RavinderChote7ਮੱਥਾ ਟੇਕਣ ਲੱਗਾ ਤਾਂ ਕਿਸੇ ਨੇ ਮੇਰੀ ਪਿੱਠ ’ਤੇ ਜ਼ੋਰ ਨਾਲ ਡੰਡਾ ਮਾਰਿਆ। ਮੇਰੀਆਂ ਲੇਰਾਂ ...
(7 ਜੂਨ 2026)


ਇਹ ਵਾਕਿਆ 1963-64 ਦੇ ਨੇੜੇ ਦਾ ਹੈ
ਮੈਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸਾਂਉਸ ਜ਼ਮਾਨੇ ਵਿੱਚ ਸਾਡਾ ਸਕੂਲ ਦੋ ਕਮਰਿਆਂ ਵਿੱਚ ਹੀ ਚਲਦਾ ਸੀਪੰਜ ਜਮਾਤਾਂ ਨੂੰ ਪੜ੍ਹਾਉਣ ਲਈ ਦੋ ਅਧਿਆਪਕ ਸਨਉਹ ਵੀ ਤਕਰੀਬਨ ਵਾਰੀ ਵਾਰੀ ਸਕੂਲ ਆਉਂਦੇ ਸਨ ਇੱਕ ਦੇ ਤਾਂ ਖੇਤ ਵੀ ਸਕੂਲ ਦੇ ਨੇੜੇ ਹੀ ਸਨਉਹ ਵਿੱਚੋਂ ਵਿੱਚੋਂ ਜਾ ਕੇ ਖੇਤਾਂ ਦੇ ਛੋਟੇ ਮੋਟੇ ਕੰਮ ਕਰ ਆਉਂਦਾ ਸੀਦੂਸਰੇ ਮਾਸਟਰ ਨੂੰ ਜਮਾਤ ਵਿੱਚ ਸੌਣ ਦੀ ਆਦਤ ਸੀਜਿਸ ਦਿਨ ਉਹਨਾਂ ਦੋਹਾਂ ਨੇ ਛੁੱਟੀ ਕਰਨੀ ਹੁੰਦੀ ਜਾਂ ਕਿਸੇ ਧਾਰਮਿਕ ਸਥਾਨ ’ਤੇ ਲੰਗਰ ਲੱਗਣਾ ਹੁੰਦਾ ਤਾਂ ਸਕੂਲ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਸੀਇਸ ਕਰਕੇ ਅਸੀਂ ਸਕੂਲ ਵਿੱਚ ਪੜ੍ਹਨ ਘੱਟ ਸਗੋਂ ਖੇਡਣ ਲਈ ਜ਼ਿਆਦਾ ਜਾਂਦੇ ਸਾਂਇਸ ਕਰਕੇ ਸਾਨੂੰ ਸਕੂਲ ਜਾਣਾ ਬੁਰਾ ਨਹੀਂ ਲਗਦਾ ਸੀਜੇ ਘਰ ਰਹਿੰਦੇ ਤਾਂ ਘਰ ਵਾਲੇ ਕਦੇ ਪਸ਼ੂਆਂ ਲਈ ਪੱਠੇ ਲੈਣ ਭੇਜ ਦਿੰਦੇ ਜਾਂ ਪਸ਼ੂ ਚਾਰਨ ਲਈ ਭੇਜਦੇ ਰਹਿੰਦੇਸਕੂਲ ਵਿੱਚ ਸਭ ਤੋਂ ਜ਼ਿਆਦਾ ਦਿਲਚਸਪ ਗੱਲ ਇੱਕ ਹੋਰ ਸੀਸਾਡਾ ਮੁਲਕ ਥੋੜ੍ਹਾ ਚਿਰ ਹੀ ਪਹਿਲਾਂ ਚੀਨ ਨਾਲ ਲੜਾਈ ਵਿੱਚੋਂ ਫੇਲ੍ਹ ਹੋਇਆ ਸੀਦੇਸ਼ ਦੇ ਆਰਥਿਕ ਹਾਲਾਤ ਬਹੁਤ ਬੁਰੇ ਸਨਮੁਲਕ ਭੁੱਖਮਰੀ ਕਾਰਨ ਖਾਧ ਪਦਾਰਥਾਂ ਲਈ ਉੱਨਤ ਮੁਲਕਾਂ ਵਲ ਦੇਖ ਰਿਹਾ ਸੀਅੱਜ ਵਾਂਗ ਸਕੂਲਾਂ ਵਿੱਚ ਮਿੱਡ-ਡੇ-ਮੀਲ ਨਹੀਂ ਮਿਲਦਾ ਸੀਪਰ ਦੇਸ਼ ਦੀ ਮਾੜੀ ਹਾਲਤ ਕਾਰਨ ਉਸ ਸਮੇਂ ਸ਼ਾਇਦ ਯੂ.ਐੱਨ.ਓ ਨੇ ਸਕੂਲ ਦੇ ਬੱਚਿਆਂ ਲਈ ਸੁੱਕੇ ਦੁੱਧ ਦੇ ਡੱਬੇ ਭੇਜੇ ਸਨ, ਜਿਹੜਾ ਕਿ ਦੁਪਹਿਰ ਵੇਲੇ ਉਬਾਲ ਕੇ ਬੱਚਿਆਂ ਨੂੰ ਪਿਲਾਇਆਂ ਜਾਂਦਾ ਸੀ ਅਸੀਂ ਬੜੇ ਚਾਅ ਨਾਲ ਗਲਾਸ ਵਿੱਚ ਘਰਾਂ ਤੋਂ ਸ਼ੱਕਰ ਲੈ ਕੇ ਆਉਂਦੇ ਕਿਉਂਕਿ ਸਕੂਲ ਵਾਲੇ ਮਿੱਠਾ ਨਹੀਂ ਪਾਉਂਦੇ ਸਨਉਹ ਦੁੱਧ ਸਾਨੂੰ ਘਰ ਦੇ ਹਰ ਖਾਣ ਵਾਲੇ ਪਦਾਰਥ ਤੋਂ ਸੁਆਦ ਲੱਗਦਾ ਸੀ

