GurKirpalSAshak7ਇਹ ਸਮੱਸਿਆ ਸਿਰਫ ਪਰਿਵਾਰਾਂ ਦੀ ਨਹੀਂ, ਸਗੋਂ ਸਮਾਜ ਦੀ ਵੀ ਜ਼ਿੰਮੇਵਾਰੀ ...
(28 ਅਗਸਤ 2026)

 

ਸਾਰੀ ਉਮਰ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਣ ਵਾਲੇ ਇੱਕ ਸ਼ਾਨਦਾਰ ਸ਼ਖਸੀਅਤ ਦੇ ਮਾਲਿਕ ਮਿੱਤਰ ਦੀ ਅੰਤਿਮ ਅਰਦਾਸ ਵਿੱਚ ਵਿਰਲਾ ਹੀ ਉਸਦਾ ਕੋਈ “ਆਪਣਾ” ਦਿਖਾਈ ਦੇ ਰਿਹਾ ਸੀਉੱਥੇ ਭੀੜ ਨਹੀਂ ਸੀ, ਸਗੋਂ ਉਹ ਲੋਕ ਸਨ ਜੋ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ’ਤੇ ਉਸ ਨਾਲ ਜੁੜੇ ਰਹੇ ਸਨਸ਼ਹਿਰ ਦੀ ਇੱਕ ਵਿਸ਼ਾਲ ਸੜਕ ਕਿਨਾਰੇ ਉਸ ਵੱਲੋਂ ਬੜੇ ਸੁਪਨੇ ਬੁਣਦਿਆਂ ਬਣਾਈ ਗਈ ਵੱਡੀ ਕੋਠੀ ਉਸ ਦਿਨ ਬਿਲਕੁਲ ਬੇਰੌਣਕ ਦਿਖਾਈ ਦੇ ਰਹੀ ਸੀ, ਜਿਸਦੀਆਂ ਉੱਚੀਆਂ ਦੀਵਾਰਾਂ ਪਿੱਛੇ ਉਹ ਦੁਨੀਆਂ ਤੋਂ ਕਈ ਸਾਲ ਪਹਿਲਾਂ ਹੀ ਛੁਪ ਗਿਆ ਸੀ ਉਸਦੇ ਧੀਆਂ ਪੁੱਤਰ ਪਹਿਲਾਂ ਹੀ ਵਿਦੇਸ਼ ਉਡਾਰੀ ਮਾਰ ਚੁੱਕੇ ਸਨ ਅਤੇ ਹੁਣ ਇਹ ਉਨ੍ਹਾਂ ਦਾ ਦੇਸ਼ ਨਹੀਂ ਸੀ, ਭਲਾ ਇਹ ਘਰ ਤਾਂ ਕੀ ਹੋਣਾ ਹੈ? ਇਹ ਉਨ੍ਹਾਂ ਲਈ ਸਿਰਫ ਜਾਇਦਾਦਸੀ

ਕੁਝ ਸਾਲ ਪਹਿਲਾਂ ਉਹ ਆਪਣੀ ਪਤਨੀ ਨਾਲ ਬੱਚਿਆਂ ਕੋਲ ਵਿਦੇਸ਼ ਵੀ ਗਿਆ ਸੀਪਰ ਉੱਥੇ ਦੋਵਾਂ ਦਾ ਦਿਲ ਨਾ ਲੱਗਿਆਅਜਨਬੀ ਮਾਹੌਲ, ਬੰਦ ਘਰਾਂ ਦੀ ਜ਼ਿੰਦਗੀ ਅਤੇ ਰੁੱਝੇ ਹੋਏ ਬੱਚਿਆਂ ਦੀ ਦੌੜ-ਭੱਜ ਵਿੱਚ ਉਨ੍ਹਾਂ ਨੂੰ ਆਪਣਾਪਣ ਨਹੀਂ ਮਿਲਿਆਆਖਿਰਕਾਰ ਉਹ ਵਾਪਸ ਆਪਣੇ ਘਰ ਆ ਗਏਪਰ ਇੱਥੇ ਆ ਕੇ ਵੀ ਵੱਡੀ ਕੋਠੀ ਦੀਆਂ ਕੰਧਾਂ ਕਈ ਵਾਰ ਉਸ ਨੂੰ ਖਾਣ ਨੂੰ ਦੌੜਦੀਆਂ ਮਹਿਸੂਸ ਹੁੰਦੀਆਂ

