RajPartapSingh7ਪਾਰਲੀਮੈਂਟ ਨੂੰ ਇੱਕ ਸਦਨੀ ਕਰੋ। ਇਸ ਨਾਲ ਖਰਚੇ ਘਟਣਗੇ ਅਤੇ ਪ੍ਰਤੀਨਿਧਤਾ ...
(29 ਅਪਰੈਲ 2026)


ਜਮਹੂਰੀ ਤੰਤਰ ਪ੍ਰਣਾਲੀ ਵਿੱਚ ਆਮ ਤੌਰ ’ਤੇ ਨੇਪਰੇ ਚੜ੍ਹੀਆਂ ਚੋਣਾਂ ਦੌਰਾਨ
ਜੇਕਰ ਵੋਟ ਫੀਸਦੀ ਵਿੱਚ ਭਰਪੂਰ ਵਾਧਾ ਹੋਵੇ ਤਾਂ ਇਹ ਵਾਧਾ ਸੱਤਾਧਾਰੀ ਧਿਰ ਲਈ ਹਮੇਸ਼ਾ ਭਾਰੀ ਰਹਿੰਦਾ ਹੈਅਜੋਕੇ ਦੌਰ ਵਿੱਚ ਬੰਗਾਲ ਅਤੇ ਹੰਗਰੀ ਦੀ ਸਿਆਸਤ ਬਹੁਤ ਹੱਦ ਤਕ ਆਪਸ ਵਿੱਚ ਮੇਲ ਖਾਂਦੀ ਹੈਹੰਗਰੀ ਦਾ ਤਾਨਾਸ਼ਾਹ ਵਿਕਟਰ ਔਰਬਨ ਹੰਗਰੀ ਦੀਆਂ ਆਮ ਚੋਣਾਂ ਵਿੱਚ ਮੂਧੇ ਮੂੰਹ ਡਿਗਿਆ ਹੈ ਲਗਭਗ 16 ਵਰ੍ਹੇ ਪੁਰਾਣੇ ਤਾਨਾਸ਼ਾਹੀ ਰਾਵਣ ਰਾਜ ਦਾ ਖਾਤਮਾ ਹੋਇਆ ਹੈਹੰਗਰੀ ਦਾ ਨਵਾਂ ਉੱਭਰਿਆ ਪ੍ਰਧਾਨ ਮੰਤਰੀ ਪੀਟਰ ਮਾਗਯਾਰ ਅਸਲ ਵਿੱਚ ਵਿਕਟਰ ਔਰਬਨ ਦੀ ‘ਸੱਜੇ ਪੱਖੀ’ ਚਮੜੀ ਦਾ ਹੀ ‘ਪਿੱਸੂ’ ਹੈ ਅਤੇ ਵੱਡੀ ਦੇਹ ਸੁੱਟਣ ਵਿੱਚ ਸਫਲ ਰਿਹਾ ਹੈ

ਬੰਗਾਲ ਵਿਚਲਾ ਭਾਜਪਾ ਦਾ ਨੇਤਾ ਸੁਬੇਂਦੂ ਅਧਿਕਾਰੀ ਵੀ ਤ੍ਰਿਣਾਮੂਲ ਕਾਂਗਰਸ ਦੀ ਚੀਫ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮਮਤਾ ਉੱਤੇ ਪਲਿਆ-ਫੈਲਿਆ ਹੈ ਅਤੇ ਪਿਛਲੇ ਛੇ ਸਾਲਾਂ ਤੋਂ ਬੰਗਾਲ ਦੀ ਤੰਤਰ ਪ੍ਰਣਾਲੀ ਬਦਲਣ ਲਈ ਤਰਲੋਮੱਛੀ ਹੋਇਆ ਫਿਰਦਾ ਹੈਇਹ ਨੇਤਾ ਭਾਜਪਾ ਦੀ ਕੇਂਦਰੀ ਸਰਕਾਰ ਦੀਆਂ ‘ਅੱਖਾਂ ਦਾ ਤਾਰਾ’ ਹੈਇਸਨੇ ਕਈ ਵਾਰ ਆਪਣੇ ਸਿਆਸੀ ਆਕਾ ਬਦਲੇ ਹਨਕੀ ਇਸ ਵਾਰ ਕੋਈ ਨਵਾਂ ਚਮਤਕਾਰ ਹੋਵੇਗਾ? ਇਹ ਤਾਂ ਸਮਾਂ ਹੀ ਦੱਸੇਗਾ!

