SohanLGupta7ਸਵੇਰ ਤੋਂ ਲੈਕੇ ਸ਼ਾਮ ਤਕ ਕੋਈ ਵੀ ਕੰਮ ਕਰਨਾ ਹੈ ਤਾਂ ਜਿੱਥੋਂ ਤਕ ਸੰਭਵ ਹੋਵੇ ...
(6 ਅਗਸਤ 2026)


30 ਕੁ ਸਾਲ ਪਹਿਲਾਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਾਉਣ ਸਮੇਂ ਅੰਗਰੇਜ਼ੀ ਵਿਸ਼ੇ ਵਿੱਚ ਇੱਕ ਦਿਲਚਸਪ ਪਾਠ ਹੁੰਦਾ ਸੀ
ਮਨ ਨੂੰ ਇਕਾਗਰ ਰੱਖਣ ਦੀ ਸਿੱਖਿਆ ਦਿੰਦੇ ਜਾਪਦੇ ਉਸ ਪਾਠ ਦਾ ਸੰਖੇਪ ਵਿੱਚ ਵਰਨਣ ਕਰਨਾ ਬਣਦਾ ਹੈਕਿਸੇ ਸ਼ਹਿਰ ਦੇ ਮੁਹੱਲੇ ਵਿੱਚ ਵਕੀਲ ਦਾ ਮੁਨਸ਼ੀ ਰਹਿੰਦਾ ਸੀਉਸਦੇ ਗੁਆਂਢ ਵਿੱਚ ਸ਼ਾਮ ਲਾਲ ਦਾ ਘਰ ਸੀਸ਼ਾਮ ਲਾਲ ਦਾ ਆਪਣੇ ਰਿਸ਼ਤੇਦਾਰ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਸੀਸ਼ਾਮ ਲਾਲ ਨੇ ਸੋਚਿਆ ਕਿ ਮੁਨਸ਼ੀ ਤੋਂ ਇਸ ਬਾਰੇ ਸਲਾਹ ਲੈ ਲਈ ਜਾਵੇਐਤਵਾਰ ਨੂੰ ਸ਼ਾਮ ਲਾਲ ਮੁਨਸ਼ੀ ਦੇ ਘਰ ਗਿਆਉਸਨੇ ਮੁਨਸ਼ੀ ਨੂੰ ਝਗੜੇ ਬਾਰੇ ਸਾਰੀ ਗੱਲ ਦੱਸੀਮੁਨਸ਼ੀ ਨੇ ਸ਼ਾਮ ਲਾਲ ਨੂੰ ਸਲਾਹ ਦਿੱਤੀ ਕਿ ਰਿਸ਼ਤੇਦਾਰ ਨਾਲ ਜ਼ਮੀਨ ਦਾ ਝਗੜਾ ਸਹਿਮਤੀ ਨਾਲ ਨਿਬੇੜਨ ਵਿੱਚ ਹੀ ਫਾਇਦਾ ਹੈ

ਦੋ ਕੁ ਮਹੀਨੇ ਬਾਅਦ ਸ਼ਾਮ ਲਾਲ ਇੱਕ ਦਿਨ ਅਚਨਚੇਤ ਕਚਹਿਰੀਆਂ ਕੋਲੋਂ ਲੰਘ ਰਿਹਾ ਸੀਉਸਦੇ ਮਨ ਵਿੱਚ ਆਇਆ ਕਿ ਚਲੋ ਵਕੀਲ ਦੇ ਮੁਨਸ਼ੀ ਨੂੰ ਮਿਲ ਲੈਂਦੇ ਹਾਂ ਗੱਲਬਾਤ ਕਰਦਿਆਂ ਉਸਨੇ ਮੁਨਸ਼ੀ ਤੋਂ ਸਲਾਹ ਲੈਂਦੇ ਪੁੱਛਿਆ ਕਿ ਉਹ ਚਾਹੁੰਦਾ ਹੈ ਕਿ ਰਿਸ਼ਤੇਦਾਰ ਨਾਲ ਕਿਵੇਂ ਨਾ ਕਿਵੇਂ ਜ਼ਮੀਨ ਦਾ ਝਗੜਾ ਨਿੱਬੜ ਜਾਵੇਮੁਨਸ਼ੀ ਨੇ ਤੁਰੰਤ ਕਿਹਾ ਕਿ ਰਿਸ਼ਤੇਦਾਰ ਉੱਤੇ ਮੁਕੱਦਮਾ ਕਰਨ ਵਿੱਚ ਹੀ ਫਾਇਦਾ ਹੋਵੇਗਾਉਸਨੇ ਸ਼ਾਮ ਲਾਲ ਨੂੰ ਵਕਾਲਤਨਾਮੇ ਵਾਲੇ ਕਾਗਜ਼ਾਂ ’ਤੇ ਦਸਤਖਤ ਕਰਨ ਲਈ ਕਿਹਾਸ਼ਾਮ ਲਾਲ ਨੇ ਮੁਨਸ਼ੀ ਨੂੰ ਯਾਦ ਕਰਾਇਆ ਕਿ ਉਹ ਦੋ ਕੁ ਮਹੀਨੇ ਪਹਿਲਾਂ ਜਦੋਂ ਉਸਦੇ ਘਰ ਗਿਆ ਸੀ ਤਾਂ ਉਸਨੇ ਰਿਸ਼ਤੇਦਾਰ ਨਾਲ ਸਮਝੌਤੇ ਨਾਲ ਝਗੜਾ ਨਿਬੇੜਨ ਦੀ ਸਲਾਹ ਦਿੱਤੀ ਸੀਮੁਨਸ਼ੀ ਨੇ ਸ਼ਾਮ ਲਾਲ ਨੂੰ ਕਿਹਾ ਕਿ ਉਸ ਵੇਲੇ ਉਹ ਆਪਣੇ ਘਰ ਸੀ ਅਤੇ ਅੱਜ ਉਹ ਆਪਣੇ ਅਦਾਲਤ ਵਾਲੇ ਦਫਤਰ ਵਿੱਚ ਹੈਜਦੋਂ ਉਹ ਘਰ ਹੁੰਦਾ ਹੈ ਤਾਂ ਅਦਾਲਤ ਦੀ ਗੱਲ ਨਹੀਂ ਕਰਦਾ ਅਤੇ ਜਦੋਂ ਉਹ ਦਫਤਰ ਵਿੱਚ ਪਹੁੰਚ ਜਾਂਦਾ ਹੈ ਤਾਂ ਘਰ ਨੂੰ ਉਹ ਉੱਥੇ ਹੀ ਛੱਡ ਆਉਂਦਾ ਹੈ

ਦੇਖਿਆ ਜਾਵੇ ਤਾਂ ਜ਼ਿਆਦਾਤਰ ਮੁਲਾਜ਼ਮ ਜਦੋਂ ਦਫਤਰਾਂ ਵਿੱਚ ਡਿਉਟੀ ’ਤੇ ਪਹੁੰਚ ਜਾਂਦੇ ਹਨ ਤਾਂ ਉਹ ਜ਼ਿਆਦਾ ਫਿਕਰ ਅਤੇ ਗੱਲਾਂ ਆਪਣੇ ਘਰਾਂ ਬਾਰੇ ਕਰਦੇ ਹਨ; ਜਦੋਂ ਦਫਤਰੋਂ ਛੱਟੀ ਹੋਣ ਤੋਂ ਬਾਅਦ ਘਰ ਪਰਤ ਜਾਂਦੇ ਹਨ ਤਾਂ ਘਰ ਵਿੱਚ ਦਫਤਰ ਬਾਰੇ ਗੱਲਾਂ ਕਰਦੇ ਹਨਇਸ ਤਰ੍ਹਾਂ ਕਰਨ ਨਾਲ ਹਰੇਕ ਕੰਮ ਵਿੱਚ ਇਕਾਗਰਤਾ ਦੀ ਘਾਟ ਕਾਰਨ ਮਨ ਨੂੰ ਪਰੇਸ਼ਾਨ ਰੱਖਣ ਵਾਲੀ ਆਦਤ ਵੀ ਬਣ ਜਾਂਦੀ ਹੈਮੈਂ ਅਕਸਰ ਦੇਖਿਆ ਹੈ ਕਿ ਸਵੇਰੇ ਸੈਰ ਕਰਨ ਵੇਲੇ ਲੋਕ ਉੱਚੀ ਅਵਾਜ਼ ਵਿੱਚ ਗੱਲਾਂ ਕਰਦੇ ਜਾ ਰਹੇ ਹੁੰਦੇ ਹਨਉਹ ਸਿਹਤ ਬਾਰੇ ਘੱਟ ਸਗੋਂ ਰਾਜਨੀਤੀ ਬਾਰੇ ਹੀ ਬਹਿਸ ਕਰ ਰਹੇ ਹੁੰਦੇ ਹਨਇਸ ਨਾਲ ਸਰੀਰ ਨੂੰ ਸੈਰ ਦਾ ਇੰਨਾ ਫਾਇਦਾ ਨਹੀਂ ਮਿਲਦਾ, ਜਿੰਨਾ ਮਿਲ ਸਕਦਾ ਹੁੰਦਾ ਸੀਖੁਸ਼ੀ ਗਮੀ ਦੇ ਕਿਸੇ ਵੀ ਪ੍ਰੋਗਰਾਮ’ ਤੇ ਪਹੁੰਚਣ ਵਾਲੇ ਲੋਕ ਵੀ ਰਾਜਨੀਤੀ, ਸਿਆਸੀ ਪਾਰਟੀਆਂ, ਲੀਡਰਾਂ ਬਾਰੇ ਗੱਲਾਂ ਜ਼ਿਆਦਾ ਕਰਦੇ ਹਨਇਕੱਠ ਵਿੱਚ ਬੈਠਾ ਕੋਈ ਬੰਦਾ ਸਿਆਸਤ ਦੀ ਗੱਲ ਸ਼ੁਰੂ ਕਰ ਦਿੰਦਾ ਹੈ ਤਾਂ ਬਾਕੀ ਬੰਦੇ ਉਸ ਗੱਲ ਨੂੰ ਰਬੜ ਵਾਂਗ ਖਿੱਚੀ ਰੱਖਦੇ ਹਨਸਿਆਸਤ ਇੱਕ ਅਜਿਹਾ ਵਿਸ਼ਾ ਹੈ ਜਿਸ ’ਤੇ ਜਦੋਂ ਮਰਜ਼ੀ, ਜਿੱਥੇ ਮਰਜ਼ੀ ਗੱਲ ਕਰਦੇ ਲੋਕ ਮਿਲ ਜਾਣਗੇਇਕਾਗਰਤਾ ਦੀ ਘਾਟ ਰਹਿਣ ਕਰਕੇ ਉਸ ਪ੍ਰੋਗਰਾਮ ਦਾ ਅਨੰਦ ਘਟ ਜਾਂਦਾ ਹੈਜੇ ਕਿਸੇ ਕਲੱਬ ਵਿੱਚ ਇੱਕ ਹੀ ਕਿੱਤੇ ਦੇ ਵੱਧ ਮੈਂਬਰ ਬਣ ਜਾਣ ਤਾਂ ਕੱਲਬ ਦੀ ਮੀਟਿੰਗ ਵਿੱਚ ਵੀ ਉਹ ਆਪਣੇ ਵਪਾਰ, ਦਫਤਰ ਦੀਆਂ ਗੱਲਾਂ ਹੀ ਕਰੀ ਜਾਣਗੇਮੀਟਿੰਗਾਂ ਵਿੱਚ ਬੈਠੇ ਕਿਸੇ ਮੈਂਬਰ ਨੇ ਜੇ ਬੈਂਚ ਦੀ ਓਟ ਵਿੱਚ ਥੱਲੇ ਮੂੰਹ ਕਰਕੇ ਮੁਬਾਈਲ ’ਤੇ ਗੇਮ ਖੇਡਣੀ ਹੈ ਜਾਂ ਆਪਣੀਆਂ ਫੋਟੋਆਂ ਹੀ ਵੇਖਣੀਆਂ ਹਨ ਤਾਂ ਅਜਿਹੇ ਮੈਂਬਰ ਦਾ ਮੀਟਿੰਗ ਵਿੱਚ ਆਉਣਾ ਕਿਸ ਕੰਮ?

ਮਨ ਦੀ ਇਕਾਗਰਤਾ ਨਾ ਹੋਣ ਕਰਕੇ ਨੁਕਸਾਨ ਵੀ ਉਠਾਉਣਾ ਪੈ ਜਾਂਦਾ ਹੈਅਪਰੇਸ਼ਨ ਕਰਨ ਵੇਲੇ ਜੇ ਡਾਕਟਰ ਦਾ ਮਨ ਇਕਾਗਰ ਨਹੀਂ ਤਾਂ ਮਰੀਜ਼ ਦੇ ਢਿੱਡ ਵਿੱਚ ਕੈਂਚੀ, ਰੂੰ ਵਗੈਰਾ ਛੱਡਣ ਦੇ ਮੌਕੇ ਵਧ ਜਾਂਦੇ ਹਨਡਰਾਇਵਿੰਗ ਕਰਦੇ ਸਮੇਂ ਜਦੋਂ ਲੋਕ ਮੁਬਾਈਲ ’ਤੇ ਗੱਲਾਂ ਕਰਦੇ ਹਨ ਜਾਂ ਮਨ ਕਿਸੇ ਹੋਰ ਵਿਚਾਰਾਂ ਵਿੱਚ ਰੁੱਝਿਆ ਹੁੰਦਾ ਹੈ ਤਾਂ ਉਨ੍ਹਾਂ ਡਰਾਇਵਰਾਂ ਤੋਂ ਸੜਕ ਹਾਦਸੇ ਵੱਧ ਹੁੰਦੇ ਹਨਕੰਮ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ, ਜੇ ਉਸ ਨੂੰ ਇਕਾਗਰਤਾ ਨਾਲ ਕੀਤਾ ਜਾਵੇ ਤਾਂ ਉਹ ਕੰਮ ਵਧੀਆ ਹੀ ਨਹੀਂ ਹੁੰਦਾ ਸਗੋਂ ਉਸ ਵਿੱਚ ਸਮਾਂ ਅਤੇ ਸ਼ਕਤੀ ਵੀ ਘੱਟ ਖਰਚ ਹੁੰਦੀ ਹੈਵਿਦਿਆਰਥੀ ਨੇ ਕਿੰਨੇ ਘੰਟੇ ਪੜ੍ਹਾਈ ਕੀਤੀ, ਇਕੱਲਾ ਸਮਾਂ ਮਾਅਨੇ ਨਹੀਂ ਰੱਖਦਾ ਸਗੋਂ ਕਿੰਨੀ ਇਕਾਗਰਤਾ ਨਾਲ ਪੜ੍ਹਿਆ, ਇਹ ਜ਼ਿਆਦਾ ਮਾਅਨੇ ਰੱਖਦਾ ਹੈਖਾਣ ਵੇਲੇ ਜੇ ਪੂਰਾ ਧਿਆਨ ਖਾਣੇ ਵਿੱਚ ਹੀ ਹੋਵੇ ਤਾਂ ਉਸ ਭੋਜਨ ਤੋਂ ਵੱਧ ਉਰਜਾ ਮਿਲਦੀ ਹੈਜੇ ਸਾਰਾ ਪਰਿਵਾਰ ਟੀਵੀ ਦੇਖਦਾ ਹੋਇਆ ਖਾਣਾ ਖਾ ਰਿਹਾ ਹੈ ਤਾਂ ਵੀ ਇਕੱਠੇ ਬੈਠ ਕੇ ਖਾਣਾ ਖਾਣ ਵਿੱਚ ਮਿਲਣ ਵਾਲਾ ਅਨੰਦ ਘਟ ਜਾਂਦਾ ਹੈ

