NarinderKaurBurajHamira7ਨਾਰੀ ਦੀ ਤਰੱਕੀ ਹੀ ਅਸਲ ਵਿੱਚ ਪੂਰੇ ਸਮਾਜ ਦੀ ਤਰੱਕੀ ਦੇ ਦਰਵਾਜ਼ੇ ...
(8 ਮਾਰਚ 2026)


ਨਾਰੀ ਹਿੰਮਤ ਦੀ ਆਵਾਜ਼ ਹੈ
, ਨਾਰੀ ਬਦਲਦੇ ਸਮੇਂ ਦੀ ਰੀਤ ਹੈ
ਸਨਮਾਨ ਅਤੇ ਮੌਕਾ ਮਿਲਣ ’ਤੇ ਤਰੱਕੀ ਦੀ ਨਵੀਂ ਪ੍ਰੀਤ ਹੈ

8 ਮਾਰਚ ਨੂੰ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਮਹਿਲਾ ਦਿਵਸ ਸਿਰਫ ਇੱਕ ਤਾਰੀਖ ਹੀ ਨਹੀਂ, ਸਗੋਂ ਇਹ ਉਹ ਦਿਨ ਹੈ ਜੋ ਦੁਨੀਆ ਭਰ ਦੀਆਂ ਮਹਿਲਾਵਾਂ ਦੀ ਲੰਬੀ ਲੜਾਈ- ਹੱਕਾਂ, ਬਰਾਬਰੀ ਅਤੇ ਸਨਮਾਨ ਦੀ ਲੜਾਈ-ਦੀ ਯਾਦ ਦਿਵਾਉਂਦਾ ਹੈਇਹ ਦਿਨ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਮਹਿਲਾਵਾਂ ਨੇ ਕਿੰਨਾ ਸਫਰ ਤੈਅ ਕਰ ਲਿਆ ਅਤੇ ਕਿੰਨਾ ਅਜੇ ਬਾਕੀ ਹੈ

ਇਸ ਦਿਨ ਦਾ ਆਗਾਜ਼ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੋਇਆਸਨ 1908 ਵਿੱਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਹਜ਼ਾਰਾਂ ਮਹਿਲਾਵਾਂ ਸੜਕਾਂ ’ਤੇ ਉਤਰੀਆਂਉਹਨਾਂ ਦੀ ਮੰਗ ਸੀ- ਸਨਮਾਨ ਨਾਲ ਕੰਮ ਕਰਨ ਦਾ ਹੱਕ, ਬਰਾਬਰ ਤਨਖ਼ਾਹ ਅਤੇ ਸਮਾਨ ਅਧਿਕਾਰ1910 ਵਿੱਚ ਕੋਪਨਹੇਗਨ ਵਿੱਚ ਹੋਈ ਇੱਕ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਮਹਿਲਾ ਅਧਿਕਾਰਾਂ ਦੀ ਆਗੂ ਕਲਾਰਾ ਜੈਟਕਿਨ ਨੇ ਮਹਿਲਾ ਦਿਵਸ ਮਨਾਉਣ ਦਾ ਸੁਝਾ ਦਿੱਤਾਉਸ ਤੋਂ ਬਾਅਦ 8 ਮਾਰਚ ਮਹਿਲਾਵਾਂ ਦੇ ਸਨਮਾਨ ਅਤੇ ਬਰਾਬਰੀ ਦਾ ਪ੍ਰਤੀਕ ਬਣ ਗਿਆ

