GurwinderSSallomajra7“ਮੂਰਖ ਸੋਚ ਦੇ ਮਾਲਕ ਲੋਕ ਇਹ ਭੁੱਲ ਜਾਂਦੇ ਹਨ ਕਿ ...
(9 ਮਾਰਚ 2018)

 

ਸਮਾਜ ਵਿੱਚ ਇਹ ਆਮ ਜਿਹੀ ਗੱਲ ਹੈ, ਧੀ ਜੰਮੇ ’ਤੇ ਕਹਿੰਦੇ ਹਨ, ਸਾਡੇ ਘਰ ਪੱਥਰ ਆ ਗਿਆ ਪਤਾ ਨਹੀਂ ਇਹ ਸੋਚ ਕਿੱਥੋਂ ਸਾਡੇ ਅੰਦਰ ਵਸ ਗਈਪਿਛਲੇ ਸਮਿਆਂ ਵਿੱਚ ਜਦੋਂ ਇੱਕ ਮਾਂ ਲੜਕੀ ਨੂੰ ਜਨਮ ਦਿੰਦੀ ਸੀ, ਉਸ ਨੂੰ ਮਨਹੂਸ, ਕੁਲਹਿਣੀ ਜਿਹੇ ਸ਼ਬਦ ਨਾਲ ਉਸ ਨੂੰ ਭੰਡਿਆ ਜਾਂਦਾ ਸੀ ਇਹ ਵਰਤਾਰਾ ਅੱਜ ਵੀ ਕਿਤੇ ਕਿਤੇ ਵੇਖਣ ਨੂੰ ਆਮ ਮਿਲ ਜਾਂਦਾ ਹੈ ਔਰਤ ਨੂੰ ਧੀ ਜੰਮਣ ਤੋ ਬਾਅਦ ਮਿਹਣੇ ਦਿੱਤੇ ਜਾਂਦੇ ਹਨ ਬੁਰਾ ਭਲਾ ਕਿਹਾ ਜਾਂਦਾ ਹੈ ਉਸਦਾ ਸਾਹ ਲੈਣਾ ਮੁਸ਼ਕਿਲ ਕਰ ਦਿੱਤਾ ਜਾਂਦਾ ਹੈ ਸਾਡੇ ਸਮਾਜ ਵਿੱਚ ਤਕਰੀਬਨ ਬਹੁਤ ਪਰਿਵਾਰਾਂ ਦੀ ਇਹ ਸੋਚ ਹੁੰਦੀ ਹੈ ਕਿ ਸਾਡੇ ਪਰਿਵਾਰ ਵਿੱਚ ਕੇਵਲ ਲੜਕਾ ਹੀ ਜਨਮ ਲਵੇਇੱਥੋਂ ਤੱਕ ਕਿ ਔਰਤ ਨੂੰ ਧੀ ਜੰਮਣ ਕਾਰਨ ਛੱਡ ਵੀ ਦਿੱਤਾ ਜਾਂਦਾ ਹੈ, ਭਾਵ ਰਿਸ਼ਤਾ ਤੋੜ ਲਿਆ ਜਾਂਦਾ ਹੈ ਜਾਂ ਨੌਬਤ ਮਾਰਨ ਤੱਕ ਜਾ ਪਹੁੰਚਦੀ ਹੈਮੂਰਖ ਸੋਚ ਦੇ ਮਾਲਕ ਲੋਕ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਨੂੰ ਵੀ ਇੱਕ ਔਰਤ ਨੇ ਹੀ ਜਨਮ ਦਿੱਤਾ ਹੁੰਦਾ ਹੈ, ਜਿਸ ਦੀ ਉਹ ਬੇਕਦਰੀ ਕਰ ਰਹੇ ਹੁੰਦੇ ਹਨ

