PaliRBansal7ਮੈਂ ਆਪਣੇ ਸਹਾਇਕ ਮੈਨੇਜਰ ਨੂੰ ਕਿਹਾ, ਹਿਮਾਂਸੂ, ਅੱਜ ਬੈਂਕ ਟਾਈਮ ਤੋਂ ਬਾਅਦ ਆਪਾਂ ...
(4 ਜੁਲਾਈ 2026)


ਹਰੇਕ ਖਾਤੇ ਵਿੱਚ ਹਜ਼ਾਰ-ਹਜ਼ਾਰ ਰੁਪਏ ਮਹੀਨਾ ਕਿਸ਼ਤ ਭਰੋ, ਪੰਜ-ਪੰਜ ਸੌ ਨਾਲ ਕੁਛ ਨਹੀਂ ਹੋਣਾ।” ਸੁਰਜਨ ਸਿੰਘ ਨੂੰ ਫੋਨ ਕਰਦੇ ਹੋਏ ਮੇਰੀ ਅਵਾਜ਼ ਦ੍ਰਿੜ੍ਹਤਾ ਭਰਪੂਰ ਹੋਣ ਦੇ ਬਾਵਜੂਦ ਤਲਖੀ ਵਾਲੀ ਨਹੀਂ ਸੀ

ਇਸ ਵਾਰ ਸਾਡੀਆਂ ਪੰਦਰਾਂ-ਪੰਦਰਾਂ ਸੌ ਰੁਪਏ ਦੀਆਂ ਦੋਵੇਂ ਬੁਢੇਪਾ ਪੈਨਸ਼ਨਾਂ ਅਸੀਂ ਕਰਜਿਆਂ ਵਾਲੇ ਆਪਣੇ ਚਹੁੰਆਂ ਖਾਤਿਆਂ ਵਿੱਚ ਹੀ ਜਮ੍ਹਾਂ ਕਰਵਾ ਦੇਵਾਂਗੇ ਜੀ।” ਸੁਰਜਨ ਸਿੰਘ ਦੀ ਅਵਾਜ਼ ਵਿੱਚ ਹਮੇਸ਼ਾ ਦੀ ਤਰ੍ਹਾਂ ਹਲੀਮੀ ਸੀ

ਚਲੋ ਠੀਕ ਹੈ, ਕਿਸ਼ਤਾਂ ਭਰ ਦਿਓ ਜ਼ਰੂਰਹੁਣ ਪਿੰਡ ਹੀ ਹੋ ਤੁਸੀਂ?” ਮੈਂ ਸਵਾਲ ਕੀਤਾ

ਹਾਂਜੀ, ਪਿੰਡ ਹੀ ਹਾਂਹੁਕਮ ਕਰੋ।” ਸੁਰਜਨ ਸਿੰਘ ਨੇ ਨਿਮਰਤਾ ਨਾਲ ਕਿਹਾ

ਬੈਂਕ ਵਿੱਚ ਆਉ ਹੁਣੇ, ਜੇ ਆ ਸਕਦੇ ਹੋ।ਕਰਜ਼ੇ ਦੇ ਨਵੀਨੀਕਰਨ ਕਰਨ ਦਾ ਸਮਾਂ ਆ ਗਿਆ ਸੀ, ਇਸ ਲਈ ਮੈਂ ਚਾਹੁੰਦਾ ਸੀ ਕਿ ਸੰਬੰਧਿਤ ਕਾਗਜ਼ਾਤ ’ਤੇ ਦਸਤਖਤ ਕਰਵਾ ਲਵਾਂ

ਸੁਰਜਨ ਸਿੰਘ ਦਾ ਪਿੰਡ ਸਾਡੇ ਬੈਂਕ ਦੀ ਸ਼ਾਖਾ ਤੋਂ 3-4 ਕਿਲੋਮੀਟਰ ’ਤੇ ਹੀ ਸੀ ਉਸਦੀ ਉਮਰ ਤਕਰੀਬਨ 70-75 ਸਾਲ ਦੀ ਹੋਵੇਗੀ ਪਰ ਸਰੀਰਕ ਤੌਰ ’ਤੇ ਉਹ ਪੂਰਾ ਫਿੱਟ ਸੀ ਅਤੇ ਸਾਈਕਲ ਉੱਤੇ ਹੀ ਆਉਂਦਾ ਜਾਂਦਾ ਸੀ

