JagmelSingh7ਇਹ ਪਾੜਾ ਘਟਣਾ ਚਾਹੀਦਾ ਹੈਘਟ ਸਕਦਾ ਹੈ, ਜੇ ਸਰਕਾਰਾਂ ਅਮੀਰਾਂ ਮੋਹਰੇ ...
(25 ਅਪਰੈਲ 2026)


ਭਾਰਤ ਵਿੱਚ ਦੋ ਭਾਰਤ ਹਨ। ਇੱਕ ਅਮੀਰਾਂ ਦਾ
, ਇੱਕ ਗਰੀਬਾਂ ਦਾਅਮੀਰ ਗਰੀਬ ਵਿੱਚ ਪਾੜਾ ਅੰਗਰੇਜ਼ੀ ਰਾਜ ਤੋਂ ਤੁਰਿਆ ਆਉਂਦਾ ਹੈਅਮੀਰ ਹੋਰ ਅਮੀਰ, ਗਰੀਬ ਹੋਰ ਗਰੀਬ ਹੋਈ ਜਾਂਦਾ ਹੈਸਰਕਾਰਾਂ ਬਦਲਦੀਆਂ ਰਹੀਆਂ, ਗਰੀਬੀ ਹਟਾਓ ਦੇ ਪ੍ਰੋਗਰਾਮ ਬਣਦੇ ਰਹੇਬਦਲਾਅ ਦੇ ਝੰਡੇ ਵੀ ਝੁਲਾਏ ਗਏ ਪਰ ਪਾੜੇ ਨੂੰ ਕੋਈ ਫਰਕ ਨਹੀਂ ਪਿਆ। ਨਾ ਇਹ ਪਾੜਾ ਘਟਿਆ, ਨਾ ਰੁਕਿਆ, ਉਲਟਾ ਨਿੱਤ ਦਿਨ ਵਧਦਾ ਹੀ ਗਿਆ ਹੈਮੋਦੀ ਰਾਜ ਵਿੱਚ ਇਹ ਪਾੜਾ ਹੋਰ ਵਧਿਆ ਹੈਹੁਰੁਨ ਇੰਡੀਆ ਰਿੱਚ ਲਿਸਟ ਨੇ ਪਾੜੇ ਦਾ ਕਰੂਪ ਚਿਹਰਾ ਦਿਖਾਇਆ ਹੈਸਭ ਤੋਂ ਅਮੀਰ 1% ਕੋਲ ਕੁੱਲ ਕੌਮੀ ਦੌਲਤ ਦਾ 40.5% ਹੈਇਹਦੇ ਉਲਟ ਸਭ ਤੋਂ ਗਰੀਬ 50% ਵਸੋਂ ਕੋਲ ਸਿਰਫ 3%ਭਾਰਤ ਦੇ ਨੀਤੀ ਆਯੋਗ ਦੀ ਰਿਪੋਰਟ ਵੀ ਘੱਟ ਨਹੀਂਇਹ “ਸਭ ਬਰਾਬਰ” ਦੇ ਪਰਖਚੇ ਉਡਾਉਂਦੀ ਐਦਿਨ ਮਗਰੋਂ ਛਿਪਦਾ ਹੈ, ਅਮੀਰਾਂ ਦੀ ਤਿਜੌਰੀ ਵਿੱਚ 2700 ਕਰੋੜ ਪਹਿਲਾਂ ਆ ਡਿਗਦਾ ਹੈਗ਼ਰੀਬ ਸਾਰਾ ਦਿਨ ਮਰ ਖਪ ਕੇ ਦੋ ਡੰਗ ਦੀ ਰੋਟੀ ਨਹੀਂ ਕਮਾ ਪਾਉਂਦੇ ਹਨਸਰਕਾਰੀ ਅੰਕੜੇ ਦੱਸਦੇ ਹਨ 80 ਕਰੋੜ ਲੋਕਾਂ ਦੀ ਸਰਕਾਰੀ ਰਾਸ਼ਨ ’ਤੇ ਨਿਰਭਰਤਾ ਹੈਵਿੱਤੀ ਜਵਾਬਦੇਹੀ ਕੇਂਦਰ ਦੱਸਦਾ ਹੈ ਕਿ 2019 ਤੋਂ 2025 ਦੌਰਾਨ ਮੁਲਕ ਦੇ 5 ਸਭ ਤੋਂ ਵੱਧ ਅਮੀਰਾਂ ਦੀ ਦੌਲਤ 400% ਵਧੀ ਹੈਔਕਸਫੈਮ ਨੇ 1688 ਉੱਪਰਲੇ ਅਮੀਰਾਂ ਬਾਰੇ ਲਿਖਿਆ ਹੈ, ਜੋ 166 ਲੱਖ ਕਰੋੜ ਤੋਂ ਵੀ ਵੱਧ ਦੇ ਮਾਲਕ ਹਨਯਾਨਿ ਮੁਲਕ ਦੀ ਕੁੱਲ ਘਰੇਲੂ ਪੈਦਾਵਾਰ ਦੇ ਅੱਧ ਬਰਾਬਰਹੁਰੁਨ ਇੰਡੀਆ ਦੀ ਰਿੱਚ ਲਿਸਟ-2024 ਵਿੱਚ 1539 ਅਮੀਰਾਂ ਦਾ ਨਾਂ ਬੋਲਦੇ ਹਨ ਇਕੱਲੇ ਇਕੱਲੇ ਕੋਲ ਹਜ਼ਾਰ ਹਜ਼ਾਰ ਕਰੋੜ ਤੋਂ ਵੱਧ ਦੀ ਦੌਲਤ ਐਪਿਛਲੇ ਪੰਜ ਸਾਲਾਂ ਵਿੱਚ ਗੌਤਮ ਅਡਾਨੀ ਦੀ ਦੌਲਤ ਦੇ ਢੇਰਾਂ ਵਿੱਚ ਵਾਧਾ ਹੋਇਆ ਹੈ; ਪੂਰਾ ਬਾਰਾਂ ਗੁਣਾ7 ਅਰਬ ਡਾਲਰ ਤੋਂ 84 ਅਰਬ ਡਾਲਰਮੁਕੇਸ਼ ਅੰਬਾਨੀ ਵੀ ਘੱਟ ਨਹੀਂ ਰਿਹਾ। 83 ਅਰਬ ਡਾਲਰ ਦਾ ਮਾਲਕ ਹੈਅਰਬਾਂ ਖਰਬਾਂ ਦੇ ਮਾਲਕ ਹੋਰ ਵੀ ਹਨ

ਅੰਕੜਿਆਂ ਦਾ ਗਣਿਤ, ਰਾਜ ਦੀ ਸਿਆਸਤ, ਸਭ ਜੱਗ ਜ਼ਾਹਰ ਹੈ ਜਿਸਦਾ ਰਾਜ, ਉਸੇ ਦੇ ਭਾਗਰਾਜ ਅਮੀਰਾਂ ਦਾਟਾਟਿਆਂ ਬਾਟਿਆਂ ਦਾ, ਅਡਾਨੀਆਂ ਅੰਬਾਨੀਆਂ ਦਾਸਰਕਾਰਾਂ ਉਹਨਾਂ ਦੀਆਂ ਪ੍ਰਤੀਨਿਧ ਹਨਨੀਤੀਆਂ ਕਾਨੂੰਨਾਂ ਦੀ ਕੀ ਮਜ਼ਾਲ ਹੈ ਕਿ ਉਹ ਧਨਾਡਾਂ ਦੇ ਹਿਤ ਨਾ ਪੂਰਨਪਿੰਡ ਤੋਂ ਲੈ ਕੇ ਰਾਜਧਾਨੀ ਤਕ, ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤਕ, ਅਮੀਰਾਂ ਦੀ ਹੀ ਪੁੱਗਦੀ, ਚੱਲਦੀ ਹੈਪਾੜਾ ਲਾਗੂ ਕੀਤੀਆਂ ਜਾ ਰਹੀਆਂ ਅਮੀਰਾਂ ਪੱਖੀ ਨੀਤੀਆਂ ਵਿੱਚ ਨੇ ਵਧਾਇਆ ਹੈਬਦਲ ਬਦਲ ਬਣੀਆਂ ਸਭਨਾਂ ਸਰਕਾਰਾਂ ਨੇ ਅਮੀਰਾਂ ਦੇ ਹਿਤ ਪਾਲੇ ਹਨਉਹਨਾਂ ਨੂੰ ਪਹਿਲਾਂ ਲੱਖਾਂ ਕਰੋੜਾਂ ਦੇ ਕਰਜ਼ੇ, ਫਿਰ ਕਰਜ਼ੇ ’ਤੇ ਕਾਟੀਆਂ, ਮੁਆਫ਼ੀਆਂਭਾਜਪਾ ਸਰਕਾਰ ਦੇ ਅੰਕੜੇ ਦੱਸਦੇ ਹਨ ਕਿ 11 ਸਾਲਾਂ ਵਿੱਚ 19.6 ਲੱਖ ਕਰੋੜ ਦੀਆਂ ਮਾਫੀਆਂ ਦਿੱਤੀ ਗਈਆਂਧਨਾਡਾਂ ਨੂੰ ਕੌਡੀਆਂ ਦੇ ਭਾਅ ਜ਼ਮੀਨਾਂ, ਜੰਗਲ, ਪਹਾੜ, ਖਣਿਜ, ਬੰਦਰਗਾਹਾਂ, ਰੇਲਾਂ, ਸੜਕਾਂ, ਹਵਾਈ ਅੱਡੇ, ਟੈਕਸਾਂ ਵਿੱਚ ਛੋਟਾਂ ਅਤੇ ਆਫਤਾਂ ਸਮੇਂ ਲੋਕ ਨੂੰ ਲੁੱਟਣ ਦੇ ਮੌਕੇਜਿਵੇਂ ਹਾਰਮੋਨਜ਼ ਦਾ ਇੱਕੋ ਟੀਕਾ ਕੱਦੂਆਂ ਦਾ ਕੱਦ ਵਧਾ ਦਿੰਦਾ ਹੈ, ਇਵੇਂ ਹੀ ਸਰਕਾਰੀ ਨੀਤੀਆਂ ਦਾ ਅਸਰ ਹੈਅਮੀਰਾਂ ਦੇ ਮਹਿਲੀਂ ਦੌਲਤਾਂ ਦੇ ਢੇਰਾਂ ਦੇ ਢੇਰ, ਗਰੀਬਾਂ ਦੇ ਘਰੀਂ, ਹਨੇਰ ਹੀ ਹਨੇਰ

ਇਹ ਪਾੜਾ ਘਟਣਾ ਚਾਹੀਦਾ ਹੈ, ਘਟ ਸਕਦਾ ਹੈ, ਜੇ ਸਰਕਾਰਾਂ ਅਮੀਰਾਂ ਮੋਹਰੇ ਸਰਕਾਰੀ ਖ਼ਜ਼ਾਨਾ ਪਰੋਸਣਾ ਬੰਦ ਕਰ ਦੇਣਉਹਨਾਂ ਦੇ ਕਰਜ਼ੇ ਮੁਆਫ ਕਰਨਾ ਬੰਦ ਕਰਨਟੈਕਸਾਂ ਵਿੱਚ ਛੋਟਾਂ, ਰਿਆਇਤਾਂ ਦੇਣੀਆਂ ਬੰਦ ਕਰਨਸਭ ਤਰ੍ਹਾਂ ਦੇ ਟੈਕਸ ਉਗਰਾਹੁਣਜੇ ਸਰਕਾਰਾਂ ਗਰੀਬ ਮਜ਼ਦੂਰਾਂ ਕਿਸਾਨਾਂ ਨੂੰ ਕਰਜ਼ੇ ਮੁਹਈਆ ਕਰਨ, ਕਰਜ਼ੇ ਘੱਟ ਬਿਆਜ ਅਤੇ ਲੰਮੀ ਮਿਆਦ ਦੇ ਹੋਣ, ਸਭਨਾਂ ਨੂੰ ਸਮਰੱਥਾ ਮੂਜਬ ਰੁਜ਼ਗਾਰ ਦੇਣ ਇਸਦੇ ਨਾਲ ਹੀ ਜ਼ਮੀਨੀ ਸੁਧਾਰ ਹੋਣਰੁਜ਼ਗਾਰ ਮੁਖੀ ਸਨਅਤਾਂ ਲਾਈਆਂ ਜਾਣ

ਫੌਰੀ ਤੌਰ ’ਤੇ ਜੇ 1688 ਅਮੀਰਾਂ ਦੀ 166 ਲੱਖ ਕਰੋੜ ਦੌਲਤ ਉੱਤੇ 6% ਦੌਲਤ ਟੈਕਸ ਲੱਗ ਜਾਵੇ ਤਾਂ ਦਸ, ਸਾਢੇ ਦਸ ਲੱਖ ਕਰੋੜ ਸਲਾਨਾ ਸਰਕਾਰੀ ਖਜ਼ਾਨੇ ਵਿੱਚ ਆ ਸਕਦਾ ਹੈਇਹ ਪੈਸਾ ਸਿੱਖਿਆ ਅਤੇ ਸਿਹਤ ’ਤੇ ਲੱਗ ਸਕਦਾ ਹੈਸਾਰੇ ਬਜ਼ੁਰਗਾਂ ਨੂੰ ਹਰ ਮਹੀਨੇ 12 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾ ਸਕਦੀ ਹੈ

ਹੁਰੁਨ ਇੰਡੀਆ ਵੈਲਥ ਰਿਪੋਰਟ-2019 ਅਨੁਸਾਰ ਮੁਲਕ ਦੇ ਅਮੀਰਾਂ ਵਿੱਚੋਂ 953 ਕੋਲ ਪ੍ਰਤੀ ਵਿਅਕਤੀ 5278 ਕਰੋੜ ਰੁਪਏ ਬਣਦੇ ਹਨਅਤੇ ਇਹ 953 ਅਮੀਰ ਅਬਾਦੀ ਦਾ ਸਿਰਫ 0.0004% ਬਣਦੇ ਹਨਜੇ ਇਨ੍ਹਾਂ ਉੱਤੇ 4% ਦੀ ਦਰ ਨਾਲ ਪੂੰਜੀ ਟੈਕਸ ਲੱਗੇ ਤਾਂ 7.6 ਲੱਖ ਕਰੋੜ ਬਣਦੇ ਹਨ ਗੌਤਮ ਅਡਾਨੀ ਦੀ ਸੰਪਤੀ 2019-2025 ਦਰਮਿਆਨ 625% ਵਧੀ ਹੈ84 ਅਰਬ ਡਾਲਰ2% ਦੌਲਤ ਟੈਕਸ ਲਾਉਣ ਨਾਲ ਪੂਰੇ ਦੇਸ਼ ਵਿੱਚ ਦੋ ਸਾਲ ਮੁਢਲੀਆਂ ਸਿਹਤ ਸਹੂਲਤਾਂ ਮੁਫਤ ਦਿੱਤੀਆਂ ਜਾ ਸਕਦੀਆਂ ਹਨਪ੍ਰਦੂਸ਼ਣ ਦੀ ਮਾਰ ਹੇਠ ਆਏ 8 ਕਰੋੜ ਪਰਿਵਾਰਾਂ ਨੂੰ ਹਵਾ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ (Air Purifiers) ਮੁਫਤ ਦਿੱਤੀਆਂ ਜਾ ਸਕਦੀਆਂ ਹਨ

ਇਹਦੇ ਲਈ ਲੋਕਾਂ, ਖ਼ਾਸ ਕਰਕੇ ਗਰੀਬਾਂ ਮਜ਼ਦੂਰਾਂ ਕਿਸਾਨਾਂ ਨੂੰ ਸੰਗਠਿਤ ਹੋਣਾ ਚਾਹੀਦਾ ਹੈਬਣਦੀਆਂ ਮੰਗਾਂ ਉਠਾਉਣੀਆਂ ਚਾਹੀਦੀਆਂ ਹਨ, ਮੰਗਾਂ ਦੀ ਪ੍ਰਾਪਤੀ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਸਮਾਜ ਦੇ ਸੰਘਰਸ਼ ਕਰਦੇ ਹਿੱਸਿਆਂ ਨਾਲ ਸਾਂਝ ਵਧਾਉਣੀ ਚਾਹੀਦੀ ਹੈਇਉਂ ਹੀ ਮਿਟ ਸਕਦਾ ਹੈ ਇਹ ਪਾੜਾ, ਇਉਂ ਹੀ ਖੁਸ਼ਹਾਲ ਹੋ ਸਕਦੀ ਹੈ ਲੋਕਾਈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

ਜਗਮੇਲ ਸਿੰਘ

ਜਗਮੇਲ ਸਿੰਘ

WhatsApp: (91 - 94172 - 24822)
Email: (planner1947@gmail.com)