MohdIMalik6“ਉਰਦੂ ਦੀਆਂ ਵਿੱਦਿਅਕ ਸੰਸਥਾਵਾਂ ਮਾਲੇਰਕੋਟਲਾ ਤੱਕ ਹੀ ਸੀਮਤ ਨਹੀਂ ਬਲਕਿ ...”
(2 ਜੂਨ 2018)

 

ਪੰਜਾਬਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂਪੰਜਅਤੇਆਬਦਾ ਸੁਮੇਲ ਹੈ, ਜਿਸਦਾ ਅਰਥ ਹੈ ਪੰਜ ਪਾਣੀਆਂ ਦੀ ਧਰਤੀ ਆਪਣੀ ਖ਼ਾਸ ਭੂਗੋਲਿਕਤਾ ਕਾਰਨ ਪੰਜਾਬ ਬਹੁਤ ਹੀ ਖੁਸ਼ਹਾਲ ਸੂਬਾ ਸੀ, ਜਿਸ ਕਾਰਨ ਇਹ ਲਗਾਤਾਰ ਹਮਲਾਵਾਰਾਂ ਦੀ ਖਿੱਚ ਦਾ ਕੇਂਦਰ ਰਿਹਾ ਇੱਥੇ ਆਈਆਂ ਵੱਖ-ਵੱਖ ਕੌਮਾਂ ਨੇ ਇੱਥੋਂ ਦੀ ਭੂਗੋਲਿਕਤਾ, ਸਮਾਜਿਕ ਜੀਵਨ, ਸਭਿਆਚਾਰ, ਭਾਸ਼ਾ ਅਤੇ ਸਾਹਿਤ ਨੂੰ ਖ਼ਾਸ ਤੌਰਤੇ ਪ੍ਰਭਾਵਿਤ ਕੀਤਾ ਪੰਜਾਬ ਸੂਫ਼ੀ-ਸੰਤਾਂ ਅਤੇ ਗੁਰੂ ਸਾਹਿਬਾਨਾਂ ਦੀ ਜਨਮ ਭੂਮੀ ਵੀ ਰਿਹਾ, ਜਿੱਥੇ ਉਨ੍ਹਾਂ ਨੇ ਮਹਾਨ ਸਾਂਝੀਵਾਲਤਾ ਦੀ ਬਾਣੀ ਰਚੀ

ਉਰਦੂ ਭਾਸ਼ਾ ਦੀ ਜਨਮ ਭੂਮੀ ਉਸ ਜ਼ਮਾਨੇ ਦਾ ਪੰਜਾਬ ਹੀ ਹੈ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਦੀ ਦਫਤਰੀ ਭਾਸ਼ਾ ਫ਼ਾਰਸੀ ਸੀ ਪਰੰਤੂ ਅੰਗਰੇਜ਼ੀ ਰਾਜ ਵਿਚ ਪ੍ਰਬੰਧਕੀ ਭਾਸ਼ਾ ਉਰਦੂ ਨੂੰ ਬਣਾਇਆ ਗਿਆ ਪੰਜਾਬ ਉਰਦੂ ਭਾਸ਼ਾ ਅਤੇ ਸਾਹਿਤ ਦਾ ਕੇਂਦਰ ਸੀ ਸਕੂਲਾਂ, ਕਾਲਜਾਂ ਵਿਚ ਸਿੱਖਿਆ ਦਾ ਮਾਧਿਅਮ ਉਰਦੂ ਸੀ ਅਤੇ ਸਾਰੇ ਸਰਕਾਰੀ ਦਰਬਾਰੀ ਕੰਮ ਵੀ ਉਰਦੂ ਵਿਚ ਹੀ ਕੀਤੇ ਜਾਂਦੇ ਸਨ ਇਹ ਭਾਸ਼ਾ ਰੋਜ਼ਗਾਰ ਦਾ ਮੁੱਖ ਸਾਧਨ ਸੀ ਜ਼ਿਆਦਾਤਰ ਅਖ਼ਬਾਰ ਅਤੇ ਰਸਾਲੇ ਉਰਦੂ ਵਿਚ ਹੀ ਛਪਦੇ ਸਨ ਮੌਜੂਦਾ ਸਮੇਂ ਵਿਚ ਪੰਜਾਬ ਦੀਆਂ ਅਦਾਲਤਾਂ ਵਿੱਚ ਪਿਆ ਸਰਕਾਰੀ ਰਿਕਾਰਡ ਵੀ ਉਰਦੂ ਭਾਸ਼ਾ ਵਿਚ ਪਿਆ ਮਿਲਦਾ ਹੈ ਪੰਜਾਬੀ ਭਾਸ਼ਾ ਅਤੇ ਸਾਹਿਤ ਵਿਚ ਉਰਦੂ ਸ਼ਬਦਾਂ ਦੀ ਭਰਮਾਰ ਤੋਂ ਉਰਦੂ ਭਾਸ਼ਾ ਦੇ ਪ੍ਰਭਾਵ ਨੂੰ ਸਪਸ਼ਟ ਰੂਪ ਵਿਚ ਦੇਖਿਆ ਜਾ ਸਕਦਾ ਹੈ

