇ ਤੱਕ ਸਾਰੀ ਕਹਾਣੀ ਅਨਿਲ ਨੂੰ ਸੁਣਾ ਦਿੱਤੀਪਤਾ ਨਹੀਂ ਉਸ ਨੂੰ ਮੇਰੀ ਇਸ ਗੱਲ ’ਤੇ ਇਤਬਾਰ ਆਇਆ ਕਿ ਨਹੀਂ ਪਰ ਮੈਂ ਸੱਚੋ ਸੱਚ ਦੱਸ ਕੇ ਆਪਣੇ ਆਪ ਨੂੰ ਹੌਲਾ ਫੁੱਲ ਮਹਿਸੂਸ ਕਰ ਰਹੀ ਸਾਂ

ਉਸ ਦਿਨ ਤੋਂ ਬਾਅਦ ਮੈਂ ਅਨਿਲ ਦੇ ਚਿਹਰੇ ’ਤੇ ਅਜੀਬ ਤਰ੍ਹਾਂ ਦਾ ਤਣਾਅ ਦੇਖਦੀਸਾਡਾ ਇੱਕ ਹੀ ਦਫਤਰ ਸੀ, ਮੈਂ ਦੇਖਦੀ ਉਹ ਉੱਥੇ ਵੀ ਖਿੱਚਿਆ ਖਿੱਚਿਆ ਜਿਹਾ ਰਹਿੰਦਾਉਹਦੀ ਬੋਲ-ਚਾਲ ਵਿੱਚ ਵੀ ਫਰਕ ਪੈਂਦਾ ਜਾਂਦਾਕਿਸੇ ਅਣਜਾਣੇ ਡਰ ਨਾਲ ਮੇਰਾ ਸਾਹ ਸੁੱਕਿਆ ਰਹਿੰਦਾ

“ਅਨਿਲ ਕੀ ਗੱਲ ਹੋਈ ਏ? ਆਖਰ ਮੈਂਨੂੰ ਵੀ ਤਾਂ ਪਤਾ ਲੱਗੇ?” ਇੱਕ ਦਿਨ ਮੈਂ ਅਨਿਲ ਦੇ ਗੱਲ ਵਿੱਚ ਆਪਣੀਆਂ ਬਾਹਾਂ ਪਾ ਕੇ ਪੁੱਛਿਆਗੁੱਸੇ ਵੱਚ ਉਸ ਨੇ ਮੇਰੀਆਂ ਬਾਹਾਂ ਨੂੰ ਇਉਂ ਵਗਾਹ ਮਾਰਿਆ ਜਿਵੇਂ ਮੇਰੀਆਂ ਬਾਹਾਂ ਨਾ ਹੋਣ, ਸਗੋਂ ਜ਼ਹਿਰੀਲੇ ਨਾਗ ਹੋਣਉਹ ਕੁਝ ਨਾ ਬੋਲਿਆਸਗੋਂ ਕਮਰੇ ਤੋਂ ਬਾਹਰ ਹੋ ਗਿਆਮੈਂ ਅੰਦਰੋਂ ਦਰਵਾਜ਼ਾ ਬੰਦ ਕਰਕੇ ਅੰਤਾਂ ਦੀ ਰੋਈ ਸਾਂਮੈਂ ਸੋਚਦੀ, “ਇਹ ਕੀ ਹੋ ਗਿਆ?”

ਅਨਿਲ ਪਹਿਲਾਂ ਆਪਣੇ ਦੋਸਤਾਂ ਨਾਲ ਕਦੇ ਕਦੇ ਸ਼ਰਾਬ ਪੀਂਦਾ ਹੁੰਦਾ ਸੀਮੈਂ ਇਸ ਗੱਲ ਦਾ ਕਦੇ ਬੁਰਾ ਨਹੀਂ ਮਨਾਇਆ ਸੀਪਰ ਹੁਣ ਤਾਂ ਉਹ ਲਗਾਤਾਰ ਪੀਣ ਲੱਗਾ ਸੀਨਸ਼ੇ ਵਿੱਚ ਉਸ ਦਾ ਤਮਤਮਾਇਆ ਚਿਹਰਾ ਮੈਂਨੂੰ ਘੂਰ ਘੂਰ ਵੇਖਦਾਇੱਕ ਦਿਨ ਜਦੋਂ ਉਹ ਨਸ਼ੇ ਵਿੱਚ ਚੂਰ ਘਰ ਆ ਕੇ ਬੈਡ ’ਤੇ ਢੇਰੀ ਹੋ ਗਿਆ ਤਾਂ ਮੈਂ ਉਹਦੇ ਬੂਟ ਉਤਾਰਨ ਲੱਗ ਪਈ ਸਾਂਉਸ ਨੇ ਅੱਖ ਪੁੱਟ ਕੇ ਮੇਰੇ ਵੱਲ ਵੇਖਿਆਫਿਰ ਉਸ ਨੇ ਜ਼ੋਰ ਨਾਲ ਲੱਤ ਘੁੰਮਾਈ ਜਿਹੜੀ ਮੇਰੇ ਮੂੰਹ ’ਤੇ ਵੱਜੀਚੀਕ ਮੇਰੇ ਸੰਘ ਵਿੱਚੋਂ ਨਿਕਲ ਗਈਸਾਰੇ ਘਰ ਵਿੱਚ ਹੱਲਚੱਲ ਮੱਚ ਗਈਪਰਿਵਾਰ ਦੇ ਮੈਂਬਰ ਸਾਡੇ ਆਲੇ ਦੁਆਲੇ ਇਕੱਠੇ ਹੋ ਗਏ ਸਨਅਨਿਲ ਵੀ ਔਖਾ ਸੌਖਾ ਉੱਠ ਕੇ ਬੈਠ ਗਿਆ ਸੀਉਹ ਮੈਂਨੂੰ ਗਾਲ੍ਹਾਂ ਕੱਢ ਰਿਹਾ ਸੀਉਹ ਵਾਰ ਵਾਰ ਇੱਕੋ ਗੱਲ ਕਹਿੰਦਾ ਸੀ, “ਹਰਾਮਜ਼ਾਦੀਏ, ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ... ਮੈਂ ਤ੍ਰਹਿੰਦੀ ਰਹੀ, ਸਹਿਮਦੀ ਰਹੀਸਾਰੇ ਪਰਿਵਾਰ ਦੇ ਮੈਂਬਰ ਅਨਿਲ ਦੇ ਇਸ ਰੂਪ ਨੂੰ ਵੇਖ ਕੇ ਅੰਤਾਂ ਦੇ ਹੈਰਾਨ ਹੋ ਰਹੇ ਸਨਉਹਨਾਂ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਨੇ ਕਿਸੇ ਦੀ ਨਾ ਸੁਣੀ

