RamdasBangar7ਇਕੱਠ ਵਿੱਚ ਸ਼ਾਮਿਲ ਹੋਏ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਵਿੱਚ ...
(13 ਜੂਨ 2018)

 

SurreyViolenceRally2

 

ਕੈਨੇਡਾ ਦੇ ਮਿੰਨੀ ਪੰਜਾਬ ਸਰੀ (Surrey) ਸ਼ਹਿਰ ਨੂੰ ਵੀ ਭਾਰਤ ਦੇ ਪੰਜਾਬ ਵਾਂਗ ਅਲਾਮਤਾਂ ਨੇ ਬੁਰੀ ਤਰ੍ਹਾਂ ਘੇਰ ਲਿਆ ਹੈਇੱਥੇ ਵਸਦੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਡਾਢੇ ਚਿੰਤਤ ਹਨ, ਕਿਉਂਕਿ ਨਸ਼ਿਆਂ ਦੇ ਦੈਂਤ ਅਤੇ ਗੈਂਗਸਟਰਾਂ ਦੇ ਤਾਂਡਵ ਨੇ ਉਨ੍ਹਾਂ ਦੀ ਨੀਂਦ ਨੂੰ ਉਡਾ ਕੇ ਰੱਖ ਦਿੱਤੀ ਹੈਲੋਕ ਇਸ ਗੱਲੋਂ ਵੀ ਨਿਰਾਸ਼ੇ ਹਨ ਕਿ ਇੱਥੋਂ ਦੇ ਸਿਆਸੀ ਆਗੂ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰ ਨਹੀਂ ਜਾਪ ਰਹੇਸਰੀ ਸ਼ਹਿਰ ਦੀ ਆਬਾਦੀ 5 ਲੱਖ ਤੋਂ ਵੱਧ ਹੈ, ਜਿਸ ਵਿੱਚ 30 ਫੀਸਦੀ ਤੋਂ ਜ਼ਿਆਦਾ ਪੰਜਾਬ ਦੇ ਲੋਕ ਵਸੇ ਹੋਏ ਹਨਆਏ ਦਿਨ ਹੁੰਦੀਆਂ ਗੈਂਗਸਟਰਾਂ ਦੀਆਂ ਆਪਸੀ ਲੜਾਈਆਂ ਮਾਪਿਆਂ ਦੇ ਨੌਜਵਾਨ ਪੁੱਤਰਾਂ ਨੂੰ ਨਿਗਲਣ ਲੱਗ ਪਈਆਂ ਹਨਗੈਂਗਵਾਰ ਦਾ ਸਿਲਸਿਲਾ 1995 ਵਿੱਚ ਉਦੋਂ ਸ਼ੁਰੂ ਹੋਇਆ, ਜਦੋਂ ਜਿੰਮੀ ਦੋਸਾਂਝ ਅਤੇ ਰੌਨ ਦੋਸਾਂਝ ਦੋਵੇਂ ਸਕੇ ਭਰਾ ਗੈਂਗਵਾਰ ਦੀ ਬਲੀ ਚੜ੍ਹੇ ਸਨਇਸ ਤੋਂ ਤਿੰਨ ਸਾਲ ਬਾਅਦ ਬਿੰਦੀ ਜੌਹਲ ਨਾਮ ਦਾ ਨੌਜਵਾਨ ਗੈਂਗਵਾਰ ਨੇ ਨਿਗਲ ਲਿਆਫਿਰ ਸਰੀ ਉੱਪਰ ਗੈਂਗਵਾਰ ਦਾ ਕਾਲਾ ਦੌਰ ਸ਼ੁਰੂ ਹੋ ਗਿਆ