ਇਹ ਸੱਚ ਹੈ ਕਿ ਜਿੱਥੇ ਲੜਕੀ ਦੀ ਲੋੜ ਹੈ ਸਮਾਜ ਨੂੰ, ਉੰਨੀ ਹੀ ਲੜਕੇ ਦੀ ਵੀ, ਪਰ ਲੜਕੀ ਲਈ ਹੀ ਮਾੜੀ ਸੋਚ ਕਿਉਂ? ਲੜਕੇ ਭਾਵੇਂ ਚਾਰ ਜੰਮ ਪੈਣ, ਕੋਈ ਨਹੀਂ ਅਫਸੋਸ ਕਰਦਾ, ਲੜਕੀ ਇੱਕ ਵੀ ਜੰਮੇ ਤੋਂ ਵੀ ਦੁਖੀ ਹੋ ਜਾਂਦੇ ਹਨਪਹਿਲੇ ਸਮਿਆਂ ਵਿੱਚ ਜ਼ਿਆਦਾ ਤਕਨੀਕ ਨਾ ਹੋਣ ਕਾਰਣ ਪਤਾ ਨਹੀਂ ਸੀ ਲਗਦਾ ਕਿ ਮਾਂ ਦੇ ਪੇਟ ਵਿੱਚ ਲੜਕਾ ਹੈ ਜਾਂ ਲੜਕੀ, ਇਸ ਲਈ ਭਰੂਣ ਹੱਤਿਆ ਬਾਰੇ ਕੋਈ ਸੋਚਦਾ ਵੀ ਨਹੀਂ ਹੋਣਾ ਮੌਜੂਦਾ ਸਮੇਂ ਵਿੱਚ ਪਹਿਲਾਂ ਹੀ ਚੈੱਕ ਕਰਵਾ ਲਿਆ ਜਾਂਦਾ ਹੈ ਕਿ ਮਾਂ ਦੇ ਪੇਟ ਵਿੱਚ ਲੜਕਾ ਪਲ ਰਿਹਾ ਹੈ ਜਾਂ ਲੜਕੀ, ਭਾਵੇਂ ਸਰਕਾਰ ਨੇ ਰੋਕ ਲਗਾਈ ਹੋਈ ਹੈ ਜੇ ਪੰਜਾਬ ਦੀ ਹੀ ਗੱਲ ਕਰੀਏ, ਚੋਰੀ ਛੁਪੇ ਇਸ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਹਨਾਂ ਡਾਕਟਰਾ ਵੱਲੋਂ ਹੀ, ਜਿਹਨਾਂ ਨੂੰ ਦੂਜਾ ਰੱਬ ਕਿਹਾ ਜਾਂਦਾ ਹੈ ਜਨਮ ਦੇਣ ਵਾਲਾ ਹੀ ਮੌਤ ਵੀ ਦੇ ਰਿਹਾ ਹੈਭਰੂਣ ਹੱਤਿਆ ਵਾਲੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੁਣਨ ਵਿੱਚ ਆਇਆ ਹੈ ਕਿ ਜੇ ਪੰਜਾਬ ਵਿੱਚ ਗੱਲ ਨਹੀਂ ਬਣਦੀ ਦਿਸਦੀ ਤਾਂ ਹਰਿਆਣੇ ਜਾ ਕੇ ਅਜਿਹੀ ਸੌੜੀ ਸੋਚ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ

ਭਰੂਣ ਹੱਤਿਆ ਕਰਨ ਲਈ ਪਤਾ ਨਹੀਂ ਲੋਕ ਕਿੱਥੋਂ ਹੌਸਲਾ ਲੈ ਆਉਂਦੇ ਹਨਉਂਝ ਬਾਹਰੀ ਤੌਰ ’ਤੇ ਸਭ ਧਾਰਮਿਕ ਹੋਣ ਦਾ ਦਿਖਾਵਾ ਵੀ ਬਹੁਤ ਕਰਦੇ ਹਨ, ਪਰ ਅੰਦਰੋਂ ਕਾਲੇ ਹਿਰਦੇਇਹ ਵੀ ਨਹੀਂ ਸੋਚਦੇ ਕਿ ਲੜਕੀਆਂ ਹੀ ਅੱਗੇ ਜਾ ਕੇ ਸਮਾਜ ਦੀ ਸਿਰਜਣਹਾਰ ਬਣਦੀਆਂ ਹਨਭਰੂਣ ਹੱਤਿਆ ਕਰਨ ਵਾਲਿਓ ਪਹਿਲਾਂ ਇਹ ਸੋਚ ਲਿਆ ਕਰੋ ਕਿ ਜੇ ਤੁਹਾਡੇ ਮਾਪੇ ਵੀ ਤੁਹਾਡੇ ਜਨਮ ਤੋ ਪਹਿਲਾਂ ਹੀ ਹੱਤਿਆ ਕਰ ਦਿੰਦੇ ਤਾਂ ਤੁਸੀਂ ਅੱਜ ਜਿਉਂਦੇ ਹੁੰਦੇ? ਤੁਹਾਡੀ ਕੋਈ ਹਸਤੀ ਹੁੰਦੀ?

ਅੱਜ ਦੇ ਨਵੇਂ ਜਮਾਨੇ ਵਿੱਚ ਛੱਡੋ ਪੁਰਾਣੀ ਸੋਚ ਨੂੰ ਹਰ ਬੱਚੇ ਨੂੰ ਅਪਣਾਉ, ਬਹੁਤ ਦੁੱਖ ਹੁੰਦਾ ਹੈ ਜਦੋਂ ਕੋਈ ਅਜਿਹੀ ਖਬਰ ਪੜ੍ਹਨ ਸੁਣਨ ਨੂੰ ਮਿਲਦੀ ਹੈ ਕਿ ਫਲਾਣੀ ਥਾਂ ਨਵ ਜੰਮੀ ਬੱਚੀ ਝਾੜੀਆਂ ਵਿੱਚੋਂ ਮਿਲੀ, ਗਟਰ ਵਿੱਚੋਂ ਮਿਲੀ, ਅਗਿਆਤ ਥਾਂ ਤੋਂ ਮਿਲੀਜੇ ਜਨਮ ਦੇ ਹੀ ਦਿੱਤਾ ਹੈ ਤਾਂ ਅਪਣਾਉਣ ਵਿੱਚ ਕੀ ਪ੍ਰੇਸ਼ਾਨੀ ਹੈਭਾਵੇਂ ਸਮਾਜਿਕ ਤੌਰ ’ਤੇ ਗਲਤੀ ਹੀ ਹੋਈ ਹੋਵੇ ਜੇ ਬੱਚੇ ਨੂੰ ਪਾਲ ਸਕਣ ਦੀ ਸਮਰੱਥਾ ਨਹੀਂ ਤਾਂ ਕਿਸੇ ਪਾਲਣ ਵਾਲੇ ਨੂੰ ਸੰਭਾਲ ਦਿਓ।

