NikhileshJNaval7ਜੇ ਤੂੰ ਥੱਪੜ ਖਾ ਕੇ ਹੀ ਯਾਦ ਕਰਨਾ ਹੁੰਦਾ ਹੈ ਤਾਂ ਇਕ ਦਿਨ ਪਹਿਲਾਂ ਹੀ ...
(7 ਸਤੰਬਰ 2018)

 

“ਅੱਜ 12: 40 ’ਤੇ ਮੈਕਰੋ ਇਕਨਾਮਿਕਸ ਦਾ ਪੀਰੀਅਡ ਹੈ... ਜ਼ਰੂਰ ਲਗਾਉਣਾ ਹੈ ਤੂੰ! ਜੇ ਤੂੰ ਇੱਦਾਂ ਹੀ ਕਰਦਾ ਰਿਹਾ ਤਾਂ ਟੌਪ ਕਿੱਦਾਂ ਕਰੇਂਗਾ ਬੇਟਾ?” ਇਹ ਵਾਕ ਜਦੋਂ ਮੈਂ ਆਪਣੀ ਸਰਕਾਰੀ ਕਾਲਜ ਮਾਲੇਰਕੋਟਲਾ ਦੀ ਇਕ ਕਾਬਿਲ ਅਧਿਆਪਕਾ ਤੋਂ ਸੁਣੇ ਤਾਂ ਮੇਰੇ ਕੰਨਾਂ ਵਿਚ ਸਕੂਲ ਸਮੇਂ ਪੜ੍ਹਾਈ ਚੰਗੀ ਤਰ੍ਹਾਂ ਨਾ ਕਰਨ ਕਰਕੇ ਰੋਜ਼ਾਨਾ ਮਾਤਾ-ਪਿਤਾ, ਭੈਣਾਂ ਅਤੇ ਅਧਿਆਪਕਾਂ ਤੋਂ ਪੈਣ ਵਾਲੀਆਂ ਝਿੜਕਾਂ ਗੂੰਜਣ ਲੱਗੀਆਂਦਰਅਸਲ ਮੈਂ ਸਕੂਲ ਸਮੇਂ ਇਮਤਿਹਾਨ ਸਿਰ ’ਤੇ ਆਉਣ ’ਤੇ ਹੀ ਪੜ੍ਹਾਈ ਕਰਦਾ ਅਤੇ ਚੰਗੇ ਅੰਕਾਂ ਨਾਲ ਪਾਸ ਹੋ ਜਾਂਦਾਸਾਰਾ ਸਾਲ ਸਕੂਲ ਦਾ ਪਾਠਕ੍ਰਮ ਲਿਖਣ ਅਤੇ ਯਾਦ ਨਾ ਕਰਨ ਕਰਕੇ ਮੇਰੇ ਮਾਪਿਆਂ ਨੇ ਸਕੂਲ ਸਟਾਫ ਨੂੰ ਕਹਿ ਰੱਖਿਆ ਸੀ ਕਿ ਪੜ੍ਹਾਈ ਦੇ ਮਾਮਲੇ ਵਿਚ ਕੋਈ ਢਿੱਲ ਨਹੀਂ ਕਰਨੀ, ਤੁਸੀਂ ਇਸ ਨੂੰ ਜਿੰਨਾ ਮਰਜ਼ੀ ਕੁੱਟੋ, ਅਸੀਂ ਕੋਈ ਸ਼ਿਕਾਇਤ ਨਹੀਂ ਸਕੂਲ ਲੈ ਕੇ ਆਵਾਂਗੇਬੱਸ ਇਹ ਪੜ੍ਹਨਾ ਚਾਹੀਦਾ ਹੈਉਦੋਂ ਮੇਰਾ ਇਹੀ ਸੁਫ਼ਨਾ ਸੀ ਕਿ ਔਖੇ-ਸੌਖੇ 10ਵੀਂ ਕਰਕੇ ਕਰਿਆਨੇ ਦੀ ਹੱਟੀ ਖੋਲ੍ਹ ਲੈਣੀ ਹੈ।