1947 ਵਿਚ ਨਾ ਕੇਵਲ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਬਲਕਿ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇਸ ਤਰ੍ਹਾਂ ਪੰਜਾਬ ਨੂੰ ਵੰਡ ਦਾ ਦੂਹਰਾ ਸੰਤਾਪ ਹੰਢਾਉਣਾ ਪਿਆ ਇਸ ਵੰਡ ਨਾਲ ਜਿੱਥੇ ਲੱਖਾਂ ਮਨੁੱਖੀ ਕੀਮਤੀ ਜਾਨਾਂ ਚਲੀਆਂ ਗਈਆਂ, ਉੱਥੇ ਇਸ ਵੰਡ ਨਾਲ ਪੰਜਾਬ ਨੂੰ ਭਾਸ਼ਾ ਅਤੇ ਸਾਹਿਤ ਪੱਖੋਂ ਵੀ ਬਹੁਤ ਨੁਕਸਾਨ ਉਠਾਉਣਾ ਪਿਆ ਉਰਦੂ ਬੋਲਣ ਅਤੇ ਪੜ੍ਹਨ ਵਾਲਿਆਂ ਦੀ ਵੱਡੀ ਗਿਣਤੀ ਪਾਕਿਸਤਾਨ ਵਿੱਚ ਚਲੀ ਗਈ, ਜਿਸ ਨਾਲ ਉਰਦੂ ਵਿੱਦਿਅਕ ਅਦਾਰਿਆਂ ਦੀ ਹਾਲਤ ਇਕ ਸਮੇਂ ਕਾਫ਼ੀ ਮਾੜੀ ਹੋ ਗਈ ਸੀ 1966 ਵਿੱਚ ਇਹ ਮੁਸ਼ਕਿਲਾਂ ਹੋਰ ਵਧ ਗਈਆਂ ਕਿਉਂਕਿ ਭਾਰਤੀ ਪੰਜਾਬ ਇੱਕ ਵਾਰ ਫਿਰ ਰਾਜਨੀਤਿਕ ਤੌਰ ਤੇ ਵੰਡਿਆ ਗਿਆ ਉਰਦੂ ਵਿੱਦਿਅਕ ਸੰਸਥਾਵਾਂ ਵੰਡ ਕਾਰਨ ਪੰਜਾਬ ਵਿੱਚ ਬਹੁਤ ਘੱਟ ਰਹਿ ਗਈਆਂ ਸਮੇਂ ਦੇ ਬੀਤਣ ਨਾਲ ਭਾਵੇਂ ਉਰਦੂ ਦੀ ਹਾਲਤ ਸੁਧਰਨੀ ਸ਼ੁਰੂ ਹੋਈ ਪਰੰਤੂ ਇਨ੍ਹਾਂ ਵੰਡਾਂ ਕਾਰਨ ਹੋਏ ਨੁਕਸਾਨ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ

ਜੇਕਰ ਅਸੀਂ ਮੌਜੂਦਾ ਪੰਜਾਬ ਵਿੱਚ ਉਰਦੂ ਸਿੱਖਿਆ ਤੇ ਝਾਤ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਸਕੂਲ ਪੱਧਰ ਤੋਂ ਲੈਕੇ ਯੂਨੀਵਰਸਿਟੀ ਪੱਧਰ ਤੱਕ ਉਰਦੂ ਸਿੱਖਿਆ ਦਾ ਸਫ਼ਰ ਜਾਰੀ ਹੈ ਪੰਜਾਬ ਵਿੱਚ ਪੰਜਾਬ ਵਕਫ਼ ਬੋਰਡ ਦੇ ਸਕੂਲਾਂ, ਪੰਜਾਬ ਸਰਕਾਰ ਦੇ ਅਧੀਨ ਚੱਲ ਰਹੇ ਸਰਕਾਰੀ ਸਕੂਲਾਂ, ਗ਼ੈਰ-ਸਰਕਾਰੀ ਸਕੂਲਾਂ, ਮਦਰੱਸਿਆਂ, ਸਾਹਿਤਿਕ ਸੰਸਥਾਵਾਂ, ਭਾਸ਼ਾ ਵਿਭਾਗ ਦੇ ਕੇਂਦਰਾਂ ਅਤੇ ਪੰਜਾਬ ਦੀਆਂ ਸੂਬਾਈ ਯੂਨੀਵਰਸਿਟੀਆਂ ਵਿਚ ਉਰਦੂ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਪਰੰਤੂ ਦੇਖਣ ਵਾਲੀ ਗੱਲ ਇਹ ਹੈ ਕਿ ਸਾਰੇ ਪੰਜਾਬ ਵਿਚ ਉਰਦੂ ਸਿੱਖਿਆ ਦੀ ਸਥਿਤੀ ਇੱਕੋ ਜਿਹੀ ਨਹੀਂ, ਬਲਕਿ ਵੱਖੋ ਵੱਖਰੀ ਹੈ

