ShamSingh7ਉਹ ਜਾਂਦੇ ਜਾਂਦੇ ਮੇਰੀ ਅਤੇ ਬਲਵਿੰਦਰ ਸਿੰਘ ਉੱਤਮ ਦੀ ਮੌਜੂਦਗੀ ਵਿੱਚ ਆਪਣੇ ਪੁੱਤਰਾਂ ਨੂੰ ...RipudamanRoop7
(5 ਜੂਨ 2026)


5 June 2026ਰਿਪੁਦਮਨ ਸਿੰਘ ਰੂਪ ਜ਼ਿੰਦਗੀ ਦੇ ਸੰਸਾਰ ਵਿੱਚ ਕਈ ਰੂਪਾਂ ਵਿੱਚ ਵਿਚਰਦਾ ਰਿਹਾ
ਇਨ੍ਹਾਂ ਰੂਪਾਂ ਵੱਲ ਵਧਦਿਆਂ ਇਹ ਦਿਲਚਸਪੀ ਜਾਗ ਪੈਂਦੀ ਹੈ ਕਿ ਇਨ੍ਹਾਂ ਰੂਪਾਂ ਨੂੰ ਤਰਾਸ਼ਣ ਲਈ ਕਿੰਨੀ ਲਗਨ ਅਤੇ ਮਿਹਨਤ ਲੱਗੀ ਹੋਵੇਗੀ ਪਹਿਲੀ ਨਜ਼ਰੇ ਲਗਦਾ ਹੈ ਕਿ ਰੂਪ ਬੋਹੜ ਹੇਠ ਉੱਗਿਆ ਪਿੱਪਲ ਸੀ ਜੋ ਬੋਹੜ ਦੀਆਂ ਟਹਿਣੀਆਂ ਅਤੇ ਜ਼ਮੀਨ ਵੱਲ ਨੂੰ ਲਮਕ ਦੀਆਂ ਜੜ੍ਹਾਂ ਵਿੱਚੋਂ ਉੱਪਰ ਨੂੰ ਕਿਵੇਂ ਲੰਘ ਸਕਿਆਪਰ ਉਸਨੇ ਕਮਾਲ ਕਰ ਦਿੱਤੀ ਕਿ ਆਪਣੇ ਬੜੇ ਭਰਾ ਸੰਤੋਖ ਸਿੰਘ ਧੀਰ ਦੇ ਉੱਚ ਦੁਮਾਲੜੇ ਲੇਖਕ ਦੀ ਛਾਂ ਹੇਠ ਉਸਦੀ ਸੋਚ ਦੇ ਅਸਰ ਨੂੰ ਤਾਂ ਕਬੂਲਿਆ ਪਰ ਆਪਣੀ ਸਿਰਜਣਾ ਵਿੱਚ ਮੌਲਿਕਤਾ ਨੂੰ ਕਾਇਮ ਰੱਖਦਿਆਂ ਆਪਣੇ ਨਵੇਕਲੇ ਰੂਪ ਨੂੰ ਕਾਇਮ ਦਾ ਕਾਇਮ ਵੀ ਰੱਖਿਆ, ਜਿਸ ਵਿੱਚ ਆਪਣੀ ਸਮਰੱਥਾ ਵੀ ਦਿਖਾਈ ਅਤੇ ਉੱਚ ਪੱਧਰੀ ਕਾਮਯਾਬੀ ਵੀ ਹਾਸਲ ਕੀਤੀ