ਮੈਂ ਰੋਂਦੀ ਰਹੀ ... ਜ਼ਾਰੋ ਜ਼ਾਰ

ਇੱਕ ਛੱਤ ਥੱਲੇ ਰਹਿੰਦਿਆਂ ਅਸੀਂ ਅਜਨਬੀਆਂ ਵਾਂਗ ਰਹਿਣ ਲੱਗੇ ਸਾਂਅਨਿਲ ਅਤੇ ਮੇਰੀ ਹੁਣ ਜਿਵੇਂ ਕੋਈ ਸਾਂਝ ਨਹੀਂ ਸੀਮੈਂ ਸਿਰ ਦੀ ਚੋਟੀ ਤੋਂ ਮੱਚ ਰਹੀ ਸਾਂ ... ਮੋਮਬੱਤੀ ਦੀ ਲਾਟ ਵਾਂਗਦਿਨਾਂ ਵਿੱਚ ਹੀ ਮੇਰਾ ਚਿਹਰਾ ਧੁਆਂਖਿਆ ਗਿਆ ਸੀਦਫਤਰ ਵਿੱਚ ਵੀ ਅਸੀਂ ਅਲੱਗ ਅਲੱਗ ਜਾਣ ਲੱਗ ਪਏ ਸਾਂਮੈਂ ਅਕਸਰ ਦੇਖਦੀ ਅਨਿਲ ਜ਼ਿਆਦਾਤਰ ਸਾਡੇ ਮੁਹੱਲੇ ਵਾਲੇ ਜੋਗਿੰਦਰ ਕੋਲ ਬੈਠਾ ਰਹਿੰਦਾਖੌਰੇ ਕੀ ਕੀ ਗੱਲਾਂ ਕਰਦੇ ਰਹਿੰਦੇਆਖਰ ਕਦੋਂ ਤੱਕ ਗੱਲ ਛੁਪੀ ਰਹਿੰਦੀਸਾਡੀ ਅਣਬਣ ਦੀ ਗੱਲ ਸਾਰੇ ਦਫਤਰ ਵਿੱਚ ਘੁੰਮ ਗਈਆਖਰ ਮੈਂ ਦਫਤਰੋਂ ਲੰਮੀ ਛੁੱਟੀ ਲੈ ਲਈ ਅਤੇ ਆਪਣੀ ਮੰਮੀ ਕੋਲ ਚਲੀ ਗਈਛੋਟੀ ਭੈਣ ਮੇਰਾ ਉੱਡਿਆ ਚਿਹਰਾ ਵੇਖ ਕੇ ਪੁੱਛਦੀ, “ਦੀਦੀ ਕੀ ਗੱਲ ਏ ... ਤੈਨੂੰ ਕੀ ਹੋ ਗਿਆ? ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਮੈਂਨੂੰ ਵੇਖ ਰਹੀ ਸੀਪਰ ਉਸ ਨੇ ਮੇਰੇ ਉੱਭਰਦੇ ਪੇਟ ਵੱਲ ਨਜ਼ਰ ਮਾਰੀ, ਉਹਦੇ ਚਿਹਰੇ ’ਤੇ ਮੁਸਕਰਾਹਟ ਫੈਲ ਗਈਅੱਗੋਂ ਉਹ ਕੁਝ ਨਾ ਬੋਲੀਮੈਂ ਵੀ ਇਹੋ ਚਾਹੁੰਦੀ ਸਾਂ ਕਿ ਉਹ ਮੇਰੇ ਕੋਲੋਂ ਜ਼ਿਆਦਾ ਪੁੱਛ ਗਿੱਛ ਨਾ ਕਰੇਬਿਮਾਰ ਮੰਮੀ ਨੇ ਤਾਂ ਕੀ ਪੁੱਛਣਾ ਸੀਮੇਰਾ ਉਹਨੂੰ ਵੇਖ ਵੇਖ ਮਨ ਭਰ ਭਰ ਆਉਂਦਾਡੈਡੀ ਦੀ ਰਹਿ ਰਹਿ ਕੇ ਯਾਦ ਆਉਂਦੀਘੜੀ ਮੁੜੀ ਅੱਖਾਂ ਨਮ ਹੋ ਜਾਂਦੀਆਂ

ਤਕਰੀਬਨ ਹਫਤੇ ਬਾਅਦ ਅਨਿਲ ਸਾਡੇ ਘਰ ਆਇਆਉਹੋ ਤਮਤਮਾਇਆ ਚਿਹਰਾਉਹੋ ਮੱਥੇ ’ਤੇ ਤਿਉੜੀਆਂਮੈਂ ਡਰੀਆਂ ਤੇ ਸਹਿਮੀਆਂ ਨਜ਼ਰਾਂ ਨਾਲ ਉਸ ਨੂੰ ਵੇਖ ਰਹੀ ਸਾਂਉਸ ਨੇ ਸ਼ਰਾਬ ਵੀ ਪੀਤੀ ਹੋਈ ਸੀਛੋਟੀ ਭੈਣ ਰਸੋਈ ਵਿੱਚ ਸੀਭਰਾ ਵੀ ਕਿੱਧਰੇ ਦੋਸਤਾਂ ਨਾਲ ਬਾਹਰ ਗਿਆ ਹੋਇਆ ਸੀ

ਅਸੀਂ ਦੋਵੇਂ ਡਰਾਇੰਗ ਰੂਮ ਵਿੱਚ ਓਪਰਿਆਂ ਓਪਰਿਆਂ ਵਾਂਗ ਬੈਠੇ ਸਾਂਦੋਵੇਂ ਪਾਸੇ ਚੁੱਪ ਪਸਰੀ ਹੋਈ ਸੀ

“ਅਨਿਲ ਆਖਰ ਮੇਰਾ ਕਸੂਰ ਕੀ ਏ?” ਮੈਂ ਚੁੱਪ ਨੂੰ ਤੋੜਿਆ

ਹਰਾਮਜ਼ਾਦੀਏ ... ਕਸੂਰ ਪੁੱਛਦੀ ਏਂ ... ਹਾਲੇ ਤੈਨੂੰ ਕਸੂਰ ਦਾ ਈ ਨੀਂ ਪਤਾਪਹਿਲਾਂ ਤਾਂ ਮੈਂ ਚੁੱਪ ਰਿਹਾ ਪਰ ਹੁਣ ਚੁੱਪ ਨਹੀਂ ਰਹਾਂਗਾਮੈਂਨੂੰ ਤੇਰੇ ਬਾਰੇ ਸਭ ਕੁਝ ਪਤਾ ਲੱਗ ਗਿਆ ਏਪਹਿਲਾਂ ਤਾਂ ਮੈਂ ਪ੍ਰਕਾਸ਼ ਦੇ ਫੋਨ ’ਤੇ ਇਤਬਾਰ ਨਹੀਂ ਕੀਤਾ ਸੀਪਰ ਹੁਣ ਮੈਂਨੂੰ ਸਾਰੇ ਸਬੂਤ ਆਪ ਹੀ ਮਿਲ ਗਏ ਨੇਮੈਂਨੂੰ ਉਸ ਨੇ ਆਪਣੇ ਮੋਬਾਇਲ ਫੋਨ ’ਤੇ ਪ੍ਰਕਾਸ਼ ਦੀ ਰਿਕਾਰਡ ਕੀਤੀ ਅਵਾਜ਼ ਸੁਣਾ ਦਿੱਤੀਸੁਣ ਕੇ ਮੈਂ ਪਾਣੀ ਪਾਣੀ ਹੋ ਗਈਪ੍ਰਕਾਸ਼ ਨੇ ਮੇਰੇ ਅਤੇ ਥਾਣੇਦਾਰ ਬਾਰੇ ਬਹੁਤ ਵਧਾ ਚੜ੍ਹਾ ਕੇ ਗੱਲਾਂ ਕੀਤੀਆਂ ਹੋਈਆਂ ਸਨਉਸ ਨੇ ਇਹ ਵੀ ਕਿਹਾ ਸੀ ਕਿ ਵਿਆਹ ਤੋਂ ਪਹਿਲਾਂ ਥਾਣੇਦਾਰ ਸਾਡੇ ਘਰ ਸ਼ਰੇਆਮ ਆਉਂਦਾ ਜਾਂਦਾ ਸੀਉਸ ਨੇ ਅਨਿਲ ਨੂੰ ਇਹ ਵੀ ਤਾਕੀਦ ਕੀਤੀ ਹੋਈ ਸੀ ਕਿ ਜੇਕਰ ਉਸ ਨੂੰ ਉਸ ’ਤੇ ਇਤਬਾਰ ਨਹੀਂ ਤਾਂ ਉਹ ਮੁਹੱਲੇ ਦੇ ਹਰ ਸ਼ਖਸ਼ ਕੋਲੋਂ ਪੁੱਛ ਸਕਦਾ ਹੈ

