RavinderFafre7ਬੇਸ਼ਕ ਮੇਰੀ ਜ਼ਿੰਮੇਵਾਰੀ ਹੁਣ ਖਤਮ ਹੋ ਚੁੱਕੀ ਸੀ ਪਰ ਮੈਂ ਬੱਚੇ ਦੇ ਪਿਤਾ ਦੇ ਆਉਣ ਤਕ ਉੱਥੇ ...
(15 ਜੂਨ 2026)


ਦਸ ਕੁ ਸਾਲ ਪਹਿਲਾਂ ਦੀ ਗੱਲ ਹੈ
ਮੈਂ ਰੇਲ ਗੱਡੀ ਰਾਹੀਂ ਬਠਿੰਡੇ ਤੋਂ ਮਾਨਸਾ ਜਾ ਰਿਹਾ ਸੀਤਕਰੀਬਨ ਸਾਰੀਆਂ ਸੀਟਾਂ ਸਵਾਰੀਆਂ ਨਾਲ ਭਰੀਆਂ ਹੋਈਆਂ ਸਨਤੀਹ-ਪੈਂਤੀ ਸਾਲ ਦੇ ਦੋ ਨੌਜਵਾਨ ਅਤੇ ਇੱਕ ਚੌਦਾਂ-ਪੰਦਰਾਂ ਸਾਲ ਦਾ ਬੱਚਾ ਤਾਕੀਆਂ ਵਾਲੇ ਲਾਂਘੇ ਵਿਚਕਾਰ ਖੜ੍ਹੇ ਸਨਅਗਲੇ ਸਟੇਸ਼ਨਾਂ ’ਤੇ ਇੱਕਾ-ਦੁੱਕਾ ਸਵਾਰੀ ਚੜ੍ਹ ਉੱਤਰ ਰਹੀ ਸੀ ਪਰ ਉਹ ਤਿੰਨੋਂ ਉਸੇ ਤਰ੍ਹਾਂ ਖੜ੍ਹੇ ਸਫਰ ਕਰ ਰਹੇ ਸਨਮੇਰੀ ਸੀਟ ਉਸ ਲਾਂਘੇ ਦੇ ਨਾਲ ਵਾਲੀ ਸੀ, ਇਸ ਲਈ ਰਹਿ-ਰਹਿ ਕੇ ਮੇਰੀ ਨਜ਼ਰ ਉਨ੍ਹਾਂ ਵੱਲ ਚਲੀ ਜਾਂਦੀ ਖਾਸ ਕਰਕੇ ਉਸ ਬੱਚੇ ਵੱਲਫੌਰਮਲ ਪੈਂਟ-ਸ਼ਰਟ ਅਤੇ ਚਮੜੇ ਦੇ ਬੂਟ ਪਹਿਨੇ ਦੋਨੋਂ ਨੌਜਵਾਨ ਆਪਣੀਆਂ ਗੱਲਾਂ ਵਿੱਚ ਮਸਤ ਸਨ ਪਰ ਬੱਚਾ ਇੱਕ ਨੁੱਕਰੇ ਸਹਿਮਿਆ ਖੜ੍ਹਾ ਸੀਉਸਦੇ ਪਹਿਰਾਵੇ ਤੋਂ ਉਸਦੇ ਕਿਸੇ ਸਰਦੇ-ਪੁੱਜਦੇ ਪਰਿਵਾਰ ਤੋਂ ਹੋਣ ਦਾ ਅੰਦਾਜ਼ਾ ਲੱਗ ਰਿਹਾ ਸੀ ਮੈਨੂੰ ਉਸਦਾ ਇਸ ਤਰ੍ਹਾਂ ਪਰੇਸ਼ਾਨ ਖੜ੍ਹੇ ਹੋਣਾ ਚੁਭ ਰਿਹਾ ਸੀ ਅਤੇ ਮੈਂ ਉਸ ਨੂੰ ਆਪਣੀ ਸੀਟ ’ਤੇ ਬਿਠਾਕੇ ਗੱਲ ਕਰਨਾ ਚਾਹੁੰਦਾ ਸੀ ਪਰ ਉਹ ਮੇਰੇ ਜਾਂ ਕਿਸੇ ਹੋਰ ਨਾਲ ਅੱਖ ਨਹੀਂ ਮਿਲਾ ਰਿਹਾ ਸੀ

