RupinderjitKRorewala 7ਅਜਿਹੀ ਹਾਲਤ ਵਿੱਚ ਪੰਜਾਬੀ ਸਮਾਜ ਢਹਿੰਦੀ ਕਲਾ ਵੱਲ ਜਾ ਰਿਹਾ ਹੈਪਰਿਵਾਰ ...
(21 ਜੁਲਾਈ 2026)


ਪੁਰਾਤਨ ਸਮਿਆਂ ਵਿੱਚ ਸਹਿਣਸ਼ੀਲਤਾ ਅਤੇ ਸਾਦਗੀ ਮਨੁੱਖੀ ਜੀਵਨ ਦਾ ਅਟੁੱਟ ਅੰਗ ਹੁੰਦੇ ਸਨ
ਲੋਕ ਸਹਿਜ ਵਿੱਚ ਰਹਿੰਦੇ, ਸਾਦਾ ਲਿਬਾਸ ਪਹਿਨਦੇ, ਪੰਜਾਬੀ ਸੱਭਿਆਚਾਰ ਦੇ ਚੰਗੇ ਗੁਣਾਂ ਨੂੰ ਪਰਨਾਏ ਹੋਏ ਸਨਘਰ ਘਰ ਵਿੱਚ ਵੱਡੇ ਬਜ਼ੁਰਗਾਂ ਦਾ ਸਤਿਕਾਰ, ਛੋਟਿਆਂ ਨੂੰ ਪਿਆਰ ਕੀਤਾ ਜਾਂਦਾ ਸੀਵਿੱਦਿਆ ਦਾ ਪੱਧਰ ਭਾਵੇਂ ਉਸ ਸਮੇਂ ਘੱਟ ਸੀ ਪਰ ਜਿਸ ਬੱਚੇ ਨੂੰ ਪੜ੍ਹਨ ਭੇਜਿਆ ਜਾਂਦਾ, ਉਹ ਜ਼ਿੰਮੇਵਾਰੀ ਦੇ ਨਾਲ ਪੜ੍ਹਦਾਨੌਕਰੀਆਂ ਸੌਖੀਆਂ ਮਿਲ ਜਾਂਦੀਆਂ ਸਨ ਜ਼ਿਆਦਾ ਲੋਕ ਖੇਤੀ ਨੂੰ ਤਰਜੀਹ ਦਿੰਦੇ ਸਨ ਕਿਉਂਕਿ ਖੇਤੀ ਨੂੰ ਉੱਤਮ ਕਿੱਤਾ ਮੰਨਿਆ ਜਾਂਦਾ ਸੀਪਹਿਰਾਵਾ ਲੋਕ ਸਾਦਾ ਪਾਉਂਦੇ, ਸਕੂਲਾਂ ਕਾਲਜਾਂ ਵਿੱਚ ਵੀ ਕੁੜਤੇ ਪਜਾਮੇ ਪਾ ਕੇ ਵਿਦਿਆਰਥੀ ਚਲੇ ਜਾਂਦੇ ਸਨਪਰ ਉਸ ਸਮੇਂ ਲੋਕਾਂ ਵਿੱਚ ਸਹਿਣਸ਼ੀਲਤਾ ਬਹੁਤ ਸੀ, ਜਿਸ ਕਾਰਨ ਰਿਸ਼ਤਿਆਂ ਵਿੱਚ ਸਤਿਕਾਰ ਅਤੇ ਪਿਆਰ ਮੁਹੱਬਤ ਬਣਿਆ ਰਿਹਾ

