Krantipal7ਪੜ੍ਹਿਆ-ਲਿਖਿਆ ਵਰਗ ਕਾਫ਼ੀ ਅੱਗੇ ਆਇਆ ਹੈਪਰ ਔਰਤ ਦੀ ਦਿਸ਼ਾ ਤੇ ਦਸ਼ਾ ਵਿਚ ਕੋਈ ...
(10 ਮਾਰਚ 2018)

 

ਔਰਤ ਹੋਣ ਦਾ ਅਰਥ ਤਲਾਸ਼ਣ ਲਈ ਜ਼ਰੂਰੀ ਨਹੀਂ ਕਿ ਔਰਤ ਵਜੋਂ ਜਨਮ ਲਿਆ ਜਾਵੇ, ਜ਼ਰੂਰੀ ਇਹ ਹੈ ਕਿ ਉਸ ਔਰਤ ਨੂੰ ਲੱਭਣ ਲਈ ਸਮਾਜਕ, ਸਭਿਆਚਾਰਕ ਪਿੱਠ-ਭੂਮੀ ਦੀ ਪੜਤਾਲ ਕੀਤੀ ਜਾਵੇ ਜਿਸ ਤੋਂ ਔਰਤ ਦੇ ਦਰਦ ਨੂੰ ਮਹਿਸੂਸ ਕੀਤਾ ਜਾ ਸਕੇਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਜਦੋਂ ਕਿਸੇ ਦਾ ਨਾਂ ਲੈਂਦੇ ਹਾਂ ਤਾਂ ਬਹੁਤ ਸਾਰੀਆਂ ਗੱਲਾਂ ਆਪਣੇ ਆਪ ਉੱਭਰ ਕੇ ਸਾਹਮਣੇ ਆ ਜਾਂਦੀਆਂ ਹਨ ਜਿਵੇਂ ਮਹਾਤਮਾ ਗਾਂਧੀ ਦਾ ਨਾਂ ਲੈਂਦਿਆਂ ਹੀ ਅਹਿੰਸਾ ਪ੍ਰਵਿਰਤੀ ਸਾਹਮਣੇ ਆ ਜਾਂਦੀ ਹੈਸ਼ਹੀਦ ਭਗਤ ਸਿੰਘ ਦਾ ਨਾਂ ਲੈਂਦਿਆਂ ਹੀ ‘ਦੇਸ਼ ਭਗਤੀ’ ਸਾਹਮਣੇ ਆ ਜਾਂਦੀ ਹੈਠੀਕ ਇਸੇ ਤਰ੍ਹਾਂ ਔਰਤ ਹੋਣ ਦਾ ਅਰਥ ਸਨੇਹੀ, ਤਿਆਗੀ, ਪਾਣੀ ਦੀ ਤਰ੍ਹਾਂ ਤਰਲ, ਸਾਂਚੇ ਅਨੁਸਾਰ ਆਕਾਰ ਬਦਲਣ ਵਾਲੀ, ਦਿਮਾਗ ਦੇ ਬੂਹੇ ਬੰਦ ਤੇ ਦਿਲ ਦੇ ਖੁੱਲ੍ਹੇ ਰੱਖਣ ਵਾਲੀ, ਕਿਸੇ ਚੇਤਨ ਵਸਤੂ ਦਾ ਪਰਛਾਵਾਂ ਲਗਦੀ ਹੈ

