ParamjitKuthala7ਅਜ਼ਾਦੀ ਮਿਲਣ ਪਿੱਛੋਂ ਅਨੇਕਾਂ ਨਵਾਬੀ ਪਿੱਠੂ ਸੱਤਾਧਾਰੀ ਪਾਰਟੀ ਦੇ ਮੈਂਬਰ ਬਣ ਕੇ ਅਜ਼ਾਦੀ ਘੁਲਾਟੀਏ ਹੋਣ ਦੇ
(17 ਜੁਲਾਈ 2026)


ਪਰਜਾ ਮੰਡਲ ਲਹਿਰ ਦੌਰਾਨ ਨਵਾਬੀ ਜ਼ੁਲਮਾਂ ਦੀ ਲੂੰ ਕੰਡੇ ਖੜ੍ਹੇ ਕਰਦੀ ਖੂਨੀ ਦਾਸਤਾਨ

ਗੁਲਾਮ ਭਾਰਤ ਵਿੱਚ ਅੰਗਰੇਜ਼ ਹੁਕਮਰਾਨਾਂ ਨੇ ਦੇਸੀ ਰਾਜਿਆਂ ਮਹਾਰਾਜਿਆਂ ਅਤੇ ਨਵਾਬਾਂ ਨੂੰ ਆਪਣੇ ਅਧੀਨ ਕਰਕੇ ਭਾਰਤੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀਇਸ ਰਿਆਸਤੀ ਰਾਜ ਪ੍ਰਬੰਧ ਅੰਦਰ ਆਪਣੇ ਅੰਗਰੇਜ਼ ਮਾਲਕਾਂ ਨੂੰ ਖੁਸ਼ ਕਰਨ ਲਈ ਇਨ੍ਹਾਂ ਰਾਜਿਆਂ ਅਤੇ ਨਵਾਬਾਂ ਨੇ ਹਰ ਤਰ੍ਹਾਂ ਦੀ ਜਨਤਕ ਬਗਾਵਤ ਨੂੰ ਬੜੀ ਹੀ ਬੇਰਹਿਮੀ ਨਾਲ ਕੁਚਲਿਆਰਿਆਸਤਾਂ ਵਿੱਚੋਂ ਮਾਲੇਰਕੋਟਲਾ ਦੇ ਨਵਾਬ ਦੇ ਜ਼ੁਲਮਾਂ ਦੀਆਂ ਕਹਾਣੀਆਂ ਭਾਵੇਂ ਅਜ਼ਾਦੀ ਸੰਗਰਾਮ ਦੇ ਕਿਸੇ ਇਤਿਹਾਸ ਦਾ ਉੱਘੜਵਾਂ ਹਿੱਸਾ ਨਹੀਂ ਬਣ ਸਕੀਆਂ ਪਰ ਇਸ ਰਿਆਸਤ ਦੇ ਪਿੰਡ ਕੁਠਾਲਾ ਦੀਆਂ ਕੰਧਾਂ ਅਤੇ ਦਰਵਾਜ਼ਿਆਂ ’ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਨਵਾਬੀ ਜ਼ੁਲਮਾਂ ਦੀਆਂ ਦਰਦਨਾਕ ਯਾਦਾਂ ਨੂੰ ਬਿਆਨ ਕਰ ਰਹੇ ਹਨ ਜਦੋਂ ਬਜਬਜ ਘਾਟ, ਜੈਤੋ, ਗੰਗਸਰ, ਨਨਕਾਣਾ ਸਾਹਿਬ ਅਤੇ ਜਲ੍ਹਿਆਂ ਵਾਲਾ ਬਾਗ ਦੇ ਖੂਨੀ ਸਾਕਿਆਂ ਨੇ ਲੋਕਾਂ ਨੂੰ ਭੈਅ ਭੀਤ ਕਰ ਰੱਖਿਆ ਸੀ ਤਾਂ ਸੇਵਾ ਸਿੰਘ ਠੀਕਰੀਵਾਲਾ ਨੇ ਰਿਆਸਤੀ ਕਿਸਾਨ ਘੋਲਾਂ ਨੂੰ ਨਵੀਂ ਸ਼ੇਧ ਦਿੱਤੀਮਾਲੇਰਕੋਟਲਾ ਦੇ ਨਵਾਬ ਸਰ ਅਹਿਮਦ ਅਲੀ ਖਾਨ ਨੇ ਆਪਣੇ ਅੰਗਰੇਜ਼ ਮਾਲਕਾਂ ਨੂੰ ਖੁਸ਼ ਕਰਨ ਲਈ ਰਿਆਸਤ ਦੇ ਕਿਰਤੀਆਂ ਸਿਰ ਟੈਕਸਾ ਦਾ ਵਾਧੂ ਬੋਝ ਲੱਦ ਦਿੱਤਾ ਬੇਸ਼ਕ ਸਿੱਖ ਇਤਿਹਾਸਕਾਰ ਸਰਹਿੰਦ ਸਾਕੇ ਵਿੱਚ ਨਵਾਬ ਮਾਲੇਰਕੋਟਲਾ ਵੱਲੋਂ ਹਾਅ ਦਾ ਨਾਹਰਾ ਮਾਰਨ ਦੇ ਅਹਿਸਾਨ ਵਜੋਂ ਨਵਾਬ ਦੇ ਗੱਦੀ ਨਸ਼ੀਨ ਨਵਾਬਾਂ ਦੇ ਜ਼ੁਲਮਾਂ ਤੋਂ ਅੱਖਾਂ ਮੀਟਦੇ ਰਹੇ ਪ੍ਰੰਤੂ ਮਲੇਰਕੋਟਲਾ ਰਿਆਸਤ ਦੇ ਲੋਕ ਅੱਜ ਵੀ ਨਵਾਬੀ ਜ਼ੁਲਮਾਂ ਨੂੰ ਯਾਦ ਕਰਕੇ ਕੰਬ ਉੱਠਦੇ ਹਨਨਵਾਬੀ ਕਾਨੂੰਨ ਮੁਤਾਬਿਕ ਕੋਈ ਵੀ ਕਿਸਾਨ ਜ਼ਮੀਨ ਦਾ ਮਾਲਕ ਨਹੀਂ ਸੀਨਵਾਬ ਰਿਆਸਤ ਦੀ ਜ਼ਮੀਨ ਦਾ ‘ਮਾਲਕ ਆਲ੍ਹਾ’ ਸੀ ਅਤੇ ਹਲਵਾਹਕ ਕਿਸਾਨ ‘ਅਦਨਾ ਮਾਲਕ’ ਮੰਨੇ ਜਾਂਦੇ ਸਨਹਰ ਤਰ੍ਹਾਂ ਦੀ ਜਾਇਦਾਦ ਵੇਚਣ ਤੋਂ ਪਹਿਲਾਂ ਨਵਾਬ ਦੀ ਮਨਜ਼ੂਰੀ ਲਾਜ਼ਮੀ ਸੀਵੇਚੀ ਗਈ ਜਾਇਦਾਦ ਦੀ ਵੱਟਤ ਵਿੱਚੋਂ ਅੱਧਾ ਹਿੱਸਾ ਨਵਾਬੀ ਖਜ਼ਾਨੇ ਜਮ੍ਹਾਂ ਕਰਵਾਉਣਾ ਪੈਂਦਾ ਸੀਨਵਾਬ ਦੇ ਅਹਿਲਕਾਰ ਦਿਨ ਦਿਹਾੜੇ ਮੁਟਿਆਰ ਕੁੜੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਸਨ ਆਪਣੇ ਅੰਗਰੇਜ਼ ਮਾਲਕਾਂ ਤੋਂ ਸ਼ਾਬਾਸ਼ ਲੈਣ ਲਈ ਧੱਕੇ ਨਾਲ ਫੌਜ ਵਿੱਚ ਭਰਤੀ ਕੀਤੇ ਪੇਂਡੂ ਨੌਜਵਾਨਾਂ ਦੇ ਜੰਗ ਵਿੱਚ ਮਾਰੇ ਜਾਣ ਪਿੱਛੋਂ ਉਨ੍ਹਾਂ ਦੀਆਂ ਜਾਇਦਾਦਾਂ ਲਵਾਰਸ ਕਰਾਰ ਦੇ ਕੇ ਨਿਲਾਮ ਕਰ ਦਿੱਤੀਆਂ ਜਾਂਦੀਆਂਜ਼ੈਲਦਾਰੀਆਂ ਅਤੇ ਨੰਬਰਦਾਰੀਆਂ ਸ਼ਰੇਆਮ ਬੋਲੀ ਕਰਕੇ ਵੇਚੀਆਂ ਜਾਂਦੀਆਂਨਵਾਬ ਦੀਆਂ ਨਿੱਤ ਰੋਜ਼ ਧੱਕੇਸ਼ਾਹੀਆਂ ਨੇ ਕਿਸਾਨਾਂ ਨੂੰ ਲਾਮ ਬੰਦ ਹੋਣ ਲਈ ਮਜਬੂਰ ਕਰ ਦਿੱਤਾਜਨਵਰੀ 10, 1926 ਨੂੰ ਮਲੇਰਕੋਟਲਾ ਰਿਆਸਤ ਦੇ ਕਿਸਾਨ ਆਗੂਆਂ ਨੇ ਪਿੰਡ ਕੁਠਾਲਾ ਵਿਖੇ ਮੀਟਿੰਗ ਦੌਰਾਨ ਜਿਮੀਂਦਾਰਾ ਕਮੇਟੀ ਨਾਂ ਦੀ ਜਥੇਬੰਦੀ ਗਠਿਤ ਕਰਕੇ ਜਥੇਦਾਰ ਰਤਨ ਸਿੰਘ ਚੀਮਾ ਨੂੰ ਇਸਦਾ ਕਨਵੀਨਰ ਥਾਪ ਦਿੱਤਾਬਾਅਦ ਵਿੱਚ 15 ਮਈ 1926 ਨੂੰ ਜਿਮੀਂਦਾਰਾ ਕਮੇਟੀ ਦੀ ਬਾਕਾਇਦਾ ਹੋਈ ਚੋਣ ਵਿੱਚ ਸ. ਨਰੈਣ ਸਿੰਘ ਕੁਠਾਲਾ ਨੂੰ ਕਮੇਟੀ ਦਾ ਜਥੇਦਾਰ ਚੁਣਿਆ ਗਿਆਸ. ਹਰਦਿੱਤ ਸਿੰਘ ਕੁਪ ਕਲਾਂ ਨੂੰ ਮੀਤ ਜਥੇਦਾਰ, ਦਿਆ ਸਿੰਘ ਕੁਠਾਲਾ ਨੂੰ ਜਨਰਲ ਸਕੱਤਰ, ਪਾਖਰ ਸਿੰਘ ਕੁਠਾਲਾ ਨੂੰ ਜੂਨੀਅਰ ਮੈਨੇਜਰ, ਮੱਲ ਸਿੰਘ ਕੁਠਾਲਾ ਨੂੰ ਮੀਤ ਮੈਨੇਜਰ, ਮਸਤਾਨ ਸਿੰਘ ਕੁਠਾਲਾ ਨੂੰ ਖਜ਼ਾਨਚੀ, ਕਰਮ ਸਿੰਘ ਕੁਠਾਲਾ ਨੂੰ ਮੀਤ ਖਜ਼ਾਨਚੀ, ਜੀਵਾ ਸਿੰਘ ਕੇਲੋਂ, ਹਰਭਜਨ ਸਿੰਘ ਹਥੋਆ ਅਤੇ ਪੰਜਾਬ ਸਿੰਘ ਹਥਨ ਨੂੰ ਕਮੇਟੀ ਦੇ ਮੈਂਬਰ ਬਣਾਇਆ ਗਿਆਸ. ਸੇਵਾ ਸਿੰਘ ਠੀਕਰੀਵਾਲਾ ਦੀਆਂ ਹਿਦਾਇਤਾਂ ’ਤੇ ਜਿਮੀਂਦਾਰਾ ਕਮੇਟੀ ਨੇ ਪਿੰਡ ਪਿੰਡ ਜਲਸੇ ਕਰਕੇ ਹਜ਼ਾਰਾਂ ਕਿਸਾਨਾਂ ਨੂੰ ਇਸ ਕਮੇਟੀ ਨਾਲ ਜੋੜ ਲਿਆ ਕਿਸਾਨਾਂ ਦੀ ਇਸ ਬੇਮਿਸਾਲ ਲਾਮਬੰਦੀ ਨੇ ਨਵਾਬਸ਼ਾਹੀ ਦੀ ਨੀਂਦ ਹਰਾਮ ਕਰ ਦਿੱਤੀਜਿਮੀਂਦਾਰਾ ਕਮੇਟੀ ਦੇ ਗਠਿਨ ਦਾ ਪਤਾ ਲਗਦਿਆਂ ਹੀ 15 ਮਈ 1926 ਨੂੰ ਹੀ ਨਵਾਬ ਨੇ ਵੀ ਇੱਕ ਆਦੇਸ਼ ਜਾਰੀ ਕਰਕੇ ਕਿਸਾਨਾਂ ਨੂੰ ਮਾਮੂਲੀ ਜ਼ਮੀਨੀ ਹੱਕ ਦੇਣ ਦਾ ਐਲਾਨ ਕਰ ਦਿੱਤਾ ਪ੍ਰੰਤੂ ਕਮੇਟੀ ਦੇ ਆਗੂਆਂ ਨੇ ਨਵਾਬੀ ਹੁਕਮ ਨੂੰ ਕਿਸਾਨਾਂ ਨਾਲ ਧੋਖਾ ਅਤੇ ਝੂਠ ਦਾ ਪੁਲੰਦਾ ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰਕੇ ਨਵਾਬਸ਼ਾਹੀ ਖਿਲਾਫ ਲੰਬੇ ਘੋਲ ਦਾ ਐਲਾਨ ਕਰ ਦਿੱਤਾਬਰਤਾਨਵੀ ਮਾਲਕਾਂ ਦੀ “ਪਾੜੋ ਅਤੇ ਰਾਜ ਕਰੋ” ਨੀਤੀ ’ਤੇ ਚਲਦੇ ਹੋਏ ਨਵਾਬ ਨੇ ਪਿੰਡਾਂ ਵਿੱਚ ਆਪਣੇ ਟੋਡੀ ਲੋਕ ਇਕੱਠੇ ਕਰਕੇ “ਨੈਸ਼ਨਲ ਜਿਮੀਂਦਾਰਾ ਕਮੇਟੀ” ਦੇ ਨਾਂ ਹੇਠ ਗੁੰਡਾ ਗਰੋਹ ਬਣਾ ਲਿਆਇਸ ਗਰੋਹ ਦੇ ਮੈਂਬਰਾਂ ਨੂੰ ਹਰ ਤਰ੍ਹਾਂ ਦੇ ਧੱਕੇ ਅਤੇ ਲੁੱਟ ਖੋਹ ਕਰਨ ਦੀ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਗਈਪਿੰਡਾਂ ਵਿੱਚ ਜਿਮੀਂਦਾਰਾ ਕਮੇਟੀ ਦੇ ਜੁਝਾਰੂਆਂ ਅਤੇ ਨੈਸ਼ਨਲ ਕਮੇਟੀ ਦੇ ਗੁੰਡਿਆਂ ਵਿਚਕਾਰ ਸਿੱਧੇ ਟਕਰਾਅ ਹੋਣ ਲੱਗ ਪਏਲੋਕਾਂ ਨੇ ਨੈਸ਼ਨਲ ਕਮੇਟੀ ਵਾਲਿਆਂ ਦਾ ਸਮਾਜਿਕ ਬਾਈਕਾਟ ਕਰ ਦਿੱਤਾਨਵਾਬੀ ਜ਼ੁਲਮਾਂ ਦੇ ਸਤਾਏ ਕਿਸਾਨਾਂ ਨੇ ਜਿਮੀਂਦਾਰਾ ਕਮੇਟੀ ਰਾਹੀਂ ਸਾਰੀ ਦਰਦ ਭਰੀ ਦਾਸਤਾਨ ਵਾਇਸਰਾਏ ਹਿੰਦ ਨੂੰ ਸ਼ਿਮਲੇ ਲਿਖ ਭੇਜੀ ਜਿਸਦੇ ਜਵਾਬ ਵਿੱਚ 10 ਮਈ 1927 ਨੂੰ ਕਰਨਲ ਐੱਚ.ਬੀ. ਸੈਂਟਜਾਨ ਨੇ ਉਸ ਵੇਲੇ ਦੇ ਪ੍ਰਸਿੱਧ ਕਿਸਾਨ ਆਗੂ ਅਤੇ ਇਤਿਹਾਸਕਾਰ ਗਿਆਨੀ ਕਿਹਰ ਸਿੰਘ ਚੁੱਕ ਨੂੰ ਲਿਖਤੀ ਤੌਰ ’ਤੇ ਸੂਚਿਤ ਕਰਕੇ ਜਿਮੀਂਦਾਰਾ ਕਮੇਟੀ ਨੂੰ ਪੂਰੇ ਸਬੂਤਾਂ ਅਤੇ ਗਵਾਹਾਂ ਸਮੇਤ 31 ਜੁਲਾਈ 1927 ਨੂੰ ਸ਼ਿਮਲੇ ਵਾਇਸਰਾਏ ਹਿੰਦ ਨਾਲ ਮੁਲਾਕਾਤ ਕਰਨ ਦਾ ਸੱਦਾ ਦੇ ਦਿੱਤਾਇਸੇ ਮੁਲਾਕਾਤ ਦੀ ਤਿਆਰੀ ਲਈ 17 ਜੁਲਾਈ 1927 ਨੂੰ ਰਿਆਸਤ ਦੇ ਮੋਢੀ ਕਿਸਾਨ ਆਗੂਆਂ ਨੇ ਇੱਕ ਮੀਟਿੰਗ ਪਿੰਡ ਕੁਠਾਲਾ ਵਿਖੇ ਬੁਲਾ ਲਈਗਿਆਨੀ ਕਿਹਰ ਸਿੰਘ ਚੁੱਕ ਤੇ ਪੰਡਤ ਬਚਨ ਸਿੰਘ ਘਨੌਰ ਵੱਲੋਂ ਤਿਆਰ ਕੀਤਾ ਵਾਇਸਰਾਏ ਹਿੰਦ ਨੂੰ ਦਿੱਤਾ ਜਾਣ ਵਾਲਾ ਮੈਮੋਰੰਡਮ ਇਸ ਮੀਟਿੰਗ ਵਿੱਚ ਪੜ੍ਹ ਕੇ ਅੰਤਿਮ ਰੂਪ ਦਿੱਤਾ ਜਾਣਾ ਸੀਇਸ ਮੀਟਿੰਗ ਦੀ ਸੂਹ ਪਿੰਡ ਦੇ ਬਾਈਕਾਟੀਆਂ ਰਾਹੀਂ ਨਵਾਬ ਨੂੰ ਮਿਲ ਗਈ ਅੰਗਰੇਜ਼ ਮਾਲਕਾਂ ਅੱਗੇ ਬਦਨਾਮੀ ਦੇ ਡਰੋਂ ਨਵਾਬ ਨੇ ਕਿਸਾਨਾਂ ਨੂੰ ਸ਼ਿਮਲੇ ਜਾਣੋ ਰੋਕਣ ਦੇ ਸਾਰੇ ਅਧਿਕਾਰ ਆਪਣੇ ਅਹਿਲਕਾਰ ਚੌਧਰੀ ਸੁਲਤਾਨ ਅਹਿਮਦ ਨੂੰ ਸੌਂਪ ਕੇ ਆਪ ਪਹਿਲੋਂ ਹੀ ਸ਼ਿਮਲੇ ਵਾਇਸਰਾਏ ਹਿੰਦ ਦੇ ਚਰਨੀਂ ਜਾ ਬੈਠਿਆਨਵਾਬੀ ਪੁਲਿਸ ਨੇ ਰਾਤੋ ਰਾਤ ਛਾਪੇ ਮਾਰ ਕੇ ਚੋਟੀ ਦੇ ਕਿਸਾਨ ਆਗੂਆਂ ਪੰਡਤ ਬਚਨ ਸਿੰਘ ਘਨੌਰ, ਸੇਵਾ ਸਿੰਘ ਬਾਪਲਾ, ਪੰਡਤ ਬਿਜਲਾ ਸਿੰਘ ਦਰਦੀ, ਜਥੇਦਾਰ ਦਿਆ ਸਿੰਘ ਕੁਠਾਲਾ, ਸ. ਗੰਡਾ ਸਿੰਘ ਕੁੱਪ, ਗਿਆਨੀ ਕਿਹਰ ਸਿੰਘ ਚੁੱਕ ਅਤੇ ਜਥੇਦਾਰ ਤ੍ਰਿਲੋਕ ਸਿੰਘ ਕੁਠਾਲਾ ਨੂੰ ਗ੍ਰਿਫਤਾਰ ਕਰਕੇ ਰਹਿਮਤਗੜ੍ਹ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾਭਾਈ ਜੀਵਾ ਸਿੰਘ ਕੇਲੋਂ ਅਤੇ ਹੌਲਦਾਰ ਕਿਸ਼ਨ ਸਿੰਘ ਕੁਠਾਲਾ ਨੂੰ ਜਿਮੀਂਦਾਰਾ ਕਮੇਟੀ ਦੇ ਮਲੇਰਕੋਟਲਾ ਦਫਤਰ ਵਿੱਚੋਂ ਗ੍ਰਿਫਤਾਰ ਕਰਕੇ ਦਫਤਰ ਵਿੱਚ ਪਿਆ ਸਾਰਾ ਰਿਕਾਰਡ ਫੂਕ ਦਿੱਤਾ ਗਿਆਬਾਅਦ ਵਿੱਚ ਗ੍ਰਿਫਤਾਰ ਕੀਤੇ ਸਾਰੇ ਕਿਸਾਨ ਆਗੂਆਂ ਨੂੰ 20-20 ਸਾਲ ਸਖਤ ਕੈਦ ਤੇ ਇੱਕ ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆਜਨਰਲ ਮੇਹਰ ਮੁਹੰਮਦ, ਕਰਨਲ ਹਿਯਾਤ ਮੁਹੰਮਦ, ਸੂਬੇਦਾਰ ਅਕਬਰ ਖਾਂ ਅਤੇ ਅਸਿਸਟੈਂਟ ਸਰਜਨ ਡਾ. ਪਰਸੋਤਮ ਦਾਸ ਦੀ ਕਮਾਨ ਹੇਠ ਭਾਰੀ ਫੌਜੀ ਲਸ਼ਕਰ ਨੇ 17 ਜੁਲਾਈ 1927 ਨੂੰ ਦੁਪਹਿਰੇ ਇੱਕ ਵਜੇ ਪਿੰਡ ਕੁਠਾਲੇ ਨੂੰ ਘੇਰਾ ਪਾ ਲਿਆਘੋੜ ਸਵਾਰ ਫੌਜੀ ਪਿੰਡ ਦੀਆਂ ਗਲੀਆਂ ਵਿੱਚ ਗਸ਼ਤ ਕਰਨ ਲੱਗੇਬਿਨਾਂ ਕਿਸੇ ਅਗਾਊਂ ਚਿਤਾਵਨੀ ਦੇ ਨਵਾਬੀ ਫੌਜਾਂ ਨੇ ਭੂਦਨ ਵਾਲੇ ਦਰਵਾਜ਼ੇ ਕੋਲ ਫਾਇਰਿੰਗ ਸ਼ੁਰੂ ਕਰ ਦਿੱਤੀਸਾਰੇ ਪਿੰਡ ਵਿੱਚ ਭਗਦੜ ਮਚ ਗਈਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੱਢ ਕੇ ਤਸ਼ੱਦਦ ਕੀਤਾ ਜਾਣ ਲੱਗਿਆਰਾਤ ਦੇ ਅੱਠ ਵਜੇ ਤਕ ਰਜਵਾੜਾਸਾਹੀ ਦਾ ਜ਼ੁਲਮ ਨਿਹੱਥੇ ਕੁਠਾਲਾ ਵਾਸ਼ੀਆਂ ਉੱਪਰ ਹੁੰਦਾ ਰਿਹਾਇਸ ਖੂਨੀ ਕਾਂਡ ਵਿੱਚ 18 ਕਿਸਾਨ ਮੌਕੇ ’ਤੇ ਹੀ ਸ਼ਹੀਦ ਕਰ ਦਿੱਤੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਟਾਂਗਿਆਂ ਵਿੱਚ ਲੱਦ ਕੇ ਮਲੇਰਕੋਟਲੇ ਕੂਕਿਆਂ ਦੇ ਕੱਲਰ ਵਿੱਚ ਮਿੱਟੀ ਦਾ ਤੇਲ ਪਾ ਕੇ ਫੂਕ ਦਿੱਤੀਆਂਜਿਮੀਂਦਾਰਾ ਕਮੇਟੀ ਦੀ ਪੜਤਾਲੀਆ ਰਿਪੋਰਟ ਮੁਤਾਬਿਕ 120 ਕਿਸਾਨ ਗੰਭੀਰ ਫੱਟੜ ਹੋਏ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਹੀ ਗੱਡਿਆਂ ਵਿੱਚ ਪਾਕੇ ਲੁਧਿਆਣੇ ਹਸਪਤਾਲ ਪਹੁੰਚਾਇਆਸੈਂਕੜੇ ਪਸ਼ੂ ਘਰਾਂ ਦੀ ਚਾਰ ਦਿਵਾਰੀ ਵਿੱਚ ਕਿੱਲਿਆਂ ਨਾਲ ਬੱਧੇ ਹੀ ਗੋਲੀਆਂ ਨਾਲ ਵਿੰਨ੍ਹ ਦਿੱਤੇ ਗਏਮੁਟਿਆਰ ਬੀਬੀਆਂ ਦੀਆਂ ਛਾਤੀਆਂ ਨੂੰ ਬੇ ਰਹਿਮ ਫੌਜੀਆਂ ਵੱਲੋਂ ਬੰਦੂਕਾਂ ਦੀਆਂ ਸੰਗੀਨਾਂ ਨਾਲ ਪਰੁੰਨ੍ਹਿਆ ਗਿਆਕੁਠਾਲਾ ਸਾਜ਼ਿਸ਼ ਕੇਸ ਦੇ ਨਾਂ ਹੇਠ 168 ਕਿਸਾਨਾਂ ਉੱਪਰ ਮੁਕੱਦਮੇ ਦਰਜ ਕਰਕੇ ਨਵਾਬੀ ਤਸੀਹਾ ਕੇਂਦਰਾਂ ਵਿੱਚ ਅੰਨ੍ਹਾ ਤਸ਼ੱਦਦ ਕੀਤਾ ਗਿਆਕੁਠਾਲਾ ਗੋਲੀ ਕਾਂਡ ਬਾਰੇ ਬ੍ਰਿਟਿਸ਼ ਸਰਕਾਰ ਸਾਹਮਣੇ ਕੀਤੀਆਂ ਸ਼ਿਕਾਇਤਾਂ ਦੀ ਜਾਂਚ ਲਈ ਬਣੇ ਸਰਕਾਰੀ ਕਮਿਸ਼ਨ ਅੱਗੇ ਜਿਮੀਂਦਾਰਾ ਕਮੇਟੀ ਦੇ ਆਗੂਆਂ ਵੱਲੋਂ ਨਵਾਬੀ ਫੌਜਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਕਿਸਾਨਾਂ ਅਤੇ ਫੌਜਾਂ ਵੱਲੋਂ ਕੀਤੀ ਲੁੱਟ ਖਸੁੱਟ ਬਾਰੇ ਕਮੇਟੀ ਦੇ ਆਗੂ ਪੰਡਤ ਬਿਜਲਾ ਸਿੰਘ ਵੱਲੋਂ 3 ਮਾਰਚ 1928 ਨੂੰ ਪੇਸ਼ ਕੀਤੀ ਰਿਪੋਰਟ ਮੁਤਾਬਿਕ 17 ਜੁਲਾਈ ਨੂੰ ਨਵਾਬੀ ਫੌਜਾਂ ਦੀਆਂ ਗੋਲੀਆਂ ਨਾਲ ਸ. ਕੁਲਾ ਸਿੰਘ ਪੁੱਤਰ ਦਿੱਤ ਸਿੰਘ ਉਮਰ 80 ਸਾਲ, ਸੰਤਾ ਸਿੰਘ ਪੁੱਤਰ ਹਰਨਾਮ ਸਿੰਘ ਉਮਰ 35 ਸਾਲ, ਜੈਮਲ ਸਿੰਘ ਪੁੱਤਰ ਰੂਪ ਸਿੰਘ ਉਮਰ 45 ਸਾਲ, ਤਾਰਾ ਸਿੰਘ ਪੁੱਤਰ ਇੰਦਰ ਸਿੰਘ ਉਮਰ 17 ਸਾਲ, ਹਰੀ ਸਿੰਘ ਪੁੱਤਰ ਲੀਕਲ ਸਿੰਘ ਉਮਰ 60 ਸਾਲ, ਅਰਜਨ ਸਿੰਘ ਪੁੱਤਰ ਦਸੌਂਧੀ ਸਿੰਘ ਉਮਰ 75 ਸਾਲ, ਬੀਰ ਸਿੰਘ ਪੁੱਤਰ ਅਤਰ ਸਿੰਘ ਉਮਰ 45 ਸਾਲ, ਜੀਵਨ ਸਿੰਘ ਪੁੱਤਰ ਖਜਾਨ ਸਿੰਘ ਉਮਰ 60 ਸਾਲ, ਕਾਕਾ ਸਿੰਘ ਪੁੱਤਰ ਰੂੜ ਸਿੰਘ ਉਮਰ 20 ਸਾਲ, ਚਤਰ ਸਿੰਘ ਪੁੱਤਰ ਸਾਹਿਬ ਸਿੰਘ 65 ਸਾਲ, ਕਿਸ਼ਨ ਸਿੰਘ ਪੁੱਤਰ ਅਤਰਾ ਸਿੰਘ ਉਮਰ 45 ਸਾਲ, ਨਿੱਕਾ ਸਿੰਘ ਪੁੱਤਰ ਮਹਾਂ ਸਿੰਘ 35 ਸਾਲ (ਸਾਰੇ ਵਾਸੀ ਪਿੰਡ ਕੁਠਾਲਾ), ਰਾਮਬਖਸ ਸਿੰਘ ਪੁੱਤਰ ਜੀਵਾ ਸਿੰਘ 75 ਸਾਲ ਪਿੰਡ ਖਟੜੇ ਅਤੇ ਭੋਲਾ ਸਿੰਘ ਪੁੱਤਰ ਬੇਲਾ ਸਿੰਘ ਉਮਰ 55 ਪਿੰਡ ਮਤੋਈ ਸ਼ਹੀਦ ਹੋ ਗਏਦੂਜੇ ਪਾਸੇ ਨੈਸ਼ਨਲ ਕਮੇਟੀ ਦੇ ਮੈਂਬਰਾਂ ਨੂੰ ਨਵਾਬ ਦੀ ਮਦਦ ਕਰਨ ਬਦਲੇ ਨੰਬਰਦਾਰੀਆਂ ਅਤੇ ਜਗੀਰਾਂ ਬਖਸ਼ ਕੇ ਸਨਮਾਨਿਆ ਗਿਆਸ਼ਹੀਦ ਹੋਏ ਪਰਿਵਾਰਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂਅਜ਼ਾਦੀ ਮਿਲਣ ਪਿੱਛੋਂ ਅਨੇਕਾਂ ਨਵਾਬੀ ਪਿੱਠੂ ਸੱਤਾਧਾਰੀ ਪਾਰਟੀ ਦੇ ਮੈਂਬਰ ਬਣ ਕੇ ਅਜ਼ਾਦੀ ਘੁਲਾਟੀਏ ਹੋਣ ਦੇ ਤਾਮਰ ਪੱਤਰ ਪ੍ਰਾਪਤ ਕਰ ਗਏ ਪ੍ਰੰਤੂ ਨਵਾਬੀ ਜ਼ੁਲਮਾਂ ਦਾ ਹਿੱਕ ਡਾਹ ਕੇ ਮੁਕਾਬਲਾ ਕਰਨ ਅਤੇ ਨਵਾਬੀ ਜ਼ੁਲਮਾਂ ਬਾਰੇ ਨਿਡਰਤਾ ਨਾਲ ਲਿਖਣ ਵਾਲੇ ਕਰਾਂਤੀਕਾਰੀ ਇਤਿਹਾਸਕਾਰ ਗਿਆਨੀ ਕਿਹਰ ਸਿੰਘ ਚੁੱਕ ਵਰਗੇ ਆਗੂਆਂ ਦੀਆਂ ਨੰਬਰਦਾਰੀਆਂ ਅੱਜ ਤਕ ਵੀ ਸਰਕਾਰ ਨੇ ਜਾਮ ਕਰ ਰੱਖੀਆਂ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪਰਮਜੀਤ ਸਿੰਘ ਕੁਠਾਲਾ

ਪਰਮਜੀਤ ਸਿੰਘ ਕੁਠਾਲਾ

Kuthala, Maler Kotla, Punjab, India.
Phone: (91 - 98153 - 47904)
Email: (kuthalaajit@gmail.com)

More articles from this author