ShivKBawa7ਇਨ੍ਹਾਂ ਜੰਗਲਬੀੜ ਪਿੰਡਾਂ ਦੀ ਹਾਲਤ ਉੱਤੇ ਕਿਸੇ ਸਰਕਾਰ ਨੂੰ ਤਰਸ ਨਹੀਂ ਆਉਂਦਾ ...
(ਜਨਵਰੀ 5, 2015)

 

ਅੱਜ ਪੰਜਾਬ ਦੀ ਧਰਤੀ ਅਤੇ ਮਨੁੱਖੀ ਜ਼ਿੰਦਗੀ ਰੋਗ ਗ੍ਰਸਤ ਹੋ ਗਈ ਹੈਜ਼ਹਿਰੀਲੇ ਪਾਣੀ ਅਤੇ ਵਾਤਾਵਰਣ ਨੇ ਜਿੱਥੇ ਜ਼ਮੀਨ ਨੂੰ ਵਾਂਝ ਬਣਾਉਣਾ ਸ਼ੁਰੂ ਕਰ ਦਿੱਤਾ ਉੱਥੇ ਹੁਣ ਆਉਣ ਵਾਲੀਆਂ ਪੀੜ੍ਹੀਆਂ ਦੇ ਚਿਹਰੇ ਹੁਣ ਪੀਲੇ ਜ਼ਰਦ ਅਤੇ ਧੁਆਂਖੇ ਹੋਏ ਮਿਲਣਗੇਅੱਜ ਦੀ ਗੰਧਲੀ ਅਤੇ ਬਦਕਾਰ ਸਿਆਸਤ ਦੀ ਸ਼ਿਕਾਰ ਹੋਈ ਜਵਾਨੀ ਨੂੰ ਕੋਈ ਰਾਹ ਦਸੇਰਾ ਨਹੀਂ ਮਿਲ ਰਿਹਾਪੰਜਾਬ ਵਿਚ ਨਵ ਜਨਮਿਆ ਬੱਚਾ ਹੁਣ ਹਜ਼ਾਰਾਂ ਰੁਪਏ ਦਾ ਕਰਜ਼ਾਈ ਹੀ ਨਹੀਂ ਸਗੋਂ ਸਰੀਰਕ ਪੱਖ ਤੋਂ ਵੀ ਅਧੂਰਾ ਹੈਮਾਝਾ, ਮਾਲਵਾ ਅਤੇ ਦੁਆਬਾ ਪੰਜਾਬ ਦੀ ਸ਼ਾਨ ਸਨ ਪ੍ਰੰਤੂ ਹੁਣ ਦੁਨੀਆਂ ਦੇ ਕਿਸੇ ਦੇਸ਼ ਵਿਚ ਵੀ ਬੈਠਾ ਪੰਜਾਬੀ ਪੰਜਾਬ ਦੇ ਉਕਤ ਤਿੰਨਾਂ ਖਿੱਤਿਆਂ ਨੂੰ ਜਾਣ ਤੋਂ ਕੰਨੀ ਕਤਰਾ ਰਿਹਾ ਹੈਵਿਦੇਸ਼ ਵਿਚ ਬੈਠਾ ਪੰਜਾਬ ਨਾਲ ਮੋਹ ਰੱਖਣ ਵਾਲਾ ਹਰ ਪੰਜਾਬੀ ਪੈਂਦੀ ਸੱਟੇ ਇਹੋ ਆਖਦਾ ਹੈ ਕਿ ਪੰਜਾਬ ਦੀ ਜਵਾਨੀ ਅਤੇ ਜ਼ਮੀਨ ਸਮੈਕ, ਚਿੱਟਾ ਅਤੇ ਕੈਂਸਰ ਨੇ ਖਾ ਲਈ ਹੈ

ShivKBAll

ਪੰਜਾਬ ਦੇ ਤਿੰਨਾਂ ਦਰਿਆਵਾਂ, ਚੋਆਂ ਅਤੇ ਦਰਖਤਾਂ ਨੂੰ ਫੈਕਟਰੀਆਂ ਦਾ ਤੇਜ਼ਾਬੀ ਪਾਣੀ ਦੂਸ਼ਿਤ ਕਰ ਰਿਹਾ ਹੈ ਅਤੇ ਰੇਤਾ,ਪੱਥਰ ਅਤੇ ਜ਼ਮੀਨ ਨੂੰ ਭੂ ਮਾਫੀਆ ਚੋਰ ਘੁਣ ਵਾਂਗ ਲੱਗੇ ਹੋਏ ਹਨਦਰਖਤਾਂ ਦੀ ਅੰਧਾ ਧੂੰਦ ਕਟਾਈ ਨੇ ਜੰਗਲ ਅਤੇ ਪਹਾੜ ਭੋਡੇ ਕਰਕੇ ਰੱਖ ਦਿੱਤੇ ਹਨਦਰਿਆਵਾਂ, ਚੋਆਂ, ਪਹਾੜੀਆਂ ਵਿੱਚੋਂ ਰੇਤਾ ਅਤੇ ਪੱਥਰ ਚੋਰੀ ਕਰਕੇ ਉਹਨਾਂ ਦਾ ਨਕਸ਼ਾ ਹੀ ਤਬਦੀਲ ਕਰ ਦਿੱਤਾ ਹੈਦਰਿਆਵਾਂ ਅਤੇ ਡੈਮਾਂ ਵਿਚ ਖੜ੍ਹਾ ਅਤੇ ਵਗਦਾ ਪਾਣੀ ਤੇਜ਼ਾਬੀ ਹੋਣ ਕਰਕੇ ਹੁਣ ਨਹਾਉਣ ਵਾਲਿਆਂ ਲਈ ਸਰਾਪ ਬਣ ਚੁੱਕਾ ਹੈਦਰਿਆਵਾਂ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਦੇ ਕੱਪੜੇ ਹੁਣ ਇਹਨਾਂ ਪਾਣੀਆਂ ਵਿਚ ਧੋਣ ਨਾਲ ਨਿੱਖਰਦੇ ਨਹੀਂ, ਸਗੋਂ ਪਾਟ ਜਾਂਦੇ ਹਨਧੋਬੀਆਂ ਦੀ ਰੋਜ਼ੀ ਰੋਟੀ ਦਾ ਸਾਧਨ ਜ਼ਹਿਰੀਲੇ ਪਾਣੀਆਂ ਕਾਰਨ ਲਗਪਗ ਖਤਮ ਹੋ ਚੁੱਕਾ ਹੈਦਰਿਆਵਾਂ ਵਿੱਚੋਂ ਨਿਕਲਣ ਵਾਲੇ ਸੂਇਆਂ ਦੇ ਕੰਢਿਆਂ ’ਤੇ ਵਸਦੇ ਸੈਕੜੇ ਪਿੰਡਾਂ ਦੇ ਲੋਕਾਂ ਦੀ ਜ਼ਮੀਨ ਅਤੇ ਜ਼ਿੰਦਗੀ ਜ਼ਹਿਰੀਲੇ ਤੱਤਾਂ ਨੇ ਨਰਕ ਬਣਾ ਕੇ ਰੱਖ ਦਿੱਤੀ ਹੈ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿਹਤ ਮੰਤਰੀ ਸਮੇਤ ਖੇਤੀਬਾੜੀ ਮੰਤਰੀ ਆਪਣੇ ਅੱਠ ਸਾਲ ਤੋਂ ਵੱਧ ਦੇ ਰਾਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਇਹ ਕਹਿਕੇ ਖੁਸ਼ ਕਰੀ ਜਾ ਰਹੇ ਹਨ ਕਿ ਉਹਨਾਂ ਹੁਣ ਪੰਜਾਬ ਨੂੰ 25 ਸਾਲਾਂ ਵਿਚ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆਂ ਵਰਗਾ ਬਣਾ ਦੇਣਾ ਹੈ ਪ੍ਰੰਤੂ ਪੰਜਾਬ ਕੈਲੀਫੋਰਨੀਆਂ ਨਹੀਂ ਬਣ ਸਕਿਆ ਸਗੋਂ ਸਮੈਕਸਤਾਨ, ਚਿੱਟਸਤਾਨ ਅਤੇ ਕੈਂਸਰਸਤਾਨ ਨਾਵਾਂ ਨਾਲ ਮਸ਼ਹੂਰ ਹੋ ਗਿਆ ਹੈ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਵਿਧਾਨ ਸਭਾ ਹਲਕਿਆਂ ਦੇ 12 ਪਿੰਡਾਂ ਦੀ ਦਾਸਤਾਨ ਸੁਣਕੇ ਤੁਸੀਂ ਦੰਗ ਰਹਿ ਜਾਵੋਗੇ ਜਿੱਥੇ ਅਜ਼ਾਦੀ ਤੋਂ ਬਾਅਦ ਕਿਸੇ ਵੀ ਪਾਰਟੀ ਦੀ ਸਰਕਾਰ ਨੇ 12,000 ਕੁ ਹਜ਼ਾਰ ਲੋਕਾਂ ਦੀ ਵੋਟਾਂ ਪੈਣ ਤੋਂ ਬਾਅਦ ਕਦੇ ਸਾਰ ਹੀ ਨਹੀਂ ਲਈਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦਾ ਦਾਅਵਾ ਕਰਨ ਵਾਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸੁਰਜੀਤ ਕੁਮਾਰ ਜਿਆਣੀ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਅਤੇ ਫਾਜ਼ਿਲਕਾ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਹਨਾਂ ਬਾਰਾਂ ਪਿੰਡਾਂ ਦੀ ਹਾਲਤ ਇਹ ਹੈ ਕਿ ਉਹ ਦੇਖਣ ਨੂੰ ਇੰਝ ਲੱਗਦੇ ਹਨ ਜਿਵੇਂ ਕਿ ਉਹ ਪੰਜਾਬ ਦੇ ਨਹੀਂ ਸਗੋਂ, ਪਹਾੜੀ ਕਬੀਲਿਆਂ ਦੇ ਪਿੰਡ ਹੋਣਸਿਹਤ ਮੰਤਰੀ ਦੇ ਆਪਣੇ ਵਿਧਾਨ ਸਭਾ ਹਲਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਦੀ ਸਿਹਤ ਹੀ ਖਰਾਬ ਨਹੀਂ, ਸਗੋਂ ਸੁਖਬੀਰ ਸਿੰਘ ਬਾਦਲ ਦੇ ਇਲਾਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਾਂਗ ਨਰਕਸਤਾਨ ਬਣੇ ਹੋਏ ਹਨ

ਵਿਧਾਨ ਸਭਾ ਹਲਕਾ ਜਲਾਲਬਾਦ ਅਤੇ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਬਿਲਾਸਰਾ, ਕਾਂਵਾਂਵਾਲੀ, ਤੇਜਾ ਰਹੇਲਾ, (3- ਨੰਬਰ ਪੱਟੀ ), ਦੋਨਾ ਨਾਨਕਾ, ਦੋਨਾ ਸਕੰਦਰੀ, ਝੰਗੜ ਭੈਣੀ, ਸ਼ਮਸ਼ਾਬਾਦ, ਗੁਲਾਬ ਭੈਣੀ, ਮਨਸਾ ਭਵਾਨੀ, ਮਾਤਮ ਨਗਰ ਅਤੇ ਗੋਦੜ ਭੈਣੀ ਆਦਿ ਦਰਜਨ ਦੇ ਕਰੀਬ ਪਿੰਡ ਪਾਕਿਸਤਾਨ ਦੀ ਸਰਹੱਦ ਦੇ ਨਾਲ ਅਤੇ ਪੰਜਾਬ ਦੇ ਦਰਿਆ ਸਤਲੁਜ ਅਤੇ ਲੁਧਿਆਣਾ, ਬਠਿੰਡਾ ਅਤੇ ਹੋਰ ਸ਼ਹਿਰਾਂ ਦੀਆਂ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਗੰਦੇ ਜ਼ਹਿਰੀਲੇ ਪਾਣੀ ਵਾਲੀ ਲਾਦੂਕਾ ਡਰੇਨ (ਮੋਜਮ ਡਰੇਨ) ਦੇ ਵਿਚਕਾਰ ਵਸਦੇ ਹਨਇਹਨਾਂ ਪਿੰਡਾਂ ਦੇ ਲੋਕਾਂ ਦਾ ਰਹਿਣ ਸਹਿਣ ਪੰਜਾਬ ਦੇ ਹੋਰ ਹਲਕਿਆਂ ਨਾਲੋਂ ਅਲੱਗ ਹੀ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੈਇਹਨਾਂ ਪਿੰਡਾਂ ਨੂੰ ਜਾਣ ਲਈ ਕੋਈ ਵੀ ਪੱਕੀ ਸੜਕ ਨਹੀਂ ਅਤੇ ਨਾ ਹੀ ਪਿੰਡਾਂ ਵਿਚ ਗਲੀਆਂ ਅਤੇ ਨਾਲੀਆਂ ਹਨਦਰਿਆ ਅਤੇ ਡਰੇਨ ਵਿਚ ਵਗਦੇ ਜ਼ਹਿਰੀਲੇ ਪਾਣੀ ਨੇ ਉਕਤ ਪਿੰਡਾਂ ਦੀ ਜ਼ਮੀਨ ਨੂੰ ਅਜਿਹਾ ਕੈਂਸਰ ਬਣਾਕੇ ਵਾਂਝ ਕੀਤਾ ਕਿ ਹੁਣ ਇਹਨਾਂ ਪਿੰਡਾਂ ਦੇ ਲੋਕ ਖੁਦ ਕੈਂਸਰ, ਪੋਲੀਓ, ਕੋਹੜ, ਅੰਨ੍ਹੇਪਣ ਅਤੇ ਦੰਦਾਂ ਦੀਆਂ ਭਿਆਨਿਕ ਬਿਮਾਰੀਆਂ ਦੇ ਮਰੀਜ਼ ਬਣੇ ਹੋਏ ਹਨਡਰੇਨ ਵਿਚ ਵਗਦਾ ਪਾਣੀ ਐਨਾ ਤੇਜ਼ਾਬੀ ਹੈ ਕਿ ਉਕਤ ਪਾਣੀ ਵਿਚ ਕੋਈ ਵੀ ਕੀੜਾ ਜਿਉਂਦਾ ਦਿਖਾਈ ਨਹੀਂ ਦਿੰਦਾ