ਨੱਬੇ ਦੇ ਦਹਾਕੇ ਤੋਂ ਬਾਅਦ ਸਮਾਜ ਵਿੱਚ ਅਜਿਹੀਆਂ ਤਬਦੀਲੀਆਂ ਆਈਆਂ ਕਿ ਸਾਡਾ ਪੂਰਾ ਜੀਵਨ ਹੀ ਬਦਲ ਗਿਆਸਾਡੇ ਪੰਜਾਬੀ ਸੱਭਿਆਚਾਰ ਦੇ ਦੋਵੇਂ ਗਹਿਣੇ, ਸਾਦਗੀ ਅਤੇ ਸਹਿਣਸ਼ੀਲਤਾ ਬੀਤੇ ਸਮੇਂ ਦੀ ਗੱਲ ਹੋ ਕੇ ਰਹਿ ਗਏਸਿਆਣੇ ਕਹਿੰਦੇ ਹਨ, ਖਾਈਏ ਮਨ ਭਾਉਂਦਾ ਅਤੇ ਪਹਿਨੀਏ ਜੱਗ ਭਾਉਂਦਾਪਰ ਅਖੌਤੀ ਆਧੁਨਿਕਤਾ ਅਧੀਨ ਅਸੀਂ ਪੰਜਾਬੀ ਸੱਭਿਆਚਾਰ ਦੇ ਚੰਗੇ ਸੰਸਕਾਰਾਂ ਨੂੰ ਤਿਆਗ ਦਿੱਤਾ ਹੈਸਾਡੇ ਰਹਿਣ ਸਹਿਣ ਵਿੱਚੋਂ ਸਾਦਗੀ ਦਾ ਜੀਵਨ ਖੰਭ ਲਾ ਕੇ ਉਡ ਗਿਆ ਹੈਪਰ ਪਹਿਰਾਵੇ ਦਾ ਉਨ੍ਹਾਂ ਸਿੱਧਾ ਮਾਰੂ ਅਸਰ ਸਾਡੇ ਸਾਹਮਣੇ ਨਜ਼ਰ ਨਹੀਂ ਆਇਆ, ਜਿੰਨਾ ਰਿਸ਼ਤਿਆਂ ਵਿੱਚ ਸਹਿਣਸ਼ੀਲਤਾ ਘਟਣ ਕਾਰਨ ਪੈਦਾ ਹੋਇਆ ਹੈਪਰ ਕਿਸੇ ਵੀ ਚੀਜ਼ ਦੇ ਨਤੀਜੇ ਜਾਂ ਮਾਰੂ ਪ੍ਰਭਾਵ ਲੰਬੇ ਸਮੇਂ ਬਾਅਦ ਸਾਡੇ ਸਾਹਮਣੇ ਆਉਂਦੇ ਹਨ

