BaljitSKhiva7ਅਧਿਆਪਕ ਵਜੋਂ ਉਨ੍ਹਾਂ ਦੀ ਸਾਦਗੀਨਿਮਰਤਾ ਅਤੇ ਵਿਦਿਆਰਥੀਆਂ ਪ੍ਰਤੀ ਪਿਆਰ ਨੇ ...AtmaSPamar7
(2 ਅਪਰੈਲ 2026)


AtmaSPamar7ਕੁਦਰਤ ਕਦੇ ਵੀ ਕਿਸੇ ਵਿਅਕਤੀ ਨਾਲ ਬੇਇਨਸਾਫ਼ੀ
, ਵਿਤਕਰਾ ਜਾਂ ਪੱਖਪਾਤ ਨਹੀਂ ਕਰਦੀ, ਕਿਉਂਕਿ ਜਦੋਂ ਵੀ ਕਿਸੇ ਮਨੁੱਖ ਦੀ ਇਸ ਧਰਤੀ ’ਤੇ ਪੈਦਾਇਸ਼ ਹੁੰਦੀ ਹੈ ਤਾਂ ਕੁਦਰਤ ਵੱਲੋਂ ਅਮੀਰੀ, ਗਰੀਬੀ, ਜਾਤ ਪਾਤ, ਰੰਗ, ਨਸਲ ਅਤੇ ਲਿੰਗਕ ਭੇਦ ਭਾਵ ਤੋਂ ਹਟ ਕੇ ਹਰ ਇੱਕ ਕਿਸੇ ਨਾ ਕਿਸੇ ਤੋਹਫੇ ਨਾਲ ਜ਼ਰੂਰ ਨਿਵਾਜ਼ਿਆ ਜਾਂਦਾ ਹੈਇਹ ਵੱਖਰੀ ਗੱਲ ਹੈ ਕਿ ਸਬੰਧਤ ਮਨੁੱਖ ਦੇ ਸਮਾਜਿਕ, ਆਰਥਿਕ ਅਤੇ ਘਰੇਲੂ ਹਾਲਾਤ ਉਸਦੇ ਇਸ ਤੋਹਫੇ ਰੂਪੀ ਗੁਣ ਨੂੰ ਪ੍ਰਫੁੱਲਤ ਹੋਣ ਲਈ ਅਨੁਕੂਲ ਹਨ ਜਾਂ ਪ੍ਰਤੀਕੂਲਬਹੁਤ ਸਾਰੇ ਵਿਅਕਤੀ ਪ੍ਰਤੀਕੂਲ ਪ੍ਰਸਥਿਤੀਆਂ ਦੇ ਬਾਵਜੂਦ ਵੀ ਆਪਣੇ ਨੇੜਲਿਆਂ, ਮਿੱਤਰਾਂ-ਦੋਸਤਾਂ ਦੇ ਸਹਿਯੋਗ, ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੇ ਜ਼ਰੀਏ ਕੁਝ ਨਾ ਕੁਝ ਵਿਲੱਖਣ ਕਰਨ ਵਿੱਚ ਸਫਲ ਹੋ ਹੀ ਜਾਂਦੇ ਹਨਅਜਿਹੇ ਵਿਅਕਤੀਆਂ ਦੀ ਸੂਚੀ ਵਿੱਚ ਹੀ ਇੱਕ ਨਾਮ ਸ਼ੁਮਾਰ ਹੈ ਆਤਮਾ ਸਿੰਘ ਪਮਾਰ