ਭਾਰਤੀ ਅਜ਼ਾਦੀ ਦੀ ਲੜਾਈ ਵਿੱਚ ਵੀ ਮਹਿਲਾਵਾਂ ਦਾ ਯੋਗਦਾਨ ਕਾਬਿਲੇ-ਤਾਰੀਫ ਰਿਹਾ ਹੈਰਾਣੀ ਲਕਸ਼ਮੀ ਬਾਈ, ਗਦਰੀ ਗੁਲਾਬ ਕੌਰ ਅਤੇ ਦੁਰਗਾ ਭਾਬੀ ਵਰਗੀਆਂ ਸ਼ਖ਼ਸੀਅਤਾਂ ਨੇ ਬਹਾਦਰੀ ਅਤੇ ਹਿੰਮਤ ਨਾਲ ਇਤਿਹਾਸ ਰਚਿਆਉਹਨਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂਹਾਲਾਂਕਿ ਸਮਾਜਿਕ ਅਤੇ ਆਰਥਿਕ ਬਰਾਬਰੀ ਦੇ ਕਈ ਹੱਕ ਅਜੇ ਵੀ ਪੂਰੀ ਤਰ੍ਹਾਂ ਹਾਸਲ ਕਰਨੇ ਬਾਕੀ ਹਨ

ਅੱਜ ਮਹਿਲਾਵਾਂ ਸਿੱਖਿਆ, ਵਿਗਿਆਨ, ਖੇਡ, ਰਾਜਨੀਤੀ ਅਤੇ ਪ੍ਰਸ਼ਾਸਨ ਸਮੇਤ ਹਰ ਖੇਤਰ ਵਿੱਚ ਆਪਣੀ ਮਿਹਨਤ ਅਤੇ ਯੋਗਤਾ ਦਾ ਲੋਹਾ ਮਨਵਾ ਰਹੀਆਂ ਹਨਉਹ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਮਾਜ ਦੀ ਤਰੱਕੀ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨਪਰ ਬਰਾਬਰੀ ਦਾ ਸਫਰ ਅਜੇ ਵੀ ਅਧੂਰਾ ਹੈ

ਔਰਤਾਂ ਆਪਣੀ ਹੋਂਦ ਬਰਕਰਾਰ ਰੱਖਣ ਲਈ, ਕੀਤੇ ਗਏ ਕੰਮ ਦੀ ਮਿਹਨਤ ਮਜ਼ਦੂਰੀ ਲੈਣ ਲਈ ਜਥੇਬੰਦਕ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹਨ ਕਾਰਪੋਰੇਟ ਸਿਸਟਮ ਦੇ ਪੱਖ ਵਿੱਚ ਖੜ੍ਹੀਆਂ ਸਰਕਾਰੀ ਨੀਤੀਆਂ ਦੇ ਵਿਰੋਧ ਵਿੱਚ ਆਪਣੀ ਜ਼ਮੀਨ ਬਚਾਉਣ ਦੀ ਲੜਾਈ ਵਿੱਚ ਪੰਜਾਬ ਅੰਦਰ ਔਰਤਾਂ ਆਗੂ ਵਜੋਂ ਭੂਮਿਕਾ ਨਿਭਾ ਰਹੀਆਂ ਹਨ ਅਤੇ ਮਜ਼ਦੂਰ ਔਰਤਾਂ ਆਪਣੀ ਬਣਦੀ ਦਿਹਾੜੀ ਲੈਣ ਲਈ ਸੰਘਰਸ਼ੀ ਪਿੜ ਵਿੱਚ ਉੱਤਰਦੀਆਂ ਹਨ ਮਿੱਡ ਡੇ ਮੀਲ ਕੁੱਕ ਬੀਬੀਆਂ ਜ਼ਰਾ ਜਿੰਨੀ ਤਨਖਾਹ ਵਿੱਚ ਜੂਨ ਗੁਜ਼ਾਰਾ ਕਰ ਰਹੀਆਂ ਹਨ ਤੇ ਆਏ ਦਿਨ ਸਰਕਾਰ ਅੱਗੇ ਆਪਣੀ ਮਿਹਨਤ ਵਧਾਉਣ ਦੀ ਫਰਿਆਦ ਲੈ ਕੇ ਜਾਂਦੀਆਂ ਹਨ

