BaljinderKDhaliwal7ਉਹ ਕਈ ਰਾਤਾਂ ਚੁੱਪਚਾਪ ਰੋਂਦੀ ਰਹੀ, ਆਪਣੇ ਆਪ ਨੂੰ ਦੋਸ਼ ਦਿੰਦੀ ਰਹੀ ...
(16 ਮਈ 2026)

 

(ਜਦੋਂ ਦਿਲ ਦੇ ਜ਼ਖਮ ਕਿਸੇ ਨੂੰ ਬੋਲ ਕੇ ਨਾ ਦਿਖਾਏ ਜਾ ਸਕਣ ਉਦੋਂ ਕਹਾਣੀ ਦਾ ਸਹਾਰਾ ਲੈਣਾ ਪੈਂਦਾ ਹੈ --- ਸੰਪਾਦਕ।)


ਅੱਜ ਪੂਰੇ ਉੰਨੀ ਸਾਲ ਹੋ ਗਏ ਨੇ …” ਸਿਮਰਨ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਉਸਦੀਆਂ ਅੱਖਾਂ ਕਿਸੇ ਦੂਰਲੇ ਸਮੇਂ ਵਿੱਚ ਗੁੰਮ ਹੋਈਆਂ ਲਗਦੀਆਂ ਸਨਕੋਲ ਬੈਠੀ ਉਸਦੀ ਮਾਂ ਨੇ ਹੈਰਾਨ ਹੋ ਕੇ ਪੁੱਛਿਆ, “ਕਿਸਦੀ ਗੱਲ ਕਰ ਰਹੀ ਏਂ ਧੀਏ? ਕਿਹੜੇ ਉੰਨੀ ਸਾਲ?

ਸਿਮਰਨ ਨੇ ਡੂੰਘਾ ਸਾਹ ਲਿਆ ਤੇ ਹੌਲੀ ਜਿਹੀ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਹੋਈ ਬੋਲੀ, “ਮਾਂ… ਮੇਰੇ ਵਿਆਹ ਨੂੰ, ਤੇ ਆਪਣੇ ਅੱਡ ਹੋਇਆ ਨੂੰ।”

ਇਹ ਕਹਿੰਦੇ ਕਹਿੰਦੇ ਸਿਮਰਨ ਦੀ ਆਵਾਜ਼ ਭਰ ਆਈਮਾਂ ਕੁਝ ਪਲਾਂ ਲਈ ਚੁੱਪ ਹੋ ਗਈਉਹ ਜਾਣਦੀ ਸੀ ਕਿ ਇਹ ਗੱਲ ਸਿਮਰਨ ਦੇ ਦਿਲ ਵਿੱਚ ਅੱਜ ਵੀ ਇੱਕ ਡੂੰਘੇ ਜ਼ਖਮ ਵਾਂਗ ਰਿਸਦੀ ਹੈ...

ਗੱਲ ਉਸ ਵੇਲੇ ਦੀ ਹੈ, ਜਦੋਂ ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀਵੱਡਾ ਸਾਰਾ ਘਰ, ਸਾਂਝਾ ਰਸੋਈਘਰ, ਇੱਕੋ ਵਿਹੜੇ ਵਿੱਚ ਬੱਚਿਆਂ ਦੀਆਂ ਖੇਡਾਂ, ਤਿਉਹਾਰਾਂ ਦੀ ਰੌਣਕ ਅਤੇ ਹਰ ਚਿਹਰੇ ’ਤੇ ਆਪਣਾਪਣਚਾਚੇ-ਤਾਏ, ਭੈਣ-ਭਰਾ ਸਭ ਇਕੱਠੇ ਖਾਂਦੇ, ਹੱਸਦੇ ਅਤੇ ਦੁੱਖ-ਸੁਖ ਵੰਡਦੇ ਸਨਘਰ ਵਿੱਚ ਕਦੇ ਇਹ ਮਹਿਸੂਸ ਹੀ ਨਹੀਂ ਹੁੰਦਾ ਸੀ ਕਿ ਕੋਈ ਕਿਸੇ ਤੋਂ ਵੱਖਰਾ ਹੈਸਿਮਰਨ ਨੂੰ ਵੀ ਆਪਣੇ ਪਰਿਵਾਰ ’ਤੇ ਬਹੁਤ ਮਾਣ ਸੀ