ਉਰਦੂ ਭਾਸ਼ਾ ਅਤੇ ਸਾਹਿਤ ਦਾ ਜ਼ਿਕਰ ਕਰਦੇ ਹੋਏ ਕਿਹਾ ਜਾ ਸਕਦਾ ਹੈ ਕਿ ਜੋ ਸਥਾਨ ਸਾਂਝੇ ਪੰਜਾਬ ਵਿਚ ਲਾਹੌਰ ਨੂੰ ਪ੍ਰਾਪਤ ਸੀ, ਉਸਦੀ ਹਲਕੀ ਜਿਹੀ ਝਲਕ ਮੌਜੂਦਾ ਸਮੇਂ ਮਾਲੇਰਕੋਟਲਾ ਦੀ ਧਰਤੀ ਤੇ ਦੇਖੀ ਜਾ ਸਕਦੀ ਹੈ ਮਾਲੇਰਕੋਟਲਾ ਇਕੱਲਾ ਅਜਿਹਾ ਸ਼ਹਿਰ ਹੈ ਜਿੱਥੇ ਉਰਦੂ ਸਿੱਖਣ ਵਾਲਿਆਂ ਦੀ ਗਿਣਤੀ ਪੰਜਾਬ ਦੇ ਦੂਸਰੇ ਸ਼ਹਿਰਾਂ ਦੇ ਮੁਕਾਬਲਤਨ ਜ਼ਿਆਦਾ ਹੈ, ਜਿਸ ਕਾਰਨ ਮਾਲੇਰਕੋਟਲਾ ਨੂੰਸਿਟੀ ਆਫ ਦਾ ਉਰਦੂਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਪਹਿਲੀ ਜਮਾਤ ਤੋਂ ਲੈਕੇ ਐੱਮ. . ਤੱਕ ਉਰਦੂ ਸਿੱਖਿਆ ਦਾ ਪ੍ਰਬੰਧ ਹੈ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਉਰਦੂ ਵਿਸ਼ਾ ਜਿੱਥੇ ਐੱਮ. ਪੱਧਰ ਤੱਕ ਪੜ੍ਹਾਇਆ ਜਾ ਰਿਹਾ ਹੈ, ਉਸਦੇ ਨਾਲ ਹੀ ਉਰਦੂ ਪੱਤਰਕਾਰੀ ਅਤੇ ਤਰਜ਼ਮਾ ਨਿਗਾਰੀ ਦਾ ਕੋਰਸ ਵੀ ਕਰਵਾਇਆ ਰਿਹਾ ਹੈ ਹਰਫ਼ ਕਾਲਜ ਮਾਲੇਰਕੋਟਲਾ, ‘ਕੇ.ਐੱਮ.ਆਰ.ਡੀ. ਜੈਨ ਕਾਲਜ ਫਾਰ ਵੁਮੈਨ ਮਾਲੇਰਕੋਟਲਾ ਵਿੱਚ ਵੀ ਬੀ. ., ਪੱਧਰ ਤੱਕ ਉਰਦੂ ਬਤੌਰ ਵਿਸ਼ਾ ਪੜ੍ਹਾਈ ਜਾ ਰਹੀ ਹੈ ਸਰਕਾਰੀ ਕਾਲਜ ਆਫ ਐਜੂਕੇਸ਼ਨ ਮਾਲੇਰਕੋਟਲਾ ਅਤੇਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਸੇਹਕੇ ਵਿੱਚ ਟੀਚਿੰਗ ਆਫ ਉਰਦੂ ਦਾ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਪੰਜਾਬ ਵਿਚ ਕਿਤੇ ਵੀ ਅਜਿਹੀ ਟ੍ਰੇਨਿੰਗ ਦਾ ਪ੍ਰਬੰਧ ਨਹੀਂ ਸੀਮੌਲਾਨਾ ਅਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਹੈਦਰਾਬਾਦ ਵੱਲੋਂ ਵੀ ਮਾਲੇਰਕੋਟਲਾ ਵਿੱਚ ਇੱਕ ਓਪਨ ਸਟੱਡੀ ਸੈਂਟਰ ਖੋਲ੍ਹਿਆ ਗਿਆ ਇਸ ਸੈਂਟਰ ਵੱਲੋਂ ਪ੍ਰਾਇਵੇਟ ਤੌਰ ਤੇ ਉਰਦੂ ਮਾਧਿਅਮ ਵਿੱਚ ਬੀ., ਐੱਮ., ਬੀ.ਐੱਡ, ਬੀ.ਐੱਸ., ਡਿਪਲੋਮਾ ਇਨ ਪੱਤਰਕਾਰੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੋਰਸ ਕਰਵਾਏ ਜਾ ਰਹੇ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਵਾਬ ਸ਼ੇਰ ਮੁਹੰਮਦ ਖ਼ਾਂ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਉਰਦੂ ਪਰਸ਼ੀਅਨ ਐਂਡ ਅਰੇਬਿਕ ਮਾਲੇਰਕੋਟਲਾ ਦੀ ਸਥਾਪਨਾ ਕੀਤੀ ਗਈ ਇਸ ਸੰਸਥਾ ਵੱਲੋਂ ਉਰਦੂ ਅਤੇ ਫ਼ਾਰਸੀ ਵਿੱਚ ਪੀ-ਐੱਚ. ਡੀ., ਐੱਮ. . ਅਤੇ ਇੱਕ ਸਾਲਾ ਸਰਟੀਫਿਕੇਟ ਕੋਰਸ ਕਰਵਾਏ ਜਾ ਰਹੇ ਹਨ ਮਾਲੇਰਕੋਟਲੇ ਦੇ ਆਲੇ-ਦੁਆਲੇ ਸਰਕਾਰੀ ਸਕੂਲਾਂ ਵਿੱਚ ਉਰਦੂ ਪੜ੍ਹਾਉਣ ਦਾ ਖ਼ਾਸ ਪ੍ਰਬੰਧ ਹੈ 2004 ਵਿੱਚ ਪਹਿਲੀ ਬਾਰ ਸਰਕਾਰ ਵੱਲੋਂ ਉਰਦੂ ਅਧਿਆਪਕ ਭਰਤੀ ਕੀਤੇ ਗਏ ਇਸੇ ਤਰ੍ਹਾਂ ਸਰਬ ਸਿੱਖਿਆ ਅਭਿਆਨ ਵੱਲੋਂ ਵੀ 42 ਉਰਦੂ ਅਧਿਆਪਕ ਭਰਤੀ ਕੀਤੇ ਗਏ, ਜਿਸ ਸਦਕਾ ਉਰਦੂ ਦੀ ਸਥਿਤੀ ਵਿਚ ਸੁਧਾਰ ਆਇਆ ਹੈ