ਕੱਦ ਕਾਠ ਮਜ਼ਬੂਤ ਅਤੇ ਉਸਾਰੂ ਸੋਚ ਵੀ ਚੰਗੇਰੀਭਾਸ਼ਾ, ਵਿਚਾਰਾਂ ਅਤੇ ਪੇਸ਼ਕਾਰੀ ਨਾਲ ਅਜਿਹਾ ਵਿਚਰਦਾ ਕਿ ਆਪਣੀ ਅਸਰਦਾਰ ਮੌਜੂਦਗੀ ਦਾ ਅਜਿਹਾ ਅਹਿਸਾਸ ਕਰਵਾਉਂਦਾ ਕਿ ਸਾਹਮਣੇ ਬੈਠੇ ਸਰੋਤੇ ਕਾਇਲ ਹੋ ਜਾਂਦੇਪਲ ਪਲ ਦੀ ਖਬਰ ਰੱਖਦਾ ਅਤੇ ਆਪਣੀ ਲੰਘਦੀ ਜਾਂਦੀ ਉਮਰ ਤੋਂ ਬੇਖਬਰ ਉਹ ਲਿਖਣ ਵਾਲੇ ਰਹਿ ਗਏ ਕੰਮ ਨੂੰ ਸ਼ਬਦਾਂ ਵਿੱਚ ਸਮੇਟਣ ਵਿੱਚ ਲੱਗਾ ਰਹਿੰਦਾ, ਕਦੇ ਗੁਰੇਜ਼ ਨਾ ਕਰਦਾਉਹ ਘਰਦੀਆਂ ਕਹਾਣੀਆਂ ਨੂੰ ਵੀ ਅਜਿਹਾ ਰੂਪ ਦੇ ਦਿੰਦਾ ਕਿ ਪਾਠਕ ਨੂੰ ਇਸ ਗੱਲ ਦਾ ਪਤਾ ਹੀ ਨਾ ਲਗਦਾਇਸ ਕਲਾਕਾਰੀ ਦਾ ਨੇੜਲਿਆਂ ਨੂੰ ਹੀ ਪਤਾ ਲਗਦਾ

ਰੂਪ ਨੇ ਕਵਿਤਾ, ਕਹਾਣੀ, ਨਾਵਲ, ਲੇਖ, ਸੰਪਾਦਨਾ ਅਤੇ ਸਫਰਨਾਮੇ ਦੇ ਲਿਖਤ ਸੰਸਾਰ ਵਿੱਚ ਆਪਣਾ ਵਿਲੱਖਣ ਪਰਚਮ ਲਹਿਰਾਇਆ, ਝੁਲਾਇਆ ਅਤੇ ਇਸ ਨਾਲ ਪਾਠਕਾਂ ਨੂੰ ਕੀਲਿਆਆਪਣੇ ਵਿਚਾਰਾਂ ਨਾਲ ਨਵੇਂ ਸੰਸਾਰ ਬਸਾਏ, ਜਿਨ੍ਹਾਂ ਵਿੱਚ ਵਿਚਰ ਕੇ ਆਉਣ ਵਾਲੇ ਲੋਕ ਪ੍ਰੇਰਨਾ ਵੀ ਲੈ ਸਕਦੇ ਹਨ ਅਤੇ ਉਤਸ਼ਾਹ ਵੀਲਿਖਤਾਂ ਵਿੱਚ ਜੋਸ਼ ਦੇ ਨਾਲ ਹੋਸ਼ ਨੂੰ ਕਾਇਮ ਰੱਖਣ ਦਾ ਗੂੜ੍ਹਾ ਸੁਨੇਹਾ ਵੀ ਜ਼ੋਰਦਾਰ ਅਤੇ ਪ੍ਰਭਾਵੀ ਸ਼ਬਦਾਂ ਵਿੱਚ ਉਲੀਕਿਆ