ਸਹਿਣਸ਼ੀਲਤਾ ਅੱਜ ਰਿਸ਼ਤਿਆਂ ਵਿੱਚ ਨਜ਼ਰ ਨਹੀਂ ਆਉਂਦੀ, ਜਿਸ ਕਰਕੇ ਪਰਿਵਾਰ ਟੁੱਟ ਰਹੇ ਹਨਵਿਆਹ ਬੰਧਨ, ਜਿਸ ਨੂੰ ਪਵਿੱਤਰ ਕਾਰਜ ਮੰਨਿਆ ਜਾਂਦਾ ਸੀ, ਦੋ ਰੂਹਾਂ ਅਤੇ ਦੋ ਪਰਿਵਾਰਾਂ ਦਾ ਸੁਮੇਲ ਸੀਪਰ ਅੱਜ ਵਿਆਹ ਤੋਂ ਪਹਿਲਾਂ ਤਲਾਕ ਹੋਣ ਲੱਗ ਪਏ ਹਨ ਕਿਉਂਕਿ ਪਤੀ ਪਤਨੀ ਵਿੱਚ ਇੱਕ ਦੂਜੇ ਦੀ ਗੱਲ ਸਹਿਣ ਕਰਨ ਦੀ ਸ਼ਕਤੀ ਖਤਮ ਹੋ ਗਈ ਹੈਕੋਈ ਸਮਾਂ ਸੀ ਕਿ ਪਤਨੀ ਸਤਿਕਾਰ ਕਾਰਨ ਆਪਣੇ ਪਤੀ ਦਾ ਨਾਂ ਨਹੀਂ ਸੀ ਲੈਂਦੀਪਰ ਅੱਜ ਅਸੀਂ ਇੱਕ ਦੂਜੇ ਦੀ ਇੱਜ਼ਤ ਕਰਨ ਨੂੰ ਪਛੜਿਆਪਣ ਸਮਝਣ ਲੱਗ ਪਏ ਹਾਂਅੱਜ ਅਸੀਂ ਬੱਚੇ ਬੱਚੀਆਂ ਨੂੰ ਸੰਸਕਾਰ ਦੇਣਾ ਭੁੱਲ ਗਏ ਹਾਂ, ਜਿਸਦੇ ਨਤੀਜੇ ਸਾਡਾ ਸਮਾਜ ਭੁਗਤ ਰਿਹਾ ਹੈਥਾਣੇ ਕਚਹਿਰੀਆਂ ਵਿੱਚ ਸਭ ਤੋਂ ਜ਼ਿਆਦਾ ਟੁੱਟ ਰਹੇ ਪਰਿਵਾਰਾਂ ਦੇ ਕੇਸ ਸਾਹਮਣੇ ਆ ਰਹੇ ਹਨਸਾਂਝੇ ਪਰਿਵਾਰ ਤਾਂ ਸਤਯੁਗ ਦੀਆਂ ਗੱਲਾਂ ਬਣ ਕੇ ਰਹਿ ਗਏ ਹਨਛੋਟੇ ਬੱਚੇ ਬਜ਼ੁਰਗਾਂ ਦੀ ਸੰਗਤ ਮਾਣਨ ਦੀ ਥਾਂ ਮੋਬਾਇਲ ਦੇ ਉੱਤੇ ਗੇਮਾਂ ਖੇਡਣ ਅਤੇ ਕਾਰਟੂਨ ਦੇਖਣ ਜੋਗੇ ਰਹਿ ਗਏ ਹਨਬੱਚੇ ਆਪਣੇ ਮਾਤਾ ਪਿਤਾ ਦੀ ਗੱਲ ਸਹਿਣ ਨਹੀਂ ਕਰ ਰਹੇਅਧਿਆਪਕ ਵਰਗ ਸੋਚਣ ਲੱਗ ਪਿਆ ਹੈ ਕਿ ਭਾਈ ਮਾਤਾ-ਪਿਤਾ ਦੇ ਇਕੱਲੇ ਇਕੱਲੇ ਬੱਚੇ ਹਨਡੰਗ ਟਪਾਓ, ਚਾਰ ਦਿਨ ਨੌਕਰੀ ਕਰ ਲਵੋਜੇਕਰ ਕੋਈ ਅਧਿਆਪਕ ਡਾਂਟਦਾ ਹੈ ਤਾਂ ਮਾਪੇ ਅੱਗ ਬਬੂਲਾ ਹੋ ਜਾਂਦੇ ਹਨਮਾਪੇ ਵੀ ਕੀ ਕਰਨ ਵਿਚਾਰੇ, ਬੱਚਿਆਂ ਨੇ ਘਰ ਵਿੱਚ ਅੱਤ ਚੁੱਕੀ ਹੋਈ ਹੈਜਦੋਂ ਛੋਟੇ ਬੱਚੇ ਮਾਪਿਆਂ ਅਤੇ ਅਧਿਆਪਕਾਂ ਦੀ ਘੂਰ ਨੂੰ ਬੇਇੱਜ਼ਤੀ ਮੰਨਣ ਲੱਗ ਪੈਣ, ਆਤਮ ਹੱਤਿਆ ਵਰਗੇ ਕਦਮ ਚੁੱਕਣ ਦਾ ਡਰ ਦੇਣ ਤਾਂ ਸਮਝੋ ਕਿ ਸਮਾਜ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹਨਅਜਿਹੀ ਹਾਲਤ ਵਿੱਚ ਪੰਜਾਬੀ ਸਮਾਜ ਢਹਿੰਦੀ ਕਲਾ ਵੱਲ ਜਾ ਰਿਹਾ ਹੈਪਰਿਵਾਰ ਟੁੱਟ ਰਹੇ ਹਨ ਬਹੁਤੇ ਬੱਚੇ ਵਿਦੇਸ਼ਾਂ ਦੀ ਧਰਤੀ ਵੱਲ ਰੁਖ ਕਰ ਗਏਉਹਨਾਂ ਦੇ ਮਾਪੇ ਇਕਲਾਪੇ ਨੇ ਮਾਰ ਲਏਜਿਹੜੇ ਬੱਚੇ ਇੱਥੇ ਰਹਿ ਗਏ ਹਨ, ਉਹਨਾਂ ਨੂੰ ਆਧੁਨਿਕਤਾ ਅਤੇ ਮਾਰੂ ਨਸ਼ਿਆਂ ਨੇ ਨਿਗਲ ਲਿਆ ਹੈਪਰਮਾਤਮਾ ਹਰ ਘਰ ਵਿੱਚ ਸੁੱਖ ਸ਼ਾਂਤੀ ਬਖਸ਼ੇ, ਬੱਚੇ ਬਜ਼ੁਰਗਾਂ ਤੋਂ ਸਾਦਗੀ ਅਤੇ ਸਹਿਣਸ਼ੀਲਤਾ ਦੇ ਗੁਣ ਗ੍ਰਹਿਣ ਕਰਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਰੁਪਿੰਦਰਜੀਤ ਕੌਰ ਰੋੜੇਵਾਲਾ

ਰੁਪਿੰਦਰਜੀਤ ਕੌਰ ਰੋੜੇਵਾਲਾ

Math Mistress, S S S School Raidharana, Shadi Hari, Sangrur, Punjab, India.
Whatsapp: (91 - 94179 - 24177)
Email: (noordhindsa0033@gmail.com)