ShavinderKaur8ਪ੍ਰੀਤਮਾ ਦੁਮੇਲ ਦਾ ਬੇਟਾ ਜਦੋਂ ਅਜੇ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਹੋਣੀ ਉਸਦੀਆਂ ਖੁਸ਼ੀਆਂ ਨੂੰ ...PritmaDomail7
(13 ਅਗਸਤ 2025)

 

PritmaDomail7ਪ੍ਰੀਤਮਾ ਦੁਮੇਲ ਨਾਲ ਮੇਰਾ ਵਾਹ ਪੰਜ ਛੇ ਸਾਲ ਪਹਿਲਾਂ ਪਿਆ ਸੀਉਸਦੀ ਇੱਕ ਕਹਾਣੀ ਪੰਜਾਬੀ ਟ੍ਰਿਬਿਊਨ ਵਿੱਚ ‘ਬਦਲਾ’ ਛਪੀ ਸੀਮੈਂ ਪੜ੍ਹ ਕੇ ਉਸ ਨੂੰ ਫੋਨ ਕੀਤਾ, ਜਿਸਦੇ ਜਵਾਬ ਵਿੱਚ ਉਹ ਮੇਰੇ ਨਾਲ ਕਾਫੀ ਦੇਰ ਗੱਲਾਂ ਕਰਦੀ ਰਹੀਹੱਸਦੀ ਹੋਈ ਉਹ ਕਹਿਣ ਲੱਗੀ, “ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰ ਕੇਆਮ ਤੌਰ ’ਤੇ ਜਦੋਂ ਵੀ ਮੇਰੀ ਕੋਈ ਰਚਨਾ ਲਗਦੀ ਹੈ ਤਾਂ ਬਹੁਤੇ ਫੋਨ ਪੁਰਸ਼ ਪਾਠਕਾਂ ਦੇ ਹੀ ਆਉਂਦੇ ਹਨ।”

ਮੈਂ ਹੱਸ ਕੇ ਕਿਹਾ, “ਸਾਡੀ ਔਰਤਾਂ ਦੀ ਤਾਂ ਘਰ ਦੇ ਕੰਮ ਹੀ ਸੁਰਤ ਮਾਰੀ ਰੱਖਦੇ ਹਨਮਸਾਂ ਕਿਤੇ ਅਖਬਾਰ ਪੜ੍ਹਨ ਲਈ ਮਾੜਾ ਮੋਟਾ ਸਮਾਂ ਮਿਲਦਾ ਹੈ ਜਦੋਂ ਤਾਈਂ ਫੋਨ ਕਰਨ ਦਾ ਮਨ ਬਣਦਾ ਹੈ ਉਦੋਂ ਤਾਈਂ ਕੋਈ ਹੋਰ ਕੰਮ ਚੇਤੇ ਆ ਜਾਂਦਾ ਹੈਔਰਤ ਪਾਠਕਾਂ ਦੇ ਘੱਟ ਫੋਨ ਆਉਣ ਦੀ ਇਹੀ ਵਜਾਹ ਹੈ

ਉਸ ਦਿਨ ਤੋਂ ਬਾਅਦ ਸਾਡੀ ਅਕਸਰ ਹੀ ਆਪਸ ਵਿੱਚ ਗੱਲਬਾਤ ਹੁੰਦੀ ਰਹਿੰਦੀਹੌਲੀ-ਹੌਲੀ ਅਸੀਂ ਇੱਕ ਦੂਜੀ ਦੇ ਪਰਿਵਾਰਾਂ ਤੋਂ ਜਾਣੂ ਹੋ ਗਈਆਂਖੁਸ਼ੀ, ਗਮੀ ਵੀ ਇੱਕ ਦੂਜੇ ਨਾਲ ਸਾਂਝੀ ਕਰਦੀਆਂ ਰਹਿੰਦੀਆਂਉਸਦੀ ਬੋਲਚਾਲ ਬੜੀ ਸਲੀਕੇ ਵਾਲੀ ਅਤੇ ਪਿਆਰ ਭਰੀ ਹੁੰਦੀਉਸ ਨਾਲ ਗੱਲ ਕਰਦਿਆਂ ਕਦੇ ਅਕੇਵਾਂ ਮਹਿਸੂਸ ਨਾ ਹੁੰਦਾਜਦੋਂ ਉਸਦੇ ਬੇਟੇ ਸਨੇਂਦਰ ਸਿੰਘ ਦੀ ਪ੍ਰਮੋਸ਼ਨ ਬ੍ਰਗੇਡੀਅਰ ਵਜੋਂ ਹੋਈ ਤਾਂ ਉਸਨੇ ਬੜੇ ਚਾਅ ਨਾਲ ਸਭ ਤੋਂ ਪਹਿਲਾਂ ਮੇਰੇ ਅਤੇ ਜਗਦੀਸ਼ ਮਾਨ ਨਾਲ ਇਹ ਖੁਸ਼ੀ ਸਾਂਝੀ ਕੀਤੀ

