JagtarSSmalsar7ਭਾਵੇਂ ਸਮਾਜਿਕ ਖੇਤਰ ਵਿੱਚ ਕੰਮ ਕਰ ਰਹੀਆਂ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ...
(31 ਮਾਰਚ 2026)


ਧਰਮ ਅਤੇ ਰਾਜਨੀਤੀ ਦੋ ਅਜਿਹੇ ਮਾਰਗ ਹਨ ਜਿਨ੍ਹਾਂ ਰਾਹੀਂ ਆਮ ਲੋਕਾਂ ਦੀ ਅਗਵਾਈ ਕਰਕੇ ਇਨ੍ਹਾਂ ਦੇ ਆਗੂਆਂ ਨੇ ਲੋਕ ਭਲਾਈ ਦੇ ਕੰਮ ਕਰਨੇ ਹੁੰਦੇ ਹਨ ਪਰ ਅੱਜ ਧਰਮ ਅਤੇ ਰਾਜਨੀਤੀ ਦੇ ਨਾਲ-ਨਾਲ ਅਫਸਰਸ਼ਾਹੀ ਦਾ ਗੱਠਜੋੜ ਸਮਾਜ ਦਾ ਵੱਡਾ ਨੁਕਸਾਨ ਕਰਨ ਉੱਤੇ ਉਤਾਰੂ ਹੋਇਆ ਨਜ਼ਰ ਆ ਰਿਹਾ ਹੈ
ਕੋਈ ਧਾਰਮਿਕ ਆਗੂ, ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਉਸਦਾ ਮੁਢਲਾ ਫਰਜ਼ ਆਪਣੇ ਧਰਮ ਵਿੱਚ ਆ ਰਹੀਆਂ ਊਣਤਾਈਆਂ ਪ੍ਰਤੀ ਲੋਕਾਂ ਨੂੰ ਜਾਗੂਰਕ ਕਰਕੇ ਆਪਣੇ ਧਰਮ ਨੂੰ ਉਸਾਰੂ ਲੀਹਾਂ ’ਤੇ ਤੋਰਨਾ ਹੁੰਦਾ ਹੈਧਰਮ ਵਿੱਚ ਫੈਲੀਆਂ ਕੁਰੀਤੀਆਂ ਅਤੇ ਮਨਮੱਤਾਂ ਨੂੰ ਖਾਰਜ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਦੇ ਨਾਲ-ਨਾਲ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣਾ ਵੀ ਧਾਰਮਿਕ ਆਗੂ ਦੇ ਮੁਢਲੇ ਫਰਜ਼ ਹੁੰਦੇ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਭਾਵੇਂ ਸਾਰੇ ਧਰਮਾਂ ਦੇ ਆਗੂ ਉਪਦੇਸ਼ ਤਾਂ ਬੁਰਾਈਆਂ ਤੋਂ ਸਦਾ ਬਚਣ ਦੇ ਹੀ ਦਿੰਦੇ ਹਨ ਪਰ ਬਹੁਤੇ ਖੁਦ ਅਜਿਹੀਆਂ ਬੁਰਾਈਆਂ ਨਾਲ ਲਬਰੇਜ਼ ਹੁੰਦੇ ਹਨ ਸੋਸ਼ਲ ਮੀਡੀਆ ’ਤੇ ਆਏ ਦਿਨ ਹੀ ਵਾਇਰਲ ਹੋ ਰਹੀਆਂ ਅਜਿਹੀਆਂ ਵੀਡੀਓ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਅੱਜਕੱਲ ਲੋਕ ਆਪਣੀਆਂ ਬੁਰਾਈਆਂ ਨੂੰ ਛੁਪਾਉਣ ਲਈ ਧਾਰਮਿਕਤਾ ਦਾ ਸਹਾਰਾ ਲੈਣ ਲੱਗ ਪਏ ਹਨਅਜਿਹੀ ਪ੍ਰਵਿਰਤੀ ਵਾਲੇ ਲੋਕ ਅਕਸਰ ਹੀ ਆਪਣੀਆਂ ਨਜ਼ਦੀਕੀਆਂ ਰਾਜਨੀਤਿਕ ਲੋਕਾਂ ਨਾਲ ਵੀ ਬਣਾਕੇ ਰੱਖਦੇ ਹਨ ਤਾਂ ਕਿ ਕਿਸੇ ਮੁਸੀਬਤ ਸਮੇਂ ਆਪਣੇ ਆਪਨੂੰ ਬਚਾਉਣ ਲਈ ਕੋਈ ਦਿੱਕਤ ਪੇਸ਼ ਨਾ ਆਵੇ