ਅੱਜ ਸਰੀ ਵਿੱਚ ਸਿਰਫ ਪੰਜਾਬੀ ਨੌਜਵਾਨਾਂ ਨਾਲ ਸਬੰਧਿਤ ਦਰਜਨ ਦੇ ਕਰੀਬ ਧੜੇ ਸਮਲਿੰਗ ਅਤੇ ਗੈਰਕਾਨੂੰਨੀ ਸਰਗਰਮੀਆਂ ਦਾ ਹਿੱਸਾ ਬਣੇ ਹੋਏ ਹਨਇੱਥੇ ਤਿੰਨ ਦੇ ਕਰੀਬ ਗੈਂਗਸਟਰਾਂ ਦੇ ਵੱਡੇ ਧੜਿਆਂ ਦੀਆਂ ਵਾਰਦਾਤਾਂ ਲੋਕਾਂ ਲਈ ਖੌਫ ਦਾ ਕਾਰਨ ਬਣੀਆਂ ਹੋਈਆਂ ਹਨਸਰੀ ਵਾਸੀਆਂ ਲਈ ਗੈਂਗਵਾਰ ਇੰਨਾ ਜਾਨਲੇਵਾ ਸਾਬਿਤ ਹੋਣ ਲੱਗਾ ਹੈ ਕਿ ਇੱਥੇ 250 ਦੇ ਕਰੀਬ ਨੌਜਵਾਨਾਂ ਆਪਣੀਆਂ ਜਾਨਾਂ ਗੁਆ ਚੁੱਕੇ ਹਨਤਾਜ਼ਾ ਵਾਰਦਾਤ ਵਿੱਚ ਸਰੀ ਸ਼ਹਿਰ ਦੇ ਦੋ ਨਾਬਾਲਗ ਲੜਕਿਆਂ ਨੂੰ ਭੇਦਭਰੀ ਹਾਲਤ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਨ੍ਹਾਂ ਦੇ ਨਾਮ ਜਸਕਰਨ ਸਿੰਘ ਭੰਗਲ ਉਮਰ 17 ਸਾਲ ਅਤੇ ਜਸਕਰਨ ਸਿੰਘ ਝੁੱਟੀ ਉਮਰ 16 ਸਾਲ ਹਨ, ਜਦਕਿ ਇਸ ਤੋਂ 15 ਕੁ ਦਿਨ ਪਹਿਲ ਅਮਨਜੋਤ ਸਿੰਘ ਹਾਂਸ ਨਾਮ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਇਹ ਕਤਲ ਹੋਇਆ ਨੌਜਵਾਨ ਉਹ ਸੀ, ਜਿਸ ਦੇ ਸਕੇ ਭਰਾ ਹਰਜਿੰਦਰ ਸਿੰਘ ਹਾਂਸ ਨੂੰ 10 ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ

ਅੱਜ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵੱਲੋਂ ਆਪੋ-ਆਪਣਾ ਕਾਰੋਬਾਰ ਵੱਡਾ ਕਰਨ ਲਈ ਵਿਦਿਆਰਥੀ ਵਰਗ ਨੂੰ ਆਪਣੇ ਚੱਕਰਵਿਊ ਵਿੱਚ ਫਸਾਇਆ ਜਾ ਰਿਹਾ ਹੈਇਨ੍ਹਾਂ ਵੱਲੋਂ ਵਿਦਿਆਰਥੀ ਵਰਗ ਨੂੰ ਪਹਿਲਾਂ ਪਿਆਰ, ਫਿਰ ਸਾਜ਼ਿਸ਼ ਅਤੇ ਫਿਰ ਧੱਕੇਸ਼ਾਹੀ ਦੀ ਵਰਤੋਂ ਕਰਕੇ ਆਪਣੇ ਚੁੰਗਲ ਵਿੱਚ ਫਸਾਇਆ ਜਾ ਰਿਹਾ ਹੈਸਕੂਲ ਪੜ੍ਹਦੇ ਵਿਦਿਆਰਥੀਆਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਉਹ ਕਦ ਨਸ਼ੇੜੀ ਅਤੇ ਨਸ਼ੇ ਦੇ ਤਸਕਰ ਬਣ ਜਾਂਦੇ ਹਨਇਹੀ ਕਾਰਨ ਹੈ ਕਿ ਮਾਪਿਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਕੂਲਾਂ-ਕਾਲਜਾਂ ਦੇ ਮੂਹਰੇ ਪੁਲਿਸ ਮੁਲਾਜ਼ਮਾਂ ਵਲੋਂ ਪੱਕੀ ਨਾਕਾਬੰਦੀ ਲਾਗੂ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਖੋਜੀ ਕੁੱਤੇ ਵੀ ਡਿਊਟੀ ਵਿੱਚ ਲਾਗੂ ਕੀਤੇ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਚੁੰਗਲ ਵਿੱਚ ਫਸਾਉਣ ਵਾਲੇ ਤਸਕਰਾਂ ’ਤੇ ਸ਼ਿਕੰਜਾ ਕੱਸਿਆ ਜਾ ਸਕੇ