ਕਰੀਬ 5 ਸਾਲ ਪੁਰਾਣੀ ਗੱਲ ਹੈ ਮੈਂ ਪੰਜਾਬ ਗ੍ਰਾਮੀਣ ਬੈਂਕ ਦੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਪਿੰਡ ਸਰਹਾਲਾ ਕਲਾਂ ਬਰਾਂਚ ਵਿੱਚ ਮੈਨੇਜਰ ਸੀਇਹ ਪਿੰਡ ਬਹੁਤ ਹੀ ਅੰਦਰੂਨੀ ਇਲਾਕੇ ਵਿੱਚ ਹੈਬੈਂਕ ਦੀ ਅਫਸਰਾਂ ਦੀ ਜਥੇਬੰਦੀ ਦਾ ਲੀਡਰ ਹੋਣ ਨਾਤੇ ਮੁਲਾਜ਼ਮਾਂ ਦੇ ਹਿਤਾਂ ਲਈ ਸਟੈਂਡ ਲੈਣ ਕਾਰਨ ਪ੍ਰਬੰਧਨ ਨੇ ਮੇਰੀ ਅਤੇ ਮੇਰੇ ਹੋਰ ਦੋ ਸਾਥੀਆਂ ਦੀ ਬਦਲੀ ਸਾਡੇ ਘਰਾਂ ਤੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਕਰ ਦਿੱਤੀ ਸੀ ਮੈਂ ਫਰਵਰੀ 2020 ਤੋਂ ਇੱਥੇ ਸੇਵਾ ਨਿਭਾ ਰਿਹਾ ਸੀ

ਸਤਿ ਸ੍ਰੀ ਆਕਾਲ ਮੈਨੇਜਰ ਸਾਹਿਬ।” ਸੁਰਜਨ ਸਿੰਘ ਨੇ ਬੈਂਕ ਅੰਦਰ ਦਾਖਲ ਹੁੰਦਿਆਂ ਹੀ ਹਲੀਮੀ ਅਤੇ ਅਦਬ ਨਾਲ ਫਤਿਹ ਬੁਲਾਈ

ਸਤਿ ਸ੍ਰੀ ਆਕਾਲ, ਹੋਰ ਠੀਕ-ਠਾਕ ਹੈ ਸਭ?ਮੈਂ ਫਤਿਹ ਦਾ ਜਵਾਬ ਦਿੰਦਿਆਂ ਰਸਮੀ ਤੌਰ ’ਤੇ ਹਾਲ-ਚਾਲ ਪੁੱਛਿਆ

ਆਪਣੇ ਜੂਨੀਅਰ ਸਾਥੀ ਹਿਮਾਂਸੂ ਨੂੰ ਤਾਕੀਦ ਕੀਤੀ ਕਿ ਇਨ੍ਹਾਂ ਦੇ ਦਸਤਖਤ ਕਰਵਾ ਲਓ ਸੰਬੰਧਿਤ ਕਾਗਜ਼ਾਤ ’ਤੇ

ਇਜਾਜਤ ਐ ਜੀ? ਸੁਰਜਨ ਸਿੰਘ ਨੇ ਕਾਗਜ਼ਾਤ ’ਤੇ ਦਸਤਖਤ ਕਰਨ ਤੋਂ ਬਾਅਦ ਪੁੱਛਿਆ ਅਤੇ ਨਾਲ ਹੀ ਕਿਹਾ, “ਘਰ ਚਰਨ ਪਾਓ ਜੀ ਕਦੇ।”

ਜ਼ਰੂਰ ਆਵਾਂਗੇ ਬਜ਼ੁਰਗੋ।” ਮੈਂ ਉਸਦੀ ਉਮਰ ਮੁਤਾਬਿਕ ਉਸਨੂੰ “ਬਜ਼ੁਰਗ” ਲਫਜ਼ ਨਾਲ ਹੀ ਸੰਬੋਧਨ ਕੀਤਾ

ਖੈਰ, ਸੁਰਜਨ ਸਿੰਘ ਚਲਾ ਗਿਆ

ਕੁਝ ਦਿਨ ਬਾਅਦ ਮੈਂ ਆਪਣੇ ਸਹਾਇਕ ਮੈਨੇਜਰ ਨੂੰ ਕਿਹਾ, ਹਿਮਾਂਸੂ, ਅੱਜ ਬੈਂਕ ਟਾਈਮ ਤੋਂ ਬਾਅਦ ਆਪਾਂ ਸੁਰਜਨ ਸਿੰਘ ਦੇ ਪਿੰਡ ਚਲਦੇ ਹਾਂਉਸ ਪਿੰਡ ਦੇ ਡਿਫਾਲਟਰਾ ਕੋਲ ਵਸੂਲੀ ਲਈ ਵੀ ਜਾ ਆਵਾਂਗੇ ਤੇ ਨਾਲੇ ਸੁਰਜਨ ਸਿੰਘ ਦੇ ਘਰ ਚਾਹ ਦਾ ਕੱਪ ਪੀ ਆਵਾਂਗੇ।”

ਸ਼ਾਮ ਨੂੰ ਅਸੀਂ ਦੋਨੋਂ ਜਣੇ ਮੋਟਰਸਾਈਕਲ ’ਤੇ ਸੁਰਜਨ ਸਿੰਘ ਦੇ ਪਿੰਡ ਚਲੇ ਗਏਕੁਝ ਡਿਫਾਲਟਰ ਕਰਜ਼ਦਾਰਾਂ ਨੂੰ ਮਿਲਣ ਤੋਂ ਬਾਅਦ ਅਸੀਂ ਸੁਰਜਨ ਸਿੰਘ ਦੇ ਘਰ ਚਲੇ ਗਏ