ਪਿਛਲੇ ਕਈ ਸਾਲਾਂ ਤੋਂ ਨਾਰੀਵਾਦੀ ਸੰਗਠਨਾਂ ਨੇ ਇਹ ਆਵਾਜ਼ ਉਠਾਈ ਕਿ ਔਰਤ ਪੈਦਾ ਨਹੀਂ ਹੁੰਦੀ, ਸਗੋਂ ਸਮਾਜ ਔਰਤ ਬਣਾਉਂਦਾ ਹੈਜੀਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਵੀ ਇਹ ਮੰਨ ਲਿਆ ਗਿਆ ਹੈ ਕਿ ਸਰੀਰਕ ਤੌਰ ’ਤੇ ਮਾਨਸਿਕ ਸੰਰਚਨਾ ਦੇ ਆਧਾਰ ’ਤੇ ਲਿੰਗ ਭੇਦ ਹੁੰਦਾ ਹੈ, ਜੋ ਚੀਜ਼ ਔਰਤ ਨੂੰ ਕੁਦਰਤ ਵੱਲੋਂ ਮਿਲੀ ਹੈ ਉਸ ਨੂੰ ਸਮਾਜ ਆਪਣੇ ਹਿਸਾਬ ਨਾਲ ਵਰਤਦਾ ਹੈਇਸੇ ਕਰਕੇ ਦੇਹ ਦੇ ਉਭਾਰ ਸੁਚੇਤ ਨਹੀਂ ਕਰਦੇ, ਸਗੋਂ ਸੁਚੇਤ ਕਰਦੀ ਹੈ ਮਰਦ ਦੀ ਦ੍ਰਿਸ਼ਟੀ ’ਤੇ ਇਸੇ ਦ੍ਰਿਸ਼ਟੀ ਅਨੁਸਾਰ ਤਿੰਨ ਮਹੀਨਿਆਂ ਦੀ ਨਵਜਾਤ ਚੇਤਨਾ ਵਿਚ ਵੀ ਔਰਤ ਨੂੰ ਲੱਭ ਲਿਆ ਜਾਂਦਾ ਹੈ ਅਤੇ ਸੱਠ ਸਾਲ ਦੀ ਉਮਰ ਦੀ ਔਰਤ ਨੂੰ ਵੀ ਨੋਚਣ ਲਈ ਤਿਆਰ ਹੈ, ਅਜਿਹੇ ਸਮਾਜ ਵਿਚ ‘ਔਰਤ ਹੋਣ’ ਦਾ ਅਹਿਸਾਸ ਬੜੀ ਜਲਦੀ ਹੁੰਦਾ ਹੈਇਹ ਵੀ ਹੋ ਸਕਦਾ ਹੈ ਕਿ ਬਹੁਤ ਕੁਝ ਹੋਰ ਹੁੰਦਾ ਹੋਵੇ ਜਿਹੜਾ ਸਾਡੀ ਕਲਪਨਾ ਤੋਂ ਬਾਹਰ ਹੋਵੇਔਰਤ ਭਾਵੇਂ ਕਿੰਨੀ ਬਗ਼ਾਵਤ ਕਰੇ, ਉਹ ਔਰਤਾਂ ਜਿਨ੍ਹਾਂ ਨੇ ਸਾਮੰਤੀ ਕੀਮਤਾਂ ਦੀਆਂ ਧੱਜੀਆਂ ਉਡਾਈਆਂ, ਦੇਹ ਨੂੰ ਆਜ਼ਾਦ ਕਰਵਾਇਆ, ਪੂੰਜੀਵਾਦ ਦਾ ਆਧਾਰ ਬਣੀ ਪਰ ਜਦੋਂ ਰਿਸ਼ਤੇ ਦਾ ਨਾਂ ਦੇਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਪਰੰਪਰਕ ਸੀਮਾਵਾਂ ਵੱਲ ਹੀ ਮੁੜਨਾ ਪਿਆ

ਸਾਡੇ ਸਮਾਜ ਵਿਚ ਜਦੋਂ ਪਰਿਵਾਰ ਨਿਯੋਜਨ ਦੀ ਗੱਲ ਚਲਦੀ ਹੈ ਤਾਂ ਸਮਝਾਇਆ ਔਰਤ ਨੂੰ ਹੀ ਜਾਂਦਾ ਹੈ, ਭਰੂਣ ਹੱਤਿਆ ਦੇ ਸੰਦਰਭ ਵਿਚ ਔਰਤ ਨੂੰ ਹੀ ਸੰਬੋਧਨ ਕੀਤਾ ਜਾਂਦਾ ਹੈ, ਹਾਲਾਂਕਿ ਅਜਿਹੇ ਮੌਕਿਆਂ ’ਤੇ ਮਰਦ ਸੱਤਾ ਦਾ ਹੀ ਬੋਲਬਾਲਾ ਹੁੰਦਾ ਹੈ, ਔਰਤ ਦੀ ਕੋਈ ਭੂਮਿਕਾ ਘੱਟ ਹੀ ਹੁੰਦੀ ਹੈ