ਰੂਪ ਦੇ ਰੂਪਾਂ ਦੀ ਗੱਲ ਛੇੜਦਿਆਂ ਉਹ ਨਾਮਵਰ ਲੇਖਕ, ਮਾਹਿਰ ਵਕੀਲ, ਪੰਛੀ-ਝਾਤ ਮਾਰਦਾ ਸੈਲਾਨੀ, ਸੰਘਰਸ਼ਾਂ ਦਾ ਮੋਹਰੀ, ਜੁਝਾਰੂ, ਪ੍ਰਭਾਵਸ਼ਾਲੀ ਬੁਲਾਰਾ ਅਤੇ ਸਫਲ ਕਬੀਲਦਾਰ ਸੀ, ਜਿਸ ਕਰਕੇ ਉਸਨੇ ਅੰਤਲੇ ਸਾਹਾਂ ਤਕ ਨਾ ਲਿਖਤ ਦਾ ਕੰਮ ਛੱਡਿਆ ਅਤੇ ਨਾ ਹੀ ਆਪਣੇ ਕਬੀਲੇ ਦਾਜਿਸਮਾਨੀ ਡੀਲ ਡੋਲ ਵਜੋਂ ਉਹ ਭਲਵਾਨ ਲਗਦਾ ਸੀ ਪਰ ਅੰਦਰੋਂ ਸ਼ਾਂਤ ਅਤੇ ਨਰਮ ਸੁਭਾਅ ਦਾ ਮਾਲਕ ਜਦੋਂ ਕਦੇ ਗਲਤ ਹੁੰਦਾ ਦੇਖਦਾ ਤਾਂ ਜਵਾਲਾ ਮੁਖੀ ਦਾ ਰੂਪ ਵੀ ਧਾਰ ਲੈਂਦਾਪਰ ਸੱਚ ਦਾ ਪੱਲਾ ਛੱਡਣ ਲਈ ਤਿਆਰ ਨਾ ਹੁੰਦਾਅਜਿਹੇ ਪਲਾਂ ਵਿੱਚ ਉਹ ਜ਼ਿੰਦਗੀ ਦੇ ਹਰ ਮੈਦਾਨ ਵਿੱਚ ਪਹਿਲਵਾਨੀ ਕਰਨ ਤੋਂ ਗੁਰੇਜ਼ ਨਾ ਕਰਦਾਇਹ ਸਿਰਫ ਮੈਂ ਸ਼ਬਦਾਂ ਵਿੱਚ ਨਹੀਂ ਕਹਿ ਰਿਹਾ ਸਗੋਂ ਅੱਖਾਂ ਅੱਗੇ ਉਸਦੇ ਇਹ ਰੂਪ ਦੇਖੇ ਵੀ ਅਤੇ ਹੰਢਾਏ ਵੀ

ਉਸਨੇ ਅਧਿਆਪਕ ਯੂਨੀਅਨ ਅਤੇ ਹੋਰ ਸਮਾਜਿਕ ਮੋਰਚਿਆਂ ਵਿੱਚ ਜੋਸ਼ ਨਾਲ ਵੀ ਕੰਮ ਕੀਤਾ ਹੋਸ਼ ਨਾਲ ਵੀਕਦੇ ਹਾਰ ਹੋਈ, ਕਦੇ ਜਿੱਤ ਪਰ ਕਦੇ ਹੋਏ ਨੁਕਸਾਨ ਬਾਰੇ ਨਾ ਸੋਚਿਆ, ਨਾ ਪਛਤਾਵਾ ਕੀਤਾਮੋਰਚੇ ’ਤੇ ਕੰਮ ਕਰਦਿਆਂ ਉਹ ਗੁੱਸਾ ਉੱਥੇ ਕੱਢਦਾ, ਜਿੱਥੇ ਅੱਗੇ ਵਾਲੇ ਸਹੀ ਗੱਲ ਮੰਨਣ ਲਈ ਵੀ ਤਿਆਰ ਨਾ ਹੁੰਦੇਉਹ ਤੱਥਾਂ ਅਤੇ ਸਬੂਤਾਂ ਦੇ ਤਰਕ ਗੁੱਸੇ ਨੂੰ ਨਵਾਂ ਹੀ ਰੂਪ ਦੇ ਦਿੰਦਾ ਅਤੇ ਆਪਣੀ ਗੱਲ ਮਨਵਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਜਾਂਦਾ

ਸਰਕਾਰੀ ਅਧਿਆਪਕ ਦੀ ਨੌਕਰੀ ਤੋਂ ਸੇਵਾ ਮੁਕਤ ਹੋਣ ਮਗਰੋਂ ਉਸਨੇ ਵਕਾਲਤ ਸ਼ੁਰੂ ਕਰ ਲਈਆਪਣੇ ਛੋਟੇ ਪੁੱਤਰ ਕਵੀ ਰੰਜੀਵਨ ਸਿੰਘ ਨਾਲ ਰਲਮਿਲ ਕੇ ਇਸ ਨਵੇਕਲੇ ਕੰਮ ਨੂੰ ਲੋਕ ਭਲਾਈ ਹਿਤ ਲਗਨ ਨਾਲ ਅਪਣਾ ਲਿਆਭਾਵੇਂ ਉਹ ਇਹ ਕੰਮ ਆਪਣੇ ਆਪ ਕਰ ਰਹੇ ਸਨ ਪਰ ਜਦੋਂ ਰੰਜੀਵਨ ਸਿੰਘ ਦੀ ਵਕਾਲਤ ਦਾ ਅਨੁਭਵ ਅੱਗੇ ਵਧਿਆ ਤਾਂ ਰੂਪ ਨੇ ਆਪਣੇ ਹੀ ਪੁੱਤਰ ਦੀ ਅਗਵਾਈ ਵਿੱਚ ਕਾਨੂੰਨੀ ਸੰਸਾਰ ਅੰਦਰ ਵੀ ਅਹਿਮ ਭੂਮਿਕਾ ਨਿਭਾਈਵੱਡੇ ਸਪੁੱਤਰ ਨਾਟਕਕਾਰ ਅਤੇ ਰੰਗਕਰਮੀ ਸੰਜੀਵਨ ਸਿੰਘ ਨੂੰ ਸਦਾ ਹੱਲਾਸ਼ੇਰੀ ਦਿੱਤੀ, ਜਿਸਨੇ ਸਰਘੀ ਕਲਾ ਕੇਂਦਰ ਦੇ ਨਾਂ ਹੇਠ ਆਪਣੀ ਪੂਰੀ ਨਾਟ ਟੋਲੀ ਤਿਆਰ ਕੀਤੀ ਅਤੇ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟਿਆਰੂਪ ਨੇ ਉਸ ਨੂੰ ਹੱਲਾਸ਼ੇਰੀ ਦੇਣ ਵਿੱਚ ਕਦੇ ਕੰਜੂਸੀ ਨਹੀਂ ਕੀਤੀਰੂਪ ਨੇ ਸਾਰੇ ਪਰਿਵਾਰ, ਸਣੇ ਪੋਤੇ ਪੋਤੀਆਂ ਵਿੱਚ ਕਲਮਾਂ ਬੀਜੀਆਂ ਜੋ ਸੁਤੇ ਸਿੱਧ ਕਲਮਾਂ ਨੂੰ ਅਪਣਾਏ ਗਏਸਾਰਾ ਪਰਿਵਾਰ ਜਾਗਰੂਕ ਹੋ ਕੇ ਸਮਾਜ ਨੂੰ ਰੌਸ਼ਨ ਕਰਨ ਵਾਲੀ ਕਿਰਿਆ ਵਿੱਚ ਸਰਗਰਮ ਹੋ ਗਿਆ

ਰਿਪੁਦਮਨ ਸਿੰਘ ਰੂਪ ਗਿਆਨੀ ਈਸ਼ਰ ਸਿੰਘ ਦਰਦ ਅਤੇ ਮਾਤਾ ਸ੍ਰੀਮਤੀ ਜਮਨਾ ਦੇਵੀ ਦੇ ਘਰ ਪੈਦਾ ਹੋਏਪਿੰਡ ਡਡਹੇੜੀ (ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਵਿੱਚ 24 ਫਰਵਰੀ 1936 ਨੂੰ ਪੈਦਾ ਹੋਣ ਬਾਅਦ ਵਿੱਦਿਆ ਪ੍ਰਾਪਤ ਕਰਦਿਆਂ ਐੱਮ. ਏ. ਪੰਜਾਬੀ, ਐੱਮ. ਐੱਡ., ਐੱਲ. ਐੱਲ. ਬੀ. ਦੀਆਂ ਡਿਗਰੀਆਂ ਹਾਸਲ ਕੀਤੀਆਂਗਿਆਨੀ ਈਸ਼ਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨਾਲ ਇਕੱਠੇ ਪ੍ਰਚਾਰਕ ਸਨ ਅਤੇ ਨਾਲ ਦੀ ਨਾਲ ਸ਼ਾਇਰ ਵੀ