ਇਮਤਿਹਾਨ ਦੌਰਾਨ ਪਿਤਾ ਜੀ ਵੱਲੋਂ ਮੈਥੋਂ ਵੱਡੀਆਂ ਦੋਹਾਂ ਭੈਣਾਂ ਵਿੱਚੋਂ ਛੋਟੀ ਦੀ ਮੈਨੂੰ ਪੜ੍ਹਾਉਣ ਦੀ ਡਿਊਟੀ ਲੱਗ ਜਾਂਦੀਸਕੂਲ ਵਿਚ ਕੋਈ ਨਾ ਕੋਈ ਪੁਜ਼ੀਸ਼ਨ ਹਾਸਿਲ ਕਰਨ ਵਾਲੀ ਇਸ ਭੈਣ ਲਈ ਵੱਡੀ ਮੁਸੀਬਤ ਖੜ੍ਹੀ ਹੋ ਜਾਂਦੀਇਕ ਪਾਸੇ ਉਹ ਪਿਤਾ ਜੀ ਦਾ ਕਹਿਣਾ ਨਹੀਂ ਸੀ ਮੋੜ ਸਕਦੀ, ਦੂਜੇ ਪਾਸੇ ਮੇਰੇ ਵਰਗੇ ਲਾਪਰਵਾਹ ਨੂੰ ਪੜ੍ਹਾਉਣਾ ਖਾਲਾ ਜੀ ਦਾ ਵਾੜਾ ਨਹੀਂ ਸੀ ਹੁੰਦਾ

ਮੇਰੀ 10ਵੀਂ ਦੀ ਬੋਰਡ ਦੀ ਪ੍ਰੀਖਿਆ ਚੱਲ ਰਹੀ ਸੀ ਅਤੇ ਉਸਦੀ 12ਵੀਂ ਦੀਅਗਲੇ ਦਿਨ ਮੈਨੂੰ ਸਭ ਤੋਂ ਮੁਸ਼ਕਿਲ ਵਿਸ਼ਾ ਲੱਗਣ ਵਾਲਾ ਇੰਗਲਿਸ਼ ਦਾ ਪੇਪਰ ਸੀਮੇਰੀ ਇਸ ਵਿਸ਼ੇ ਨਾਲ ਬਹੁਤ ਘੱਟ ਬਣਦੀ ਸੀਬੇਸ਼ਕ ਮੇਰੇ ਨੰਬਰ 65-75 ਫ਼ੀਸਦੀ ਆ ਜਾਂਦੇ ਸਨ ਪਰੰਤੂ ਪਿਤਾ ਜੀ ਦੀ ਨਜ਼ਰ ਵਿਚ ਭੈਣਾਂ ਦੇ ਨੰਬਰਾਂ ਦੀ ਤੁਲਨਾ ਵਿਚ ਇਹ ਬਹੁਤ ਹੀ ਘੱਟ ਹੁੰਦੇ ਸਨਇਸ ਕਰਕੇ ਪਿਤਾ ਜੀ ਮੈਨੂੰ ਹਮੇਸ਼ਾ ਕੋਸਦੇ ਰਹਿੰਦੇ ਅਤੇ ਮੈਂ ਵੀ ਆਪਣੇ ਆਪ ਨੂੰ ਨਾਲਾਇਕ ਮੰਨ ਚੁੱਕਾ ਸੀਭੈਣ ਮੈਨੂੰ ਇੰਗਲਿਸ਼ ਪੜ੍ਹਾ ਰਹੀ ਸੀ। ਇਕ ਵਾਕ ਵਿਚ ‘ਕੁਡ’ ਸ਼ਬਦ ਆਇਆ ਅਤੇ ਮੈਂ ਉਸ ਨੂੰ ਅੰਗਰੇਜ਼ੀ ਅੱਖਰਾਂ ਮੁਤਾਬਿਕ ‘ਕੁਲਡ’ ਬੋਲ ਰਿਹਾ ਸੀਵਾਰ-ਵਾਰ ਵਾਕ ਯਾਦ ਕਰਵਾਉਣ ’ਤੇ ਵੀ ਮੈਨੂੰ ਯਾਦ ਨਹੀਂ ਸੀ ਹੋ ਰਿਹਾਫੇਰ ਉਹ ਮੈਨੂੰ ਕਹਿਣ ਲੱਗੀ ਕਿ ‘ਕੁਲਡ’ ਨਹੀਂ ਇਹ ‘ਕੁਡ’ ਹੈਮੈਂ ਕਿਹਾ ਜੇਕਰ ਮੈਂ ‘ਕੁਡ’ ਯਾਦ ਕਰਾਂਗਾ ਤਾਂ ਪੇਪਰ ਵਿਚ ਸ਼ਬਦ ਗਲਤ ਲਿਖ ਕੇ ਆਵਾਂਗਾਉਹ ਸਿਰ ਫੜ ਕੇ ਰੋਣ ਲੱਗ ਪੈਂਦੀ ਅਤੇ ਕਹਿੰਦੀ, “ਤੂੰ ਆਪ ਤਾਂ ਡੁੱਬਣਾ ਹੀ ਹੈ, ਮੇਰੀ ਪੁਜ਼ੀਸ਼ਨ ਵੀ ਖ਼ਰਾਬ ਕਰਨੀ ਹੈ।”