ਹੁਣ ਗੱਡੀ ਮੌੜ ਸਟੇਸ਼ਨ ਤੋਂ ਚੱਲ ਚੁੱਕੀ ਸੀਅੱਧੇ ਤੋਂ ਵੱਧ ਦਾ ਸਫਰ ਸਮਾਪਤ ਹੋ ਚੁੱਕਾ ਸੀ ਇੰਨੀ ਦੇਰ ਨੂੰ ਡੱਬੇ ਦੀ ਦੂਸਰੀ ਤਰਫ ਤੋਂ ਟੀ ਟੀ ਈ (TTE = Traveling Ticket Examiner)ਆ ਗਿਆ ਅਤੇ ਸਭ ਦੀਆਂ ਟਿਕਟਾਂ ਚੈੱਕ ਕਰਨ ਲੱਗਾਮੇਰੇ ਤੋਂ ਬਾਅਦ ਉਹ ਲਾਂਘੇ ਵਾਲੀਆਂ ਸਵਾਰੀਆਂ ਵੱਲ ਵਧ ਗਿਆਉਸਨੇ ਦੋਨਾਂ ਨੌਜਵਾਨਾਂ ਨੂੰ ਟਿਕਟ ਵਿਖਾਉਣ ਲਈ ਕਿਹਾਉਹਨਾਂ ਕੋਲ ਟਿਕਟ ਨਹੀਂ ਸੀਟੀ ਟੀ ਈ ਨੇ ਪੁੱਛਿਆ, “ਕਿੱਥੋਂ ਚੜ੍ਹੇ ਹੋ?”

ਉਹਨਾਂ ਵਿੱਚੋਂ ਇੱਕ ਨੇ ਉੱਤਰ ਦਿੱਤਾ, “ਮੌੜ ਤੋਂ।”

ਉਸਦਾ ਜਵਾਬ ਹੈਰਾਨ ਕਰਨ ਵਾਲਾ ਸੀ ਕਿਉਂਕਿ ਉਹ ਬਠਿੰਡੇ ਤੋਂ ਆ ਰਹੇ ਸਨ ਪਰ ਸ਼ਾਇਦ ਜ਼ਿਆਦਾ ਜੁਰਮਾਨੇ ਤੋਂ ਬਚਣ ਲਈ ਨੇੜੇ ਵਾਲੇ ਸਟੇਸ਼ਨ ਦਾ ਨਾਂਅ ਲਿਆ ਸੀਟੀ ਟੀ ਈ ਨੇ ਦਸ ਗੁਣਾ ਜੁਰਮਾਨੇ ਸਮੇਤ ਉਨ੍ਹਾਂ ਦੋਵਾਂ ਨੂੰ ਸੌ-ਸੌ ਰੁਪਏ ਦੇਣ ਲਈ ਕਿਹਾਉਨ੍ਹਾਂ ਵਿੱਚੋਂ ਇੱਕ ਨੇ ਪੈਂਟ ਦੀ ਜੇਬ ਵਿੱਚੋਂ ਰੁਪਏ ਕੱਢੇ ਅਤੇ ਪੰਜ-ਪੰਜ ਸੌ ਦੇ ਕਾਫੀ ਸਾਰੇ ਨੋਟਾਂ ਵਿਚਕਾਰੋਂ ਦੋ ਸੌ-ਸੌ ਦੇ ਨੋਟ ਕੱਢ ਕੇ ਬਿਨਾਂ ਕਿਸੇ ਹਿਚਕਿਚਾਹਟ ਅਤੇ ਸ਼ਰਮਿੰਦਗੀ ਦੇ ਟੀ ਟੀ ਈ ਨੂੰ ਦੇ ਦਿੱਤੇਟੀ ਟੀ ਈ ਨੇ ਰਸੀਦ ਕੱਟਕੇ ਉਹਨਾਂ ਦੇ ਹੱਥ ਫੜਾ ਦਿੱਤੀ ਅਤੇ ਉਸ ਬੱਚੇ ਨੂੰ ਮੁਖਾਤਿਬ ਹੁੰਦਿਆਂ ਬੋਲਿਆ, “ਬੇਟਾ ਟਿਕਟ ਵਿਖਾਓ।”

ਪਹਿਲਾਂ ਹੀ ਸਹਿਮੇ ਖੜ੍ਹੇ ਅਤੇ ਟੀ ਟੀ ਈ ਨੂੰ ਦੇਖ ਹੋਰ ਜ਼ਿਆਦਾ ਪਰੇਸ਼ਾਨ ਲੱਗ ਰਹੇ ਉਸ ਬੱਚੇ ਨੇ ਫਰਕਦੇ ਬੁੱਲ੍ਹਾਂ ਨਾਲ ਨਾਂਹ ਵਿੱਚ ਸਿਰ ਹਿਲਾ ਦਿੱਤਾਟੀ ਟੀ ਈ ਨੇ ਉਸ ਨੂੰ ਵੀ ਉਹੀ ਸਵਾਲ ਕੀਤਾ, “ਕਿੱਥੋਂ ਚੜ੍ਹੇ ਹੋ?”

