TarsemLande7ਜਦ ਲੋਕਾਂ ਦੀ ਆਵਾਜ਼ ਇਨ੍ਹਾਂ ਦੇ ਕੰਨਾਂ ਦੇ ਪਰਦੇ ਪਾੜਦੀ ਹੈ, ਫਿਰ ਹੀ ...
(4 ਅਗਸਤ 2018)

 

ਸਿਆਣੇ ਕਹਿੰਦੇ ਹਨ ਕਿ ਸੱਟਾਂ ਦੇ ਫੱਟ ਭਰ ਜਾਂਦੇ ਹਨ ਪਰ ਜ਼ਬਾਨ ਦੇ ਫੱਟ ਭਰਨੇ ਔਖੇ ਹਨਤੀਰ ਕਮਾਨੋਂ ਤੇ ਬੋਲ ਜ਼ਬਾਨੋਂ ਨਿਕਲੇ ਵਾਪਸ ਨਹੀਂ ਆਉਂਦੇਕਹਾਵਤ ਹੈ ਕਿ ਗੁੱਸਾ ਅਕਲ ਨੂੰ ਖਾ ਜਾਂਦਾ ਹੈਜਦ ਵਿਅਕਤੀ ਨੂੰ ਗੁੱਸਾ ਆ ਜਾਂਦਾ ਹੈ ਤਾਂ ਉਹ ਇਸ ਨਾਲ ਲਾਲ ਪੀਲਾ ਹੋ ਜਾਂਦਾ ਹੈਫਿਰ ਉਹ ਕਿਸੇ ਨੂੰ ਅਪ ਸ਼ਬਦ ਵੀ ਬੋਲ ਦਿੰਦਾ ਹੈਕਈ ਵਾਰ ਇਹ ਸ਼ਬਦ ਇੰਨੇ ਕੌੜੇ ਹੁੰਦੇ ਹਨ ਕਿ ਮਨਾਂ ਵਿੱਚ ਸਦਾ ਲਈ ਕੁੜੱਤਣ ਭਰੀ ਜਾਂਦੀ ਹੈਗੁੱਸਾ ਵਿਅਕਤੀ ਦੀ ਸ਼ਖ਼ਸੀਅਤ ਨੂੰ ਭ੍ਰਿਸ਼ਟ ਕਰ ਦਿੰਦਾ ਹੈਗੁੱਸੇਖੋਰ ਵਿਅਕਤੀ ਛੇਤੀ ਨਸ਼ੇ ’ਤੇ ਲੱਗ ਜਾਂਦਾ ਹੈ। ਕਈ ਵਾਰ ਵਿਅਕਤੀ ਤਣਾਅ ਮੁਕਤ ਹੋਣ ਲਈ ਨਸ਼ੇ ਦਾ ਸਹਾਰਾ ਲੈਂਦਾ ਹੈ ਪਰ ਬਾਅਦ ਵਿੱਚ ਸਾਰੀ ਉਮਰ ਤਣਾਅ ਵਿੱਚ ਗੁਜ਼ਰਦੀ ਹੈਤਣਾਅ ਵਿਅਕਤੀ ਨੂੰ ਅੰਦਰੋਂ ਅੰਦਰ ਖੋਖਲਾ ਕਰ ਦਿੰਦਾ ਹੈਇਸ ਨਾਲ ਵਿਅਕਤੀ ਅਨੇਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ

ਨਸ਼ੇ ਸਮਾਜ ਵਿੱਚ ਸਭ ਤੋਂ ਵੱਡੀ ਲਾਹਨਤ ਹਨਇਨ੍ਹਾਂ ਕਰਕੇ ਕਿੰਨੇ ਹੀ ਹੱਸਦੇ ਵਸਦੇ ਘਰ ਉੱਜੜ ਗਏ ਹਨਕਿੰਨਿਆਂ ਹੀ ਸਿਰਾਂ ’ਤੇ ਚਿੱਟੀਆਂ ਚੁੰਨੀਆਂ ਪਸਰ ਗਈਆਂ ਹਨਨਸ਼ਾ ਤਸਕਰ ਸਮਾਜ ਦਾ ਬੇੜਾ ਗਰਕ ਕਰਕੇ ਆਪਣੇ ਘਰ ਚਾਂਦੀ ਦੇ ਬਣਾਉਣ ਦੀ ਸੋਚਦੇ ਹਨਸਵਾਰਥ ਭਰੇ ਯੁੱਗ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਵੀ ਕੰਨਾਂ ’ਤੇ ਹੱਥ ਧਰ ਬੈਠ ਜਾਂਦੀ ਹੈ, ਜਿਸ ਤੋਂ ਉਸ ਦੀ ਕਾਰਗੁਜ਼ਾਰੀ ਉੱਪਰ ਸ਼ੱਕ ਹੋਣ ਲੱਗਦਾ ਹੈਇਹ ਵੀ ਖਾਦਸ਼ਾ ਬਣਦਾ ਹੈ ਕਿ ਇਸ ਵਿੱਚ ਉਹ ਖੁਦ ਜਾਂ ਉਨ੍ਹਾਂ ਦੇ ਨਜ਼ਦੀਕੀ ਸ਼ਾਮਿਲ ਹੋਣਗੇ, ਜਿਸ ਕਰਕੇ ਉਹ ਇਸ ਨੂੰ ਖਤਮ ਕਰਨ ਲਈ ਯੋਗ ਪੈਮਾਨੇ ਦੀ ਵਰਤੋਂ ਨਹੀਂ ਕਰਦੇਪਰ ਜਦ ਲੋਕਾਂ ਦੀ ਆਵਾਜ਼ ਇਨ੍ਹਾਂ ਦੇ ਕੰਨਾਂ ਦੇ ਪਰਦੇ ਪਾੜਦੀ ਹੈ, ਫਿਰ ਹੀ ਇਹਨਾਂ ਦੇ ਹੱਥ ਕੰਨਾਂ ਤੋਂ ਉੱਠਦੇ ਹਨਫਿਰ ਹੀ ਇਹ ਧਿਰਾਂ ਹਰਕਤ ਵਿੱਚ ਆਉਂਦੀਆਂ ਹਨ ਮੈਡੀਕਲ ਨਸ਼ਿਆਂ ਦੀ ਮਾਰ ਸਭ ਤੋਂ ਬੁਰੀ ਹੈ, ਜਿਸ ਨੇ ਘਰਾਂ ਦੇ ਘਰ ਖਾਲੀ ਕਰਕੇ ਰੱਖ ਦਿੱਤੇ ਹਨ। ਇਹਨਾਂ ਨਸ਼ਿਆਂ ਨੂੰ ਲੋਕਾਂ ਤਕ ਪਹੁੰਚਾਉਣ ਵਾਲੇ ਅਨਸਰਾਂ ਉੱਤੇ ਜ਼ਰੂਰ ਸਖ਼ਤੀ ਹੋਣੀ ਚਾਹੀਦੀ ਹੈ। ਇਸ ਸਮੱਸਿਆ ਦੀ ਡੂੰਘਾਈ ਨਾਲ ਤਫ਼ਤੀਸ਼ ਹੋਣੀ ਜ਼ਰੂਰੀ ਹੈ

ਜਦ ਵਿਅਕਤੀ ਨੂੰ ਨਸ਼ੇ ਲਈ ਪੈਸੇ ਨਹੀਂ ਮਿਲਦੇ ਤਾ ਉਹ ਪੁੱਠੇ ਸਿੱਧੇ ਹੱਥਕੰਢੇ ਅਪਣਾਉਂਦਾ ਹੈਨਸ਼ੇੜੀ ਵਿਅਕਤੀ ਦਾ ਸਿਰਫ ਨਸ਼ਿਆਂ ਨਾਲ ਹੀ ਰਿਸ਼ਤਾ ਹੁੰਦਾ ਹੈ, ਬਾਕੀ ਸਭ ਦੁਨੀਆਂ ਦੇ ਰਿਸ਼ਤੇ ਨਾਤੇ ਉਸ ਲਈ ਫਿੱਕੇ ਹੁੰਦੇ ਹਨਨਸ਼ਾ ਨਾ ਮਿਲਣ ਦੀ ਹਾਲਤ ਵਿੱਚ ਉਸ ਨੂੰ ਕਰੋਧ ਬਹੁਤ ਜਲਦੀ ਆਉਂਦਾ ਹੈਇਸ ਕਰੋਧ ਕਰਕੇ ਉਹ ਕਤਲ ਕਰਨ ਤੋਂ ਬਿਲਕੁਲ ਹੀ ਨਹੀਂ ਝਿਜਕਦਾਮਾਂ-ਪਿਓ, ਭੈਣ-ਭਰਾ, ਸਭ ਉਸ ਲਈ ਪਰਾਏ ਹੁੰਦੇ ਹਨ