ਵਿਕਾਸ ਦੇ ਨਾਂ ’ਤੇ ਅਸੀਂ ਆਪਣੇ ਆਪ ਨੂੰ ਬਹੁਤ ਅੱਗੇ ਮੰਨੀ ਬੈਠੇ ਹਾਂ ਸਾਡੇ ਕਈ ਚਿਹਰੇ ਹਨ, ਬਾਹਰ ਹੋਰ ਤੇ ਘਰੇ ਹੋਰਆਦਿਵਾਸੀ ਸਮਾਜ ,ਜਿਨ੍ਹਾਂ ਨੂੰ ਅਸੀਂ ਪਛੜਿਆ ਹੋਇਆ ਸਮਾਜ ਮੰਨਦੇ ਹਾਂ, ਉੱਥੇ ਅਪਮਾਨ ਜਾਂ ਅਪਮਾਨ ਬੋਧ ਨਾਂ ਦੀ ਕੋਈ ਚੀਜ਼ ਨਹੀਂਉੱਥੇ ਸਭ ਕੁਝ ਪ੍ਰੇਮ ਦੇ ਆਸਰੇ ਹੈ, ਨਿਰਣਾ ਲੈਣ ਦੀ ਅਜ਼ਾਦੀ ਹੈਇਸ ਦੇ ਉਲਟ ਮਾਨਸਿਕ ਪੀੜਾ, ਅਪਮਾਨ, ਘੁਟਣ ਜਿਹਾ ਮਾਹੌਲ ਸਾਡੇ ਪੜ੍ਹੇ-ਲਿਖੇ ਸਮਾਜ (ਕਿਤਾਬੀ ਬੁੱਧੀ-ਜੀਵੀਆਂ) ਦੀ ਪੈਦਾਵਾਰ ਹੈਕੋਈ ਔਰਤ ਆਪਣੀ ਇੱਛਾ ਮੁਤਾਬਿਕ ਵਿਆਹੁਤਾ ਜੀਵਨ ਵਿਚ ਪਹਿਰਾਵਾ ਵੀ ਨਹੀਂ ਪਾ ਸਕਦੀ? ਉਸ ਦਾ ਬੈਠਣਾ/ਸੋਚਣਾ, ਖਾਣਾ/ਪੀਣਾ, ਰਹਿਣਾ/ਸਹਿਣਾ, ਹੱਸਣਾ/ਰੋਣਾ/ਬੋਲਣਾ ਸਾਰੇ ਐਕਸ਼ਨਾਂ ਦਾ ਬਟਨ ਮਰਦ ਕੋਲ ਹੁੰਦਾ ਹੈਮਰਦ ਜੇ ਚਾਹੇ ਤਾਂ ਸਭ ਕੁਝ, ਜੇ ਉਹ ਨਾ ਚਾਹੇ ਤਾ ਕੁਝ ਵੀ ਨਹੀਂਇਸੇ ਨੂੰ ਗ਼ੁਲਾਮੀ ਕਿਹਾ ਜਾਂਦਾ ਹੈ, ਇਸੇ ਕਰਕੇ ਗ਼ੁਲਾਮ ਲੋਕਾਂ ਦਾ ਇਤਿਹਾਸ ਨਹੀਂ ਹੁੰਦਾ ਹੈ

