SurinderSharmaNagra7ਦੋਵੇਂ ਵਿਆਹੁਣਯੋਗ ਹਨ ਪਰ ਕੋਈ ਰਿਸ਼ਤਾ ਨਹੀਂ ਲੈਂਦਾ। ਮੁੰਡਾ ਭਾਵੇਂ ਅੱਖੋਂ ਮਨਾਖਾ ਹੈ ਪਰ ...19 April 2026 1
(19 ਅਪਰੈਲ 2026)


19 April 2026 1ਹਿੰਦੂ ਮਿਥਿਹਾਸ ਵਿੱਚ ਚੌਰਾਸੀ ਲੱਖ ਜੂਨਾਂ ਦਾ ਵਰਣਨ ਦਿੱਤਾ ਹੋਇਆ ਹੈ
ਦੱਸਿਆ ਗਿਆ ਹੈ ਕਿ ਮਨੁੱਖ ਦੀ ਮੌਤ ਤੋਂ ਬਾਅਦ ਉਸਦਾ ਅੰਤ ਨਹੀਂ ਹੁੰਦਾ ਉਸਦੀ ਆਤਮਾ ਸਦਾ ਰਹਿੰਦੀ ਹੈ ਜਿਸਦਾ ਨਿਰੰਤਰ ਦੂਸਰੀਆਂ ਜੂਨਾਂ ਵਿੱਚ ਤਬਦੀਲੀਕਰਣ ਹੁੰਦਾ ਰਹਿੰਦਾ ਹੈਉਸਦੇ ਪਿਛਲੇ ਕਰਮਾਂ ਦਾ ਲੇਖਾ ਜੋਖਾ ਕਰਦੇ ਹੋਏ ਸੰਸਾਰ ਦੇ ਨਿਯਮਾਂ ਅਨੁਸਾਰ ਤਬਦੀਲੀਕਰਣ ’ਤੇ ਕੰਟਰੋਲ ਰਹਿੰਦਾ ਹੈਜਿਹੋ ਜਿਹੇ ਉਸਦੇ ਕਰਮ ਕੀਤੇ ਹੋਏ ਹੁੰਦੇ ਹਨ, ਉਨ੍ਹਾਂ ਅਨੁਸਾਰ ਜੀਵ ਜੂਨਾਂ ਭੋਗਦਾ ਹੈ, ਫਿਰ ਕਿਤੇ ਜਾਕੇ ਮਨੁੱਖੀ ਜੂਨ ਪ੍ਰਾਪਤ ਹੁੰਦੀ ਹੈਹਿੰਦੂ ਮਿਥਿਹਾਸ ਅਨੁਸਾਰ ਇਨ੍ਹਾਂ ਚੌਰਾਸੀ ਜੂਨਾਂ ਦਾ ਵਰਣਨ ਇਸ ਪ੍ਰਕਾਰ ਹੈ: ਨੌ ਲੱਖ ਜੂਨਾਂ ਪਾਣੀ ਅੰਦਰ ਪਨਪਦੀਆਂ ਹਨ ਜਿਵੇਂ ਮੱਛੀਆਂ, ਝੀਂਗੇ, ਕੱਛੂ ਅਤੇ ਡੱਡੂ ਵਗੈਰਾਵੀਹ ਲੱਖ ਦਰਖਤ, ਪੇੜ, ਪੌਦੇ ਵਨਸਪਤੀ ਆਦਿਗਿਆਰਾਂ ਲੱਖ ਕੀੜੇ-ਪਤੰਗੇ, ਦਸ ਲੱਖ ਅਸਮਾਨ ਵਿੱਚ ਉਡਣ ਵਾਲੇ ਪੰਛੀ ਹਨਤੀਹ ਲੱਖ ਜੰਗਲੀ ਜਾਨਵਰ, ਪਾਲਤੂ ਜਾਨਵਰ ਜਾਂ ਹਰ ਪ੍ਰਕਾਰ ਦੇ ਜਾਨਵਰ ਹਨਚਾਰ ਲੱਖ ਮਨੁੱਖੀ ਨਸਲ ਦੀਆਂ ਜੂਨਾਂ ਹਨ

