SandeepKamboj7ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਕੰਪਨੀ ਨੇ ਇਕ ਹੋਰ ਝਟਕਾ ਦਿੱਤਾ ਅਤੇ ਕਿਹਾ ਕਿ ...
(25 ਜੁਲਾਈ 2025)


ਅੱਜ ਕੱਲ੍ਹ ਇਨਸਾਨ ਦਾ ਲਾਲਚ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਇਨਸਾਨ ਬਿਨਾਂ ਮਿਹਨਤ ਕੀਤੇ ਰਾਤੋ ਰਾਤ ਅਮੀਰ ਹੋਣ ਦੇ ਸੁਪਨੇ ਲੈਣ ਲੱਗ ਪਿਆ ਹੈ
ਅਗਰ ਦੁਨੀਆਂ ਵਿੱਚ ਕੋਈ ਇਹੋ ਜਿਹੀ ਗਿੱਦੜਸਿੰਗੀ ਹੁੰਦੀ ਜੋ ਮਹੀਨੇ ਵਿੱਚ ਪੈਸੇ ਦੁੱਗਣੇ ਕਰ ਦਿੰਦੀ ਤਾਂ ਕਿਸੇ ਇਨਸਾਨ ਨੂੰ ਕੰਮ ਕਰਨ ਦੀ ਜ਼ਰੂਰਤ ਹੀ ਨਾ ਪੈਂਦੀ ਅਤੇ ਮਹੀਨੇ ਵਿੱਚ ਉਸਦੇ ਪੈਸੇ ਦੁੱਗਣੇ ਹੋ ਜਾਂਦੇਇਹੀ ਮਹੀਨੇ ਵਿੱਚ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਐੱਨ.ਐਫ਼. ਟੀ. ਕੰਪਨੀ ਨੇ ਅਨੇਕਾਂ ਪੜ੍ਹੇ ਲਿਖੇ ਲੋਕਾਂ ਦੇ ਪੈਸੇ ਕੰਪਨੀ ਵਿੱਚ ਲਵਾਏਕੰਪਨੀ ਦੇ ਉੱਪਰਲੇ ਮੁਲਾਜ਼ਮਾਂ ਨੇ ਬਹੁਤ ਵਧੀਆ ਚਾਲ ਖੇਡੀ ਕਿ ਤੁਸੀਂ ਸਾਡੀ ਕੰਪਨੀ ਵਿੱਚ ਪੈਸੇ ਇਨਵੈਸਟਮੈਂਟ ਕਰੋ ਅਤੇ ਤੁਹਾਡੇ ਪੈਸੇ ਮਹੀਨੇ ਵਿੱਚ ਦੁੱਗਣੇ ਹੋ ਜਾਣਗੇਇਸ ਤੋਂ ਇਲਾਵਾ ਕੰਪਨੀ ਨੇ ਇਹ ਵੀ ਲਾਲਚ ਦੇ ਦਿੱਤਾ ਕਿ ਜੇਕਰ ਤੁਸੀਂ ਟੀਮ ਬਣਾ ਕੇ ਆਪਣੇ ਅਧੀਨ ਕਿਸੇ ਹੋਰ ਵਿਅਕਤੀ ਦੇ ਪੈਸੇ ਇਨਵੈਸਟਮੈਂਟ ਕਰਵਾਉਗੇ ਤਾਂ ਤੁਹਾਨੂੰ ਉਸਦੇ ਪੈਸਿਆਂ ਦਾ ਕਮਿਸ਼ਨ ਵੀ ਆਵੇਗਾ ਬੱਸ ਫਿਰ ਕੀ ਸੀ ਕੰਪਨੀ ਨੇ 4-5 ਵਾਰ ਪੈਸੇ ਦੁੱਗਣੇ ਕਰ ਵੀ ਦਿੱਤੇ ਅਤੇ ਜਿਹੜੇ ਵਿਅਕਤੀਆਂ ਨੇ ਉਹਨਾਂ ਦੇ ਅਧੀਨ ਪੈਸੇ ਲਾਏ ਸੀ, ਉਹਨਾਂ ਦਾ ਕਮਿਸ਼ਨ ਆਉਣਾ ਵੀ ਸ਼ੁਰੂ ਹੋ ਗਿਆ

