BikramjeetSJeet7ਜਿੱਥੇ ਅਕਾਸ਼ ਨੂੰ ਛੂਹੰਦੀਆਂ ਗਗਨ-ਚੁੰਬੀ ਬਹੁਮੰਜ਼ਿਲਾ ਇਮਾਰਤਾਂ, ... ਉੱਥੇ ਇਨ੍ਹਾਂ ਦੇ ਨਾਲ ਹੀ ਬਹੁਤ ...
(11 ਫਰਵਰੀ 2019)

 

ਸਮਾਜ ਵਿੱਚ ਵਿਚਰਦਿਆਂ ਹੋਇਆਂ ਸਾਨੂੰ ਅਨੇਕਾਂ ਹੀ ਗਤੀਵਿਧੀਆਂ ਕਰਨੀਆਂ ਪੈਂਦੀਆਂ ਹਨਵਿਸ਼ੇਸ਼ ਕਰਕੇ ਸਾਨੂੰ ਜਿਊਣ ਲਈ ਭੋਜਣ, ਪਹਿਨਣ ਲਈ ਮੌਸਮ ਅਨੁਸਾਰ ਕੱਪੜੇ ਅਤੇ ਰਹਿਣ ਲਈ ਇੱਕ ਘਰ ਦੀ ਜ਼ਰੂਰਤ ਹੁੰਦੀ ਹੈਇਨ੍ਹਾਂ ਤਿੰਨਾਂ ਚੀਜ਼ਾਂ ਦੀ ਲੋੜ ਦੀ ਪੂਰਤੀ ਲਈ ਮਨੁੱਖ ਹਮੇਸ਼ਾ ਯਤਨਸ਼ੀਲ ਰਹਿੰਦਾ ਹੈਸਮਾਜ ਵਿੱਚ ਜਿਹੜੇ ਲੋਕ ਆਰਥਿਕ ਸਾਧਨਾਂ ਨਾਲ ਨਿਪੁੰਨ ਹੁੰਦੇ ਹਨ, ਉਨ੍ਹਾਂ ਨੂੰ ਤਾਂ ਇਨ੍ਹਾਂ ਤਿੰਨਾਂ ਚੀਜ਼ਾਂ ਦੀ ਪ੍ਰਾਪਤੀ ਲਈ ਕੋਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪੈਂਦਾ ਪਰੰਤੂ ਜਿਨ੍ਹਾਂ ਲੋਕਾਂ ਦੀ ਆਰਥਿਕ ਹਾਲਤ ਵੇਲਾ ਲੰਘਾਉਣ ਦੀ ਸਥਿਤੀ ਵਾਲੀ ਹੁੰਦੀ ਹੈ, ਉਨ੍ਹਾਂ ਲਈ ਚੰਗੇ ਕੱਪੜੇ ਤੇ ਰਹਿਣ ਲਈ ਚੰਗਾ ਘਰ, ਕੋਠੀਆਂ ਆਦਿ ਇੱਕ ਸੁਪਨੇ ਦੀ ਨਿਆਈਂ ਹੁੰਦੇ ਹਨ