ਸਮਾਜ ਦਾ ਬੇੜਾ ਗਰਕ ਕਰਨ ਲਈ ਜਿੱਥੇ ਕ੍ਰੋਧ ਅਤੇ ਨਸ਼ੇ ਜ਼ਿੰਮੇਵਾਰ ਹਨ, ਉੱਥੇ ਹਥਿਆਰ ਵੀ ਘੱਟ ਨਹੀਂ ਹਨਨਿਹੱਥਾ ਵਿਅਕਤੀ ਗੁੱਸੇ ਵਿੱਚ ਬੋਲ ਕਬੋਲ ਹੀ ਕਰ ਸਕਦਾ ਹੈ ਪਰ ਜੇਕਰ ਉਸਦੇ ਹੱਥ ਵਿੱਚ ਹਥਿਆਰ ਹੋਵੇ ਤਾਂ ਗੁੱਸੇ ਦਾ ਉਬਾਲ ਮੌਤ ਜਾਂ ਕਤਲ ਵਿੱਚ ਬਦਲ ਜਾਂਦਾ ਹੈਅਚਨਚੇਤ ਆਇਆ ਗੁੱਸਾ ਅਤੇ ਇਸ ਗੁੱਸੇ ਵਿੱਚ ਲਿਆ ਫ਼ੈਸਲਾ ਬਹੁਤ ਹੀ ਘਾਤਕ ਸਿੱਧ ਹੁੰਦੇ ਹਨਜੇਕਰ ਹੱਥ ਵਿੱਚ ਹਥਿਆਰ ਨਾ ਹੋਵੇ ਜਾਂ ਹਥਿਆਰ ਪਹੁੰਚ ਤੋਂ ਦੂਰ ਹੋਵੇ ਤਾਂ ਵਿਅਕਤੀ ਨੂੰ ਗਲਤ ਕਦਮ ਚੁੱਕਣ ਤੋਂ ਪਹਿਲਾਂ ਕੁਝ ਸਮਾਂ ਸੋਚਣ ਲਈ ਮਿਲ ਜਾਂਦਾ ਹੈਇਸ ਸਮੇਂ ਦਰਮਿਆਨ ਉਸ ਨੂੰ ਕੋਈ ਸਮਝਾ ਵੀ ਸਕਦਾ ਹੈ, ਜਿਸ ਕਰਕੇ ਉਸਦੇ ਗੁੱਸੇ ਦੀ ਜਵਾਲਾ ਠੰਢੀ ਹੋ ਸਕਦੀ ਹੈਫਿਰ ਉਹ ਵਿਅਕਤੀ ਖ਼ੁਦ ਵੀ ਇਸ ਸਥਿਤੀ ਵਿੱਚੋਂ ਬਾਹਰ ਨਿਕਲਣ ਬਾਰੇ ਸੋਚ ਸਕਦਾ ਹੈ

ਹਥਿਆਰ ਰੱਖਣ ਨੂੰ ਵਧੇਰੇ ਵਿਅਕਤੀ ਆਪਣਾ ਸ਼ੌਕ ਸਮਝਦੇ ਹਨ ਪਰ ਇਹ ਸ਼ੌਕ ਕੁੱਝ ਥਾਵਾਂ ’ਤੇ ਬਹੁਤ ਘਾਤਕ ਸਿੱਧ ਹੋ ਚੁੱਕਾਗਾਇਕਾਂ ਨੂੰ ਵੀ ਲੋਕਾਂ ਨੂੰ ਸੇਧ ਦੇਣ ਵਾਲੇ ਹੀ ਗੀਤ ਗਾਉਣੇ ਚਾਹੀਦੇ ਹਨਸਮਾਜ ਦਾ ਬੇੜਾ ਗਰਕ ਕਰਨ ਵਾਲੇ ਗੀਤਾਂ ’ਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਨੌਜਵਾਨ ਪੀੜ੍ਹੀ ਉੱਪਰ ਗੀਤਾਂ ਦਾ ਅਸਰ ਬਹੁਤ ਜਲਦੀ ਹੁੰਦਾ ਹੈਇਨ੍ਹਾਂ ਖਤਰਨਾਕ ਨਤੀਜਿਆਂ ਤੋਂ ਇਲਾਵਾ ਗੁੱਸਾ ਸੌ ਬੀਮਾਰੀਆਂ ਨੂੰ ਜਨਮ ਦਿੰਦਾ ਹੈਅੱਜ ਹਾਰਟ ਅਟੈਕ, ਟੈਨਸ਼ਨ, ਸਿਰਦਰਦ, ਸਰੀਰਕ ਕਮਜ਼ੋਰੀ ਆਦਿ ਬਿਮਾਰੀਆਂ ਦੀ ਜੜ੍ਹ ਹੀ ਉਪਰੋਕਤ ਕਾਰਨ ਹਨਸਰੀਰਕ ਅਤੇ ਮਾਨਸਿਕ ਰੂਪ ਵਿੱਚ ਬਿਮਾਰ ਆਦਮੀ ਆਪਣੀ ਜ਼ਿੰਦਗੀ ਤੋਂ ਜਲਦੀ ਹੀ ਅੱਕ ਜਾਂਦਾ ਹੈ

