RanjitLehra7ਕਿਸੇ ਨੇ ਵੀ ਨਛੱਤਰ ਖੀਵੇ ਦੇ ਘਰੋਂ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਭਾਣਾ ...
(11 ਅਗਸਤ 2025)

 

ਕਈ ਸਾਲ ਪਹਿਲਾਂ ਮਿੱਤਰ ਮੰਡਲੀ ਦੇ ਹਾਸੇ-ਠੱਠੇ ਦੌਰਾਨ ਜਗਦੀਸ਼ ਪਾਪੜਾ ਕਹਿਣ ਲੱਗਾ, “ਜੇ ਕੋਈ ਅਜਿਹਾ ਵਿਧੀ-ਵਿਧਾਨ ਹੋਵੇ ਕਿ ਮਰਿਆ ਬੰਦਾ ਕਿਤੇ ਲੁਕ-ਛਿਪ ਕੇ ਆਪਣਾ ਸ਼ਰਧਾਂਜਲੀ ਸਮਾਗਮ ਦੇਖ-ਸੁਣ ਸਕੇ ਅਤੇ ਸ਼ਰਧਾਂਜਲੀ ਭੇਟ ਕਰਨ ਵਾਲੇ ਬੁਲਾਰਿਆਂ ਦੇ ਬੋਲ ਉਸਦੇ ਕੰਨਾਂ ਵਿੱਚ ਪੈਣ ਲੱਗ ਜਾਣ ਤਾਂ ਕਿੰਨਾ ਨਜ਼ਾਰਾ ਆਵੇ! ਹੋ ਸਕਦਾ ਹੈ, ਸਾਰੀ ਉਮਰ ਲੱਤਾਂ ਖਿੱਚਣ ਵਾਲੇ ਤਾਰੀਫ਼ਾਂ ਦੇ ਪੁਲ ਬੰਨ੍ਹੀ ਜਾਂਦੇ ਹੋਣ ਅਤੇ ਸਾਰੀ ਜ਼ਿੰਦਗੀ ਨਾਲ ਜੁੜ-ਜੁੜ ਬਹਿਣ ਵਾਲੇ ਘੁਣਤਰਾਂ ਕੱਢੀ ਜਾਂਦੇ ਹੋਣ।”

ਖ਼ੈਰ! ਅੱਜ ਤਕ ਨਾ ਅਜਿਹਾ ਵਿਧੀ-ਵਿਧਾਨ ਬਣ ਸਕਿਆ ਹੈ ਅਤੇ ਨਾ ਬਣ ਸਕਣਾ ਹੈ ਕਿ ਨਿਰਜਿੰਦ ਬੰਦਾ ਆਪਣਾ ਸ਼ਰਧਾਂਜਲੀ ਸਮਾਗਮ ਦੇਖ-ਸੁਣ ਸਕੇ। ਪਰ ਕਦੇ-ਕਦੇ ਕੋਈ ਅਲੋਕਾਰ ਘਟਨਾ ਵੀ ਵਾਪਰ ਜਾਂਦੀ ਹੈਲਿਬਰੇਸ਼ਨ ਵਾਲੇ ਕਾਮਰੇਡ ਨਛੱਤਰ ਖੀਵੇ ਦੇ ਕਰਮ ਤੇਜ਼ ਨਿਕਲੇ, ਜਿਸ ਨੂੰ ਆਪਣੇ ਸ਼ਰਧਾਂਜਲੀ ਸਮਾਗਮ ਬਾਰੇ ਬਹੁਤ ਸੁਣਨ ਨੂੰ ਮਿਲ ਗਿਆ ਤੇ ਕੁਝ ਚਿਰ ਬਾਅਦ ਉਹਨੇ ਇਹ ਬਿਰਤਾਂਤ ਆਪਣੀ ਫੇਸਬੁੱਕ ’ਤੇ ਵੀ ਸਾਂਝਾ ਕਰ ਮਾਰਿਆ