ਸਿਮਰਨ ਬਚਪਨ ਤੋਂ ਹੀ ਤੁਰ ਫਿਰ ਨਹੀਂ ਸਕਦੀ ਸੀਪਰ ਉਸਦੇ ਪਿਉ ਨੇ ਕਦੇ ਵੀ ਉਸਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀਉਹ ਹਮੇਸ਼ਾ ਕਹਿੰਦਾ, “ਮੇਰੀ ਧੀ ਕਿਸੇ ਤੋਂ ਘੱਟ ਨਹੀਂ।”

ਸਿਮਰਨ ਪੜ੍ਹੀ-ਲਿਖੀ, ਸਮਝਦਾਰ ਅਤੇ ਬਹੁਤ ਸੂਝਵਾਨ ਕੁੜੀ ਸੀਉਹ ਸਭ ਦਾ ਦਰਦ ਸਮਝਦੀ ਸੀ, ਪਰ ਆਪਣੇ ਮਨ ਦਾ ਦਰਦ ਕਦੇ ਕਿਸੇ ਸਾਹਮਣੇ ਨਹੀਂ ਰੱਖਦੀ ਸੀਇੱਕ ਦਿਨ ਰਾਤ ਦੇ ਖਾਣੇ ਤੋਂ ਬਾਅਦ ਉਸਦੇ ਪਿਉ ਨੇ ਘਰ ਵਿੱਚ ਗੱਲ ਕੀਤੀ, ਆਪਾਂ ਸਿਮਰਨ ਲਈ ਮੁੰਡਾ ਦੇਖਣ ਜਾਣੈ।”

ਇਹ ਸੁਣਦੇ ਹੀ ਘਰ ਦਾ ਮਾਹੌਲ ਬਦਲ ਗਿਆਕੁਝ ਚਿਹਰੇ ਮੁਰਝਾ ਗਏ, ਕੁਝ ਚਿਹਰਿਆਂ ’ਤੇ ਨਾਰਾਜ਼ਗੀ ਸਾਫ ਦਿਸ ਰਹੀ ਸੀ ਜਿਵੇਂ ਚਾਚੇ-ਤਾਏ ਦੇ ਸਿਰਾਂ ’ਤੇ ਸੌ ਘੜੇ ਪਾਣੀ ਪੈ ਗਿਆ ਹੋਵੇ ਉਹਨਾਂ ਦੇ ਮਨ ਵਿੱਚ ਇੱਕੋ ਗੱਲ ਸੀ, “ਜਿਹੜੀ ਕੁੜੀ ਢੰਗ ਨਾਲ ਚੱਲ ਨਹੀਂ ਸਕਦੀ, ਉਸਦਾ ਕਿਹੜਾ ਵਿਆਹ ਹੋਣਾ? ਤੇ ਜੇ ਹੋ ਵੀ ਗਿਆ ਤਾਂ ਖਰਚਾ ਕੌਣ ਕਰੂ?”

ਹੌਲੀ ਹੌਲੀ ਘਰ ਵਿੱਚ ਚੋਰੀ-ਚੋਰੀ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂਸਿਮਰਨ ਇਹ ਸਭ ਸੁਣਦੀ ਸੀ, ਪਰ ਚੁੱਪ ਰਹਿੰਦੀ ਸੀਉਸਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਕਈ ਵਾਰ ਆਪਣੇ ਵੀ ਇਨਸਾਨ ਨੂੰ ਬੋਝ ਸਮਝਣ ਲੱਗ ਪੈਂਦੇ ਹਨਕੁਝ ਮਹੀਨਿਆਂ ਬਾਅਦ ਸਿਮਰਨ ਦਾ ਰਿਸ਼ਤਾ ਤੈਅ ਹੋ ਗਿਆਮੁੰਡਾ ਅਤੇ ਉਸਦਾ ਪਰਿਵਾਰ ਚੰਗਾ ਸੀਉਹਨਾਂ ਨੇ ਸਿਮਰਨ ਦੀ ਕਮੀ ਨਹੀਂ, ਉਸਦੀ ਇਨਸਾਨੀਅਤ ਵੇਖੀ ਸੀ ਸਿਮਰਨ ਦੇ ਪਿਉ ਦੀਆਂ ਅੱਖਾਂ ਵਿੱਚ ਉਸ ਦਿਨ ਖੁਸ਼ੀ ਦੇ ਹੰਝੂ ਸਨਉਸ ਨੂੰ ਲਗਦਾ ਸੀ ਕਿ ਹੁਣ ਉਸ ਦੀ ਧੀ ਦੀ ਜ਼ਿੰਦਗੀ ਵੀ ਸੰਵਰ ਜਾਵੇਗੀਪਰ ਸ਼ਾਇਦ ਕੁਝ ਲੋਕਾਂ ਨੂੰ ਇਹ ਖੁਸ਼ੀ ਮਨਜ਼ੂਰ ਨਹੀਂ ਸੀ

