SandipGhandDr 7ਹੋਰ ਤਾਂ ਹੋਰ, ਅੱਜਕਲ ਰਾਜਨੀਤੀ ਵਿੱਚ ਵੀ ਟਿਕਟ ਜਾਂ ਅਹੁਦਾ ...”
(20 ਜੂਨ 2026)


ਪੁਰਾਣੇ ਸਮਿਆਂ ਵਿੱਚ ਹਰ ਥਾਣੇ ਵਿੱਚ ਕਈ ਕਈ ਟਾਊੇਟ ਹੁੰਦੇ ਸਨ, ਜਿਹੜੇ ਉਸ ਸਮੇਂ ਥਾਣੇ ਦਾ ਕੰਮ ਚਲਾਉਂਦੇ ਸਨ ਅਤੇ ਪੁਲੀਸ ਨੂੰ ਕਿਸ ਪਿੰਡ ਵਿੱਚ ਕਿਹੜਾ ਵਿਅਕਤੀ ਕੀ ਕਰਦਾ ਕਿਹੜਾ ਨਸ਼ੇ ਵੇਚਦਾ ਕਿਹੜੀ ਔਰਤ ਕਿਹੋ ਜਿਹੀ ਹੈ ਬਾਰੇ ਸੂਚਨਾ ਦਿੰਦੇ ਸਨ
ਪੁਲੀਸ ਇਨਾਂ ਵੱਲੋਂ ਦਿੱਤੀ ਸੂਚਨਾ ’ਤੇ ਚਲਦੀ ਸੀਬੇਸ਼ਕ ਅੱਜ ਵੀ ਇਹ ਟਾਊਟ ਮੌਜੂਦ ਹਨ ਪਰ ਅੱਜ ਇਨ੍ਹਾਂ ਨੂੰ ਆਮ ਬੋਲੀ ਵਿੱਚ “ਬਲੈਕ ਕੈਟ”,ਪੁਲਿਸ ਮਿੱਤਰ” ਜਾਂ “ਖਾਸ ਸੰਪਰਕ ਵਾਲੇ ਲੋਕ” ਕਿਹਾ ਜਾਂਦਾ ਹੈਇਹ ਉਹ ਲੋਕ ਹਨ ਜੋ ਆਪਣੇ ਆਪ ਨੂੰ ਪੁਲਿਸ, ਪ੍ਰਸ਼ਾਸਨ ਜਾਂ ਸਿਆਸੀ ਆਗੂਆਂ ਦੇ ਬਹੁਤ ਨੇੜੇ ਦਿਖਾਉਂਦੇ ਹਨ ਅਤੇ ਇਸ ਨੇੜਤਾ ਨੂੰ ਆਪਣੀ ਸਮਾਜਿਕ ਜਾਂ ਨਿੱਜੀ ਤਾਕਤ ਵਜੋਂ ਵਰਤਦੇ ਹਨਇਹ ਆਮ ਤੌਰ ’ਤੇ ਦੋਹਰੀ ਭੂਮਿਕਾ ਨਿਭਾਉਂਦੇ ਹਨਇਹ ਕਿਸੇ ਸੰਸਥਾ, ਯੂਨੀਅਨ ਜਾਂ ਅੰਦੋਲਨ ਦੇ ਹਮਦਰਦ ਬਣ ਕੇ ਉਸਦੇ ਅੰਦਰ ਤਕ ਪਹੁੰਚ ਜਾਂਦੇ ਹਨ, ਭਰੋਸਾ ਜਿੱਤ ਲੈਂਦੇ ਹਨ ਅਤੇ ਫਿਰ ਉਸਦੀਆਂ ਅੰਦਰੂਨੀ ਗਤੀਵਿਧੀਆਂ, ਯੋਜਨਾਵਾਂ ਜਾਂ ਰਣਨੀਤੀਆਂ ਦੀ ਜਾਣਕਾਰੀ ਦੂਜੇ ਪਾਸੇ ਤਕ ਪਹੁੰਚਾਉਂਦੇ ਹਨਯਾਨੀ ਕਿ ਵਿਭੀਸ਼ਣਅੱਜਕਲ ਪੁਰਾਣੇ ਸਮੇਂ ਦੇ ਟਾਊਟਾਂ ਦੇ ਪਰਿਵਾਰ ਸ਼ਹਿਰਾਂ ਦੇ ਵੱਖ ਵੱਖ ਕੋਨਿਆਂ ਵਿੱਚ ਫੈਲ ਚੁੱਕੇ ਹਨ ਅਤੇ ਇਨ੍ਹਾਂ ਦਾ ਘੇਰਾ ਵਿਸ਼ਾਲ ਹੋ ਗਿਆਕੁਝ ਲੋਕਾਂ ਨੇ ਮੈਡੀਕਲ ਵਰਗੇ ਕਿੱਤੇ ਵਿੱਚ ਆਪਣੀ ਸ਼ਮੂਲੀਅਤ ਕਰ ਲਈ ਹੈ ਇਨ੍ਹਾਂ ਨੂੰ ਰਿਕਸ਼ਾ ਚਾਲਕ, ਐਂਬੂਲੈਂਸ ਡਰਾਈਵਰ, ਆਟੋਚਾਲਕ ਵਜੋਂ ਵੀ ਅਸੀਂ ਦੇਖ ਸਕਦੇ ਹਾਂਕਈਆਂ ਨੇ ਕੁਝ ਸਿੱਖਿਆ ਹਾਸਲ ਕਰ ਲਈ ਹੈ। ਉਹ ਆਰਐੱਮਪੀ ਜਾਂ ਝੋਲਾਛਾਪ ਡਾਕਟਰ ਵਜੋਂ ਮਿਲਦੇ ਹਨਕਈ ਵਾਰ ਇਹ ਭੂਮਿਕਾ ਬਦਲਦੀ ਰਹਿੰਦੀ ਹੈ। ਪਿੰਡ ਦਾ ਡਾਕਟਰ ਕਸਬੇ ਵਾਲੇ ਡਾਕਟਰ, ਕਸਬੇ ਵਾਲਾ ਜ਼ਿਲ੍ਹੇ ਵਾਲੇ ਨੂੰ ਅਤੇ ਜ਼ਿਲ੍ਹੇ ਵਾਲਾ ਆਪਣੀ ਸੇਵਾਵਾਂ ਵੱਡੇ ਹਸਪਤਾਲਾਂ ਨੂੰ ਦਿੰਦੇ ਹਨਕਈ ਡਾਕਟਰਾਂ ਵਿੱਚ ਵੀ ਇਨ੍ਹਾਂ ਦੇ ਅੰਸ਼ ਚਲੇ ਗਏ ਹਨ। ਉਹ ਫਿਰ ਦਵਾਈਆਂ ਅਤੇ ਲੈਬ ਵਾਲਿਆਂ ਨੂੰ ਆਪਣੀਆਂ ਸੇਵਾਵਾਂ ਦਿੰਦੇ ਹਨ

ਕਈ ਥਾਂਵਾਂ ’ਤੇ ਰਿਕਸ਼ਾ ਚਾਲਕ, ਐਂਬੂਲੈਂਸ ਡਰਾਈਵਰ ਜਾਂ ਹੋਰ ਲੋਕ ਵੀ ਮਰੀਜ਼ਾਂ ਨੂੰ ਕਿਸੇ ਖਾਸ ਹਸਪਤਾਲ ਤਕ ਲਿਜਾਣ ਵਿੱਚ ਭੂਮਿਕਾ ਨਿਭਾਉਂਦੇ ਹਨਇਨ੍ਹਾਂ ਨੂੰ ਤੁਸੀਂ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਦੇ ਬਾਹਰ ਦੇਖ ਸਕਦੇ ਹੋ ਜੇ ਤੁਸੀਂ ਉਸ ਨੂੰ ਕਿਸੇ ਮੁਹੱਲੇ ਵਿੱਚ ਜਾਣ ਲਈ ਕਹੋ, ਉਹ ਨਹੀਂ ਜਾਂਦਾ, ਪਰ ਜੇਕਰ ਕਿਸੇ ਹਸਪਤਾਲ, ਕਚਹਿਰੀ ਜਾਂ ਹੋਟਲ ਜਾਣਾ ਹੋਵੇ ਤਾਂ ਇਹ ਖਿੱਚ ਕੇ ਲਿਜਾਂਦੇ ਹਨ, ਉਹ ਵੀ ਘੱਟ ਪੈਸਿਆਂ ਵਿੱਚਕਈ ਥਾਂਵਾਂ ’ਤੇ ਰਿਕਸ਼ਾ ਚਾਲਕ, ਐਂਬੂਲੈਂਸ ਡਰਾਈਵਰ ਜਾਂ ਹੋਰ ਲੋਕ ਵੀ ਮਰੀਜ਼ਾਂ ਨੂੰ ਕਿਸੇ ਖਾਸ ਹਸਪਤਾਲ ਤਕ ਲਿਜਾਣ ਵਿੱਚ ਭੂਮਿਕਾ ਨਿਭਾਉਂਦੇ ਹਨ ਇਨ੍ਹਾਂ ਟਾਊਟਾਂ ਵਿੱਚੋਂ ਕੁਝ ਅੱਜਕਲ ਕਚਹਿਰੀਆਂ ਵਿੱਚ ਜਾਕੇ ਵੱਖਰੀ ਵੱਖਰੀ ਸੇਵਾ ਨਿਭਾ ਰਹੇ ਹਨਕੁਝ ਵਕੀਲਾਂ ਦੀ ਮਦਦ ਕਰ ਰਹੇ ਹਨ, ਕੁਝ ਕਚਹਿਰੀ ਦੇ ਬਾਹਰ ਬੈਠ ਕੇ ਤਹਿਸੀਲਦਾਰ, ਨਾਇਬ ਤਹਸੀਲਦਾਰ ਨੂੰ ਸੇਵਾਵਾਂ ਦੇ ਰਹੇ ਹਨਇਹ ਇੱਕ ਦੂਜੇ ਦੇ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇਇਸ ਤੋਂ ਇਲਾਵਾ ਇਹ ਪ੍ਰੋਟੋਕੋਲ ਦਾ ਵੀ ਪੂਰਾ ਖਿਆਲ ਰੱਖਦੇਇਹ ਕੁਝ ਵਕੀਲਾਂ, ਜੱਜਾਂ ਨੂੰ ਵੀ ਸੇਵਾਵਾਂ ਦੇ ਰਹੇ ਹਨਜੱਜਾਂ ਤਕ ਪਹੁੰਚ ਦਿਖਾਉਣ ਲਈ ਇਹ ਕੋਈ ਕਸਰ ਨਹੀਂ ਛੱਡਦੇਜੱਜ ਨੂੰ ਮਿਲਣ ਲਈ ਇਹ ਜੱਜ ਦਾ ਜਨਮ ਦਿਨ ਨਹੀਂ ਭੁੱਲਦੇ ਆਪਣੇ ਵਿਆਹ ਦੀ ਵਰ੍ਹੇਗੰਢ ਵੀ ਸਾਲ ਵਿੱਚ ਦੋ-ਤਿੰਨ ਵਾਰ ਮਨਾ ਲੈਂਦੇਪੁਰਾਣੇ ਸਮਿਆਂ ਦੇ ਕੁਝ ਟਾਊਟਾਂ ਵਿੱਚੋਂ ਕਈ ਸਿੱਖਿਆ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਸਰਕਾਰੀ ਸਕੂਲਾਂ ਵਿੱਚੋਂ ਬੱਚੇ ਹਟਾਕੇ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਦਾਖਲ ਕਰਵਾਏ ਜਾਣ ਪ੍ਰਾਈਵੇਟ ਸਕੂਲ ਉਹਨਾਂ ਨੂੰ ਸਤਿਕਾਰ ਨਾਲ ਰਿਲੇਸ਼ਨ ਮੈਨੇਜਰ ਜਾਂ ਲੋਕ ਸੰਪਰਕ ਅਧਿਕਾਰੀ ਵੀ ਕਹਿੰਦੇਹਨ। ਲੋਕ ਉਹਨਾਂ ਨੂੰ ਦਲਾਲ ਸਮਝਦੇ ਹਨ, ਉਹਨਾਂ ਦੀ ਪ੍ਰਵਾਹ ਨਹੀਂ ਕਰਦੇ

ਮੈਨੂੰ ਯਾਦ ਹੈ ਇੱਕ ਵਾਰ ਇੱਕ ਸਕੂਲ ਦਾ ਮਾਲਕ ਕਹਿ ਰਿਹਾ ਸੀ ਕਿ ਉਸਦੇ ਮੋਬਾਇਲ ਵਿੱਚ ਪੰਜ ਹਜ਼ਾਰ ਦਾਖਲੇ ਹਨ ਭਾਵ, ਉਸਦੇ ਫੋਨ ਵਿੱਚ ਪੰਜ ਹਜ਼ਾਰ ਟਾਊਟ ਹਨ, ਹੁਣ ਉਹ ਹਰ ਵਿਅਕਤੀ ਨੂੰ ਤਾਂ ਅਧਿਕਾਰੀ ਨਹੀਂ ਬਣਾ ਸਕਦਾਰੀਅਲ ਅਸਟੇਟ ਵਿੱਚ ਤਾਂ ਦਲਾਲੀ ਨੂੰ ਇੱਕ ਮਾਨਤਾ ਪ੍ਰਾਪਤ ਕਾਰੋਬਾਰ ਦਾ ਰੂਪ ਹੀ ਮਿਲ ਚੁੱਕਾ ਹੈਇੱਥੋਂ ਤਕ ਕਿ ਵਿਆਹ-ਸ਼ਾਦੀਆਂ ਵਿੱਚ ਵੀ ਪੁਰਾਣੇ ਵਿਚੋਲਿਆਂ ਦੀ ਥਾਂ ਹੁਣ ਮੈਰਿਜ ਬਿਊਰੋ, ਮੋਬਾਇਲ ਐਪ ਅਤੇ ਆਨਲਾਈਨ ਪੋਰਟਲਾਂ ਨੇ ਲੈ ਲਈ ਹੈਪਹਿਲਾਂ ਸੂਟ, ਕੰਬਲ ਜਾਂ ਸਨਮਾਨ ਮਿਲਦਾ ਸੀ, ਅੱਜ ਫੀਸ ਅਤੇ ਕਮਿਸ਼ਨ ਤੈਅ ਹੁੰਦਾ ਹੈਮੈਨੂੰ ਯਾਦ ਹੈ ਕਿ ਮੈਂ ਆਪਣੇ ਮਕਾਨ ਲਈ ਲੱਕੜ ਲੈਣੀ ਸੀਮੇਰਾ ਦੋਸਤ ਲੱਕੜ ਬਾਰੇ ਜਾਣਕਾਰ ਹੋਣ ਕਾਰਨ ਮੈਂ ਉਸ ਨੂੰ ਨਾਲ ਲੈ ਗਿਆਉਹ ਮਹਾਜਨ ਪਰਿਵਾਰ ਨਾਲ ਸੰਬੰਧਿਤ ਸੀ, ਮੇਰੇ ਪੱਗ ਬੰਨ੍ਹੀ ਹੋਣ ਕਾਰਨ ਉਸਨੇ ਮੈਂਨੂੰ ਮਿਸਤਰੀ ਸਮਝ ਲਿਆ ਅਤੇ ਮੈਨੂੰ ਇੱਕ ਪਾਸੇ ਕਰਦੇ ਹੋਏ ਕਿਹਾ, “ਮਿਸਤਰੀ ਜੀ, ਤੁਹਾਡਾ ਮਾਣ ਕਰ ਦਿਆਂਗੇ” ਅੱਜ ਵੀ ਜਦੋਂ ਮੈਨੂੰ ਇਹ ਗੱਲ ਯਾਦ ਆਉਂਦੀ ਤਾਂ ਆਪਣੇ ਆਪ ਹਾਸਾ ਆ ਜਾਂਦਾ ਹੈਭਾਵ ਇਹੋ ਜਿਹੇ ਲੋਕ ਮਿਸਤਰੀਆਂ ਨੂੰ ਦਲਾਲੀ ਦੀਆਂ ਸੇਵਾਵਾਂ ਦਿੰਦੇ ਹਨਹੋਰ ਤਾਂ ਹੋਰ, ਅੱਜਕਲ ਰਾਜਨੀਤੀ ਵਿੱਚ ਵੀ ਟਿਕਟ ਜਾਂ ਅਹੁਦਾ ਦਿਵਾਉਣ ਲਈ, ਮੰਤਰੀ ਦਾ ਅਹੁਦਾ ਦਿਵਾਉਣ ਤਕ ਦਲਾਲ ਖੜ੍ਹੇ ਹਨਇਤਿਹਾਸ ਗਵਾਹ ਹੈ ਕਿ ਕਈ ਅੰਦੋਲਨਾਂ, ਮਜ਼ਦੂਰ ਯੂਨੀਅਨਾਂ ਅਤੇ ਸਮਾਜਿਕ ਸੰਘਰਸ਼ਾਂ ਵਿੱਚ ਵੀ ਅਜਿਹੇ ਲੋਕਾਂ ਦੀ ਭੂਮਿਕਾ ਬਾਰੇ ਸਵਾਲ ਉੱਠਦੇ ਰਹੇ ਹਨਇਸ ਕਾਰਨ ਕਈ ਵਾਰ ਸੰਸਥਾਵਾਂ ਦੇ ਅੰਦਰ ਸ਼ੱਕ, ਅਵਿਸ਼ਵਾਸ ਅਤੇ ਫੁੱਟ ਪੈਦਾ ਹੋ ਜਾਂਦੀ ਹੈਜਦੋਂ ਕੋਈ ਵਿਅਕਤੀ ਨਿੱਜੀ ਲਾਭ, ਪ੍ਰਭਾਵ ਜਾਂ ਹੋਰ ਫਾਇਦੇ ਲਈ ਆਪਣੇ ਹੀ ਸਾਥੀਆਂ ਦਾ ਭਰੋਸਾ ਤੋੜਦਾ ਹੈ ਤਾਂ ਸਮਾਜ ਉਸਨੂੰ ਸਹਿਯੋਗੀ ਨਹੀਂ ਸਗੋਂ “ਭੇਤੀ” ਜਾਂ “ਗ਼ਦਾਰ” ਵਜੋਂ ਦੇਖਣ ਲਗਦਾ ਹੈਧਾਰਮਿਕ ਸੰਸਥਾਵਾਂ ਵੀ ਇਸ ਚਰਚਾ ਤੋਂ ਬਾਹਰ ਨਹੀਂ ਹਨਰੱਬ ਨੂੰ ਨੇੜੇ ਤੋਂ ਦੇਖਣ ਲਈ ਲੋਕ ਉਹਨਾਂ ਨੂੰ ਪੈਸੇ ਦਿੰਦੇ ਹਨ ਜਿਨ੍ਹਾਂ ਦੀ ਰੱਬ ਦੇ ਵਜ਼ੀਰਾਂ ਨਾਲ ਸਿੱਧੀ ਗੱਲਬਾਤ ਹੁੰਦੀਅਸਲ ਵਿੱਚ ਦਲਾਲੀ ਨੇ ਆਪਣਾ ਰੂਪ ਬਦਲ ਲਿਆ ਹੈਪਹਿਲਾਂ ਦਲਾਲ ਗਰੀਬ ਅਤੇ ਅਨਪੜ੍ਹ ਮੰਨੇ ਜਾਂਦੇ ਸਨ, ਅੱਜ ਉਹ ਸੂਟ-ਬੂਟ ਪਾ ਕੇ ਏਅਰ ਕੰਡੀਸ਼ਨ ਦਫਤਰ ਵਿੱਚ ਬੈਠੇ ਵੀ ਮਿਲ ਸਕਦੇ ਹਨਪਹਿਲਾਂ ਇਨ੍ਹਾਂ ਨੂੰ ਟਾਊਟ ਕਿਹਾ ਜਾਂਦਾ ਸੀ, ਅੱਜ ਇਨ੍ਹਾਂ ਨੂੰ “ਰੈਫਰਲ ਏਜੰਟ”, ਕੰਸਲਟੈਂਟ”,ਮਾਰਕਿਟਿੰਗ ਪਾਰਟਨਰ”, “ਫੈਸਿਲੀਟੇਟਰ”, ਕੋਆਰਡੀਨੇਟਰ” ਜਾਂ “ਨੈੱਟਵਰਕਿੰਗ ਐਕਸਪਰਟ” ਕਿਹਾ ਜਾਂਦਾ ਹੈਇਸ ਲਈ ਸਾਨੂੰ ਵਿਅਕਤੀ ਨਹੀਂ, ਸਗੋਂ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਉੱਤੇ ਧਿਆਨ ਦੇਣ ਦੀ ਲੋੜ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਸੰਦੀਪ ਘੰਡ

ਡਾ. ਸੰਦੀਪ ਘੰਡ

WhatsApp (91 - 94782 -31000)
Email: (ghandsandeep@gmail.com)