ਉਸ ਨੇ ਦਸ ਕਹਾਣੀਆਂ ਦੀਆਂ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿੱਚੋਂ ਜ਼ਿਹਨ ਦੇ ਇੰਦਰ ਧਨੁਸ਼, ਕੌਡੀਆਂ ਵਾਲਾ ਸੱਪ, ਮੇਰੀਆਂ ਚੋਣਵੀਆਂ ਕਹਾਣੀਆਂ, ਦਫ਼ਾ 307, ਕਿਤੇ ਕੋਈ ਆਪਣਾ, ਘਾਟੇ ਦਾ ਦੀਵਾ, ਖੁਸ਼ੀਆਂ ਦੀ ਕਿਣਮਿਣ ਆਦਿ ਸਨਪੰਜਾਬੀ ਦੇ ਮਸ਼ਹੂਰ ਅਖਬਾਰਾਂ ਵਿੱਚ ਉਸਦੇ ਲੇਖ ਅਤੇ ਕਹਾਣੀਆਂ ਛਪਦੀਆਂ ਰਹਿੰਦੀਆਂਉਸਦੀ ਕਹਾਣੀਆਂ ਆਮ ਲੋਕਾਂ ਦੇ ਜੀਵਨ ਦੀਆਂ ਤਲਖ਼ ਹਕੀਕਤਾਂ ਅਤੇ ਦੁੱਖਾਂ ਦਰਦਾਂ ਦੀ ਬਾਤ ਪਾਉਂਦੀਆਂ ਸਨਉਹ ਲਗਾਤਾਰ ਲਿਖਦੇ ਰਹੇ ਹੋਣ ਕਰ ਕੇ ਉਹਨਾਂ ਦਾ ਆਪਣਾ ਸੁਹਿਰਦ ਪਾਠਕ ਵਰਗ ਹੈਉਸ ਨੂੰ ਕਵਿਤਾਵਾਂ ਲਿਖਣ ਦਾ ਵੀ ਬੜਾ ਸ਼ੌਕ ਸੀਜਦੋਂ ਉਸਦੀ ਇੱਕ ਕਵਿਤਾ ਪੰਜਾਬੀ ਟ੍ਰਿਬਿਊਨ ਵਿੱਚ ਲੱਗੀ ਤਾਂ ਮੈਂ ਉਸਦੀ ਬਹੁ ਪੱਖੀ ਸ਼ਖਸੀਅਤ ਤੋਂ ਬੜੀ ਪ੍ਰਭਾਵਿਤ ਹੋਈ ਸੀ

