HarjinderSGulpur8ਸਭ ਤੋਂ ਵੱਡਾ ਸੱਚ ਇਹ ਹੈ ਕਿ ਦੁਨੀਆਦਾਰੀ ਨਿਭਾਉਣ ਅਤੇ ਰੋਟੀ ਰੋਜ਼ੀ ਦੇ ...
(4 ਅਗਸਤ 2026)


ਮੈਂ 2011 ਤੋਂ ਹਰ ਸਾਲ ਅਸਟਰੇਲੀਆ ਆਉਂਦਾ ਹਾਂ ਅਤੇ ਇੱਕ ਸਾਲ ਬਾਅਦ ਇੱਥੇ ਰਹਿ ਕੇ ਵਾਪਸ ਪੰਜਾਬ ਪਰਤ ਜਾਂਦਾ ਹਾਂ
ਹੁਣ ਤਕ ਮੈਂ ਕਾਫੀ ਕੁਝ ਦੇਖਿਆ ਹੈਇੱਥੇ ਦੋ ਤਰ੍ਹਾਂ ਦੇ ਬਜ਼ੁਰਗ ਆਉਂਦੇ ਹਨ; ਇੱਕ ਕੰਮ ਕਰਨ ਵਾਲੇ ਅਤੇ ਦੂਜੇ ਪੂਰੀ ਤਰ੍ਹਾਂ ਵਿਹਲੇ ਰਹਿ ਕੇ ਸਮਾਂ ਗੁਜ਼ਾਰਨ ਵਾਲੇ ਅਤੇ ਘਰ ਦੇ ਨਿੱਕੇ ਮੋਟੇ ਕੰਮਾਂ ਵਿੱਚ ਹੱਥ ਵਟਾਉਣ ਵਾਲੇਕੰਮ ਕਰਨ ਵਾਲੇ ਬਜ਼ੁਰਗ ਜਾਂ ਤਾਂ ਦੂਰ ਦੁਰਾਡੇ ਆਪਣੀ ਜਾਣ ਪਛਾਣ ਵਾਲੇ ਫਾਰਮਾਂ ਵਿੱਚ ਚਲੇ ਜਾਂਦੇ ਹਨ ਜਾਂ ਹਰ ਰੋਜ਼ ਸੌ ਡੇਢ ਸੌ ਕਿਲੋਮੀਟਰ ਦੂਰ ਪੈਂਦੇ ਫਾਰਮਾਂ ਵਿੱਚ ਸਵੇਰੇ ਚਲੇ ਜਾਂਦੇ ਹਨ ਅਤੇ ਸ਼ਾਮ ਨੂੰ ਵਾਪਸ ਘਰ ਆ ਜਾਂਦੇ ਹਨਠੇਕੇਦਾਰ ਉਨ੍ਹਾਂ ਨੂੰ ਗੱਡੀਆਂ ਰਾਹੀਂ ਲੈ ਜਾਂਦੇ ਹਨ ਅਤੇ ਬਣਦਾ ਕਿਰਾਇਆ ਲੈ ਕੇ ਵਾਪਸ ਲੈ ਆਉਂਦੇ ਹਨਉਸੇ ਤਰ੍ਹਾਂ ਜਿਵੇਂ ਸਾਡੇ ਪੰਜਾਬ ਵਿੱਚ ਬੱਚਿਆਂ ਨੂੰ ਸਕੂਲ ਛੱਡਣ ਅਤੇ ਵਾਪਸ ਲਿਆਉਣ ਦਾ ਕੰਮ ਵੱਖ ਵੱਖ ਵਾਹਨਾਂ ਵਾਲੇ ਕਰਦੇ ਹਨਇਸ ਕਿਸਮ ਦੇ ਬਜ਼ੁਰਗਾਂ ਨਾਲ ਮੇਲਜੋਲ ਘੱਟ ਹੀ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਜੀਵਨ ਬਹੁਤ ਜ਼ਿਆਦਾ ਵਿਅਸਤ ਹੁੰਦਾ ਹੈਪੂਰੀ ਤਰ੍ਹਾਂ ਵਿਹਲੇ ਬਜ਼ੁਰਗ ਇੱਥੇ ਬਹੁਤਾ ਮਿਲ ਜਾਂਦੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਬਜ਼ੁਰਗਾਂ ਦਾ ਦਿਨ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ ਕਿ ਉਹ ਚਾਹ ਪਾਣੀ ਪੀ ਕੇ ਆਪਣੇ ਆਪਣੇ ਢੰਗ ਨਾਲ ਤਿਆਰ ਹੁੰਦੇ ਹਨਇਸ ਤੋਂ ਬਾਅਦ ਉਹ ਆਪਣੇ ਪੋਤਿਆਂ ਦੋਹਤਿਆਂ ਨੂੰ ਸਕੂਲ ਛੱਡਣ ਲਈ ਨਿਕਲ ਜਾਂਦੇ ਹਨਪ੍ਰਾਇਮਰੀ ਸਕੂਲ ਘਰਾਂ ਦੇ ਨੇੜੇ ਤੇੜੇ ਹੀ ਹੁੰਦੇ ਹਨ