ਪਮਾਰ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਵਿਖੇ ਮਾਤਾ ਜਗੀਰ ਕੌਰ ਅਤੇ ਪਿਤਾ ਸ .ਕਾਕਾ ਸਿੰਘ ਦੇ ਘਰ ਇੱਕ ਦਲਿਤ ਪਰਿਵਾਰ ਵਿੱਚ ਹੋਇਆਉਸ ਸਮੇਂ ਪਰਿਵਾਰ ਆਰਥਿਕ ਪੱਖੋਂ ਬੇਹੱਦ ਤਰਸਯੋਗ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਸੀਇਹੀ ਕਾਰਨ ਸੀ ਕਿ ਜਦੋਂ ਆਤਮਾ ਸਿੰਘ ਪਮਾਰ ਦੇ ਜਮਾਤੀ ਮੁੰਡੇ ਕੁੜੀਆਂ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਨਾਨਕੇ ਜਾਂ ਕਿਸੇ ਹੋਰ ਰਿਸ਼ਤੇਦਾਰਦਾਰੀ ਵਿੱਚ ਅਨੰਦ ਮਾਣ ਰਹੇ ਹੁੰਦੇ  ਸਨ ਤਾਂ ਪਮਾਰ ਕਿਸੇ ਉਸਾਰੀ ਮਿਸਤਰੀ ਕੋਲ ਜਾਂ ਫਿਰ ਜਿਮੀਂਦਾਰਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰ ਰਿਹਾ ਹੁੰਦਾ ਸੀਜਿਵੇਂ ਕਿਵੇਂ ਦਸਵੀਂ ਕਰਨ ਉਪਰੰਤ ਉਸਨੇ ਜੇ ਬੀ ਟੀ ਵਿੱਚ ਦਾਖਲਾ ਜਾ ਲਿਆਜੇ ਬੀ ਟੀ ਕਰਨ ਉਪਰੰਤ ਬਤੌਰ ਪ੍ਰਾਇਮਰੀ ਅਧਿਆਪਕ ਦਸੰਬਰ 1977, ਵਿੱਚ ਇਨ੍ਹਾਂ ਨੂੰ ਸਰਕਾਰੀ ਨੌਕਰੀ ਦਾ ਸੁਭਾਗ ਪ੍ਰਾਪਤ ਹੋਇਆਪਮਾਰ ਨੇ ਨੌਕਰੀ ਦੇ ਸ਼ੁਰੂਆਤ ਵਿੱਚ ਹੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਚੋਣ ਵੀ ਲੜੀਅਧਿਆਪਕ ਸਫ਼ਾਂ ਵਿੱਚ ਨਵਾਂ ਹੋਣ ਕਾਰਨ ਜਿੱਤ ਤਾਂ ਭਾਵੇਂ ਨਹੀਂ ਹੋਈ ਪ੍ਰੰਤੂ ਜਥੇਬੰਦਕ ਚੇਟਕ ਜ਼ਰੂਰ ਲੱਗ ਗਈ ਸ਼ੁਰੂਆਤੀ ਦੌਰ ਪਮਾਰ ਨੇ ਕਾਫੀ ਸਮਾਂ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਵਿੱਚ ਕੰਮ ਕੀਤਾਪ੍ਰੰਤੂ ਸਮੇਂ ਅਤੇ ਹਾਲਾਤ ਅਨੁਸਾਰ ਪਮਾਰ ਨੇ ਐੱਸ ਸੀ ਬੀ ਸੀ ਅਧਿਆਪਕ ਯੂਨੀਅਨ ਜੋਆਇਨ ਕਰ ਲਈਇਸ ਜਥੇਬੰਦੀ ਵਿੱਚ ਜ਼ਿਲ੍ਹਾ ਸਕੱਤਰ, ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਸੂਬਾਈ ਲੀਡਰਸ਼ਿੱਪ ਵਿੱਚ ਬਤੌਰ ਖਜ਼ਾਨਚੀ ਵੀ ਸੇਵਾਵਾਂ ਨਿਭਾਈਆਂ

