JasvinderKMansa7ਸ਼ਾਇਦ ਉਹਨੂੰ ਆਪਣੀ ਮਾਂ ਵਿਛੋੜਾ ਦਿੰਦੀ ਲੱਗੀ। ਉਹਦੀ ਬੇਚੈਨੀ ...
(9 ਜਨਵਰੀ 2019)

 

ਪੇਟ ਦੀਆਂ ਸਮੱਸਿਆਵਾਂ ਆਉਣ ਕਾਰਨ ਮੈਂ ਡਾਕਟਰ ਦੀ ਰਾਇ ਮੁਤਾਬਕ ਅਲਟਰਾਸਾਊਂਡ ਕਰਵਾਉਣ ਚਲੀ ਗਈ ਮੇਰੇ ਨਾਲ ਮੇਰਾ 17 ਕੁ ਸਾਲ ਦਾ ਬੇਟਾ ਵੀ ਸੀਅਲਟਰਾਸਾਊਂਡ ਕਰਾਉਣ ਤੋਂ ਬਾਅਦ ਘੰਟੇ ਕੁ ਦੀ ਉਡੀਕ ਤੋਂ ਬਾਅਦ ਮੇਰੀ ਰਿਪੋਰਟ ਆਈ, ਜਿਸ ਵਿੱਚ ਡਾਕਟਰ ਦੇ ਦੱਸਣ ਮੁਤਾਬਕ ਦੋ ਵੱਡੀਆਂ ਸਮੱਸਿਆਵਾਂ ਸੀਇੱਕ ਸੀ ਪਿੱਤੇ ਅੰਦਰ 17 ਐੱਮ.ਐੱਮ. ਦੀਆਂ ਪਥਰੀਆਂ ’ਤੇ ਦੂਜੀ ਸੀ ਬੱਚੇਦਾਨੀ ਵਿੱਚ ਸਿਸਟਅਲਟਰਾਸਾਊਂਡ ਕਰਨ ਵਾਲੀ ਡਾਕਟਰ ਸਾਹਿਬਾ ਦੇ ਮੁਤਾਬਕ ਦੋਨੋ ਹੀ ਖਤਰਨਾਕ ਸੀ ਅਤੇ ਇਹਨਾਂ ਦਾ ਤੁਰੰਤ ਆਪਰੇਸ਼ਨ ਕਰਵਾ ਲੈਣਾ ਚਾਹੀਦਾ ਹੈ

ਮੇਰੀ ਅਲਟਰਾਸਾਊਂਡ ਰਿਪੋਰਟ ਵੇਖ ਮੇਰੇ ਬੇਟੇ ਦੇ ਮੂੰਹ ਦਾ ਰੰਗ ਪੀਲਾ ਹੋ ਗਿਆਸ਼ਾਇਦ ਉਹਨੂੰ ਆਪਣੀ ਮਾਂ ਵਿਛੋੜਾ ਦਿੰਦੀ ਲੱਗੀਉਹਦੀ ਬੇਚੈਨੀ ਮੈਂ ਸਮਝ ਗਈ ਪਰ ਮੇਰੇ ਉੱਤੇ ਡਾਕਟਰ ਦੇ ਕਹੇ ਸ਼ਬਦਾਂ ਦਾ ਰੱਤੀ ਭਰ ਵੀ ਅਸਰ ਨਹੀਂ ਹੋਇਆਮੈਂ ਕਲੀਨਿਕ ਤੋਂ ਬਾਹਰ ਆ ਕੇ ਆਪਣੇ ਬੇਟੇ ਨੂੰ ਕਿਹਾ, “ਕੁਝ ਨਹੀਂ ਹੁੰਦਾ ਪੁੱਤ! ਡਾਕਟਰ ਤਾਂ ਮਰੀਜ਼ ਦੀ ਡਰਾ-ਡਰਾ ਕੇ ਹੀ ਜਾਨ ਕੱਢ ਦਿੰਦੇ ਨੇ” ਪਰ ਮੇਰਾ ਪੁੱਤਰ ਉਦਾਸ ਜਿਹਾ ਹੋ ਗਿਆ, ਬੋਲਿਆ ਕੁਝ ਨਾ