ਕਿਸੇ ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਨੂੰ ਮਿਲਣ ਵੇਲੇ ਮੁਬਾਇਲ ਵਰਤਣ ਦੀ ਬਜਾਏ ਸਾਰਾ ਧਿਆਨ ਇੱਕ ਦੂਸਰੇ ਦੀਆਂ ਗੱਲਾਂ ਸੁਣਨ ਵੱਲ ਹੋਣਾ ਜ਼ਰੂਰੀ ਹੈਇਸ ਨਾਲ ਆਪਸ ਵਿੱਚ ਪਿਆਰ ਅਤੇ ਸਾਂਝ ਵਧਦੀ ਹੈ ਦੁੱਖ ਤਕਲੀਫ ਵੇਲੇ ਆਨ ਲਾਈਨ ਨਾਲੋਂ ਆਫ ਲਾਇਨ ਵਾਲੇ ਰਿਸ਼ਤੇਦਾਰ ਹੀ ਜ਼ਿਆਦਾ ਕੰਮ ਆਉਂਦੇ ਹਨਇਕਾਗਰਤਾ ਵਾਲਾ ਸੁਭਾਅ ਨਾ ਹੋਣ ਕਰਕੇ ਹੀ ਬਹੁਗਿਣਤੀ ਲੋਕਾਂ ਨੂੰ ਪਰੇਸ਼ਾਨੀਆਂ, ਚਿੰਤਾਵਾਂ ਅਤੇ ਘਬਰਾਹਟ ਨੇ ਘੇਰਿਆ ਹੁੰਦਾ ਹੈਯੋਗ ਕਰਵਾਉਣ ਵੇਲੇ ਪਰਾਣਾਯਾਮ ਵਰਗੀਆਂ ਵਿਧੀਆਂ ਦੀ ਲੋੜ ਅਤੇ ਮਹੱਤਵ ਵੀ ਇਸੇ ਕਰਕੇ ਵਧਿਆ ਹੈਸਾਹ ਦੀਆਂ ਵੱਖੋ-ਵੱਖ ਤਕਨੀਕਾਂ ਨਾਲ ਵਿਚਾਰਾਂ ਨੂੰ ਕੰਟਰੋਲ ਕਰਨਾ ਚੰਗੀ ਗੱਲ ਹੈ ਪਰ ਸਾਡੇ ਲਈ ਵਕੀਲ ਦੇ ਉਸ ਮੁਨਸ਼ੀ ਵਾਂਗ ਅਦਾਲਤ ਵਿੱਚ ਅਦਾਲਤ ਦੀ ਅਤੇ ਘਰ ਵਿੱਚ ਘਰ ਦੀ ਗੱਲ ਕਰਨ ਵਾਲਾ ਅਸੂਲ ਵੀ ਧਿਆਨ ਵਿੱਚ ਰੱਖਣਾ ਠੀਕ ਰਹੇਗਾਸਵੇਰ ਤੋਂ ਲੈਕੇ ਸ਼ਾਮ ਤਕ ਕੋਈ ਵੀ ਕੰਮ ਕਰਨਾ ਹੈ ਤਾਂ ਜਿੱਥੋਂ ਤਕ ਸੰਭਵ ਹੋਵੇ, ਉਸ ਵੇਲੇ ਉਸ ਬਾਰੇ ਹੀ ਇਕਾਗਰ-ਚਿੱਤ ਸੋਚਣ ਅਤੇ ਉਸ ਵੱਲ ਹੀ ਪੂਰਾ ਧਿਆਨ ਦੇਣ ਦੀ ਆਦਤ ਪਾਉਣੀ ਠੀਕ ਰਹੇਗੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਸੋਹਣ ਲਾਲ ਗੁਪਤਾ

ਸੋਹਣ ਲਾਲ ਗੁਪਤਾ

Whatsapp: (91 - 98144 - 84161)
Email: (sohanlalgupta739@gmail.com)