ਆਲਮੀ ਅਤੇ ਕੌਮੀ ਪੱਧਰ ’ਤੇ ਇਸ ਵਰ੍ਹੇ ਦੀ ਸ਼ੁਰੂਆਤ ਕੁਝ ਅਸਾਵੀਂ ਰਹੀ ਹੈਸਿਆਸੀ ’ਤੇ ਭੂ-ਰਾਜਨੀਤਿਕ ਹਾਲਾਤ ਵਿੱਚ ਹੋਏ ਬਦਲਾਓ ਚਿੰਤਾਜਨਕ ਵੀ ਹਨ ਤੇ ਬਰਾਬਰ ਦੇ ਦਿਲਚਸਪ ਵੀਬੰਗਾਲ ਵਰਗਾ ਸੂਬਾ ਇਸ ਤੋਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਦਾਇਹ ਸੂਬਾ ਰਾਜਨੀਤਿਕ ਪੱਖ ਤੋਂ ਜਾਗਰੂਕ ਹੈ ਤੇ ਨਵੇਂ ਪ੍ਰਯੋਗਾਂ ਲਈ ਹਮੇਸ਼ਾ ਤਿਆਰ ਬਰ ਤਿਆਰ ਵੀ ਰਹਿੰਦਾ ਹੈਇਸਦੇ ਬੁੱਧੀਜੀਵੀ ਲੋਕਾਂ ਦਾ ਤਬਕਾ ਭਾਵੇਂ ਰਾਇ ਬਦਲਦਿਆਂ ਆਮ ਨਾਲੋਂ ਜ਼ਿਆਦਾ ਸਮਾਂ ਲੈਂਦਾ ਹੈ

ਜਮਹੂਰੀ ਤਾਨਾਸ਼ਾਹੀਆਂ ਦਾ ਪਸਾਰਾ ਇੱਕ ਸਿਲਸਿਲੇ ਵਿੱਚ ਜੜੀ ਯੋਜਨਾਤਮਕ ਵਿਧੀ ਹੈ ਜਿਸ ਤੋਂ ਬਚਣਾ ਔਖਾ ਹੈਲੋਕਾਂ ਵਿੱਚ ਹਰਮਨ ਪਿਆਰਾ ਨੇਤਾ ‘ਸਾਹਿਬ-ਏ-ਮਸਨਦ’ ਬਣਦਿਆਂ ਹੀ ਖੁਦ ਨੂੰ ਰੱਬ ਹੋਣ ਦਾ ਭਰਮ ਛੇਤੀ ਹੀ ਪਾਲ ਲੈਂਦਾ ਹੈ, ਤੇ ਤਰ੍ਹਾਂ-ਤਰ੍ਹਾਂ ਦੇ ਪਰਪੰਚਾਂ ਵਿੱਚ ਫਸ ਜਾਂਦਾ ਹੈ, ਅਤੇ ਲੋਕਾਂ ਪ੍ਰਤੀ ਆਪਣੀ ਜਵਾਬਦੇਹੀ ਤੋਂ ਦੌੜ ਜਾਂਦਾ ਹੈਇਹ ਸਾਹਿਬ-ਏ-ਮਸਨਦ ਤੰਤਰ ਨੂੰ ਆਪਣੀ ਮੁੱਠੀ ਵਿੱਚ ਰੱਖਣ ਦਾ ਯਤਨ ਕਰਦਾ ਹੈਕੰਟਰੋਲ ਮਿਲਦਿਆਂ ਹੀ ਸਿਸਟਮ ਨੂੰ ਬਦਲਦਾ ਹੈ ਅਤੇ ਫਿਰ ਆਪਣੀਆਂ ਸਿਆਸੀ ਹਸਰਤਾਂ ਨੂੰ ਪੂਰਿਆਂ ਕਰਨ ਲਈ ‘ਸਰਬੱਤ ਦੇ ਭਲੇ’ ਦਾ ਬਹਾਨਾ ਬਣਾ ਕੇ ਆਮ ਜਨਤਾ ’ਤੇ ਆਪਣੇ ਤੁਗ਼ਲਕੀ ਫੈਸਲੇ ਥੋਪਣ ਲੱਗ ਜਾਂਦਾ ਹੈਅਜਿਹਾ ਲੀਡਰ ਛੇਤੀ ਹੀ ਬੇਲਾਰੂਸ ਦੇ ਐਲੇਗ਼ਜ਼ੈਂਡਰ ਲੂਕਸਕੋ ਜਾਂ ਫਿਰ ਅਜ਼ਰਬਾਇਜਾਨ ਦੇ ਇਲਹਾਮ ਅਲਾਈਯੇਵ ਵਰਗਾ ਭੇੜੀਆ ਬਣ ਜਾਂਦਾ ਹੈਰੂਸ ਦੇ ਵਲਾਦੀਮੀਰ ਪੂਤਿਨ ਬਣਨ ਲਈ ਕਈ ਅਲੈਕਸੀ ਨੋਵਾਲੀਨੀ ਜੇਲ੍ਹਾਂ ਵਿੱਚ ਡੱਕ ਕੇ ਕਤਲ ਕਰਨੇ ਪੈਂਦੇ ਹਨ ਅਤੇ ਕਈ ਸਕਰੀਪਲ ਵਰਗੇ ਦੋ-ਮੂੰਹੇਂ ਏਜੰਟਾਂ ਦੇ ਸਰੀਰਾਂ ਵਿੱਚ ਜ਼ਹਿਰ ਦੀ ਸੂਈਆਂ-ਨੱਕੇ ਚੁਭੋਣੇ ਪੈਂਦੇ ਹਨ

