“ਹਰ ਸਮੇਂ ਗ਼ਰੀਬ ਬੱਚਿਆਂ ਦੀ ਮਦਦ ਕਰਨਾ ਰੰਜਨਾ ਦਾ ਪਹਿਲਾ ਸ਼ੌਕ ...”
(16 ਜੁਲਾਈ 2025)
ਇੱਕ ਪਾਸੇ ਜਿੱਥੇ ਭਾਰਤੀ ਸਮਾਜ ਵਿੱਚ ਲੜਕੀਆਂ ਨੂੰ ਲੜਕਿਆਂ ਨਾਲੋਂ ਹੇਠਾਂ ਸਮਝਿਆ ਜਾਂਦਾ ਹੈ, ਉੱਥੇ ਰੰਜਨਾ ਰਾਣੀ ਨੇ ਆਪਣੀਆਂ ਉਪਲਬਧੀਆਂ ਹਾਸਲ ਕਰ ਕੇ ਇਹ ਗੱਲ ਸੱਚ ਸਾਬਤ ਕਰ ਦਿੱਤੀ ਹੈ ਕਿ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਕਹਿੰਦੇ ਹਨ ਕਿ ਜੇਕਰ ਹੌਸਲਿਆਂ ਵਿੱਚ ਉਡਾਣ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ, ਇਹ ਗੱਲ ਸਿੱਧ ਕਰ ਦਿਖਾਈ ਹੈ ਰੰਜਨਾ ਰਾਣੀ ਨੇ।
ਰੰਜਨਾ ਰਾਣੀ ਦਾ ਜਨਮ ਪਿਤਾ ਸ਼ਾਮ ਲਾਲ ਅਤੇ ਮਾਤਾ ਸ਼ੀਲਾ ਰਾਣੀ ਦੇ ਘਰ ਜਲੰਧਰ ਵਿਖੇ 6 ਜੁਲਾਈ 1975 ਨੂੰ ਹੋਇਆ। ਰੰਜਨਾ ਰਾਣੀ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜਸੇਵਾ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਵੱਡਾ ਯੋਗਦਾਨ ਪਾ ਰਹੀ ਹੈ। ਹਰ ਸਮੇਂ ਗ਼ਰੀਬ ਬੱਚਿਆਂ ਦੀ ਮਦਦ ਕਰਨਾ ਰੰਜਨਾ ਦਾ ਪਹਿਲਾ ਸ਼ੌਕ ਬਣ ਚੁੱਕਿਆ ਹੈ। ਵੱਖ ਵੱਖ ਸੰਸਥਾਵਾਂ ਵੱਲੋਂ ਬਹੁਤ ਵਾਰ ਰੰਜਨਾ ਰਾਣੀ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਰੰਜਨਾ ਰਾਣੀ ਸਰਕਾਰੀ ਪ੍ਰਾਇਮਰੀ ਸਕੂਲ ਪਾਰਸਰਾਮਪੁਰ ਜਲੰਧਰ ਵਿਖੇ ਬਤੌਰ ਈ.ਟੀ.ਟੀ. ਅਧਿਆਪਕਾ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਉਹ ਸਕੂਲ ਵਿੱਚ ਬੱਚਿਆਂ ਦੀ ਸੇਵਾ ਲਈ ਡੂੰਘੀ ਵਚਨਬੱਧਤਾ ਨਾਲ ਪੂਰੀ ਤਰ੍ਹਾਂ ਸਮਰਪਿਤ ਹੈ। ਸਕੂਲ ਵਿੱਚ ਜੇਕਰ ਕਿਸੇ ਵੀ ਲੋੜਵੰਦ ਅਤੇ ਗਰੀਬ ਬੱਚੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਰੰਜਨਾ ਰਾਣੀ ਵੱਲੋਂ ਆਪਣੇ ਕੋਲੋਂ ਉਹ ਚੀਜ਼ ਬੱਚੇ ਨੂੰ ਮੁਹਈਆ ਕਰਵਾਈ ਜਾਂਦੀ ਹੈ। ਰੰਜਨਾ ਰਾਣੀ ਦੁਆਰਾ ਬੱਚਿਆਂ ਵਿੱਚ ਕਲਾ ਅਤੇ ਹੁਨਰ ਨੂੰ ਪਛਾਣਨ ਲਈ ਬੱਚਿਆਂ ਦੀ ਰੁਚੀ ਮੁਤਾਬਿਕ ਪੜ੍ਹਾਈ ਤੋਂ ਇਲਾਵਾ ਵੀ ਗਤੀਵਿਧੀਆਂ ਕਰਨ ਲਈ ਦਿੱਤੀਆਂ ਜਾਂਦੀਆਂ ਹਨ। ਉਹ ਬੱਚਿਆਂ ਨੂੰ ਹਰ ਸਮੇਂ ਪੜ੍ਹਾਈ ਤੋਂ ਇਲਾਵਾ ਨੈਤਿਕ ਕਦਰਾਂ ਕੀਮਤਾਂ, ਸਮਾਜ ਸੇਵਾ, ਰੁੱਖਾਂ ਦੀ ਸਾਂਭ ਸੰਭਾਲ, ਮਾਪਿਆਂ ਦਾ ਸਤਿਕਾਰ ਅਤੇ ਸਮਾਜ ਵਿੱਚ ਵਿਚਰਨ ਲਈ ਨਵੇਂ ਨਵੇਂ ਤਰੀਕਿਆਂ ਨਾਲ ਸਿਖਾ ਰਹੀ ਹੈ।
ਰੰਜਨਾ ਰਾਣੀ ਸਕੂਲ ਵਿੱਚ ਸਾਰਾ ਕੰਮ ਆਪਣੇ ਹੱਥੀਂ ਕਰਨ ਨੂੰ ਪਹਿਲ ਦਿੰਦੀ ਹੈ। ਉਹ ਹਰ ਹਫਤਾਅੰਤ ’ਤੇ ਗ਼ਰੀਬ ਬੱਚਿਆਂ ਨੂੰ ਸਿੱਖਿਆ ਦੇਣ, ਗਿਆਨ ਨਾਲ ਉਨ੍ਹਾਂ ਦੇ ਦਿਮਾਗ਼ ਦਾ ਪਾਲਣ ਪੋਸਣ ਕਰਨ ਅਤੇ ਉੱਜਲ ਭਵਿੱਖ ਦੀ ਉਮੀਦ ਕਰਨ ਲਈ ਸਮਰਪਿਤ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਮਾਹਵਾਰੀ ਦੀ ਸਫਾਈ ਬਾਰੇ ਸਿੱਖਿਅਤ ਕਰਨ ਲਈ ਸਰਗਰਮ ਕਦਮ ਵੀ ਚੁੱਕ ਰਹੀ ਹੈ ਅਤੇ ਉਹਨਾਂ ਨੂੰ ਮਹੱਤਵਪੂਰਨ ਗਿਆਨ ਨਾਲ ਸਸ਼ਕਤ ਬਣਾਉਣ ਲਈ ਸੈਮੀਨਾਰ ਲਾ ਕੇ ਜਾਗਰੂਕ ਕਰ ਰਹੀ ਹੈ। ਵਾਤਾਵਰਣ ਦੀ ਸੰਭਾਲ, ਪੋਸਣ ਸੰਬੰਧੀ ਸਿੱਖਿਆ ਅਤੇ ਮਾਹਵਾਰੀ ਦੀ ਸਿਹਤ ਨੂੰ ਫੈਲਾਉਣ ਵਾਲੀਆਂ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਵਿੱਚ ਰੰਜਨਾ ਰਾਣੀ ਦੀ ਸ਼ਮੂਲੀਅਤ ਕਮਿਊਨਿਟੀ ਵਿਕਾਸ ਪ੍ਰਤੀ ਸੰਪੂਰਨ ਪਹੁੰਚ ਨੂੰ ਦਰਸਾਉਂਦੀ ਹੈ।
ਕਮਿਊਨਿਟੀ ਸੇਵਾ ਦੇ ਤਜਰਬਿਆਂ ਨੇ ਰੰਜਨਾ ਦੀ ਸੋਚ ਨੂੰ ਅਮੀਰ ਬਣਾਇਆ ਹੈ ਅਤੇ ਜ਼ਿੰਮੇਵਾਰੀ ਦੀ ਡੂੰਘੀ ਭਾਵਨਾ ਪੈਦਾ ਕੀਤੀ ਹੈ। ਹਰੇਕ ਤਜਰਬੇ ਅਤੇ ਸੂਝ ਨਾਲ ਬਹੁਤ ਹੁਨਰ ਹਾਸਲ ਕੀਤਾ ਹੈ ਅਤੇ ਹਮੇਸ਼ਾ ਸਮਾਜ ਭਲਾਈ ਦੇ ਕੰਮ ਕਰ ਰਹੀ। ਸਾਲ 2015 ਵਿੱਚ ਰੰਜਨਾ ਰਾਣੀ ਨੂੰ ਐੱਸ.ਡੀ.ਐੱਮ ਰਾਜਪੁਰਾ ਵੱਲੋਂ ਬੈੱਸਟ ਟੀਚਰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ। 2016 ਵਿੱਚ ਰੋਟਰੀ ਕਲੱਬ ਰਾਜਪੁਰਾ ਵੱਲੋਂ ਸਮਾਜ ਸੇਵਾ ਨੂੰ ਸਮਰਪਿਤ ਹੋਣ ਕਰਕੇ ਸਨਮਾਨਿਤ ਕੀਤਾ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (