SohanLGupta7ਹਰਿਆਣਾਹਿਮਾਚਲਯੂ ਪੀਬਿਹਾਰ ਆਦਿ ਰਾਜਾਂ ਦੇ ਮੁਕਾਬਲੇ ਪੰਜਾਬ ਦੇ ਜ਼ਿਆਦਾ ਲੋਕਾਂ ...
(5 ਮਾਰਚ 2026)


ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਡੇਰਿਆਂ ਦੇ ਸ਼ਰਧਾਲੂਆਂ ਦੀਆਂ ਵੋਟਾਂ ’ਤੇ ਟੇਕ ਰੱਖਣਾ ਸਿਆਣਪ ਵਾਲੀ ਗੱਲ ਨਹੀਂ
ਮੈਂ ਅੰਨਾ ਹਜ਼ਾਰੇ ਦੀ ਲਹਿਰ ਨਾਲ ਜੁੜਨ ਸਮੇਂ 2014 ਵਿੱਚ ਪਟਿਆਲੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦਾ ਸਾਥ ਦਿੱਤਾ ਸੀਉਨ੍ਹਾਂ ਦੇ ਵਿਚਾਰਾਂ ਤੋਂ ਨਿੱਜੀ ਤੌਰ ’ਤੇ ਜਾਣੂ ਹੋਣ ਕਰਕੇ ਮੈਂ ਉਨ੍ਹਾਂ ਨੂੰ ਕਦੇ ਕਿਸੇ ਡੇਰੇ ਵਿੱਚ ਜਾਂਦੇ ਨਹੀਂ ਦੇਖਿਆਉਹ ਵੱਧ ਵੋਟਾਂ ਹਾਸਲ ਕਰਕੇ ਮੈਂਬਰ ਪਾਰਲੀਮੈਂਟ ਬਣੇਹੁਣ ਵੀ ਉਹ ਕਾਂਗਰਸ ਪਾਰਟੀ ਦੇ ਐੱਮ ਪੀ ਹਨ2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਇਨ੍ਹਾਂ ਦੇ ਆਗੂ ਕਿਸੇ ਡੇਰੇ ਵਿੱਚ ਨਹੀਂ ਗਏ ਸਨ ਸਗੋਂ ਸਾਧਾਂ ’ਤੇ ਰੋਚਕਮਈ ਵਿਅੰਗ ਕੱਸਦੇ ਹੁੰਦੇ ਸਨਸਪਸ਼ਟ ਹੈ ਕਿ ‘ਆਪ’ ਦੇ 92 ਵਿਧਾਇਕ ਪੰਜਾਬ ਵਿੱਚ ਰਾਜ ਕਰ ਰਹੀਆਂ ਪੁਰਾਣੀਆਂ ਸਿਆਸੀ ਪਾਰਟੀਆਂ ਵੱਲੋਂ ਫੈਲਾਇਆ ਭ੍ਰਿਸ਼ਟਾਚਾਰ, ਲੀਡਰਾਂ ਵਿੱਚ ਪੈਸਾ ਇਕੱਠਾ ਕਰਨ ਦੀ ਲੱਗੀ ਹੋੜ ਆਦਿ ਕਾਰਨ ਲੋਕਾਂ ਦੀ ਹੋਈ ਨਰਾਜ਼ਗੀ ਕਾਰਨ ਬਣੇਬਹੁਤ ਸਾਲਾਂ ਤੋਂ ਅਨੁਸੂਚਿਤ ਜਾਤਾਂ ਨੂੰ ਬਿਜਲੀ ਦੇ ਬਿੱਲ ਮੁਆਫ ਪਰ ਬਾਕੀ ਜਾਤਾਂ ਦੇ ਲੋਕਾਂ ਨੂੰ ਬੇਤਹਾਸ਼ਾ ਮਹਿੰਗੀ ਬਿਜਲੀ ਮਿਲਣ ਕਰਕੇ ਕਾਂਗਰਸ, ਅਕਾਲੀ ਭਾਜਪਾ ਖਿਲਾਫ ਬਹੁਗਿਣਤੀ ਲੋਕਾਂ ਦੇ ਮਨਾਂ ਵਿੱਚ ਗੁੱਸਾ ਸੀਆਮ ਆਦਮੀ ਪਾਰਟੀ ਵੱਲੋਂ ਹਰੇਕ ਪਰਿਵਾਰ ਨੂੰ ਬਿਨਾਂ ਕਿਸੇ ਜਾਤੀ ਵਿਤਕਰੇ ਦੇ 300 ਯੂਨਿਟ ਮੁਆਫ ਕਰਨ ਦੇ ਵਾਅਦੇ ਨੇ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ

ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਹੋਰ ਸਿਆਸੀ ਪਾਰਟੀਆਂ ਵਾਂਗ ਡੇਰੇ ਮੁਖੀਆਂ ਨਾਲ ਫੋਟੋਆਂ ਖਿਚਵਾਉਣ ਵਾਲੇ ਰਾਹ ਪੈ ਗਏ ਸਨ‘ਆਪ’ ਦੀ ਸਰਕਾਰ ਨੇ ਪੰਜਾਬ ਵਿੱਚ ਲੋਕ-ਵਿਰੋਧੀ ਲੈਂਡ ਪੂਲਿੰਗ ਪਾਲਿਸੀ ਬਣਾਉਣ ਅਤੇ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕੀਤੀਲੋਕਾਂ ਨੂੰ ਉਮੀਦ ਸੀ ਕਿ ‘ਆਪ’ ਦੀ ਸਰਕਾਰ ਵੇਲੇ ਪ੍ਰਦੂਸ਼ਣ ਘਟੇਗਾ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਘੱਟ ਹੋਣਗੀਆਂ, ਸਰਕਾਰੀ ਖਜ਼ਾਨੇ ਵਿੱਚ ਆਮਦਨ ਵਧੇਗੀ, ਸਰਕਾਰ ਸਿਰ ਕਰਜ਼ਾ ਘਟੇਗਾ, ਸਫਾਈ, ਬਰਸਾਤਾਂ ਦਾ ਪਾਣੀ, ਸਿਹਤ, ਸਿੱਖਿਆ ਆਦਿ ਦਾ ਵਧੀਆ ਪ੍ਰਬੰਧ ਹੋਵੇਗਾਸ਼ਹਿਰਾਂ, ਕਸਬਿਆਂ ਵਿੱਚ ਸੜਕਾਂ ’ਤੇ, ਗਲੀਆਂ ਵਿੱਚ ਕੂੜੇ ਦੇ ਢੇਰ ਲੱਗੇ ਵਿਖਾਈ ਦਿੰਦੇ ਹਨਸਰਕਾਰ ਦੀ ਕਾਰਗੁਜ਼ਾਰੀ ਸਭ ਦੇ ਸਾਹਮਣੇ ਹੈਪੰਚਾਇਤੀ, ਜ਼ਿਲ੍ਹਾ ਪ੍ਰੀਸ਼ਦ, ਨਗਰ ਨਿਗਮ ਦੀਆਂ ਚੋਣਾਂ ਵੇਲੇ ਸਚਾਈ, ਇਮਾਨਦਾਰੀ, ਲੋਕਤੰਤਰੀ ਅਸੂਲਾਂ ਦਾ ਪਹਿਲੀਆਂ ਸਰਕਾਰਾਂ ਵਾਂਗ ਗਲਾ ਘੁੱਟਿਆ ਗਿਆਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ‘ਆਪ’ ਦੀਆਂ ਵੋਟਾਂ ਦਾ ਗਰਾਫ ਜੇ ਡਿਗਦਾ ਹੈ ਤਾਂ ਇਸਦਾ ਕਾਰਨ ਵਧੀਆ ਕੰਮਾਂ ਦੀ ਉਮੀਦਾਂ ’ਤੇ ਖਰਾ ਨਾ ਉੱਤਰਨਾ ਹੀ ਹੋਵੇਗਾਬਹੁਗਿਣਤੀ ਲੋਕਾਂ ਦੀ ਨਰਾਜ਼ਗੀ ਕਾਰਨ ਵੋਟਾਂ ਘਟਦੀਆਂ ਹੁੰਦੀਆਂ ਹਨ ਨਾ ਕਿ ਆਗੂਆਂ ਦਾ ਡੇਰਿਆਂ ਵਿੱਚ ਘੱਟ ਜਾਂ ਨਾ ਜਾਣ ਕਰਕੇ

ਡੇਰਿਆਂ ਦੇ ਮੁੱਖ ਕੇਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਵਿੱਚ ਪੰਜਾਬ ਦੇ ਨਹੀਂ ਸਗੋਂ ਦੂਸਰੇ ਸੂਬਿਆਂ ਅਤੇ ਦੂਰ-ਦੁਰਾਡੇ ਦੇ ਲੋਕ ਵਧੇਰੇ ਹੁੰਦੇ ਹਨਪੰਜਾਬ ਦੇ ਬਹੁਗਿਣਤੀ ਲੋਕ ਡੇਰਾਵਾਦ ਦੇ ਵਿਰੁੱਧ ਹਨਉਹ ਡੇਰਿਆਂ ਵਿੱਚ ਸਿਆਸੀ ਲੀਡਰਾਂ ਵੱਲੋਂ ਭਲਵਾਨੀ ਗੇੜੇ ਕੱਢਣ ਨੂੰ ਚੰਗਾ ਨਹੀਂ ਸਮਝਦੇਫੋਟੋਆਂ ਖਿਚਵਾਉਣ ਵਾਲੇ ਲੀਡਰ ਆਪਣਾ ਅਤੇ ਪੰਜਾਬ ਦਾ ਵੀ ਨੁਕਸਾਨ ਕਰ ਰਹੇ ਹੁੰਦੇ ਹਨਡੇਰਿਆਂ ਦੇ ਮੁਖੀਆਂ ਨਾਲ ਫੋਟੋਆਂ ਖਿਚਵਾਉਣ ਵੇਲੇ ਉਨ੍ਹਾਂ ਦੇ ਦੋਵਾਂ ਹੱਥਾਂ ਵਿੱਚ ਲੱਡੂ ਰਹਿੰਦੇ ਹਨਡੇਰਿਆਂ ਦੇ ਸਤਿਸੰਗ ਘਰਾਂ ਦੇ ਅਹੁਦੇਦਾਰ ਆਪੋ-ਆਪਣੇ ਇਲਾਕਿਆਂ ਵਿੱਚ ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਨੂੰ ਫੋਨ ਕਰ ਕੇ ਕਹਿ ਦਿੰਦੇ ਹਨ ਕਿ ਉਨ੍ਹਾਂ ਨੂੰ ਇਸ ਵਾਰ ਉੱਪਰੋਂ ਤੁਹਾਡੀ ਪਾਰਟੀ ਨੂੰ ਹੀ ਵੋਟ ਪਾਉਣ ਲਈ ਹੁਕਮ ਆਇਆ ਹੈਜਿਹੜਾ ਲੀਡਰ ਜਾਂ ਪਾਰਟੀ ਜਿੱਤ ਜਾਂਦੀ ਹੈ, ਉਹ ਸੋਚਦੇ ਹਨ ਕਿ ਡੇਰੇ ਨੇ ਸਾਡਾ ਸਾਥ ਦਿੱਤਾਡੇਰੇ ਦੀ ਮੁਫਤ ਵਿੱਚ ਹੀ ਟੌਹਰ ਬਣ ਜਾਂਦੀ ਹੈਲੋਕਾਂ ਅਤੇ ਅਫਸਰਾਂ ਵਿੱਚ ਇਹ ਪ੍ਰਭਾਵ ਚਲਿਆ ਜਾਂਦਾ ਹੈ ਕਿ ਇਸ ਡੇਰੇ ਦੇ ਮੁਖੀ ਦੀ ਸਰਕਾਰ ਤਕ ਬਹੁਤ ਪਹੁੰਚ ਹੈਡੇਰਿਆਂ ਦੇ ਮੁਖੀਆਂ ਵੱਲੋਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕਰਨ ਵਰਗੇ ਅਨੇਕਾਂ ਗੈਰ-ਕਾਨੂੰਨੀ ਕੰਮ ਕਰਨੇ ਅਸਾਨ ਹੋ ਜਾਂਦੇ ਹਨਇਸਦੇ ਉਲਟ ਡੇਰੇ ’ਤੇ ਜਾਣ ਦੇ ਬਾਵਜੂਦ ਜਿਹੜਾ ਹਾਰ ਜਾਂਦਾ ਹੈ, ਉਹ ਲੀਡਰ ਵੀ ਡੇਰੇ ਦੇ ਗਲਤ ਕੰਮਾਂ ਖਿਲਾਫ ਨਹੀਂ ਬੋਲਦਾ ਕਿਉਂਕ ਉਸ ਨੂੰ ਭਵਿੱਖ ਵਿੱਚ ਉਸਦੇ ਸ਼ਰਧਾਲੂਆਂ ਦੇ ਵੋਟਾਂ ਨਾ ਪੈਣ ਦਾ ਡਰ ਹੁੰਦਾ ਹੈ

ਹਰਿਆਣਾ, ਹਿਮਾਚਲ, ਯੂ ਪੀ, ਬਿਹਾਰ ਆਦਿ ਰਾਜਾਂ ਦੇ ਮੁਕਾਬਲੇ ਪੰਜਾਬ ਦੇ ਜ਼ਿਆਦਾ ਲੋਕਾਂ ਦੀ ਸੋਚ ਅੰਧਵਿਸ਼ਵਾਸ ਵਾਲੀ ਨਹੀਂ ਸਗੋਂ ਵਿਗਿਆਨਕ ਹੈਇਸ ਲਈ ਜਿਹੜੇ ਸਿਆਸੀ ਲੀਡਰ ਜਾਂ ਪਾਰਟੀਆਂ ਪੰਜਾਬ ਵਿੱਚ ਡੇਰਿਆਂ ਦੀਆਂ ਵੋਟਾਂ ਦਾ ਸਹਾਰਾ ਤੱਕਣਗੇ ਉਹ ਘਾਟੇ ਅਤੇ ਭੁਲੇਖੇ ਵਿੱਚ ਹੀ ਰਹਿਣਗੇਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਡੇਰਿਆਂ ਦੀ ਭੀੜ ਤੋਂ ਵੋਟਾਂ ਦਾ ਗੱਫਾ ਮਿਲਣ ਬਾਰੇ ਸੋਚਣ ਦੀ ਬਜਾਏ, ਨਿਤੀਸ਼ ਕੁਮਾਰ, ਮਮਤਾ ਬੈਨਰਜੀ ਵਰਗੇ ਮੁੱਖ ਮੰਤਰੀਆਂ ਵਾਂਗ ਚੰਗੇ ਅਤੇ ਇਮਾਨਦਾਰੀ ਵਾਲੇ ਕੰਮ ਕਰਕੇ ਆਮ ਜਨਤਾ ਪਾਸੋਂ ਵੋਟਾਂ ਲੈਣ ਵਾਲੇ ਰਾਹ ਪੈਣਾ ਜ਼ਿਆਦਾ ਠੀਕ ਰਹੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੋਹਣ ਲਾਲ ਗੁਪਤਾ

ਸੋਹਣ ਲਾਲ ਗੁਪਤਾ

Whatsapp: (91 - 98144 - 84161)
Email: (sohanlalgupta739@gmail.com)