ਹੋਇਆ ਇੰਝ ਕਿ ਭੀਖੀ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਭੀਖੀ ਦਾ ਬਲਾਕ ਦਾ ਦਰਜਾ ਖੋਹਣ ਵਿਰੁੱਧ ‘ਬਲਾਕ ਬਚਾਓ ਧਰਨਾ’ ਲਾਇਆ ਹੋਇਆ ਸੀਜੋਸ਼ੋ-ਖਰੋਸ਼ ਨਾਲ ਚਲਦੀ ਧਰਨੇ ਦੀ ਕਾਰਵਾਈ ਦੌਰਾਨ ਕਿਸੇ ਨੇ ਸੀਨੀਅਰ ਆਗੂ ਦੇ ਕੰਨ ਵਿੱਚ ਆਣ ਦੱਸਿਆ ਕਿ ਹਾਰਟ ਅਟੈਕ ਨਾਲ ਕਾਮਰੇਡ ਨਛੱਤਰ ਖੀਵੇ ਦੀ ਮੌਤ ਹੋ ਗਈ ਹੈਅਗਾਂਹ ਉਸ ਆਗੂ ਨੇ ਹੋਰ ਆਗੂਆਂ ਨੂੰ ਇੱਕ ਪਾਸੇ ਕਰ ਕੇ ਉਨ੍ਹਾਂ ਨਾਲ ਇਹ ਦੁਖਦਾਈ ਖ਼ਬਰ ਸਾਂਝੀ ਕਰ ਦਿੱਤੀਖ਼ਬਰ ਸੁਣ ਕੇ ਸਭ ਦੇ ਚਿਹਰਿਆਂ ’ਤੇ ਉਦਾਸੀ ਛਾ ਗਈਨਛੱਤਰ ਖੀਵੇ ਦਾ ਸਾਰਾ ਜੀਵਨ ਸੰਘਰਸ਼ਾਂ ਅਤੇ ਕੁਰਬਾਨੀਆਂ ਭਰਿਆ ਰਿਹਾ ਸੀ ਤੇ ਉਹ ਚੜ੍ਹਦੀ ਜਵਾਨੀ ਤੋਂ ਲੈ ਕੇ ਅੱਧੀ ਸਦੀ ਤੋਂ ਵੱਧ ਜ਼ਿੰਦਗੀ ਕਮਿਊਨਿਸਟ ਲਹਿਰ ਦੇ ਲੇਖੇ ਲਾ ਚੁੱਕਾ ਸੀਅਜਿਹੇ ਕਾਮਰੇਡ ਦੇ ਤੁਰ ਜਾਣ ਦੀ ਖ਼ਬਰ ਗ਼ਮਗੀਨ ਕਰਨ ਵਾਲੀ ਤਾਂ ਹੋਣੀ ਹੀ ਸੀਉਸ ਆਗੂ ਟੀਮ ਨੇ ਆਪਣੇ ਵਿੱਚੋਂ ਸੀਨੀਅਰ ਅਤੇ ਸਿਆਣੇ ਆਗੂ ਮਾਸਟਰ ਛੱਜੂ ਰਾਮ ਰਿਸ਼ੀ ਦੀ ਡਿਊਟੀ ਲਾ ਦਿੱਤੀ ਕਿ ਉਹ ਇਹ ਦੁਖਦਾਈ ਖ਼ਬਰ ਸਟੇਜ ਤੋਂ ਸਾਂਝੀ ਕਰਨ