ਮੇਰੇ ਇਕ ਸਹਿਪਾਠੀ ਮਿੱਤਰ ਦੀ ਮਾਤਾ ਜੀ (ਹੁਣ ਮਰਹੂਮ) ਸਕੂਲ ਸਮੇਂ 7ਵੀਂ ਜਮਾਤ ਵਿਚ ਸਾਨੂੰ ਇੰਗਲਿਸ਼ ਪੜ੍ਹਾਉਂਦੇ ਸਨਲਗਾਤਾਰ ਤਿੰਨ ਦਿਨ ਇੱਕੋ ਅਰਜ਼ੀ ਯਾਦ ਨਾ ਕਰਨ ਕਾਰਨ ਉਨ੍ਹਾਂ ਮੈਨੂੰ ਬੜੇ ਕਰਾਰੇ ਥੱਪੜ ਲਗਾ ਦਿੱਤੇ, ਜਿਨ੍ਹਾਂ ਦਾ ਸੇਕ ਅੱਜ ਵੀ ਗੱਲ੍ਹਾਂ ’ਤੇ ਮਹਿਸੂਸ ਹੁੰਦਾ ਹੈਮੈਂ ਚੌਥੇ ਦਿਨ ਉਹ ਐਪਲੀਕੇਸ਼ਨ ਯਾਦ ਕਰ ਕੇ ਬਿਨਾਂ ਗਲਤੀ ਤੋਂ ਲਿਖ ਦਿੱਤੀ ਤੇ ਮੈਨੂੰ ਟੈੱਸਟ ਵਿੱਚੋਂ 10 ਬਟਾ 10 ਨੰਬਰ ਮਿਲੇਉਹ ਹੈਰਾਨ ਹੋ ਗਏ, ਕਹਿਣ ਲੱਗੇ, “ਜੇ ਤੂੰ ਥੱਪੜ ਖਾ ਕੇ ਹੀ ਯਾਦ ਕਰਨਾ ਹੁੰਦਾ ਹੈ ਤਾਂ ਇਕ ਦਿਨ ਪਹਿਲਾਂ ਹੀ ਐਡਵਾਂਸ ਵਿਚ ਖਾ ਲਿਆ ਕਰਤੇਰੀਆਂ ਦੋਵੇਂ ਭੈਣਾਂ ਤਾਂ ਹੁਸ਼ਿਆਰ ਹਨ ਪਰ ਤੂੰ ...?” ਉਹ ਮੈਨੂੰ ਹਮੇਸ਼ਾ ਪੜ੍ਹਾਈ ਦਾ ਮੁੱਲ ਸਮਝਾਉਣ ਦਾ ਯਤਨ ਕਰਦੇ ਪਰ ਮੈਂ ਕਰਿਆਨੇ ਦੀ ਦੁਕਾਨ ਦੇ ਹੀ ਸੁਫਨੇ ਦੇਖਦਾ ਰਹਿੰਦਾ, ਜਿਸ ਕਰਕੇ ਮੈਂ ਪੜ੍ਹਾਈ ਵਿਚ ਰੁਚੀ ਨਾ ਬਣਾ ਸਕਿਆ

