AmarjitSFauji7ਜਦੋਂ ਮੈਂ ਬਿਮਾਰੀ ਦੇ ਬਹੁਤ ਔਖੇ ਦੌਰ ਵਿੱਚੋਂ ਲੰਘ ਰਿਹਾ ਸੀ, ਡਾਇਲਸਿਸ ਚੱਲ ...30 August 2026
(30 ਅਗਸਤ 2026)

30 August 2026
ਸੰਸਾਰ ਵਿੱਚ ਡਾਕਟਰੀ ਦੇ ਕਿੱਤੇ ਨੂੰ ਸਭ ਤੋਂ ਪਵਿੱਤਰ ਅਤੇ ਸਤਿਕਾਰਯੋਗ ਮੰਨਿਆ ਗਿਆ ਹੈ। ਜਿੱਥੇ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਇਸ ਪੇਸ਼ੇ ਨੂੰ ਸਿਰਫ਼ ਇੱਕ ਕਾਰੋਬਾਰ ਅਤੇ ਕਮਾਈ ਦੇ ਸਾਧਨ ਵਜੋਂ ਦੇਖਦੇ ਹਨ
, ਉੱਥੇ ਹੀ ਜਲੰਧਰ ਦੇ ਪ੍ਰਸਿੱਧ ਗੁਰਦਾ ਰੋਗ ਮਾਹਰ ਡਾ. ਰਾਹੁਲ ਸੂਦ ਵਰਗੀਆਂ ਸ਼ਖਸੀਅਤਾਂ ਇਸ ਕਿੱਤੇ ਦੀ ਅਸਲ ਮਰਿਆਦਾ ਨੂੰ ਕਾਇਮ ਰੱਖ ਰਹੀਆਂ ਹਨ। ਆਪਣੇ ਇਲਾਜ, ਸਮਰਪਣ ਅਤੇ ਮਰੀਜ਼ਾਂ ਪ੍ਰਤੀ ਅਥਾਹ ਪਿਆਰ ਸਦਕਾ ਉਹ ਅੱਜ ਹਜ਼ਾਰਾਂ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ।

ਡਾ. ਰਾਹੁਲ ਸੂਦ ਦੀ ਸਭ ਤੋਂ ਵੱਡੀ ਖ਼ੂਬੀ ਉਨ੍ਹਾਂ ਦਾ ਬਹੁਤ ਹੀ ਨਿਮਰ ਅਤੇ ਹਲੀਮੀ ਵਾਲਾ ਸੁਭਾਅ ਹੈ। ਜਦੋਂ ਕੋਈ ਮਰੀਜ਼ ਗੁਰਦੇ ਦੀ ਗੰਭੀਰ ਬਿਮਾਰੀ ਕਾਰਨ ਮਾਨਸਿਕ ਅਤੇ ਸਰੀਰਕ ਤੌਰ 'ਤੇ ਟੁੱਟ ਚੁੱਕਾ ਹੁੰਦਾ ਹੈ ਤਾਂ ਡਾ. ਸੂਦ ਦੇ ਬੋਲਣ ਦਾ ਪਿਆਰਾ ਤਰੀਕਾ ਅਤੇ ਹੌਸਲਾ ਦੇਣ ਦੀ ਕਲਾ ਮਰੀਜ਼ ਦੀ ਅੱਧੀ ਬੀਮਾਰੀ ਨੂੰ ਉੱਥੇ ਹੀ ਦੂਰ ਕਰ ਦਿੰਦੀ ਹੈ। ਉਹ ਹਰ ਅਮੀਰ-ਗਰੀਬ ਮਰੀਜ਼ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਪੂਰਾ ਸਮਾਂ ਦਿੰਦੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਮੇਰਾ ਆਪਣਾ ਇਲਾਜ ਵੀ ਡਾ. ਰਾਹੁਲ ਸੂਦ ਜੀ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ। ਮੈਂ ਖੁਦ ਇਸ ਗੱਲ ਦਾ ਗਵਾਹ ਹਾਂ ਕਿ ਉਨ੍ਹਾਂ ਦੀ ਡਾਕਟਰੀ ਮੁਹਾਰਤ ਅਤੇ ਸਹੀ ਫੈਸਲਿਆਂ ਨੇ ਮੇਰੀ ਜਾਨ ਬਚਾਈ ਹੈ। ਜਦੋਂ ਮੈਂ ਬਿਮਾਰੀ ਦੇ ਬਹੁਤ ਔਖੇ ਦੌਰ ਵਿੱਚੋਂ ਲੰਘ ਰਿਹਾ ਸੀ, ਡਾਇਲਸਿਸ ਚੱਲ ਰਹੀ ਸੀ, ਖੂਨ ਦੀ ਕਮੀ ਅਤੇ ਸੈੱਲ ਖ਼ਤਮ ਹੋ ਚੁੱਕੇ ਸਨ ਤੇ ਬਚਣ ਦੀ ਕੋਈ ਉਮੀਦ ਨਹੀਂ ਸੀ ਤਾਂ ਉਨ੍ਹਾਂ ਨੇ ਨਾ ਸਿਰਫ਼ ਮੇਰਾ ਸਫਲ ਇਲਾਜ ਕੀਤਾ, ਬਲਕਿ ਮੈਨੂੰ ਇੱਕ ਨਵੀਂ ਜ਼ਿੰਦਗੀ ਬਖ਼ਸ਼ੀ। ਉਨ੍ਹਾਂ ਦੇ ਹੱਥਾਂ ਵਿੱਚ ਉਹ (ਬਰਕਤ) ਹੈ ਜੋ ਮਰਦੇ ਹੋਏ ਇਨਸਾਨ ਵਿੱਚ ਵੀ ਜੀਉਣ ਦੀ ਉਮੀਦ ਜਗਾ ਦਿੰਦੀ ਹੈ।