ਕੁਦਰਤ ਨੇ ਸਾਨੂੰ ਕਿੰਨੀ ਸੋਹਣੀ ਕਾਇਆ ਦਿੱਤੀ ਹੈਬੁਰੇ ਕੰਮਾਂ ਤੋਂ ਬਚ ਕੇ ਰਹਿਣਾ ਹੀ ਮਨੁੱਖ ਦੀ ਸੂਝਵਾਨਤਾ ਹੈਉਸ ਨੂੰ ਚਾਹੀਦਾ ਹੈ ਕਿ ਉਹ ਬੇਫਿਕਰ ਹੋ ਕੇ ਖੁੱਲ੍ਹਦਿਲੀ ਨਾਲ ਆਪਣੀ ਜ਼ਿੰਦਗੀ ਬਤੀਤ ਕਰੇਪਰ ਅਸੀਂ ਕਿਸ ਪਾਸੇ ਵੱਲ ਹੋ ਤੁਰੇ ਹਾਂਅਸੀਂ ਤਾਂ ਕੁਦਰਤ ਦਾ ਉਜਾੜਾ ਕਰਨ ਲੱਗ ਪਏ ਹਾਂਵਾਤਾਵਰਨ ਨੂੰ ਦੂਸ਼ਿਤ ਕਰਨ ਲੱਗੇ ਹੋਏ ਹਾਂਕੁਦਰਤ ਦੀ ਕਾਇਆ ਦੀ ਕਦਰ ਭੁਲਾ ਦਿੱਤੀ ਹੈਸਭ ਕੁਝ ਸਮਝਦੇ ਹੋਏ ਵੀ ਆਪਣੇ ਸਰੀਰ ਦੇ ਸਕੇ ਨਹੀਂ ਹਾਂਅਸੀਂ ਇਸ ਦਾ ਲਗਾਤਾਰ ਉਜਾੜਾ ਕਰ ਰਹੇ ਹਾਂਜੇਕਰ ਕੋਈ ਰੋਕਣ ਜਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਡੇ ਜ਼ਿਹਨ ਵਿੱਚ ਉਸ ਪ੍ਰਤੀ ਗੁੱਸਾ ਭਾਰੂ ਹੋ ਜਾਂਦਾ ਹੈ, ਨਫ਼ਰਤ ਪੈਦਾ ਹੋ ਜਾਂਦੀ ਹੈਉਸ ਬਾਰੇ ਖਾਹ-ਮਖਾਹ ਸੋਚਦੇ ਅੰਦਰੋਂ ਰਿੱਝਦੇ ਰਹਿੰਦੇ ਹਾਂ, ਜਿਸ ਤੋਂ ਬਾਅਦ ਫਿਰ ਉਹੀ ਮਾਨਸਿਕ ਤਣਾਅ ਅਤੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨਸਰੀਰਕ ਅਤੇ ਮਾਨਸਿਕ ਤੌਰ ’ਤੇ ਬੀਮਾਰ ਵਿਅਕਤੀ ਜ਼ਿੰਦਗੀ ਦੇ ਹਸੀਨ ਪਲ ਗੁਜ਼ਾਰਨ ਤੋਂ ਵਾਂਝਾ ਹੋ ਕੇ ਰਹਿ ਜਾਂਦਾ ਹੈਰੱਬ ਦਾ ਭਾਣਾ ਸਮਝ ਕੇ ਸਭ ਸਹਿਣ ਕਰਦਾ ਰਹਿੰਦਾ ਹੈਦੱਸੋ, ਜਦ ਇਸਦੇ ਅਸੀਂ ਖੁਦ ਜ਼ਿੰਮੇਵਾਰ ਹਾਂ ਤਾਂ ਰੱਬ ਕੀ ਕਰੇ? ਕੁਦਰਤ ਦੀ, ਕਾਦਰ ਦੀ, ਕਦਰ ਕਰਕੇ ਹੀ ਇਨ੍ਹਾਂ ਅਲਾਮਤਾਂ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈਬਿਮਾਰੀਆਂ ਅਤੇ ਵੈਰ ਰਹਿਤ ਹੁਸੀਨ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈਇਹੀ ਆਪਸੀ ਭਾਈਚਾਰੇ ਦੀ ਸਾਂਝ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦਾ ਸਹੀ ਤਰੀਕਾ ਹੈ

*****

(1250)

About the Author

ਤਰਸੇਮ ਲੰਡੇ

ਤਰਸੇਮ ਲੰਡੇ

Lande, Moga, Punjab, India.
Phone: (91 - 99145 - 86784)
Email: (singhtarsem1984@gmail.com)