ਪਿੰਡ ਦੇ ਬਾਹਰਵਾਰ ਸਕੂਲ ਤੋਂ ਤਕਰੀਬਨ ਅੱਧੇ ਕੁ ਮੀਲ ’ਤੇ ਇੱਕ ਸਾਧੂ ਦੀ ਸਮਾਧੀ ਸੀ ਉੱਥੇ ਸਾਲ ਬਾਅਦ ਲੰਗਰ ਲਗਦਾ ਸੀਇਸ ਵਾਰੀ ਵੀ ਮਾਸਟਰ ਨੂੰ ਉਹਨਾਂ ਦਾ ਸੁਨੇਹਾ ਆਇਆ ਸੀ ਕਿ ਦੁਪਹਿਰ ਵੇਲੇ ਬੱਚਿਆਂ ਨੂੰ ਲੰਗਰ ਲਈ ਭੇਜਿਆ ਜਾਵੇਸਕੂਲ ਵਿੱਚ ਛੁੱਟੀ ਕਰ ਦਿੱਤੀ ਗਈਉਸ ਦਿਨ ਸਕੂਲ ਵਿੱਚ ਦੁੱਧ ਨਹੀਂ ਉਬਾਲਿਆ ਗਿਆਸਾਨੂੰ ਲੰਗਰ ਛਕਣ ਲਈ ਉਸ ਜਗ੍ਹਾ ਵਲ ਭੇਜਕੇ ਮਾਸਟਰ ਆਪਣੇ ਘਰਾਂ ਨੂੰ ਚਲੇ ਗਏ ਅਸੀਂ ਇੱਕ ਦੂਸਰੇ ਦੀ ਸ਼ੱਕਰ ਖੋਹ ਖੋਹ ਕੇ ਖਾਂਦੇ ਉਸ ਸਮਾਧੀ ਵਲ ਤੁਰ ਗਏ