ਰੂਪ ਦੀਆਂ ਰਚਨਾਵਾਂ: ਕਾਵਿ ਸੰਗ੍ਰਹਿ ‘ਰਾਣੀ ਰੁੱਤ’, ‘ਲਾਲ ਗੜ੍ਹ’, ਕਹਾਣੀ ਸੰਗ੍ਰਹਿ ‘ਦਿਲ ਦੀ ਅੱਗ’, ‘ਬਹਾਨੇ ਬਹਾਨੇ’, ‘ਓਪਰੀ ਹਵਾ’, ‘ਪਹੁ ਫੁਟਾਲੇ ਤੱਕ, ਮਿਨੀ ਕਹਾਣੀ ਸੰਗ੍ਰਹਿ ‘ਬਦਮਾਸ਼’ ਅਤੇ ‘ਖੁਰਪਾ, ਲੇਖ ‘ਬੰਨੇ ਚੰਨੇ, ਨਾਵਲ ‘ਝੱਖੜਾਂ ਵਿੱਚ ਝੂਲਦਾ ਰੁੱਖ’, ‘ਪ੍ਰੀਤੀ’, ‘ਤੀਲ੍ਹਾ, ਸੰਪਾਦਨਾ: ਕਾਵਿ ਸੰਗ੍ਰਹਿ ‘ਧੂੜ ਹੇਠਲੀ ਕਵਿਤਾ’, ‘ਗਿਆਨੀ ਈਸ਼ਰ ਸਿੰਘ ਦਰਦ’, ਯਾਤਰਾਵਾਂ ‘ਪੰਛੀ-ਝਾਤ’। ਇਹ ਲਿਖਤਾਂ ਉਨ੍ਹਾਂ 1979 ਤੋਂ ਲਿਖਣੀਆਂ ਅਤੇ ਛਪਵਾਉਣੀਆਂ ਸ਼ੁਰੂ ਕੀਤੀਆਂ ਅਤੇ 2025 ਤਕ ਇਨ੍ਹਾਂ ਦਾ ਵੇਰਵਾ ਹਾਜ਼ਰ ਨਾਜ਼ਰ ਹੈ

ਰੂਪ ਸਾਹਿਬ ਦੁਨੀਆਂ ਤੋਂ 25 ਮਈ 2026 ਨੂੰ ਰੁਖਸਤ ਹੋਣ ਤੋਂ ਪਹਿਲਾਂ ਦੋ ਤਿੰਨ ਕਿਤਾਬਾਂ ਹੋਰ ਵੀ ਤਿਆਰ ਕਰ ਗਏ ਹਨ ਜੋ ਉਸਦੇ ਪੁੱਤਰਾਂ ਵੱਲੋਂ ਛੇਤੀ ਹੀ ਛਪਵਾ ਦਿੱਤੀਆਂ ਜਾਣਗੀਆਂ ਉਸਨੇ ਸਾਹਿਤਕ ਅਤੇ ਮੁਲਾਜ਼ਮ ਜਥੇਬੰਦੀਆਂ ਵਿੱਚ ਰਹਿ ਕੇ ਜਥੇਬੰਦਕ ਸਰਗਰਮੀਆਂ ਕਰਨ ਲਈ ਵੀ ਅਹਿਮ ਭੂਮਿਕਾ ਨਿਭਾਈਜਿਵੇਂ, ਪੰਜਾਬੀ ਲੇਖਕ ਸਭਾ ਰਾਮਪੁਰ ਦਾ ਮੀਤ ਪ੍ਰਧਾਨ, ਸਾਹਿਤ ਸਭਾ ਮੰਡੀਗੋਬਿੰਦ ਗੜ੍ਹ ਦੇ ਪਹਿਲੇ ਜਨਰਲ ਸਕੱਤਰ, ਸਾਹਿਤਕ ਸਭਾ ਮੁਹਾਲੀ ਦੇ ਲੰਮਾ ਸਮਾਂ ਪ੍ਰਧਾਨ ਅਤੇ 2014-15 ਵਿੱਚ ਸਲਾਹਕਾਰ ਰਹੇ