ਪਿੰਡ ਝੰਗੜ ਭੈਣੀ ਦੀ ਸਰਪੰਚ ਗੋਗਾਂ ਬਾਈ ਅਤੇ ਉਸਦੇ ਪਤੀ ਸਤਪਾਲ ਸਿੰਘ, ਮਹਿੰਦਰ ਸਿੰਘ ਪ੍ਰਧਾਨ ਗਰਾਮ ਕਮੇਟੀ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਕਦੇ ਕਿਸੇ ਸਰਕਾਰ ਨੇ ਸਾਰ ਨਹੀਂ ਲਈਪਿੰਡ ਦੇ ਸਕੂਲ ਵਿਚ ਪੜ੍ਹਦੇ ਬੱਚਿਆਂ ਦੀ ਬਿਮਾਰੀਆਂ ਕਾਰਨ ਮਾਨਸਿਕ ਹਾਲਤ ਠੀਕ ਨਹੀਂ ਹੈ150 ਕੱਚੇ ਪਿੱਲੇ ਘਰਾਂ ਵਿੱਚੋਂ ਬਹੁਤ ਸਾਰੇ ਬੱਚੇ ਅਧਰੰਗ, ਪੋਲੀਓ ਅਤੇ ਅੰਨ੍ਹੇਪਣ ਦੇ ਸ਼ਿਕਾਰ ਹਨਮੁਟਿਆਰ ਲੜਕੀ ਵੀਨਾ ਰਾਣੀ (23)ਪੁੱਤਰੀ ਕੁਲਵੀਰ ਸਿੰਘ ਦੀ ਚਾਰ ਸਾਲ ਪਹਿਲਾਂ ਸੱਜੀ ਬਾਂਹ ਸੁੱਕ ਗਈਮਲਕੀਤ ਸਿੰਘ ਦੀ ਇਕ ਲੱਤ ਸੁੱਕ ਗਈਇਸ ਤੋਂ ਇਲਾਵਾ ਗੁਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਜਵਾਨ ਹੋਣ ਦੇ ਬਾਵਜੂਦ ਖੁਦ ਖੜ੍ਹਾ ਨਹੀਂ ਹੋ ਸਕਦਾਉਸਦੀ ਮਾਤਾ ਰਾਮੋ ਬਾਈ ਨੇ ਦੱਸਿਆ ਕਿ ਜਵਾਨ ਲੜਕਾ 5 ਸਾਲ ਤੋਂ ਮੰਜੇ ਉੱਤੇ ਪਿਆ ਹੈਖੇਤੀ, ਖੇਤ ਸਭ ਰੋਗ ਕਾਰਨ ਉੱਜੜ ਗਏ ਹਨ

ਪਿੰਡ ਦੇ ਪੰਚਾਇਤ ਮੈਂਬਰ ਹਰਦੀਪ ਸਿੰਘ ਨੇ ਦੱਸਿਆ ਕਿ ਅਨੀਤਾ ਰਾਣੀ, ਜੋ ਅੱਠਵੀਂ ਕਲਾਸ ਵਿਚ ਪੜ੍ਹਦੀ ਹੈ, ਦੀ ਲੱਤ 3 ਸਾਲ ਪਹਿਲਾਂ ਅਚਾਨਕ ਪੋਲੀਓ ਹੋਣ ਕਾਰਨ ਖਰਾਬ ਹੋ ਗਈਸਿਮਰਨਜੀਤ ਕੌਰ ਪੁੱਤਰੀ ਸਤਨਾਮ ਸਿੰਘ ਦਾ ਇਕ ਹੱਥ ਅਤੇ ਪੈਰ ਮੁੜ ਗਏਸਰੋਜਾਂ ਬਾਈ (25) ਅਤੇ ਧੰਨਾ ਸਿੰਘ ਪੁੱਤਰੀ ਅਤੇ ਪੁੱਤਰ ਮੁਨਸ਼ਾ ਸਿੰਘ ਦੇ, ਦੋਵਾਂ ਦੇ ਦੋਵੇਂ ਪੈਰ ਮਰੇ ਹੋਏ ਹਨਮਲਕੀਤ ਸਿੰਘ ਪੁੱਤਰ ਮਾਨ ਸਿੰਘ ਸਮੇਤ ਦਰਜਨ ਦੇ ਕਰੀਬ ਹੋਰ ਪਰਿਵਾਰ ਹਨ ਜਿਹਨਾਂ ਦੇ ਬੱਚਿਆਂ ਦੀ ਬਿਮਾਰੀਆਂ ਕਾਰਨ ਹਾਲਤ ਤਰਸਯੋਗ ਬਣੀ ਹੋਈ ਹੈਇਸੇ ਤਰ੍ਹਾਂ ਨੀਤਾ ਰਾਣੀ, ਮੁਨੀਸ਼ਾ ਰਾਣੀ, ਸੁਖਦੇਵ ਸਿੰਘ ਦੇ ਪੈਰ, ਹੱਥ ਪੋਲੀਓ ਕਾਰਨ ਮੁੜੇ ਹੋਏ ਹਨ ਅਤੇ ਅੱਖਾਂ ਦੀ ਰੌਸ਼ਨੀ ਘੱਟ ਹੋ ਚੁੱਕੀ ਹੈਪਿੰਡ ਵਿਚ ਪੰਜ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕਰਕੇ ਪਾਣੀ ਦੀ ਟੈਂਕੀ ਬਣਾਈ ਗਈ ਸੀ, ਜੋ ਤਿਆਰ ਹੋਣ ਤੋਂ ਬਾਅਦ ਹਾਲੇ ਚਾਲੂ ਹੀ ਨਹੀਂ ਹੋ ਸਕੀਪਿੰਡ ਵਿਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂਇੱਥੇ ਪਾਣੀ ਮੁੱਲ ਵਿਕਦਾ ਹੈ ਪ੍ਰੰਤੂ ਬਹੁਤੇ ਲੋਕ 8 ਰੁਪਏ ਦੇ ਹਿਸਾਬ ਨਾਲ ਵਿਕਣ ਵਾਲੀ ਪਾਣੀ ਦੀ ਕੈਨੀ ਖਰੀਦਣ ਦੀ ਹਿੰਮਤ ਹੀ ਨਹੀਂ ਰੱਖਦੇਸਕੂਲ ਦੀ ਪ੍ਰਿੰਸੀਪਲ ਜਸਮੀਤ ਕੌਰ ਦਾ ਕਹਿਣਾ ਹੈ ਕਿ ਬੱਚਿਆਂ ਬਾਰੇ ਸਰਕਾਰ ਗੰਭੀਰਤਾ ਨਾਲ ਸੋਚੇ

ਪਾਕਿਸਤਾਨ ਦੀ ਵੱਖੀ ਨਾਲ ਲੱਗਦੇ ਪਿੰਡ ਤੇਜਾ ਰਹੇਲਾ ਅਤੇ ਦੋਨਾ ਨਾਨਕਾ ਦੀ ਹਾਲਤ ਦੇਖ ਕੇ ਰੂਹ ਕੰਬ ਉੱਠਦੀ ਹੈਤੇਜਾ ਰਹੇਲਾ ਵਿਚ ਪੋਲੀਓ, ਅੰਨ੍ਹੇਪਣ, ਮੰਦਬੁੱਧੀ ਬੱਚਿਆਂ ਦੀ ਪੈਦਾਇਸ਼ ਅਤੇ ਕੋਹੜ ਦੇ ਰੋਗ ਦੇ ਮਰੀਜ਼ਾਂ ਦੀ ਬਹੁਤਾਤ ਹੈਪਿੰਡ ਦੇ ਸਰਪੰਚ ਦੇਸ਼ ਸਿੰਘ ਨੇ ਦੱਸਿਆ ਕਿ ਚਮਨ ਸਿੰਘ ਦੇ ਮਾਤਾ ਕਰਤਾਰੋ ਬਾਈ, ਪਿਤਾ ਸੁਰਜਨ ਸਿੰਘ ਥੋੜ੍ਹਾ ਸਮਾਂ ਪਹਿਲਾਂ ਹੀ ਕੈਂਸਰ ਕਾਰਨ ਮੌਤ ਦਾ ਸ਼ਿਕਾਰ ਹੋ ਕੇ ਖਤਮ ਹੋ ਗਏਚਮਨ ਸਿੰਘ ਨੂੰ ਕੋਹੜ ਹੋ ਗਿਆ ਅਤੇ ਉਹ ਹੁਣ ਆਪਣੀ ਭੈਣ ਸ਼ਿੰਦੋ ਬਾਈ ਕੋਲ ਰਹਿਕੇ ਦੁੱਖਮਈ ਦਿਨ ਕਟੀ ਕਰ ਰਿਹਾ ਹੈਪਿੰਡ ਦੇ ਬਜ਼ੁਰਗ ਜਗੀਰ ਸਿੰਘ ਨੇ ਦੱਸਿਆ ਕਿ ਉਸਦਾ 12 ਸਾਲਾ ਲੜਕਾ ਛੇ  ਸਾਲ ਪਹਿਲਾਂ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕਾ ਹੈਦਿਲਕੁਰਸ਼ੇਦ ਸਾਢੇ ਤਿੰਨ ਸਾਲਾ ਬੱਚਾ ਪੁੱਤਰ ਸਵਰਨ ਸਿੰਘ ਪੈਦਾਇਸ਼ੀ ਪੋਲੀਓ ਦਾ ਮਰੀਜ਼ ਹੈਇਸ ਪਿੰਡ ਵਿਚ ਗੰਦਗੀ ਇੰਨੀ ਹੈ ਕਿ ਪਸ਼ੂਆਂ ਦਾ ਮੱਲ ਮੂਤਰ ਘਰਾਂ ਅਤੇ ਵਹਿੜਿਆਂ ਅੰਦਰ ਹੀ ਪਿਆ ਹੈਪਿੰਡ ਦੀ ਕੋਈ ਵੀ ਗਲੀ ਪੱਕੀ ਨਹੀਂ ਅਤੇ ਨਾ ਹੀ ਨਾਲੀਆਂ ਹਨਲੋਕਾਂ ਨੇ ਗੰਦੇ ਪਾਣੀ ਨੂੰ ਜਮ੍ਹਾਂ ਕਰਨ ਲਈ ਆਪਣੇ ਘਰਾਂ ਵਿਚ ਹੀ ਟੋਏ ਪੁੱਟੇ ਹੋਏ ਹਨਦਰਖਤ ਇਸ ਪਿੰਡ ਦੇਖਣ ਨੂੰ ਵੀ ਨਹੀਂ ਮਿਲਦੇਲੋਕ ਪਾਕਿਸਤਾਨ ਦੀ ਦਹਿਸ਼ਤ, ਫੌਜ ਦੇ ਸਾਏ ਅਤੇ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹਨ

ਪਿੰਡ ਦੋਨਾ ਨਾਨਕਾ ਇਸ ਖਿੱਤੇ ਦਾ ਅਜਿਹਾ ਕਿਸਮਤ ਮਾਰਿਆ ਪਿੰਡ ਹੈ ਜਿੱਥੇ ਸਰਕਾਰ ਨੇ ਪੰਜ ਸਾਲ ਪਹਿਲਾਂ ਕੈਂਸਰ ਦੇ ਕਹਿਰ ਨੂੰ ਰੋਕਣ ਲਈ ਵੱਡੇ ਵੱਡੇ ਪ੍ਰਬੰਧ ਕੀਤੇ ਪ੍ਰੰਤੂ ਪਿਛਲੇ ਚਾਰ ਸਾਲ ਤੋਂ ਮੁੜਕੇ ਇਸ ਪਿੰਡ ਦੇ ਲੋਕਾਂ ਦੀ ਸਾਰ ਹੀ ਨਹੀਂ ਲਈਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਨਾਲ ਸਬੰਧਤ ਇਸ ਪਿੰਡ ਨੂੰ ਵੋਟਾਂ ਵੇਲੇ ਨੋਟਾਂ ਅਤੇ ਲਾਰਿਆਂ ਦੇ ਗੱਫੇ ਦਿੱਤੇ ਗਏ ਪ੍ਰੰਤੂ ਮੁੜ ਹਾਲਤ ਪਹਿਲਾਂ ਵਾਲੀ ਬਣ ਗਈਪਿੰਡ ਦੇ ਸਰਪੰਚ ਰਮੇਸ਼ ਸਿੰਘ ਪੰਚਾਇਤ ਮੈਂਬਰ ਕਰਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਹੁਤੇ ਨੌਜਵਾਨ ਭਿਆਨਕ ਬਿਮਾਰੀ ਕੈਂਸਰ ਅਤੇ ਚਮੜੀ ਸਮੇਤ ਅੰਨ੍ਹੇਪਣ ਦੇ ਸ਼ਿਕਾਰ ਹਨ ਅਤੇ ਬਹੁਤੇ ਇਸ ਦੁਨੀਆਂ ਤੋਂ ਇਲਾਜ ਨਾ ਹੋ ਸਕਣ ਕਾਰਨ ਪਰਲੋਕ ਸਿਧਾਰ ਚੁੱਕੇ ਹਨਪਿੰਡ ਦੇ 215 ਘਰਾਂ ਵਿੱਚੋਂ ਅੱਧ ਤੋਂ ਵੱਧ ਕੱਚੇ ਪਿੱਲੇ ਹਨਲੋਕਾਂ ਨੂੰ ਕੋਈ ਵੀ ਸਰਕਾਰੀ ਸਹੂਲਤ ਨਹੀਂਸਰਕਾਰੀ ਆਰ ਓ ਚੱਲਦੇ ਹੀ ਨਹੀਂਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਸਿਆਸੀ ਆਗੂਆਂ ਨੂੰ ਵੋਟਾਂ ਵੇਲੇ ਹੀ ਦੇਖਦੇ ਹਨਪਿੰਡ ਦੇ ਲੜਕੇ ਭਜਨ (17) ਪੁੱਤਰ ਬੰਤਾ ਸਿੰਘ ਕੈਂਸਰ, ਜੋਗਿੰਦਰ ਸਿੰਘ ਦੇ ਦੋਵੇਂ ਲੜਕੇ ਕੰਨਾਂ ਤੋਂ ਬੋਲੇ ਅੱਖਾਂ ਤੋਂ ਅੰਨ੍ਹੇ, ਨੱਕ ਟੇਢਾ ਦੀ ਬਿਮਾਰੀ ਤੋਂ ਪੀੜਤ ਹਨਗੁਰਨਾਮ ਸਿੰਘ ਪੁੱਤਰ ਸ਼ੇਰ ਸਿੰਘ ਗੁਰਨਾਮ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਸ਼ੇਰ ਸਿੰਘ ਦੇ ਸਰੀਰ ਬੁਰੀ ਤਰ੍ਹਾਂ ਕੰਬਦੇ ਹਨਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੀ ਜ਼ਮੀਨ ਅਤੇ ਜਵਾਨੀ ਦੋਨੋਂ ਭਿਆਨਿਕ ਬਿਮਾਰੀਆਂ ਦੀ ਲਪੇਟ ਵਿਚ ਹਨਪਿੰਡ ਦੇ ਦੋ ਸਕੇ ਭਰਾ ਸ਼ੈਂਕਰ ਸਿੰਘ (21)ਅਤੇ ਵਿਸਾਖਾ ਸਿੰਘ (19) ਪੁੱਤਰ ਮੋਹਣਾ ਦੀਆਂ ਅੱਖਾਂ ਦੀ ਰੌਸ਼ਨੀ 4 ਸਾਲ ਪਹਿਲਾਂ ਖਤਮ ਹੋ ਗਈਉਹ ਜਵਾਨੀ ਵਿਚ ਅੰਨ੍ਹੇ ਹੋ ਕੇ ਆਪਣੇ ਬੁੱਢੇ ਮਾਤਾ ਪਿਤਾ ਲਈ ਬੋਝ ਬਣੇ ਹੋਏ ਹਨਪੰਚਾਇਤ ਮੈਂਬਰ ਕਰਤਾਰ ਸਿੰਘ ਨੇ ਦੱਸਿਆ ਕਿ ਉਸਨੂੰ ਕੋਹੜ ਦੀ ਬਿਮਾਰੀ ਲਪੇਟ ਵਿਚ ਲੈ ਰਹੀ ਹੈਉਸਦਾ ਹੱਥ ਗਲ਼ਦਾ ਜਾ ਰਿਹਾ ਹੈ

ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਨ੍ਹਾਂ ਜੰਗਲਬੀੜ ਪਿੰਡਾਂ ਦੀ ਹਾਲਤ ਉੱਤੇ ਕਿਸੇ ਸਰਕਾਰ ਨੂੰ ਤਰਸ ਨਹੀਂ ਆਉਂਦਾਇਸ ਖਿੱਤੇ ਦੇ ਲੋਕ ਰਾਇ ਸਿੱਖ ਬਰਾਦਰੀ ਨਾਲ ਸਬੰਧਤ ਹਨਇਸ ਬਰਾਦਰੀ ਦੇ ਲੋਕਾਂ ਦੀ ਖਾਸੀਅਤ ਇਹ ਹੈ ਕਿ ਇਹ ਆਪਣੇ ਬੰਦੇ ਲਈ ਜਾਨ ਤੱਕ ਨਿਸ਼ਾਵਰ ਕਰ ਦਿੰਦੇ ਹਨਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਇਸ ਹਲਕੇ ਦੇ ਲੋਕ ਸਭਾ ਮੈਂਬਰ ਹਨ ਜਿਸ ’ਤੇ ਇਹਨਾਂ ਲੋਕਾਂ ਨੂੰ ਬਹੁਤ ਮਾਣ ਹੈ, ਪ੍ਰੰਤੂ ਸਿਆਸੀ ਆਗੂਆਂ ਨੂੰ ਇਹਨਾਂ ਕਿਸਮਤ ਮਾਰੇ ਲੋਕਾਂ ਦੀ ਯਾਦ ਵੋਟਾਂ ਦੇ ਦਿਨਾਂ ਵਿਚ ਹੀ ਆਉਂਦੀ ਹੈ।