ਲੋਕਤੰਤਰੀ ਪ੍ਰਣਾਲੀ ਵਿੱਚੋਂ ਉੱਭਰੇ ਤਾਨਾਸ਼ਾਹਾਂ ਨੂੰ ਜਰਨਾ ਔਖਾ ਹੋ ਜਾਂਦਾ ਹੈਇੱਕ ‘ਫੀਡਲ ਕੈਸਤਰੋ’ ਮਰਦਾ ਹੈ ਤਾਂ ਦੂਜਾ ਨਿਕੋਲਸ ਮਾਡੂਰੋ ਪੈਦਾ ਹੋ ਜਾਂਦਾ ਹੈਇੱਕ ਫਿਲੀਪੀਨੋ ਰੋਡਰੀਗੋ ਡੀਓਟਰੈੱਟ ਜਾਂਦਾ ਹੈ ਤਾਂ ਦੂਜਾ ਬੌਂਗ ਬੈਂਗ ਮਾਰਕੋਸ ਆ ਜਾਂਦਾ ਹੈਬਦਲਣ ਜਾਂ ਖੂੰਜੇ ਲਾਉਣ ਵਾਲਾ ਤੰਤਰੀ ਪ੍ਰਣਾਲੀ ਦੇ ਵਿੱਚੋਂ ਹੀ ਉੱਠਦਾ ਹੈ