ਇੱਥੇ ਇਹ ਜ਼ਿਕਰਯੋਗ ਹੈ ਕਿ ਸਾਡੇ ਦੇਸ਼ ਵਿੱਚ ਬਹੁਤਾਤ ਇਨ੍ਹਾਂ ਹੀ ਗਰੀਬੀ ਦੇ ਝੰਬੇ ਲੋਕਾਂ ਦੀ ਹੈ, ਜਦਕਿ ਆਰਥਿਕ ਤੌਰ ’ਤੇ ਸੰਪੰਨ ਲੋਕ ਕੁਝ ਕੁ ਪ੍ਰਤੀਸ਼ਤ ਹੀ ਹਨਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਕੁਝ ਲੋਕਾਂ ਲਈ ਤਾਂ ਇੱਕ ਦਿਨ ਦਾ ਰੋਟੀ-ਟੁੱਕ ਕਰ ਲੈਣਾ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੁੰਦੀ ਹੈਅਜਿਹੇ ਪਰਿਵਾਰਾਂ ਦੇ ਮੁਖੀਆਂ ਲਈ ਆਪਣਾ ਪਰਿਵਾਰ ਪਾਲਣਾ ਅਤੇ ਉਨ੍ਹਾਂ ਲਈ ਰੋਟੀ ਦੀ ਪੂਰਤੀ ਕਰਨੀ ਇੱਕ ਵੱਡਾ ਟੀਚਾ ਹੁੰਦਾ ਹੈਇਹ ਸ਼੍ਰੇਣੀ ਮਿਹਨਤ-ਮਜ਼ਦੂਰੀ, ਦਿਹਾੜੀਦਾਰਾ ਅਤੇ ਬਹੁਤ ਹੀ ਘੱਟ ਮੁੱਲ ਮੋੜਨ ਵਾਲੇ ਨਿੱਕੇ-ਨਿੱਕੇ ਕੰਮਾਂ ਨਾਲ ਜੁੜੀ ਹੁੰਦੀ ਹੈਇਨ੍ਹਾਂ ਲਈ ਹਰ ਦਿਨ ਇੱਕ ਨਵਾਂ ਸੰਘਰਸ਼ ਹੁੰਦਾ ਹੈਝੁੱਗੀਆਂ-ਝੌਂਪੜੀਆਂ, ਨਿੱਕੇ-ਨਿੱਕੇ ਕਮਰਿਆਂ ਅਤੇ ਸ਼ਹਿਰਾਂ-ਕਸਬਿਆਂ ਦੀਆਂ ਹਨੇਰੀਆਂ ਗਲੀਆਂ ਵਿੱਚ ਰਹਿਣ ਵਾਲੇ ਇਨ੍ਹਾਂ ਲੋਕਾਂ ਦੀ ਤਮਾਮ ਜ਼ਿੰਦਗੀ ਹਨੇਰਮਈ ਅਤੇ ਅਵਿਕਸਿਤ ਹੁੰਦੀ ਹੈਇਨ੍ਹਾਂ ਲੋਕਾਂ ਦੇ ਬੱਚੇ ਜਿੱਥੇ ਬਿਮਾਰੀਆਂ, ਕੁਪੋਸ਼ਨ ਤੇ ਨੰਗੇਜ਼ਤਾ ਆਦਿ ਦਾ ਸ਼ਿਕਾਰ ਹੁੰਦੇ ਹਨ, ਉੱਥੇ ਮੁੱਢਲੀ ਸਿੱਖਿਆ ਦੀ ਪ੍ਰਾਪਤੀ ਵੀ ਨਾ ਕਰ ਸਕਣਾ ਇਨ੍ਹਾਂ ਲਈ ਸਾਰੀ ਉਮਰ ਦੀ ਤ੍ਰਾਸਦੀ ਬਣ ਜਾਂਦਾ ਹੈਅਜਿਹੀਆਂ ਸਥਿਤੀਆਂ ਵਿੱਚੋਂ ਗੁਜ਼ਰਨ ਵਾਲਾ ਇਹ ਬਚਪਨ ਸ਼ਾਮ ਤਕ ਆਪਣੇ ਬਾਪ ਦੀ ਕੰਮ ਤੋਂ ਵਾਪਸ ਆਉਣ ਦੀ ਉਡੀਕ ਕਰਦਾ-ਕਰਦਾ ਕਈ ਵਾਰ ਭੁੱਖਿਆਂ ਹੀ ਸੌਣ ਲਈ ਮਜਬੂਰ ਹੋ ਜਾਂਦਾ ਹੈ