ਪ੍ਰੀਤਮਾ ਦੁਮੇਲ ਦਾ ਬੇਟਾ ਜਦੋਂ ਅਜੇ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਹੋਣੀ ਉਸਦੀਆਂ ਖੁਸ਼ੀਆਂ ਨੂੰ ਗਮਾਂ ਦੇ ਪਹਾੜ ਵਿੱਚ ਤਬਦੀਲ ਕਰਕੇ ਉਸਦੇ ਹਮਸਫਰ ਨੂੰ ਆਪਣੇ ਜ਼ਾਲਮ ਪੰਜੇ ਵਿੱਚ ਦਬੋਚ ਕੇ ਸਦਾ ਲਈ ਲੈ ਗਈਜ਼ਿੰਦਗੀ ਦੇ ਖੂਬਸੂਰਤ ਰੰਗਾਂ ਦੇ ਪਹਿਨਣ ਦੀ ਰੁੱਤੇ ਵਿਧਵਾ ਦਾ ਲਿਬਾਸ ਧਾਰਨ ਕਰ ਲਿਆਜ਼ਿੰਦਗੀ ਦੇ ਸਿਖਰ ਦੁਪਹਿਰ ਸਮੇਂ ਜੀਵਨ ਸਾਥੀ ਦੇ ਚਲੇ ਜਾਣ ਤੇ ਇਕੱਲੀ ਔਰਤ ਨੂੰ ਬੱਚਾ ਪਾਲਣਾ, ਨੌਕਰੀ ਦੇ ਫਰਜ਼ ਨਿਭਾਉਣਾ ਅਤੇ ਸੋਹਣੀ ਸਨੁੱਖੀ ਔਰਤ ਦਾ ਸਮਾਜ ਵਿੱਚ ਵਿਚਰਨਾ, ਬੱਸ ਇਸ ਨੂੰ ਤਾਂ ਇਨ੍ਹਾਂ ਰਾਹਾਂ ’ਤੇ ਚੱਲਣ ਵਾਲਾ ਹੀ ਮਹਿਸੂਸ ਕਰ ਸਕਦਾ ਹੈਉਹਨਾਂ ਦੇ ਦੱਸਣ ਮੁਤਾਬਿਕ ਉਹਨਾਂ ਦੇ ਬਾਪੂ ਜੀ ਨੇ ਬਥੇਰਾ ਜ਼ੋਰ ਲਾਇਆ ਕਿ ਧੀਏ ਉਮਰ ਦੀ ਸਿਖਰ ਦੁਪਹਿਰ ਹੈ, ਜੇ ਤੂੰ ਰਜ਼ਾਮੰਦ ਹੈਂ ਤਾਂ ਮੈਂ ਤੇਰੇ ਲਈ ਦੁਬਾਰਾ ਸੋਚਾਂ? ਪਰ ਉਹ ਨਹੀਂ ਮੰਨੀਉਸਨੇ ਕਿਹਾ, “ਬਾਪੂ ਜੀ! ਮੈਂਨੂੰ ਤਾਂ ਤੁਹਾਡੇ ਕਹਿਣ ਮੁਤਾਬਕ ਸਹਾਰਾ ਮਿਲ ਜਾਊ ਪਰ ਮੇਰਾ ਪੁੱਤ ਰੁਲ ਜਾਉਨਹੀਂ! ਮੈਂ ਆਪਣੇ ਸਾਥੀ ਦੀਆਂ ਯਾਦਾਂ ਸਹਾਰੇ ਹੀ ਜ਼ਿੰਦਗੀ ਕੱਟ ਲਵਾਂਗੀ

ਪ੍ਰੀਤਮਾ ਦੁਮੇਲ ਨੂੰ ਜ਼ਿੰਦਗੀ ਵਿੱਚ ਬਥੇਰੀਆਂ ਤਲਖ਼ ਹਕੀਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਸੰਘਰਸ਼ਸ਼ੀਲ ਜੀਵਨ ਬਿਤਾਉਂਦਿਆਂ ਥਿੜਕੀ ਨਹੀਂ, ਸਾਬਤ ਕਦਮੀਂ ਆਪਣੇ ਰਾਹ ’ਤੇ ਚਲਦੀ ਰਹੀਆਪਣੇ ਇਕੱਲਤਾ ਦੇ ਸਮੇਂ ਨੂੰ ਸਾਹਿਤ ਸਿਰਜਣਾ ਦੇ ਲੇਖੇ ਲਾ ਕੇ ਆਪਣਾ ਗਮ ਭੁੱਲਣ ਦੀ ਕੋਸ਼ਿਸ਼ ਕਰਦੀ ਰਹੀ

