GuravtarSAulakh7ਸਾਨੂੰ ਉਹ ਕੰਮ ਪਹਿਲਾਂ ਕਰਨਾ ਚਾਹੀਦਾ ਹੈ, ਜਿਸ ਤੋਂ ਸਾਨੂੰ ...
(24 ਦਸੰਬਰ 2018)

 

ਡਰ ਇਕ ਮਾਨਸਿਕ ਅਵਸਥਾ ਹੈਕਈ ਵਾਰ ਮਨੁੱਖ ਬਹੁਤ ਛੋਟੀ ਚੀਜ਼ ਤੋਂ ਡਰ ਜਾਂਦਾ ਹੈ ਅਤੇ ਕਈ ਵਾਰ ਬਹੁਤ ਵੱਡੀ ਚੀਜ਼ ਤੋਂ ਵੀ ਨਹੀਂ ਡਰਦਾਇਹ ਅਵਸਥਾ ਜਮਾਂਦਰੂ ਹੁੰਦੀ ਹੈ ਅਤੇ ਬਚਪਨ ਵਿਚ ਜ਼ਿਆਦਾ ਡਰ ਹੁੰਦੇ ਹਨਜਿਉਂ ਜਿਉਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਸਾਡੇ ਬਹੁਤ ਸਾਰੇ ਡਰ ਦੂਰ ਹੁੰਦੇ ਜਾਂਦੇ ਹਨਕਈ ਕਿਸਮ ਦੇ ਡਰ ਮਨੁੱਖ ਦੇ ਦਿਮਾਗ ਦੇ ਕਿਸੇ ਕੋਨੇ ਵਿਚ ਪਏ ਰਹਿੰਦੇ ਹਨਬਹੁਤੇ ਤਾਂ ਬੇਮਤਲਬ ਹੀ ਹੁੰਦੇ ਹਨਇਕ ਬਜ਼ੁਰਗ ਮਾਰਨ ਕਿਨਾਰੇ ਸੀਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸਦੀ ਅੰਤਿਮ ਇੱਛਾ ਕੀਹੈ, ਬਜ਼ੁਰਗ ਨੇ ਕਿਹਾ, “ਮੇਰੀ ਇੱਛਾ ਇਹ ਹੈ ਕਿ ਮੈਂ ਦੁਬਾਰਾ ਜਨਮ ਲਵਾਂ ਅਤੇ ਬਗੈਰ ਡਰ ਤੋਂ ਜ਼ਿੰਦਗੀ ਜੀਵਾਂ, ਕਿਉਂਕਿ ਮੈਂ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਡਰ ਕਾਰਨ ਬੇਅਰਥ ਗੁਆ ਦਿੱਤਾ ਹੈਮੈਂ ਜ਼ਿੰਦਗੀ ਵਿਚ ਡਰ ਕਾਰਨ ਅਜਿਹੀਆਂ ਮਾੜੀਆਂ ਘਟਨਾਵਾਂ ਬਾਰੇ ਸੋਚਦਾ ਰਿਹਾ, ਜਿਹੜੀਆਂ ਕਦੇ ਵਾਪਰੀਆਂ ਹੀ ਨਹੀਂ

ਡਰ ਕਾਰਨ ਅਸੀਂ ਖੂਬਸੂਰਤ ਜ਼ਿੰਦਗੀ ਦਾ ਮਜ਼ਾ ਕਿਰਕਿਰਾ ਕਰ ਲੈਂਦੇ ਹਾਂਵਪਾਰੀ ਨੂੰ ਹਮੇਸ਼ਾ ਘਾਟੇ ਦਾ ਡਰ ਲਗਿਆ ਰਹਿੰਦਾ ਹੈਇਹ ਅਕਸਰ ਉਸਦਾ ਵਹਿਮ ਹੀ ਹੁੰਦਾ ਹੈ ਮੇਰਾ ਇਕ ਮਿੱਤਰ ਸਬਜ਼ੀ ਮੰਡੀ ਵਿਚ ਆੜ੍ਹਤ ਦਾ ਕੰਮ ਕਰਦਾ ਸੀਉਸ ਨੂੰ ਆਲੂਆਂ ਦੇ ਵਪਾਰ ਵਿਚ ਕਾਫੀ ਘਾਟਾ ਪੈ ਗਿਆਉਸ ਨੂੰ ਆਪਣੀ ਸਮੱਸਿਆ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ ਸੀਉਸ ਦਾ ਘਾਟਾ ਇੰਨਾ ਵੱਡਾ ਸੀ ਕਿ ਮੈਂ ਉਸਦੀ ਕੋਈ ਮਦਦ ਨਹੀਂ ਕਰ ਸਕਦਾ ਸੀਮੈ ਤਾਂ ਸਿਰਫ ਉਸ ਨੂੰ ਹੌਸਲਾ ਹੀ ਦੇ ਸਕਦਾ ਸੀਬੰਦਾ ਬੜਾ ਹਿੰਮਤੀ ਸੀਉਸਨੇ ਮੁਸੀਬਤਾਂ ਅੱਗੇ ਗੋਡੇ ਨਹੀਂ ਟੇਕੇ ਅਤੇ ਮੁੜ ਪੈਰਾਂ ਸਿਰ ਹੋ ਗਿਆ