ਬੱਚੇ ਨੇ ਰੋਣਹਾਕੀ ਹਾਲਤ ਵਿੱਚ ਮੱਧਮ ਜਿਹਾ ਉੱਤਰ ਦਿੱਤਾ, “ਜੀ, ਬਠਿੰਡੇ ਤੋਂ।”

ਟੀ ਟੀ ਈ ਬੋਲਿਆ, “ਜੁਰਮਾਨਾ ਲੱਗੇਗਾਦੋ ਸੌ ਰੁਪਏ ਕੱਢੋ।”

ਐਨਾ ਸੁਣਦਿਆਂ ਕੁਝ ਹੰਝੂ ਉਸ ਮੁੰਡੇ ਦੀਆਂ ਅੱਖਾਂ ਤੋਂ ਟਪਕ ਗਏਉਸਨੇ ਤਰਲੇ ਜਿਹੇ ਨਾਲ ਕਿਹਾ, “ਜੀ ਮੇਰੇ ਕੋਲ ਪੈਸੇ ਨਹੀਂ ਹਨ।”

ਟੀ ਟੀ ਈ ਅਤੇ ਉਸ ਵਿਚਾਲੇ ਹੋਈ ਗੱਲਬਾਤ ਦੌਰਾਨ ਅਚਾਨਕ ਕੁਝ ਸਾਲ ਪਹਿਲਾਂ ਪੜ੍ਹੇ ਇੱਕ ਨਾਵਲ ਦੇ ਪਾਤਰ ਕੇਸ਼ਵ ਪੰਡਤਵਾਲੀ ਅਜਿਹੀ ਹੀ ਇੱਕ ਘਟਨਾ ਮੇਰੇ ਮਨ ਮਸਤਕ ਵਿੱਚ ਸਾਕਾਰ ਹੋ ਗਈਫਰਕ ਇਹ ਸੀ ਇਹ ਬੱਚਾ ਡਰਿਆ-ਸਹਿਮਿਆ ਮੁਸ਼ਕਿਲ ਨਾਲ ਜਵਾਬ ਦੇ ਰਿਹਾ ਸੀ ਪਰ ਉਸ ਨਾਵਲ ਵਿਚਲੇ ਪਾਤਰ ਕੇਸ਼ਵ ਪੰਡਤਨੇ ਸਿਸਟਮ ਨੂੰ ਸਵਾਲ ਕਰਦਿਆਂ ਕਿਹਾ ਸੀ, “ਜਿਸ ਇਨਸਾਨ ਨੇ ਜੇਬ ਵਿੱਚ ਰੁਪਏ ਹੁੰਦਿਆਂ ਜਾਣ ਬੁੱਝ ਕੇ ਟਿਕਟ ਨਹੀਂ ਲਈ, ਉਹ ਕੁਝ ਜੁਰਮਾਨਾ ਭਰਕੇ ਬਚ ਗਿਆ ਪਰ ਗਰੀਬੀ ਅਤੇ ਖਾਲੀ ਜੇਬ ਕਾਰਨ ਮੈਂ ਚਾਹੁੰਦਿਆਂ ਵੀ ਟਿਕਟ ਨਹੀਂ ਲੈ ਸਕਿਆ ਅਤੇ ਤੁਸੀਂ ਮੈਨੂੰ ਜੇਲ੍ਹ ਭੇਜ ਰਹੇ ਹੋ? ਸਜ਼ਾ ਤਾਂ ਉਸ ਨੂੰ ਹੋਣੀ ਚਾਹੀਦੀ ਹੈ, ਜਿਸਨੇ ਰੁਪਏ ਹੁੰਦਿਆਂ ਟਿਕਟ ਨਹੀਂ ਕਟਾਈ

ਨਾਵਲ ਵਾਲੀ ਉਸ ਘਟਨਾ ਤੋਂ ਪ੍ਰੇਰਿਤ ਹੋ ਕੇ ਮੈਂ ਸੀਟ ਤੋਂ ਉੱਠ ਟੀਟੀ ਈ ਕੋਲ ਚਲਾ ਗਿਆਸੋਚਿਆ, ਪਹਿਲਾਂ ਹਲੀਮੀ ਨਾਲ ਗੱਲ ਕਰਕੇ ਦੇਖਦਾ ਹਾਂ ਅਗਰ ਨਾ ਗੱਲ ਬਣੀ ਤਾਂ ਕੇਸ਼ਵ ਪੰਡਤ ਵਾਲਾ ਡਾਇਆਲਾਗ ਬੋਲਾਂਗਾਮੈਂ ਕਿਹਾ, “ਸਰ, ਇਹ ਬੱਚਾ ਕਿਸੇ ਮੁਸੀਬਤ ਵਿੱਚ ਲੱਗ ਰਿਹਾ ਹੈ ਅਤੇ ਆਪਾਂ ਨੂੰ ਇਸਦੀ ਮਦਦ ਕਰਨੀ ਚਾਹੀਦੀ ਹੈ ਰਹੀ ਗੱਲ ਜੁਰਮਾਨੇ ਦੀ, ਉਹ ਤੁਸੀਂ ਮੈਥੋਂ ਲੈ ਲਵੋ।”

ਮੇਰੀ ਆਸ ਮੁਤਾਬਿਕ ਟੀ ਟੀ ਈ ਭਲਾ ਪੁਰਸ਼ ਨਿੱਕਲਿਆ ਉਸਨੇ ਮੇਰੀ ਗੱਲ ਨਾਲ ਸਹਿਮਤੀ ਜਤਾਉਂਦਿਆਂ, ਮੈਥੋਂ ਰੁਪਏ ਲੈਣ ਤੋਂ ਇਨਕਾਰ ਕਰਦਿਆਂ ਕਿਹਾ, “ਮੈਂ ਇਸ ਨੂੰ ਜੇਲ੍ਹ ਥੋੜ੍ਹੀ ਭੇਜ ਰਿਹਾ ਸੀ, ਇਹ ਤਾਂ ਇਸ ਨੂੰ ਡਰਾਉਣ ਲਈ ਸੀ ਤਾਂ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਕਰੇ।”

ਅਸੀਂ ਪਹਿਲਾਂ ਉਸ ਨੂੰ ਪਾਣੀ ਪਿਲਾਇਆ ਅਤੇ ਫਿਰ ਉਸ ਨੂੰ ਭਰੋਸੇ ਵਿੱਚ ਲੈਕੇ ਸੱਚ ਦੱਸਣ ਲਈ ਕਿਹਾਸਾਡੇ ਹਮਦਰਦੀ ਭਰੇ ਵਤੀਰੇ ਦਾ ਬੱਚੇ ’ਤੇ ਵਧੀਆ ਅਸਰ ਹੋਇਆ ਅਤੇ ਉਸਨੇ ਬਿਨਾਂ ਸੰਕੋਚ ਦੱਸਿਆ ਕਿ ਉਹ ਬਠਿੰਡੇ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਜੀ ਬੈਂਕ ਮੈਨੇਜਰ ਹਨਉਹ ਆਪਣੇ ਪਾਪਾ ਨੂੰ ਕਾਰ ਸਿਖਾਉਣ ਲਈ ਕਹਿੰਦਾ ਰਹਿੰਦਾ ਸੀ ਪਰ ਉਹ ਛੋਟੀ ਉਮਰ ਕਾਰਨ ਕੁਝ ਸਾਲ ਰੁਕਣ ਲਈ ਕਹਿ ਦਿੰਦੇ ਸਨਅੱਜ ਪਾਪਾ ਘਰ ਨਹੀਂ ਸਨ ਅਤੇ ਮੰਮੀ ਅੰਦਰ ਕੰਮ ਕਰ ਰਹੇ ਸਨਉਸਨੇ ਚੋਰੀਓਂ ਕਾਰ ਦੀ ਚਾਬੀ ਲੈ ਕਾਰ ਸਟਾਰਟ ਕਰ ਲਈ। ਜਦੋਂ ਉਸਨੇ ਕਾਰ ਤੋਰੀ ਤਾਂ ਕਾਰ ਕੰਧ ਨਾਲ ਜਾ ਲੱਗੀ ਇਸ ਲਈ ਉਹ ਆਪਣੇ ਪਾਪਾ ਤੋਂ ਡਰਦਿਆਂ ਘਰੋਂ ਭੱਜ ਆਇਆ ਤਾਂ ਕਿ ਜੀਂਦ ਆਪਣੀ ਭੂਆ ਜੀ ਕੋਲ ਚਲਾ ਜਾਵੇਗਾ