ਮਾਸਟਰ ਜੀ ਨੇ ਇਹ ਖ਼ਬਰ ਸਾਂਝੀ ਕਰਨ ਅਤੇ ਵਿਛੜੇ ਸਾਥੀ ਦੀ ਸੰਘਰਸ਼ ਅਤੇ ਕੁਰਬਾਨੀਆਂ ਭਰੀ ਜ਼ਿੰਦਗੀ ਬਾਰੇ ਕੁਝ ਪ੍ਰਸ਼ੰਸਾਮਈ ਸ਼ਬਦ ਕਹਿਣ ਤੋਂ ਬਾਅਦ ਸਾਰਿਆਂ ਨੂੰ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰਨ ਦੀ ਅਪੀਲ ਕੀਤੀਮੌਨ ਤੋਂ ਬਾਅਦ ਧਰਨਾ ਸੋਗ ਸਭਾ ਵਿੱਚ ਬਦਲ ਗਿਆਗਾਇਕ ਅਜਮੇਰ ਅਕਲੀਆ ਨੇ ਮਰਹੂਮ ਸੰਤ ਰਾਮ ਉਦਾਸੀ ਦਾ ਗੀਤ ‘ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ’ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਅਤੇ ਫਿਰ ਬੁਲਾਰਿਆਂ ਨੇ ਕਾਮਰੇਡ ਖੀਵੇ ਨੂੰ ਸ਼ਰਧਾਂਜਲੀਆਂ ਭੇਟ ਕਰਨੀਆਂ ਸ਼ੁਰੂ ਕਰ ਦਿੱਤੀਆਂਕਿਸੇ ਨੇ ਵੀ ਨਛੱਤਰ ਖੀਵੇ ਦੇ ਘਰੋਂ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਭਾਣਾ ਵਰਤਿਆ ਹੈ? ਹੋਰ ਤਾਂ ਹੋਰ, ਕਿਸੇ ਨੇ ਪਾਰਟੀ ਦਫਤਰੋਂ ਅੰਤਿਮ ਕਿਰਿਆ ਕਰਮ ਦਾ ਸਮਾਂ ਸਥਾਨ ਪਤਾ ਕਰਨ ਦੀ ਜ਼ਹਿਮਤ ਵੀ ਨਾ ਉਠਾਈਇਸ ਦੌਰਾਨ ਕਿਸੇ ਕਾਰਕੁਨ ਨੇ ਕਿਹਾ ਵੀ ਕਿ ‘ਯਾਰ ਕੱਲ੍ਹ ਸ਼ਾਮ ਨੂੰ ਤਾਂ ਕਾਮਰੇਡ ਮੈਨੂੰ ਮਿਲਿਆ ਸੀ, ਅੱਜ ਵੀ ਪਿੰਡ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸੁਣੀਪਤਾ ਤਾਂ ਕਰ ਲਓ!’ ਪਰ ‘ਨਗਾਰਖਾਨੇ ਵਿੱਚ ਤੂਤੀ ਵਾਂਗ’ ਉਹਦੀ ਕਿਸੇ ਨਾ ਸੁਣੀਫਿਰ ਵੀ ਉਸ ਵਿਅਕਤੀ ਨੂੰ ਉਭਲਾ-ਚੁਭਲੀ ਲੱਗੀ ਰਹੀ ਤੇ ਉਹਨੇ ਖੀਵੇ ਦੇ ਘਰ ਫੋਨ ਕਰ ਲਿਆਕਾਮਰੇਡ ਦੀ ਪਤਨੀ ਕਹਿੰਦੀ, “ਉਹ ਤਾਂ ਅੱਜ ਤੜਕਸਾਰ ਇਹ ਕਹਿ ਕੇ ਪਾਰਟੀ ਦਫਤਰ ਚਲਾ ਗਿਆ ਸੀ ਕਿ ਅੱਜ ਸੂਬਾ ਕਮੇਟੀ ਦੀ ਮੀਟਿੰਗ ਐ।”

ਘਬਰਾਈ ਹੋਈ ਘਰਵਾਲੀ ਨੇ ਕਾਮਰੇਡ ਦਾ ਨੰਬਰ ਮਿਲਾ ਲਿਆਅੱਗਿਓਂ ਉਹ ਕਹਿੰਦਾ, “ਤੂੰ ਕਮਲੀ ਹੋ ਗਈ ਐਂ? ਮੈਂ ਤਾਂ ਚੰਗਾ ਭਲਾ ਮੀਟਿੰਗ ਵਿੱਚ ਬੈਠਾਂ।”