ਮੈਨੂੰ ਕਿਸੇ ਵੱਡੇ ਬਿਜ਼ਨਸਮੈਨ ਨੇ ਦੱਸਿਆ ਕਿ ਹਰ ਵਪਾਰੀ ਦੀ ਜ਼ਿੰਦਗੀ ਵਿਚ ਇਕ ਵਾਰ ਜਵਾਰਭਾਟਾ ਜ਼ਰੂਰ ਆਉਂਦਾ ਹੈਜਦੋਂ ਜ਼ਿਆਦਾ ਪੈਸੇ ਆਉਂਦੇ ਹਨ ਤਾਂ ਅਸੀਂ ਖਰਚ ਵਧਾ ਲੈਂਦੇ ਹਾਂਪੈਸੇ ਮੁੱਕਣ ’ਤੇ ਫਿਰ ਡਰ ਡਰ ਕੇ ਦਿਨ ਕਟੀ ਕਰਦੇ ਹਾਂਕਿਹਾ ਵੀ ਗਿਆ ਹੈ ਕਿ ਪੈਸਾ ਕਮਾਉਣ ਨਾਲੋਂ ਸਾਂਭਣਾ ਜ਼ਿਆਦਾ ਔਖਾ ਹੁੰਦਾ ਹੈਮੈਨੂੰ ਇਕ ਸੱਜਣ ਨੇ ਸਵਾਲ ਪੁੱਛਿਆ ਕਿ ਕਿਸਾਨ ਆਤਮ ਹੱਤਿਆਵਾਂ ਕਰੀ ਜਾਂਦੇ ਹਨਵਪਾਰੀਆਂ ਦਾ ਵੀ ਮਾੜਾ ਹਾਲ ਹੈ ਪਰ ਉਹ ਆਤਮ ਹੱਤਿਆ ਨਹੀਂ ਕਰਦੇ, ਕਿਸਾਨ ਕਿਉਂ ਕਰਦੇ ਹਨ? ਕੀ ਕਿਸਾਨ ਜ਼ਿਆਦਾ ਡਰ ਜਾਂਦੇ ਹਨ? ਬਿਲਕੁਲ ਕਿਸਾਨ ਜ਼ਿਆਦਾ ਡਰ ਜਾਂਦੇ ਹਨ, ਕਿਉਂਕਿ ਕਿਸਾਨ ਕੋਲ ਆਪਣੇ ਧੰਦੇ ਦੇ ਜ਼ਿਆਦਾ ਬਦਲ ਮੌਜੂਦ ਨਹੀਂ, ਜਦਕਿ ਵਪਾਰੀਆਂ ਕੋਲ ਹੁੰਦੇ ਹਨ ਨੌਕਰੀ ਅਤੇ ਡਰ ਨਾਲੋ ਨਾਲ ਚਲਦੇ ਹਨ।

ਪੁਰਾਣੇ ਸਮਿਆਂ ਵਿਚ ਕੋਈ ਨੌਕਰੀ ਵੱਲ ਬਹੁਤਾ ਝੁਕਾਅ ਨਹੀਂ ਰੱਖਦਾ ਸੀਮੇਰੇ ਚਾਚਾ ਜੀ 1977-78 ਵਿਚ ਬਿਜਲੀ ਬੋਰਡ ਵਿਚ ਭਰਤੀ ਹੋ ਗਏਭਰਤੀ ਹੋਣ ਤੋਂ ਦੂਜੇ ਦਿਨ ਹੀ ਉਹਨਾਂ ਦੇ ਪੈਰ ’ਤੇ ਖੰਭਾ ਵੱਜਿਆਉਸ ਤੋਂ ਬਾਅਦ ਉਹ ਕਦੇ ਨੌਕਰੀ ’ਤੇ ਗਏ ਹੀ ਨਹੀਂਉਹਨਾਂ ਸਮਿਆਂ ਵਿਚ ਅੱਜ ਵਾਂਗ ਨੌਕਰੀ ਦੀ ਬਹੁਤੀ ਲੋੜ ਵੀ ਨਹੀਂ ਸੀਲੋਕਾਂ ਦੇ ਖਰਚੇ ਸੀਮਤ ਹੁੰਦੇ ਸਨਫਸਲ-ਬਾੜੀ ਨਾਲ ਹੀ ਡੰਗ ਸਰ ਜਾਂਦਾ ਸੀਅੱਜ ਦਾ ਮਨੁੱਖ ਪ੍ਰੇਸ਼ਾਨੀਆਂ ਦੇ ਬਾਵਜੂਦ ਹਰ ਕਿਸਮ ਦੀ ਨੌਕਰੀ ਕਰਨ ਲਈ ਤਿਆਰ ਹੋ ਜਾਂਦਾ ਹੈ, ਭਾਵੇਂ ਉਸਨੂੰ ਵਿਦੇਸ਼ ਵੀ ਜਾਣਾ ਪਵੇਉਹ ਹਰ ਕਿਸਮ ਦੇ ਡਰ ਝੱਲਣ ਲਈ ਤਿਆਰ ਰਹਿੰਦਾ ਹੈ