ਬੱਚਿਆਂ ਨੂੰ ਸਕੂਲ ਛੱਡ ਕੇ ਕਈ ਬਜ਼ੁਰਗ ਸੈਰ ਕਰਨ ਲੱਗ ਪੈਂਦੇ ਅਤੇ ਕਈ ਬਜ਼ੁਰਗ ਪਾਰਕਾਂ ਅਤੇ ਖੇਡ ਮੈਦਾਨਾਂ ਵਿੱਚ ਬੈਠ ਜਾਂਦੇ ਹਨ ਜਿਨ੍ਹਾਂ ਬਜ਼ੁਰਗਾਂ ਨੇ ਆਪਣੇ ਦੇਸ਼ ਵਿੱਚ ਕਦੇ ਸੈਰ ਨਹੀਂ ਕੀਤੀ, ਉਹ ਲੰਬੀਆਂ ਲੰਬੀਆਂ ਸੈਰਾਂ ਕਰਦੇ ਹਨ ਅਤੇ ਸਾਫ ਹਵਾ ਅੰਦਰ ਖਿੱਚਣ ਦਾ ਲੁਤਫ ਲੈਂਦੇ ਹਨਪਾਰਕਾਂ ਅਤੇ ਖੇਡ ਮੈਦਾਨਾਂ ਦਾ ਪੂਰੇ ਅਸਟ੍ਰੇਲੀਆ ਵਿੱਚ ਜਾਲ਼ ਵਿਛਿਆ ਹੋਇਆ ਹੈਜਿਸ ਪਾਸੇ ਮਰਜ਼ੀ ਤੁਰ ਪਵੋ, ਦਸ ਮਿੰਟ ਬਾਅਦ ਸ਼ਾਨਦਾਰ ਪਾਰਕ ਆ ਜਾਂਦਾ ਹੈਉੱਥੇ ਹਲਕੀਆਂ ਫੁਲਕੀਆਂ ਕਸਰਤਾਂ ਲਈ ਜਿੰਮ ਵਾਂਗ ਮਸ਼ੀਨਾਂ ਦਾ ਪ੍ਰਬੰਧ ਕੀਤਾ ਹੋਇਆ ਹੈਤਕਰੀਬਨ ਦਸ ਕੁ ਵਜੇ ਬਹੁਤੇ ਬਜ਼ੁਰਗ ਨੇੜਲੇ ਕਮਿਉਨਿਟੀ ਹਾਲ ਵਿੱਚ ਚਲੇ ਜਾਂਦੇ ਹਨ ਅਤੇ ਬਾਕੀ ਦੇ ਘਰ ਚਲੇ ਜਾਂਦੇ ਹਨ