ਅਜਿਹੀਆਂ ਦਿਲ ਕੰਬਾਊ ਵਾਰਦਾਤਾਂ ਤੋਂ ਤੰਗ ਆਏ ਸਰੀ ਵਾਸੀ ਆਖ਼ਰ ਸੜਕਾਂ ’ਤੇ ਉੱਤਰ ਆਏ ਹਨਪਿਛਲੇ ਦਿਨੀਂ ਸਰੀ ਸ਼ਹਿਰ ਵਿੱਚ ਇੱਕ ਲਾਮਿਸਾਲ ਮਾਪਿਆਂ ਦੇ ਇਕੱਠ ਨੇ ਇੱਥੋਂ ਦੇ ਸਿਆਸੀ ਲੀਡਰਾਂ ਤੋਂ ਇਹ ਜਵਾਬ ਮੰਗਿਆ ਗਿਆ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਆਖ਼ਰ ਕਦੋਂ ਤੱਕ ਲਾਸ਼ਾਂ ਬਣਾਇਆ ਜਾਂਦਾ ਰਹੇਗਾਇਸ ਇਕੱਠ ਵਿੱਚ ਜਾਨਾਂ ਗੁਆ ਚੁੱਕੇ ਨੌਜਵਾਨਾਂ ਦੇ ਮਾਪੇ ਵੀ ਹਾਜ਼ਰ ਸਨ, ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਦੀਆਂ ਤਸਵੀਰਾਂ ਨੂੰ ਹੱਥਾਂ ਵਿੱਚ ਫੜ ਕੇ ਆਪੋ-ਆਪਣੀ ਦੁੱਖ ਭਰੀ ਦਾਸਤਾਨ ਬਿਆਨ ਕੀਤੀ ਗਈਭੁੱਬਾਂ ਮਾਰ ਮਾਰ ਰੋਂਦੇ ਇਨ੍ਹਾਂ ਮਾਪਿਆਂ ਨੇ ਸਰੀ ਵਾਸੀਆਂ ਨੂੰ ਹਲੂਣ ਕੇ ਰੱਖ ਦਿੱਤਾਇਕੱਠ ਵਿੱਚ ਸ਼ਾਮਿਲ ਹੋਏ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਸਨਦੁਖੀ ਹੋਏ ਮਾਪਿਆਂ ਨੇ ਸਥਾਨਕ ਐੱਮ. ਐੱਲ. ਏ., ਐੱਮ. ਪੀ. ਅਤੇ ਮੇਅਰ ਤੋਂ ਰਿਪੋਰਟ ਕਾਰਡ ਮੰਗਿਆ ਗਿਆ ਕਿ ਸਰੀ ਵਾਸੀਆਂ ਨੂੰ ਦੱਸਿਆ ਜਾਵੇ ਕਿ ‘ਤੁਸੀਂ ਉਨ੍ਹਾਂ ਲਈ ਕੀ ਕੀਤਾ?’ ਪ੍ਰੰਤੂ ਕੋਈ ਵੀ ਲੀਡਰ ਇਕੱਠ ਵਿੱਚ ਸ਼ਾਮਿਲ ਨਹੀਂ ਹੋਇਆਲੀਡਰਾਂ ਵੱਲੋਂ ਭੇਜਿਆ ਗਿਆ ਰਿਪੋਰਟ ਕਾਰਡ ਇਕੱਠ ਵੱਲੋਂ ਨਕਾਰ ਕੇ ਪਾੜ ਦਿੱਤਾ ਗਿਆ