ਸਮੇਂ ਦੇ ਨਾਲ ਸਿਹਤ ਵੀ ਸਾਥ ਛੱਡਣ ਲੱਗੀ ਇੱਕ ਦਿਨ ਬਿਮਾਰੀ ਨੇ ਉਸ ਨੂੰ ਮੰਜੇ ਨਾਲ ਲਾ ਦਿੱਤਾਪਹਿਲਾਂ ਉਹ ਰੋਟੀ-ਟੁੱਕਰ ਪੁੱਛਣ ’ਤੇ ਹੌਲੀ ਜਿਹੀ ਹਾਂ-ਹੂੰ ਕਰ ਦਿੰਦਾ ਸੀ, ਪਰ ਬਾਅਦ ਵਿੱਚ ਉਹ ਲਗਭਗ ਖਾਮੋਸ਼ ਹੀ ਹੋ ਗਿਆਬਜ਼ੁਰਗ ਪਤਨੀ ਉਸ ਨੂੰ ਵ੍ਹੀਲਚੇਅਰ ’ਤੇ ਬਿਠਾ ਦਿੰਦੀ ਤਾਂ ਉਹ ਚੁੱਪਚਾਪ ਬੈਠ ਜਾਂਦਾਜੇਕਰ ਕੋਈ ਮਿਲਣ ਆਉਂਦਾ ਤਾਂ ਉਹ ਉਸਦੇ ਚਿਹਰੇ ਵੱਲ ਬਿੱਟ-ਬਿੱਟ ਤੱਕਦਾ ਰਹਿੰਦਾ ਇੱਕ ਦਿਨ ਆਖਿਰਕਾਰ ਉਸਦੇ ਜਿਸਮ ਵਿੱਚੋਂ ਰੂਹ ਉਡਾਰੀ ਮਾਰ ਗਈਵਿਦੇਸ਼ ਵਸਦੀ ਔਲਾਦ ਨੂੰ ਫ਼ੋਨ ਕੀਤਾ ਗਿਆਉੱਥੋਂ ਜਵਾਬ ਆਇਆ, “ਸੰਸਕਾਰ ਸਾਡੇ ਆਉਣ ’ਤੇ ਹੀ ਕਰਿਓ।” ਮਜਬੂਰੀ ਵਿੱਚ ਉਸਦੀ ਦੇਹ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਫ੍ਰੀਜ਼ਰ ਵਿੱਚ ਰੱਖ ਦਿੱਤਾ ਗਿਆਚੌਥੇ ਦਿਨ ਸੰਸਕਾਰ ਹੋਇਆਅਗਲੇ ਦਿਨ ਫੁੱਲ ਚੁਗੇ ਗਏ ਅਤੇ ਘਰ ਵਿੱਚ ਪਾਠ ਰੱਖਿਆ ਗਿਆਤੀਜੇ ਦਿਨ ਭੋਗ ਪੈ ਗਿਆ ਭੋਗ ਤੋਂ ਬਾਅਦ ਸ਼ਾਮ ਨੂੰ ਵਾਪਸ ਮੁੜਨ ਦੀ ਤਿਆਰੀ ਕਰਦੇ ਪੁੱਤਰ ਨੇ ਮਾਂ ਨੂੰ ਕੋਲ ਬੁਲਾ ਕੇ ਕਿਹਾ, “ਹੁਣ ਤੁਸੀਂ ਸਾਡੇ ਨਾਲ ਹੀ ਚੱਲੋਇੱਥੇ ਰੱਖਿਆ ਵੀ ਕੀ ਹੈ?”