ਕਮਿਉਨਿਟੀ ਹਾਲ ਵਿੱਚ ਬਜ਼ੁਰਗਾਂ ਦਾ ਮੇਲਾ ਲੱਗ ਜਾਂਦਾ ਹੈਉੱਥੇ ਬਕਾਇਦਾ ਕੁਰਸੀਆਂ ਅਤੇ ਮੇਜ਼ਾਂ ਦਾ ਪ੍ਰਬੰਧ ਕੌਂਸਲ ਵੱਲੋਂ ਕੀਤਾ ਹੋਇਆ ਹੈਆਪੋ ਆਪਣੀਆਂ ਟੋਲੀਆਂ ਬਣਾ ਕੇ ਤਾਸ਼ ਖੇਡਣ ਦਾ ਕੰਮ ਸ਼ੁਰੂ ਹੋ ਜਾਂਦਾ ਹੈਜ਼ਿਆਦਾ ਕਰਕੇ ਸੀਪ ਖੇਡੀ ਜਾਂਦੀ ਹੈ ਜਿਨ੍ਹਾਂ ਨੂੰ ਇਹ ਖੇਡ ਨਹੀਂ ਆਉਂਦੀ, ਉਹ ਇੱਕ ਪਾਸੇ ਬੈਠ ਕੇ ਗੱਪਾਂ ਮਾਰਨ ਲੱਗ ਪੈਂਦੇ ਹਨਕਈ ਮਨਚਲੇ ਬਜ਼ੁਰਗ ਲਤੀਫੇ ਅਤੇ ਤਰ੍ਹਾਂ ਤਰ੍ਹਾਂ ਦੇ ਟੋਟਕੇ ਸੁਣਾਉਣ ਦੇ ਮਾਹਰ ਹੁੰਦੇ ਹਨਪੰਜਾਬ ਅਤੇ ਦੇਸ਼ ਦੀ ਰਾਜਨੀਤੀ ਗੱਲਾਂਬਾਤਾਂ ਦਾ ਮੁੱਖ ਧੁਰਾ ਹੁੰਦੀ ਹੈਤਾਸ਼ ਖੇਡਣ ਵਾਲੇ ਚੁੱਪ ਚਾਪ ਤਾਸ਼ ਖੇਡਦੇ ਰਹਿੰਦੇ ਹਨਚਾਹ ਅਤੇ ਕੌਫੀ ਦਾ ਸਮਾਨ ਇੱਕ ਪਾਸੇ ਪਿਆ ਹੁੰਦਾ ਹੈਜਦੋਂ ਜੀਅ ਕਰਦਾ ਹੈ, ਉਹ ਤਿਆਰ ਕਰਕੇ ਪੀਂਦੇ ਰਹਿੰਦੇ ਹਨ ਇਸਦਾ ਖਰਚਾ ਕੌਂਸਲ ਵੱਲੋਂ ਕੀਤਾ ਜਾਂਦਾ ਹੈਕੌਂਸਲ ਵੱਲੋਂ ਮਹੀਨੇ ਵਿੱਚ ਦੋ ਕੁ ਵਾਰੀ ਉਨ੍ਹਾਂ ਨੂੰ ਸੌ ਪੰਜਾਹ ਕਿਮੀ ਤਕ ਪਿਕਨਿਕ ਮਨਾਉਣ ਲਈ ਬੱਸ ਵੀ ਮੁਹਈਆ ਕਰਵਾਈ ਜਾਂਦੀ ਹੈ ਕਮਿਉਨਿਟੀ ਹਾਲ ਵਿੱਚ ਤਿੰਨ ਵਜੇ ਤਕ ਸਮਾਂ ਗੁਜ਼ਾਰ ਕੇ ਉਹ ਸਕੂਲ ਦੇ ਮੁੱਖ ਦੁਆਰ ’ਤੇ ਪਹੁੰਚ ਜਾਂਦੇ ਹਨ ਆਪਣੇ ਬੱਚਿਆਂ ਨੂੰ ਘਰ ਲਿਜਾਣ ਲਈ

ਇਨ੍ਹਾਂ ਵਿੱਚੋਂ ਕੁਝ ਬਜ਼ੁਰਗ ਸ਼ਾਮ ਨੂੰ ਸੈਰ ਸਪਾਟਾ ਕਰਨ ਲਈ ਫਿਰ ਪਾਰਕਾਂ ਦੀ ਸ਼ਰਨ ਵਿੱਚ ਆ ਜਾਂਦੇ ਹਨ ਇਨ੍ਹਾਂ ਵਿੱਚ ਬਹੁਤੇ ਬਜ਼ੁਰਗ ਅੰਦਰਖਾਤੇ ਪੈੱਗ ਸ਼ੈਗ ਦਾ ਪ੍ਰਬੰਧ ਕਰਕੇ ਆਉਂਦੇ ਹਨ

ਇਕੱਠੇ ਰਹਿਣ ਦੀ ਆਦਤ ਕਰਕੇ ਕੁਝ ਭਾਰਤੀ ਸੂਬਿਆਂ ਦੇ ਬਜ਼ੁਰਗ ਲੋਕ ਗਰੁੱਪਾਂ ਵਿੱਚ ਘੁੰਮਦੇ ਆਮ ਦੇਖੇ ਜਾ ਸਕਦੇ ਹਨ, ਖਾਸ ਕਰਕੇ ਨੇਪਾਲੀ ਅਤੇ ਭੂਟਾਨੀਗੋਰੇ ਬਜ਼ੁਰਗ ਸੈਰ ਕਰਨ ਸਮੇਂ ਗਰੁੱਪਾਂ ਵਿੱਚ ਨਹੀਂ ਘੁੰਮਦੇਉਹ ਸੈਰ ਨੂੰ ਸੈਰ ਸਮਝ ਕੇ ਕਰਦੇ ਹਨਪ੍ਰਦੇਸਾਂ ਵਿੱਚ ਜੀਅ ਲਾਉਣ ਲਈ ਆਪਣੀ ਜੀਵਨ ਜਾਚ ਵਿੱਚ ਥੋੜ੍ਹੇ ਬਹੁਤੇ ਬਦਲਾਅ ਕਰਨੇ ਪੈਂਦੇ ਹਨ ਜੋ ਜ਼ਿਆਦਾ ਔਖੇ ਨਹੀਂ ਹਨਜਿਹੜੇ ਬਜ਼ੁਰਗ ਆਪਣੀ ਜੀਵਨ ਜਾਚ ਨਹੀਂ ਬਦਲਦੇ ਉਹ ਪੰਜਾਬ ਅਤੇ ਭਾਰਤ ਵਾਂਗ ਇੱਥੇ ਵੀ ਦੁਖੀ ਰਹਿੰਦੇ ਹਨਸਿਆਣੇ ਬਜ਼ੁਰਗ ਇੱਥੋਂ ਦੇ ਜੀਵਨ ਮੁਤਾਬਿਕ ਆਪਣੇ ਆਪ ਨੂੰ ਢਾਲ ਲੈਂਦੇ ਹਨ ਕੁਝ ਬਜ਼ੁਰਗ ਆਪਣੇ ਸਖਤ ਸੁਭਾਅ ਕਾਰਨ ਨੂੰਹਾਂ ਅਤੇ ਬੱਚਿਆਂ ਨਾਲ ਘੁਲ ਮਿਲ ਕੇ ਨਹੀਂ ਰਹਿ ਸਕਦੇਅਜਿਹੇ ਬਜ਼ੁਰਗਾਂ ਦਾ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈਅਜਿਹੇ ਬਜ਼ੁਰਗ ਬੱਚਿਆਂ ਦੇ ਕੰਮਾਂ ਵਿੱਚ ਦਖਲ ਅੰਦਾਜ਼ੀ ਕਰਦੇ ਰਹਿੰਦੇ ਹਨ, ਜਿਸ ਨੂੰ ਧੀਆਂ ਪੁੱਤ ਤਾਂ ਬਰਦਾਸ਼ਤ ਕਰ ਲੈਂਦੇ ਹਨ ਪ੍ਰੰਤੂ ਅਗਲੀ ਪੀੜ੍ਹੀ ਬਰਦਾਸ਼ਤ ਨਹੀਂ ਕਰਦੀਜਿਹੜੇ ਬਜ਼ੁਰਗ ਆਪਣੇ ਆਪ ਨੂੰ ਇੱਥੋਂ ਦੇ ਸਿਸਟਮ ਅਨੁਸਾਰ ਢਾਲ ਲੈਂਦੇ ਹਨ ਉਨ੍ਹਾਂ ਦਾ ਜੀਅ ਇੱਥੇ ਲੱਗਾ ਰਹਿੰਦਾ ਹੈਇਸ ਲਈ ਉਹ ਵਾਰ ਵਾਰ ਇੱਥੇ ਆਉਂਦੇ ਰਹਿੰਦੇ ਹਨ

