RavinderSSodhi7ਡਾ. ਬਾਠ ਹਰ ਕਿਤਾਬ ਲਈ ਦਿੱਤੇ ਸਿਰਲੇਖਾਂ ਰਾਹੀਂ ਹੀ ਉਸਦੀ ਰੂਹ ਨੂੰ ਪਕੜਨ ਦਾ ਯਤਨ ...KulwinderBathBookSahit1
(3 ਅਪਰੈਲ 2026)


KulwinderBathBookSahit1ਡਾ. ਕੁਲਵਿੰਦਰ ਸਿੰਘ ਬਾਠ ਵਿਗਿਆਨ ਦੇ ਖੇਤਰ ਨਾਲ ਸੰਬੰਧਤ ਹੈ
ਪੇਸ਼ੇ ਦੇ ਤੌਰ ’ਤੇ ਉਹ ਮਾਈਕਰੋ ਵਿਗਿਆਨੀ ਹੈ, ਪਰ ਉਸਦਾ ਮਨ ਸਾਹਿਤ ਨਾਲ ਵੀ ਜੁੜਿਆ ਹੋਇਆ ਹੈਸਮਾਂ ਪਾ ਕੇ ਉਸਦਾ ਇਹ ਸ਼ੌਕ ਜਨੂੰਨ ਬਣ ਗਿਆਸਵੇਰ ਤੋਂ ਸ਼ਾਮ ਤਕ ਉਹ ਰੁੱਖਾ ਜਿਹਾ ਵਿਸ਼ਾ ਕਹਿਣ ਵਾਲੇ ਵਿਗਿਆਨ ਦੇ ਖੇਤਰ ਜੁੜਿਆ ਰਹਿੰਦਾ ਹੈ ਅਤੇ ਉੱਧਰੋਂ ਵਿਹਲਾ ਹੁੰਦੇ ਹੀ ਰੇਲ ਗੱਡੀ ਦੇ ਕਾਂਟਾ ਬਦਲਣ ਵਾਂਗ ਸਾਹਿਤਕ ਰੁਚੀਆਂ ਨਾਲ ਜੁੜ ਜਾਂਦਾ ਹੈਉਸਦਾ ਸਾਹਿਤਕ ਸ਼ੌਕ ਕਈ ਵਾਰ ਤਾਂ ਕੁੱਲ ਵਕਤੀ ਸਾਹਿਤਕਾਰਾਂ ਨੂੰ ਵੀ ਮਾਤ ਪਾਉਂਦਾ ਹੈ ਉਸਦੀ ਕਵਿਤਾ ਵਿੱਚ ਲੋਹੜੇ ਦੀ ਕਾਵਿਕਤਾ ਹੈ, ਵਾਰਤਕ ਵਿੱਚ ਕਹਾਣੀ ਰਸ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਕਹਾਣੀ ਵਿੱਚ ਕਾਵਿਕ ਰੰਗਣ ਦੀ ਸੁਗੰਧ ਹੁੰਦੀ ਹੈ ਅਤੇ ਜਦੋਂ ਉਹ ਆਲੋਚਨਾ ਦੇ ਖੇਤਰ ਵਿੱਚ ਕਦਮ ਰੱਖਦਾ ਹੈ ਤਾਂ ਜਿਵੇਂ ਉਸਦਾ ਤੀਜਾ ਨੇਤਰ ਖੁੱਲ੍ਹ ਜਾਂਦਾ ਹੈਇਹ ਗੁਣ ਉਸ ਨੂੰ ਇੱਕ ਸੰਵੇਦਨਸ਼ੀਲ ਅਤੇ ਸੁਚੇਤ ਸਮੀਖਿਆਕਾਰ ਵਜੋਂ ਸਥਾਪਤ ਕਰਦੇ ਹਨ

ਡਾ. ਬਾਠ ਦੀ ਸਮੀਖਿਆਤਮਿਕ ਪੁਸਤਕਸਮੇਂ ਦਾ ਸਾਹਿਤਅਸਲ ਵਿੱਚ ਵੱਖ-ਵੱਖ ਲੇਖਕਾਂ ਦੀਆਂ ਰਚਨਾਵਾਂ ਉੱਤੇ ਕੀਤੀਆਂ ਗਈਆਂ ਪੜਚੋਲਾਂ ਦਾ ਸੰਕਲਨ ਹੈਇਸ ਪੁਸਤਕ ਵਿੱਚ ਛੱਬੀ ਰਚਨਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕਵਿਤਾ, ਨਾਵਲ, ਯਾਤਰਾ-ਬਿਰਤਾਂਤ, ਕਹਾਣੀ ਅਤੇ ਹੋਰ ਸਾਹਿਤਕ ਰੂਪਾਂ ਦੀਆਂ ਕਿਤਾਬਾਂ ਸ਼ਾਮਲ ਹਨਇਹ ਰਚਨਾਵਾਂ ਸਮਕਾਲੀ ਪੰਜਾਬੀ ਸਾਹਿਤ ਦੀ ਵਿਭਿੰਨਤਾ ਨੂੰ ਦਰਸਾਉਂਦੀਆਂ ਹਨਪੁਸਤਕ ਵਿੱਚ ਜਿਨ੍ਹਾਂ ਕਿਤਾਬਾਂ ਦੀ ਸਮੀਖਿਆ ਕੀਤੀ ਗਈ ਹੈ, ਉਨ੍ਹਾਂ ਵਿੱਚ ਮੁੱਖ ਤੌਰ ’ਤੇ “ਲਾਹੌਰ ਦੀ ਫਿਜ਼ਾ”, “ਹਾਜ਼ਰ-ਗੈਰਹਾਜ਼ਰ”, “ਪ੍ਰੀਤੀ”, “ਤੁਰ ਗਏ ਯਾਰ ਨਿਰਾਲੇ”, “ਤੀਲਾ”, “ਅੱਖਰਵਿਤਾ”, “ਜ਼ਿੰਦਗੀ ਜਸ਼ਨ ਹੈ”, “ਕਿਸ ਨੂੰ ਆਖਾਂ”, “ਅਲਵਿਦਾ! ਕਦੇ ਵੀ ਨਹੀਂ”, “The Bleeding Women”, “ਮੁਆਫੀਨਾਮਾ”, “ਨਾਰਥ ਪੋਲ-ਧਰਤੀ ਦਾ ਮੁਕਟ”, “ਇਸ ਧਰਤੀ ’ਤੇ ਰਹਿੰਦਿਆਂ”, “ਤਲਾਸ਼ ਜਾਰੀ ਹੈ”, “ਸੁਰਖ ਰਾਹਾਂ ਦੇ ਹਮਸਫਰ”, “ਦੀਵਿਆਂ ਦੀ ਡਾਰ”, “ਖਾਲੀ ਆਲ੍ਹਣਾ”, “ਚਾਲੀ ਦਿਨ”, “ਕੱਚੇ ਪੱਕੇ ਰਾਹ”, “ਅਦੀਬ ਸਮੁੰਦਰੋਂ ਪਾਰ ਦੇ”, “ਦੇਖਿਆ ਸ਼ਹਿਰ ਬੰਬਈ”, “ਹਾਲ ਉਠਾਈਂ ਕਹੀਏ”, “ਕੁੜੀ ਕਹਾਣੀ ਬਣਦੀ ਗਈ”, “ਤਰਕਸ਼”, “ਸਤਨਾਜਾਅਤੇਰਾਵਣ ਹੀ ਰਾਵਣਵਰਗੀਆਂ ਰਚਨਾਵਾਂ ਸ਼ਾਮਲ ਹਨ

ਇਹ ਸੂਚੀ ਸਿਰਫ ਨਾਮਾਂ ਦੀ ਗਿਣਤੀ ਨਹੀਂ, ਬਲਕਿ ਪੰਜਾਬੀ ਸਾਹਿਤ ਦੀ ਵਿਭਿੰਨ ਧਾਰਾਵਾਂ ਦਾ ਦਰਪਣ ਹੈਡਾ. ਬਾਠ ਨੇ ਹਰ ਰਚਨਾ ਨੂੰ ਕੇਵਲ ਸਰਲ ਜਾਣਕਾਰੀ ਦੇ ਪੱਧਰ ’ਤੇ ਨਹੀਂ ਪੜ੍ਹਿਆ, ਸਗੋਂ ਉਸਦੀ ਅੰਦਰੂਨੀ ਆਤਮਾ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ

ਡਾ. ਬਾਠ ਦੀ ਸਮੀਖਿਆ ਕਲਾ ਦੀ ਇੱਕ ਵੱਡੀ ਖਾਸੀਅਤ ਇਹ ਹੈ ਕਿ ਉਹ ਕਿਸੇ ਵੀ ਰਚਨਾ ਨੂੰ ਸਿਰਫ ਸਿਧਾਂਤਕ ਆਲੋਚਨਾ ਦੇ ਸਾਂਚੇ ਵਿੱਚ ਨਹੀਂ ਫਸਾਉਂਦਾਉਹ ਰਚਨਾ ਨੂੰ ਮਨੁੱਖੀ ਅਨੁਭਵਾਂ ਅਤੇ ਸਮਾਜਿਕ ਸੰਦਰਭਾਂ ਨਾਲ ਜੋੜ ਕੇ ਦੇਖਦਾ ਹੈ ਉਦਾਹਰਨ ਵਜੋਂ ਪੁਸਤਕਲਾਹੌਰ ਦੀ ਫਿਜ਼ਾਦੀ ਸਮੀਖਿਆ ਕਰਦਿਆਂ ਉਹ ਸਿਰਫ ਯਾਤਰਾ-ਬਿਰਤਾਂਤ ਦੇ ਵੇਰਵਿਆਂ ਤਕ ਸੀਮਿਤ ਨਹੀਂ ਰਹਿੰਦਾ, ਬਲਕਿ ਵੰਡ ਦੀ ਪੀੜ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਵੀ ਉਜਾਗਰ ਕਰਦਾ ਹੈਇਸੇ ਤਰ੍ਹਾਂਹਾਜ਼ਰ - ਗੈਰਹਾਜ਼ਰਵਰਗੀ ਰਚਨਾ ਬਾਰੇ ਗੱਲ ਕਰਦਿਆਂ ਉਹ ਯਾਦਾਂ ਅਤੇ ਇਤਿਹਾਸ ਦੇ ਆਪਸੀ ਸੰਬੰਧ ਨੂੰ ਰੌਸ਼ਨ ਕਰਦਾ ਹੈਅੱਖਰਵਿਤਾ ਵਿੱਚ ਉਹ ਕਾਵਿ ਦੀ ਬਣਤਰ ਅਤੇ ਭਾਸ਼ਾਈ ਪ੍ਰਯੋਗਾਂ ’ਤੇ ਵਿਸ਼ੇਸ਼ ਧਿਆਨ ਦਿੰਦਾ ਹੈਉਹ ਦਰਸਾਉਂਦਾ ਹੈ ਕਿ ਆਧੁਨਿਕ ਕਾਵਿ ਵਿੱਚ ਪ੍ਰਯੋਗਸ਼ੀਲਤਾ ਕਿਵੇਂ ਨਵੇਂ ਰਾਹ ਖੋਲ੍ਹ ਸਕਦੀ ਹੈਅਜਿਹੀ ਪੜਚੋਲ ਵਿੱਚ ਲੇਖਕ ਦੀ ਆਲੋਚਨਾਤਮਕ ਦ੍ਰਿਸ਼ਟੀ ਅਤੇ ਭਾਸ਼ਾਈ ਸੰਵੇਦਨਸ਼ੀਲਤਾ ਉੱਘੜਵੇਂ ਰੂਪ ਵਿੱਚ ਰੂਪਮਾਨ ਹੁੰਦੀ ਹੈ