ਆਉ ਜੀ ਆਉ, ਮੈਨੇਜਰ ਸਾਅਬ, ਧਨ ਭਾਗ ਸਾਡੇ ਜੋ ਤੁਸੀਂ ਸਾਡੇ ਘਰ ਪੈਰ ਪਾਏ।” ਸਾਨੂੰ ਦੇਖਕੇ ਸੁਰਜਨ ਸਿੰਘ ਨੇ ਜਜ਼ਬਾਤੀ ਲਹਿਜੇ ਵਿੱਚ ਸਵਾਗਤ ਕੀਤਾ

ਘਰ ਦਾ ਪੱਧਰ ਗਲੀ ਤੋਂ ਕਾਫੀ ਨੀਵਾਂ ਸੀ, ਬਹੁਤ ਖਸਤਾ ਹਾਲਤ ਵਿੱਚ। ਸਾਫ ਜ਼ਾਹਿਰ ਸੀ ਕਿ ਮੀਂਹ ਦਾ ਪਾਣੀ ਘਰ ਵਿੱਚ ਵੜਦਾ ਹੋਵੇਗਾ।

ਅਸੀਂ ਬਰਾਂਡੇ ਵਿੱਚ ਮੰਜੇ ’ਤੇ ਹੀ ਬੈਠ ਗਏਪਾਣੀ ਪਿਲਾਉਣ ਤੋਂ ਬਾਅਦ ਉਨ੍ਹਾਂ ਨੇ ਚਾਹ ਦੀ ਸੁਲਾਹ ਮਾਰੀ ਪਰ ਮੈਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਦੀਆਂ ਗੱਲਾਂ ਤੋਂ ਲਗਦਾ ਸੀ ਕਿ ਘਰ ਵਿੱਚ ਚਾਹ ਪੱਤੀ, ਚੀਨੀ ਜਾਂ ਦੁੱਧ ਹੈ ਨਹੀਂ ਸੀ

ਗੱਲਾਂ ਕਰਦਿਆਂ ਕਰਦਿਆਂ ਮੈਂ ਇੱਕ ਗੱਲ ਨੋਟ ਕੀਤੀ ਕਿ ਉਨ੍ਹਾਂ ਦੇ ਘਰ ਤਾਂ ਆਟੇ ਦੀ ਵੀ ਤੰਗੀ ਸੀ

ਸੁਰਜਨ ਸਿਆਂ, ਆਹ ਲੈ 2700 ਰੁਪਏ ਤੇ ਕੁਇੰਟਲ ਕਣਕ ਲੈ ਆਓ ਘਰ ਲਈ, ਨਹੀਂ ਫਿਰ ਮੈਂ ਕੱਲ੍ਹ ਕਣਕ ਭੇਜ ਦਿਆਂਗਾ ਤੁਹਾਡੇ ਘਰ।” ਪਰਸ ਵਿੱਚੋਂ ਮੈਂ ਰੁਪਏ ਕੱਢਕੇ ਸੁਰਜਨ ਸਿੰਘ ਵੱਲ ਵਧਾਏ

ਨਹੀਂ ਨਹੀਂ ਮੈਨੇਜਰ ਸਾਅਬ, ਤੁਸੀਂ ਐਨਾ ਭਾਰ ਨਾ ਚੜ੍ਹਾਓ ਸਾਡੇ ’ਤੇਸੁਰਜਨ ਸਿੰਘ ਦਾ ਗੱਚ ਭਰ ਆਇਆ ਤੇ ਨਜ਼ਦੀਕ ਖੜ੍ਹਾ ਪਰਿਵਾਰ ਵੀ ਹੈਰਾਨ ਅਤੇ ਜਜ਼ਬਾਤੀ ਹੋ ਗਿਆ

ਖੈਰ, ਸੁਰਜਨ ਸਿੰਘ ਨੇ ਪੈਸੇ ਫੜ ਲਏ ਮੈਂ ਤੇ ਮੇਰਾ ਸਾਥੀ ਹਿਮਾਂਸੂ ਬਾਹਰ ਆ ਗਏ ਤੇ ਸੁਰਜਨ ਸਿੰਘ ਦਾ ਸਾਰਾ ਪਰਿਵਾਰ ਵੀ ਗੇਟ ’ਤੇ ਆ ਗਿਆਸਭ ਦੀਆਂ ਅੱਖਾਂ ਵਿੱਚ ਹੰਝੂ ਸਨ ਮੈਨੂੰ ਉਨ੍ਹਾਂ ਦੇ ਖੁਸ਼ੀ ਦੇ ਹੰਝੂ ਇੰਝ ਲੱਗ ਰਹੇ ਸਨ ਜਿਵੇਂ ਸਾਡੇ ਪ੍ਰਤੀ ਅਸ਼ੀਰਵਾਦ ਅਤੇ ਦੁਆਵਾਂ ਦਾ ਸਮੁੰਦਰ ਵਗ ਰਿਹਾ ਹੋਵੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪਾਲੀ ਰਾਮ ਬਾਂਸਲ

ਪਾਲੀ ਰਾਮ ਬਾਂਸਲ

Sangrur, Punjab, India.
Phone: (91 - 81465 - 80919)
Email: (bansalpali@yahoo.in)