ਸਾਰੇ ਬੱਚਿਆਂ ਦੀ ਗੇਟ ਅੱਗੇ ਲਾਈਨ ਲਾ ਲਈ ਗਈਗੇਟ ਦੇ ਅੱਗੇ ਇੱਕ ਪਿੰਡ ਦਾ ਹੀ ਬੰਦਾ ਖੜ੍ਹਾ ਸੀਉਹ ਸਾਨੂੰ ਸਾਰੇ ਬੱਚਿਆਂ ਨੂੰ ਜਾਣਦਾ ਸੀਉਹ ਇਹ ਵੀ ਜਾਣਦਾ ਸੀ ਕਿ ਕਿਹੜਾ ਬੱਚਾ ਪਿੰਡ ਦੇ ਕਿਹੜੇ ਪਾਸੇ ਦਾ ਹੈ ਤੇ ਕਿਹੜੀ ਜਾਤ ਨਾਲ ਸੰਬੰਧ ਰੱਖਦਾ ਹੈਉਹ ਬੰਦਾ ਪਿੰਡ ਦੇ ਚੜ੍ਹਦੇ ਪਾਸੇ ਦੇ ਬੱਚਿਆਂ ਨੂੰ ਵੱਡੇ ਗੇਟ ਤੋਂ ਅੰਦਰ ਭੇਜਦਾ ਸੀ ਤੇ ਪਿੰਡ ਦੇ ਲਹਿੰਦੇ ਪਾਸੇ ਵਾਲੇ ਵਿਹੜੇ ਦੇ ਬੱਚਿਆਂ ਨੂੰ ਦੂਸਰੇ ਛੋਟੇ ਗੇਟ ਰਾਹੀ ਵੱਖਰੇ ਬੈਠਾ ਰਿਹਾ ਸੀਮੈਂ ਜਦੋਂ ਵੱਡੇ ਗੇਟ ਕੋਲੋਂ ਲੰਘ ਕੇ ਅੰਦਰ ਗਿਆ ਤਾਂ ਦੇਖਿਆ ਕਿ ਸਾਰੇ ਲੋਕ ਅੰਦਰ ਇੱਕ ਥੜ੍ਹੇ ਉੱਪਰ ਬੈਠੇ ਸਾਧੂ ਨੂੰ ਲੰਮੇ ਪੈ ਕੇ ਮੱਥਾ ਟੇਕ ਰਹੇ ਸਨਮੈਂ ਲੰਮਾ ਨਾ ਪਿਆ ਸਗੋਂ ਜਿਵੇਂ ਆਮ ਝੁਕ ਕੇ ਮੱਥਾ ਟੇਕੀਦਾ ਉਸੇ ਤਰ੍ਹਾਂ ਮੱਥਾ ਟੇਕਣ ਲੱਗਾ ਤਾਂ ਕਿਸੇ ਨੇ ਮੇਰੀ ਪਿੱਠ ’ਤੇ ਜ਼ੋਰ ਨਾਲ ਡੰਡਾ ਮਾਰਿਆ। ਮੇਰੀਆਂ ਲੇਰਾਂ ਨਿਕਲ ਗਈਆਂਮੈਂ ਰੋਂਦਾ ਰੋਂਦਾ ਬਾਹਰ ਨਿਕਲ ਆਇਆਸ਼ਾਇਦ ਉੱਥੇ ਮੱਥਾ ਟੇਕਣ ਦਾ ਕੋਈ ਹੋਰ ਤਰੀਕਾ ਸੀ ਜਿਸ ਵਿੱਚ ਮੈਥੋਂ ਗਲਤੀ ਹੋ ਗਈ ਸੀਲੰਗਰ ਵਿੱਚ ਮੈਨੂੰ ਕੋਈ ਦਿਲਚਸ਼ਪੀ ਨਾ ਰਹੀਪਰ ਫਿਰ ਵੀ ਮੇਰੇ ਨਾਲਦਿਆਂ ਨੇ ਮੈਨੂੰ ਪੰਗਤ ਵਿੱਚ ਬਿਠਾ ਲਿਆ