ਆਖ਼ਰ 10ਵੀਂ ਦਾ ਨਤੀਜਾ (ਮਾਰਚ-1997) ਐਲਾਨਿਆ ਗਿਆਬੋਰਡ ਵੱਲੋਂ ਪਹਿਲੀ ਵਾਰ 5 ਤਰ੍ਹਾਂ ਦੇ ਪੇਪਰ ਲਏ ਗਏ ਸਨਇਹ ਪਹਿਲੀ ਵਾਰ ਸੀ ਕਿ ਮੈਂ ਆਪਣਾ ਨਤੀਜਾ ਆਪ ਦੇਖਣ ਗਿਆ, ਨਹੀਂ ਤਾਂ ਸਕੂਲ ਸਮੇਂ ਭੈਣ ਹੀ ਮੇਰਾ ਨਤੀਜਾ ਸੁਣ ਕੇ ਆਉਂਦੀ ਹੁੰਦੀ ਸੀਮੈਂ ਫੇਲ ਹੋ ਜਾਣ ਦੇ ਡਰੋਂ ਘਰ ਵਿਚ ਲੁਕ ਕੇ ਬੈਠ ਜਾਂਦਾ ਸੀਮੇਰੀ ਭੈਣ ਚੰਗੇ ਨੰਬਰਾਂ ਨਾਲ ਪਾਸ ਹੋਣ ਦੀ ਖ਼ਬਰ ਸੁਣਾਉਂਦੀ ਅਤੇ ਆਪਣੀ ਪਿੱਠ ਵੀ ਖ਼ੁਦ ਥਾਪੜਦੀ ਕਿ ਉਸ ਦੇ ਪੜ੍ਹਾਉਣ ਕਾਰਨ ਹੀ ਮੈਂ ਪਾਸ ਹੋ ਸਕਿਆ ਹਾਂਇਹ ਸਹੀ ਵੀ ਹੁੰਦਾ ਸੀਹੁਣ 10ਵੀਂ ਦਾ ਨਤੀਜਾ ਪਤਾ ਕਰਨ ਗਏ ਨੂੰ ਡਰ ਲੱਗ ਰਿਹਾ ਸੀ, ਪਰ 72 ਫ਼ੀਸਦੀ ਅੰਕਾਂ ਨੇ ਮੇਰੀ ਇੱਜ਼ਤ ਬਚਾ ਲਈਇੰਜ, 10ਵੀਂ ਪਾਸ ਕਰਨ ਮਗਰੋਂ ਮੇਰਾ ਹੱਟੀ ਕਰਨ ਦਾ ਸੁਪਨਾ ਸਾਕਾਰ ਨਾ ਹੋ ਸਕਿਆਘਰ ਦੇ ਆਰਥਿਕ ਹਾਲਾਤ ਜ਼ਿਆਦਾ ਸਨ, ਪਿਤਾ ਜੀ ਦੀ ਮਰਜ਼ੀ ਕਾਰਨ ਮੈਨੂੰ ਅੱਗੇ ਪੜ੍ਹਨ ਲਈ ਮਜਬੂਰ ਹੋਣਾ ਪਿਆ ...