ਮੁਲਾਜ਼ਮ ਸੰਘਰਸ਼ਾਂ ਵਿੱਚ ਕੁਠਾਰੀ ਕਮਿਸ਼ਨ ਦੇ ਘੋਲ ਦੌਰਾਨ 1967 ਵਿੱਚ 20 ਦਿਨ ਅੰਬਾਲਾ ਜੇਲ੍ਹ ਵਿੱਚ ਰਹੇ, 1967 ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਰਹੇ1972 ਵਿੱਚ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖੇ 8 ਦਿਨਾਂ ਦੀ ਭੁੱਖ ਹੜਤਾਲ ਕੀਤੀ1978 ਵਿੱਚ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਵੱਲੋਂ ਜੇਲ੍ਹ ਭਰੋ ਅੰਦੋਲਨ ਦੇ ਸੱਦੇ ਉੱਤੇ 20 ਦਿਨ ਚੰਡੀਗੜ੍ਹ ਦੀ ਬੂੜੈਲ ਜੇਲ੍ਹ ਵਿੱਚ ਰਹੇ1981 ਵਿੱਚ ਅਧਿਆਪਕ ਸੰਘਰਸ਼ ਦੌਰਾਨ 81 ਦਿਨ ਫਿਰ ਬੁੜੈਲ ਜੇਲ੍ਹ ਵਿਚ ਰਹੇਮੁਹਾਲੀ ਦੀਆਂ ਸ਼ਹਿਰੀ ਵੈੱਲਫੇਅਰ ਕੌਸਲਾਂ ਵਿੱਚ ਤਾਅ-ਉਮਰ ਮੋਹਰੀ ਰੋਲ ਅਦਾ ਕੀਤਾ

ਰੂਪ 25 ਮਈ 2026 ਨੂੰ ਸਭ ਨੂੰ ਅਲਵਿਦਾ ਆਖ ਗਏ23 ਮਈ ਦੀ ਰਾਤ ਨੂੰ ਜ਼ਿੰਦਾ ਦਿਲੀ ਦੀਆਂ ਗੱਲਾਂ ਕਰਦਿਆਂ ਸਾਨੂੰ ਕੋਲ ਬੈਠਿਆਂ ਨੂੰ ਲਗਦਾ ਨਹੀਂ ਸੀ ਕਿ ਇੰਨੀ ਛੇਤੀ ਸਾਹ ਮੁੱਕ ਜਾਣਗੇਉਹ ਜਾਂਦੇ ਜਾਂਦੇ ਮੇਰੀ ਅਤੇ ਬਲਵਿੰਦਰ ਸਿੰਘ ਉੱਤਮ ਦੀ ਮੌਜੂਦਗੀ ਵਿੱਚ ਆਪਣੇ ਪੁੱਤਰਾਂ ਨੂੰ ਇਹ ਹਦਾਇਤ ਕਰ ਗਏ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਪੀ. ਜੀ. ਆਈ. ਨੂੰ ਸੌਂਪ ਦਿੱਤੀ ਜਾਵੇ ਅਤੇ ਮਗਰੋਂ ਕੋਈ ਧਾਰਮਿਕ ਰਹੁ ਰੀਤ ਨਹੀਂ ਕਰਨੀ, ਯਾਦ ਵਿੱਚ ਸਮਾਗਮ ਕਰਨਾ ਹੈ

ਸੰਜੀਵਨ ਸਿੰਘ, ਰੰਜੀਵਨ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ 26 ਮਈ ਨੂੰ ਮਾਤਮੀ ਜਲੂਸ ਦੀ ਅਗਵਾਈ ਕਰਦਿਆਂ ਰੂਪ ਦੀ ਦੇਹ ਪੀ.ਜੀ.ਆਈ. ਦੇ ਅਨਾਟਮੀ ਵਿਭਾਗ ਨੂੰ ਸੌਂਪ ਦਿੱਤੀਆਖਰੀ ਆਦੇਸ਼ ਵੀ ਇਸ ਗੱਲ ਦੀ ਗਵਾਹੀ ਭਰ ਗਿਆ ਕਿ ਦੇਹ ਸਾੜਨ ਨਾਲੋਂ ਤਜਰਬਿਆਂ ਦੇ ਕੰਮ ਆਵੇ ਪਰ ਇਹ ਆਖਰੀ ਪਲਾਂ ਦਾ ਆਦੇਸ਼ ਵੀ ਉਸਾਰੂ ਸੋਚ ਦਾ ਹਿੱਸਾ, ਦੂਜਿਆਂ ਲਈ ਰਾਹ ਦਸੇਰਾ ਬਣ ਗਿਆ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author