BalvirSWalia7ਜਸਵੰਤ ਸਿੰਘ ਖਾਲੜਾ ਨੇ ਰਾਜਸਥਾਨ ਸਰਕਾਰ ਦੀ ਇੱਕ ਚਿੱਠੀ ਵੀ ਨਸ਼ਰ ...
(31 ਜੁਲਾਈ 2026)


ਪੰਜਾਬ ਦੇ ਕਾਲੇ ਦੌਰ ਨੂੰ ਬਿਆਨ ਕਰਦੀ ਫਿਲਮ ‘ਪੰਜਾਬ
95’ ਚਾਰ ਸਾਲ ਤੋਂ ਲਟਕ ਰਹੀ ਸੀਹੁਣ ‘ਸਤਲੁਜ’ ਨਾਮ ਬਦਲ ਕੇ ਓ.ਟੀ.ਟੀ ਪਲੇਟਫਾਰਮ ਜੀ 5 ’ਤੇ ਅਚਾਨਕ ਰਿਲੀਜ਼ ਹੋਣ ਤੋਂ 48 ਘੰਟਿਆਂ ਬਾਅਦ ਫਿਰ ਹਟਾ ਦੇਣਾ ਵਿਵਾਦਪੂਰਨ ਬਣ ਗਿਆ ਹੈਸੈਂਸਰ ਬੋਰਡ ਆਫ ਸਰਟੀਫਿਕੇਸਨ ਨੂੰ 2022 ਵਿੱਚ ਫਿਲਮ ਵਿਖਾਈ ਗਈ ਤੇ ਬੋਰਡ ਨੇ 27 ਦ੍ਰਿਸ਼ ਕੱਟਣ ਲਈ ਕਹਿ ਦਿੱਤਾਫਿਲਮਸਾਜ਼ ਹਨੀ ਤ੍ਰੇਹਾਨ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਚਾਰ ਸਾਲ ਤਕ ਲੜਾਈ ਲੜਨੀ ਪਈ ਫਿਲਮ ਨਾਲ ਸੰਬੰਧਿਤ ਹਸਤੀਆਂ ਨੂੰ ਕੱਟਾਂ ਨਾਲ ਇਤਰਾਜ਼ ਅਤੇ ਅਸਹਿਮਤੀ ਕਾਰਨ ਅਪੀਲੀ ਟ੍ਰਿਬਿਊਨਲ ਕੋਲੋਂ ਨਿਆਂ ਮੰਗੇ ਜਾਣ ’ਤੇ ਕੱਟਾਂ ਦੀ ਗਿਣਤੀ ਹੋਰ ਵਧ ਕੇ 127 ਹੋ ਗਈਮਾਮਲਾ ਬੰਬੇ ਹਾਈਕੋਰਟ ਪਹੁੰਚ ਗਿਆਫਿਲਮ ਨਿਰਮਾਤਾ ਨੇ ਇਸਨੂੰ ਨਾ ਇਨਸਾਫੀ ਸਮਝਦਿਆਂ ਵੱਡੇ ਪਰਦੇ ’ਤੇ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾਫਿਰ ਫਿਲਮ ਨੂੰ ਜੀ 5 ’ਤੇ ਰਿਲੀਜ਼ ਕੀਤਾ ਬਿਨਾਂ ਕਿਸੇ ਦ੍ਰਿਸ਼ ਕੱਟ ਦੇ ਫਿਲਮ ਨੂੰ ਭਰਮਾ ਹੁੰਗਾਰਾ ਮਿਲਿਆ ਤੇ 48 ਘੰਟਿਆਂ ਵਿੱਚ ਹੀ ਫਿਲਮ ਨੇ ਤਹਿਲਕਾ ਮਚਾ ਦਿੱਤਾ ਤੇ ਫਿਲਮ ਨੂੰ ਫਿਲਮ ਕਹਾਣੀ ਦੀ ਤਰ੍ਹਾਂ ਹੀ ਸਰਕਾਰਾਂ ਤੋਂ ਬੇਇਨਸਾਫੀ ਮਿਲੀ ਤੇ ਫਿਲਮ ਨੂੰ ਹਟਾ ਦਿੱਤਾ ਗਿਆਇਹ ਕੇਵਲ ਭਾਰਤ ਵਿੱਚ ਹੀ ਕੀਤਾ ਗਿਆ ਹੈ, ਵਿਦੇਸ਼ਾਂ ਵਿੱਚ ਇਹ ਫਿਲਮ ਧੱੜਲੇ ਨਾਲ ਚੱਲ ਰਹੀ ਹੈ

ਇਸੇ ਦੌਰਾਨ ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਫਿਲਮ ਦੁਬਾਰਾ ਰਿਲੀਜ਼ ਕਰਨ ਦੀ ਮੰਗ ਕੀਤੀ ਹੈਭਾਰਤ ਸਮੇਤ ਪੰਜਾਬ ਵਿੱਚ ਭਾਵੇਂ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਪਰ ਪੰਜਾਬੀਆਂ ਨੇ ਫਿਲਮ ਨੂੰ ਮੇਲੇ ਵਾਂਗ ਦੇਖਣਾ ਸ਼ੁਰੂ ਕਰ ਦਿੱਤਾ ਹੈਫਿਲਮ ਗੁਰੂਘਰਾਂ, ਪਿੰਡਾਂ ਦੀਆਂ ਸੱਥਾਂ ਅਤੇ ਹੋਰ ਸਾਂਝੀਆਂ ਥਾਂਵਾਂ ’ਤੇ ਸਿਨੇਮਾ ਵਾਂਗ ਚੱਲ ਰਹੀ ਹੈਲੋਕ ਖੂਬ ਜ਼ੋਰ ਸ਼ੋਰ ਨਾਲ ਦੇਖ ਰਹੇ ਹਨਭਾਵੇਂ ਕਿ ਪੰਜਾਬੀਆਂ ਦੇ ਜ਼ਖਮ ਫਿਰ ਹਰੇ ਹੋ ਗਏ ਹਨ ਪਰ ਸਚਾਈ ਨੂੰ ਛੁਪਾਉਣਾ ਰੂੰ ਵਿੱਚ ਅੱਗ ਰੱਖਣ ਵਾਂਗ ਹੈ

“ਜਸਵੰਤ ਸਿੰਘ ਖਾਲੜਾ” ਮਨੁੱਖੀ ਅਧਿਕਾਰਾਂ ਦੇ ਰਾਖੇ ਦੇ ਜੀਵਨ ’ਤੇ ਅਧਾਰਿਤ ਹੈ ਫਿਲਮ ਸਤਲੁਜ 1990 ਦੇ ਦਹਾਕੇ ਵਿੱਚ ਪੰਜਾਬ ਅੱਤਵਾਦ ਦੇ ਕਾਲੇ ਦੌਰ ਵਿੱਚੋਂ ਗੁਜ਼ਰ ਰਿਹਾ ਸੀਜਸਵੰਤ ਸਿੰਘ ਖਾਲੜਾ ਬੈਂਕ ਵਿੱਚ ਨੌਕਰੀ ਕਰਦੇ ਸਨਉਸ ਸਮੇਂ ਉਨ੍ਹਾਂ ਦੇ ਸਹਿਯੋਗੀ ਵੀ ਪੁਲਿਸ ਦੀ ਬੇਰਹਿਮੀ ਦਾ ਸ਼ਿਕਾਰ ਹੋ ਗਏ ਸਨਫਿਲਮ ਉਸ ਸਮੇਂ ਦੀ ਹਕੂਮਤ ਅਤੇ ਪੁਲਿਸ ਦਾ ਲੋਕਾਂ ਵਿੱਚ ਡਰ ਅਤੇ ਅੰਨ੍ਹੇ ਤਸ਼ੱਦਦ ਨੂੰ ਦਰਸਾਉਂਦੀ ਹੈ ਕਿ ਪੰਜਾਬ ਦੇ ਲੋਕ ਕਿਹੋ ਜਿਹੇ ਮਾਹੌਲ ਵਿੱਚ ਜਿਊਂ ਰਹੇ ਸਨਕਿੰਨੇ ਮਜ਼ਦੂਰ ਕੰਮਾਂ ’ਤੇ ਗਏ ਘਰ ਵਾਪਸ ਨਹੀਂ ਮੁੜੇਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਦੇ ਚੁੱਕ ਲਿਆ ਅਤੇ ਅੱਤਵਾਦੀ ਦਾ ਟੈਗ ਲਾ ਦਿੱਤਾ ਗਿਆ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਸਨਵੱਡੀ ਤ੍ਰਾਸਦੀ ਅਤੇ ਸਿਰਦਰਦੀ ਬਣੀ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਲਈ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਵਿਚਕਾਰ ਸੀਉਨ੍ਹਾਂ ਨੂੰ ਮਾਵਾਂ ਬੁੱਕਲ ਵਿੱਚ ਵੀ ਨਹੀਂ ਸੀ ਰੱਖ ਸਕਦੀਆਂ, ਪੜ੍ਹਾਈ ਅਤੇ ਹੋਰ ਕੰਮਾਂ ਬਿਨਾਂ ਵੀ ਨਹੀਂ ਸੀ ਸਰਦਾਘਰ ਤੋਂ ਬਾਹਰ ਕਾਲ ਬਣਕੇ ਘੁੰਮ ਰਹੇ ਪੁਲਿਸ ਦੀ ਵਰਦੀ ਵਿੱਚ ਸਰਕਾਰੀ ਦੈਂਤ ਮੁਕਾਬਲਾ ਬਣਾਉਣ ਲਈ ਤਿਆਰ ਰਹਿੰਦੇ ਸਨਅਜਿਹਾ ਸਮਾ ਸੀ ਕਿ ਦਿਨ ਦੇ ਢਲਣ ਨਾਲ ਹੀ ਲੋਕਾਂ ਨੂੰ ਘਰ ਪਰਤਣਾ ਪੈਂਦਾ ਸੀਜ਼ਰਾ ਜਿੰਨੀ ਦੇਰੀ ਦਾ ਮਤਲਬ ਕਿਸੇ ਸ਼ਮਸ਼ਾਨ ਘਾਟ ਦੀ ਲਾਵਾਰਿਸ ਲਾਸ਼ ਬਣ ਜਾਣਾ ਹੁੰਦਾ ਸੀਜੇਕਰ ਕੋਈ ਵੀ ਪੁਲਿਸ ਦਾ ਵਿਰੋਧ ਕਰਦਾ ਤਾਂ ਪੁਲਿਸ ਨੂੰ ਖੁੱਲ੍ਹੀ ਛੋਟ ਸੀ ਕਿ ਕਿਵੇਂ ਵੀ ਚੁੱਪ ਕਰਵਾਓ, ਅਵਾਜ਼ ਉੱਠਣੀ ਨਹੀਂ ਚਾਹੀਦੀਪੁਲਿਸ ਨੇ ਬੰਦਾ ਚੁੱਕਣਾ ਤੇ ਕਿਸੇ ਵੀ ਨਹਿਰ, ਸੂਏ, ਦਰਿਆ ਕਿਨਾਰੇ ਲਿਜਾ ਕੇ ਮੁਕਾਬਲਾ ਬਣਾ ਦੇਣਾ ਅਤੇ ਅੱਤਵਾਦੀ ਘੋਸ਼ਿਤ ਕਰ ਦੇਣਾ

ਪ੍ਰਸ਼ਾਸਨ ਨੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਰੱਜ ਕੇ ਜ਼ਲੀਲ ਕੀਤਾ ਅਤੇ ਘਟੀਆ ਤੋਂ ਘਟੀਆ ਸ਼ਬਦਾਵਲੀ ਵਰਤੀ ਅਤੇ ਹਰਕਤਾਂ ਕੀਤੀਆਂ ਤੇ ਬਦਨਾਮ ਖਾੜਕੂ ਸਿੰਘਾਂ ਨੂੰ ਕੀਤਾਅਜਿਹੇ ਪ੍ਰਸ਼ਾਸਨ ਵਿੱਚ ਲੋਕਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਸੀਤਰੱਕੀਆਂ ਦੇ ਲਾਲਚ ਅਤੇ ਲੋਕਾਂ ਦੀ ਲੁੱਟ ਨੇ ਪੁਲਿਸ ਵਾਲਿਆਂ ਨੂੰ ਅੰਨ੍ਹੇ ਕਰ ਦਿੱਤਾ ਸੀਪੁਲਿਸ ਬੰਦਿਆਂ ਤੋਂ ਰਾਖਸ਼ਸ਼ ਦਾ ਰੂਪ ਧਾਰਨ ਕਰ ਚੁੱਕੀ ਸੀ