ਇਹ ਗੱਲਾਂ ਯਾਦ ਕਰਦਿਆਂ 12:40 ਦਾ ਸਮਾਂ ਹੋ ਗਿਆਮੈਂ ਆਪਣੇ ਮਿੱਤਰ ਨਾਲ ਪੀਰੀਅਡ ਲਗਾਉਣ ਲਈ ਲੈਕਚਰ ਥਿਏਟਰ ਵਿਚ ਦਾਖਲ ਹੋ ਗਿਆਲੈਕਚਰ ਦੌਰਾਨ ਅਧਿਆਪਕਾ ਨਾਲ ਵਿਸ਼ੇ ਸੰਬੰਧੀ ਸਵਾਲ-ਜਵਾਬ ਵੀ ਹੋਏਮੇਰੀ ਇਸ ਅਧਿਆਪਕਾ ਦੇ ਉਪਰੋਕਤ ਸ਼ਬਦ ਮੇਰੇ ਦਿਮਾਗ਼ ਵਿਚ ਘਰ ਕਰ ਗਏ ਸਨਮੈਨੂੰ ਰਾਤ ਦੇ ਪਿਛਲੇ ਪਹਿਰ ਤੱਕ ਨੀਂਦ ਨਾ ਆਈਹੈਰਾਨੀ ਇਸ ਗੱਲ ਦੀ ਸੀ ਕਿ ਮੈਡਮ ਮੇਰੇ ’ਤੇ ਕੁੱਝ ਜ਼ਿਆਦਾ ਹੀ ਉਮੀਦ ਲਾ ਬੈਠੇ ਸਨਮੈਂ ਭਲਾ ਕਾਲਜ ਵਿੱਚੋਂ ਟੌਪ ਕਿੱਦਾਂ ਕਰ ਸਕਦਾ ਸਾਂ? ਮੈਂ ਤਾਂ ਕਦੇ ਸਕੂਲ ਵਿਚ ਵੀ ਫ਼ਸਟ ਨਹੀਂ ਸੀ ਆਇਆ, ਇਹ ਤਾਂ ਫਿਰ ਵੀ ਸੱਭ ਤੋਂ ਮੁਸ਼ਕਿਲ ਸਮਝੀ ਜਾਣ ਵਾਲੀ ਐੱਮ.ਏ. ਇਕਨਾਮਿਕਸ ਦੀ ਡਿਗਰੀ ਸੀਮੈਂ ਬੇਚੈਨ ਹੋ ਗਿਆ

ਮੇਰੇ ਕੋਲ ਉਸ ਸਮੇਂ ਕੋਈ ਵੀ ਆਪਣੀ ਖਰੀਦੀ ਕਿਤਾਬ ਨਹੀਂ ਸੀਮੈਨੂੰ ਚਿੰਤਾ ਹੋਣ ਲੱਗੀ ਕਿ ਜੇਕਰ ਮੈਂ ਟੌਪ ਨਾ ਕੀਤਾ ਤਾਂ ਮੈਡਮ ਦਾ ਵਿਸ਼ਵਾਸ ਟੁੱਟ ਜਾਵੇਗਾਮੈਂ ਇਕ ਹਫਤਾ ਕਾਲਜ ਨਾ ਗਿਆਜਦੋਂ ਗਿਆ ਤਾਂ ਮੈਡਮ ਦੀ ਮੇਰੇ ਲਈ ਉਹੀ ਸ਼ਬਦਾਵਲੀ ਸੀਮੈਂ ਉਨ੍ਹਾਂ ਤੋਂ ਦੋ ਕਿਤਾਬਾਂ ਪੜ੍ਹਨ ਲਈ ਉਧਾਰ ਮੰਗੀਆਂ ਅਤੇ ਦੋ-ਤਿੰਨ ਲਾਇਬਰੇਰੀ ਤੋਂ ਲਈਆਂ। ਐੱਮ.ਏ. ਭਾਗ ਪਹਿਲਾ ਦੇ ਸਾਲਾਨਾ ਇਮਤਿਹਾਨ ਨੂੰ ਇੱਕ ਮਹੀਨਾ ਰਹਿ ਗਿਆ ਸੀ