ਨਾਰਥ ਪੋਲ - ਧਰਤੀ ਦਾ ਮੁਕਟ ਵਿੱਚ ਵਿਦਵਾਨ ਆਲੋਚਕ ਯਾਤਰਾ-ਵ੍ਰਿਤਾਂਤ ਦੀ ਗੱਲ ਕਰਦਾ ਹੋਇਆ ਸਫਰ ਦੇ ਬਿਰਤਾਂਤ ਦੀ ਗੱਲ ਕਰਦਾ ਹੋਇਆ ਵਿਗਿਆਨਕ ਅਤੇ ਭੂਗੋਲਿਕ ਪੱਖਾਂ ਨੂੰ ਵੀ ਸਮਝਣ ਦਾ ਯਤਨ ਕਰਦਾ ਹੈ ਅਤੇ ਉਸ ਅਣਜਾਣ ਅਤੇ ਅਣੋਖੀ ਧਰਤੀ ਨੂੰ ਅਜਿਹੇ ਢੰਗ ਨਾਲ ਪੇਸ਼ ਕਰਦਾ ਹੈ ਕਿ ਪੜਚੋਲ ਪੜ੍ਹਨ ਵਾਲੇ ਪਾਠਕ ਆਪ ਉਸ ਧਰਤੀ ’ਤੇ ਪਹੁੰਚੇ ਮਹਿਸੂਸ ਕਰਦੇ ਹਨਅਜਿਹੀ ਆਲੋਚਨਾ ਕਹਾਣੀ ਜਾਂ ਨਾਵਲ ਦੇ ਕਹਾਣੀ ਰਸ ਵਰਗੀ ਜਾਪਦੀ ਹੈਕੱਚੇ-ਪੱਕੇ ਰਾਹਦੀ ਪੜਚੋਲ ਦੌਰਾਨ ਡਾ. ਬਾਠ ਮਨੁੱਖੀ ਸੰਘਰਸ਼ ਅਤੇ ਜੀਵਨ ਯਾਤਰਾ ਦੇ ਅਰਥਾਂ ਨੂੰ ਵੀ ਉਭਾਰਦਾ ਹੈ

ਅਲਵਿਦਾ! ਕਦੇ ਵੀ ਨਹੀਂ”, “The Bleeding Women” ਦੀ ਸਮੀਖਿਆ ਵਿੱਚ ਡਾ. ਬਾਠ ਦੀ ਵਿਸ਼ਲੇਸ਼ਣਕ ਦ੍ਰਿਸ਼ਟੀ ਹੋਰ ਵੀ ਤਿੱਖੀ ਹੋ ਜਾਂਦੀ ਹੈਇੱਥੇ ਉਹ ਕੇਵਲ ਰਚਨਾ ਦੀ ਕਥਾ ਜਾਂ ਵਿਸ਼ੇ ਤਕ ਹੀ ਨਹੀਂ ਰੁਕਦਾ, ਸਗੋਂ ਉਸਦੀ ਭਾਵਨਾਤਮਕ ਗਹਿਰਾਈ, ਸਮਾਜਿਕ ਸੰਦੇਸ਼ ਅਤੇ ਕਲਾਤਮਕ ਸੰਰਚਨਾ ਨੂੰ ਵੀ ਪਰਖਦਾਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਇੱਕ ਪੱਕੇ ਅਤੇ ਤਜਰਬੇਕਾਰ ਪਾਠਕ ਦੀ ਨਜ਼ਰ ਨਾਲ ਰਚਨਾ ਨੂੰ ਸਮਝਣ ਦਾ ਯਤਨ ਕਰਦਾ ਹੈਪੁਸਤਕ ਪੜਚੋਲ ਦੀ ਅਜਿਹੀ ਵਿਧੀ ਤੋਂ ਪੰਜਾਬੀ ਦੇ ਬਹੁਤੇ ਰੀਵਿਊਕਾਰ ਦੂਰ ਹੀ ਰਹਿੰਦੇ ਹਨ

ਪ੍ਰਸਤੁਤ ਪੁਸਤਕ ਦੀਆਂ ਕੁਝ ਹੋਰ ਸਮੀਖਿਆਵਾਂ, ਜਿਵੇਂਤਰਕਸ਼”, “ਸਤਨਾਜਾਅਤੇਰਾਵਣ ਹੀ ਰਾਵਣਵਿੱਚ ਡਾ. ਬਾਠ ਦੀ ਲਿਖਤ ਹੋਰ ਵੀ ਸੰਵੇਦਨਸ਼ੀਲ ਹੋ ਜਾਂਦੀ ਹੈਇਨ੍ਹਾਂ ਰਚਨਾਵਾਂ ਬਾਰੇ ਲਿਖਦਿਆਂ ਉਹ ਕਈ ਵਾਰ ਆਪਣੇ ਅੰਦਰਲੇ ਕਵੀ ਨੂੰ ਵੀ ਬੋਲਣ ਦਿੰਦਾ ਹੈਇਹੀ ਕਾਰਨ ਹੈ ਕਿ ਉਸਦੀ ਸਮੀਖਿਆ ਕਈ ਥਾਂਵਾਂ ’ਤੇ ਨੀਰਸ ਜਿਹੀ ਆਲੋਚਨਾ ਹੀ ਨਹੀਂ ਰਹਿੰਦੀ, ਬਲਕਿ ਇੱਕ ਰਚਨਾਤਮਕ ਲਿਖਤ ਦਾ ਰੂਪ ਧਾਰ ਲੈਂਦੀ ਹੈ

ਇਸ ਪੁਸਤਕ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਡਾ. ਬਾਠ ਹਰ ਕਿਤਾਬ ਲਈ ਦਿੱਤੇ ਸਿਰਲੇਖਾਂ ਰਾਹੀਂ ਹੀ ਉਸਦੀ ਰੂਹ ਨੂੰ ਪਕੜਨ ਦਾ ਯਤਨ ਕਰਦਾ ਹੈਇਹ ਸਿਰਲੇਖ ਸਿਰਫ ਆਕਰਸ਼ਕ ਨਹੀਂ, ਸਗੋਂ ਪੂਰੀ ਰਚਨਾ ਦਾ ਸੰਕੇਤਕ ਨਿਚੋੜ ਵੀ ਹੁੰਦੇ ਹਨਇਸ ਤਰੀਕੇ ਨਾਲ ਪਾਠਕ ਨੂੰ ਰਚਨਾ ਦੇ ਮੂਲ ਭਾਵ ਤਕ ਪਹੁੰਚਣ ਵਿੱਚ ਅਸਾਨੀ ਹੁੰਦੀ ਹੈ

ਸਾਰ ਦੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿਸਮੇਂ ਦਾ ਸਾਹਿਤਸਿਰਫ ਇੱਕ ਸਮੀਖਿਆ ਪੁਸਤਕ ਨਹੀਂ, ਬਲਕਿ ਸਮਕਾਲੀ ਪੰਜਾਬੀ ਸਾਹਿਤ ਨਾਲ ਇੱਕ ਗੰਭੀਰ ਸੰਵਾਦ ਹੈ ਉਸਦੀ ਆਲੋਚਨਾ ਸਿਰਫ ਸੰਬੰਧਤ ਪੁਸਤਕ ਦੀ ਸਤਹੀ ਜਿਹੀ ਜਾਣਕਾਰੀ ਹੀ ਪ੍ਰਦਾਨ ਨਹੀਂ ਕਰਦੀ, ਸਗੋਂ ਪੁਸਤਕ ਦੀ ਰੂਹ ਤਕ ਪਹੁੰਚਣ ਦਾ ਯਤਨ ਕਰਦੀ ਹੈਡਾ. ਕੁਲਵਿੰਦਰ ਸਿੰਘ ਬਾਠ ਨੇ ਇਸ ਰਚਨਾ ਰਾਹੀਂ ਇਹ ਸਾਬਤ ਕੀਤਾ ਹੈ ਕਿ ਇੱਕ ਸੱਚਾ ਪਾਠਕ ਹੀ ਇੱਕ ਵਧੀਆ ਸਮੀਖਿਆਕਾਰ ਬਣ ਸਕਦਾ ਹੈਉਨ੍ਹਾਂ ਦੀ ਇਹ ਪੁਸਤਕ ਪੰਜਾਬੀ ਸਾਹਿਤ ਦੇ ਪਾਠਕਾਂ ਲਈ ਰਚਨਾਵਾਂ ਨੂੰ ਸਮਝਣ ਵਿੱਚ ਸਹਾਇਤਾ ਵੀ ਕਰਦੀ ਹੈਐੱਸ ਪ੍ਰਕਾਸ਼ਨ, ਦਿੱਲੀ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ 158 ਪੰਨਿਆਂ ਦੀ ਕੀਮਤ 425 ਰੁਪਏ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Calgary, Alberta, Canada)
Phone: (604-369-2371)
Email: (
ravindersodhi51@gmail.com)

More articles from this author