ਅਸੀਂ ਰਿਪੋਰਟ ਵਿਖਾਉਣ ਲਈ ਦੂਸਰੇ ਡਾਕਟਰ ਕੋਲ ਗਏ ਉਹਨਾਂ ਨੇ ਰਿਪੋਰਟ ’ਤੇ ਨਿਗ੍ਹਾ ਮਾਰ ਕੇ ਗੱਲ ਸਿਰੇ ਹੀ ਲਾ ਦਿੱਤੀ, ਕਹਿੰਦੇ, “ਪਿੱਤੇ ਦਾ ਅਪਰੇਸ਼ਨ ਤਾਂ 15-20 ਦਿਨ ਰੁਕ ਕੇ ਵੀ ਕਰਵਾ ਸਕਦੇ ਹੋਪਰ ਬੱਚੇਦਾਨੀ ਦਾ ਅਪਰੇਸ਼ਨ ਤੁਰੰਤ ਕਰਵਾਉਣਾ ਪਵੇਗਾ, ਕਿਉਂਕਿ ਕੈਂਸਰ ਬਣਨ ਦੇ ਬਹੁਤ ਜ਼ਿਆਦਾ ਮੌਕੇ ਨੇ

ਮੇਰੇ ਉੱਤੇ ਇਸ ਡਾਕਟਰ ਦੀ ਗੱਲ ਦਾ ਵੀ ਜ਼ਿਆਦਾ ਅਸਰ ਨਾ ਹੋਇਆ ਪਰ ਮੇਰੇ ਬੇਟੇ ਦੇ ਹੱਥ ਕੰਬਣ ਲੱਗ ਪਏਪਹਿਲਾਂ ਮੈਂ ਕੋਸ਼ਿਸ਼ ਕੀਤੀ ਕਿ ਉਹ ਡਾਕਟਰ ਕੋਲ ਨਾ ਹੀ ਜਾਵੇ ਪਰ ਉਹ ਮੰਨਿਆ ਨਹੀਂ, ਮੇਰੇ ਨਾਲ ਹੀ ਗਿਆਮੈਨੂੰ ਵੀ ਆਪਣੇ ਨਾਲੋਂ ਵੱਧ ਉਸਦੀ ਚਿੰਤਾ ਸੀਅਸੀਂ ਬਿਨਾਂ ਕੋਈ ਫੈਸਲਾ ਕੀਤੇ ਘਰ ਆ ਗਏ

ਘਰੇ ਉਦਾਸੀ ਦਾ ਮਾਹੌਲ ਛਾ ਗਿਆ ਪਰ ਮੇਰੀ ਮਾਂ ਦੇ ਬੋਲ ਮੇਰੇ ਕੰਨਾਂ ਵਿੱਚ ਗੁੰਜਦੇ ਰਹੇ ਉਹ ਕਹਿੰਦੀ ਹੁੰਦੀ ਸੀ, “ਪੁੱਤ, ਮੁਸੀਬਤ ਵੇਲੇ ਪੈਰ ਨਹੀਂ ਛੱਡਣੇ ਚਾਹੀਦੇ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਸਭ ਆਪਣੇ ਆਪ ਠੀਕ ਹੁੰਦਾ ਜਾਂਦਾ ਹੈ।” ਇਹਨਾਂ ਬੋਲਾਂ ਨੇ ਮੈਨੂੰ ਡੋਲਣ ਨਹੀਂ ਦਿੱਤਾ ਆਪਰੇਸ਼ਨ ਬਾਰੇ ਤਾਂ ਮੈਂ ਸੋਚਿਆ ਤੱਕ ਨਾ