ਉਸ ਵਿਸ਼ਾਲ ਕੋਠੀ ਵਿੱਚ ਇਕੱਲੀ ਬੈਠੀ ਮਾਂ ਗੇਟ ਦੀਆਂ ਝੀਥਾਂ ਵਿੱਚੋਂ ਬਾਹਰ ਸੜਕ ’ਤੇ ਹੋ ਰਹੀ ਚਹਿਲ-ਪਹਿਲ ਨੂੰ ਦੇਖਦੀ ਰਹਿੰਦੀ ਹੈਕਈ ਵਾਰ ਉਹ ਆਪਣੇ ਆਲੇ-ਦੁਆਲੇ ਖੜ੍ਹੀਆਂ ਉੱਚੀਆਂ ਕੰਧਾਂ ਨੂੰ ਹੀ ਸਵਾਲ ਕਰਦੀ ਹੈ, “ਭਲਾ ਕੁਝ ਰੱਖਿਆ ਹੋਇਆ ਹੈ ਇੱਥੇ?”

ਪਹਿਲਾਂ ਉਹ ਸਾਰਾ ਦਿਨ ਆਪਣੇ ਪਤੀ ਦੀ ਦੇਖਭਾਲ ਵਿੱਚ ਲੱਗੀ ਰਹਿੰਦੀ ਸੀਹੁਣ ਤਾਂ ਸਮਾਂ ਬਿਤਾਉਣਾ ਵੀ ਔਖਾ ਹੋ ਗਿਆ ਹੈਕਈ ਵਾਰ ਉਹ ਮਨ ਹੀ ਮਨ ਆਪਣੇ ਦੁਨੀਆ ਤੋਂ ਵਿਦਾ ਹੋ ਚੁੱਕੇ ਪਤੀ ਨੂੰ ਪੁੱਛਦੀ ਹੈ, “ਹਰ ਕੋਈ ਆਪਣੀ ਔਲਾਦ ਲਈ ਇਹ ਮਹਿਲ-ਮੁਨਾਰੇ ਖੜ੍ਹੇ ਕਰਦਾ ਹੈਜੇ ਉਨ੍ਹਾਂ ਨੇ ਇੱਥੇ ਆਉਣਾ ਹੀ ਨਹੀਂ, ਫਿਰ ਇਹ ਹਵੇਲੀਆਂ ਖੜ੍ਹੀਆਂ ਹੀ ਕਿਉਂ ਕੀਤੀਆਂ?”

ਅਸਲ ਵਿੱਚ ਇਹ ਸਿਰਫ ਇੱਕ ਘਰ ਦੀ ਕਹਾਣੀ ਨਹੀਂ; ਇਹ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਹਕੀਕਤ ਬਣਦੀ ਜਾ ਰਹੀ ਹੈਕਈ ਸਮਾਜਿਕ ਅਧਿਐਨਾਂ ਅਤੇ ਪਿੰਡ ਪੱਧਰੀ ਸਰਵੇਖਣਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਵੱਡੀ ਗਿਣਤੀ ਅਜਿਹੇ ਘਰਾਂ ਦੀ ਹੈ ਜਿੱਥੇ ਸਿਰਫ ਬਜ਼ੁਰਗ ਰਹਿ ਗਏ ਹਨ ਜਾਂ ਘਰਾਂ ਨੂੰ ਤਾਲੇ ਲੱਗੇ ਹੋਏ ਹਨਵੱਖ-ਵੱਖ ਸਰਕਾਰੀ ਅੰਕੜਿਆਂ ਅਤੇ ਖੋਜ ਅਧਿਐਨਾਂ ਦੇ ਅਧਾਰ ’ਤੇ ਅੰਦਾਜ਼ਾ ਹੈ ਕਿ ਪੰਜਾਬ ਤੋਂ ਹਰ ਸਾਲ ਲਗਭਗ ਡੇਢ ਤੋਂ ਦੋ ਲੱਖ ਨੌਜਵਾਨ ਪੜ੍ਹਾਈ, ਰੁਜ਼ਗਾਰ ਜਾਂ ਸਥਾਈ ਨਿਵਾਸ ਲਈ ਵਿਦੇਸ਼ ਜਾਂਦੇ ਹਨਇਹ ਰੁਝਾਨ ਲਗਾਤਾਰ ਵਧ ਰਿਹਾ ਹੈ ਇਸਦੇ ਨਾਲ ਹੀ ਪਿੱਛੇ ਰਹਿ ਜਾਂਦੇ ਹਨ ਉਹ ਮਾਪੇ, ਜਿਨ੍ਹਾਂ ਦੀ ਜ਼ਿੰਦਗੀ ਹੌਲੀ-ਹੌਲੀ ਇਕੱਲਤਾ ਵਿੱਚ ਘਿਰਦੀ ਚਲੀ ਜਾਂਦੀ ਹੈ

ਵਿਸ਼ਵ ਪੱਧਰ ’ਤੇ ਕੀਤੇ ਗਏ ਕਈ ਅਧਿਐਨ ਇਹ ਦਰਸਾਉਂਦੇ ਹਨ ਕਿ ਸਮਾਜਿਕ ਇਕੱਲਤਾ ਬਜ਼ੁਰਗਾਂ ਲਈ ਇੱਕ “ਸਾਈਲੈਂਟ ਕਿਲਰ” ਸਾਬਤ ਹੋ ਸਕਦੀ ਹੈਇਕੱਲਾਪਣ ਡਿਪਰੈਸ਼ਨ, ਚਿੰਤਾ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦੇ ਖਤਰੇ ਨੂੰ ਵਧਾ ਸਕਦਾ ਹੈਇਸ ਤੋਂ ਇਲਾਵਾ ਐਮਰਜੈਂਸੀ ਵੇਲੇ ਹਸਪਤਾਲ ਲਿਜਾਣ ਲਈ ਕਿਸੇ ਮੈਂਬਰ ਦਾ ਨਾ ਹੋਣ ਕਾਰਨ ਸਮੇਂ ਸਿਰ ਇਲਾਜ ਨਾ ਮਿਲਣ ਦਾ ਖਤਰਾ ਵਧ ਜਾਂਦਾ ਹੈਇਕੱਲੇ ਰਹਿ ਰਹੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ-ਖੋਹ, ਧੋਖਾਧੜੀ ਅਤੇ ਹੋਰ ਅਪਰਾਧਾਂ ਦੀਆਂ ਘਟਨਾਵਾਂ ਸਮੇਂ-ਸਮੇਂ ’ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ

ਇਸ ਸਮੱਸਿਆ ਦਾ ਇੱਕ ਹੋਰ ਮਨੋਵਿਗਿਆਨਕ ਪੱਖ ਵੀ ਹੈਅਸੀਂ ਅਕਸਰ ਸੋਚਦੇ ਹਾਂ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਕੋਲ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਚਲੇ ਗਏ ਹਨ, ਉਹ ਬਹੁਤ ਖੁਸ਼ ਹੋਣਗੇ ਕਿਉਂਕਿ ਉਹ ਆਪਣੇ ਪਰਿਵਾਰ ਦੇ ਨਾਲ ਹਨਪਰ ਹਕੀਕਤ ਕਈ ਵਾਰ ਇਸ ਤੋਂ ਕਾਫੀ ਵੱਖਰੀ ਹੁੰਦੀ ਹੈ ਵਿਦੇਸ਼ਾਂ ਵਿੱਚ ਬੱਚਿਆਂ ਦੇ ਨਾਲ ਰਹਿ ਰਹੇ ਕਈ ਮਾਪੇ ਵੀ ਭਿਆਨਕ ਇਕੱਲਤਾ ਦਾ ਅਨੁਭਵ ਕਰਦੇ ਹਨਉੱਥੇ ਬੱਚੇ ਕੰਮਕਾਰ ਵਿੱਚ ਬਹੁਤ ਰੁੱਝੇ ਹੁੰਦੇ ਹਨਉਹ ਸਵੇਰੇ ਜਲਦੀ ਕੰਮ ’ਤੇ ਨਿਕਲ ਜਾਂਦੇ ਹਨ ਅਤੇ ਦੇਰ ਰਾਤ ਘਰ ਪਰਤਦੇ ਹਨਮਾਪੇ ਸਾਰਾ ਦਿਨ ਘਰ ਦੇ ਅੰਦਰ ਹੀ ਰਹਿ ਜਾਂਦੇ ਹਨਖਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਲੰਮੇ ਸਮੇਂ ਤਕ ਬਰਫ ਪੈਣ ਕਾਰਨ ਬਜ਼ੁਰਗਾਂ ਲਈ ਬਾਹਰ ਨਿਕਲਣਾ ਵੀ ਅਸਾਨ ਨਹੀਂ ਹੁੰਦਾਇਸ ਤੋਂ ਇਲਾਵਾ ਭਾਸ਼ਾ ਦੀ ਸਮੱਸਿਆ ਵੀ ਉਨ੍ਹਾਂ ਨੂੰ ਸਮਾਜ ਨਾਲ ਜੁੜਨ ਤੋਂ ਰੋਕਦੀ ਹੈ

ਅੰਦਰੋਂ ਅੰਦਰ ਬਹੁਤ ਸਾਰੇ ਮਾਪੇ ਪੰਜਾਬ ਵਾਪਸ ਆਉਣ ਲਈ ਤਰਸਦੇ ਰਹਿੰਦੇ ਹਨ ਉਨ੍ਹਾਂ ਨੂੰ ਆਪਣਾ ਪਿੰਡ, ਆਪਣੀਆਂ ਗਲੀਆਂ, ਆਪਣੇ ਰਿਸ਼ਤੇਦਾਰ ਅਤੇ ਉਹ ਆਜ਼ਾਦ ਜੀਵਨ ਯਾਦ ਆਉਂਦਾ ਹੈ ਜਿੱਥੇ ਉਹ ਕਿਸੇ ਦੇ ਮੁਹਤਾਜ ਨਹੀਂ ਸਨ

ਕਈ ਵਾਰ ਬੱਚੇ ਮਾਪਿਆਂ ਨੂੰ ਇਸ ਲਈ ਵੀ ਸੱਦਦੇ ਹਨ ਕਿ ਉਹ ਪੋਤੇ-ਪੋਤੀਆਂ ਦੀ ਦੇਖਭਾਲ ਕਰ ਸਕਣਮਾਪੇ ਵੀ ਬੱਚਿਆਂ ਦੀ ਖੁਸ਼ੀ ਲਈ ਇਹ ਜ਼ਿੰਮੇਵਾਰੀ ਨਿਭਾਉਂਦੇ ਹਨਪਰ ਅੰਦਰੋਂ ਅੰਦਰ ਉਨ੍ਹਾਂ ਦੇ ਮਨ ਵਿੱਚ ਇੱਕ ਖਾਲੀਪਣ ਬਣਿਆ ਰਹਿੰਦਾ ਹੈਉਹ ਵਾਪਸ ਆਉਣਾ ਚਾਹੁੰਦੇ ਹਨ ਪਰ ਸਮਾਜਿਕ ਨਮੋਸ਼ੀ ਦਾ ਡਰ ਵੀ ਉਨ੍ਹਾਂ ਨੂੰ ਰੋਕਦਾ ਹੈ ਉਨ੍ਹਾਂ ਨੂੰ ਲਗਦਾ ਹੈ ਕਿ ਲੋਕ ਕਹਿਣਗੇ, “ਬੱਚਿਆਂ ਨੇ ਰੱਖਿਆ ਨਹੀਂ” ਜਾਂ “ਬੱਚਿਆਂ ਨਾਲ ਬਣੀ ਨਹੀਂ।” ਇਸ ਤਰ੍ਹਾਂ ਬਹੁਤ ਸਾਰੇ ਮਾਪੇ ਇੱਕ ਅਜਿਹੀ ਸਥਿਤੀ ਵਿੱਚ ਫਸ ਜਾਂਦੇ ਹਨ ਜਿੱਥੇ ਉਹ “ਨਾ ਇੱਧਰ ਦੇ ਰਹਿੰਦੇ ਹਨ, ਨਾ ਉੱਧਰ ਦੇ।” ਦੇਸ਼ ਹੋਵੇ ਜਾਂ ਵਿਦੇਸ਼, ਉਨ੍ਹਾਂ ਕੋਲ ਸੁਖ-ਸਹੂਲਤਾਂ ਤਾਂ ਹੋ ਸਕਦੀਆਂ ਹਨ, ਪਰ ਮਨ ਦਾ ਸਕੂਨ ਅਤੇ ਆਪਣੇਪਣ ਦਾ ਨਿੱਘ ਹੌਲੀ-ਹੌਲੀ ਕਿਤੇ ਗੁਆਚ ਜਾਂਦਾ ਹੈ

ਇਹ ਸਮੱਸਿਆ ਸਿਰਫ ਪਰਿਵਾਰਾਂ ਦੀ ਨਹੀਂ, ਸਗੋਂ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਜਾ ਰਹੀ ਹੈਇਸ ਲਈ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਇਕੱਲੇ ਰਹਿ ਰਹੇ ਬਜ਼ੁਰਗਾਂ ਦੇ ਮਿਲ ਬੈਠਣ ਲਈ ਥਾਂਵਾਂ ਬਣਾਈਆਂ ਜਾਣ ਅਤੇ ਵਿਸ਼ੇਸ਼ ਸਿਹਤ ਅਤੇ ਸੁਰੱਖਿਆ ਪ੍ਰਬੰਧ ਕੀਤੇ ਜਾਣਵਿਦੇਸ਼ ਉਡ ਗਈ ਔਲਾਦ ਨੂੰ ਚਾਹੀਦਾ ਹੈ ਕਿ ਮਾਪਿਆਂ ਨੇ ਉਨਾਂ ਦੇ ਸੁਪਨੇ ਪੂਰੇ ਕਰਨ ਲਈ ਸਭ ਕੁਝ ਕੁਰਬਾਨ ਕੀਤਾ ਹੈ ਤੇ ਹੁਣ ਉਨ੍ਹਾਂ ਦੀ ਵਾਰੀ ਹੈ ਕਿ ਉਹ ਆਪਣੇ ਮਾਪਿਆਂ ਨੂੰ ਇਕੱਲੇ ਮਹਿਸੂਸ ਨਾ ਹੋਣ ਦੇਣ ਕਿਉਂਕਿ ਡਿਜਿਟਲ ਯੁਗ ਵਿੱਚ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਕੋਈ ਅਰਥ ਨਹੀਂ ਰੱਖਦੀਪਰ ਨਾਲ ਹੀ ਇਹ ਅਹਿਸਾਸ ਵੀ ਜ਼ਿੰਦਾ ਰਹਿਣਾ ਚਾਹੀਦਾ ਹੈ ਕਿ ਵੀਡੀਓ ਕਾਲ ਮਾਪਿਆਂ ਦੇ ਚਿਹਰੇ ’ਤੇ ਮੁਸਕਾਨ ਤਾਂ ਲਿਆ ਸਕਦੀ ਹੈ, ਪਰ ਉਹ ਪੁੱਤਰ ਜਾਂ ਧੀ ਦੇ ਹੱਥ ਦਾ ਸਪਰਸ਼, ਇਕੱਠੇ ਬੈਠ ਕੇ ਪੀਤੀ ਚਾਹ ਜਾਂ ਬਿਨਾਂ ਕਾਰਨ ਹੋਈ ਗੱਲਬਾਤ ਦੀ ਥਾਂ ਨਹੀਂ ਲੈ ਸਕਦੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)