ਆਤਮਾ ਸਿੰਘ ਪਮਾਰ ਨੇ ਨੌਕਰੀ, ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਜਥੇਬੰਦਕ ਪ੍ਰੋਗਰਾਮਾਂ ਨੂੰ ਨਿਭਾਉਣ ਦੇ ਨਾਲ ਨਾਲ ਆਪਣੀ ਯੋਗਤਾ ਵਧਾਉਣ ਵੱਲ ਵੀ ਪੂਰਨ ਧਿਆਨ ਦਿੰਦਿਆਂ ਪ੍ਰਾਈਵੇਟ ਤੌਰ ’ਤੇ ਹੀ ਗਿਆਨੀ ਅਤੇ ਐੱਮ ਏ ਬੀ ਐੱਡ ਤਕ ਦੀ ਪੜ੍ਹਾਈ ਵੀ ਕੀਤੀ, ਜਿਸ ਕਾਰਨ ਹੀ ਇਹ ਸੈਕੰਡਰੀ ਵਿਭਾਗ ਵਿੱਚ ਬਤੌਰ ਸ.ਸ ਮਾਸਟਰ ਪਦ ਉੱਨਤ ਹੋ ਸਕੇਜ਼ਿਕਰਯੋਗ ਹੈ ਕਿ ਸੇਵਾ ਮੁਕਤੀ ਉਪਰੰਤ ਇਨ੍ਹਾਂ ਨੂੰ ਬਤੌਰ ਲੈਕਚਰਾਰ ਪੰਜਾਬੀ ਵੀ ਪਦਉੱਨਤ ਕੀਤਾ ਗਿਆਆਤਮਾ ਸਿੰਘ ਪਮਾਰ ਇੱਕ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗਿਆਨ ਦੀ ਜੋਤ ਜਗਾਉਣ ਵਿੱਚ ਹੀ ਬਤੀਤ ਕੀਤੀਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਅਤੇ ਸਮਾਜ ਨੂੰ ਕਾਇਦੇ ਕਾਨੂੰਨ, ਪ੍ਰਚਲਿਤ ਪਰੰਪਰਾਵਾਂ ਅਤੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾਇੱਕ ਅਧਿਆਪਕ ਵਜੋਂ ਉਨ੍ਹਾਂ ਦੀ ਪਛਾਣ ਸਿਰਫ ਕਿਤਾਬੀ ਪਾਠਕ੍ਰਮ ਪੜ੍ਹਾਉਣ ਤਕ ਹੀ ਸੀਮਿਤ ਨਹੀਂ ਰਹੀ, ਸਗੋਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਜੋ ਕੁਝ ਵੀ ਚੰਗਾ ਮੰਦਾ ਵਾਪਰਦਾ ਹੈ, ਬਾਰੇ ਵੀ ਸੁਚੇਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀਉਨ੍ਹਾਂ ਦੇ ਵਿਦਿਆਰਥੀ ਅੱਜ ਵੀ ਮਾਣ ਨਾਲ ਇਹ ਗੱਲ ਕਹਿੰਦੇ ਹਨ ਕਿ ਉਨ੍ਹਾਂ ਨੇ ਸਿਰਫ ਵਿਸ਼ਿਆਂ ਦਾ ਗਿਆਨ ਹੀ ਨਹੀਂ ਦਿੱਤਾ, ਸਗੋਂ ਜੀਵਨ ਨੂੰ ਸਮਝਣ ਅਤੇ ਸਹੀ ਰਸਤੇ ’ਤੇ ਤੁਰਨਾ ਵੀ ਸਿੱਖਿਆਇਆ

ਅਧਿਆਪਕ ਵਜੋਂ ਉਨ੍ਹਾਂ ਦੀ ਸਾਦਗੀ, ਨਿਮਰਤਾ ਅਤੇ ਵਿਦਿਆਰਥੀਆਂ ਪ੍ਰਤੀ ਪਿਆਰ ਨੇ ਉਨ੍ਹਾਂ ਨੂੰ ਹਰ ਕਿਸੇ ਦੇ ਦਿਲ ਦੇ ਨਜ਼ਦੀਕ ਲਿਆ ਖੜ੍ਹਾ ਕੀਤਾਉਨ੍ਹਾਂ ਦੀ ਬੋਲੀ ਵਿੱਚ ਮਿਠਾਸ ਅਤੇ ਵਿਚਾਰਾਂ ਵਿੱਚ ਡੁੰਘਾਈ ਦਾ ਝਲਕਾਰਾ ਰੂਪਮਾਨ ਹੁੰਦਾ ਦਿਖਾਈ ਦਿੰਦਾ ਹੈ, ਜਿਸ ਕਰਕੇ ਵਿਦਿਆਰਥੀ ਵੀ ਉਨ੍ਹਾਂ ਦੀ ਹਰ ਗੱਲ ਨੂੰ ਬੜੇ ਧਿਆਨ ਨਾਲ ਸੁਣਦੇ ਅਤੇ ਉਸ ਤੋਂ ਪ੍ਰੇਰਣਾ ਲੈਂਦੇ ਸਨ