ਮੈਂ ਆਪਣੇ ਆਪ ਬਾਰੇ ਜਾਨਣਾ ਸ਼ੁਰੂ ਕਰ ਦਿੱਤਾ। ਆਪਣੇ ਆਪ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਈਮੈਨੂੰ ਕਿਸੇ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਔਰਤਾਂ ਦੀਆਂ ਬਹੁਤੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨਮੈਂ ਮਾਨਸਾ ਤੋਂ 3500 ਰੁਪਏ ਦਾ ਹੀਰੋ ਦਾ ਸਾਈਕਲ ਲਿਆਈ ਤੇ ਹਰ ਰੋਜ਼ ਚਲਾਉਣਾ ਸ਼ੁਰੂ ਕਰ ਦਿੱਤਾਕੁਝ ਦਿਨ ਥਾਕਵਟ ਨੇ ਬੁਰਾ ਹਾਲ ਕੀਤਾ ਪਰ ਫਿਰ ਸਭ ਠੀਕ ਹੋ ਗਿਆ

ਮੇਰੀ ਮਾਂ ਦੀ ਮੌਤ ਤੋਂ ਬਾਅਦ ਸਭ ਤੋਂ ਛੋਟੀ ਹੋਣ ਕਰਕੇ ਵੱਡੀਆਂ ਭੈਣਾਂ ਬਾਹਲਾ ਹੀ ਮੋਹ ਕਰਨ ਲੱਗ ਗਈਆਂ ਸਨ। ਉਹਨਾਂ ਨੂੰ ਮੇਰੀ ਸਮੱਸਿਆ ਦਾ ਪਤਾ ਲੱਗਾ ਤਾਂ ਉਹਨਾਂ ਦੇ ਗੇੜੇ ਮੇਰੇ ਘਰ ਵੱਲ ਵਧ ਗਏ ਤੇ ਮੋਹ ਵੀ ਵਧ ਗਿਆਮੈਂ ਆਪਣੇ ਆਪ ਹੀ ਠੀਕ ਹੋਣ ਦਾ ਆਪਣੇ ਮਨ ਨਾਲ ਫੈਸਲਾ ਕਰ ਚੁੱਕੀ ਸੀ ਮੇਰੇ ਪਤੀ ਤੇ ਬੱਚਿਆਂ ਨੇ ਇਸ ਨਾਜ਼ੁਕ ਦੌਰ ਵਿੱਚ ਮੇਰਾ ਬਹੁਤ ਸਾਥ ਦਿੱਤਾਮੇਰੀ ਧੀ ਤੇ ਬੇਟਾ ਬਹੁਤ ਹਿੰਮਤ ਦਿੰਦੇ ਤੇ ਜਿੱਤਣ ਲਈ ਪ੍ਰੇਰਿਤ ਕਰਦੇ

ਇੱਕ ਸਾਲ ਲੰਘ ਗਿਆ ਮੈਨੂੰ ਕਦੇ ਕੋਈ ਸਮੱਸਿਆ ਨਾ ਆਈ ਪਰ ਪਿੱਤੇ ਦੀਆਂ ਪਥਰੀਆਂ ’ਤੇ ਮੇਰੀ ਕਸਰਤ ਦਾ ਕੋਈ ਅਸਰ ਨਾ ਹੋਇਆ ਉਹ ਉਸੇ ਤਰ੍ਹਾਂ ਹੀ ਰਹੀਆਂ ਤਾਂ ਮੈਂ ਪਿੱਤੇ ਦਾ ਅਪਰੇਸ਼ਨ ਕਰਵਾ ਦਿੱਤਾ, ਜੋ ਬਿਨਾਂ ਕਿਸੇ ਸਮੱਸਿਆ ਤੋਂ ਸੌਖਾ ਹੀ ਹੋ ਗਿਆਡਾਕਟਰ ਦੇ ਕਹਿਣ ਮੁਤਾਬਕ ਖੂਨ ਦੇ ਦਬਾਓ ਦਾ ਇੰਨਾ ਸਹੀ ਰਹਿਣ ਦਾ ਕਾਰਨ ਕਸਰਤ ਹੀ ਸੀਮੈਂ ਹਰ ਰੋਜ਼ ਸਾਈਕਲ ਚਲਾਉਣ ਕਾਰਨ ਬਿਨਾਂ ਥਕਾਵਟ 15 ਤੋਂ 17 ਕਿਲੋਮੀਟਰ ਸਾਈਕਲ ਚਲਾ ਲੈਂਦੀ ਸੀਇਸੇ ਦੌਰਾਨ ਮੈਂ ਸਾਈਕਲ ਕੰਪੀਟੀਸ਼ਨ ਵਿੱਚ ਭਾਗ ਲਿਆ, ਜੋ ਆਨਲਾਈਨ ਸੀਮੈਂ 250 ਕਿਲੋਮੀਟਰ ਦਾ ਚੈਲਿੰਜ 270 ਕਿਲੋਮੀਟਰ ਸਾਈਕਲ ਚਲਾ ਕੇ ਪੂਰਾ ਕੀਤਾ ਤੇ ਸੋਨੇ ਦਾ ਮੈਡਲ ਹਾਸਲ ਕੀਤਾ ਜਦੋਂ ਇਸ ਉਮਰ ਵਿੱਚ ਗਲ ਵਿੱਚ ਸੋਨੇ ਦਾ ਮੈਡਲ ਪੈਂਦਾ ਹੈ ਤਾਂ ਇਸ ਤੋਂ ਵੱਧ ਖੁਸ਼ੀ ਹੋਰ ਕੋਈ ਨਹੀਂ ਹੁੰਦੀ

