ParamjitKKhanna7ਪੁੱਤ ਬੁਢਾਪੇ ਸਮੇਂ ਪਿਉ ਨੂੰ ਸੰਭਾਲੇ ਜਾਂ ਨਾਪਰ ਧੀ ਆਪਣੇ ਪਿਉ ਨਾਲ ਜ਼ਰੂਰ ਦਰਦ ...
(22 ਅਪਰੈਲ 2026)


ਵੈਸੇ ਤਾਂ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੈ
ਪਰ ਪਿਉ ਧੀ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜਿਸਦੀ ਆਪਣੀ ਵੱਖਰੀ ਅਹਿਮੀਅਤ ਅਤੇ ਵੱਖਰੀ ਪਛਾਣ ਹੈਇਹ ਬੜਾ ਗੂੜ੍ਹਾ, ਪੀਡਾ ਅਤੇ ਆਤਮਿਕ ਰਿਸ਼ਤਾ ਹੁੰਦਾ ਹੈਇਹ ਇੱਕ ਅਜਿਹਾ ਰਿਸ਼ਤਾ ਹੈ ਜਿਸਦੇ ਗੂੜ੍ਹੇ, ਪੀਡੇ ਅਤੇ ਮੁਹੱਬਤ ਭਰੇ ਹੋਣ ਪਿੱਛੇ ਕੋਈ ਨਿੱਜੀ ਸਵਾਰਥ ਜਾਂ ਲਾਲਚ ਨਹੀਂ, ਸਗੋਂ ਸਿਰਫ ਮੋਹ ਦੀਆਂ ਤੰਦਾਂ ਹਨ, ਜਦੋਂ ਕਿ ਹੋਰਨਾਂ ਰਿਸ਼ਤਿਆਂ ਵਿੱਚ ਅਪਣੱਤ ਘੱਟ, ਲਾਲਚ ਦੇ ਅੰਸ਼ ਜ਼ਿਆਦਾ ਨਜ਼ਰ ਆਉਂਦੇ ਹਨ, ਬੇਸ਼ਕ ਉਹ ਦਿਸਣ ਜਾਂ ਨਾ ਦਿਸਣਜੱਗ ਅੰਦਰ ਸਦੀਆਂ ਤੋਂ ਇਹ ਦੇਖਣ ਨੂੰ ਮਿਲਦਾ ਆ ਰਿਹਾ ਹੈ ਕਿ ਪੁੱਤ ਦਾ ਮਾਂ ਨਾਲ ਤੇ ਧੀ ਦਾ ਪਿਓ ਨਾਲ ਵਧੇਰੇ ਪਿਆਰ ਹੁੰਦਾ ਹੈਅਸਲ ਵਿੱਚ ਇਸ ਪਿੱਛੇ ਕੁਝ ਸਮਾਜਿਕ ਤੱਥ ਹਨ, ਜੋ ਇਨਾਂ ਰਿਸ਼ਤਿਆਂ ਵਿੱਚ ਨੇੜਤਾ ਪੈਦਾ ਕਰਦੇ ਹਨਸਦੀਆਂ ਤੋਂ ਹੀ ਸਾਡੇ ਸਮਾਜ ਵਿੱਚ ਮੁੰਡੇ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈਇਸੇ ਵਜਾਹ ਕਰਕੇ ਮਾਂ ਧੀ ਨਾਲੋਂ ਪੁੱਤ ਨੂੰ ਵਧੇਰੇ ਲਾਡ ਪਿਆਰ ਕਰਦੀ ਹੈ ਭਾਵੇਂ ਇਹ ਰੁਝਾਨ ਹੁਣ ਘਟ ਗਿਆ ਹੈ, ਫਿਰ ਵੀ ਮਨੁੱਖੀ ਸੋਚ ਪੁੱਤ ਦੀ ਘੁੰਮਣਘੇਰੀ ਵਿੱਚੋਂ ਅਜੇ ਪੂਰੀ ਤਰ੍ਹਾਂ ਬਾਹਰ ਨਹੀਂ ਆ ਸਕੀਧੀ ਆਪਣੇ ਪਿਉ ਦੇ ਇਸ ਕਰਕੇ ਵੀ ਜ਼ਿਆਦਾ ਨੇੜੇ ਹੁੰਦੀ ਹੈ ਕਿਉਂਕਿ ਹਰ ਧੀ ਪਿਉ ਨੂੰ ਆਪਣਾ ਆਈਡਲ (ਹੀਰੋ) ਮੰਨਦੀ ਹੈਅਸਲ ਵਿੱਚ ਧੀ ਦਾ ਪਹਿਲਾ ਪਿਆਰ ਪਿਉ ਹੀ ਹੁੰਦਾ ਹੈਇਸੇ ਕਰਕੇ ਹਰ ਕੁੜੀ ਆਪਣੇ ਹੋਣ ਵਾਲੇ ਪਤੀ ਵਿੱਚੋਂ ਆਪਣੇ ਪਿਉ ਨੂੰ ਦੇਖਦੀ ਹੈਉਸ ਨੂੰ ਹੁੰਦਾ ਹੈ ਕਿ ਉਸਦੇ ਹੋਣ ਵਾਲੇ ਪਤੀ ਵਿੱਚ ਉਸਦੇ ਪਿਤਾ ਵਾਲੇ ਸਾਰੇ ਗੁਣ ਹੋਣਉਸ ਨੂੰ ਜਾਪਦਾ ਹੈ ਕਿ ਉਸਦਾ ਪਿਉ ਹੀ ਦੁਨੀਆ ਉੱਤੇ ਸਭ ਕੁਝ ਹੈਉਹੀ ਉਸਦੀ ਸਹੀ ਸੁਰੱਖਿਆ ਕਰ ਸਕਦਾ ਹੈ, ਉਹੀ ਉਸਦੇ ਦੁੱਖ ਨੂੰ ਸੁੱਖ ਵਿੱਚ ਬਦਲਣ ਦੀ ਸਮਰੱਥਾ ਰੱਖਦਾ ਹੈਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਉ ਧੀ ਦੇ ਰਿਸ਼ਤੇ ਨੂੰ ਪਿਆਰ ਸਤਿਕਾਰ ਅਤੇ ਗੂੜ੍ਹਾ ਬਣਾਉਣ ਵਿੱਚ ਮਾਂ ਦਾ ਵੱਡਾ ਰੋਲ ਹੁੰਦਾ ਹੈ ਤਾਂ ਵੀ ਧੀ ਪਿਉ ਨੂੰ ਵਧੇਰੇ ਪਿਆਰ ਕਰਦੀ ਹੈਧੀ ਦਾ ਬਚਪਨ, ਜਵਾਨੀ ਅਤੇ ਵਿਆਹ ਪਿੱਛੋਂ ਵੀ ਆਪਣੇ ਪਿਉ ਨਾਲ ਪਿਆਰ ਬਣਿਆ ਰਹਿੰਦਾ ਹੈਇਸੇ ਸਦਕਾ ਵਿਆਹੀ ਜਾਣ ਮਗਰੋਂ ਵੀ ਉਸਨੂੰ ਆਪਣੇ ਪਿਉ ਉੱਤੇ ਹਮੇਸ਼ਾ ਮਾਣ ਰਹਿੰਦਾ ਹੈਧੀ ਮਰਦੇ ਦਮ ਤਕ ਪਿਉ ਨੂੰ ਆਪਣਾ ਆਦਰਸ਼ ਸਮਝ ਕੇ ਜੱਗ ਦੇ ਰਿਸ਼ਤੇ ਨਾਤਿਆਂ ਨੂੰ ਨਿਭਾਉਂਦੀ ਹੈਪੁੱਤ ਬੁਢਾਪੇ ਸਮੇਂ ਪਿਉ ਨੂੰ ਸੰਭਾਲੇ ਜਾਂ ਨਾ, ਪਰ ਧੀ ਆਪਣੇ ਪਿਉ ਨਾਲ ਜ਼ਰੂਰ ਦਰਦ ਵੰਡਾਉਂਦੀ ਹੈ, ਵਿਆਹ ਤੋਂ ਪਹਿਲਾਂ ਵੀ ਤੇ ਪਿੱਛੋਂ ਵੀਇਹੀ ਵਜਾਹ ਹੈ ਕਿ ਔਖੇ ਵੇਲੇ ਪੁੱਤ ਨਾਲੋਂ ਧੀ ਪਿਉ ਨੂੰ ਵੱਧ ਸੰਭਾਲਦੀ ਅਤੇ ਸੇਵਾ ਕਰਦੀ ਹੈਦੁਨੀਆ ਦੇ ਕਿਸੇ ਧਰਮ, ਕੌਮ ਜਾਂ ਕਬੀਲੇ ਵਿੱਚ ਪਿਉ ਧੀ ਵਰਗੇ ਸੋਹਣੇ ਮਜ਼ਬੂਤ ਅਤੇ ਖੂਬ ਸੂਰਤ ਮੁਹੱਬਤ ਭਰੇ ਰਿਸ਼ਤੇ ਦੀ ਕੋਈ ਮਿਸਾਲ ਨਹੀਂ ਮਿਲਦੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)