ਮਾੜਾ ਪੱਖ ਹੈ ਕਿ ਅਜੇ ਸਮਾਜ ਵਿੱਚ ਅਲਾਮਤਾਂ ਮੌਜੂਦ ਨੇ। ਹਜ਼ਾਰਾਂ ਥਾਂਵਾਂ ’ਤੇ ਯੋਨ ਸ਼ੋਸ਼ਣ, ਘਰੇਲੂ ਹਿੰਸਾ, ਜਾਤੀ ਵਿਤਕਰੇ ਵੀ ਬਰਕਰਾਰ ਹਨ, ਜੋ ਕਿਸੇ ਲਿਖਤ ਵਿੱਚ ਦਰਜ਼ ਨਹੀਂ ਹੁੰਦੇਇੱਜ਼ਤ ਦਾ ਸਵਾਲ ਸਮਝਦਿਆਂ ਹੋਇਆਂ ਅੰਦਰੋ ਅੰਦਰੀ ਦਬਕੇ ਰਹਿ ਜਾਂਦੇ ਹਨ

ਵਿਸ਼ਵ ਪੱਧਰ ’ਤੇ ਮਹਿਲਾਵਾਂ ਨੂੰ ਅਜੇ ਵੀ ਕਈ ਖੇਤਰਾਂ ਵਿੱਚ ਨਾਬਰਾਬਰੀ ਦਾ ਸਾਹਮਣਾ ਕਰਨਾ ਪੈਂਦਾ ਹੈਕਾਰੋਬਾਰ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਲਗਭਗ 25 ਫ਼ੀਸਦੀ ਹੈ। ਵਿਗਿਆਨ ਅਤੇ ਟੈਕਨਾਲੋਜੀ ਵਿੱਚ ਕਰੀਬ 30 ਫ਼ੀਸਦੀ ਅਤੇ ਰੋਜ਼ਗਾਰ ਵਿੱਚ ਮਰਦਾਂ ਨਾਲੋਂ ਲਗਭਗ 27 ਫ਼ੀਸਦੀ ਘੱਟ ਹੈਰਾਜਨੀਤੀ ਵਿੱਚ ਵੀ ਹਾਲਾਤ ਬਹੁਤ ਵਧੀਆ ਨਹੀਂ ਹਨਵਿਸ਼ਵ ਪੱਧਰ ’ਤੇ ਮਹਿਲਾਵਾਂ ਦੀ ਸਿਆਸੀ ਭਾਗੀਦਾਰੀ ਲਗਭਗ 26 ਫ਼ੀਸਦੀ ਹੈ, ਜਦਕਿ ਭਾਰਤ ਦੀ ਸੰਸਦ ਵਿੱਚ ਇਹ ਅੰਕੜਾ ਕਰੀਬ 14 ਫ਼ੀਸਦੀ ਹੈ

ਪਿੰਡ ਪੱਧਰ ’ਤੇ ਵੀ ਕਈ ਵਾਰ ਇਹ ਦੇਖਣ ਨੂੰ ਮਿਲਦਾ ਹੈ ਕਿ ਪੰਚਾਇਤ ਦੀ ਸਰਪੰਚ ਜਾਂ ਮੈਂਬਰ ਵਜੋਂ ਚੋਣ ਤਾਂ ਮਹਿਲਾ ਜਿੱਤਦੀ ਹੈ ਪਰ ਮੀਟਿੰਗਾਂ ਵਿੱਚ ਹਾਜ਼ਰੀ ਉਨ੍ਹਾਂ ਦੇ ਰਿਸ਼ਤੇਦਾਰ ਮਰਦ ਹੀ ਲਾਉਂਦੇ ਹਨਇਸ ਤਰ੍ਹਾਂ ਮਹਿਲਾ ਦੀ ਆਵਾਜ਼ ਅਸਲ ਅਰਥਾਂ ਵਿੱਚ ਸਾਹਮਣੇ ਨਹੀਂ ਆਉਂਦੀ

ਜਦੋਂ ਕੋਈ ਮਹਿਲਾ ਬੇਖੌਫ ਹੋ ਕੇ ਅੱਗੇ ਵਧਦੀ ਹੈ ਤਾਂ ਉਹ ਸਿਰਫ ਆਪਣੀ ਹੀ ਨਹੀਂ, ਸਗੋਂ ਪੂਰੇ ਸਮਾਜ ਦੀ ਤਰੱਕੀ ਦਾ ਰਾਹ ਖੋਲ੍ਹਦੀ ਹੈ ਕਿਉਂਕਿ ਬੱਚਿਆਂ ਦੀ ਪ੍ਰਵਰਿਸ਼ ਵਿੱਚ ਮਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈਉਹ ਜਿਹੋ ਜਿਹੀ ਸੋਚ ਦੀ ਮਾਲਕ ਹੋਵੇਗੀ, ਉਹੋ ਜਿਹੀ ਸੋਚ ਅਗਲੀ ਪੀੜ੍ਹੀ ਵਿੱਚ ਪੈਦਾ ਹੋਵੇਗੀ

ਸਮੇਂ ਦੀ ਲੋੜ ਹੈ ਕਿ ਸਰਕਾਰਾਂ ਮਹਿਲਾਵਾਂ ਲਈ ਸਿੱਖਿਆ, ਸੁਰੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਤਾਂ ਕਿ ਮਹਿਲਾਵਾਂ ਹੋਰ ਮਜ਼ਬੂਤ ਹੋਣਇਸਦੇ ਨਾਲ ਹੀ ਸਮਾਜ ਨੂੰ ਵੀ ਔਰਤਾਂ ਪ੍ਰਤੀ ਆਪਣੀ ਆਪਣੀ ਸੋਚ ਬਦਲਣੀ ਪਵੇਗੀਘਰਾਂ ਵਿੱਚ ਧੀਆਂ ਅਤੇ ਪੁੱਤਰਾਂ ਨੂੰ ਇੱਕੋ ਜਿਹੇ ਮੌਕੇ ਮਿਲਣ ਤਾਂ ਹੀ ਅਸਲੀ ਬਰਾਬਰੀ ਸੰਭਵ ਹੈ

ਅਸੀਂ ਸਮਾਜ ਪ੍ਰਤੀ ਜ਼ਿੰਮੇਵਾਰ ਹੋਣ ਦੇ ਨਾਤੇ ਆਪਣੇ ਪੁੱਤਰਾਂ ਨੂੰ ਸੁਜੱਚੇ ਅਤੇ ਸੁਹਿਰਦ ਮਨੁੱਖ ਬਣਾਉਣ ਲਈ ਆਪਣੀ ਪੂਰੀ ਵਾਹ ਲਾਈਏ ਉਨ੍ਹਾਂ ਨੂੰ ਲੜਕੀਆਂ ਦੀਆਂ ਨਜ਼ਰਾਂ ਵਿੱਚ ਉੱਚੇ ਉੱਠਣ ਦਾ ਵੱਲ ਸਿਖਾਈਏ ਅਸੀਂ ਇਹ ਤੈਅ ਕਰੀਏ ਕਿ ਜਦੋਂ ਲੜਕਾ ਅਤੇ ਲੜਕੀ ਇਕੱਠੇ ਵੀ ਜਾਂਦੇ ਹੋਣ ਤਾਂ ਪ੍ਰਵਰਿਸ਼ ਐਨੀ ਮਜ਼ਬੂਤ ਹੋਵੇ ਕਿ ਸਮਾਜ ਉਨ੍ਹਾਂ ਨੂੰ ਘਿਰਣਾ ਦੀ ਨਜ਼ਰ ਨਾਲ ਨਾ ਦੇਖੇ, ਸਗੋਂ ਨਵੀਂ ਪੀੜ੍ਹੀ ਨਵੀਂਆਂ ਪੈੜਾਂ ਪਾਉਂਦੀ ਸਲੀਕੇ ਨਾਲ ਮਿਲਜੁਲ ਕੇ ਅੱਗੇ ਵਧੇ

