SukhdevSShant7ਜਬ ਰੋਜ਼ੀ ਰੋਟੀ ਯਹਾਂ ਹੈ, ਪਰਿਵਾਰ ਯਹਾਂ ਹੈ, ਫਿਰ ਜੈਸਾ ਦੇਸ, ਵੈਸਾ ਭੇਸ ...
(17 ਅਗਸਤ 2026)

 

ਮਾਂ-ਬੋਲੀ ਦੀ ਕਰਾਮਾਤ

ਮੈਂ ਅਤੇ ਮੇਰੀ ਪਤਨੀ ਇੰਡੀਆਨਾ ਸਟੇਟ ਦੇ ਬੀ.ਐੱਮ.ਵੀ.ਦਫਤਰ ਵਿੱਚ ਡਰਾਈਵਿੰਗ-ਲਸੰਸ ਲਈ ਲਿਖਤੀ ਪ੍ਰੀਖਿਆ ਦੇਣ ਗਏ ਹੋਏ ਸਾਂਪਿਛਲੇ ਸਾਲ ਮੈਂ ਕੈਲੇਫੋਰਨੀਆਂ ਵਿੱਚ ਤਿੰਨ ਵਾਰ ਇਹ ਪ੍ਰੀਖਿਆ ਦਿੱਤੀ ਸੀ, ਗਲਤੀਆਂ ਨਿਯਮਾਂ ਤੋਂ ਵੱਧ ਹੋ ਜਾਣ ਕਰ ਕੇ ਮੈਂ ਤਿੰਨੇ ਵਾਰ ਪਾਸ ਨਹੀਂ ਹੋ ਸਕਿਆ ਸੀਅੰਗਰੇਜ਼ੀ ਦੀ ਐੱਮ.ਏ ਕੀਤੀ ਹੋਣ ਕਰ ਕੇ ਮੇਰੀ ਜ਼ਿਦ ਸੀ ਕਿ ਮੈਂ ਪ੍ਰੀਖਿਆ ਅੰਗਰੇਜ਼ੀ ਵਿੱਚ ਹੀ ਪਾਸ ਕਰਾਂਗਾ ਮੇਰੀ ਪਤਨੀ ਕਹਿਣ ਲੱਗੀ, “ਮੈਂ ਸਾਰੀ ਉਮਰ ਪੰਜਾਬੀ ਪੜ੍ਹਾਉਂਦੀ ਰਹੀ ਹਾਂ, ਮੈਂ ਤਾਂ ਟੈੱਸਟ ਪੰਜਾਬੀ ਵਿੱਚ ਈ ਦਿਆਂਗੀ।”

ਅਸੀਂ ਦੋਵਾਂ ਨੇ ਟੈੱਸਟ ਦੇਣਾ ਸ਼ੁਰੂ ਕੀਤਾਕੰਪਿਊਟਰ ਅੱਗੋਂ ਮੇਰੀ ਪਤਨੀ ਪਹਿਲਾਂ ਹੀ ਉੱਠ ਖਲੋਤੀਉਹ ਬੜੀ ਖੁਸ਼ ਸੀਉਹ ਪਹਿਲੀ ਵਾਰ ਹੀ ਪਾਸ ਹੋ ਗਈ ਸੀਕੋਲ ਖੜ੍ਹਾ ਸਾਡਾ ਬੇਟਾ ਬੇਟਾ ਉਸ ਨੂੰ ਵਧਾਈ ਦੇ ਰਿਹਾ ਸੀ

ਥੋੜ੍ਹੇ ਚਿਰ ਬਾਅਦ ਕੰਪਿਊਟਰ ਨੇ ਮੈਨੂੰ ਫੇਲ੍ਹ ਹੋਣ ਦੀ ਸੂਚਨਾ ਦੇ ਦਿੱਤੀਮੈਂ ਬਹੁਤ ਨਿਰਾਸਤਾ ਨਾਲ ਉੱਠ ਖੜ੍ਹਾ ਹੋਇਆ ਮੇਰੀ ਪਤਨੀ ਨੂੰ ਤਾਂ ਡਰਾਈਵਿੰਗ ਸਿੱਖਣ ਲਈ ਪਰਮਿਟ ਮਿਲ ਗਿਆ ਸੀ ਬੇਟੇ ਨੇ ਮੈਨੂੰ ਕਿਹਾ, “ਤੁਸੀਂ ਚਾਹੋ ਤਾਂ ਦੁਬਾਰਾ ਹੁਣੇ ਈ ਦੂਜਾ ਮੌਕਾ ਟੈੱਸਟ ਦੇਣ ਦਾ ਲੈ ਸਕਦੇ ਓ।”