ਅਸੀਮਤ ਸ਼ਕਤੀਆਂ ਵਾਲੇ ਹੁਕਮਰਾਨਾਂ ਦੀ ਵੀ ਕੋਈ ਕਮੀ ਨਹੀਂਸਾਊਦੀਆਂ ਦਾ ਜਾਅਲੀ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਤੁਰਕੀ ਵਿੱਚ ਜਮਾਲ ਕਸ਼ੋਗੀ ਨਾਂਅ ਦੇ ਪੱਤਰਕਾਰ ਨੂੰ ਬੇਰਹਿਮੀ ਨਾਲ ‘ਜ਼ਿਬ੍ਹਾ’ ਕਰਕੇ ਹੁਣ ਤਕ ਬਿਨਾਂ ਕਿਸੇ ਜਵਾਬਦੇਹੀ ਦੇ ਮਜ਼ੇ ਨਾਲ ਜੀਅ ਰਿਹਾ ਹੈਬਰੂਨਈ ਮੁਲਕ ਦਾ ਤਾਨਾਸ਼ਾਹ ਹਸਨਲ ਬੋਲਕੀਆਹ 5 ਹਜ਼ਾਰ ਕਰੋੜ ਅਮਰੀਕੀ ਡਾਲਰਾਂ ਦੀ ਮਾਲਕੀਅਤ ਮਾਣਦਿਆਂ, ਪਿਛਲੇ 59 ਸਾਲਾਂ ਤੋਂ ਲੁਧਿਆਣੇ ਸ਼ਹਿਰ ਦੇ ਖੇਤਰਫਲ ਦੇ ਬਰਾਬਰ ਦੇਸ਼ ’ਤੇ ਰਾਜ ਕਰ ਰਿਹਾ ਹੈਅਜਿਹੇ ਅਕਲੋਂ ਸੱਖਣੇ ਮਨਮਰਜ਼ੀ ਕਰਨ ਵਾਲਿਆਂ ਵਿੱਚ ਕੁਵੈਤ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਮੁਲਕ ਵੀ ਆਉਂਦੇ ਹਨਕਤਰ ਦਾ ਤਾਨਾਸ਼ਾਹ ਅਲ ਥਾਨੀ, ਜੋ ਕਿ 14 ਜਾਇਜ਼ ਬੱਚਿਆਂ ਦਾ ਪਿਓ ਹੈ, ਨੂੰ ਦੁਨੀਆਂ ਨੇ ਕਿਸੇ ਕਟਹਿਰੇ ਵਿੱਚ ਨਾ ਖੜ੍ਹਾ ਕੀਤਾ ਭਾਵੇਂ ਉਹ ਸਾਲ 2022 ਵਿੱਚ ਹੋਏ ਫੀਫਾ ਆਲਮੀ ਕੱਪ (ਫੁੱਟਬਾਲ) ਦੌਰਾਨ ਬਣੇ ਸਟੇਡੀਅਮਾਂ ਦੀਆਂ ਨੀਹਾਂ ਵਿੱਚ ਚਿਣੇ ਹਜ਼ਾਰਾਂ ਕਾਮਿਆਂ ਦੀ ਮੌਤ ਲਈ ਜ਼ਿੰਮੇਵਾਰ ਹੀ ਕਿਉਂ ਨਾ ਹੋਵੇ!

ਡੌਨਲਡ ਟਰੰਪ ਵਰਗੇ ਤਾਨਾਸ਼ਾਹ, ਜੋ ਕਿ ਲੋਕਤੰਤਰੀ ਪ੍ਰਣਾਲੀ ਵਿੱਚ ਛਲ ਕਰਦੇ ਹਨ, ਕੇਵਲ ਚਾਰ ਕੁ ਸਾਲਾਂ ਵਿੱਚ ਹੀ ਇਨਸਾਨੀਅਤ ਅਤੇ ਸਚਾਈ ਨੂੰ ਛਿੱਕੇ ਟੰਗ’ ਐਪਸਟੀਨ ਟਾਪੂ ਵਿੱਚ ਹੈਵਾਨੀਅਤ ਵਿੱਚ ਲਪੇਟੇ ਜਾਂਦੇ ਹਨਤਾਨਾਸ਼ਾਹਾਂ ਦੀ ਕੋਈ ਕਮੀ ਨਹੀਂਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੌਂਗ ਉਨ-2 ਨੇ ਤਾਂ ਆਪਣੇ ਦੇਸ਼ ਵਿੱਚ ਹੱਦ ਹੀ ਕਰ ਦਿੱਤੀ ਹੈਕੁਝ ਤਾਂ ਉਹ ਉਂਝ ਹੀ ਮਾੜਾ ਹੈ, ਤੇ ਬਾਕੀ ਕਸਰ ਪੱਛਮੀ ਮੀਡੀਏ ਨੇ ਉਸ ਨੂੰ ਰਾਖਸ਼ ਬਣਾ ਕੇ ਪੂਰੀ ਦੁਨੀਆਂ ਵਿੱਚ ਨਿਖੇਧਿਆ ਹੋਇਆਂ ਨੇ ਬ੍ਰਿਤਾਂਤ ਰਚੇ ਹਨ ਉਸਦੀ ਨਿਮਾਣੀ ਧੀ, ਕਿਮ ਜੂ ਐਈ ਨੂੰ ਉੱਭਰਦੇ ਤਾਨਾਸ਼ਾਹ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ

ਮੀਆਂਮਾਰ ਅਤੇ ਮਿਸਰ ਵਿੱਚ ਫੌਜੀ ਹੁਕਮਰਾਨ ਝੂਠੀ ਲੋਕਤੰਤਰੀ ਪ੍ਰਣਾਲੀ ਦੇ ਫਰਜ਼ੀਵਾੜੇ ਕਰਕੇ ਖੁਦ ਆਪ ਜਾਂ ਆਪਣੀ ਪਸੰਦ ਦੇ ਨਮੂਨੇ ਗੱਦੀ ’ਤੇ ਬਿਠਾ ਕੇ ਸੱਤਾ ਦਾ ਸੁਖ ਭੋਗਦੇ ਹਨਇਹ ਫਰਜ਼ੀਵਾੜੇ ਜ਼ਿਆਦਾਦੇਰ ਟਿਕਣ ਵਾਲੇ ਨਹੀਂ ਹਨਹੰਗਰੀ ਵਿੱਚ ਸਾਰੀ ਤੰਤਰੀ ਪ੍ਰਣਾਲੀ ਉੱਤੇ ਬੇਹਿਸਾਬਾ ਕੰਟਰੋਲ ਮਾਣਨ ਤੋਂ ਬਾਅਦ ਵੀ ਵਿਕਟਰ ਔਰਬਨ ਫਿਸਲਿਆਸ੍ਰੀਲੰਕਾ ਦੇ ਰਾਜਾਪਸਾ ਭਰਾ ਵੀ ‘ਲੋਕਤੰਤਰੀ ਤਾਨਾਸ਼ਾਹ’ ਸਨ, ਅਤੇ ਨਾਸਾਂ ਫੁੱਲਾ ਕੇ ਭੌਂਕਦੇ ਸਨਇਹ ਵੀ ਮੂਧੇ ਮੂੰਹ ਡਿਗੇਬੰਗਲਾਦੇਸ਼ ਦੀ ਸਾਬਕਾ ਸਦਰ ਬੇਗ਼ਮ ਸ਼ੇਖ ਹਸੀਨਾ ਨੇ ਤਾਂ ਲੋਕਤੰਤਰ ਪ੍ਰਣਾਲੀ ਨੂੰ ਸਿਲਸਿਲੇਵਾਰ ਤਰੀਕੇ ਨਾਲ ਕਾਬੂ ਵਿੱਚ ਕੀਤਾ ਤੇ ਸਾਰੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਤੁੰਨ ਦਿੱਤਾਜਦੋਂ ਇਸ ਖਾਤੂਨ ਦੇ ਜ਼ੁਲਮਾਂ ਦੀ ਅੱਤ ਹੋ ਗਈ ਤਾਂ ਆਪਣੇ ਦੇਸ਼ ਤੋਂ ਦੌੜ ਕੇ ਭਾਰਤ ਵਿੱਚ ਪਨਾਹ ਲੈਣੀ ਪਈਭਾਰਤ ਨੇ ਉਸ ਨੂੰ ਸਿਰਫ ਛੱਤ ਹੀ ਮੁਹਈਆ ਕਰਵਾਈ ਹੈ, ਕੋਈ ਸਿਆਸੀ ਸ਼ਰਣ ਨਹੀਂ ਦਿੱਤੀਨਵਾਂ ਐਲਾਨਿਆ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ, ਕੁਝ ਕੁ ਮਹੀਨੇ ਪਹਿਲਾਂ ਇੰਗਲੈਂਡ ਵਿੱਚ ਲੁਕਦਾ ਫਿਰਦਾ ਸੀਹੁਣ ਨਵੇਂ ਭੂ-ਰਾਜਨੀਤਿਕ ਸਮੀਕਰਣ ਰਚਦਾ ਫਿਰਦਾ ਹੈ ਨਿਪਾਲ ਵਿੱਚ ਬਲੇਂਦਰ ਸ਼ਾਹ ਗੀਤ-ਸੰਗੀਤ ਦੇ ਸਹਾਰੇ ਗੱਦੀ ਤੇ’ ਬੈਠਾ ਹੈ ਇਸਦੇ ਹੁਣ ਤਕ ਜਾਰੀ ਕੀਤੇ ਸ਼ਾਹੀ ਫਰਮਾਨ ਜਨ ਹਿਤੈਸ਼ੀ ਹਨਇਹ ਸੋਹਣਾ-ਸੁਨੱਖਾ ਪ੍ਰਧਾਨ ਮੰਤਰੀ ਕਦੋਂ ਸਾਬਕਾ ਪ੍ਰਧਾਨ ਮੰਤਰੀ ਖੜਗਾ ਪ੍ਰਸਾਦ ਸ਼ਰਮਾ ਓਲੀ ਅਤੇ ਪੁਸ਼ਪ ਕੁਮਾਰ ਦਹਿਲ ਪ੍ਰਚੰਡਾ ਵਰਗਾ ਖੋਤਾ ਬਣ ਜਾਵਗਾ, ਇਹ ਤਾਂ ਵਕਤ ਹੀ ਦੱਸੇਗਾ