ਹਊਮੈਂ ਦੇ ਸ਼ਿਕਾਰ ਹੋਏ ਮਨੁੱਖੀ ਸੁਭਾਅ ਕਾਰਨ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਜੰਗਾਂ ਹੁੰਦੀਆਂ ਹਨਜੰਗਾਂ ਦਾ ਵੱਡਾ ਸੰਤਾਪ ਵੀ ਅਕਸਰ ਮਹਿਲਾਵਾਂ ਨੂੰ ਹੀ ਵੱਧ ਭੁਗਤਣਾ ਪੈਂਦਾ ਹੈਉਹ ਬੇਘਰ ਹੋ ਜਾਂਦੀਆਂ ਹਨ, ਆਰਥਿਕ ਤੌਰ ’ਤੇ ਪਿੱਛੇ ਰਹਿ ਜਾਂਦੀਆਂ ਹਨ ਅਤੇ ਕਈ ਵਾਰ ਹਿੰਸਾ ਦਾ ਸ਼ਿਕਾਰ ਵੀ ਬਣਦੀਆਂ ਹਨਇਸ ਲਈ ਇੱਕ ਸੰਵੇਦਨਸ਼ੀਲ ਅਤੇ ਸ਼ਾਂਤਚਿੱਤ ਸਮਾਜ ਦੀ ਰਚਨਾ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ

ਮਹਿਲਾ ਦਿਵਸ ਸਿਰਫ ਵਧਾਈਆਂ ਤਕ ਸੀਮਿਤ ਨਾ ਰਹੇਇਹ ਦਿਨ ਸਾਨੂੰ ਆਪਣੀ ਸੋਚ ਬਦਲਣ ਅਤੇ ਮਹਿਲਾਵਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣ ਦੀ ਯਾਦ ਦਿਵਾਉਂਦਾ ਰਹੇ

ਉੱਠੇਗੀ ਔਰਤ ਤਾਂ ਆਸ਼ਿਆਨਾ ਬਦਲੇਗਾ,
ਟੁੱਟੇਗੀ ਚੁੱਪ ਤਾਂ ਫਸਾਨਾ ਬਦਲੇਗਾ
ਹੱਕਾਂ ਲਈ ਜੇ ਕਦਮ ਮਿਲਾ ਕੇ ਚੱਲ ਪਈ,
ਇਤਿਹਾਸ ਤੇ ਜ਼ਮਾਨਾ ਬਦਲੇਗਾ

ਆਉ, ਅੱਜ ਦੇ ਦਿਨ ਵਿਤਕਰੇ ਰਹਿਤ ਅਤੇ ਸਮਾਨਤਾ ਵਾਲੇ ਸਾਮਾਜ ਦੀ ਸਿਰਜਣਾ ਕਰਨ ਦਾ ਅਹਿਦ ਕਰੀਏ ਕਿਉਂਕਿ ਨਾਰੀ ਦੀ ਤਰੱਕੀ ਹੀ ਅਸਲ ਵਿੱਚ ਪੂਰੇ ਸਮਾਜ ਦੀ ਤਰੱਕੀ ਦੇ ਦਰਵਾਜ਼ੇ ਖੋਲ੍ਹਣ ਦੀ ਪ੍ਰਤੀਕ ਹੁੰਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਨਰਿੰਦਰ ਕੌਰ ਬੁਰਜ ਹਮੀਰਾ

ਨਰਿੰਦਰ ਕੌਰ ਬੁਰਜ ਹਮੀਰਾ

WhatsApp: (91 - 97805 - 04913)