ਪ੍ਰਕਾਸ਼ ਦੇ ਲਗਾਏ ਹੋਏ ਇਲਜ਼ਾਮ ਸੁਣ ਕੇ ਗਰਮ ਸੁਰਖ ਲਾਵਾ ਮੇਰੇ ਸਰੀਰ ਵਿੱਚ ਲਹਿ ਗਿਆ... ਜਿਵੇਂ ਮੇਰੀਆਂ ਲੱਤਾਂ ਰੇਤ ਦੀਆਂ ਬਣੀਆਂ ਹੋਣ ... ਤੇ ਇਹ ਰੇਤ ਪਲ ਪਲ ਕਿਰਦਾ ਜਾ ਰਿਹਾ ਹੋਵੇ ... ਤੇ ਜਿਵੇਂ ਮੈਂ ਧਰਤੀ ਵਿੱਚ ਗਰਕਦੀ ਜਾ ਰਹੀ ਹੋਵਾਂਮੇਰੀਆਂ ਅੱਖਾਂ ਅੱਗੇ ਹਨੇਰਾ ਛਾਅ ਗਿਆ ਤੇ ਮੈਂ ਧੜੰਮ ਕਰਕੇ ਧਰਤੀ ’ਤੇ ਚੌਫਾਲ ਜਾ ਡਿੱਗੀ

ਡਿੱਗਣ ਦਾ ਖੜਾਕਾ ਸੁਣ ਕੇ ਛੋਟੀ ਭੈਣ ਰਸੋਈ ਵਿੱਚੋਂ ਭੱਜੀ ਆਈਉਸ ਨੇ ਮੈਂਨੂੰ ਪਾਣੀ ਪਿਲਾਇਆਮੈਂ ਉੱਠ ਕੇ ਬੈਠ ਗਈਹੁਣ ਮੈਂ ਕੁਝ ਸੁਰਤ ਵਿੱਚ ਸਾਂ

“ਖੇਖਣ ਨਾ ਕਰ ਮੇਰੇ ਮੂਹਰੇ ... ਸੁਣਿਆ ਈ? ਆਹ ਲੈ ਫੜ ਤਲਾਕ ਦੇ ਪੇਪਰ .... ਸਾਈਨ ਕਰਦੇ ਇਹਨਾਂ ’ਤੇ ਤਲਾਕ ਦਾ ਨਾਂ ਸੁਣਦਿਆਂ ਹੀ ਜਿਵੇਂ ਮੈਂਨੂੰ ਡੋਬੂ ਜਿਹੇ ਪੈਣ ਲੱਗੇਛੋਟੀ ਭੈਣ ਅਨਿਲ ਦੇ ਇਸ ਵਰਤਾਓ ਬਾਰੇ ਵੇਖ ਕੇ ਜਿਵੇਂ ਦੰਗ ਰਹਿ ਗਈਉਹਦੇ ਚਿਹਰੇ ’ਤੇ ਹੈਰਾਨੀ ਅਤੇ ਪ੍ਰੇਸ਼ਾਨੀ ਦੇ ਭਾਵ ਉੱਭਰ ਆਏ ਸਨ

ਫਿਰ ਅਨਿਲ ਮੈਂਨੂੰ ਗਾਲ੍ਹਾਂ ਕੱਢਦਾ ਧਮਕੀਆਂ ਦਿੰਦਾ ਉੱਥੋਂ ਚਲਾ ਗਿਆ

ਉਸ ਦਿਨ ਤੋਂ ਬਾਅਦ ਮੈਂ ਉਸ ਨਾਲ ਸੁਲ੍ਹਾ ਸਫਾਈ ਦੀ ਲੱਖ ਕੋਸ਼ਿਸ਼ ਕੀਤੀਪਰ ਸਭ ਬੇਕਾਰਉਹ ਟੱਸ ਤੋਂ ਮੱਸ ਨਾ ਹੋਇਆ

ਆਖਰ ਮੈਂ ਛੋਟੀ ਭੈਣ ਨੂੰ ਸਾਰੀ ਗੱਲ ਦੱਸ ਦਿੱਤੀ ਸੀਉਹ ਮੇਰੀ ਹਾਲਤ ਜਾਣ ਕੇ ਛਮ ਛਮ ਅੱਥਰੂ ਕੇਰਨ ਲੱਗੀ

ਮੈਂ ਹੁਣ ਸਮਝੀ ਸਾਂ ਅਨਿਲ ਸਾਡੇ ਮੁਹੱਲੇ ਵਾਲੇ ਜੁਗਿੰਦਰ ਕੋਲ ਕਿਉਂ ਬੈਠਾ ਰਹਿੰਦਾ ਸੀਮੇਰੇ ਬਾਰੇ ਅਗਲੀਆਂ ਪਿਛਲੀਆਂ ਜਾਣਕਾਰੀਆਂ ਪੁੱਛਦਾ ਰਿਹਾ ਹੋਵੇਗਾਜੁਗਿੰਦਰ, ਜਿਹੜਾ ਇੱਕ ਨੰਬਰ ਦਾ ਚੁਗਲਖੋਰ, ਉਸ ਕਿਹੜਾ ਘੱਟ ਗੁਜ਼ਾਰੀ ਹੋਣੀ ਏ

ਮੈਂਨੂੰ ਕਿਸੇ ਤੋਂ ਪਤਾ ਲੱਗਿਆ ਕਿ ਅੱਜ ਕੱਲ੍ਹ ਅਨਿਲ ਕਿਸੇ ਹੋਰ ਕੁੜੀ ਨਾਲ ਘੁੰਮਦਾ ਰਹਿੰਦਾ ਏਪਰ ਬਿਨਾਂ ਵੇਖਿਆਂ ਮੈਂ ਕਿਵੇਂ ਯਕੀਨ ਕਰ ਲੈਂਦੀਪਰ ਉਦੋਂ ਮੈਂਨੂੰ ਪੂਰਾ ਯਕੀਨ ਹੋ ਗਿਆ ਜਦੋਂ ਇੱਕ ਦਿਨ ਉਹ ਦੋਵੇਂ ਜਣੇ ਮੇਰੇ ਕੋਲੋਂ ਦੀ ਬਾਈਕ ’ਤੇ ਭੰਬੀਰੀ ਵਾਂਗ ਲੰਘ ਗਏਇੱਕ ਸੁਰਖ ਗਰਮ ਸਲਾਖ ਮੇਰੇ ਸੀਨੇ ਦੇ ਆਰ ਪਾਰ ਹੋ ਗਈ

ਮੈਂ ਘੋਰ ਪ੍ਰੇਸ਼ਾਨੀਆਂ ਵਿੱਚੋਂ ਗੁਜ਼ਰ ਰਹੀ ਸਾਂਜਦੋਂ ਪਿਛਲੀ ਛੁੱਟੀ ਖਤਮ ਹੋ ਜਾਂਦੀ ਤਾਂ ਮੈਂ ਦਫਤਰੋਂ ਹੋਰ ਛੁੱਟੀ ਮਨਜ਼ੂਰ ਕਰਵਾ ਲੈਂਦੀਅਜਿਹੀਆਂ ਪ੍ਰੇਰਸ਼ਾਨੀਆਂ ਦਾ ਹੋਣ ਵਾਲੇ ਬੱਚੇ ’ਤੇ ਪੈਣ ਵਾਲੇ ਅਸਰ ਬਾਰੇ ਸੋਚ ਕੇ ਮੈਂ ਕੰਬ ਕੰਬ ਜਾਂਦੀਮੇਰੀ ਸਿਹਤ ਦਿਨੋਂ ਦਿਨ ਨਿੱਘਰਦੀ ਜਾਂਦੀਪਰ ਅਨਿਲ ਤਾਂ ਜਿਵੇਂ ਪੱਥਰ ਬਣ ਗਿਆ ਸੀਉਸ ਨੂੰ ਮੇਰੀ ਸਿਹਤ ਅਤੇ ਹੋਣ ਵਾਲੇ ਬੱਚੇ ਦੀ ਰਤਾ ਵੀ ਪਰਵਾਹ ਨਹੀਂ ਸੀਬਿੰਦ ਝੱਟ ਪਿੱਛੋਂ ਮੇਰਾ ਮਨ ਭਰ ਭਰ ਆਉਂਦਾਮੇਰੇ ਦਿਲ ’ਤੇ ਹੋਏ ਗਹਿਰੇ ਜ਼ਖਮਾਂ ਦੀ ਕੋਈ ਦਾਰੂ ਨਹੀਂ ਸੀਇਹਨਾਂ ਗਮਾਂ ਦੇ ਗਹਿਰੇ ਸਮੁੰਦਰਾਂ ਵਿੱਚ ਦਿਨ ਰਾਤ ਚੀਸਾਂ ਉੱਠਦੀਆਂ ਰਹਿੰਦੀਆਂ