ਭਾਰਤ ਦੀ ਲੋਕ ਤੰਤਰੀ ਪ੍ਰਣਾਲੀ ਵੀ ਕੋਈ ਲਾਜਵਾਬ ਨਜ਼ਰ ਨਹੀਂ ਆਉਂਦੀਚੋਣ ਤੰਤਰ ਬੇਹੱਦ ਮਹਿੰਗਾ ਹੋ ਗਿਆ ਹੈਸ਼ਮੂਲੀਅਤ ਕਰਨ ਵਾਲੇ ਲੋਕਾਂ ਕੋਲ ਜ਼ਿਆਦਾ ਵਖਰੇਵਾਂ ਨਹੀਂਸਰਕਾਰੀ ਤੰਤਰ ਇੱਕਪਾਸੜ ਹੋ ਬੇਅਸਰ ਹੁੰਦਾ ਪ੍ਰਤੀਤ ਹੋ ਰਿਹਾ ਹੈਜਵਾਬਦੇਹੀਆਂ ਇੱਕ ਤਰਫ਼ਾ ਹਨਕੋਈ ਠੰਢੀ ਹਵਾ ਦਾ ਬੁੱਲਾ ਨਹੀਂ ਚੱਲ ਰਿਹਾਕਾਰਨ ਇਹ ਹੈ ਕਿ ਸ਼ਾਇਦ ਅਸੀਂ ਸੋਚਦੇ ਹਾਂ ਕਿ ਕੋਈ ਹੋਰ ਪਹਿਲ ਕਰੇਭਗਤ ਸਿੰਘ ਜੇ ਗੁਆਂਢ ਵਿੱਚ ਜੰਮੇ ਤਾਂ ਅਸੀਂ ਵਾਹ-ਵਾਹ ਕਰੀਏਹਰੇਕ ਸੂਝਵਾਨ ਬੰਦਾ ਦਾਇਰੇ ਵਿੱਚ ਰਹਿ ਕੇ ਹੀ ਬੋਲਦਾ ਜਾਂ ਲਿਖਦਾ ਹੈਜਰਮਨ ਪਾਦਰੀ ਮਾਰਟਿਨ ਨਾਈਮੌਲਰ ਲਿਖ ਗਿਆ ਹੈ ਕਿ ਮੈਂ ਕਿਸੇ ਲਈ ਨਹੀਂ ਬੋਲਿਆ ਤੇ ਜਦੋਂ ਮੈਨੂੰ ਫੜਨ ਲਈ ਆਏ ਤਾਂ ਬੋਲਣ ਵਾਲਾ ਕੋਈ ਰਿਹਾ ਨਹੀਂਇਸ ਕਵਿਤਾ ਦੀ ਲੇਖ ਕੁਝ ਕੁ ਇਸ ਤਰ੍ਹਾਂ ਦੀ ਹੈ