ਮੈਂ ਸਾਹਮਣੇ ਵੇਖਿਆ ਕਿ ਸਾਡੇ ਨਾਲ ਪੜ੍ਹਦੇ ਹੋਰ ਬੱਚੇ ਵੱਖਰੇ ਦੂਰ ਵੱਖਰੀ ਪੰਗਤ ਵਿੱਚ ਬਿਠਾਏ ਹੋਏ ਸਨਆਦਿਧਰਮੀਆਂ ਦੇ ਬੱਚੇ ਸਾਰੇ ਛੋਟੀ ਜਿਹੀ ਕੰਧ ਦੇ ਪਰਲੇ ਪਾਸੇ ਲੰਗਰ ਛਕ ਰਹੇ ਸਨ, ਬਾਕੀ ਪਿੰਡ ਦੀਆਂ ਸਾਰੀਆਂ ਜਾਤਾਂ ਦੇ ਬੱਚੇ ਇੱਧਰ ਬੈਠੇ ਸਨਮੈਂ ਇਹ ਵੀ ਦੇਖਿਆ ਕਿ ਉਹਨਾਂ ਨੂੰ ਲੰਗਰ ਉਹਨਾਂ ਦੇ ਚਾਚੇ ਤਾਏ ਹੀ ਛਕਾ ਰਹੇ ਸਨ ਤੇ ਉਹਨਾਂ ਲਈ ਲੰਗਰ ਬਣਦਾ ਵੀ ਵੱਖਰਾ ਹੀ ਸੀਕੰਧ ਤੋਂ ਪਰਲੇ ਪਾਸਿਓਂ ਆਪਣੇ ਜਮਾਤੀ ਅਤੇ ਆਪਣੇ ਮਿੱਤਰ ਮਿੰਦੇ ਨੂੰ ਮੈਂ ਹੱਥ ਦੇ ਇਸ਼ਾਰੇ ਨਾਲ ਆਪਣੇ ਵਲ ਬੁਲਾਉਣ ਦੀ ਦੂਸਰੀ ਗਲਤੀ ਕਰ ਲਈ ਕਿਉਂਕਿ ਜਮਾਤ ਵਿੱਚ ਉਹ ਮੇਰੇ ਨਾਲ ਤੱਪੜ ’ਤੇ ਬੈਠਦਾ ਸੀ ਉਸਨੇ ਸਾਡੇ ਵਾਲੀ ਪੰਗਤ ਵਿੱਚ ਮੇਰੇ ਕੋਲ ਬੈਠਣ ਦੀ ਜ਼ਿਦ ਕੀਤੀ ਤਾਂ ਉਹਦੇ ਵੀ ਪਿੱਠ ’ਤੇ ਡੰਡਾ ਪੈ ਗਿਆ

ਮੈਂ ਸਾਰੀ ਵਾਟ ਆਪਣੇ ਘਰ ਤਕ ਉਸ ਡੇਰੇ ਨੂੰ ਬੁਰਾ ਭਲਾ ਬੋਲਦਾ ਘਰ ਪਹੁੰਚਿਆ ਅਤੇ ਉਸ ਦਿਨ ਤੋਂ ਅੱਜ ਤਕ ਮੈਂ ਉਸ ਜਗ੍ਹਾ ਕੋਲੋਂ ਲੰਘਣ ਵੇਲੇ ਮੂੰਹ ਦੂਸਰੇ ਪਾਸੇ ਕਰ ਲੈਂਦਾ ਹਾਂਮੇਰੀ ਪਿੱਠ ’ਤੇ ਵੱਜੇ ਡੰਡੇ ਦੀ ਲਾਸ ਅੱਜ ਤਕ ਮੇਰੇ ਮਨ ਮਸਤਕ ਤੋਂ ਮਿਟ ਨਹੀਂ ਸਕੀਮੇਰੇ ਅਤੇ ਮਿੰਦੇ ਵਿਚਕਾਰ ਉੱਸਰੀ ਉਹ ਛੋਟੀ ਜਿਹੀ ਕੰਧ ਹਮੇਸ਼ਾ ਢਾਹੁਣ ਦੀ ਕੋਸ਼ਿਸ਼ ਕਰਦਾ ਹਾਂਮੇਰੇ ਬਾਲ ਮਨ ’ਤੇ ਪਈਆਂ ਝਰੀਟਾਂ ਅਤੇ ਉਹੀ ਕੰਧ ਮੈਨੂੰ ਹੁਣ ਵੀ ਅਜਿਹੇ ਧਾਰਮਿਕ ਸਥਾਨਾਂ ਦੇ ਅੰਦਰ ਜਾਣ ਤੋਂ ਹੋੜਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਰਵਿੰਦਰ ਚੋਟ

ਰਵਿੰਦਰ ਚੋਟ

Phagwara, Punjab, India.
Phone: (91 - 98726 - 73703)
Email: (chotravinder@gmail.com)

More articles from this author