ਅਜਿਹੇ ਸਮੇਂ ਜਸਵੰਤ ਸਿੰਘ ਖਾਲੜਾ ਨੇ ਆਪਣੀ ਤਫਤੀਸ਼ ਸ਼ੁਰੂ ਕੀਤੀ ਤੇ ਉਨ੍ਹਾਂ ਨੇ ਅੰਮ੍ਰਿਤਸਰ, ਤਰਨ ਤਾਰਨ ਅਤੇ ਮਜੀਠਾ ਦੇ ਸ਼ਮਸ਼ਾਨਘਾਟ ਤੋਂ 1984 ਤੋਂ 1994 ਤਕ ਦੇ ਲਾਵਾਰਿਸ ਲਾਸ਼ਾਂ ਦੇ ਰਿਕਾਰਡ ਨੂੰ ਨਸ਼ਰ ਕੀਤਾ, ਜੋ ਮੌਕੇ ਦੀ ਸਰਕਾਰ ਅਤੇ ਪ੍ਰਸ਼ਾਸਨ ਲਈ ਸਿਰਦਰਦ ਬਣ ਗਿਆਜਸਵੰਤ ਸਿੰਘ ਨੇ ਲਾਪਤਾ ਨੌਜਵਾਨਾਂ, ਬੀਬੀਆਂ ਅਤੇ ਅਧਖੜ ਉਮਰ ਦੇ ਵਿਅਕਤੀਆਂ, ਸਭ ਦੇ ਘਰਾਂ ਤਕ ਪਹੁੰਚ ਕੀਤੀ ਤੇ ਆਪਣਿਆਂ ਨੂੰ ਇਨਸਾਫ ਦਿਵਾਉਣ ਲਈ, ਜਿਨ੍ਹਾਂ ਨੂੰ ਪੁਲਿਸ ਨੇ ਲਾਵਾਰਿਸ ਕਹਿ ਕੇ ਸਾੜ ਦਿੱਤਾ, ਉਨ੍ਹਾਂ ਨੂੰ ਦੱਸਿਆ ਕਿ ਪੁਲਿਸ ਨੇ ਝੂਠੇ ਮੁਕਾਬਲੇ ਬਣਾ ਕੇ ਮਾਰ ਮੁਕਾ ਦਿੱਤੇ ਹਨਘਰ ਦੇ ਥਾਣਿਆਂ ਵਿੱਚ ਰਿਪੋਰਟਾਂ ਲਿਖਵਾ ਅਤੇ ਚੌਂਕੀਆਂ ਦੇ ਚੱਕਰ ਕੱਟ ਕੱਟ ਕੇ ਤੇ ਪੁਲਿਸ ਨੂੰ ਪੈਸੇ ਦੇ ਦੇ ਕੇ ਕੰਗਾਲ ਹੋ ਰਹੇ ਹਨਜਸਵੰਤ ਸਿੰਘ ਨੇ ਸ਼ਮਸ਼ਾਨਘਾਟਾਂ ਦੇ ਰਿਕਾਰਡ ਮੁਤਾਬਿਕ ਉਨ੍ਹਾਂ ਪੁਲਿਸ ਅਫਸਰਾਂ ਦੇ ਨਾਮ ਵੀ ਨਸ਼ਰ ਕੀਤੇ, ਜਿਨ੍ਹਾਂ ਦੇ ਨਾਮ ’ਤੇ ਸ਼ਮਸ਼ਾਨਘਾਟਾਂ ਵਿੱਚ ਲਾਸ਼ਾਂ ਪਹੁੰਚਦੀਆਂ ਸਨ

ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਸ਼ਮਸ਼ਾਨਘਾਟ ਵਿੱਚੋਂ ਹੀ 2500 ਦੇ ਕਰੀਬ ਲਾਸ਼ਾਂ ਦਾ ਪਤਾ ਲਗਦਾ ਹੈਤੱਥ ਹੈਰਾਨ ਕਰਨ ਵਾਲੇ ਸਨ, ਪੰਜਾਬ ਦੀ ਜਵਾਨੀ ਲਾਸ਼ਾਂ ਦੇ ਰੂਪ ਵਿੱਚ ਸੜ ਰਹੀ ਸੀ ਇੱਥੇ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰ ਕਮਿਸ਼ਨ ਸਗੰਠਨ’ ਦੇ ਮੈਂਬਰ ਬਣੇ ਅਤੇ ਉਨ੍ਹਾਂ ਨੇ ਇਹ ਜਾਂਚ ਨਿਪਾਲ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਕਾਰਕੁਨ “ਰਾਮ ਕੁਮਾਰ ਨਰਾਇਣ” ਅਤੇ ਹੋਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਕਾਰਕੁਨਾਂ ਨਾਲ ਮਿਲ ਕੇ ਬਣਾਈ ਰਿਪੋਰਟ ਨੂੰ ਲੋਕਾਂ ਦੇ ਸਹਮਣੇ ਰੱਖਿਆ ਆਪਣੇ ਦੇਸ਼ ਦੇ ਨਾਲ ਨਾਲ “ਕੈਨੇਡਾ” ਵਿੱਚ ਜਾ ਕੇ ਮਨੁੱਖੀ ਅਧਿਕਾਰ ਕਮਿਸ਼ਨ ਸੰਗਠਨ ਦੇ ਸਾਹਮਣੇ ਵੀ ਆਪਣਾ ਮੁੱਦਾ ਰੱਖਿਆ ਉਨ੍ਹਾਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਗਿਣਤੀ 25,000 ਤੋਂ ਵੱਧ ਦੀ ਹੈ, ਜਿਸ ਵਿੱਚ ਹਿੰਦੂ ਸਿੱਖ ਅਤੇ ਮੁਸਲਿਮ ਲੋਕ ਵੀ ਖਾਕੀ ਵਰਦੀ ਦੀ ਭੇਟ ਚੜ੍ਹ ਚੁੱਕੇ ਹਨਲੋਕਾਂ ਵਿੱਚ ਡਰ ਪੈਦਾ ਕਰਨ ਲਈ ਪ੍ਰਸ਼ਾਸਨ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਸੀ

ਜਸਵੰਤ ਸਿੰਘ ਖਾਲੜਾ ਨੇ ਰਾਜਸਥਾਨ ਸਰਕਾਰ ਦੀ ਇੱਕ ਚਿੱਠੀ ਵੀ ਨਸ਼ਰ ਕੀਤੀ ਜਿਸ ਵਿੱਚ ਰਾਜਸਥਾਨ ਸਰਕਾਰ ਨੇ ਪੰਜਾਬ ਸਰਕਾਰ ਨੂੰ ਲਿਖਿਆ ਸੀ ਕਿ ਇੰਦਰਾ ਗਾਂਧੀ ਕੈਨਾਲ ਵਿੱਚ ਸਿੱਖਾਂ ਦੀ ਬਹੁਤ ਸਾਰੀਆਂ ਲਾਸ਼ਾਂ ਆ ਰਹੀਆਂ ਹਨ, ਜਿਸ ਕਾਰਨ ਪਾਣੀ ਖਰਾਬ ਹੋ ਰਿਹਾ ਹੈਇਸ ਚਿੱਠੀ ਦਾ ਜਨਤਕ ਹੋਣ ’ਤੇ ਸਰਕਾਰ ਅਤੇ ਪ੍ਰਸ਼ਾਸਨ ਲਈ ਜਵਾਬ ਦੇਣਾ ਬਹੁਤ ਮੁਸ਼ਕਿਲ ਬਣ ਗਿਆ ਜਿਸ ਕਾਰਨ ਜਸਵੰਤ ਸਿੰਘ ਖਾਲੜਾ ਹੁਣ ਪੁਲਿਸ ਲਈ ਹੋਰ ਮੁਸ਼ਕਿਲ ਬਣਦਾ ਜਾ ਰਿਹਾ ਸੀਹਰੀਕੇ ਹੈੱਡ ਸਤਲੁਜ ਦਰਿਆ ਵਿੱਚ ਤਾਂ ਇੰਨੀਆਂ ਲਾਸ਼ਾਂ ਹੋ ਗਈਆਂ ਸਨ ਕਿ ਜਾਨਵਰ ਵੀ ਮੁਰਦਿਆਂ ਨੂੰ ਖਾਣਾ ਛੱਡ ਰਹੇ ਸਨਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਗੁਰਦਾਸਪੁਰ ਨਾਲ ਲਗਦੇ ਦਰਿਆ ਵਿੱਚ ਅਤੇ ਨਾਲਿਆਂ, ਨਹਿਰਾਂ ’ਤੇ ਰੋਜ਼ ਮੁਕਾਬਲੇ ਬਣਾਏ ਜਾਂਦੇ ਸਨ

