BalrajDeol6ਅਗਰਜਥੇਦਾਰਗਿਆਨੀਹਰਪਰੀਤਸਿੰਘਹਰੀਦਵਾਰਹੋਆਏਕਿਸੇਹਿੰਦੂਸਾਧੂਸੰਤ ...
(3 ਮਾਰਚ 2026)


ਜਦੋਂ ਅਕਾਲ
ਤਖ਼ਤ ਦਾ ਜਥੇਦਾਰ ਮੱਕਾ-ਮਦੀਨਾ ਹੋ ਆਏ ਮੌਲਵੀ ਸਾਹਮਣੇ ਕੁਰਸੀ ਤੋਂ ਉੱਠ ਕੇ ਜ਼ਮੀਨ ’ਤੇ ਬੈਠ ਗਿਆ!

ਅਦਬ ਨਾਲ ਗੋਡਿਆਂ ਭਾਰ ਹੋ ਕੇ ਕੁਰਾਨ ਦਾ ਗੁਰਮੁਖੀ ਤਰਜਮਾ ਮੌਲਵੀ ਨੂੰ ਭੇਟ ਕੀਤਾ।

ਦੇਸ਼ ਵਿਦੇਸ਼ ਵਸਦੇ ਸਿੱਖਾਂ ਵਿੱਚ ਇਹ ਗੱਲ ਬਹੁਤ ਦਾਅਵੇ ਨਾਲ ਕਹੀ ਜਾਂਦੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਬਉੱਚ ਅਦਾਲਤ ਹੈ ਜੋ ਕਿਸੇ ਵੀ ਦੁਨਿਆਵੀ (ਖਾਸਕਰ ਭਾਰਤੀ) ਅਦਾਲਤ ਤੋਂ ਉੱਚਾ ਰੁਬਾ ਰੱਖਦੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਿੱਖਾਂ ਦਾ ਸਿਖਰ ਦਾ ਧਾਰਮਿਕ ਆਗੂ ਹੈਕੋਈ ਆਖਦਾ ਹੈ ਕਿ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਕੈਥੋਲਿਕ ਇਸਾਈਆਂ ਦੇ ਪੋਪ ਦੇ ਬਰਾਬਰ ਦਾ ਰੁਤਬਾ ਰੱਖਦਾ ਹੈ ਅਤੇ ਕੋਈ ਜਥੇਦਾਰ ਨੂੰ ਸਿੱਖਾਂ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਵਾਂਗ ਦੱਸਦਾ ਹੈ ਮੁੱਕਦੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਸਿੱਖਾਂ ਦਾ ਬੇਤਾਜ਼ ਬਾਦਸ਼ਾਹ ਹੈਭਾਵੇਂ ਇਸ ਬਾਰੇ ਅਨੇਕਾਂ ਇਤਿਹਾਸਕ ਪਿਛੋਕੜ ਦੇ ਨੁਕਤੇ ਅਤੇ ਮੌਜੂਦਾ ਅਸਲੀਅਤ ਬਾਰੇ ਕਈ ਸਵਾਲ ਅਜਿਹੇ ਹਨ ਜਿਨ੍ਹਾਂ ਦਾ ਕਿਸੇ ਕੋਲ ਕੋਈ ਸਪਸ਼ਟ ਜਵਾਬ ਨਹੀਂ ਹੈਇਸ ਸਰਬਉੱਚ ਅਦਾਲਤ ਦਾ ਜਥੇਦਾਰ ਲਾਉਣ ਅਤੇ ਹਟਾਉਣ ਦਾ ਹੱਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਹੈ ਜਿਸ ਨੂੰ ਲੰਬੇ ਸਮੇਂ ਤੋਂ ਕੋਈ ਨਾ ਕੋਈ ਪ੍ਰਭਾਵੀ ਅਕਾਲੀ ਦਲ ਕੰਟਰੋਲ ਕਰਦਾ ਆਇਆ ਹੈਜਥੇਦਾਰ ਹਟਾਉਣ ਅਤੇ ਲਾਉਣ ਦਾ ਕੰਮ ਪ੍ਰਭਾਵੀ ਅਕਾਲੀ ਦਲ ਅਕਸਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਬਲਬ ਦਾ ਸਵਿੱਚ ਔਨ ਜਾਂ ਔਫ ਕਰਨ ਵਾਂਗ ਕਰਵਾਉਂਦਾ ਆਇਆ ਹੈਅਜੋਕੇ ਸਮੇਂ ਵਿੱਚ ਬਾਦਲ ਦਲ ਹੀ ਕਾਫੀ ਸਮੇਂ ਤੋਂ ਪ੍ਰਭਾਵੀ ਅਕਾਲੀ ਦਲ ਹੈ