ਸ਼ਨਿੱਚਰਵਾਰ ਅਤੇ ਐਤਵਾਰ ਨੂੰ ਬਹੁਤੇ ਬਜ਼ੁਰਗ ਨੇੜੇ ਪੈਂਦੇ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਚਲੇ ਜਾਂਦੇ ਹਨਕੋਈ ਉੱਥੇ ਲੰਗਰ ਵਿੱਚ ਸੇਵਾ ਕਰਦਾ ਹੈ ਅਤੇ ਕੋਈ ਸਾਫ ਸਫਾਈ ਕਰਨ ਵਿੱਚ ਹੱਥ ਵਟਾਉਂਦਾ ਹੈ ਕੁਝ ਬਜ਼ੁਰਗ ਸਮੇਤ ਪਰਿਵਾਰ ਜਾਂਦੇ ਹਨ, ਕੁਝ ਆਪਣੇ ਹਮ ਉਮਰ ਸਾਥੀਆਂ ਨਾਲਸਾਰੀ ਦਿਹਾੜੀ ਗੁਰਦਵਾਰਿਆਂ ਜਾਂ ਮੰਦਰਾਂ ਵਿੱਚ ਬਿਤਾ ਕੇ ਅਤੇ ਆਪਣੇ ਹਮ ਵਤਨਾਂ ਨਾਲ ਨਵੀਂਆਂ ਸਾਂਝਾਂ ਪਾ ਕੇ ਦੇਰ ਸ਼ਾਮ ਘਰਾਂ ਨੂੰ ਪਰਤ ਆਉਂਦੇ ਹਨ ਇਨ੍ਹਾਂ ਅਸਥਾਨਾਂ ਉੱਤੇ ਸਵੇਰ ਤੋਂ ਸ਼ਾਮ ਤਕ ਖਾਣ ਪੀਣ ਦੀ ਕੋਈ ਘਾਟ ਨਹੀਂ ਹੁੰਦੀ ਕਮਿਉਨਿਟੀ ਕੇਂਦਰਾਂ ਤੋਂ ਇਲਾਵਾ ਧਾਰਮਿਕ ਸਥਾਨ ਆਪਸ ਵਿੱਚ ਮਿਲ ਬੈਠਣ ਦਾ ਵਧੀਆ ਜ਼ਰੀਆ ਮੰਨੇ ਜਾਂਦੇ ਹਨ

ਬਜ਼ੁਰਗਾਂ ਦਾ ਮੁੱਖ ਮਕਸਦ ਸਮਾਂ ਗੁਜ਼ਾਰਨਾ ਹੁੰਦਾ ਹੈਪਾਰਕ, ਖੇਡ ਮੈਦਾਨ, ਕਮਿਉਨਿਟੀ ਸੈਂਟਰ ਅਤੇ ਧਾਰਮਿਕ ਅਸਥਾਨ ਉਨ੍ਹਾਂ ਦਾ ਮਨ ਭਾਉਂਦਾ ਟਿਕਾਣਾ ਬਣਦੇ ਹਨਇਸ ਤੋਂ ਇਲਾਵਾ ਉਹ ਪਰਿਵਾਰਕ ਪਾਰਟੀਆਂ ਵਿੱਚ ਵੀ ਸ਼ਾਮਲ ਹੁੰਦੇ ਰਹਿੰਦੇ ਹਨਹਰ ਕਮਿਉਨਿਟੀ ਸਮੇਂ ਸਮੇਂ ਖੇਡ ਮੇਲੇ ਕਰਵਾਉਂਦੀ ਰਹਿੰਦੀ ਹੈ ਇਨ੍ਹਾਂ ਮੇਲਿਆਂ ਵਿੱਚ ਵੀ ਬਜ਼ੁਰਗਾਂ ਦੀ ਹਾਜ਼ਰੀ ਭਰਪੂਰ ਹੁੰਦੀ ਹੈਜਿਹੜੇ ਬਜ਼ੁਰਗ ਪੜ੍ਹੇ ਲਿਖੇ ਅਤੇ ਸਾਹਿਤਕ ਰੁਚੀਆਂ ਦੇ ਮਾਲਕ ਹੁੰਦੇ ਹਨ, ਉਹ ਅਖਬਾਰਾਂ ਰਸਾਲੇ ਪੜ੍ਹ ਕੇ ਵੀ ਟਾਈਮ ਪਾਸ ਕਰ ਲੈਂਦੇ ਹਨਲਿਖਣ ਵਾਲਿਆਂ ਕੋਲ ਇੱਥੇ ਖੁੱਲ੍ਹਾ ਸਮਾਂ ਹੁੰਦਾ ਹੈਸਾਹਿਤਕ ਸਮਾਗਮ ਵੀ ਹੁੰਦੇ ਰਹਿੰਦੇ ਹਨ, ਜਿੱਥੇ ਨਵੇਂ ਪੁਰਾਣੇ ਲੇਖਕਾਂ ਨੂੰ ਮਿਲਣ ਦਾ ਸਬੱਬ ਬਣਦਾ ਰਹਿੰਦਾ ਹੈ