ਆਪਣੇ ਕਮਰੇ ਦੀ ਟੁੱਟੇ ਬਾਲਿਆਂ ਵਾਲੀ ਛੱਤ ਹੇਠ ਮੈਂ ਰੋਜ਼ ਸਵੇਰੇ ਤਿੰਨ ਵਜੇ ਉੱਠ ਕੇ ਅੱਠ ਵਜੇ ਤੱਕ ਪੜ੍ਹਦਾਮੇਰੇ ਮਾਤਾ ਜੀ ਅੱਜ ਵੀ ਕਹਿ ਦਿੰਦੇ ਹਨ ਕਿ ਉਨ੍ਹਾਂ ਮੈਨੂੰ ਸਾਰੀ ਜਿੰਦਗੀ ਵਿਚ ਸਿਰਫ਼ ਐੱਮ.ਏ. ਇਕਨਾਮਿਕਸ ਸਮੇਂ ਹੀ ਰੀਝ ਨਾਲ ਪੜ੍ਹਦੇ ਦੇਖਿਆਆਖਿਰ ਪੰਜਾਬੀ ਯੂਨੀਵਰਸਿਟੀ ਵੱਲੋਂ ਭਾਗ ਪਹਿਲਾ (ਸਾਲ 2003) ਦਾ ਨਤੀਜਾ ਐਲਾਨਿਆ ਗਿਆਮੇਰੀ ਯਾਦ ਮੁਤਾਬਿਕ ਕੁੱਲ 28 ਵਿਦਿਆਰਥੀਆਂ ਵਿੱਚੋਂ 12 ਫੇਲ, 12 ਦੀ ਰੀ-ਅਪੀਅਰ ਅਤੇ ਸਿਰਫ਼ ਚਾਰ ਪਾਸ ਸਨਇਨ੍ਹਾਂ ਚੌਹਾਂ ਵਿਚ ਮੇਰਾ ਨਾਂ ਵੀ ਸ਼ਾਮਿਲ ਸੀਮੈਂ ਅਤੇ ਇਕ ਹੋਰ ਮਿਹਨਤੀ ਵਿਦਿਆਰਥਣ ਨੇ ਸਾਂਝੇ ਰੂਪ ਵਿਚ ਕਾਲਜ ਵਿੱਚੋਂ ਟੌਪ ਕੀਤਾ

ਭਾਗ-2 ਦੇ ਨਤੀਜੇ ਸਮੇਂ ਮੈਂ ਯੂਨੀਵਰਸਿਟੀ ਵਿਚ ਕਿਸੇ ਕੰਮ ਗਿਆ ਹੋਇਆ ਸੀ। ਜਦੋਂ ਉੱਥੇ ਮੈਨੂੰ ਰਿਜ਼ਲਟ ਐਲਾਨੇ ਜਾਣ ਬਾਰੇ ਪਤਾ ਲੱਗਾ ਤਾਂ ਆਪਣਾ ਨਤੀਜਾ ਦੇਖ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏਮੈਂ ਇਕੱਲੇ ਨੇ ਦੂਸਰੇ ਸਾਲ ਟੌਪ ਕੀਤਾ ਸੀਇਹ ਫਸਟ ਆਉਣ ਦੀ ਉਹ ਖੁਸ਼ੀ ਸੀ ਜੋ ਮੈਨੂੰ ਹੁਣ ਤੱਕ ਕਦੇ ਨਹੀਂ ਸੀ ਨਸੀਬ ਹੋਈਇਹ ਸਭ ਉਸ ਅਧਿਆਪਕਾ ਦੀ ਮੇਰੇ ਉੱਪਰ ਵਿਸ਼ਵਾਸ ਦੀ ਦੇਣ ਸੀ।

ਦੋਸਤੋ, ਅਧਿਆਪਕ ਦੀ ਕੁੱਟ-ਮਾਰ, ਝਿੜਕਾਂ ਅਤੇ ਵਿਸ਼ਵਾਸ ਮਾਪਿਆਂ ਦੇ ਲਾਡ ਤੋਂ ਚੰਗਾ ਹੁੰਦਾ ਹੈ

*****

(1292)

About the Author

ਨਿਖਿਲੇਸ਼ ਜੈਨ ਨਵਲ

ਨਿਖਿਲੇਸ਼ ਜੈਨ ਨਵਲ

Social Studies Master (Dept of Education, Punjab)
Malerkotla, Sangrur, Punjab, India.
Phone: (91 - 97805 - 27708)
Email: (nikhilesh.jain.oswal@gmail.com)