ਸਮਾਜ ਬਦਲ ਰਿਹਾ ਹੈਅਣਗਿਣਤ ਮਾਪੇ ਜਜਿਹੇ ਵੀ ਹਨ ਜਿਹੜੇ ਧੀ ਦੇ ਜਨਮ ’ਤੇ ਖੁਸ਼ੀ ਮਨਾਉਂਦੇ ਹਨ, ਮਿਠਾਈਆਂ ਵੰਡਦੇ ਹਨ। ਲੜਕੇ-ਲੜਕੀ ਵਿੱਚ ਕੋਈ ਭੇਦ-ਭਾਵ ਨਹੀਂ ਰੱਖਦੇ ਮੈਂ ਖ਼ੁਦ ਧੀ ਦੇ ਜਨਮ ’ਤੇ ਸਟਾਫ ਤੇ ਰਿਸ਼ਤੇਦਾਰੀਆਂ ਵਿੱਚ ਖੁਸ਼ੀਆਂ ਮਨਾਈਆਂ ਸਾਡੇ ਸਟਾਫ ਵਿਚ ਪਹਿਲਾਂ ਵੀ ਇਸੇ ਤਰ੍ਹਾਂ ਚਲਦਾ ਆ ਰਿਹਾ ਹੈ ਸੋਸ਼ਲ ਮੀਡੀਏ ’ਤੇ ਵੀ ਮੈਂ ਵੈਖਦਾ ਹਾਂ ਕਿ ਮਾਪੇ ਧੀਆਂ ਨਾਲ ਪੁੱਤਰਾਂ ਵਾਗੂੰ ਪਿਆਰ ਸਤਿਕਾਰ, ਲਾਡ ਦਾ ਇਜ਼ਹਾਰ ਕਰਦੇ ਹਨ

ਅਖਬਾਰਾਂ ਵਿੱਚ ਇਸ ਵਿਸ਼ੇ ਉੱਪਰ ਅਕਸਰ ਲੇਖ ਛਪਦੇ ਰਹਿੰਦੇ ਹਨ ਸ਼ਾਇਦ ਇਸੇ ਦਾ ਨਤੀਜਾ ਹੈ ਕਿ ਲੋਕਾਂ ਵਿੱਚ ਬਦਲਾਅ ਆ ਰਿਹਾ ਹੈਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਗੂੰ ਪਿਆਰ ਕਰੋ। ਜੇ ਧੀ ਨਾ ਰਹੀ ਤਾਂ ਸਮਾਜ ਦੀ ਹੋਂਦ ਵੀ ਨਹੀਂ ਰਹੇਗੀ

ਧੀਆਂ ਤਾਂ ਪਿਆਰੀਆਂ ਹੁੰਦੀਆਂ ਨੇ, ਜੱਗ ਤੋਂ ਨਿਆਰੀਆਂ ਹੁੰਦੀਆਂ ਨੇ
ਮਹਿਕਾਂ ਵਾਲੀਆਂ ਫੁਲਵਾੜੀਆਂ ਹੁੰਦੀਆਂ ਨੇ
ਨਾ ਮਾਰੋ ਧੀਆਂ, ਨਾ ਮਾਰੋ ਵੇ ਲੋਕੋ

ਕਈ ਲੋਕੀ ਜਨਮ ਹੋਣ ਹੀ ਨਹੀਂ ਦਿੰਦੇ ਬੱਚੀ ਦਾ ਤੇ ਕਈ ਜਨਮ ਤੋਂ ਬਾਅਦ ਗਲਾ ਘੁੱਟ ਦਿੰਦੇ ਹਨਕਈ ਜਨਮ ਤੋਂ ਬਾਅਦ ਵਿਤਕਰਾ ਕਰਦੇ ਹਨ

ਹਰ ਧੀ ਆਪਣੇ ਬਾਬਲ ਦੀ ਪੱਗ ਦਾ ਟੋਟਾ ਹੈ
ਇਸ ਦੇਸ਼ ਦੀ ਹਰ ਧੀ ਦਾ ਹੀ ਮਸਤਕ ਖੋਟਾ ਹੈ... (ਸ਼ਿਵ ਕੁਮਾਰ)

*****

(1052)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਵਿੰਦਰ ਸਿੰਘ ਸੱਲੋਮਾਜਰਾ

ਗੁਰਵਿੰਦਰ ਸਿੰਘ ਸੱਲੋਮਾਜਰਾ

Sallo Majra, Rupnagar, Punjab, India.
Phone: (91 - 99887 - 77978)

Email: (gsdhillon198292@yahoo.com)