ਡਾਕਟਰੀ ਕਿੱਤੇ ਨੂੰ ਪੂਰਨ ਸਮਰਪਣ ਇੱਕ ਸੱਚੇ ਡਾਕਟਰ ਵਜੋਂ ਡਾ. ਸੂਦ ਆਪਣੀ ਨਿੱਜੀ ਜ਼ਿੰਦਗੀ ਨਾਲੋਂ ਵੱਧ ਆਪਣੇ ਮਰੀਜ਼ਾਂ ਦੀ ਸੇਵਾ ਨੂੰ ਪਹਿਲ ਦਿੰਦੇ ਹਨ। ਕਿਡਨੀ ਟ੍ਰਾਂਸਪਲਾਂਟ, ਡਾਇਲਸਿਸ ਅਤੇ ਗੁਰਦਿਆਂ ਦੀਆਂ ਹੋਰ ਗੰਭੀਰ ਬੀਮਾਰੀਆਂ ਦੇ ਮਾਮਲਿਆਂ ਵਿੱਚ ਉਹ ਦਿਨ-ਰਾਤ ਇੱਕ ਕਰਕੇ ਮਰੀਜ਼ ਦੀ ਜਾਨ ਬਚਾਉਣ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਦਾ ਇਹ ਜਜ਼ਬਾ ਸਾਬਤ ਕਰਦਾ ਹੈ ਕਿ ਡਾਕਟਰੀ ਉਨ੍ਹਾਂ ਲਈ ਸਿਰਫ਼ ਇੱਕ ਨੌਕਰੀ ਪੇਸ਼ਾ ਜਾਂ ਪੈਸਾ ਕਮਾਉਣਾ ਹੀ ਨਹੀਂ, ਬਲਕਿ ਇੱਕ ਪਵਿੱਤਰ ਮਿਸ਼ਨ ਹੈ।

ਡਾਕਟਰ ਨੂੰ ਮਰੀਜ਼ਾਂ ਲਈ ‘ਦੂਜਾ ਰੱਬ’ਸਮਝਿਆ ਜਾਂਦਾ ਹੈ। ਆਮ ਕਹਾਵਤ ਹੈ ਕਿ ਰੱਬ ਤਾਂ ਜਾਨ ਦਿੰਦਾ ਹੈ ਅਤੇ ਡਾਕਟਰ ਉਸ ਜਾਨ ਦੀ ਰੱਖਿਆ ਕਰਦਾ ਹੈ। ਜਿਨ੍ਹਾਂ ਮਰੀਜ਼ਾਂ ਦੇ ਗੁਰਦੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਜਿਨ੍ਹਾਂ ਦੀ ਜੀਉਣ ਦੀ ਉਮੀਦ ਮੁੱਕ ਜਾਂਦੀ ਹੈ, ਉਨ੍ਹਾਂ ਲਈ ਡਾ. ਰਾਹੁਲ ਸੂਦ ਇੱਕ ਨਵਾਂ ਜੀਵਨ ਲੈ ਕੇ ਆਉਂਦੇ ਹਨ। ਮੇਰੇ ਸਮੇਤ ਅਣਗਿਣਤ ਮਰੀਜ਼ਾਂ ਲਈ ਉਹ ਕੇਵਲ ਇੱਕ ਡਾਕਟਰ ਨਹੀਂ, ਬਲਕਿ ਧਰਤੀ ਤੇ ਦੂਜੇ ਰੱਬ’ ਦਾ ਰੂਪ ਹਨ। ਪਿਛਲੇ ਦਿਨੀਂ ਮੈਂ ਉਨ੍ਹਾਂ ਨੂੰ ਆਪਣੀ ਕਿਤਾਬ “ਸਾਡੇ ਹਿੱਸੇ ਦੇ ਸੂਰਜ” ਭੇਂਟ ਕੀਤੀ; ਜਿਸ ਨੂੰ ਪ੍ਰਾਪਤ ਕਰਕੇ ਉਹ ਬਹੁਤ ਖੁਸ਼ ਹੋਏ ਤੇ ਕਿਹਾ ਕਿ ਮੈਨੂੰ ਪੜ੍ਹਨ ਦਾ ਸ਼ੌਕ ਹੈ ਮੈਂ ਇਸ ਨੂੰ ਜ਼ਰੂਰ ਪੜ੍ਹਾਂਗਾ। ਮੈਂ ਉਸ ਮਹਾਨ ਸ਼ਖ਼ਸੀਅਤ ਦੀ ਸੋਚ ਨੂੰ ਸਲਾਮ ਕਰਦਾ ਹਾਂ।

ਅਮਰਜੀਤ ਸਿੰਘ ਫੌਜੀ, ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ ਪੰਜਾਬ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Amarjit Singh Fauji

Amarjit Singh Fauji

Village: Dina, Moga, Punjab, India.
WhatsApp: (91 - 94174 - 04804)
Email: (amerjitdina59891@gmail.com)