ਅਨਿਲ ਨਾਲ ਸੁਲ੍ਹਾ ਸਫਾਈ ਦੇ ਸਾਰੇ ਯਤਨ ਫੇਲ ਹੋ ਗਏ ਸਨਇੱਕ ਦਿਨ ਮੈਂ ਉਸ ਨੂੰ ਮੇਰੇ ਪੇਟ ਵਿੱਚ ਉਸ ਦੇ ਪਲ ਰਹੇ ਬੱਚੇ ਦਾ ਵੀ ਵਾਸਤਾ ਪਾਇਆਸੋਚਿਆ, ਸ਼ਾਇਦ ਪਸੀਜ ਪਵੇ

“ਖਬਰੇ ਕਿਹੜੇ ਦਾ ਪਾਪ ਮੇਰੇ ਸਿਰ ਮੜ੍ਹਨ ਲੱਗੀ ਏਂ।” ਉਸਨੇ ਜਿਵੇਂ ਮੇਰੇ ਸੀਨੇ ’ਤੇ ਪੱਥਰ ਵਗਾਹ ਮਾਰਿਆ ਹੋਵੇਸੁਣ ਕੇ ਮੈਂ ਸਿੱਲ੍ਹ ਪੱਥਰ ਹੋ ਗਈ ਸਾਂ

ਮੇਰੀਆਂ ਸਾਰੀਆਂ ਛੁੱਟੀਆਂ ਵੀ ਖਤਮ ਹੋ ਗਈਆਂ ਸਨਹੁਣ ਮੈਂ ਅੱਧੀ ਤਨਖਾਹ ’ਤੇ ਛੁੱਟੀ ਕੱਟ ਰਹੀ ਸਾਂਮੈਂ ਦਫਤਰ ਪੈਰ ਨਹੀਂ ਪਾਉਣਾ ਚਾਹੁੰਦੀ ਸਾਂਆਖਰ ਮੈਂ ਅਨਿਲ ਤੋਂ ਤਲਾਕ ਲੈਣ ਦਾ ਫੈਸਲਾ ਕਰ ਲਿਆਮੈਂ ਅਨਿਲ ਨੂੰ ਸੁਨੇਹਾ ਭੇਜਿਆ ਕਿ ਮੈਂ ਤਲਾਕਨਾਮੇ ’ਤੇ ਸਾਈਨ ਕਰਨ ਲਈ ਤਿਆਰ ਆਂਆਖਰ ਸਾਡੇ ਤਲਾਕਨਾਮੇ ਦਾ ਦਿਨ ਫਿਕਸ ਹੋ ਗਿਆ ਸੀਮੈਂ ਨਿਸ਼ਚਿਤ ਸਮੇਂ ’ਤੇ ਕੋਰਟ ਪਹੁੰਚ ਗਈ ਅਤੇ ਤਲਾਕਨਾਮੇ ’ਤੇ ਸਾਈਨ ਕਰਕੇ ਵਾਪਸ ਘਰ ਆ ਗਈਅੱਜ ਫਿਰ ਡੈਡੀ ਨੂੰ ਯਾਦ ਕਰਦਿਆਂ ਮੈਂ ਹੁਬਕੀ ਹੁਬਕੀ ਰੋਈ ਸਾਂ

... ਤੇ ਕੁਝ ਦਿਨਾਂ ਬਾਅਦ ਹੀ ਮੈਂਨੂੰ ਪਤਾ ਲੱਗਾ ਕਿ ਉਸ ਕੁੜੀ ਅਤੇ ਅਨਿਲ ਨੇ ਵਿਆਹ ਕਰਵਾ ਲਿਆ ਹੈਜਿਵੇਂ ਉਹਨਾਂ ਨੂੰ ਮੇਰੇ ਤਲਾਕਨਾਮੇ ਦਾ ਹੀ ਇੰਤਜ਼ਾਰ ਹੋਵੇ

ਇਸ ਦੌਰਾਨ ਹੀ ਮੇਰੇ ਦਿਨ ਵੀ ਨੇੜੇ ਆਣ ਪੁੱਜੇ ਸਨਮੈਂ ਪ੍ਰਸੂਤੀ ਛੁੱਟੀ ਅਪਲਾਈ ਕਰ ਦਿੱਤੀਮੈਂਨੂੰ ਪ੍ਰਸੂਤੀ ਛੁੱਟੀ ਮਨਜ਼ੂਰ ਹੋ ਗਈਉਦੋਂ ਮੇਰੇ ਦਿਲ ਨੂੰ ਅੰਤਾਂ ਦਾ ਧਰਵਾਸ ਮਿਲਿਆ ਜਦੋਂ ਮੇਰੇ ਇੱਕ ਖੂਬਸੂਰਤ ਬੱਚੇ ਨੇ ਜਨਮ ਲਿਆਇਹ ਲੜਕਾ ਸੀਇਸਦਾ ਨਾਮ ਮੈਂ ਰਾਕੇਸ਼ ਰੱਖਿਆ ਫਿਰ ਮੈਂ ਰਾਕੇਸ਼ ਵਿੱਚ ਹੀ ਪਰਚੀ ਰਹਿੰਦੀਮੈਂ ਪੱਕਾ ਫੈਸਲਾ ਲੈ ਲਿਆ ਸੀ ਕਿ ਹੁਣ ਮੈਂ ਆਦਮਜ਼ਾਤ ਦੇ ਜਾਲਮ ਪੰਜੇ ਵਿੱਚ ਨਹੀਂ ਫਸਾਂਗੀਮੈਂ ਆਪਣੇ ਪੁੱਤਰ ਦੇ ਆਸਰੇ ਹੀ ਦਿਨ ਕਟੀ ਕਰਾਂਗੀਮੈਂ ਇਹ ਵੀ ਦ੍ਰਿੜ੍ਹ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਸ਼ਹਿਰ ਤੋਂ ਕਿਸੇ ਦੂਸਰੇ ਸ਼ਹਿਰ ਵਿੱਚ ਬਦਲੀ ਕਰਵਾ ਲਵਾਂਗੀਪਰ ਇਸ ਦਫਤਰ ਵਿੱਚ ਨੌਕਰੀ ਨਹੀਂ ਕਰਾਂਗੀਮੈਂ ਮੰਮੀ ਵੱਲੋਂ ਵੀ ਬੇਫਿਕਰ ਸਾਂ ਕਿਉਂਕਿ ਮੰਮੀ ਨੂੰ ਹੁਣ ਛੋਟੀ ਭੈਣ ਅਤੇ ਭਰਾ ਸੰਭਾਲਣ ਜੋਗੇ ਹੋ ਗਏ ਸਨ

ਮੈਂ ਆਪਣੀ ਛੁੱਟੀ ਦੌਰਾਨ ਹੀ ਆਪਣੀ ਬਦਲੀ ਲਈ ਅਰਜ਼ੀ ਦੇ ਦਿੱਤੀ ਸੀਮੈਂ ਲੁਧਿਆਣੇ ਦੀ ਬਦਲੀ ਕਰਵਾਉਣ ਲਈ ਅਰਜ਼ੀ ਦਿੱਤੀ ਸੀਸਬੱਬ ਨਾਲ ਹੀ ਲੁਧਿਆਣੇ ਤੋਂ ਇੱਕ ਕਰਮਚਾਰੀ ਇੱਥੇ ਪਟਿਆਲੇ ਆਉਣਾ ਚਾਹੁੰਦਾ ਸੀਇਸ ਤਰ੍ਹਾਂ ਸਾਡੀ ਆਪਸੀ ਬਦਲੀ ਹੋ ਗਈ ਸੀਛੁੱਟੀ ਖਤਮ ਹੁੰਦਿਆਂ ਹੀ ਮੈਂ ਪਟਿਆਲੇ ਤੋਂ ਲੁਧਿਆਣੇ ਜੁਆਇੰਨ ਕਰ ਲਿਆ ਸੀਇੱਥੇ ਮੈਂ ਇੱਕ ਕੋਠੀ ਵਿੱਚ ਇੱਕ ਸੈੱਟ ਕਿਰਾਏ ’ਤੇ ਲੈ ਲਿਆ ਸੀ