ਉਰਦੂ ਦੀਆਂ ਵਿੱਦਿਅਕ ਸੰਸਥਾਵਾਂ ਮਾਲੇਰਕੋਟਲਾ ਤੱਕ ਹੀ ਸੀਮਤ ਨਹੀਂ ਬਲਕਿ ਇਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਲੁਧਿਆਣਾ, ਜਲੰਧਰ, ਸੰਗਰੂਰ, ਜੈਤੋ ਮੰਡੀ, ਪਟਿਆਲਾ, ਗੋਬਿੰਦਗੜ੍ਹ, ਕਪੂਰਥਲਾ, ਗੁਰਦਾਸਪੁਰ, ਚੰਡੀਗੜ੍ਹ, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਆਦਿ ਵਿਚ ਵੀ ਸਥਪਿਤ ਹਨ ਕੌਮੀ ਕੌਂਸਲ ਬਰਾਏ ਫ਼ਰੋਗ਼ ਉਰਦੂ ਜ਼ੁਬਾਨ, ਨਵੀਂ ਦਿੱਲੀ ਵੱਲੋਂ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਉਰਦੂ ਸਿੱਖਿਆ ਦੇ ਕੇਂਦਰ ਸਥਾਪਿਤ ਕੀਤੇ ਗਏ ਹਨ ਇਸੇ ਤਰ੍ਹਾਂ ਪੰਜਾਬ ਵਕਫ਼ ਬੋਰਡ ਇੱਕ ਅਜਿਹੀ ਸੰਸਥਾ ਹੈ ਜਿਸ ਦੇ ਸਕੂਲ ਨਾ ਕੇਵਲ ਮਾਲੇਰਕੋਟਲਾ ਬਲਕਿ ਪਟਿਆਲਾ, ਲੁਧਿਆਣਾ ਅਤੇ ਰਾਜਪੁਰਾ ਵਿਚ ਵੀ ਸਥਾਪਿਤ ਹਨ ਇਸ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਉਰਦੂ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ ਲੁਧਿਆਣਾ ਵਿੱਚ ਇਸਲਾਮੀਆਂ ਪਬਲਿਕ ਸਕੂਲ ਸਥਾਪਿਤ ਕੀਤਾ ਹੈ, ਜਿਸ ਵਿੱਚ ਉਰਦੂ ਦੀ ਸਿੱਖਿਆ ਦਿੱਤੀ ਜਾਂਦੀ ਹੈ

ਖ਼ਾਲਸਾ ਕਾਲਜ ਪਟਿਆਲਾ, ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦਾ ਨਾਂ ਵੀ ਉਰਦੂ ਸਿੱਖਿਆ ਦੀ ਸੂਚੀ ਵਿੱਚ ਸ਼ਾਮਿਲ ਹੈ ਇਨ੍ਹਾਂ ਅਦਾਰਿਆਂ ਵਿੱਚ ਵੀ ਇਕ ਸਾਲਾ ਡਿਪਲੋਮਾ ਉਰਦੂ ਕੋਰਸ ਸ਼ੁਰੂ ਕੀਤਾ ਗਿਆ ਹੈ ਪਟਿਆਲਾ ਵਿੱਚ ਸਥਿਤ ਭਾਸ਼ਾ ਵਿਭਾਗ ਪੰਜਾਬ ਉਰਦੂ ਭਾਸ਼ਾ ਅਤੇ ਸਾਹਿਤ ਦੀ ਤਰੱਕੀ ਲਈ ਕੰਮ ਕਰਨ ਵਾਲਾ ਉੱਤਰੀ ਭਾਰਤ ਦਾ ਇੱਕ ਅਹਿਮ ਅਦਾਰਾ ਹੈ ਇਸ ਅਦਾਰੇ ਵੱਲੋਂ 1976 ਵਿੱਚ ਪੰਜਾਬ ਦੇ ਤਕਰੀਬਨ ਦਸ ਵੱਡੇ ਜ਼ਿਲ੍ਹਾ ਹੈੱਡ ਸਥਾਨਾਂ ਤੇ ਉਰਦੂ ਦੀ ਸਿੱਖਿਆ ਦੇ ਮੁਫ਼ਤ ਕੇਂਦਰ ਖੋਲ੍ਹੇ ਗਏ, ਜਿਹੜੇ ਹਰ ਜ਼ਿਲ੍ਹੇ ਵਿੱਚਜ਼ਿਲ੍ਹਾ ਭਾਸ਼ਾ ਕੇਂਦਰਦੇ ਨਾਂ ਨਾਲ ਛਿਮਾਹੀ ਕੋਰਸਉਰਦੂ ਆਮੋਜ਼ਜਨਵਰੀ ਤੋਂ ਜੂਨ ਅਤੇ ਜੁਲਾਈ ਤੋਂ ਦਸੰਬਰ ਦੇ ਦੌਰਾਨ ਮੁਫ਼ਤ ਉਰਦੂ ਸਿੱਖਿਆ ਦੇਣ ਲਈ ਕੰਮ ਕਰ ਰਹੇ ਹਨ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿੱਚ ਉੱਤਰ ਖੇਤਰੀ ਭਾਸ਼ਾ ਕੇਂਦਰ ਵਿੱਚ ਵੀ ਪੰਜਾਬੀ, ਕਸ਼ਮੀਰੀ, ਡੋਗਰੀ, ਭਾਸ਼ਾਵਾਂ ਦੇ ਨਾਲ-ਨਾਲ ਉਰਦੂ ਡਿਪਲੋਮਾ ਕਰਵਾਇਆ ਜਾ ਰਿਹਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ ਉਰਦੂ ਦੀ ਤਰੱਕੀ ਲਈ ਜੋ ਸੇਵਾਵਾਂ ਅੰਜਾਮ ਦਿੱਤੀਆਂ ਹਨ, ਉਹ ਪ੍ਰਸ਼ੰਸਾਯੋਗ ਹਨ ਇਹਨਾਂ ਦੇ ਫ਼ਾਰਸੀ, ਉਰਦੂ ਵਿਭਾਗ ਵਿੱਚ ਉਰਦੂ, ਫ਼ਾਰਸੀ ਵਿੱਚ ਪੀ-ਐੱਚ.ਡੀ, ਐੱਮ., ਇੱਕ ਸਾਲਾ ਸਰਟੀਫਿਕੇਟ ਕੋਰਸ, ਡਿਪਲੋਮਾ ਅਤੇ ਪੋਸਟ-ਗ੍ਰੇਜੂਏਟ ਪੱਧਰ ਦੀ ਸਿੱਖਿਆ ਦਾ ਪ੍ਰਬੰਧ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਰਦੂ ਅਤੇ ਪੰਜਾਬ ਦੇ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਜ਼ਿਆਦਾਤਰ ਖੋਜ ਦਾ ਕੰਮ ਪੰਜਾਬ ਦੇ ਹਵਾਲੇ ਨਾਲ ਹੀ ਕਰਵਾਇਆ ਜਾ ਰਿਹਾ ਹੈ ਹਰ ਸਾਲ ਇਨ੍ਹਾਂ ਯੂਨੀਵਰਸਿਟੀਆਂ ਵਿਚ ਉਰਦੂ ਸਿੱਖਣ ਵਾਲੇ ਅਕਸਰ ਉਹ ਵਿਦਿਆਰਥੀ ਹੁੰਦੇ ਹਨ ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੁੰਦੀ ਹੈ ਸਾਡੇ ਲਈ ਇਹ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਜਿਹੀ ਪਹਿਲੀ ਯੂਨੀਵਰਸਿਟੀ ਹੈ ਕਿ ਜਿਸ ਵਿੱਚ ਉਰਦੂ, ਫ਼ਾਰਸੀ ਵਿਭਾਗ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਦੇ ਬੀ. ਅਤੇ ਐੱਮ. (ਆਨਰਜ਼ ਇਨ ਪੰਜਾਬੀ) ਵਿਦਿਆਰਥੀਆਂ ਨੂੰ ਵੀ ਉਰਦੂ, ਫ਼ਾਰਸੀ ਭਾਸ਼ਾ ਸਿਖਾਉਣ ਲਈ ਲਗਾਤਾਰ ਰੈਗੂਲਰ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਸਟੱਡੀਜ਼ ਡਿਪਾਰਟਮੈਂਟ ਵਿੱਚ ਵੀ ਬੀ.. ਪੱਧਰ ਤੱਕ ਉਰਦੂ ਸਿੱਖਿਆ ਦਾ ਇੰਤਜ਼ਾਮ ਕੀਤਾ ਗਿਆ ਹੈ ਪੰਜਾਬ ਦੀਆਂ ਇਨ੍ਹਾਂ ਤਿੰਨਾਂ ਯੂਨੀਵਰਸਿਟੀਆਂ ਵਿੱਚ ਪ੍ਰਾਈਵੇਟ ਵਿੱਦਿਅਕ ਸਿਸਟਮ ਰਾਹੀਂ ਵੀ ਉਰਦੂ ਬਤੌਰ ਵਿਸ਼ਾ ਬੀ.. ਅਤੇ ਐੱਮ. . ਵਿੱਚ ਪੜ੍ਹਾਉਣ ਦਾ ਇੰਤਜ਼ਾਮ ਹੈ ਨਾਲ ਹੀ ਬੀ-ਐੱਡ. (ਉਰਦੂ ਅਡੀਸ਼ਨਲ) ਵੀ ਪ੍ਰਾਇਵੇਟ ਤੌਰ ਤੇ ਕੀਤੀ ਜਾ ਸਕਦੀ ਹੈ

