PrabhjotKDhillon7ਬਿਰਧ ਆਸ਼ਰਮਾਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਸਮਾਜ ਦਾ ਅਸਲੀ ਚਿਹਰਾ ...
(10 ਮਈ 2026)


ਰੱਬ ਹਰ ਥਾਂ ਨਹੀਂ ਪਹੁੰਚ ਸਕਦਾ ਸੀ ਇਸ ਕਰਕੇ ਉਸਨੇ ਮਾਂ ਬਣਾਈ
ਮਾਂਵਾਂ ਵਿੱਚ ਸਹਿਣਸ਼ੀਲਤਾ ਅਤੇ ਕੁਰਬਾਨੀ ਦਾ ਜਜ਼ਬਾ ਹੁੰਦਾ ਹੈ ਕੁਝ ਦਹਾਕੇ ਪਹਿਲਾਂ ਤਕ ਮਾਪਿਆ ਕੋਲ ਬਹੁਤ ਸਾਧਨ ਨਹੀਂ ਸਨ ਪਰ ਮਾਪੇ ਪੰਜ ਛੇ ਬੱਚੇ ਪਾਲਦੇ ਸਨਅਸਲ ਵਿੱਚ ਮਾਂਵਾਂ ਦਾ ਰਿਸ਼ਤਾ ਆਪਣੀ ਔਲਾਦ ਨਾਲ ਗਰਭ ਠਹਿਰਣ ਤੋਂ ਬਣ ਜਾਂਦਾ ਹੈਮਾਂ ਜੋ ਕੁਝ ਵੀ ਖਾਂਦੀ ਹੈ, ਬੱਚੇ ਨੂੰ ਉਸ ਵਿੱਚੋਂ ਹੀ ਖੁਰਾਕ ਮਿਲਦੀ ਹੈਕੁਦਰਤ ਨੇ ਮਾਂ ਨੂੰ ਅਜਿਹਾ ਦੁੱਧ ਪਿਲਾਉਣ ਦਾ ਤੋਹਫਾ ਨਿਵਾਜਿਆ, ਜਿਸਨੂੰ ਗਰਮ ਠੰਢਾ ਕਰਨ ਦੀ ਜ਼ਰੂਰਤ ਹੀ ਨਹੀਂਜਿਹੜੇ ਮਾਪੇ ਇਸ ਵੇਲੇ ਘਰਾਂ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ, ਉਨ੍ਹਾਂ ਨੇ ਹਕੀਕਤ ਵਿੱਚ ਰਾਤਾਂ ਕੱਟ ਕੱਟ ਕੇ ਬੱਚੇ ਪਾਲੇ ਹਨ, ਗਿੱਲੇ ਵਿੱਚ ਸੌਂ ਕੇ ਸੱਚੀਂ ਬੱਚਿਆਂ ਨੂੰ ਸੁੱਕੇ ਵਿੱਚ ਪਾਇਆ ਹੈਇਹ ਸਾਰਾ ਕੁਝ ਕਰਦਿਆਂ ਨੀਂਦ ਹੀ ਪੂਰੀ ਨਹੀਂ ਸੀ ਹੁੰਦੀ

ਅਜੋਕੇ ਵਕਤ ਵਿੱਚ ਨੌਜਵਾਨ ਪੀੜ੍ਹੀ ਮਾਪਿਆਂ ਨੂੰ ਬੋਝ ਸਮਝਣ ਲੱਗ ਗਈ ਹੈਮਾਪੇ ਹਜ਼ਾਰਾਂ ਵਿੱਚ ਕਮਾਕੇ ਲੱਖਾਂ ਰੁਪਏ ਔਲਾਦ ’ਤੇ ਖਰਚ ਕਰ ਦਿੰਦੇ ਹਨ ਪਰ ਔਲਾਦ ਲੱਖਾਂ ਕਮਾਕੇ ਸੌ ਖਰਚਣ ਸਮੇਂ ਵੀ ਔਖ ਮਹਿਸੂਸ ਕਰਦੀ ਹੈਕਈਆਂ ਨੂੰ ਤਾਂ ਇਹ ਲਗਦਾ ਹੈ ਕਿ ਮਾਂ-ਪਿਓ ਸਾਡੀ ਜ਼ਿੰਮੇਵਾਰੀ ਹੀ ਨਹੀਂ ਹੈਸਾਨੂੰ ਇਨ੍ਹਾਂ ਨੇ ਪੈਦਾ ਕੀਤਾ ਹੈ ਇਸ ਕਰਕੇ ਸਾਡੇ ਲਈ ਜੋ ਵੀ ਕੀਤਾ ਅਤੇ ਜੋ ਸਾਨੂੰ ਚਾਹੀਦਾ ਹੈ, ਮਾਪਿਆ ਦਾ ਦੇਣਾ ਫਰਜ਼ ਹੈਕਈ ਵਾਰ ਮਾਪੇ ਔਖੇ ਹੋਕੇ ਆਪਣੇ ਪੁੱਤ ਨੂੰ ਵਧੀਆ ਸਿੱਖਿਆ ਦਿੰਦੇ ਹਨ ਕਿ ਉਨ੍ਹਾਂ ਦਾ ਬੁਢਾਪਾ ਸੌਖਾ ਨਿਕਲ ਜਾਵੇਗਾਪਰ ਹੁੰਦਾ ਵਧੇਰੇ ਕਰਕੇ ਉਸਦੇ ਉਲਟ ਹੈਔਲਾਦ ਕੋਲੋਂ ਮਾਪਿਆ ਨੂੰ ਮੰਗਣਾ ਬਹੁਤ ਔਖਾ ਲਗਦਾ ਹੈ ਪਰ ਕਈ ਵਾਰ ਮਾਪੇ ਆਪਣੇ ਬੁਢਾਪੇ ਲਈ ਬੱਚਤ ਹੀ ਨਹੀਂ ਕਰ ਸਕਦੇਜੋ ਕਮਾਉਂਦੇ ਹਨ ਔਲਾਦ ’ਤੇ ਖਰਚ ਕਰ ਦਿੰਦੇ ਹਨ ਜਾਂ ਬੁਢਾਪੇ ਲਈ ਛੱਤ ਦਾ ਪ੍ਰਬੰਧ ਕਰਦੇ ਹਨਅਜਿਹੇ ਵਿੱਚ ਬੁਢਾਪਾ ਕੱਟਣਾ ਬਹੁਤ ਔਖਾ ਹੋ ਜਾਂਦਾ ਹੈਪੁੱਤ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਮੇਰੇ ਮਾਪਿਆਂ ਨੂੰ ਖਰਚ ਲਈ ਪੈਸੇ ਦੇਣਾ ਮੇਰਾ ਫਰਜ਼ ਹੈਇਹ ਵੀ ਕੌੜਾ ਸੱਚ ਹੈ ਕਿ ਕਈ ਵਾਰ ਔਲਾਦ ਮਾਪਿਆਂ ਦਾ ਬਣਾਇਆ ਘਰ ਵੀ ਵਿਕਵਾ ਦਿੰਦੀ ਹੈ ਅਤੇ ਜੋ ਮੁੜਕੇ ਮਾਪਿਆਂ ਦੀ ਹਾਲਤ ਹੁੰਦੀ ਹੈ, ਉਹ ਬੇਹੱਦ ਤਰਸਯੋਗ ਹੁੰਦੀ ਹੈ

ਮਾਪਿਆਂ ਦਾ ਘਰਾਂ ਵਿੱਚ ਤੁਰਨਾ ਫਿਰਨਾ, ਬੋਲਣਾ ਜਾਂ ਕੁਝ ਜ਼ਰੂਰਤ ਦੱਸਣਾ ਨੂੰਹਾਂ ਪੁੱਤਾਂ ਨੂੰ ਹਜ਼ਮ ਨਹੀਂ ਹੁੰਦਾਨੂੰਹਾਂ ਨੂੰ ਮਾਪਿਆਂ ਦੀ ਬਣਾਈ ਜਾਇਦਾਦ ਚਾਹੀਦੀ ਹੈਪਤੀ ਦੀ ਕਮਾਈ ’ਤੇ ਸਿਰਫ ਉਸਦਾ ਹੱਕ ਹੈ, ਨੂੰਹ ਸੱਸ ਪਹੁਰੇ ਨੂੰ ਦੱਸਦੀ ਹੈਜੇਕਰ ਪੁੱਤ ਮਾਪਿਆਂ ਨੂੰ ਸਹੀ ਤਰੀਕੇ ਨਾਲ ਬੁਲਾਵੇ, ਉਨ੍ਹਾਂ ਦੀ ਦੇਖਭਾਲ ਕਰੇ, ਬੋਝ ਨਾ ਸਮਝੇ ਅਤੇ ਮਾਣ ਸਤਿਕਾਰ ਦੇਵੇ ਤਾਂ ਮਾਪਿਆ ਦਾ ਬੁਢਾਪਾ ਕੁਝ ਸੌਖਾ ਹੋ ਜਾਂਦਾ ਹੈਪਰ ਜਦੋਂ ਪੁੱਤ ਹੀ ਆਪਣੀ ਪਤਨੀ ਸਾਹਮਣੇ ਮਾਪਿਆ ਨੂੰ ਬੇਇੱਜ਼ਤ ਕਰੇ, ਬੋਝ ਸਮਝੇ ਤਾਂ ਮਾਪਿਆਂ ਦਾ ਬੁਢਾਪਾ ਬਹੁਤ ਔਖਾ ਹੋ ਜਾਂਦਾ ਹੈਸੋਸ਼ਲ ਮੀਡੀਆ ’ਤੇ ਬਹੁਤ ਸਾਰੀਆਂ ਲਘੂ ਫਿਲਮਾਂ ਦੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਮਾਪਿਆ ਨਾਲ ਹੋ ਰਹੀਆਂ ਜ਼ਿਆਦਤੀਆਂ ਵਿਖਾਈਆਂ ਗਈਆਂ ਹਨਇੰਜ ਹੀ ਬਹੁਤ ਸਾਰੀਆਂ ਖਬਰਾਂ ਦੇਖਣ ਅਤੇ ਪੜ੍ਹਨ ਨੂੰ ਮਿਲ ਜਾਂਦੀਆਂ ਹਨ ਜਿਨ੍ਹਾਂ ਵਿੱਚ ਮਾਪਿਆਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਾਂ ਧੋਖੇ ਨਾਲ ਜਾਂ ਤੰਗ ਪਰੇਸ਼ਾਨ ਕਰਕੇ ਜਾਇਦਾਦ ਲੈਕੇ ਘਰਾਂ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ

ਜਦੋਂ ਪੁੱਤ ਕਮਾਉਣ ਲੱਗ ਜਾਂਦੇ ਹਨ ਜਾਂ ਵੱਡੇ ਅਹੁਦੇ ’ਤੇ ਲੱਗ ਜਾਂਦੇ ਹਨ ਤਾਂ ਘੱਟ ਪੜ੍ਹੇ ਲਿਖੇ ਮਾਪੇ ਤਾਂ ਛੱਡੋ ਪੜ੍ਹੇ ਲਿਖੇ ਮਾਪੇ ਵੀ ਉਨ੍ਹਾਂ ਨੂੰ ਆਪਣੇ ਮੇਚ ਦੇ ਜਾਂ ਸਤਰ ਦੇ ਨਹੀਂ ਲਗਦੇਜਿਹੜਾ ਬਾਪ ਬਜ਼ਾਰ ਵਿੱਚੋਂ ਸਸਤੇ ਕੱਪੜੇ ਅਤੇ ਜੁੱਤੀਆਂ ਆਪਣੇ ਲਈ ਖਰੀਦਕੇ, ਪੈਸੇ ਬਚਾ ਕੇ ਆਪਣੇ ਪੁੱਤ ਦੀਆਂ ਖਾਹਿਸ਼ਾਂ ਪੂਰੀ ਕਰਦਾ ਰਿਹਾ, ਅੱਜ ਉਹ ਬਾਪ ਪੁੱਤ ਨੂੰ ਬੇਅਕਲ ਅਤੇ ਮੂਰਖ ਲਗਦਾ ਹੈਇਹ ਸੱਚ ਹੈ ਕਿ ਔਖੇ ਹੋਕੇ ਸਿਰਫ ਮਾਪੇ ਹੀ ਔਲਾਦ ’ਤੇ ਪੈਸੇ ਖਰਚ ਸਕਦੇ ਹਨਖੁਰਾਕ ਵਿੱਚ ਦੁੱਧ, ਘਿਓ, ਫਲ ਫਰੂਟ ਅਤੇ ਹੋਰ ਜੋ ਵੀ ਔਲਾਦ ਨੂੰ ਪਸੰਦ ਹੈ, ਮਾਪੇ ਹੀ ਲਿਆ ਕੇ ਦੇ ਸਕਦੇ ਹਨਜਦੋਂ ਪੁੱਤ ਕਮਾਉਣ ਲੱਗ ਜਾਵੇ ਤਾਂ ਨੂੰਹਾਂ ਪੁੱਤਾਂ ਨੂੰ ਮਾਪਿਆਂ ਨੂੰ ਰੋਟੀ ਦੇਣੀ ਵੀ ਔਖੀ ਲੱਗਣ ਲੱਗ ਜਾਂਦੀ ਹੈਮਾਪਿਆਂ ਦਾ ਘਰ ਵਿੱਚ ਤੁਰਨਾ ਫਿਰਨਾ ਨੂੰਹਾਂ ਪੁੱਤਾਂ ਨੂੰ ਤੰਗ ਕਰਦਾ ਹੈਪਰ ਪੁੱਤ ਨੇ ਕਦੇ ਨਹੀਂ ਸੋਚਿਆ ਕਿ ਮਾਂ ਨੇ ਰਾਤਾਂ ਜਾਗਕੇ ਪਾਲਿਆ ਹੈ