ਜਿਵੇਂ ਕਹਿੰਦੇ ਹੁੰਦੇ ਨੇ ਕਿ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜ੍ਹੀਜਿਸ ਕੋਠੀ ਵਿੱਚ ਰਹਿ ਰਹੀ ਸਾਂ ਉਸ ਦਾ ਮਾਲਕ ਮੈਂਨੂੰ ਹੋਰ ਹੀ ਨਜ਼ਰਾਂ ਨਾਲ ਤੱਕਣ ਲੱਗ ਪਿਆ ਸੀਕਈ ਵਾਰ ਉਹ ਮੇਰੇ ਕਮਰੇ ਵਿੱਚ ਆਣ ਵੜਦਾਐਵੇਂ ਉਰਲੀਆਂ ਪਰਲੀਆਂ ਮਾਰਨ ਲੱਗਦਾਮੈਂ ਸ਼ਿਸ਼ਟਾਚਾਰ ਵਜੋਂ ਉਸ ਨੂੰ ਚਾਹ ਪੁੱਛਦੀਉਹ ਕਦੀ ਵੀ ਚਾਹ ਪੀਣ ਤੋਂ ਇਨਕਾਰ ਨਾ ਕਰਦਾ

“ਚੱਲੋ ਕਿਸੇ ਦਿਨ ਘੁੰਮ ਆਈਏ ...” ਇੱਕ ਦਿਨ ਉਹ ਸ਼ਰਾਬੀ ਹਾਲਤ ਵਿੱਚ ਮੇਰੇ ਕਮਰੇ ਵਿੱਚ ਆਣ ਕੇ ਕਹਿਣ ਲੱਗਾ

“ਤੁਸੀਂ ਆਪਣੀ ਬੀਵੀ ਬੱਚਿਆਂ ਨੂੰ ਘੁਮਾ ਘੁਮਾ ਕੇ ਥੱਕ ਗਏ ਹੋ, ਜੋ ਮੈਂਨੂੰ ਆਪਣੀ ਧੀਆਂ ਵਰਗੀ ਨੂੰ ਘੁੰਮਾਉਣ ਲਈ ਕਹਿ ਰਹੇ ਹੋ?”

ਅਚਾਨਕ ਇੱਕ ਕਾਅੜ ਕਰਦਾ ਚਾਂਟਾ ਮੇਰੀ ਗੱਲ੍ਹ ’ਤੇ ਪਿਆਮੇਰੀ ਚੀਕ ਨਿੱਕਲ ਗਈਮੇਰੀ ਚੀਕ ਸੁਣ ਕੇ ਉਸ ਦੀ ਘਰ ਵਾਲੀ ਤੇ ਉਸ ਦੇ ਬੱਚੇ ਭੱਜੇ ਆਏਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀਅੱਗੋਂ ਉਸਦੀ ਘਰ ਵਾਲੀ ਮੈਂਨੂੰ ਚਾਰੇ ਪੈਰ ਚੁੱਕ ਕੇ ਪੈ ਗਈ

“ਤੂੰ ਉਦੋਂ ਚੀਕਾਂ ਨਾ ਮਾਰੀਆਂ ਜਦੋਂ ਆਪਣੇ ਕੁਝ ਲੱਗਦੇ ਨੂੰ ਬਿਠਾ ਬਿਠਾ ਕੇ ਚਾਹਾਂ ਪਿਲਾਉਂਦੀ ਹੁੰਦੀ ਸੈਂ ... ਘੰਟਿਆਂ ਬੱਧੀ ਗੱਪਾਂ ਮਾਰਦੀ ਹੁੰਦੀ ਸੈਂ ਬਹੁਤੇ ਖੇਖਣ ਨਾ ਕਰ ਮੇਰੇ ਮੂਹਰੇ ...”

ਮੈਂ ਕੀ ਕਹਿੰਦੀ? ਬੱਸ ਚੁੱਪ ਰਹਿਣਾ ਹੀ ਬੇਹਤਰ ਸਮਝਿਆ

ਉਸ ਰਾਤ ਮੈਂਨੂੰ ਨੀਂਦ ਨਾ ਆਈ

ਦੂਜੇ ਦਿਨ ਮੈਂ ਕਿਸੇ ਹੋਰ ਕਮਰੇ ਦੀ ਤਲਾਸ਼ ਵਿੱਚ ਜੁਟ ਗਈਹੁਣ ਜਿੱਥੇ ਮੈਂਨੂੰ ਕਮਰਾ ਮਿਲਿਆ ਸੀ, ਉੱਥੇ ਮੈਂ ਹਰ ਤਰ੍ਹਾਂ ਸੁਰੱਖਿਅਤ ਸਾਂਇਵੇਂ ਹੀ ਮਹੀਨੇ ਸਾਲਾਂ ਵਿੱਚ ਬਦਲਦੇ ਗਏ

ਛੋਟੀ ਭੈਣ ਤੇ ਭਰਾ ਪ੍ਰਾਈਵੇਟ ਫਰਮਾਂ ਵਿੱਚ ਨੌਕਰੀਆਂ ਲੱਗ ਗਏ ਸਨਉਹ ਮੇਰੇ ਕੋਲ ਆਉਂਦੇ ਜਾਂਦੇ ਰਹਿੰਦੇਮੈਂ ਵੀ ਮੰਮੀ ਨੂੰ ਕੁਝ ਦਿਨਾਂ ਬਾਅਦ ਮਿਲਣ ਚਲੀ ਜਾਂਦੀ