ਇੱਕ ਸਿਆਸਤਦਾਨ ਅਸਲ ਮਾਅਨਿਆਂ ਵਿੱਚ ਲੋਕਾਂ ਦਾ ਸੇਵਾਦਾਰ ਹੁੰਦਾ ਹੈ ਪਰ ਚੋਣਾਂ ਜਿੱਤਣ ਤੋਂ ਬਾਅਦ ਸਿਆਸੀ ਲੋਕਾਂ ਉੱਤੇ ਵੀ ਅਕਸਰ ਹੀ ਹੈਂਕੜਬਾਜ਼ੀ ਭਾਰੂ ਹੋਈ ਨਜ਼ਰ ਆਉਂਦੀ ਹੈਉਹ ਆਪਣੇ ਕਰੀਬੀਆਂ ਨੂੰ ਗੈਰ-ਸਮਾਜਿਕ ਕੰਮ ਕਰਨ ਦੀ ਖੁੱਲ੍ਹ ਦੇ ਕੇ ਗੈਰ-ਜ਼ਿੰਮੇਵਾਰ ਭੂਮਿਕਾ ਨਿਭਾਉਂਦਾ ਹੈ ਜੋ ਭਵਿੱਖ ਲਈ ਖਤਰਨਾਕ ਹੋ ਨਿੱਬੜਦੀ ਹੈਅਜਿਹੇ ਸਿਆਸੀ ਲੋਕਾਂ ਦੀ ਸ਼ਹਿ ’ਤੇ ਪਿੰਡਾਂ, ਬਲਾਕ ਜਾਂ ਜ਼ਿਲ੍ਹਾ ਪੱਧਰ ’ਤੇ ਪਲਦੇ ਛੋਟੇ-ਛੋਟੇ ਸਿਆਸੀ ਲੀਡਰਾਂ ਦਾ ਅਸਲ ਕੰਮ ਵੀ ਲੋਕ ਸੇਵਾ ਕਰਨਾ ਨਹੀਂ ਸਗੋਂ ਲੋਕਾਂ ਦਾ ਨੁਕਸਾਨ ਕਰਨਾ ਬਣ ਜਾਂਦਾ ਹੈਅਜਿਹੇ ਬਹੁਤੇ ਲੋਕ ਪਰਦੇ ਪਿੱਛੇ ਅਕਸਰ ਨਸ਼ਿਆਂ ਆਦਿ ਦੇ ਧੰਦਿਆਂ ਵਿੱਚ ਸ਼ਾਮਲ ਹੁੰਦੇ ਹਨ ਜੋ ਲੋਕ ਸੇਵਾ ਦੇ ਨਾਮ ’ਤੇ ਲੋਕਾਂ ਦੇ ਨੌਜਵਾਨ ਮੁੰਡਿਆਂ-ਕੁੜੀਆਂ ਦੀਆਂ ਜਵਾਨੀਆਂ ਨੂੰ ਬਰਬਾਦ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨਭ੍ਰਿਸ਼ਟ ਅਫਸਰਸ਼ਾਹੀ ਵੀ ਧਰਮ ਅਤੇ ਰਾਜਨੀਤੀ ਦੇ ਨਾਲ ਰਲ਼ਕੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਕਾਨੂੰਨ ਤੋਂ ਬਚਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ, ਜੋ ਅਤਿ ਨਿੰਦਣਯੋਗ ਹੈ

ਫਰਜ਼ੀ ਕਿਸਮ ਦੇ ਲੋਕ ਧਾਰਮਿਕ ਸਥਾਨਾਂ ਲਈ ਉਗਰਾਹੀ ਕਰਦੇ ਵੀ ਹਰ ਥਾਂ ਨਜ਼ਰ ਆ ਰਹੇ ਹਨਆਏ ਦਿਨ ਅਨੇਕਾਂ ਅਜਿਹੇ ਠੱਗ ਸਾਹਮਣੇ ਆ ਰਹੇ ਹਨ ਜਿਹੜੇ ਭੋਲੇਭਾਲੇ ਲੋਕਾਂ ਦੀ ਅੰਨ੍ਹੀ ਸ਼ਰਧਾ-ਭਾਵਨਾ ਦਾ ਫਾਇਦਾ ਉਠਾਉਂਦੇ ਹੋਏ ਠੱਗੀਆਂ ਮਾਰਕੇ ਆਪਣਾ ਤੋਰੀ-ਫੁਲਕਾ ਚਲਾ ਰਹੇ ਹਨਧਾਰਮਿਕਤਾ ਦਾ ਚੋਲਾ ਪਹਿਨ ਕੇ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਲੋਕਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈਸਿੱਧੇ-ਸਾਦੇ ਲੋਕਾਂ ਨੂੰ ਆਪਣੇ ਚੁੰਗਲ ਵਿੱਚ ਫਸਾਕੇ ਉਨ੍ਹਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨਾ ਅਜਿਹੇ ਪਾਖੰਡੀਆਂ ਲਈ ਖੱਬੇ ਹੱਥ ਦੀ ਖੇਡ ਬਣ ਗਿਆ ਹੈ ਭਾਵੇਂ ਸਮਾਜਿਕ ਖੇਤਰ ਵਿੱਚ ਕੰਮ ਕਰ ਰਹੀਆਂ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਆਮ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਸਾਵਧਾਨ ਕਰਨ ਲਈ ਜਾਗਰੂਕ ਕਰ ਰਹੀਆਂ ਹਨ ਪਰ ਫਿਰ ਵੀ ਆਏ ਦਿਨ ਅਜਿਹੇ ਠੱਗਾਂ ਦੀਆਂ ਮਨਮਾਨੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ

ਇਸੇ ਤਰ੍ਹਾਂ ਆਪਣਾ ਰਾਜਸੀ ਅਸਰ ਰਸੂਖ ਦਿਖਾਕੇ ਕਿਸੇ ਨੂੰ ਨੌਕਰੀ ਲਵਾਉਣ, ਕਿਸੇ ਨੂੰ ਵਿਦੇਸ਼ ਭੇਜਣ ਅਤੇ ਕਿਸੇ ਦੇ ਝਗੜੇ ਨੂੰ ਸੁਲਝਾਉਣ ਦਾ ਭਰੋਸਾ ਦੇ ਕੇ ਬਹੁਤੇ ਲੋਕ ਅੱਜਕੱਲ ਠੱਗੀਆਂ ਮਾਰਨ ਵਿੱਚ ਮੋਹਰੀ ਹਨਦੇਸ ਵਿੱਚ ਫੈਲੀ ਭ੍ਰਿਸ਼ਟਾਚਾਰ ਦੀ ਬਦਬੂ ਆਮ ਲੋਕਾਂ ਨੂੰ ਅਜਿਹੇ ਠੱਗਾਂ ਵੱਲ ਜਾਣ ਲਈ ਮਜਬੂਰ ਕਰਦੀ ਹੈ ਅਤੇ ਥੋੜ੍ਹਾ ਬਹੁਤਾ ਸਿਆਸੀ ਰਸੂਖ ਰੱਖਣ ਵਾਲੇ ਲੋਕ ਸ਼ਰੇਆਮ ਠੱਗੀ ਮਾਰਕੇ ਵੀ ਬਿਨਾਂ ਕਿਸੇ ਡਰ-ਭੈਅ ਤੋਂ ਘੁੰਮਦੇ ਨਜ਼ਰ ਆਉਂਦੇ ਹਨਅੱਜ ਧਾਰਮਿਕਤਾ ਅਤੇ ਸਿਆਸੀ ਰਸੂਖ ਦਾ ਚੋਲਾ ਪਹਿਨ ਕੇ, ਠੱਗੀਆਂ ਮਾਰਕੇ ਆਪਣਾ ਤੋਰੀ ਫੁਲਕਾ ਚਲਾਉਣ ਵਾਲੇ ਠੱਗਾਂ ਤੋਂ ਆਮ ਲੋਕਾਂ ਨੂੰ ਅਤਿਅੰਤ ਸਾਵਧਾਨ ਹੋਣ ਦੀ ਲੋੜ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਜਗਤਾਰ ਸਮਾਲਸਰ

ਜਗਤਾਰ ਸਮਾਲਸਰ

Ellenabad, Sirsa, Haryana, India.
Phone: (91 - 94670 - 95953)
Email: (jagtarsmalsar@gmail.com)

More articles from this author