ਦੂਜੀ ਵਾਰ ਮੈਂ ਪੰਜਾਬੀ ਵਿੱਚ ਟੈੱਸਟ ਦੇਣ ਦੀ ਬੇਨਤੀ ਲਿਖ ਕੇ ਕੰਪਿਊਟਰ ਅੱਗੇ ਬੈਠ ਗਿਆਅਜੇ ਟੈੱਸਟ ਦੇ ਕੁਝ ਪ੍ਰਸ਼ਨ ਰਹਿੰਦੇ ਹੀ ਸਨ ਕਿ ਕੰਪਿਊਟਰ ’ਤੇ ਨਤੀਜਾ ਆ ਗਿਆ, “ਵਧਾਈਆਂ! ਤੁਸੀਂ ਪਾਸ ਹੋ ਗਏ ਹੋ।”

*    *    *

ਅਰਥ-ਸ਼ਾਸਤਰ

ਆਪ ਕਹਾਂ ਖੜ੍ਹੇ ਹੋ? ਮੈਡਮ ਜੀ ਕਾ ਫੋਨ ਆਇਆ ਹੈਆਪ ਉਨ ਕੇ ਘਰ ਪਹੁੰਚੇ ਨਹੀਂ” ਜਸਬੀਰ ਸਿੰਘ ਨੇ ਚਿਪਸ, ਕਰੇਜੀ, ਟਾਇਲਾਂ ਆਦਿ ਦੀ ਰਗੜਾਈ ਕਰਨ ਵਾਲੇ ਠੇਕੇਦਾਰ ਸੂਰਜ ਪ੍ਰਕਾਸ਼ ਨੂੰ ਮੋਬਾਇਲ ਫੋਨ ’ਤੇ ਤ੍ਰਿਪੜੀ ਦੇ ਬਜ਼ਾਰ ਵਿੱਚ ਪਹੁੰਚ ਕੇ ਪੁੱਛਿਆ

ਮੈਂ ਤੋਂ ਜੀ ਤ੍ਰਿਪੜੀ ਵਾਲੇ ਰਤਨ ਨਗਰ ਮੇਂ ਬਿਜਲੀ ਦੇ ਬੱਡੇ ਪੋਲ ਦੇ ਪਾਸ ਖੜ੍ਹਾ ਹੂੰਮੇਰੇ ਕੋ ਮੈਡਮ ਜੀ ਦੇ ਘਰ ਦਾ ਪਤਾ ਨਹੀਂ ਲੱਗ ਰਹਾ ਰਲਵੀਂ-ਮਿਲਵੀਂ ਹਿੰਦੀ-ਪੰਜਾਬੀ ਵਿੱਚ ਸੂਰਜ ਪ੍ਰਕਾਸ਼ ਨੇ ਉੱਤਰ ਦਿੱਤਾ

ਮੈਨੇ ਤੋਂ ਆਪ ਕਾ ਨੰਬਰ ਜਗਦੀਸ਼ ਭਾਟੀਆ ਸੇ ਲੀਆ ਥਾਵੋ ਮਕਾਨੋਂ ਕੀ ਠੇਕੇਦਾਰੀ ਮੇਂ ਮੇਰੇ ਸਾਥ ਕਾਮ ਕਰਤੇ ਹੈਂਮੈਂ ਆਪ ਕੋ ਤੋ ਜਾਨਤਾ ਪਹਿਚਾਨਤਾ ਨਹੀਂ ਹੂੰ, ਆਪ ਅਜਿਹਾ ਕਰੋ, ਪੋਲ ਕੇ ਬਿਲਕੁਲ ਪਾਸ ਖੜ੍ਹੋਮੈਂ ਆ ਰਹਾ ਹੂੰ” ਜਸਬੀਰ ਸਿੰਘ ਨੇ ਚੰਗੀ ਤਰ੍ਹਾਂ ਸੂਰਜ ਪ੍ਰਕਾਸ਼ ਨੂੰ ਪੋਲ ਦੇ ਨੇੜੇ ਹੀ ਖੜ੍ਹੇ ਰਹਿਣ ਲਈ ਪੱਕਿਆਂ ਕਰ ਕੇ ਆਪਣਾ ਮੋਟਰਸਾਈਕਲ ਉੱਧਰ ਨੂੰ ਮੋੜ ਲਿਆ