ਪੰਜਾਬ ਉਰਦੂ ਅਕਾਡਮੀ ਉਰਦੂ ਭਾਸ਼ਾ ਅਤੇ ਸਾਹਿਤ ਦੀ ਤਰੱਕੀ ਦੇ ਮਕਸਦ ਨਾਲ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਅਮਲ ਵਿੱਚ ਆਈ ਜਲਦ ਹੀ ਅਕੈਡਮੀ ਚਾਰ ਜ਼ਿਲ੍ਹਿਆਂ ਵਿੱਚ ਉਰਦੂ ਦੀ ਮੁਫ਼ਤ ਸਿਖਲਾਈ ਦੇ ਕੇਂਦਰ ਖੋਲ੍ਹਣ ਜਾ ਰਹੀ ਹੈ ਉਮੀਦ ਹੈ ਇਹ ਅਕੈਡਮੀ ਉਰਦੂ ਸਿੱਖਿਆ ਦੇ ਵਿਕਾਸ ਵਿਚ ਸਹਾਇਕ ਸਾਬਿਤ ਹੋਵੇਗੀ ਇਸ ਤੋਂ ਇਲਾਵਾ ਪੰਜਾਬ ਵਿੱਚ ਉਰਦੂ ਭਾਸ਼ਾ ਨੂੰ ਤਰੱਕੀ ਦੇਣ ਲਈ ਆਲ ਇੰਡਿਆ ਰੇਡੀਓ ਜਲੰਧਰ ਅਤੇ ਦੂਰ ਦਰਸ਼ਨ ਜਲੰਧਰ ਨੇ ਜੋ ਰੋਲ ਨਿਭਾਇਆ ਹੈ, ਉਸਨੂੰ ਵੀ ਭੁਲਾਇਆ ਨਹੀਂ ਜਾ ਸਕਦਾ