ਹੁਣ ਤਾਂ ਤੱਕ ਮੇਰੇ ਛੋਟੇ ਭੈਣ ਭਰਾ ਦੇ ਵਿਆਹ ਵੀ ਹੋ ਗਏ ਸਨ

ਇਹਨਾਂ ਸਾਲਾਂ ਵਿੱਚ ਹੀ ਬਿਮਾਰ ਮੰਮੀ ਵੀ ਚੱਲ ਵਸੀ ਸੀ

**

ਕੁਝ ਮੈਂ ਆਪਣੀ ਸੇਵਿੰਗ ਵਿੱਚੋਂ ਅਤੇ ਕੁਝ ਆਪਣੇ ਪ੍ਰਾਵੀਡੈਂਟ ਫੰਡ ਵਿੱਚੋਂ ਪੈਸੇ ਕਢਵਾ ਕੇ ਪਲਾਟ ਖਰੀਦ ਲਿਆ ਸੀਰਾਕੇਸ਼ ਨੂੰ ਵੀ ਮੈਂ ਚੰਗੀ ਤਾਲੀਮ ਦਿਵਾ ਰਹੀ ਸਾਂਬੱਸ ਇੱਕੋ ਧੁਨ ਸਿਰ ’ਤੇ ਸਵਾਰ ਸੀ ਕਿ ਰਾਕੇਸ਼ ਨੂੰ ਕਿਸੇ ਚੰਗੇ ਰੁੱਤਬੇ ’ਤੇ ਪੁਚਾਣਾ ਏਮੈਂ ਬੈਂਕ ਤੋਂ ਲੋਨ ਲੈ ਕੇ ਕੋਠੀ ਵੀ ਬਣਾ ਲਈ ਸੀਰਾਕੇਸ਼ ਪੜ੍ਹਾਈ ਵਿੱਚ ਹੁਸ਼ਿਆਰ ਸੀਉਹ ਹਰੇਕ ਸਾਲ ਚੰਗੀ ਪੁਜ਼ੀਸ਼ਨ ਵਿੱਚ ਹੀ ਪਾਸ ਹੁੰਦਾਮੈਂ ਮਾਣ-ਮੱਤੀ ਚਾਵਾਂ ਨਾਲ ਧਰਤੀ ਤੋਂ ਗਿੱਠ ਗਿੱਠ ਉੱਚਾ ਉੱਡਦੀ ਫਿਰਦੀਰਾਕੇਸ਼ ਨੂੰ ਵੇਖ ਵੇਖ ਮੇਰੀ ਛਾਤੀ ਮਾਣ ਨਾਲ ਫੁੱਲ ਫੁੱਲ ਜਾਂਦੀ। ਭਾਵੇਂ ਰਾਕੇਸ਼ ਆਪਣੇ ਦੋਸਤਾਂ ਵਿੱਚ ਹੀ ਪਰਚਿਆ ਰਹਿੰਦਾਉਹਦੇ ਦੋਸਤਾਂ ਦਾ ਝੁਰਮਟ ਜਦੋਂ ਮੇਰੀ ਕੋਠੀ ਵਿੱਚ ਹਾਸੇ ਬਿਖੇਰਦਾ ਤਾਂ ਮੈਂਨੂੰ ਅਜੀਬ ਸਕੂਨ ਮਿਲਦਾਮੈਂਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਮੇਰਾ ਕੁਝ ਗਵਾਚਿਆ ਵਾਪਸ ਮਿਲ ਗਿਆ ਹੋਵੇਮੈਂਨੂੰ ਆਪਣਾ ਆਪ ਭਰਿਆ ਭਰਿਆ ਜਾਪਦਾ

ਮੇਰੀ ਜ਼ਿੰਦਗੀ ਦੇ ਸੁਨਹਿਰੀ ਸੁਪਨੇ ਉਦੋਂ ਸਾਕਾਰ ਹੋਏ ਜਦੋਂ ਰਾਕੇਸ਼ ਨੂੰ ਇੰਜੀਨੀਅਰਿੰਗ ਕਰਨ ਤੋਂ ਬਾਅਦ ਇੱਕ ਚੰਗੀ ਫਰਮ ਵਿੱਚ ਨੌਕਰੀ ਮਿਲ ਗਈਸੱਚੀਂ ਮੈਂ ਉਦੋਂ ਇਸ ਲੋਕਾਈ ਦੇ ਮਾਲਕ ਦਾ ਕੋਟਿ ਕੋਟਿ ਧੰਨਵਾਦ ਕੀਤਾ ਸੀਮੇਰਾ ਅੰਗ ਅੰਗ ਖੁਸ਼ੀ ਨਾਲ ਨੱਚ ਉੱਠਿਆ ਸੀ

ਮੇਰੀ ਤਾਂ ਹੁਣ ਇੱਕੋ ਹਸਰਤ ਬਾਕੀ ਰਹਿ ਗਈ ਸੀਉਹ ਸੀ ਰਾਕੇਸ਼ ਦੇ ਵਿਆਹ ਦੀ ਹਸਰਤਜਿਸ ਨੇ ਜ਼ਿੰਦਗੀ ਵਿੱਚ ਅਣਗਿਣਤ ਸਦਮੇਂ ਝੱਲੇ ਹੋਣ, ਉਸ ਦਾ ਦਿਲ ਤਾਂ ਪੱਥਰ ਹੋ ਜਾਂਦਾ ਹੈਸੱਚੀਂ ਮੈਂਨੂੰ ਰਾਕੇਸ਼ ਦੇ ਵਿਆਹ ਦਾ ਬੜਾ ਹੀ ਚਾਅ ਸੀਰਾਕੇਸ਼ ਨੇ ਆਪਣੇ ਆਪ ਵਿਆਹ ਕਰਵਾ ਲਿਆ ਸੀਮੇਰੀ ਜ਼ਿੰਦਗੀ ਦਾ ਇਹ ਸੁਨਹਿਰੀ ਸੁਪਨਾ ਟੁੱਟੀ ਹੋਈ ਮਾਲਾ ਦੇ ਮਣਕਿਆਂ ਵਾਂਗ ਪਿੰਡ ਪੁੰਡ ਗਿਆ ਸੀਮੈਂ ਇਸ ਦਰਦ ਨੂੰ ਵੀ ਕੌੜੇ ਘੁੱਟ ਵਾਂਗ ਪੀ ਗਈ ਸਾਂਪਰ ਮੈਂ ਰਾਕੇਸ਼ ਨੂੰ ਇਸਦਾ ਰਤਾ ਵੀ ਅਹਿਸਾਸ ਨਾ ਹੋਣ ਦਿੱਤਾ

... ਤੇ ਅੱਜ ਜਦੋਂ ਲੱਛੀ ਮੈਂਨੂੰ ਆਪਣੇ ਨਾਲ ਹੋਈਆਂ ਬੀਤੀਆਂ ਦੱਸਦੀ ਏ ਤਾਂ ਮੈਂਨੂੰ ਆਪਣਾ ਅਤੀਤ ਯਾਦ ਆ ਜਾਂਦਾ ਏਮੈਂ ਜਦੋਂ ਵੀ ਆਪਣੀ ਜ਼ਿੰਦਗੀ ਨੂੰ ਕਲਾਵੇ ਵਿੱਚ ਘੁੱਟਣ ਦੀ ਕੋਸ਼ਿਸ਼ ਕਰਦੀ ਆਂ ਤਾਂ ਉਦੋਂ ਹੀ ਇਹ ਮੁੱਠੀ ਵਿੱਚ ਫੜੀ ਰੇਤ ਵਾਂਗ ਕਿਰ ਜਾਂਦੀ ਏਮੈਂ ਜਿਵੇਂ ਕਿਵੇਂ ਜ਼ਿੰਦਗੀ ਨੂੰ ਧੱਕਾ ਲਾਉਂਦੀ ਇੱਥੇ ਪੁੱਜ ਗਈ ਆਂਜਦੋਂ ਵੀ ਮੈਂਨੂੰ ਆਪਣਾ ਅਤੀਤ ਯਾਦ ਆਉਂਦਾ ਏ, ਮੇਰਾ ਵਜੂਦ ਕੰਬ ਉੱਠਦਾ ਏਮੈਂਨੂੰ ਜਾਪਦਾ ਏ ਜਿਵੇਂ ਮੈਂ ਦੂਰ ਦਿਸਹੱਦਿਆਂ ਤੋਂ ਪਾਰ ਦਿਸਦੇ ਤਪਦੇ ਰੇਗਿਸਤਾਨ ਨੂੰ ਪਾਰ ਕਰਕੇ ਆਈ ਹੋਵਾਂ

ਲੱਛੀ ਦੀ ਮੈਂ ਗਾਹੇ ਬਗਾਹੇ ਮਦਦ ਕਰਦੀ ਰਹਿੰਦੀ ਆਂਸੋਚਦੀ ਆਂ ਇਹਦਾ ਵੀ ਕੋਈ ਬੱਚਾ ਪੜ੍ਹ ਲਿਖ ਜਾਵੇ, ਜਿਹੜਾ ਇਹਦੀ ਬੁਢਾਪੇ ਦੀ ਡੰਗੋਰੀ ਬਣੇ

ਅੱਜ ਮੈਂ ਪੱਕਾ ਫੈਸਲਾ ਕਰ ਲਿਆ ਏ, ਕਿ ਮੈਂ ਰਿਟਾਇਰਮੈਂਟ ਹੋ ਜਾਣ ਉਪਰੰਤ ਵਿਹਲੀ ਹਾਂਮੈਂ ਇਸ ਵਿਹਲੇ ਸਮੇਂ ਨੂੰ ਅਜਾਈਂ ਨਹੀਂ ਜਾਣ ਦਿਆਂਗੀਮੈਂਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਬਹੁਤ ਸ਼ੌਕ ਸੀਹੁਣ ਮੈਂ ਇਹ ਚਾਅ ਪੂਰਾ ਕਰਾਂਗੀਮੈਂ ਰੋਜ਼ ਲੱਛੀ ਹੁਰਾਂ ਦੀ ਬਸਤੀ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਉਣ ਜਾਇਆ ਕਰਾਂਗੀ