ਘੁੰਮ ਘੁਮਾ ਕੇ ਜਦੋਂ ਕਾਮਰੇਡ ਖੀਵੇ ਦੇ ਜਿਊਂਦੇ ਹੋਣ ਦੀ ਖ਼ਬਰ ਸ਼ਰਧਾਂਜਲੀ ਸਮਾਗਮ ਵਿੱਚ ਬਦਲੇ ਧਰਨੇ ਵਿੱਚ ਪੁੱਜੀ ਤਾਂ ਛਿੱਥੇ ਪਏ ਆਗੂਆਂ ਨੇ ਕਾਮਰੇਡ ਨੂੰ ਸ਼ਰਧਾਂਜਲੀਆਂ ਦੇਣੀਆਂ ਬੰਦ ਕਰ ਕੇ ਮੁੜ ਬੜੀ ਮੁਸ਼ਕਿਲ ਨਾਲ ਬਲਾਕ ਤੋੜਨ ਵਿਰੁੱਧ ‘ਜ਼ਿੰਦਾਬਾਦ ਮੁਰਦਾਬਾਦ’ ਕਰਨੀ ਸ਼ੁਰੂ ਕੀਤੀ

ਅਸਲ ਵਿੱਚ ਕਾਮਰੇਡ ਖੀਵੇ ਦੀ ਮੌਤ ਵਾਲੀ ਖ਼ਬਰ ਸੱਚੀ ਵੀ ਸੀ ਤੇ ਝੂਠੀ ਵੀਜਿਹੜੇ ਜਿਊਂਦੇ ਕਾਮਰੇਡ ਨਛੱਤਰ ਖੀਵੇ ਨੂੰ ਸ਼ਰਧਾਂਜਲੀਆਂ ਭੇਟ ਹੋਣ ਲੱਗ ਪਈਆਂ ਸਨ, ਉਸਦਾ ਪਿੰਡ ਖੀਵਾ ਕਲਾਂ ਹੈਜਿਹੜਾ ਨਛੱਤਰ ਖੀਵਾ ਮਰਿਆ ਸੀ, ਉਹ ਪਿੰਡ ਖੀਵਾ ਸ਼ਹਿਜ਼ਾਦੇ ਵਾਲੇ ਦਾ ਸਾਬਕਾ ਸਰਪੰਚ ਸੀਉਹ ਵੀ ਕਦੇ ਥੋੜ੍ਹਾ ਬਹੁਤਾ ਕਾਮਰੇਡਾਂ ਨਾਲ ਰਿਹਾ ਸੀਬੱਸ ਇਸੇ ਭੁਲੇਖੇ ਵਿੱਚ ਜਿਊਂਦੇ ਕਾਮਰੇਡ ਨਛੱਤਰ ਖੀਵੇ ਨੂੰ ਸ਼ਰਧਾਂਜਲੀਆਂ ਭੇਟ ਹੋ ਗਈਆਂਕਦੇ-ਕਦੇ ਸਿਆਣੇ ਬੰਦੇ ਵੀ ‘ਬਹੁਤੇ ਸਿਆਣੇ’ ਸਾਬਤ ਹੋ ਜਾਂਦੇ ਹਨਚਲੋ ਇਸੇ ਬਹਾਨੇ ਕਾਮਰੇਡ ਨਛੱਤਰ ਖੀਵੇ ਨੂੰ ਆਪਣੇ ਸ਼ਰਧਾਂਜਲੀ ਸਮਾਗਮ ਬਾਰੇ ਜਾਣਨ-ਸੁਣਨ ਦਾ ਸੁਭਾਗਾ ਮੌਕਾ ਮਿਲ ਗਿਆ, ਜਿਹੜਾ ਕਿਸੇ ਨੂੰ ਨਹੀਂ ਮਿਲਦਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰਣਜੀਤ ਲਹਿਰਾ

ਰਣਜੀਤ ਲਹਿਰਾ

Lehragaga, Sangrur, Punjab, India.
Phone: (91 - 94175 - 88616)
Email: (ranlehra@gmail.com)