ਆਖਿਰਕਾਰ 6 ਸਤੰਬਰ 1995 ਨੂੰ ਜਸਵੰਤ ਸਿੰਘ ਨੂੰ ਘਰੋਂ ਗੈਰ ਕਾਨੂੰਨੀ ਤਰੀਕੇ ਨਾਲ ਚੁੱਕ ਲਿਆ ਗਿਆਗੈਰ ਕਾਨੂੰਨੀ ਹਿਰਾਸਤ ਰੱਖਣ ਬਾਅਦ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਨ੍ਹਾਂ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਹਰੀਕੇ ਸਤਲੁਜ ਦਰਿਆ ਵਿੱਚ ਸੁੱਟ ਦਿੱਤਾ ਗਿਆਭਾਵੇਂ ਜਸਵੰਤ ਸਿੰਘ ਖਾਲੜਾ ਨੂੰ ਤਸੀਹੇ ਦਿੱਤੇ ਗਏਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਤੋਂ ਬਆਦ ਇਨਸਾਫ ਦੀ ਲੜਾਈ ਲੜੀ ਗਈਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸੁਪਰੀਮ ਕੋਰਟ ਦੇ ਜੱਜ ਨੂੰ ਚਿੱਠੀ ਲਿਖੀ ਕਿ ਲਾਵਾਰਿਸ ਲਾਸ਼ਾਂ ਅਤੇ ਝੂਠੇ ਮੁਕਾਬਲੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਸੀ ਬੀ ਆਈ ਜਾਂਚ ਕੀਤੀ ਜਾਵੇਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਕਿ ਜਸਵੰਤ ਸਿੰਘ ਖਾਲੜਾ ਦੇ ਲਾਪਤਾ ਕੀਤੇ ਜਾਣ ਸਬੰਧੀ ਕਾਨੂੰਨੀ ਲੜਾਈ ਲੜੀ ਪੁਲਿਸ ਬਹੁਤ ਸਾਰੇ ਸਬੂਤ ਖੁਰਦ ਬੁਰਦ ਕਰਨ ਵਿੱਚ ਸਫਲ ਹੋਈਫਿਰ ਵੀ ਬਹੁਤ ਸਾਰੇ ਭ੍ਰਿਸ਼ਟ ਅਤੇ ਦੋਸ਼ੀ ਲੋਕਾਂ ਨੂੰ ਸਜ਼ਾਵਾਂ ਹੋਈਆਂਇਨਸਾਫ ਦੀ ਲੜਾਈ ਹਾਲੇ ਜਾਰੀ ਹੈਜਸਵੰਤ ਸਿੰਘ ਖਾਲੜਾ ਮਹਾਨ ਸ਼ਹੀਦ ਅਤੇ ਮਹਾਨ ਨਾਇਕ ਵਜੋਂ ਇਤਿਹਾਸ ਵਿੱਚ ਜਾਣੇ ਜਾਂਦੇ ਹਨ

1675 ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਜੇਕਰ ਕੋਈ ਮਨੁੱਖੀ ਅਧਿਕਾਰ ਲਈ ਲੜਿਆ ਤਾਂ ਉਹ ਭਾਈ ਜਸਵੰਤ ਸਿੰਘ ਖਾਲੜਾ ਨੇ ਲੜਾਈ ਲੜੀਪਰ ਮਨੁੱਖੀ ਅਧਿਕਾਰ ਦੀ ਰੱਖਿਆ ਕਰਨ ਵਾਲੇ ਸ਼ਹੀਦੇ ਸਰਤਾਜ਼ ਹਿੰਦ ਦੀ ਚਾਦਰ ਹਿੰਦੂ ਪੰਡਿਤਾਂ ਲਈ ਆਪਣੀ ਸ਼ਹਾਦਤ ਦੇਣ ਵਾਲੇ ਨੌਂਵੇਂ ਪਾਤਸ਼ਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜ਼ਰੂਰ ਉਨ੍ਹਾਂ ਦੇ ਅੰਗ ਸੰਗ ਰਹੇ ਹੋਣਗੇ

ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾ ਰਹੇ ਦਲਜੀਤ ਦੋਸਾਂਝ ਨੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ ਤੇ ਬਹੁਤ ਸਲਾਹਿਆ ਵੀ ਜਾ ਰਿਹਾ ਹੈਭਾਵੇਂ ਦਲਜੀਤ ਬਾਰੇ ਕੋਈ ਕੁਝ ਵੀ ਕਹੇ, ਅਜਿਹੀ ਫਿਲਮ ਰਿਲੀਜ਼ ਕਰਨਾ ਆਪਣੇ ਆਪ ਨਾਲ ਵੱਡਾ ਸਮਝੌਤਾ ਵੀ ਕਰਨਾ ਪੈਂਦਾ ਹੈਇਸ ਫਿਲਮ ਨਾਲ ਪੰਜਾਬੀਆਂ ਦਾ ਮਾਣ ਉੱਚਾ ਹੋਇਆ ਹੈਸੱਚ ਨੂੰ ਸੱਚ ਕਹਿਣਾ ਔਖੀ ਗੱਲ ਹੁੰਦੀ ਹੈਇਹ ਸੱਚ ਪੰਜਾਬ ਦੀ ਤ੍ਰਾਸਦੀ ਅਤੇ ਇੱਕ ਵੱਡੀ ਸਚਾਈ ਤੋਂ ਪਰਦਾ ਚੁੱਕਣ ਦੇ ਬਰਾਬਰ ਹੈ ਅਜਿਹੇ ਸਮੇਂ ਵਿੱਚ ਕਾਲੇ ਦੌਰ ਨੂੰ ਉਜਾਗਰ ਕਰਨਾ ਵੱਡੀ ਗੱਲ ਹੈਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਇੰਨੇ ਮਹਾਨ ਨਾਇਕ ਵੀ ਹਨ, ਜਿਨ੍ਹਾਂ ਨੇ ਜਿਸਮ ’ਤੇ ਬਹੁਤ ਕੁਝ ਹੰਢਾਇਆ ਹੈਇਸ ਫਿਲਮ ਦੀ ਸਚਾਈ ਨਾਲ ਰਾਜਨੀਤਿਕ ਹਲਚਲ ਜ਼ਰੂਰ ਹੋਵੇਗੀ ਤੇ ਆਉਣ ਵਾਲੀਆਂ 2027 ਚੋਣਾਂ ਦੇ ਸਮੀਕਰਨ ਬਦਲ ਵੀ ਸਕਦੇ ਹਨਦਲਜੀਤ ਦੋਸਾਂਝ ਨੇ ਇੱਕ ਮਿਸਾਲ ਪੈਦਾ ਕੀਤੀ ਹੈਇਹ ਜੁਰਅਤ ਹਰ ਅਦਾਕਾਰ ਵਿੱਚ ਹੋਣੀ ਚਾਹੀਦੀ ਹੈਸਾਡੇ ਇਤਿਹਾਸ, ਪਿਛੋਕੜ ਅਤੇ ਤ੍ਰਾਸਦੀ ਨਾਲ ਸਬੰਧਤ ਫਿਲਮਾਂ ਦਾ ਬਣਨਾ ਬਹੁਤ ਜ਼ਰੂਰੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਬਲਵੀਰ ਸਿੰਘ ਵਾਲੀਆ

ਬਲਵੀਰ ਸਿੰਘ ਵਾਲੀਆ

Whatsapp: (91 - 94632 - 35728)
Email: (balvirs797@gmail.com)