ਮੈਂਨੂੰ ਆਪਣੇ ਪੁੱਤਰ ਅਤੇ ਨੂੰਹ ’ਤੇ ਭੋਰਾ ਵੀ ਗਿਲਾ ਸ਼ਿਕਵਾ ਨਹੀਂਸ਼ਾਲਾ ਉਹ ਲੱਖ ਜਵਾਨੀਆਂ ਮਾਨਣ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1557)

KirpalSPannu7ਕਹਾਣੀ ‘ਹਾਦਸੇ ਦਰ ਹਾਦਸੇ’ ਦਾ ਪਹਿਲਾ ਪੈਰਾ --- ਕਿਰਪਾਲ ਸਿੰਘ ਪੰਨੂੰ

ਪਿਛਲੇ ਦਿਨੀਂ ਸਰੋਕਾਰ ਡਾਟ ਸੀਏ ਵਿੱਚ ਗੁਰਮੀਤ ਸਿੰਘ ਸਿੰਗਲ ਦੀ ਕਹਾਣੀ ‘ਹਾਦਸੇ ਦਰ ਹਾਦਸੇ’ ਪੜ੍ਹੀ। ਕਹਾਣੀ ਵਿਚਲੇ ਮੁੱਦੇ ਨੇ ਮਨ ਕਹਾਣੀ ਨਾਲ਼ ਜੋੜੀ ਰੱਖਿਆ। ਵਾਪਰਦੇ ਹਾਦਸੇ ਦਰ ਹਾਦਸੇ ਸਮੇਂ ਦੇ ਸਮਾਜ ਦੀ ਕਰੂਰਤਾ ਨੂੰ ਉਜਾਗਰ ਕਰਨ ਵਿੱਚ ਸਫਲ ਰਹੇ। ਵਿਅਕਤੀਗਤ ਕਮਜ਼ੋਰੀਆਂ ਨੂੰ ਸੋਧਣ ਅਤੇ ਸੇਧਣ ਵਿੱਚ ਸਾਡਾ ਸਮਾਜ ਕਿਉਂ ਅਸਫਲ ਹੈ, ਗੰਭੀਰ ਚਿੰਤਨ ਕਰਨ ਦੀ ਬਹੁਤ ਲੋੜ ਹੈ।

ਪਹਿਲੇ ਹੀ ਪੈਰੇ ਦੀ ਪਹਿਲੀ ਹੀ ਸਤਰ ਪੜ੍ਹਦਿਆਂ ਕਹਾਣੀ ਨੂੰ ਪੜ੍ਹਨ ਦਾ ਮੋਹ ਭੰਗ ਹੋਇਆ। ਸੋਚਿਆ ਕਹਾਣੀਕਾਰ ਨਵਾਂ ਹੋ ਸਕਦਾ ਹੈ, ਅੱਗੇ ਪੜ੍ਹਨਾ ਆਰੰਭ ਕੀਤਾ ਤਾਂ ਲੱਗਿਆ ਕਿ ਕਹਾਣੀ ਵਿੱਚ ਕੋਈ ਦਮ ਹੈ ਤੇ ਪੂਰੀ ਕਹਾਣੀ ਪੜ੍ਹੀ। ਕਿਤੇ-ਕਿਤੇ ਕਾਰਨ-ਕਾਰਜ-ਸਿੱਟਿਆਂ ਦੀ ਸੰਧੀ ਭੰਗ ਹੁੰਦੀ ਅਨੁਭਵ ਹੋਈ। ਪਰ ਕੁੱਲ ਮਿਲਾ ਕੇ ਕਹਾਣੀ ਸਾਰਥਕ ਲੱਗੀ ਅਤੇ ਸਫਲ ਰਹੀ।

ਪਹਿਲੇ ਪੈਰੇ ਦੀ ਜਗਿਆਸਾ ਪੂਰਤੀ ਲਈ ਰਚਨਾਕਾਰ ਨਾਲ਼ ਸੰਪਰਕ ਕੀਤਾ ਤਾਂ ਇੱਕ ਹੰਢੇ ਹੋਏ ਕਹਾਣੀਕਾਰ ਦੀ ਜਾਣਕਾਰੀ ਪ੍ਰਾਪਤ ਹੋਈ। ਪਰ ਕਹਾਣੀਕਾਰ ਪਾਠਕ ਦੀ ਜਗਿਆਸਾ ਸੁਣਨ, ਸਮਝਣ ਵਾਲ਼ੇ ਜੱਜ ਦੀ ਥਾਂ ਉਸਦਾ ਸਫਾਈ ਦਾ ਵਕੀਲ ਅਨੁਭਵ ਹੋਇਆ। ਉਸਦੀ ਪਰਗਟਾਈ ਸਫਾਈ, “ਇਹ ਮੇਰਾ ਲਿਖਣ ਦਾ ਢੰਗ ਹੈ” ਮੇਰੇ ਪਾਠਕ ਮਨ ਨੂੰ ਹਜਮ ਨਹੀਂ ਹੋਈ। ਮੈਂ ਅਜੇ ਵੀ ਸੋਚਦਾ ਹਾਂ ਕਿ:

ਜੇ ਕਹਾਣੀ ਵਿੱਚੋਂ ਇਹ ਪਹਿਲਾ ਪੈਰਾ ਹਟਾ ਵੀ ਦਿੱਤਾ ਜਾਵੇ ਤਾਂ ਕੀ ਕਹਾਣੀ ਦੀ ਸਿਹਤ ਉੱਤੇ ਕੋਈ ਪ੍ਰਭਾਵ ਪਏਗਾ? (ਕਹਿੰਦੇ ਹਨ ਕਿ ਹਰ ਚੰਗੀ ਕਿਰਤ ਵਿੱਚ ਨਾ ਹੀ ਕੋਈ ਸ਼ਬਦ ਹੋਰ ਜੋੜਿਆ ਜਾ ਸਕਦਾ ਹੈ ਅਤੇ ਨਾ ਹੀ ਉਸ ਵਿੱਚੋਂ ਕੱਢਿਆ ਜਾ ਸਕਦਾ ਹੈ। ਭਾਵੇਂ ਇਹ ਕਾਲਪਨਿਕ ਰਚਨਾ ਦੀ ਸਿਖਰ ਹੀ ਸਹੀ)। ਗੱਲ ਕਰਦੇ ਹਾਂ ਪਹਿਲੇ ਪੈਰੇ ਦੀ ਜੋ ਇਸ ਤਰ੍ਹਾਂ ਹੈ:

(1. ਕਾਲੀ ਸਿਆਹ ਰਾਤ ਦੀ ਹਿੱਕ ਪਾੜਦਿਆਂ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੋਸ਼ਨਦਾਨ ਵਿੱਚੋਂ ਲੰਘ ਕੇ ਕਮਰੇ ਵਿਚਲੇ ਫਰਸ਼ ਨੂੰ ਚੁੰਮ ਰਹੀਆਂ ਨੇ।)(2. ਮੇਰੇ ਖਿਚੜੀ ਵਾਲਾਂ ’ਤੇ ਇਹ ਸੁਨਹਿਰੀ ਕਿਰਨਾਂ ਪੈ ਰਹੀਆਂ ਨੇ।)ਮੈਂ ਸਾਹਮਣੇ ਲੱਗੇ ਆਦਮਕੱਦ ਸ਼ੀਸ਼ੇ ਵਿੱਚੋਂ ਇਹ ਸਭ ਕੁਝ ਵੇਖ ਰਹੀ ਆਂ।ਪੁੜਪੁੜੀਆਂ ਦੇ ਦੋਵੇਂ ਪਾਸੇ ਬਿਲਕੁਲ ਚਿੱਟੇ ਹੋ ਗਏ ਨੇਜਿਵੇਂ ਕਪਾਹ ਟੀਂਡੇ ਖਿੜ ਪਏ ਹੋਣ। (3.ਹੁਣ ਤਾਂ ਚਿਹਰੇ ਦੀਆਂ ਝੁਰੜੀਆਂ ਹੋਰ ਗਹਿਰੀਆਂ ਹੁੰਦੀਆਂ ਜਾ ਰਹੀਆਂ ਨੇ ਜ਼ਿੰਦਗੀ ਦੇ ਖਤਮ ਹੁੰਦਿਆਂ ਹੀ ਇਹ ਵੀ ਖਤਮ ਹੋ ਜਾਣਗੀਆਂ।ਉਮਰ ਬੀਤਣ ਦੇ ਨਾਲ ਨਾਲ ਇਹਨਾਂ ਦਾ ਜਾਲ ਹੋਰ ਸੰਘਣਾ ਹੁੰਦਾ ਚਲਾ ਜਾਏਗਾ)।(4. ਸਰਕਾਰੀ ਨੌਕਰੀ ਤੋਂ ਰਿਟਾਇਰ ਹੋਇਆਂ (5. ਮੈਂਨੂੰ) ਹਾਲੇ ਕੁਝ ਹੀ ਮਹੀਨੇ ਹੋਏ ਨੇ)।

1. ਕਾਲ਼ੀ ਸਿਆਹ ਰਾਤ ਦੀ ਹਿੱਕ ਪਾੜਦੀਆਂ ਸੂਰਜ ਦੀਆਂ ਸੁਨਹਿਰੀ ਕਿਰਨਾਂ …, ਨਾ ਤੇ ਤਰਕ ਸੰਗਤ ਜਾਪਦੀਆਂ ਹਨ ਅਤੇ ਨਾ ਹੀ ਸੰਕੇਤਕ। ਜੇ ਕਾਲ਼ੇ ਬੱਦਲ਼ ਦੀ … ਗੱਲ ਹੁੰਦੀ ਤਾਂ ਵੀ ਕੁੱਝ ਗੱਲ ਬਣਦੀ ਸੀ। ਸੰਕੇਤ ਵਜੋਂ ਘੋਰ ਦੁੱਖਾਂ ਵਿੱਚੋਂ ਨਿੱਕਲ਼ ਕੇ ਸੁਨਹਿਰੀ ਸਮੇਂ ਦੀ ਆਸ ਦਾ ਸੰਕੇਤ ਮਿਲ਼ਦਾ ਹੈ ਜਦੋਂ ਕਿ ਅੱਗੇ ਕਹਾਣੀ ਵਿੱਚ ਉਦਾਸੀ, ਉਪਰਾਮਤਾ ਦਾ ਵਾਤਾਵਰਨ ਹੈ।

“ਦੁੱਖਾਂ ਦੀ ਸਿਆਹ ਰਾਤ ਦੀ ਹਿੱਕ ਪਾੜਦੀ ਆਸ ਦੀ ਸੁਨਹਿਰੀ ਕਿਰਨ ਚਮਕੀ” ਵੀ ਪਹਿਲੀ ਸਤਰ ਹੋ ਸਕਦੀ ਸੀ। ਇਹ ਪਾਠਕ ਦਾ ਕੇਵਲ ਸੁਝਾਅ ਹੈ।

2. “ਖਿਚੜੀ ਵਾਲ਼ਾਂ ਤੇ ਸੁਨਹਿਰੀ ਕਿਰਨਾਂ” ਵਿੱਚ ਵਾਤਾਵਰਨ ਭੰਗ ਹੁੰਦਾ ਹੈ। ਖਿਚੜੀ ਵਾਲ਼ - ਜੀਵਨ ਦੀ ਪਤਝੜ ਰੁੱਤ ਦੀ ਪ੍ਰਤੀਕ ਪਰ ਸੁਨਹਿਰੀ ਕਿਰਨਾਂ - ਉਸਾਰੂ ਆਸ, ਭਾਵ ਚੜ੍ਹਦੀ ਕਲਾ ਦੀਆਂ ਪ੍ਰਤੀਕ।

ਇਸ ਸਤਰ ਦੀ ਕੋਈ ਲੋੜ ਹੀ ਨਹੀਂ ਸੀ।

4. ਰੀਟਾਇਰ ਹੋਇਆਂ ਕੁੱਝ ਮਹੀਨੇ ਹੀ ਹੋਏ। ਵੱਧ ਤੋਂ ਵੱਧ ਕੋਈ 60/65 ਸਾਲ ਦੀ ਉਮਰ। ਇਸ ਉਮਰ ਵਿੱਚ ਵਾਲ਼ ਤਾਂ ਚਿੱਟੇ ਹੋ ਸਕਦੇ ਹਨ ਪਰ ਝੁਰੜੀਆਂ ਨਹੀਂ ਪੈਂਦੀਆਂ। ਇਹ ਅੱਤ ਕਥਨੀ ਹੈ। ਹੋਰ ਅੱਗੇ ਦੇਖੋ:

3. ਇਸ ਸਤਰ ਦਾ ਵਰਨਣ ਵੀ ਉਘੜਾ ਦੁਘੜਾ ਹੈ। ਪਹਿਲੋਂ ਉਮਰ ਨਾਲ਼ ਝੁਰੜੀਆਂ ਦਾ ਗਹਿਰੀਆਂ ਹੋਣਾ, ਫਿਰ ਮਰਨ ਨਾਲ਼ ਮਾਮਲਾ ਸਾਫ ਹੋਣਾ, ਫਿਰ ਉਮਰ ਨਾਲ਼ ਇਨ੍ਹਾਂ ਦਾ ਜ਼ਾਲ ਹੋਰ ਗੂਹੜਾ ਹੋਣਾ।

ਇਸ ਪੈਰੇ ਨੂੰ ਪੂਰੀ ਗਹਿਰਾਈ ਨਾਲ਼ ਸਮਝਣ ਦੀ ਚੇਸ਼ਟਾ ਹੈ। ਜੇ ਪੂਰੀ ਹੋ ਜਾਵੇ ਤਾਂ ਧੰਨਭਾਗ ਸਮਝਾਂਗਾ।

5. ਹਾਂ ਸੱਚ ਲੇਖਕ ਨੇ ‘ਮੈਨੂੰ’ ਸ਼ਬਦ ‘ਮੈਂਨੂੰ’ ਵਜੋਂ ਟਾਈਪ ਕੀਤਾ ਹੈ। ਜੋ ਵੱਧ ਤਰਕਪੂਰਨ ਹੈ ਅਤੇ ਵੱਧ ਸਹੀ ਹੈ। ਇਹ ਨਵੀਨਤਾ ਭਰਿਆ ਅਤੇ ਅਗਾਂਹ ਵਧੂ ਕਦਮ ਚੰਗਾ ਲੱਗਿਆ। ਬਹੁਤੇ ਲੇਖਕ ਤਾਂ ਸ਼ਬਦ ਜੋੜਾਂ ਵਿੱਚ ‘ਲਕੀਰ ਦੇ ਫਕੀਰ’ ਹੀ ਬਣੇ ਹੋਏ ਨੇ। ਲੇਖਕ ਨੂੰ ਸ਼ਾਬਾਸ਼ੇ।

*******

-ਕਿਰਪਾਲ ਸਿੰਘ ਪੰਨੂੰ।

ਸੰਪਰਕ: (ਕੈਨੇਡਾ 905-796-0531) email: This email address is being protected from spambots. You need JavaScript enabled to view it.

This email address is being protected from spambots. You need JavaScript enabled to view it.

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੁਰਮੀਤ ਸਿੰਘ ਸਿੰਗਲ

ਗੁਰਮੀਤ ਸਿੰਘ ਸਿੰਗਲ

Kharar, SAS Nagar, Punjab, India.
Phone: (91 - 98550 - 72504)
Email: (gurmitsingh3065@gmail.com)