ਆਮ ਸਿੱਖ ਇਸ ਕਿਸਮ ਦੀ ਸਿਆਸਤ ਤੋਂ ਅਣਭਿੱਜ ਰਹਿੰਦਾ ਹੈ ਪਰ 1984 ਤੋਂ ਪਿੱਛੋਂ ਸਿੱਖਾਂ ਅੰਦਰ ਇੱਕ ਅਜਿਹਾ ਤਬਕਾ ਪੈਦਾ ਹੋ ਗਿਆ ਹੈ ਜਿਸ ਨੂੰ ਖੁਸ਼ ਰੱਖਣ ਤੋਂ ਬਿਨਾਂ ਕਿਸੇ ਵੀ ਜਥੇਦਾਰ ਦੇ ਪੈਰ ਜ਼ਮੀਨ ’ਤੇ ਨਹੀਂ ਲਗਦੇਇੱਕ ਪਾਸੇ ਆਪਣੇ ਮਾਸਟਰ ਭਾਵ ਸ਼੍ਰੋਮਣੀ ਕਮੇਟੀ ਅਤੇ ਪ੍ਰਭਾਵੀ ਅਕਾਲੀ ਦਲ ਨੂੰ ਖੁਸ਼ ਰੱਖਣਾ ਪੈਂਦਾ ਹੈ ਅਤੇ ਦੂਜੇ ਪਾਸੇ ਇਸ ਕੱਟੜਪੰਥੀ ਤਬਕੇ ਨੂੰ, ਜੋ ਸਨਾਤਨ (ਹਿੰਦੂਆਂ) ਨਾਲੋਂ ਨਾੜੂਆ ਪੂਰੀ ਤਰ੍ਹਾਂ ਕੱਟਣ ਲਈ ਪੱਬਾਂ ਭਾਰ ਰਹਿੰਦਾ ਹੈਇਸ ਮਕਸਦ ਲਈ ਹਰ ਜਥੇਦਾਰ ਕੱਟੜ ਤੋਂ ਕੱਟੜ ਸਟੈਂਡ ਲੈਂਦਾ ਹੈਪ੍ਰਭਾਵੀ ਅਕਾਲੀ ਦਲ ਆਪਣਾ ਸਿਆਸੀ ਮਕਸਦ ਪੂਰਾ ਕਰਨ ਤੋਂ ਬਿਨਾਂ ਜਥੇਦਾਰਾਂ ਨੂੰ ਹੋਰ ਮਨਆਈਆਂ ਕਰਨ ਦੀ ਪੂਰੀ ਖੁੱਲ੍ਹ ਦਿੰਦਾ ਹੈਪ੍ਰਭਾਵੀ ਅਕਾਲੀ ਦਲ ਦੇ ਹਿਤ ਹੀ ਜਥੇਦਾਰਾਂ ਲਈ ਲਕਸ਼ਮਣ ਰੇਖਾ (ਰੈੱਡ ਲਾਈਨ) ਹੁੰਦੀ ਹੈ ਇੱਧਰਲੀ ਕਾਣ ਪੂਰੀ ਕਰਨ ਲਈ ਜਥੇਦਾਰ ਹੋਦਰ ਦਬਕੇ ਮਾਰ ਮਾਰ ਆਪਣਾ ਰੁਤਬਾ ਉੱਚਾ ਕਰਨ ਦੀ ਕੋਸ਼ਿਸ਼ ਕਰਦੇ ਹਨਸਨਾਤਨ, ਸਨਾਤਨੀ ਤਿਉਹਾਰ, ਸਨਾਤਨੀ ਵਿਸ਼ਵਾਸ, ਹਿੰਦੂ, ਆਰ ਐੱਸ ਐੱਸ, ਕੇਂਦਰ ਵਿੱਚ ਕਥਿਤ ਹਿੰਦੂ ਸਰਕਾਰ ਆਦਿ ਜਥੇਦਾਰਾਂ ਦੇ ਨਿਸ਼ਾਨੇ ’ਤੇ ਰਹਿੰਦੇ ਹਨਕੁਝ ਸਮਾਂ ਪਹਿਲਾਂ ਜਦੋਂ ਦਰਬਾਰ ਸਾਹਿਬ ਆਈ ਇੱਕ ਹਿੰਦੂ ਲੜਕੀ ਜੋਗਾ ਦਾ ਆਸਣ ਕਰ ਬੈਠੀ ਸੀ ਤਾਂ ਝੱਟ ਉਸ ’ਤੇ ਐੱਫ ਆਰ ਆਈ ਦਰਜ ਕਰ ਦਿੱਤੀ ਗਈ ਸੀਪਰ ਜਦੋਂ ਇੱਕ ਮੁਸਲਮਾਨ ਨੌਜਵਾਨ ਨੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕੁਰਲੀ (ਵੁਜੂ) ਕਰਨ ਦੀ ਇਤਰਾਜ਼ਯੋਗ ਹਰਕਤ ਕੀਤੀ ਸੀ, ਜਥੇਦਾਰ ਸਮੇਤ ਸਭ ਸਿੱਖ ਆਗੂ ਖਾਮੋਸ਼ ਰਹੇ ਸਨ