ਜਿਸ ਦਿਨ ਮੰਗਣਾ ਸੀ, ਉਸ ਦਿਨ ਸਿਮਰਨ ਦੇ ਤਾਏ ਦਾ ਮੁੰਡਾ ਮੰਗਣੇ ’ਤੇ ਨਾ ਗਿਆਘਰ ਵਿੱਚ ਸਭ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਪਰ ਸਿਮਰਨ ਨੇ ਉਹ ਚੁੱਪ ਮਹਿਸੂਸ ਕਰ ਲਈ ਸੀਮੰਗਣੇ ਤੋਂ ਕੁਝ ਹੀ ਦਿਨਾਂ ਬਾਅਦ ਘਰ ਵਿੱਚ ਬਟਵਾਰੇ ਦੀਆਂ ਗੱਲਾਂ ਸ਼ੁਰੂ ਹੋ ਗਈਆਂ

ਜੋ ਘਰ ਕਦੇ ਹਾਸਿਆਂ ਨਾਲ ਗੂੰਜਦਾ ਸੀ, ਉੱਥੇ ਹੁਣ ਹਰ ਵੇਲੇ ਤਣਾਅ ਰਹਿਣ ਲੱਗ ਪਿਆ ਸੀਛੋਟੀਆਂ ਛੋਟੀਆਂ ਗੱਲਾਂ ਉੱਤੇ ਝਗੜੇ ਹੋਣ ਲੱਗ ਪਏਰਸੋਈ ਵੱਖ ਕਰਨ ਦੀਆਂ ਗੱਲਾਂ ਹੋਣ ਲੱਗੀਆਂਖੇਤ, ਘਰ, ਸਮਾਨ - ਹਰ ਚੀਜ਼ ਦੀ ਵੰਡ ਹੋਣ ਲੱਗ ਪਈ

ਥੋੜ੍ਹੇ ਹੀ ਦਿਨਾਂ ਵਿੱਚ ਚਾਚੇ ਤੇ ਤਾਏ ਅਲੱਗ ਹੋ ਗਏ

ਸਿਮਰਨ ਸਭ ਕੁਝ ਚੁੱਪਚਾਪ ਦੇਖਦੀ ਰਹੀਉਸਦੇ ਦਿਲ ਨੂੰ ਸਭ ਤੋਂ ਵੱਧ ਇਹ ਗੱਲ ਚੁਭਦੀ ਸੀ ਕਿ ਇਹ ਬਟਵਾਰਾ ਸਿਰਫ ਜਾਇਦਾਦ ਦਾ ਨਹੀਂ ਸੀ, ਰਿਸ਼ਤਿਆਂ ਦਾ ਵੀ ਸੀਉਸਨੂੰ ਲਗਦਾ ਸੀ ਕਿ ਜੇ ਉਸਦਾ ਵਿਆਹ ਤੈਅ ਨਾ ਹੁੰਦਾ ਤਾਂ ਸ਼ਾਇਦ ਘਰ ਅੱਜ ਵੀ ਇਕੱਠਾ ਹੁੰਦਾਉਹ ਕਈ ਰਾਤਾਂ ਚੁੱਪਚਾਪ ਰੋਂਦੀ ਰਹੀ, ਆਪਣੇ ਆਪ ਨੂੰ ਦੋਸ਼ ਦਿੰਦੀ ਰਹੀਹਾਲਾਂਕਿ ਉਸਦਾ ਆਪਣਾ ਕੋਈ ਕਸੂਰ ਨਹੀਂ ਸੀ, ਪਰ ਫਿਰ ਵੀ ਉਸਦੇ ਦਿਲ ਨੇ ਕਦੇ ਉਸਨੂੰ ਬੇਕਸੂਰ ਨਹੀਂ ਮੰਨਿਆ