ਗੁਰਬਾਣੀ ਵਿੱਚ ਵੀ ਚੌਰਾਸੀ ਲੱਖ ਜੋਨੀਆਂ ਦਾ ਵਰਣਨ ਹੈਗੁਰਬਾਣੀ ਅਨੁਸਾਰ ਚੌਰਾਸੀ ਲੱਖ ਜੂਨਾਂ ਤੋਂ ਬਾਹਰ ਆਉਣ ਦੇ ਕੋਈ ਪੱਕੇ ਰਸਤੇ ਨਹੀਂ ਹਨਮਨੁੱਖ ਪਿਛਲੇ ਕੀਤੇ ਕਰਮਾਂ ਅਨੁਸਾਰ ਵੱਖ ਵੱਖ ਜੂਨਾਂ ਭੋਗ ਕੇ ਫਿਰ ਮਨੁੱਖੀ ਜਾਮਾ ਪਹਿਨਦਾ ਹੈਇੱਕ ਵਾਰ ਚੱਕਰ ਪੂਰਾ ਹੋਣ ਤੋਂ ਬਾਅਦ ਦੁਬਾਰਾ ਮਨੁੱਖ ਬਣਨ ਲਈ ਵਾਰ ਵਾਰ ਜਪੁ ਜੀ ਸਾਹਿਬ ਦਾ ਜਾਪ ਕਰਕੇ ਮੁਕਤੀ ਦਾ ਮਾਰਗ ਪ੍ਰਾਪਤ ਹੁੰਦਾ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਸਿੱਖਾਂ ਲਈ ਇਹ ਯਕੀਨੀ ਬਣਾਉਣ ਦਾ ਤਰੀਕਾ ਹੈ ਕਿ ਕੋਈ ਵੀ ਇਸ ਚੱਕਰ ਵਿੱਚ ਪ੍ਰਵੇਸ਼ ਨਾ ਕਰੇ ਅਤੇ ਉਹ ਇਹ ਹੈ ਸ਼੍ਰੀ ਬਾਉਲੀ ਸਾਹਿਬ ਗੋਇੰਦਵਾਲ ਦੀ ਹਰੇਕ ਪੌੜੀ ’ਤੇ 84 ਵਾਰ ਜਪੁ ਜੀ ਸਾਹਿਬ ਦਾ ਜਾਪ ਕਰੇਇਹ ਜਾਪ 84 ਲੱਖ ਜੋਨੀਆਂ ਤੋਂ ਮੁਕਤ ਕਰਦਾ ਹੈ, ਮਨੁੱਖੀ ਜਨਮ ਤੋਂ ਨਹੀਂਗੁਰਸਿੱਖ ਪਵਿੱਤਰ ਖੂਹ ’ਤੇ ਅਸ਼ਨਾਨ ਕਰਦੇ ਹਨਹਰ ਪੌੜੀ ’ਤੇ ਜਪੁ ਜੀ ਸਾਹਿਬ ਦਾ ਜਾਪ ਕਰਨਾ ਸੱਚਮੁੱਚ ਔਖਾ ਅਨੁਭਵ ਹੈ ਪਰ ਚੌਰਾਸੀ ਲੱਖ ਜੂਨਾਂ ਭੋਗਣ ਤੋਂ ਸੌਖਾ ਹੈ