ਆਤਮਾ ਸਿੰਘ ਪਮਾਰ ਦੀ ਇੱਕ ਹੋਰ ਮਹੱਤਵਪੂਰਨ ਪਛਾਣ ਇੱਕ ਸੁਹਿਰਦ ਲੇਖਕ ਵਜੋਂ ਵੀ ਹੈਉਨ੍ਹਾਂ ਦੀ ਕਲਮ ਵਿੱਚ ਇੱਕ ਅਜਿਹਾ ਵਿਲੱਖਣ ਗੁਣ ਹੈ ਜੋ ਸਧਾਰਨ ਗੱਲ ਨੂੰ ਵੀ ਡੂੰਘੇ ਅਰਥਾਂ ਨਾਲ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈਉਨ੍ਹਾਂ ਵੱਲੋਂ ਲਿਖੇ ਆਰਟੀਕਲ ਪੰਜਾਬੀ ਦੇ ਨਾਮਵਰ ਅਖ਼ਬਾਰਾਂ ਵਿੱਚ ਗਾਹੇ ਵਗਾਹੇ ਪ੍ਰਕਾਸ਼ਿਤ ਹੁੰਦੇ ਹੀ ਰਹਿੰਦੇ ਹਨ, ਜਿਨ੍ਹਾਂ ਵਿੱਚ ਸਮਾਜ ਦਾ ਯਥਾਰਥ, ਲੋਕਾਈ ਦੇ ਦੁੱਖ-ਦਰਦ ਅਤੇ ਮਨੁੱਖੀ ਮੁੱਲਾਂ ਦੀ ਸੁਗੰਧ ਸਪਸ਼ਟ ਮਹਿਸੂਸ ਹੁੰਦੀ ਹੈਜਦੋਂ ਉਹ ਲਿਖਦੇ ਹਨ ਤਾਂ ਲਗਦਾ ਹੈ ਜਿਵੇਂ ਦਿਲ ਦੀ ਗੱਲ ਸਿੱਧੀ ਕਾਗਜ਼ ’ਤੇ ਉੱਕਰੀ ਜਾ ਰਹੀ ਹੋਵੇਉਨ੍ਹਾਂ ਦੀ ਲਿਖਤ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਅਤੇ ਕਈ ਵਾਰ ਪੜ੍ਹਨ ਵਾਲਿਆਂ ਦੇ ਦਿਲ ਨੂੰ ਛੂਹ ਕੇ ਭਾਵੁਕ ਵੀ ਕਰ ਦਿੰਦੀ ਹੈ

ਪਮਾਰ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ‘ਨਿਰਦੋਸ਼ ਲੋਕਾਈ’ ਅਤੇ ‘ਹਰਫ਼ਾਂ ਦੇ ਨਸ਼ਤਰ’ ਦੋ ਪੁਸਤਕਾਂ ਵੀ ਪਾਈਆਂ ਹਨ ਜਦੋਂ ਕਿ ਤੀਸਰੀ ਇੱਕ ਹੋਰ ਪੁਸਤਕ ‘ਦੁਨਿਆਵੀ ਮੰਚ ’ਤੇ ਵਿਚਰਦੇ ਫਰਿਸ਼ਤੇ’ ਪ੍ਰਕਾਸ਼ਕ ਕੋਲ ਛਪਾਈ ਅਧੀਨ ਪਈ ਹੈਆਤਮਾ ਸਿੰਘ ਪਮਾਰ ਸਾਹਿਤਕ ਖੇਤਰ ਤੋਂ ਇਲਾਵਾ ਰਾਜਨੀਤੀ ਵੱਲ ਵੀ ਕਾਫੀ ਰੁਚਿਤ ਹੈਇਹੀ ਕਾਰਨ ਹੈ ਕਿ ਉਸਨੇ ਸੇਵਾ ਮੁਕਤੀ ਉਪਰੰਤ ਕੁਝ ਸਮਾਂ ਬਹੁਜਨ ਸਮਾਜ ਪਾਰਟੀ ਵਿੱਚ ਬਤੌਰ ਲੋਕ ਸਭਾ ਇੰਚਾਰਜ ਬਠਿੰਡਾ, ਜ਼ਿਲ੍ਹਾ ਪ੍ਰਧਾਨ ਮਾਨਸਾ ਅਤੇ ਸੂਬਾ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂਪ੍ਰੰਤੂ ਕੁਝ ਘਰੇਲੂ ਅਤੇ ਰਾਜਨੀਤਕ ਕਾਰਨਾਂ ਕਰਕੇ ਅੱਜ ਕੱਲ੍ਹ ਉਹ ਸਰਗਰਮ ਰਾਜਨੀਤੀ ਤੋਂ ਦੂਰ ਹੀ ਵਿਚਰਦੇ ਦਿਖਾਈ ਦਿੰਦੇ ਹਨ।