ਵੱਡੇ ਪੋਲ ਦੇ ਨੇੜੇ-ਤੇੜੇ ਉਸ ਨੂੰ ਸੂਰਜ ਪ੍ਰਕਾਸ਼ ਕਿਤੇ ਖੜ੍ਹਾ ਨਜ਼ਰ ਨਹੀਂ ਆਇਆਮੈਡਮ ਜੀ ਦਾ ਫੋਨ ਵੀ ਬਾਰ-ਬਾਰ ਆਈ ਜਾ ਰਿਹਾ ਸੀਉਹ ਪਰੇਸ਼ਾਨ ਹੋ ਗਿਆਉਹ ਸੋਚ ਰਿਹਾ ਸੀ ਕਿ ਇਨ੍ਹਾਂ ਭਈਆਂ ਨੂੰ ਪੰਜਾਬ ਆ ਕੇ ਪਟਿਆਲੇ ਵਰਗੇ ਸ਼ਹਿਰਾਂ ਦੀਆਂ ਸੜਕਾਂ-ਗਲੀਆਂ ਦੀ ਸਮਝ ਤਾਂ ਆਉਂਦੀ ਨਹੀਂ, ਕੰਮ ਫੜ ਲੈਂਦੇ ਨੇ

ਜਸਬੀਰ ਸਿੰਘ ਜਿਸ ਸਕੂਲ ਵਿੱਚ ਪੜ੍ਹਿਆ ਸੀ, ਉਸੇ ਸਕੂਲ ਵਿੱਚੋਂ ਰਿਟਾਇਰ ਹੋਈ ਪੰਜਾਬੀ ਅਧਿਆਪਕਾ ਨੇ ਉਸ ਨੂੰ ਟਾਈਲਾਂ ਦੀ ਰਗੜਾਈ ਕਰਨ ਵਾਲਾ ਕੋਈ ਬੰਦਾ ਭੇਜਣ ਲਈ ਕਿਹਾ ਸੀ

ਮੈਡਮ ਦਾ ਫਿਰ ਫੋਨ ਆ ਗਿਆ ਕਿ ਠੇਕੇਦਾਰ ਅਜੇ ਵੀ ਨਹੀਂ ਪਹੁੰਚਿਆਜਸਬੀਰ ਸਿੰਘ ਨੇ ਵੱਡੇ ਪੋਲ ਦੇ ਨੇੜੇ-ਤੇੜੇ ਕਿਤੇ ਵੀ ਸੂਰਜ ਪ੍ਰਕਾਸ਼ ਨੂੰ ਨਾ ਖੜ੍ਹਾ ਦੇਖ ਕੇ ਆਪਣਾ ਮੋਟਰ ਸਾਈਕਲ ਥੋੜ੍ਹਾ ਅੱਗੇ ਜਾ ਕੇ ਰੋਕ ਲਿਆ ਉਸਨੇ ਫਿਰ ਸੂਰਜ ਪ੍ਰਕਾਸ਼ ਦਾ ਨੰਬਰ ਮਿਲਾਇਆ, “ਅਰੇ ਭਾਈ ਸੂਰਜ ਪ੍ਰਕਾਸ਼ ਜੀ! ਕਹਾਂ ਖੜ੍ਹੇ ਹੈਂ ਆਪ? ਸਹੀ ਸਹੀ ਬਤਾਓ ਆਪ ਕਿਸ ਪੋਲ ਕੇ ਪਾਸ ਖੜ੍ਹੇ ਹੋ? ਉਸ ਕੇ ਪਾਸ ਕਿਸੀ ਦੁਕਾਨ ਯਾ ਘਰ ਕੇ ਨੰਬਰ ਕੇ ਬਾਰੇ ਬਤਾਓਕੋਈ ਔਰ ਪੱਕੀ ਨਿਸ਼ਾਨੀ ਬਤਾਓ