ਦੁਨੀਆਂ ਦੇ ਲਗਭਗ ਸਾਰੇ ਧਰਮ ਇਸ ਚੌਰਾਸੀ ਲੱਖ ਜੂਨਾਂ ਦੇ ਵਿਚਾਰ ਨੂੰ ਮੰਨਦੇ ਹਨਭਗਵਾਨ ਕ੍ਰਿਸ਼ਨ ਦੁਆਰਾ ਮਹਾਭਾਰਤ ਯੁੱਧ ਦੇ ਮੈਦਾਨ ਵਿੱਚ ਅਰਜੁਨ ਨੂੰ ਭਗਵਤ ਗੀਤਾ ਵਿੱਚ ਦਿੱਤੇ ਗਏ ਉਪਦੇਸ਼ ਕਰਮ ਸਿਧਾਂਤ ਦੇ ਉੱਪਰ ਅਧਾਰਿਤ ਹਨਜਿਹੋ ਜਿਹੇ ਕਰਮ ਕਰੇਗਾ ਇਨਸਾਨ, ਵੈਸੇ ਫਲ ਭਗਵਾਨ ਦਿੰਦਾ ਹੈ

ਚੌਰਾਸੀ ਲੱਖ ਜੂਨ ਜਿਊਣ ਤੋਂ ਬਾਅਦ ਵੀ ਮਨੁੱਖੀ ਜਨਮ ਮਿਲਦਾ ਹੈ ਪਰ ਪੂਰਨ ਰੂਪ ਵਿੱਚ ਨਹੀਂਜੀਵ ਕਈ ਵਾਰ ਪਿੰਗਲਾ ਪੈਦਾ ਹੁੰਦਾ ਹੈ, ਕਈ ਵਾਰ ਬਿਨਾਂ ਅੱਖਾਂ ਤੋਂ ਪੈਦਾ ਹੁੰਦਾ ਹੈ, ਕਈ ਵਾਰ ਪੈਦਾ ਹੋਣ ਸਾਰ ਹੀ ਮਰ ਜਾਂਦਾ ਹੈਕੁਦਰਤ ਦਾ ਇਹ ਸਿਧਾਂਤ ਸਮਝ ਤੋਂ ਬਾਹਰ ਹੈਮਿਥਿਹਾਸਿਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਇਹ ਪੂਰਵਲੇ ਕਰਮਾਂ ਦਾ ਬਕਾਇਆ ਰਹਿ ਜਾਂਦਾ ਹੈ ਜੋ ਫਿਰ ਮਨੁੱਖੀ ਜਾਮੇ ਵਿੱਚ ਆ ਕੇ ਭੋਗਣਾ ਪੈਂਦਾ ਹੈ

ਇਸ ਤਰ੍ਹਾਂ ਦੀ ਇੱਕ ਸੱਚੀ ਘਟਨਾ ਵਾਰੇ ਚਰਚਾ ਕਰਦੇ ਹਾਂ ਜਿਸ ਵਿੱਚੋਂ ਮੈਂ ਖੁਦ ਹੋ ਕੇ ਲੰਘਿਆ ਹਾਂਜਦੋਂ ਮੈਂ ਕਸਬਾ ਭੀਖੀ ਦੀ ਆਪਣੇ ਬੈਂਕ ਦੀ ਸ਼ਾਖਾ ਵਿੱਚ ਬਤੌਰ ਮੈਨੇਜਰ ਤਾਇਨਾਤ ਸਾਂ ਤਾਂ ਇੱਕ ਦਿਨ ਸਾਡੇ ਪ੍ਰਾਦੇਸ਼ਿਕ ਅਧਿਕਾਰੀ ਦਾ ਫ਼ੋਨ ਆਇਆਕਹਿਣ ਲੱਗੇ, ਸ਼ਰਮਾ! ਬੁਢਲਾਡਾ ਕੁਲਰੀਆਂ ਦੇ ਆਸ-ਪਾਸ ਇੱਕ ਪਿੰਡ ਹੈ ‘ਅਚਾਨਕ’। ਮੈਂ ਕੁਝ ਪੈਸੇ ਭੇਜ ਰਿਹਾ ਹਾਂਇਨ੍ਹਾਂ ਦਾ ਲੋੜੀਂਦਾ ਰਾਸ਼ਨ ਲੈ ਕੇ ਉਸ ਅਚਾਨਕ ਪਿੰਡ ਦੇ ਇੱਕ ਗਰੀਬ ਪਰਿਵਾਰ ਨੂੰ ਦੇ ਕੇ ਆ