ਅਸੀਂ ਛੋਟੀ ਉਮਰ ਵਿੱਚ ਵਾਹਨ ਚਲਾਉਣ ਦੇ ਨੁਕਸਾਨ ਦੱਸਦਿਆਂ ਅਤੇ ਪਿੱਛੇ ਮਾਤਾ-ਪਿਤਾ ਅਤੇ ਹੋਰ ਘਰਦਿਆਂ ਦੀ ਪਰੇਸ਼ਾਨੀ ਦਾ ਵਾਸਤਾ ਦਿੰਦਿਆਂ ਉਸਨੂੰ ਸਮਝਾਇਆ ਉਸਨੇ ਆਪਣੀ ਗਲਤੀ ਮੰਨਦਿਆਂ, ਅੱਗੇ ਤੋਂ ਅਜਿਹੀ ਗਲਤੀ ਲਈ ਤੌਬਾ ਕੀਤੀਅਸੀਂ ਉਸ ਤੋਂ ਉਸਦੇ ਪਾਪਾ ਦਾ ਨੰਬਰ ਲੈ ਕੇ ਉਸ ਨਾਲ ਗੱਲ ਕੀਤੀ ਅਤੇ ਉਸਨੂੰ ਪੂਰੀ ਗੱਲ ਦੱਸ ਦਿੱਤੀ ਉਸਨੇ ਸਾਡਾ ਧੰਨਵਾਦ ਕਰਦਿਆਂ ਅਤੇ ਬੱਚੇ ਨੂੰ ਕੁਝ ਨਾ ਕਹਿਣ ਦਾ ਵਾਅਦਾ ਕਰਦਿਆਂ, ਘੰਟੇ ਦੇ ਅੰਦਰ ਮਾਨਸਾ ਸਟੇਸ਼ਨ ਤੋਂ ਬੱਚੇ ਨੂੰ ਲਿਜਾਣ ਦੀ ਗੱਲ ਕਹੀਮਾਨਸਾ ਸਟੇਸ਼ਨ ਆਉਣ ’ਤੇ ਟੀ ਟੀ ਈ ਨੇ ਰੇਲਵੇ ਪੁਲਿਸ ਚੌਂਕੀ ਵਾਲਿਆਂ ਨੂੰ ਬੁਲਾ ਕੇ ਸਾਰੀ ਗੱਲ ਦੱਸਦਿਆਂ, ਬੱਚਾ ਉਹਨਾਂ ਦੇ ਸਪੁਰਦ ਕਰ ਦਿੱਤਾ

ਬੇਸ਼ਕ ਮੇਰੀ ਜ਼ਿੰਮੇਵਾਰੀ ਹੁਣ ਖਤਮ ਹੋ ਚੁੱਕੀ ਸੀ ਪਰ ਮੈਂ ਬੱਚੇ ਦੇ ਪਿਤਾ ਦੇ ਆਉਣ ਤਕ ਉੱਥੇ ਰੁਕਿਆ ਰਿਹਾ ਥੋੜ੍ਹੀ ਦੇਰ ਬਾਅਦ ਉਹ ਆ ਗਏਉਸਨੇ ਆਪਣੀ ਕਾਰ ਵਿੱਚੋਂ ਮਿਠਾਈ ਦੇ ਦੋ ਡੱਬੇ ਕੱਢਕੇ ਪੁਲਿਸ ਵਾਲਿਆਂ ਨੂੰ ਦਿੰਦਿਆਂ ਉਹਨਾਂ ਦਾ ਧੰਨਵਾਦ ਕੀਤਾ ਅਤੇ ਬੱਚੇ ਨੂੰ ਗਲ਼ ਨਾਲ ਲਾ ਲਿਆ

ਬੱਚੇ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਆਪਣੇ ਪਾਪਾ ਨੂੰ ਕਿਹਾ, “ਮੇਰੀ ਸਾਰਿਆਂ ਤੋਂ ਵੱਧ ਮਦਦ ਇਨ੍ਹਾਂ ਨੇ ਕੀਤੀ ਹੈ, ਇਸ ਲਈ ਇਨ੍ਹਾਂ ਨੂੰ ਵੀ ਮਿਠਾਈ ਦੇਵੋ।”

ਬੱਚੇ, ਉਸਦੇ ਪਾਪਾ ਅਤੇ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਜਦੋਂ ਵੀ ਇਹ ਘਟਨਾ ਚੇਤੇ ਆਉਂਦੀ ਹੈ ਤਾਂ ਮਨ ਨੂੰ ਇੱਕ ਵੱਖਰੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਰਵਿੰਦਰ ਫਫੜੇ

ਰਵਿੰਦਰ ਫਫੜੇ

WhatsApp: (91 - 98156 - 80980)
Email: (ravindersharmarishi@gmail.com)