ਉੱਧਰ ਦੂਜੇ ਪਾਸੇ ਆਰਥਿਕ ਸਾਧਨਾਂ ਨਾਲ ਸੰਪੰਨ ਲੋਕ ਵੱਡੇ ਉਦਯੋਗਪਤੀ ਘਰਾਣੇ, ਰਈਸ, ਸ਼ਾਹੂਕਾਰ ਅਤੇ ਵਪਾਰੀ ਵਰਗ ਆਦਿ ਜਿੱਥੇ ਪਿਤਾ-ਪੁਰਖੀ ਜਾਇਦਾਦਾਂ ਅਤੇ ਹੋਰ ਵਾਜਿਬ-ਨਾਵਾਜਿਬ ਤਰੀਕਿਆਂ ਨਾਲ ਬੇਸ਼ੁਮਾਰ ਧਨ-ਦੌਲਤ ਇਕੱਠੀ ਕਰ ਲੈਂਦੇ ਹਨ, ਉੱਥੇ ਉਨ੍ਹਾਂ ਲਈ ਮਨੁੱਖੀ ਜੀਵਨ ਜਿਊਣ ਦੇ ਲੋੜੀਂਦੇ ਸਾਧਨਾਂ ਦੀ ਪੂਰਤੀ ਦੀ ਵਿਚਾਰਧਾਰਾ ਨਾਲੋਂ ਕਿਤੇ ਅਗਾਂਹ ਐਸ਼-ਪ੍ਰਸਤੀ, ਮੌਜ-ਮਸਤੀ, ਆਵਾਜਾਈ ਤੇ ਮਨੋਰੰਜਨ ਦੇ ਸਾਧਨਾਂ ਦੀ ਦੁਰਵਰਤੋਂ ਨਾਲ ਕੁਦਰਤ ਅਤੇ ਵਾਤਾਵਰਣ ’ਤੇ ਪੈਣ ਵਾਲੇ ਮਾੜੇ ਪ੍ਰਭਾਵ, ਵਿਆਹ-ਸ਼ਾਦੀਆਂ ਅਤੇ ਆਪਣੀ ਹਉਮੈਂ ਨੂੰ ਪ੍ਰਗਟਾਉਣ ਵਾਲੀਆਂ ਵੱਡੀਆਂ ਪਾਰਟੀਆਂ ਅਤੇ ਇਕੱਠਾਂ ਵਿੱਚ ਕੀਤੀ ਜਾਣ ਵਾਲੇ ਬੇਸ਼ੁਮਾਰ ਭੋਜਨ ਤੇ ਪਾਣੀ ਦੀ ਅੰਨ੍ਹੀ ਬਰਬਾਦੀ ਉਨ੍ਹਾਂ ਦੀ ਜੀਵਨ-ਸ਼ੈਲੀ ਦਾ ਇੱਕ ਅੰਗ ਹੁੰਦੀ ਹੈ

ਅਜਿਹੀ ਸਥਿਤੀ ਵਿੱਚ ਜਿੱਥੇ ਅਜਿਹੇ ਸਾਧਨਾਂ ਦੀ ਬਹੁਤਾਤ ਅਤੇ ਉਨ੍ਹਾਂ ਦੀ ਅੰਨ੍ਹੀ ਦੁਰਵਰਤੋਂ ਸਾਡੇ ਸਮਾਜ ਲਈ ਇੱਕ ਬੇਹੱਦ ਖਤਰਨਾਕ ਰੁਝਾਨ ਹੈ, ਉੱਥੇ ਇਸ ਅਮੀਰ ਅਤੇ ਗਰੀਬ ਦੇ ਪਾੜੇ ਵਿਚਲਾ ਅੰਤਰ ਕਿਵੇਂ ਪੂਰਾ ਹੋਵੇ, ਇਹ ਵੀ ਇੱਕ ਬੇਹੱਦ ਸੋਚਣ, ਸਮਝਣ ਅਤੇ ਚਿੰਤਨ ਕਰਨ ਦੀ ਦਿਸ਼ਾ ਵੱਲ ਲਿਜਾਣ ਵਾਲਾ ਸਦੀਆਂ ਪੁਰਾਣਾ ਸਵਾਲ ਅੱਜ ਇੱਕਵੀਂ ਸਦੀ ਵਿੱਚ ਵੀ ਜਿਉਂ ਦਾ ਤਿਉਂ ਹੀ ਖਲੋਤਾ ਹੈਬੇਸ਼ੱਕ ਇਸਦੇ ਹੱਲ ਲਈ ਕਈ ਸਰਕਾਰੀ ਨੀਤੀਆਂ ਬਣੀਆਂ ਹਨ ਪਰ ਜੇ ਇਹ ਨੀਤੀਆਂ ਬਣਨ ਦੇ ਬਾਵਜੂਦ ਵੀ ਹਾਲਾਤ ਅਜੇ ਠੀਕ ਨਹੀਂ ਹੋਏ ਹਨ ਤਾਂ ਫਿਰ ਵਿਸ਼ਲੇਸ਼ਣ ਕਰਨ ਅਤੇ ਧਿਆਨ ਦੇਣ ਦੀ ਸਖਤ ਲੋੜ ਹੈ