ਪਹਿਲਾਂ ਉਹ ਕਾਮਰੇਡਾਂ ਨੂੰ ਫੜਨ ਲਈ ਆਏ,
ਅਤੇ ਮੈਂ ਨਹੀਂ ਬੋਲਿਆ
ਕਿਉਂਕਿ ਮੈਂ ਕਾਮਰੇਡ ਨਹੀਂ ਸੀ।

ਫਿਰ ਉਹ ਸਮਾਜਵਾਦੀਆਂ ਨੂੰ ਫੜਨ ਲਈ ਆਏ,
ਮੈਂ ਨਹੀਂ ਬੋਲਿਆ
ਕਿਉਂਕਿ ਮੈਂ ਸਮਾਜਵਾਦੀ ਨਹੀਂ ਸੀ।

ਫਿਰ ਉਹ ਯੂਨੀਅਨ ਵਾਲਿਆਂ ਨੂੰ ਫੜਨ ਲਈ ਆਏ,
ਮੈਂ ਨਹੀਂ ਬੋਲਿਆ
ਕਿਉਂਕਿ ਮੈਂ ਯੂਨੀਅਨ ਵਾਲਾ ਨਹੀਂ ਸੀ।

ਫਿਰ ਉਹ ਯਹੂਦੀਆਂ ਨੂੰ ਫੜਨ ਲਈ ਆਏ,
ਅਤੇ ਮੈਂ ਨਹੀਂ ਬੋਲਿਆ
ਕਿਉਂਕਿ ਮੈਂ ਯਹੂਦੀ ਨਹੀਂ ਸੀ।

ਅੰਤ ਵਿੱਚ ਉਹ ਮੈਨੂੰ ਫੜਨ ਲਈ ਆਏ,
ਉਦੋਂ ਤਕ ਮੇਰੇ ਲਈ ਬੋਲਣ ਵਾਲਾ ਕੋਈ ਬਚਿਆ ਹੀ ਨਹੀਂ ਸੀ।

ਇਹ ਬੇਹੱਦ ਅਫਸੋਸਨਾਕ ਸੀ,
ਲਾਜ਼ਮੀ ਸੀ ਕਿ ਮੈਂ ਪਹਿਲੇ ਮੌਕੇ ’ਤੇ ਹੀ ਬੋਲਦਾ।

ਵੱਡੇ ਪੱਧਰ ’ਤੇ ਚੋਣ ਪ੍ਰਣਾਲੀ ਵਿੱਚ ਬਦਲਾਓ ਦੀ ਜ਼ਰੂਰਤ ਹੈਅਨੁਪਾਤਕ ਵੋਟ ਤੰਤਰ ਹੇਠ ਨਾ ਕੇਵਲ ਮਾਤਰ ਉਮੀਦਵਾਰ ਚੁਣੋ ਬਲਕਿ ਇਸਦੇ ਨਾਲ ਨਾਲ ਰਾਜਨੀਤਿਕ ਦਲ ਦੀ ਚੋਣ ਵੀ ਕਰਵਾਓਲੋਕ ਸਭਾ ਅਤੇ ਵਿਧਾਨ ਸਭਾਵਾਂ ਨੂੰ ਕੇਵਲ ਜੇਤੂ ਉਮੀਦਵਾਰ ਹੀ ਨਹੀਂ ਸਗੋਂ ਸ਼ਿਰਕਤ ਕਰਦੇ ਰਾਜਨੀਤਿਕ ਦਲਾਂ ਦੇ ਵੋਟ ਅਨੁਪਾਤ ਮੁਤਾਬਿਕ ਨੁਮਾਇੰਦੇ ਵੀ ਭੇਜੋਪਾਰਲੀਮੈਂਟ ਨੂੰ ਇੱਕ ਸਦਨੀ ਕਰੋਇਸ ਨਾਲ ਖਰਚੇ ਘਟਣਗੇ ਅਤੇ ਪ੍ਰਤੀਨਿਧਤਾ ਵੱਧੇਗੀਕਾਰਵਾਈਆਂ ਲਈ ਸਮਾਂ ਬਚੇਗਾ ਅਤੇ ਮੁਲਕ ਖ਼ੁਸ਼ਹਾਲ ਹੋ ਜਾਵੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਰਾਜਪ੍ਰਤਾਪ ਸਿੰਘ

ਰਾਜਪ੍ਰਤਾਪ ਸਿੰਘ

WhatsApp: (91 - 73476 - 39156)
Email: (detente44jimmy@gmail.com)