ਉਸ ਤੋਂ ਬਾਅਦ ਤਾਂ ਮੇਰੇ ਹੌਸਲੇ ਹੋਰ ਵੀ ਬੁਲੰਦ ਹੋ ਗਏਮੈਂ ਆਪਣੀ ਸਮੱਸਿਆ ਤਾਂ ਭੁੱਲ ਹੀ ਗਈ ਅੰਤ ਮੈਂ ਇੱਕ ਵਾਰ ਫਿਰ ਤੋਂ ਆਪਣਾ ਟੈੱਸਟ ਕਰਵਾਇਆ, ਜਿਸ ਵਿੱਚ ਸਭ ਕੁਝ ਆਮ ਵਾਂਗ ਸੀ ਕੋਈ ਗੰਢ ਜਾਂ ਸਿਸਟ ਮੇਰੀ ਬੱਚੇਦਾਨੀ ਵਿੱਚ ਨਹੀਂ ਸੀ ਬਲਕਿ ਮੇਰਾ ਸਰੀਰ ਪਹਿਲਾਂ ਨਾਲੋਂ ਤੰਦਰੁਸਤ ਤੇ ਫਿੱਟ ਹੋ ਗਿਆ ਸੀ ਥਾਕਵਟ ਬਿਲਕੁਲ ਨਹੀਂ ਹੁੰਦੀ ਸੀ

ਮੈਨੂੰ ਆਪਣੀ ਮਾਂ ’ਤੇ ਹਮੇਸ਼ਾ ਹੀ ਮਾਣ ਰਿਹਾ ਹੈਉਹਦੇ ਜਿਉਂਦੇ ਜੀ ਤੇ ਉਹਦੇ ਸਵਰਗ ਸਿਧਾਰਨ ਤੋਂ ਬਾਅਦ ਵੀ ਉਹਦੇ ਬੋਲਾਂ ਦੀ ਸਚਾਈ ਨੇ ਮੇਰੀ ਦੁਨੀਆਂ ਹੀ ਬਦਲ ਦਿੱਤੀਮੈਨੂੰ ਮੇਰੇ ਆਪਣਿਆਂ ਤੇ ਆਪਣੀ ਇੱਛਾ ਸ਼ਕਤੀ ਨੇ ਹਾਰਨ ਨਹੀਂ ਦਿੱਤਾ

*****

(1455)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਸਵਿੰਦਰ ਕੌਰ ਮਾਨਸਾ

ਜਸਵਿੰਦਰ ਕੌਰ ਮਾਨਸਾ

Phone: (91 - 98766 - 80517)
Email: (jasvindermansa846@gmail.com)