ਉਸ ਪਰਿਵਾਰ ਦਾ ਨਾਂ ਪਤਾ ਸਾਡੇ ਸਾਹਿਬ ਨੇ ਫੋਨ ’ਤੇ ਦੱਸ ਦਿੱਤਾਉਨ੍ਹਾਂ ਦੱਸਿਆ ਕਿ ਉਸ ਪਰਿਵਾਰ ਦੀ ਹਾਲਤ ਵਾਰੇ ਇੱਕ ਟੈਲੀਵਿਜ਼ਨ ਚੈਨਲ ਨੇ ਦੱਸਿਆ ਸੀ

ਮੈਂ ਦੁਪਹਿਰ ਤੋਂ ਬਾਅਦ ਆਪਣਾ ਕੰਮਕਾਜ ਸਮੇਟ ਕੇ ਤੇ ਆਪਣੇ ਡਿਪਟੀ ਮੈਨੇਜਰ ਨੂੰ ਬਾਹਰ ਕਿਤੇ ਜਾਣ ਲਈ ਕਹਿ ਕੇ ਆਪਣੀ ਕਾਰ ਕੱਢੀਬਜ਼ਾਰ ਵਿੱਚ ਕਰਿਆਨੇ ਦੀ ਦੁਕਾਨ ਤੋਂ ਲੋੜੀਂਦਾ ਸਮਾਨ ਲਿਆ, ਕੁਝ ਸਮਾਨ ਮੈਂ ਆਪਣੀ ਜੇਬ ਵਿੱਚੋਂ ਵੀ ਖਰੀਦਿਆ ਤੇ ਕਾਰ ਵਿੱਚ ਰੱਖ ਲਿਆਗਰਮੀਆਂ ਦੇ ਦਿਨ ਸਨ, ਹਾੜ੍ਹੀ ਦੀ ਫਸਲ ਵੱਢੀ ਜਾ ਚੁੱਕੀ ਸੀਕਿਸਾਨ ਤੂੜੀ-ਤੱਪਾ ਸੰਭਾਲ ਰਹੇ ਸਨਮੈਂ ਬੁਢਲਾਡਾ ਪਹੁੰਚ ਕੇ ਪਿੰਡ ਵਾਰੇ ਪੁੱਛਿਆ ਤਾਂ ਇੱਕ ਸਿਆਣੇ ਜਿਹੇ ਬਜ਼ੁਰਗ ਨੇ ਪੂਰਾ ਰਸਤਾ ਸਮਝਾ ਕੇ ਮੈਨੂੰ ਰਸਤੇ ਪਾ ਦਿੱਤਾ‘ਅਚਾਨਕ’ ਪਿੰਡ ਬੁਢਲਾਡੇ ਤੋਂ ਤਕਰੀਬਨ 10-12 ਕਿਲੋਮੀਟਰ ਦੂਰ ਕੁਲਰੀਆਂ ਦੇ ਆਸ-ਪਾਸ ਸੀਮੈਂ ਪੁੱਛਦਾ ਪੁਛਾਉਂਦਾ ਅੱਧੇ ਘੰਟੇ ਵਿੱਚ ਪਹੁੰਚ ਗਿਆਉਸ ਪਰਿਵਾਰ ਦਾ ਘਰ ਪੁੱਛਿਆ, ਜਿਹੜਾ ਪਿੰਡ ਦੇ ਛਿਪਦੇ ਪਾਸੇ ਵੱਲ ਸੀ

ਮੈਂ ਉਸ ਘਰ ਪਹੁੰਚ ਗਿਆਜਦੋਂ ਮੈਂ ਆਪਣੀ ਜਾਣਕਾਰੀ ਦੇ ਕੇ ਅੰਦਰ ਵੜਿਆ ਤਾਂ ਘਰ ਦੀ ਹਾਲਤ ਦੇਖ ਕੇ ਇੱਕ ਵਾਰ ਅੰਦਰੋਂ ਹਿੱਲ ਗਿਆਲਾਣੇਦਾਰ ਅਤੇ ਉਸਦੀ ਘਰਵਾਲੀ ਵਿਹੜੇ ਵਿੱਚ ਬੈਠੇ ਸਨਮੈਂ ਝਲਾਨੀ ਵੱਲ ਝਾਤ ਮਾਰੀ, ਪੰਜ ਸੱਤ ਭਾਂਡਿਆਂ ਤੋਂ ਵਗੈਰ ਹੋਰ ਕੋਈ ਸ਼ੈਅ ਨਜ਼ਰ ਨਹੀਂ ਆ ਰਹੀ ਸੀਉਨ੍ਹਾਂ ਵਿਹੜੇ ਵਿੱਚ ਮੰਜਾ ਡਾਹ ਦਿੱਤਾ ਤੇ ਮੈਂ ਬੈਠ ਗਿਆਮੈਂ ਐਨੀ ਗਰੀਬ ਹਾਲਤ ਵਾਰੇ ਪੁੱਛਿਆਘਰਵਾਲੀ ਕਹਿਣ ਲੱਗੀ, “ਕੀ ਦੱਸੀਏ, ਮੈਨੇਜਰ ਸਾਹਬ! ਕਮਾਈ ਦਾ ਕੋਈ ਸਾਧਨ ਨਹੀਂ ਹੈਮੇਰਾ ਘਰਵਾਲਾ ਹੁਣ ਬਿਰਧ ਹੋ ਗਿਆ ਹੈ, ਕਦੇ ਕਦੇ ਦਿਹਾੜੀ ਕਰਕੇ ਰੋਟੀ ਪਾਣੀ ਦਾ ਹੀਲਾ ਕਰ ਰਿਹਾ ਹੈਤਿੰਨ ਮੇਰੇ ਬੱਚੇ ਹਨ, ਇੱਕ ਲੜਕਾ ਤੇ ਦੋ ਧੀਆਂਬਦਕਿਸਮਤੀ ਇਹ ਹੈ ਕਿ ਤਿੰਨੋਂ ਜਨਮ ਤੋਂ ਅੰਨ੍ਹੇ ਹਨਪਤਾ ਨਹੀਂ ਕੁਦਰਤ ਦਾ ਕੀ ਭਾਣਾ ਵਰਤਿਆਬੜੇ ਡਾਕਟਰਾਂ, ਵੈਦਾਂ ਤੇ ਸਿਆਣਿਆਂ ਨੂੰ ਵਿਖਾਇਆ ਪਰ ਕੁਝ ਨਹੀਂ ਬਣਿਆਹੁਣ ਇਹ ਜਵਾਨ ਹੋ ਗਏ ਹਨ ...”

ਉਸ ਔਰਤ ਨੇ ਕੁੜੀਆਂ ਵੱਲ ਹੱਥ ਕਰਕੇ ਦੱਸਿਆ, “ਦੋਵੇਂ ਵਿਆਹੁਣਯੋਗ ਹਨ ਪਰ ਕੋਈ ਰਿਸ਼ਤਾ ਨਹੀਂ ਲੈਂਦਾਮੁੰਡਾ ਭਾਵੇਂ ਅੱਖੋਂ ਮਨਾਖਾ ਹੈ ਪਰ ਰਾਹ ਟੋਹ ਟੋਹ ਕੇ ਜੱਟਾਂ ਦੇ ਖੇਤ ਜਾਕੇ ਥੋੜ੍ਹਾ ਬਹੁਤ ਕੰਮ ਕਰਵਾ ਦਿੰਦਾ ਹੈਅੱਜ ਵੀ ਤੂੜੀ ਟਰਾਲੀ ਵਿੱਚ ਲਦਾਉਣ ਖੇਤ ਗਿਆ ਹੋਇਆ ਹੈ ਹੋਰ ਕੋਈ ਸਹਾਰਾ ਨਹੀਂ ਹੈਪਿੰਡ ਵਿੱਚ ਹੋਰ ਵੀ ਕਈ ਪਰਿਵਾਰ ਹਨ, ਜਿਨ੍ਹਾਂ ਦੇ ਬੱਚੇ ਅੰਨ੍ਹੇ ਪੈਦਾ ਹੋਏ ਹਨਪਤਾ ਨਹੀਂ ਇੱਥੋਂ ਦਾ ਪਾਣੀ ਮਾੜਾ ਹੈ ਜਾਂ ਮਿੱਟੀ ਵਿੱਚ ਕੋਈ ਨੁਕਸ ਹੈ, ਪਰਮਾਤਮਾ ਹੀ ਜਾਣਦਾ ਹੈ