ਮੁੱਕਦੀ ਗੱਲ ਇਹ ਹੈ ਕਿ ਸਾਰਾ ਕਿੱਸਾ ਮਨ ਉੱਤੇ ਆ ਕਿ ਖੜ੍ਹ ਜਾਂਦਾ ਹੈਮਨ ਪਰਦੇਸੀ ਜੇ ਥੀਆ ਸਭ ਦੇਸ਼ ਪਰਾਇਆਅਗਰ ਤੁਹਾਡਾ ਮਨ ਅਵਾਰਾਗਰਦੀ ਕਰਦਾ ਰਹੇ ਤਾਂ ਤੁਹਾਨੂੰ ਖੁਦ ਦਾ ਦੇਸ ਵੀ ਪਰਦੇਸ ਲਗਦਾ ਹੈ ਸੀਮਿਤ ਬੁੱਧੀ ਦੇ ਮਾਲਕਾਂ ਲਈ ਕੰਧ ਓਹਲੇ ਦਾ ਮਾਮਲਾ ਵੀ ਪਰਦੇਸ ਦੇ ਬਰਾਬਰ ਹੁੰਦਾ ਹੈਦੂਜੇ ਪਾਸੇ ਬਾਬਾ ਬੁੱਲੇ ਸ਼ਾਹ ਨੇ ਫਰਮਾਇਆ ਹੈ ਕਿ ਬੁੱਲ੍ਹਿਆ ਮਨ ਦਾ ਕੀ ਸਮਝਾਉਣਾ, ਏਧਰੋਂ ਪੁੱਟ ਕੇ ਇੱਧਰ ਲਾਉਣਾਤੁਸੀਂ ਜਿੱਥੇ ਰਹਿੰਦੇ ਹੋ ਤੁਹਾਨੂੰ ਮਨੋ ਵਿਗਿਆਨਕ ਸਮਝ ਹੋਣੀ ਚਾਹੀਦੀ ਹੈ ਫਿਰ ਭਾਵੇਂ ਤੁਹਾਡਾ ਜਨਮ ਅਸਥਾਨ ਹੋਵੇ ਜਾਂ ਕੋਈ ਪਰਾਇਆ ਦੇਸ਼ਆਪਣੀ ਜਨਮ ਭੂਮੀ ਦਾ ਹੇਰਵਾ ਤੁਹਾਡਾ ਖਹਿੜਾ ਮੌਤ ਤਕ ਨਹੀਂ ਛੱਡਦਾਤੁਹਾਨੂੰ ਰਾਤ ਦੇ ਸੁਪਨੇ ਆਪਣੀ ਜਨਮ ਭੂਮੀ ਦੇ ਹੀ ਆਉਂਦੇ ਹਨਲੇਕਿਨ ਸਭ ਤੋਂ ਵੱਡਾ ਸੱਚ ਇਹ ਹੈ ਕਿ ਦੁਨੀਆਦਾਰੀ ਨਿਭਾਉਣ ਅਤੇ ਰੋਟੀ ਰੋਜ਼ੀ ਦੇ ਚੱਕਰਾਂ ਵਿੱਚ ਸਾਨੂੰ ਤੁਹਾਨੂੰ ਮਨ ਉੱਤੇ ਕਾਬੂ ਪਾਉਣਾ ਹੀ ਪੈਂਦਾ ਹੈਜੇ ਮਨ ਦੇ ਅੱਥਰੇ ਘੋੜੇ ਦੀਆਂ ਲਗਾਮਾਂ ਫੜ ਕੇ ਰੱਖੋਗੇ ਤਾਂ ਚਾਰ ਦਿਨ ਸੁੱਖ ਦੇ ਕੱਟ ਲਵੋਗੇ ਨਹੀਂ ਤਾਂ ਮਾਨਸਿਕ ਰੋਗਾਂ ਦੇ ਸ਼ਿਕਾਰ ਬਣ ਜਾਵੋਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਜਿੰਦਰ ਸਿੰਘ ਗੁਲਪੁਰ

ਹਰਜਿੰਦਰ ਸਿੰਘ ਗੁਲਪੁਰ

WhatsApp: (Australia: 61 - 482 - 069 - 176)

Email: (h.gulpur@gmail.com)