ਇਸ ਖਿੱਤੇ ਦੇ ਲੋਕ ਝੋਨੇ ਅਤੇ ਕਣਕ ਦੀ ਫਸਲ ਬੀਜਕੇ ਆਪਣੇ ਪੇਟ ਪਾਲਦੇ ਹਨਇਹ ਲੋਕ ਨਸ਼ਿਆਂ ਦੇ ਬਹੁਤੇ ਆਦੀ ਨਹੀਂ ਹਨਸੜਕਾਂ ਅਤੇ ਗਲੀਆਂ ਕੱਚੀਆਂ ਹੋਣ, ਲੋਕਾਂ ਦਾ ਬਿਮਾਰੀਆਂ ਦੀ ਲਪੇਟ ਚ ਆਉਣਾ ਸਮੇਂ ਦੇ ਸਿਆਸੀ ਆਗੂਆਂ ਅਤੇ ਪ੍ਰਸ਼ਾਸ਼ਨ ਲਈ ਕੋਈ ਫਿਕਰ ਵਾਲੀ ਗੱਲ ਨਹੀਂ ਹੈਇਹ ਪਿੰਡ ਮੀਡੀਆ ਦੀ ਅਣਦੇਖੀ ਕਾਰਨ ਵੀ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜ਼ਰ ਤੋਂ ਬਚੇ ਹੋਏ ਹਨ

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਿਜੇ ਕੁਮਾਰ ਕਾਪੜੀ, ਕਾਮਰੇਡ ਪੂਰਨ ਚੰਦ ਅਤੇ ਮਹਿੰਦਰ ਸਿੰਘ ਫਾਜ਼ਿਲਕਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਖਿੱਤੇ ਦੇ ਥੁੜ੍ਹਾਂ ਅਤੇ ਕਿਸਮਤ ਮਾਰੇ ਪੇਂਡੂ ਲੋਕਾਂ ਦੀ ਸਿਹਤ ਅਤੇ ਪਿੰਡਾਂ ਦੇ ਵਿਕਾਸ ਵੱਲ ਸਰਕਾਰ ਤੁਰੰਤ ਧਿਆਨ ਦੇਵੇਸੀਨੀਅਰ ਕਾਂਗਰਸੀ ਆਗੂ ਮਹਿੰਦਰ ਕੁਮਾਰ ਰਿਣਵਾਂ ਨੇ ਕਿਹਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਜੇ ਇਹਨਾਂ ਦਰਜਨ ਕੁ ਪਿੰਡਾਂ ਦਾ ਆਪਣੇ ਪਿਛਲੇ ਅੱਠ ਸਾਲਾਂ ਦੇ ਰਾਜ ਵਿਚ ਕੋਈ ਸੁਧਾਰ ਨਹੀਂ ਕਰ ਸਕੇ ਤਾਂ ਫਿਰ ਹੁਣ ਕੀ ਆਸ ਰੱਖੀ ਜਾ ਸਕਦੀ ਹੈਇਹਨਾਂ ਪਿੰਡਾਂ ਦੇ ਲੋਕਾਂ ਦੀ ਹਾਲਤ ਬਹੁਤ ਮਾੜੀ ਹੈ ਪ੍ਰੰਤੂ ਫਾਜ਼ਿਲਕਾ ਜ਼ਿਲ੍ਹਾ ਬਣਨ ਤੋਂ ਬਾਅਦ ਵੀ ਇਹਨਾਂ ਪਿੰਡਾਂ ਦੀ ਦਰਦਨਾਕ ਹਾਲਤ ਬਾਰੇ ਨਾ ਸਰਕਾਰ ਨੇ ਕਦੇ ਸੋਚਿਆ ਹੈ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਪਾਸੇ ਕੋਈ ਧਿਆਨ ਦਿੱਤਾ ਸਰਕਾਰ ਚਲਾਉਣ ਵਾਲੇ ਪਿਛਲੇ ਅੱਠ ਸਾਲ ਤੋਂ ਖੁਦ ਅੰਨ੍ਹੇ ਬਣੇ ਹੋਏ ਹਨ

*****

(145)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸ਼ਿਵ ਕੁਮਾਰ ਬਾਵਾ

ਸ਼ਿਵ ਕੁਮਾਰ ਬਾਵਾ

Mahilpur, Hoshiarpur, Punjab, India.
Email: (bawa9417676198@gmail.com)