ਔਰਤ ਦੀ ਮੁਕਤੀ ਕੋਈ ਅਜਿਹਾ ਵੀਹ ਸੂਤਰੀ ਪ੍ਰੋਗਰਾਮ ਨਹੀਂ ਹੈ, ਸਗੋਂ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਦੀ ਇਕ ਪੈਦਾਵਾਰ ਹੈਦੁਨੀਆ ਦੀ ਅੱਧੀ ਆਬਾਦੀ, ਔਰਤ ਸਵੇਰੇ ਹੀ ਰਸੋਈ ਵਿਚ ਵੜ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈਇਹ ਸਦੀਆਂ ਤੋਂ ਹੁੰਦਾ ਆ ਰਿਹਾ ਹੈਇਸੇ ਚੱਕਰ ਵਿਚ ਔਰਤ ਸਿਰਫ਼ ਘਰ ਦੀ ਚਾਰਦੀਵਾਰੀ ਤਕ ਹੀ ਸੋਚ ਸਕਦੀ ਹੈਮਰਦ ਜਦੋਂ ਵੀ ਔਰਤ ਦੇ ਬਾਰੇ ਸੰਵਾਦ ਰਚਾਉਂਦਾ ਹੈ, ਉਹ ਸਿਰਫ਼ ਟਾਈਮ-ਪਾਸ ਕਰਨ ਲਈ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈਉਸ ਦੇ ਆਪਣੇ ਘਰ ਦੀ ਔਰਤ ਦੀ ਸਥਿਤੀ ਬੇਹੱਦ ਮਾੜੀ ਹੁੰਦੀ ਹੈ, ਉਸ ਨੂੰ ਉੱਥੇ ਸਾਹ ਲੈਣਾ ਵੀ ਔਖਾ ਹੁੰਦਾ ਹੈਘਰ-ਪਰਿਵਾਰ ਦੀ ਚਰਚਾ ਨੂੰ ਸਾਡਾ ਅਗਾਂਹਵਧੂ ਸਮਾਜ ਫਾਲਤੂ ਸਮਝਦਾ ਹੈਹਾਲਾਂਕਿ ਘਰ-ਪਰਿਵਾਰ ਦੀ ਬੁਨਿਆਦ ਔਰਤ ’ਤੇ ਹੀ ਟਿਕੀ ਹੁੰਦੀ ਹੈ

ਪੜ੍ਹਿਆ-ਲਿਖਿਆ ਵਰਗ ਕਾਫ਼ੀ ਅੱਗੇ ਆਇਆ ਹੈ, ਪਰ ਔਰਤ ਦੀ ਦਿਸ਼ਾ ਤੇ ਦਸ਼ਾ ਵਿਚ ਕੋਈ ਫ਼ਰਕ ਨਹੀਂ ਪਿਆਸੰਭਾਵਨਾ ਘੱਟ ਹੀ ਲਗਦੀ ਹੈ, ਕਿਉਂਕਿ ਪੜ੍ਹੇ-ਲਿਖੇ ਸਮਾਜ ਦੇ ਦਾਅ-ਪੇਚ ਨਵੀਂ ਚਾਲ ਤਲਾਸ਼ਣ ਲੱਗ ਪਏ ਹਨਉਨ੍ਹਾਂ ਦੀਆਂ ਇਨ੍ਹਾਂ ਨਵੀਆਂ ਚਾਲਾਂ ਵਿੱਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈਅਜਿਹਾ ਸਮੂਹ ਤਿਆਰ ਕਰਨ ਦੀ ਲੋੜ ਹੈ ਜਿੱਥੇ ਔਰਤ ਆਪਣਾ ਪੱਖ ਰੱਖ ਸਕੇਔਰਤ ਦੀ ਸਹੀ ਤਸਵੀਰ ਸਾਹਮਣੇ ਆਉਣ ਤੋਂ ਰੋਕਣ ਦੀ ਪੂਰੀ ਤਾਕਤ ਮਰਦ ਲਾਉਂਦਾ ਹੈਉਹ ਮਰਦ ਕੋਈ ਬਿਗਾਨਾ ਨਹੀਂ, ਆਪਣਾ ਹੀ ਰੂਪ ਹੁੰਦਾ ਹੈ ਜਿਸ ਦੀ ਲੰਬੀ ਉਮਰ ਲਈ ਔਰਤ ਵਰਤ ਰੱਖਦੀ ਹੈ

*****

(1053)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਕਰਾਂਤੀ ਪਾਲ

ਡਾ. ਕਰਾਂਤੀ ਪਾਲ

Phone: (91 - 92165 - 35617)
Email: (krantipal@hotmail.com)