ਅੱਜ ਹਰੇਕ ਵੱਡੇ-ਛੋਟੇ ਸ਼ਹਿਰਾਂ ਵਿੱਚ ਜਿੱਥੇ ਅਕਾਸ਼ ਨੂੰ ਛੂਹੰਦੀਆਂ ਗਗਨ-ਚੁੰਬੀ ਬਹੁਮੰਜ਼ਿਲਾ ਇਮਾਰਤਾਂ, ਮਲਟੀਪਲੈਕਸ, ਹੋਟਲ, ਰੈਸਟੋਰੈਂਟ, ਸ਼ਾਪਿੰਗ-ਮਾਲ ਆਦਿ ਮੌਜੂਦ ਹਨ, ਉੱਥੇ ਇਨ੍ਹਾਂ ਦੇ ਨਾਲ ਹੀ ਬਹੁਤ ਹੀ ਪੱਛੜੇ ਵਰਗਾਂ ਅਤੇ ਅੱਤ ਦੀ ਗਰੀਬੀ ਵਿੱਚੋਂ ਗੁਜ਼ਰ ਰਹੇ ਲੋਕਾਂ ਦੀਆਂ ਝੁੱਗੀਆਂ-ਝੌਂਪੜੀਆਂ ਵੀ ਸਾਡੇ ਇਸ ਅਤਿ ਆਧੁਨਿਕ ਅਤੇ ਡਿਜੀਟਲ ਯੁੱਗ ਲਈ ਇੱਕ ਸਵਾਲ ਹਨਇਹ ਸਵਾਲ ਤਦ ਤਕ ਹੱਲ ਨਹੀਂ ਹੋ ਪਾਵੇਗਾ ਜਦ ਤਕ ਅਸੀਂ ਆਪਣੀ ਵਿਅਕਤੀਗਤ ਹਊਮੈ, ਕੁਨਬਾ-ਪ੍ਰਸਤੀ, ਸਵਾਰਥ, ਭਾਈ-ਭਤੀਜਾਵਾਦ ਦੀ ਨੀਤੀ, ਮੈਂਨੂੰ ਕੀ ਦੀ ਭਾਵਨਾ, ਊਚ-ਨੀਚ ਆਦਿ ਵਰਗੀਆਂ ਗੱਲਾਂ ਤੋਂ ਇਮਾਨਦਾਰੀ ਨਾਲ ਉਤਾਂਹ ਨਹੀਂ ਉੱਠਾਂਗੇਇੰਨਾ ਹੀ ਨਹੀਂ ਬਲਕਿ ਸਮਾਜ ਵਿੱਚ ਬਹੁਤ ਹੀ ਜ਼ਿਆਦਾ ਆਰਥਿਕ ਪੱਖੋਂ ਪੱਛੜੇ ਵਰਗਾਂ ਦੀ ਚੰਗੇਰੀ ਸਥਿਤੀ ਲਈ ਸਾਨੂੰ ਆਪਣੇ ਨਿੱਜ ਤੋਂ ਵੀ ਪਹਿਲ ਕਰਨੀ ਪਵੇਗੀਜੇਕਰ ਸਾਡੇ ਕੋਲ ਆਪਣੇ ਅਤੇ ਆਪਣੇ ਪਰਿਵਾਰ ਦੇ ਜੀਵਨ ਦੇ ਨਿਰਬਾਹ ਤੋਂ ਬਾਅਦ ਸਾਧਨਾਂ ਦੀ ਬਹੁਤਾਤ ਨਜ਼ਰੀਂ ਆਉਂਦੀ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਲੋਕਾਂ, ਜਿਨ੍ਹਾਂ ਕੋਲ ਰੋਜ਼ਮੱਰਾ ਦੀਆਂ ਲੋੜਾਂ ਦੀ ਪੂਰਤੀ ਲਈ ਵਸਤਾਂ ਦੀ ਘਾਟ ਹੈ, ਤਾਂ ਸਾਡੇ ਹੱਥ ਉਨ੍ਹਾਂ ਦੀ ਮਦਦ ਕਰਨ ਤੋਂ ਪਿਛਾਂਹ ਨਹੀਂ ਹਟਣੇ ਚਾਹੀਦੇਇਸ ਤਰ੍ਹਾਂ ਕਰਨ ਨਾਲ ਜਿੱਥੇ ਕਿਸੇ ਦਾ ਭਲਾ ਹੋਵੇਗਾ, ਉੱਥੇ ਸਾਨੂੰ ਵੀ ਇੱਕ ਵਿਲੱਖਣ ਤੇ ਰੂਹਾਨੀ ਖੁਸ਼ੀ ਅਤੇ ਅਨੰਦ ਦਾ ਅਹਿਸਾਸ ਹਾਸਲ ਹੋਵੇਗਾ

ਅੱਜ ਵੱਡੀ ਲੋੜ ਹੈ ਸਾਧਨ-ਸੰਪੰਨ ਅਤੇ ਸਾਧਨ ਵਿਹੂਣੀਆਂ ਧਿਰਾਂ ਦੇ ਇਸ ਪਾੜੇ ਨੂੰ ਖਤਮ ਕਰਨ ਦੀ, ਜਿਸ ਵਿੱਚ ਜਿੱਥੇ ਸਮਾਜ-ਸੇਵੀ ਜਥੇਬੰਦੀਆਂ, ਸਮਾਜ ਦੇ ਵੱਖ-ਵੱਖ ਜ਼ਿੰਮੇਵਾਰ ਵਰਗ, ਇੱਥੋਂ ਤਕ ਕਿ ਸਰਕਾਰਾਂ/ਪ੍ਰਸ਼ਾਸਨ ਵੀ ਗਰੀਬੀ ਨਾਲ ਜੂਝ ਰਹੇ ਲੋਕਾਂ ਦੀ ਆਰਥਿਕਤਾ ਨੂੰ ਸੱਚਮੁੱਚ ਹੀ ਬਿਨਾਂ ਪੱਖਪਾਤ ਤੋਂ ਪੂਰੀ ਇਮਾਨਦਾਰੀ ਸਹਿਤ ਉਤਾਂਹ ਚੁੱਕਣ ਲਈ ਯਤਨ ਕਰਨ, ਤਾਂ ਹੀ ਅਸੀਂ ਆਧੁਨਿਕ ਯੁੱਗ ਦੇ ਨਾਗਰਿਕ ਕਹਾਉਣ ਦੇ ਹੱਕਦਾਰ ਹੋਵਾਂਗੇ

*****

(1481)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਿਕਰਮਜੀਤ ਸਿੰਘ ਜੀਤ

ਬਿਕਰਮਜੀਤ ਸਿੰਘ ਜੀਤ

Amritsar, Punjab, India.
Phone: (91 - 87278 - 00372)
Email: (bikramjeet372@yahoo.co.uk)