ਬਿਮਾਰੀਆਂ ਬਹੁਤ ਵਧ ਗਈਆਂ ਹਨਤਕਰੀਬਨ ਹਰ ਵਿਅਕਤੀ ਕੋਈ ਨਾ ਕੋਈ ਦਵਾਈ ਖਾਂਦਾ ਹੈਹਰ ਪੰਜਵੇਂ ਵਿਅਕਤੀ ਨੂੰ ਸ਼ੂਗਰ ਹੈਹਰ ਤੀਜਾ ਵਿਅਕਤੀ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈਜੋ ਵਿਅਕਤੀ ਜ਼ਿਆਦਾ ਡਰਦੇ ਰਹਿੰਦੇ ਹਨ, ਉਹ ਮੌਤ ਦੇ ਜ਼ਿਆਦਾ ਨੇੜੇ ਹੋ ਜਾਂਦੇ ਹਨਕਈ ਲੋਕ ਡਰਦੇ ਮੈਡੀਕਲ ਟੈੱਸਟ ਹੀ ਨਹੀਂ ਕਰਵਾਉਂਦੇਇਕ ਵਾਰ ਮੇਰੀ ਪਤਨੀ ਜ਼ਿਆਦਾ ਬਿਮਾਰ ਹੋ ਗਈਮੈਂ ਉਸਨੂੰ ਕਿਹਾ ਕਿ ਟੈੱਸਟ ਕਰਵਾਉਣਾ ਚਾਹੀਦਾ ਹੈ ਪਰ ਉਸਨੇ ਟੈਸਟ ਨਹੀਂ ਕਰਵਾਇਆਉਸ ਨੂੰ ਡਰ ਸੀ ਕਿ ਕੀਤੇ ਕੋਈ ਵੱਡੀ ਬਿਮਾਰੀ ਨਾ ਨਿਕਲ ਆਵੇਬਹੁਤੇ ਤੰਦਰੁਸਤ ਮਨੁੱਖ ਇਹੋ ਸੋਚਦੇ ਰਹਿੰਦੇ ਹਨ ਉਹਨਾਂ ਨੂੰ ਕੋਈ ਵੱਡੀ ਬਿਮਾਰੀ ਨਾ ਘੇਰ ਲਵੇਜੇ ਕਿਸੇ ਮਨੁੱਖ ਨੂੰ ਪੁੱਛਿਆ ਜਾਵੇ ਕਿ ਤੈਨੂੰ ਸਭ ਤੋਂ ਵੱਧ ਡਰ ਕਿਸ ਚੀਜ਼ ਤੋਂ ਹੈ ਤਾਂ ਸ਼ਾਇਦ ਉਸਦਾ ਜਵਾਬ ਹੋਵੇਗਾ ਮੌਤ ਦਾਇਹ ਜਵਾਬ ਬਹੁਗਿਣਤੀ ਦਾ ਹੋਵੇਗਾਕੁਝ ਲੋਕ ਹਨ ਜੋ ਮੌਤ ਤੋਂ ਵੀ ਨਹੀਂ ਡਰਦੇਨਿਰਸੰਦੇਹ ਮੌਤ ਇਕ ਰਹੱਸਮਈ ਸ਼ੈਅ ਹੈਮੌਤ ਅਟੱਲ ਸੱਚਾਈ ਹੈਇਹ ਦੇਰ ਸਵੇਰ ਸਭ ਨੂੰ ਆਉਣੀ ਹੈਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਤਾਂ ਥੱਕ ਹਾਰ ਕੇ ਆਪਣੀ ਮਾਂ ਦੀ ਬੁੱਕਲ ਵਿਚ ਵੜ ਜਾਂਦਾ ਸੀਮੌਤ ਮੈਨੂੰ ਮਾਂ ਦੀ ਬੁੱਕਲ ਵਾਂਗ ਲੱਗਦੀ ਹੈਮੌਤ ਮੈਨੂੰ ਇਸ ਤਰ੍ਹਾਂ ਲਗਦੀ ਹੈ ਕਿ ਜਿਵੇਂ ਮੈਂ ਸਾਰੇ ਕੰਮ ਮੁਕਾ ਕੇ ਗੂੜ੍ਹੀ ਨੀਂਦ ਸੌਂਜਾਵਾਂ