ਇਸਦੇ ਨਾਲ ਨਾਲ ਆਤਮਾ ਸਿੰਘ ਪਮਾਰ ਇੱਕ ਸੰਵੇਦਨਸ਼ੀਲ, ਸੁਹਿਰਦ ਅਤੇ ਜ਼ਿੰਮੇਵਾਰ ਪੱਤਰਕਾਰ ਵਜੋਂ ਰੋਜ਼ਾਨਾ ਨਵਾਂ ਜ਼ਮਾਨਾ ਜਲੰਧਰ ਅਤੇ ਸੱਚ ਦੀ ਪਟਾਰੀ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਵਜੋਂ ਵੀ ਸੇਵਾਵਾਂ ਦੇ ਰਹੇ ਹਨਪੱਤਰਕਾਰਤਾ ਦੇ ਖੇਤਰ ਵਿੱਚ ਵੀ ਉਨ੍ਹਾਂ ਨੇ ਹਮੇਸ਼ਾ ਸੱਚ ਅਤੇ ਇਮਾਨਦਾਰੀ ਨਾਲ ਲੋਕ ਮਸਲਿਆਂ ਅਤੇ ਚਲੰਤ ਰਾਜਨੀਤਕ ਧਾਰਮਿਕ ਆਦਿ ਘਟਨਾਵਾਂ ਨੂੰ ਜਨਤਕ ਕਚਹਿਰੀ ਦੇ ਸਨਮੁਖ ਕਰਨ ਦਾ ਯਤਨ ਕੀਤਾ ਹੈਅੱਜ ਕੱਲ੍ਹ ਆਤਮਾ ਸਿੰਘ ਪਮਾਰ ਮਾਨਸਾ ਸ਼ਹਿਰ ਵਿੱਚ ਆਪਣੀ ਸੇਵਾ ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਤਨੀ, ਦੋ ਸਪੁੱਤਰੀਆਂ ਅਤੇ ਇੱਕਲੌਤੇ ਪੁੱਤਰ ਅਤੇ ਨੂੰਹ ਨਾਲ ਬਹੁਤ ਵਧੀਆ ਜੀਵਨ ਬਸਰ ਕਰ ਰਿਹਾ ਹੈਸ਼ਾਲਾ ਉਹਨਾਂ ਦੀ ਕਲਮ ਹਮੇਸ਼ਾ ਹੱਕ ਸੱਚ ਲਿਖਣ ਦੇ ਸਮਰੱਥ ਰਹੇ, ਉਨ੍ਹਾਂ ਦੀ ਸਿਹਤ ਤੰਦਰੁਸਤ ਰਹੇ, ਉਮਰ ਲੰਬੀ ਹੋਵੇ ਤਾਂ ਕਿ ਉਹ ਸਮਾਜ ਦੇ ਦੁੱਖਾਂ-ਦਰਦਾਂ ਵਿੱਚ ਆਪਣੇ ਵਿਤ ਅਨੁਸਾਰ ਸ਼ਰੀਕ ਹੁੰਦੇ ਰਹਿਣ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਬਲਜੀਤ ਸਿੰਘ ਖੀਵਾ

ਬਲਜੀਤ ਸਿੰਘ ਖੀਵਾ

Bhudhlada, Mansa, Punjab, India.
WhatsApp: (91 - 83600 - 36200)

Email: ballikhiva63@gmail.com)