ਦਰਅਸਲ ਸਰੀ ਵਿੱਚ ਵਧੇ ਨਸ਼ਾ ਤਸਕਰੀ ਅਤੇ ਗੈਂਗਵਾਰ ਪਿੱਛੇ ਇਹ ਵੱਡਾ ਕਾਰਨ ਹੈ ਕਿ ਸਰੀ ਕੋਲ ਆਪਣੀ ਪੁਲਿਸ ਨਹੀਂ ਹੈ, ਸਗੋਂ ਸਰੀ ਸ਼ਹਿਰ ਵੱਲੋਂ ਆਪਣੀ ਨਿੱਜੀ ਪੁਲਿਸ ਦੀ ਥਾਂ ਕੇਂਦਰੀ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈਹਾਲਾਂਕਿ ਕੈਨੇਡਾ ਦੇ ਬਾਕੀ ਮਹਾਂਨਗਰਾਂ ਵੱਲੋਂ ਆਪੋ-ਆਪਣੀ ਪੁਲਿਸ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਰਾਇਲ ਕੈਨੇਡੀਅਨ ਮਾਊਂਡਟ ਪੁਲਿਸ (ਆਰ. ਸੀ. ਐੱਮ. ਪੀ.) ਤੋਂ ਸਿਖਲਾਈ ਦਿਵਾ ਕੇ ਆਪੋ-ਆਪਣੇ ਸ਼ਹਿਰਾਂ ਵਿੱਚ ਤਾਇਨਾਤ ਕੀਤਾ ਗਿਆ ਹੈਸਰੀ ਸ਼ਹਿਰ ਦੇ ਪ੍ਰਸ਼ਾਸਨ ਦੀ ਇਹ ਵੱਡੀ ਨਾਲਾਇਕੀ ਹੈ ਕਿ ਇਹ ਇੱਥੋਂ ਦੇ ਬਸ਼ਿੰਦਿਆਂ ਦੀ ਲਗਾਤਾਰ ਕੀਤੀ ਜਾਂਦੀ ਮੰਗ ਨੂੰ ਬੇਧਿਆਨ ਕਰਦੇ ਹੋਏ ਕੇਂਦਰੀ ਪੁਲਿਸ ਨੂੰ ਆਪ ਤਨਖਾਹਾਂ ਦੇ ਕੇ ਘੇਸਲਵੱਟੀ ਬੈਠੇ ਹਨ ਲੋਕਾਂ ਦੀ ਇਹ ਦਲੀਲ ਹੈ ਕਿ ਜੇਕਰ ਸਾਡੇ ਆਪਣੇ ਮਹਾਂਨਗਰ ਦੀ ਨਿੱਜੀ ਪੁਲਿਸ ਹੋਵੇਗੀ ਤਾਂ ਜਿੱਥੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉੱਥੇ ਇਹ ਨੌਜਵਾਨ ਇੱਥੋਂ ਦੀਆਂ ਜ਼ਮੀਨੀ ਹਕੀਕਤਾਂ ਤੋਂ ਭਲੀਭਾਂਤ ਜਾਣੂ ਹੋਣਗੇ ਅਤੇ ਉਹ ਆਸਾਨੀ ਨਾਲ ਗੈਂਗਵਾਰ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਸਕਣਗੇ

*****

(1227)

(ਨੋਟ: ਲੇਖਕ ਕੁੱਝ ਦਿਨਾਂ ਲਈ ਪੰਜਾਬ ਤੋਂ ਕੈਨੇਡਾ ਫੇਰੀ ’ਤੇ ਆਇਆ ਹੋਇਆ ਹੈ।)

About the Author

ਰਾਮਦਾਸ ਬੰਗੜ

ਰਾਮਦਾਸ ਬੰਗੜ

Phone: India 91 -  99153 -  53800)
Email: (ramdasbangarsamrala@gmail.com)