ਵਰਤਮਾਨ ਸਮੇਂ ਪੰਜਾਬ ਵਿੱਚ ਉਰਦੂ ਦੇ ਤਕਰੀਬਨ 160 ਪ੍ਰਾਇਮਰੀ, ਮਿਡਲ ਅਤੇ ਹਾਈ ਸੈਕੰਡਰੀ ਸਕੂਲ, 6 ਕਾਲਜ, 2 ਬੀ.ਐੱਡ ਕਾਲਜ, 4 ਯੂਨੀਵਰਸਿਟੀਆਂ ਤੋਂ ਇਲਾਵਾ ਕਾਫ਼ੀ ਗਿਣਤੀ ਵਿੱਚ ਪੰਜਾਬ ਦੇ ਕਸਬਿਆਂ, ਪਿੰਡਾਂ ਵਿੱਚ ਉਰਦੂ ਦੀਨੀ ਮਦਰੱਸੇ ਅਤੇ ਸਾਹਿਤਿਕ ਸੰਸਥਾਵਾਂ ਦੇ ਰਾਹੀਂ ਵੀ ਉਰਦੂ ਦੀ ਸਿੱਖਿਆ ਅਤੇ ਤਰੱਕੀ ਲਈ ਕੋਸ਼ਿਸ਼ਾਂ ਜਾਰੀ ਹਨ

ਉਪਰੋਕਤ ਵਰਣਨ ਦੇ ਆਧਾਰ ਤੇ ਪੰਜਾਬ ਵਿੱਚ ਉਰਦੂ ਸਿੱਖਿਆ ਦੀ ਮੌਜੂਦਾ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਉਰਦੂ ਦੀ ਸਿੱਖਿਆ ਜ਼ਰੂਰ ਦਿੱਤੀ ਜਾ ਰਹੀ ਹੈ ਇਨ੍ਹਾਂ ਤੱਥਾਂ ਤੇ ਅਧਾਰਿਤ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਉਰਦੂ ਸਿੱਖਿਆ ਦੀ ਸਥਿਤੀ ਵਿਚ ਨਿਰੰਤਰ ਸੁਧਾਰ ਜਾਰੀ ਹੈ ਉਰਦੂ ਅਤੇ ਪੰਜਾਬੀ ਦੀ ਡੂੰਘੀ ਸਾਂਝ ਕਾਰਨ ਇਸ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਹੈ ਪਰੰਤੂ ਅਜੇ ਉਰਦੂ ਸਿੱਖਿਆ ਦੇ ਸੁਧਾਰ ਦੀ ਬਹੁਤ ਲੋੜ ਮਹਿਸੂਸ ਹੁੰਦੀ ਹੈ ਜ਼ਰੂਰਤ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਇਹਨਾਂ ਸਕੂਲਾਂ, ਕਾਲਜਾਂ, ਮਦਰੱਸਿਆਂ ਵਿੱਚ ਰਹੀਆਂ ਮੁਸ਼ਕਿਲਾਂ ਦਾ ਸਥਾਈ ਹੱਲ ਕੱਢੇ ਨਾਲ ਹੀ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸੁਚੇਤ ਹੋ ਕੇ ਆਪਣੇ ਪੱਧਰਤੇ ਵੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਤਾਂ ਜੋ ਉਰਦੂ ਭਾਸ਼ਾ ਵਿਕਾਸ ਦੀਆਂ ਅਗਾਂਹ ਪੁਲਾਂਘਾਂ ਪੁੱਟ ਸਕੇ

*****

(1173)

About the Author

ਮੁਹੰਮਦ ਇਰਫਾਨ ਮਲਿਕ

ਮੁਹੰਮਦ ਇਰਫਾਨ ਮਲਿਕ

Farsi, Urdu ate Arbi Vibhag,
Punjabi University Patiala, Punjab India.
Phone: (91 - 98149 - 60259)
Email: (irfanmalik941@gmail.com)