ਸਮਾਂ ਬੀਤਦਾ ਗਿਆਸਿਮਰਨ ਆਪਣੇ ਘਰ-ਪਰਿਵਾਰ ਵਿੱਚ ਰੁੱਝ ਗਈਬੱਚੇ ਵੱਡੇ ਹੋ ਗਏਜ਼ਿੰਦਗੀ ਬਾਹਰੋਂ ਆਮ ਦਿਸਣ ਲੱਗ ਪਈਪਰ ਕੁਝ ਜ਼ਖਮ ਅਜਿਹੇ ਹੁੰਦੇ ਹਨ, ਜੋ ਕਦੇ ਨਹੀਂ ਭਰਦੇਅੱਜ ਉੰਨੀ ਸਾਲ ਬਾਅਦ ਵੀ ਜਦੋਂ ਸਿਮਰਨ ਪੁਰਾਣੇ ਦਿਨ ਯਾਦ ਕਰਦੀ ਹੈ, ਤਾਂ ਉਸਨੂੰ ਉਹ ਸਾਂਝਾ ਵਿਹੜਾ, ਉਹ ਇਕੱਠੇ ਬਣਦਾ ਖਾਣਾ, ਬੱਚਿਆਂ ਦੀਆਂ ਆਵਾਜ਼ਾਂ ਅਤੇ ਆਪਣਿਆਂ ਦਾ ਪਿਆਰ ਯਾਦ ਆ ਜਾਂਦਾ ਹੈ ਤੇ ਫਿਰ ਉਸਦੇ ਦਿਲ ਵਿੱਚ ਇੱਕੋ ਗੱਲ ਚੁਭਦੀ ਹੈ, “ਮੇਰੇ ਵਿਆਹ ਨੇ ਮੇਰਾ ਘਰ ਖੋਹ ਲਿਆ।”

ਸਿਮਰਨ ਦੀ ਮਾਂ ਨੇ ਸਿਮਰਨ ਦਾ ਹੱਥ ਫੜਿਆ ਤੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, “ਧੀਏ… ਘਰ ਤੇਰੇ ਵਿਆਹ ਕਾਰਨ ਨਹੀਂ ਟੁੱਟਿਆ ਸੀ, ਘਰ ਤਾਂ ਲੋਕਾਂ ਦੀਆਂ ਸੋਚਾਂ ਕਰਕੇ ਟੁੱਟਦੇ ਨੇ।”

ਸਿਮਰਨ ਚੁੱਪ ਰਹੀ ਉਸਦੀਆਂ ਅੱਖਾਂ ਤੋਂ ਹੰਝੂ ਵਗ ਪਏ

ਕਈ ਵਾਰ ਇਨਸਾਨ ਨੂੰ ਆਪਣਾ ਦੁੱਖ ਨਹੀਂ ਰੁਲਾਉਂਦਾ, ਸਗੋਂ ਆਪਣੇ ਕਾਰਨ ਟੁੱਟੇ ਰਿਸ਼ਤਿਆਂ ਦਾ ਅਹਿਸਾਸ ਉਮਰ ਭਰ ਅੰਦਰੋਂ ਅੰਦਰ ਖਾਂਦਾ ਰਹਿੰਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਬਲਜਿੰਦਰ ਕੌਰ ਧਾਲੀਵਾਲ

ਬਲਜਿੰਦਰ ਕੌਰ ਧਾਲੀਵਾਲ

Whatsapp: (91 - 81461 - 45100)
Email: (baljindercivilline@gmail.com)