ਸਮਾਜ ਦੇ ਬਦਲਦੇ ਅਤੇ ਵਿਗੜਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਹੁਣ ਮਾਪਿਆਂ ਨੇ ਵੀ ਆਪਣੇ-ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈਸਿਆਣਪ ਤਾਂ ਇਸ ਵਿੱਚ ਹੀ ਹੈ ਕਿ ਦੇਖਕੇ ਸਬਕ ਲੈ ਲਿਆ ਜਾਵੇਜੇਕਰ ਥੋੜ੍ਹਾ ਬਹੁਤ ਪੈਸਾ ਬਚਾ ਕੇ ਰੱਖਿਆ ਹੈ ਤਾਂ ਉਸਨੂੰ ਆਪਣੇ ਖਰਚ ਤੋਰਨ ਲਈ ਵਰਤੋਜੇਕਰ ਜਾਇਦਾਦ ਹੈ ਤਾਂ ਜਿਊਂਦੇ ਜੀਅ ਔਲਾਦ ਨੂੰ ਸਾਰਾ ਕੁਝ ਨਾ ਦਿਓਜੇਕਰ ਔਲਾਦ ਪੈਸੇ ਅਤੇ ਜਾਇਦਾਦ ਲਈ ਬਹੁਤ ਤਰਲੋਮੱਛੀ ਹੋ ਰਹੀ ਹੋਵੇ ਤਾਂ ਆਪਣੇ-ਆਪ ਨੂੰ ਮਜ਼ਬੂਤ ਕਰ ਲਵੋਇਕੱਲੇ ਰਹਿਣ ਦੀ ਨੌਬਤ ਆਵੇ ਤਾਂ ਕਦਮ ਚੁੱਕਣ ਵਿੱਚ ਹਰਜ਼ ਵੀ ਕੋਈ ਨਹੀਂਜਦੋਂ ਔਲਾਦ ਘਰ ਵਿੱਚ ਬੋਝ ਸਮਝਣ ਲੱਗ ਜਾਵੇ ਤਾਂ ਉਸਨੂੰ ਸਹਿਣ ਕਰਨਾ ਬਹੁਤ ਔਖਾ ਹੁੰਦਾ ਹੈਬਿਰਧ ਆਸ਼ਰਮਾਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਸਮਾਜ ਦਾ ਅਸਲੀ ਚਿਹਰਾ ਵਿਖਾ ਰਹੀ ਹੈਮਾਪਿਆਂ ਦੇ ਸਿਰਫ ਫਰਜ਼ ਹੀ ਨਹੀਂ ਉਨ੍ਹਾਂ ਦੇ ਹੱਕ ਵੀ ਹਨਜਿਹੜੇ ਪੁੱਤ ਕਮਾਉਣ ਲੱਗੇ ਹਨ, ਉਸ ਪਿੱਛੇ ਮਾਪਿਆਂ ਦੀ ਤਪੱਸਿਆ ਹੀ ਕਹੀ ਜਾ ਸਕਦੀ ਹੈਮਾਪਿਆਂ ਨੂੰ ਬੋਝ ਸਮਝਣ ਵਾਲੀ ਔਲਾਦ ਭੁੱਲ ਜਾਂਦੀ ਹੈ ਕਿ ਮਾਪਿਆਂ ਕਰਕੇ ਉਹ ਇਸ ਦੁਨੀਆ ਵਿੱਚ ਆਏ ਅਤੇ ਕਮਾਉਣ ਲੱਗੇ ਹਨਜੇਕਰ ਉਹ ਵੀ ਔਲਾਦ ਨੂੰ ਬੋਝ ਸਮਝਕੇ ਕੁਝ ਵੀ ਨਾ ਕਰਦੇ ਤਾਂ ਸਥਿਤੀ ਕੁਝ ਹੋਰ ਹੀ ਹੁੰਦੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author