ਸੂਰਜ ਪ੍ਰਕਾਸ਼ ਬੋਲਿਆ, “ਆਪ ਨੇ ਜੋ ਬੱਡਾ ਪੋਲ ਦੱਸਿਆ ਥਾਂ ਮੈਂ ਉਸਦੇ ਪਾਸ ਹੀ ਖੜ੍ਹਾ ਹੂੰ” ਜਸਬੀਰ ਸਿੰਘ ਨੇ ਵੱਡੇ ਪੋਲ ਵੱਲ ਨਜ਼ਰ ਮਾਰੀਉੱਥੇ ਇੱਕ ਪੱਗ-ਦਾੜ੍ਹੀ ਵਾਲਾ ਬੰਦਾ ਮੋਬਾਇਲ ਫੋਨ ਨੂੰ ਕੰਨ ਲਾਈ ਖੜ੍ਹਾ ਸੀ ਖੁੱਲ੍ਹੀ ਦਾੜ੍ਹੀ ਸੀ ਉਸਦੀ“ਇਹ ਤਾਂ ਸਰਦਾਰ ਬੰਦਾ ਪਹਿਲਾਂ ਵੀ ਪੋਲ ਦੇ ਨੇੜੇ ਘੰਮ ਰਿਹਾ ਸੀ ਪਰ ਇਹ ਤਾਂ ਨਹੀਂ ਹੋ ਸਕਦਾ ਸੂਰਜ ਪ੍ਰਕਾਸ਼ ਭਈਆ” ਬੁੜਬੁੜਾਉਂਦੇ ਹੋਏ ਜਸਬੀਰ ਸਿੰਘ ਨੇ ਮੋਟਰ ਸਾਈਕਲ ਪੋਲ ਵੱਲ ਮੋੜ ਲਿਆ

ਹਾਂ ਬਈ ਸੂਰਜ ਪ੍ਰਕਾਸ਼! ਮੈਂ ਆ ਰਹਾ ਹੂੰ ਪੋਲ ਕੇ ਪਾਸਕਹੀਂ ਆਸ ਪਾਸ ਹੋ ਤੋ ਪੋਲ ਕੇ ਬਿਲਕੁਲ ਪਾਸ ਆ ਜਾਓ” ਚਲਦੇ ਫੋਨ ’ਤੇ ਜਸਬੀਰ ਸਿੰਘ ਨੇ ਕਿਹਾ

ਮੈਂ ਤੋਂ ਜੀ ਬੱਡੇ ਪੋਲ ਦੇ ਪਾਸ ਤੋਂ ਹੀ ਬੋਲ ਰਹਾ ਹੂੰ” ਉੱਤਰ ਮਿਲਿਆ

ਇਹ ਕੀ? ਇਹ ਤਾਂ ਖੁੱਲ੍ਹੀ ਦਾੜ੍ਹੀ ਤੇ ਪੱਗ ਵਾਲਾ ਸਰਦਾਰ ਬੰਦਾ ਹੀ ਸੂਰਜ ਪ੍ਰਕਾਸ਼ ਸੀ “ਆਪ ਤੋਂ ਭਾਈ ਸਰਦਾਰ ਬਣੇ ਹੂਏ ਹੋਮੈਂ ਕੈਸੇ ਪਹਿਚਾਨਤਾ?” ਜਸਬੀਰ ਸਿੰਘ ਹੱਸ ਕੇ ਬੋਲਿਆ

ਸੂਰਜ ਪ੍ਰਕਾਸ਼ ਜ਼ਿੰਦਗੀ ਦੇ ਤਜਰਬੇ ਵਿੱਚੋਂ ਬੋਲਿਆ, “ਸਰਦਾਰ ਜੀ! ਮੈਂ ਤੋਂ ਤੀਸ ਸਾਲ ਸੇ ਪੰਜਾਬ ਮੇਂ ਹੂੰਜਬ ਰੋਜ਼ੀ ਰੋਟੀ ਯਹਾਂ ਹੈ, ਪਰਿਵਾਰ ਯਹਾਂ ਹੈ, ਫਿਰ ਜੈਸਾ ਦੇਸ, ਵੈਸਾ ਭੇਸ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਸੁਖਦੇਵ ਸਿੰਘ ਸ਼ਾਂਤ

ਸੁਖਦੇਵ ਸਿੰਘ ਸ਼ਾਂਤ

Avon, Indiana, U.S.A.
Phone: (1-317-406-0002)
Email: (shant.sukhdev@gmail.com)