ਉਨ੍ਹਾਂ ਦੀ ਹਾਲਤ ਅੱਖੀਂ ਦੇਖ ਕੇ ਤੇ ਸੁਣ ਕੇ ਮਨ ਪਸੀਜਿਆ ਗਿਆਮੈਂ ਲਿਆਂਦਾ ਸਾਰਾ ਸਮਾਨ ਕਾਰ ਵਿੱਚੋਂ ਕੱਢ ਕੇ ਮੰਜੇ ’ਤੇ ਰੱਖ ਦਿੱਤਾਸਮਾਨ ਦੇਖ ਕੇ ਤੀਵੀਂ ਅਤੇ ਮਾਲਕ ਦੇ ਚਿਹਰੇ ਦੀ ਫਿਜ਼ਾ ਬਦਲੀਕੁਝ ਰੌਣਕ ਆ ਗਈ

ਕੁੜੀਆਂ ਦੀ ਮਾਂ ਨੇ ਦੱਸਿਆ ਕਿ ਦੋਵੇਂ ਕੁੜੀਆਂ ਘਰ ਦਾ ਕੰਮ ਥੋੜ੍ਹਾ ਬਹੁਤ ਅੰਦਾਜ਼ੇ ਜਿਹੇ ਨਾਲ ਕਰ ਲੈਂਦੀਆਂ ਹਨਉਨ੍ਹਾਂ ਵਿੱਚੋਂ ਇੱਕ ਨੇ ਚਾਹ ਬਣਾਈਉਨ੍ਹਾਂ ਦੀ ਗੁਰਬਤ ਅਤੇ ਘਰ ਦੇ ਹਾਲਾਤ ਦੇਖ ਕੇ ਮੇਰਾ ਮਨ ਭਰ ਆਇਆ ਅਤੇ ਅੱਖਾਂ ਵਿੱਚ ਹੰਝੂ ਆ ਗਏਚਾਹ ਪੀ ਕੇ ਮੈਂ ਵਾਪਸ ਚੱਲ ਪਿਆ

ਵਾਪਸ ਆਉਂਦਾ ਮੈਂ ਸੋਚ ਰਿਹਾ ਸੀ ਕਿ ਚੌਰਾਸੀ ਲੱਖ ਜੂਨਾਂ ਭੋਗਣ ਤੋਂ ਬਾਅਦ ਵੀ ਜੇ ਅਜਿਹਾ ਮਨੁੱਖੀ ਜਨਮ ਮਿਲਿਆ ਤਾਂ ਲੱਖਾਂ ਜੂਨਾਂ ਭੋਗਣ ਦਾ ਕੀ ਫਾਇਦਾ ਮਿਲਿਆ? ਇਹ ਜੂਨ ਤਾਂ ਪਹਿਲੀਆਂ ਭੋਗੀਆਂ ਜੂਨਾਂ ਤੋਂ ਵੀ ਭੈੜੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

ਸੁਰਿੰਦਰ ਸ਼ਰਮਾ ਨਾਗਰਾ

ਸੁਰਿੰਦਰ ਸ਼ਰਮਾ ਨਾਗਰਾ

Dhuri, Sangrur, Punjab, India.
Tel: (91 - 98786 - 46595)
Email: (sksharma2954@gmail.com)

More articles from this author