ਕਹਾਣੀਆਂ ਦੀ ਰਚੇਤਾ ਪ੍ਰੀਤਮਾ ਦੁਮੇਲ ਦਾ ਜਨਮ ਪਿੰਡ ਬੰਦੇ ਮਾਹਲਾ ਕਲਾਂ ਜ਼ਿਲ੍ਹਾ ਰੂਪਨਗਰ ਪਿਤਾ ਸਰਦਾਰ ਤੇਜਾ ਸਿੰਘ ਜਿਲੇਦਾਰ ਅਤੇ ਮਾਤਾ ਰਣਜੀਤ ਕੌਰ ਦੇ ਘਰ 26 ਫਰਵਰੀ 1951 ਨੂੰ ਹੋਇਆਪੜ੍ਹਨ ਵਿੱਚ ਉਹ ਬਚਪਨ ਤੋਂ ਹੀ ਹੁਸ਼ਿਆਰ ਸਨਉਸਦੀ ਵਿੱਦਿਅਕ ਯੋਗਤਾ ਐੱਮ ਏ ਇਕਨਾਮਿਕਸ, ਐੱਮ ਏ ਪੰਜਾਬੀ ਅਤੇ ਐੱਮ ਐਡ ਸੀਹਰਿਆਣਾ ਵਿੱਚ ਹਾਈ ਸਕੂਲ ਵਿੱਚ ਅਧਿਆਪਕਾ ਵਜੋਂ ਨੌਕਰੀ ਸ਼ੁਰੂ ਕੀਤੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵਜੋਂ ਰਿਟਾਇਰ ਹੋਏਉਹ ਦੂਰਦਰਸ਼ਨ ਜਲੰਧਰ ਤੋਂ ਵੀ ਪ੍ਰੋਗਰਾਮ ਦਿੰਦੇ ਰਹੇ

ਹੱਥੀਂ ਬਣਾਏ ਘਰ ਦੇ ਮੋਹ ਕਾਰਨ ਪ੍ਰੀਤਮਾ ਦੁਮੇਲ ਅਕਸਰ ਹੀ ਮੁਹਾਲੀ ਇਕੱਲੇ ਰਹਿੰਦੇ ਸਨਵਿੱਚ ਵਿੱਚ ਆਪਣੇ ਬੇਟੇ ਕੋਲ ਵੀ ਚਲੇ ਜਾਂਦੇ ਸਨਹੁਣ ਜ਼ਿਆਦਾ ਬਿਮਾਰ ਹੋਣ ਕਾਰਨ ਉਹ ਕੁਝ ਮਹੀਨੇ ਪਹਿਲਾਂ ਹੀ ਭੁਜ (ਗੁਜਰਾਤ) ਆਪਣੇ ਬੇਟੇ ਕੋਲ ਚਲੇ ਗਏ ਸਨਇੱਕ ਦਿਨ ਉੱਥੋਂ ਹੀ ਉਹਨਾਂ ਦਾ ਫੋਨ ਆਇਆ ਉਹ ਬੜੇ ਚਾਅ ਨਾਲ ਕਹਿ ਰਹੇ ਸਨ ਕਿ ਸਾਡੀ ਬਦਲੀ ਤੁਹਾਡੇ ਸ਼ਹਿਰ ਦੀ ਹੋ ਗਈ ਹੈਮਹੀਨਾ ਕੁ ਲੱਗ ਜਾਉ ਆਉਣ ਤਕਮਹੀਨੇ ਕੁ ਬਾਅਦ ਫਿਰ ਫੋਨ ਆਇਆ ਕਿ ਅਸੀਂ ਬਠਿੰਡੇ ਪਹੁੰਚ ਗਏ ਹਾਂਅਜੇ ਸਾਨੂੰ ਘਰ ਨਹੀਂ ਮਿਲਿਆ, ਰੈੱਸਟ ਹਾਊਸ ਵਿੱਚ ਠਹਿਰੇ ਹੋਏ ਹਾਂਫਿਰ ਕਹਿਣ ਲੱਗੇ, “ਤੁਹਾਡਾ ਘਰ ਛਾਉਣੀ ਤੋਂ ਕਿੰਨੀ ਕੁ ਵਾਟ ’ਤੇ ਹੈ?”