ਕੁਝ ਪ੍ਰਤੱਖ ਡਰ ਹੁੰਦੇ ਹਨ, ਕੁਝ ਅਪ੍ਰਤੱਖਭੂਤ ਪ੍ਰੇਤਾਂ ਦਾ ਡਰ ਬੜਾ ਖਤਰਨਾਕ ਹੁੰਦਾ ਹੈਉਹਨਾਂ ਤੋਂ ਬੱਚੇ ਹੀ ਨਹੀਂ, ਕੁਝ ਸਿਆਣੇ ਲੋਕ ਵੀ ਡਰਦੇ ਹਨਕੁਝ ਸਮਾਂ ਪਹਿਲਾ ਮੈਂ ਆਪਣੇ ਚਾਚੇ ਨਾਲ ਖੇਤ ਨੂੰ ਪਾਣੀ ਲਾਉਣ ਜਾਇਆ ਕਰਦਾ ਸੀਜਦੋਂ ਰਾਤ ਨੂੰ ਅਸੀਂ ਪਾਣੀ ਲਾਉਣ ਜਾਣਾ ਤਾਂ ਮੇਰੇ ਚਾਚਾ ਜੀ ਉੱਚੀ ਉੱਚੀ ਗਾਉਣ ਲੱਗ ਪੈਂਦੇਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਉੱਚੀ ਉੱਚੀ ਕਿਉਂ ਗਾਉਂਦੇ ਹੋ? ਉਹ ਕਹਿਣ ਲੱਗੇ, “ਉੱਚੀ ਗਾਉਣ ਨਾਲ ਡਰ ਨਹੀਂ ਲਗਦਾ

ਬਹੁਤੇ ਲੋਕ ਜੀਵਨ ਦੀਆਂ ਕਠਿਨਾਈਆਂ ਤੋਂ ਡਰਦੇ ਹੀ ਮੰਦਰ, ਗੁਰਦੁਆਰੇ ਜਾਂਦੇ ਹਨਮਨੁੱਖ ਕਾਨੂੰਨ ਅਤੇ ਸਮਾਜਿਕ ਬੰਧਨਾਂ ਵਿਚ ਬੰਨ੍ਹਿਆ ਹੋਇਆ ਹੈਜੇ ਦੁਨੀਆਂ ਵਿਚ ਕਾਨੂੰਨ ਦਾ ਡਰ ਨਾ ਹੁੰਦਾ ਤਾਂ ਦੁਨੀਆਂ ਵਿਚ ਜੰਗਲ ਰਾਜ ਹੋਣਾ ਸੀਇਸ ਲਈ ਕੁਝ ਡਰ ਚੰਗੇ ਹਨ, ਪਰ ਬਹੁਤੇ ਡਰ ਬੇਮਤਲਬ ਹੁੰਦੇ ਹਨ

ਦੁਨੀਆਂ ਡਰਦਿਆਂ ਨੂੰ ਡਰਾਉਂਦੀ ਹੈ ਮੇਰਾ ਇੱਕ ਮਿੱਤਰ ਬਹੁਤ ਝਗੜਾਲੂ ਹੈਉਸਦਾ ਕਹਿਣਾ ਹੈ ਕਿ ਮੈਂ ਸਭ ਨੂੰ ਡਰਾ ਲੈਂਦਾ ਹਾਂਉਸ ਨੂੰ ਮੈਂ ਕਿਹਾ ਕਿ ਜੇ ਤੈਥੋਂ ਕੋਈ ਨਾ ਡਰੇ, ਫਿਰ? ਉਹ ਕਹਿਣ ਲੱਗਾ, “ਫਿਰ ਮੈਂ ਉਸ ਤੋਂ ਡਰ ਜਾਂਦਾ ਹਾਂ ਬਹੁਤੇ ਲੋਕ ਸਮੱਸਿਆਵਾਂ ਅਤੇ ਔਖੇ ਕੰਮਾਂ ਤੋਂ ਡਰਦੇ ਹਨਸਾਨੂੰ ਉਹ ਕੰਮ ਪਹਿਲਾਂ ਕਰਨਾ ਚਾਹੀਦਾ ਹੈ, ਜਿਸ ਤੋਂ ਸਾਨੂੰ ਡਰ ਲਗਦਾ ਹੋਵੇਫਿਰ ਸਫਲਤਾ ਕਦਮ ਚੁੰਮੇਗੀ

*****

(1438)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)