ਕੰਪਨੀ ਨੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਫਰਾਡ ਗੇਮ ਸ਼ੁਰੂ ਕਰ ਦਿੱਤੀਇਸ ਫਰਾਡ ਗੇਮ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਆਪਣੇ ਪੈਸੇ ਫਸਾਏ ਹਨਇਸ ਵਿੱਚ ਜਿਹੜੇ ਵਿਅਕਤੀਆਂ ਦੇ 3-4 ਵਾਰ ਪਹਿਲਾਂ ਪਹਿਲਾਂ ਪੈਸੇ ਦੁੱਗਣੇ ਹੋ ਗਏ ਸਨ, ਉਹਨਾਂ ਵਿਅਕਤੀਆਂ ਨੇ ਆਪਣੇ ਕਰੀਬੀ ਦੋਸਤਾਂ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਹੋਰ ਜਾਣ-ਪਛਾਣ ਵਾਲਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੇਰੇ ’ਤੇ ਵਿਸ਼ਵਾਸ ਕਰੋ, ਮੇਰੇ ਪੈਸੇ ਦੁੱਗਣੇ ਹੋ ਗਏ ਹਨ, ਤੁਹਾਡੇ ਵੀ ਹੋਣਗੇ ਅਗਰ ਤੁਹਾਨੂੰ ਮੇਰੇ ’ਤੇ ਵਿਸ਼ਵਾਸ ਨਹੀਂ ਤਾਂ ਮੇਰੇ ਤੋਂ ਚੈੱਕ ਲੈ ਲਵੋਜਦੋਂ ਕੋਈ ਕਰੀਬੀ ਸਾਥੀ ਇੰਨਾ ਜ਼ਿਆਦਾ ਵਿਸ਼ਵਾਸ ਦਿਵਾ ਰਿਹਾ ਹੋਵੇ ਅਤੇ ਉੱਤੋਂ ਪੈਸੇ ਦੁੱਗਣੇ ਹੋਣ ਦਾ ਲਾਲਚ ਵੀ ਹੋਵੇ ਤਾਂ ਫਿਰ ਕਈ ਲਾਲਚੀ ਇਨਸਾਨ ਇਸ ਫਰਾਡ ਵਿੱਚ ਫਸ ਹੀ ਜਾਂਦੇ ਹਨਇਸ ਤਰ੍ਹਾਂ ਇਨ੍ਹਾਂ ਨੇ ਆਪਣੇ ਕਰੀਬੀਆਂ ਦੇ ਪੈਸੇ ਕੰਪਨੀ ਵਿੱਚ ਲਗਵਾ ਦਿੱਤੇ

ਬੱਸ ਫਿਰ ਕੀ ਸੀ, ਕੰਪਨੀ ਨੇ ਜਦੋਂ ਦੇਖਿਆ ਕਿ ਕਰੋੜਾਂ ਲੋਕਾਂ ਨੇ ਪੈਸੇ ਸਾਡੀ ਕੰਪਨੀ ਵਿੱਚ ਇਨਵੈਸਟਮੈਂਟ ਕਰ ਦਿੱਤੇ ਹਨ ਤਾਂ ਕੰਪਨੀ ਦਾ ਅਚਾਨਕ ਆਈ.ਡੀ ਤੋਂ ਲੌਗਇਨ ਹੋਣਾ ਬੰਦ ਹੋ ਗਿਆਨਿਵੇਸ਼ਕਾਂ ਵਿੱਚ ਹਾਹਾਕਾਰ ਮੱਚ ਗਈਸਾਰੇ ਨਿਵੇਸ਼ਕਾਂ ਨੇ ਜਿਨ੍ਹਾਂ ਦੇ ਰਾਹੀਂ ਪੈਸੇ ਲਾਏ ਹੋਏ ਸਨ, ਉਨ੍ਹਾਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਅੱਗੋਂ ਭਰੋਸਾ ਦਿੱਤਾ ਕਿ ਬਹੁਤ ਜਲਦੀ ਕੰਪਨੀ ਦਾ ਲੋਗਇਨ ਸ਼ੁਰੂ ਹੋ ਜਾਵੇਗਾ, ਤੁਸੀਂ ਘਬਰਾਉ ਨਾ

ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਕੰਪਨੀ ਨੇ ਕੋਈ ਅਪਡੇਟ ਨਹੀਂ ਦਿੱਤੀ ਪਰ ਨਿਵੇਸ਼ਕਾਂ ਨੂੰ ਲੁੱਟਣ ਦਾ ਇੱਕ ਹੋਰ ਝਟਕਾ ਦਿੱਤਾ ਅਤੇ ਕਿਹਾ ਕਿ ਤੁਸੀਂ ਪੰਜ-ਪੰਜ ਹਜ਼ਾਰ ਰੁਪਏ ਹੋਰ ਇਨਵੈਸਟਮੈਂਟ ਕਰੋ ਤਾਂ ਤੁਹਾਡੇ ਪੁਰਾਣੇ ਪੈਸੇ ਜੋ ਦੁੱਗਣੇ ਹੋਏ ਹਨ, ਉਹ ਨਿਕਲਣੇ ਸ਼ੁਰੂ ਹੋ ਜਾਣਗੇਜਿਹੜੇ ਬਹੁਤ ਜ਼ਿਆਦਾ ਲਾਲਚੀ ਇਨਸਾਨ ਸਨ ਉਹਨਾਂ ਨੇ ਪੰਜ-ਪੰਜ ਹਜ਼ਾਰ ਰੁਪਏ ਹੋਰ ਇਨਵੈਸਟ ਕਰ ਦਿੱਤੇਇਸ ਤੋਂ ਬਾਅਦ ਕੰਪਨੀ ਬਿਲਕੁਲ ਬੰਦ ਹੋ ਗਈਨਿਵੇਸ਼ਕਾਂ ਨੇ ਇੱਕ ਦੂਸਰੇ ਨਾਲ ਲੜਨਾ ਸ਼ੁਰੂ ਕਰ ਦਿੱਤਾ

ਇਹ ਧੋਖਾਧੜੀ ਵਾਲੀਆਂ ਕੰਪਨੀਆਂ ਬੰਦੇ ਨੂੰ ਰਾਤੋ ਰਾਤ ਅਮੀਰ ਕਰਨ ਦਾ ਸੁਪਨਾ ਦਿਖਾ ਕੇ ਕਰੋੜਾਂ ਰੁਪਏ ਲੁੱਟ ਕੇ ਹਰ ਸਾਲ ਫ਼ਰਾਰ ਹੋ ਜਾਂਦੀਆਂ ਹਨ ਅਤੇ ਹਰ ਸਾਲ ਨਵੀਂਆਂ ਕੰਪਨੀਆਂ ਆ ਜਾਂਦੀਆਂ ਹਨਸਾਨੂੰ ਪਤਾ ਵੀ ਹੁੰਦਾ ਹੈ ਕਿ ਸਾਡੇ ਪੈਸੇ ਡੁੱਬ ਸਕਦੇ ਹਨ ਪਰ ਅਸੀਂ ਫਿਰ ਵੀ ਲਾਲਚ ਵੱਸ ਪੈ ਕੇ ਆਪਣੀ ਮਿਹਨਤ ਦੀ ਪੂੰਜੀ ਲਾ ਕੇ ਗਵਾ ਬੈਠਦੇ ਹਨਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਮਿਹਨਤ ਕਰੀਏ ਅਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰ ਕੇ ਖਾਈਏ ਆਪਣੇ ਬੱਚਿਆਂ ਨੂੰ ਵੀ ਸਮਝਾਈਏ ਕਿ ਸਾਨੂੰ ਜ਼ਿੰਦਗੀ ਵਿੱਚ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ ਨਾ ਕਿ ਅਮੀਰ ਹੋਣ ਦੇ ਨੁਸਖੇ ਲੱਭਣੇ ਚਾਹੀਦੇ ਹਨਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਟਰੈਜ਼ਰ ਐੱਨ.ਐਫ਼.ਟੀ. ਕੰਪਨੀ ਦੇ ਮਾਲਕਾਂ ਨੇ ਕਰੋੜਾਂ ਰੁਪਏ ਲੁੱਟੇ ਹਨ, ਉਹਨਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਦੋਸ਼ੀਆਂ ਨੂੰ ਸਲਾਖ਼ਾਂ ਦੇ ਪਿੱਛੇ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਕੰਪਨੀ ਦੀ ਹਿੰਮਤ ਨਾ ਪਵੇ ਕਿ ਆਮ ਲੋਕਾਂ ਦੀ ਲੁੱਟ ਕਰ ਸਕੇ

*  *

(ਪ੍ਰਧਾਨ ਐਂਟੀ ਕੁਰੱਪਸ਼ਨ ਬਿਊਰੋ ਇੰਡੀਆ, ਗੁਰੂਹਰਸਹਾਏ।)

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੰਦੀਪ ਕੰਬੋਜ

ਸੰਦੀਪ ਕੰਬੋਜ

Village: Golu Ka Mor, Firozpur, Punjab, India.
Phone: (91 - 98594-00002)
Email: (s.kamboj123@gmail.com)