ਮੈਂ ਕਿਹਾ, “ਮਸਾਂ ਡੇਢ ਕੁ ਕਿਲੋਮੀਟਰ ਦੀ ਦੂਰੀ ’ਤੇ ਹੈ

ਮੇਰੇ ਦੱਸਣ ਤੇ ਉਹ ਕਹਿੰਦੇ, “ਮੈਂ ਬਿਮਾਰ ਹਾਂ, ਜਿਸ ਦਿਨ ਠੀਕ ਹੋ ਗਈ, ਉਸ ਦਿਨ ਹੀ ਤੁਹਾਡੇ ਘਰ ਆਵਾਂਗੀ ਪੱਕਾ ਵਾਅਦਾ ਰਿਹਾ ਤੇਰੇ ਨਾਲਬੱਸ ਉਡੀਕ ਰੱਖੀਂਆਪਣਾ ਐਡਰੈੱਸ ਵਟਸਐਪ ’ਤੇ ਭੇਜ ਦੇਵੀਂਤੈਨੂੰ ਉਸ ਦਿਨ ਹੀ ਪਤਾ ਲੱਗੇਗਾ ਜਦੋਂ ਮੈਂ ਆ ਕੇ ਡੋਰ ਬੈੱਲ ਕਰ ਦਿੱਤੀ

ਇਹ ਉਸਦਾ ਆਖਰੀ ਫੋਨ ਸੀਉਹ ਜ਼ਿਆਦਾ ਬਿਮਾਰ ਹੋ ਗਈਬੇਟੇ ਨੇ ਮਿਲਟਰੀ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾ ਦਿੱਤੀ ਪਰ ਸਿਹਤ ਦਿਨੋ-ਦਿਨ ਵਿਗੜਦੀ ਹੀ ਗਈਪਹਿਲਾਂ ਬੋਲਣੋ ਹਟ ਗਈ, ਫਿਰ ਕੋਮਾ ਵਿੱਚ ਚਲੀ ਗਈਮੇਰੇ ਘਰ ਪੈਰ ਪਾਉਣ ਦਾ ਵਾਅਦਾ ਉਹ ਪੂਰਾ ਨਾ ਕਰ ਸਕੀ...

ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀਪਹਿਲੀ ਅਗਸਤ ਨੂੰ ਪ੍ਰੀਤਮਾ ਦੁਮੇਲ ਕਦੇ ਵਾਪਸ ਨਾ ਆਉਣ ਵਾਲੇ ਰਾਹਾਂ ਦਾ ਪਾਂਧੀ ਬਣ ਸਦਾ ਲਈ ਤੁਰ ਗਈਦਸ ਅਗਸਤ ਨੂੰ ਉਸਦੇ ਨਮਿਤ ਅੰਤਿਮ ਅਰਦਾਸ ਵੀ ਹੋ ਜਾਵੇਗੀਇਸਦੇ ਨਾਲ ਹੀ ਉਸਦੇ ਆਉਣ ਦੀ ਉਡੀਕ ਵੀ ਮੁੱਕ ਜਾਵੇਗੀਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਇਹੋ ਜਿਹੇ ਅਣਮੋਲ ਹੀਰਿਆਂ ਦੀ ਘਾਟ ਸਦਾ ਰੜਕਦੀ ਰਹੇਗੀ

*    *    *

ਪੜ੍ਹੋ:  ਸ਼ਾਇਦ ਇਹੀ ਡਿਪ੍ਰੈਸ਼ਨ ਹੈ --- ਪ੍ਰੀਤਮਾ ਦੋਮੇਲ
https://www.sarokar.ca/2015-04-08-03-15-11/2015-05-04-23-41-51/1163-2018-04-01-02-55-22

ਪੜ੍ਹੋ:  ਆਪ ਬੀਤੀ: ਫਰਿਸ਼ਤਿਆਂ ਵਰਗੇ ਲੋਕ --- ਪ੍ਰੀਤਮਾ ਦੋਮੇਲ
https://www.sarokar.ca/2015-04-08-03-15-11/2015-05-04-23-41-51/1525-2018-12-12-04-49-09

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸ਼ਵਿੰਦਰ ਕੌਰ

ਸ਼ਵਿੰਦਰ ਕੌਰ

Phone: (91 - 76260 - 63596)
Email: (
shawindersidhu108@gmail.com)

More articles from this author