ਬੀਤੇ ਵਿੱਚ ਸ੍ਰੀ ਦਰਬਾਰ ਸਾਹਿਬ ਸਮੇਤ ਕੁਝ ਗੁਰਦਵਾਰਿਆਂ ਵਿੱਚ ਕਥਿਤ ਸ਼ੱਕੀ ਬੇਅਦਬੀਕਾਰੀਆਂ ਨੂੰ ਗੁਰੂ ਦੇ ਸਤਿਕਾਰਦੇ ਨਾਮ ’ਤੇ ਪਲ ਝੱਟ ਵਿੱਚ ਕਤਲ ਕਰ ਦਿੱਤਾ ਗਿਆ ਪਰ ਕੋਈ ਜਥੇਦਾਰ ਨਹੀਂ ਬੋਲਿਆ। ਅਗਰ ਬੋਲਿਆ ਤਾਂ ਕੱਟੜਤਾ ਦੇ ਹੱਕ ਵਿੱਚ ਬੋਲਿਆਸਰਕਾਰਾਂ, ਪੁਲਿਸ ਅਤੇ ਵੱਡੇ ਸਿੱਖ ਸਿਆਸੀ ਆਗੂ ਅਕਸਰ ਪੂਰੀ ਤਰ੍ਹਾਂ ਖਾਮੋਸ਼ ਰਹੇ

ਹੁਣ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਹੋਲੀ ਦੇ ਤਿਉਹਾਰ ਬਾਰੇ ਨਵਾਂ ਪੰਗਾ ਖੜ੍ਹਾ ਕਰ ਦਿੱਤਾ ਹੈ ਜੋਕਿ ਇੱਕ ਪੁਰਾਤਨ ਸਨਾਤਨੀ ਤਿਉਹਾਰ ਹੈ ਅਤੇ ਸਿੱਖ ਹੁਣ ਇਸ ਦਿਨ ਹੋਲਾ ਮੁਹੱਲਾਮਨਾਉਂਦੇ ਹਨਕੁਝ ਦਿਨ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਗੜਗੱਜ ਨੇ ਇੱਕ ਤਲਖ ਬਿਆਨ ਦਿੰਦਿਆਂ ਆਖਿਆ ਕਿ ਹਿੰਦੂ ਜੀ ਸਦਕੇ ਹੋਲੀ ਮਨਾਉਣ ਪਰ ਕਿਸੇ ਸਿੱਖ ’ਤੇ ਹੋਲੀ ਦੇ ਰੰਗ ਦਾ ਇੱਕ ਤੁਬਕਾ ਵੀ ਨਹੀਂ ਪੈਣਾ ਚਾਹੀਦਾਜਦਕਿ ਗੜਗੱਜ ਵੀ ਜਾਣਦਾ ਹੈ ਕਿ ਨਿਹੰਗਾਂ ਸਮੇਤ ਸਿੱਖ ਵੀ ਹੋਲੀ ਮਨਾਉਂਦੇ ਰਹੇ ਹਨਇਹ ਗੱਲ ਕਹਿਣੀ ਤਾਂ ਜਾਇਜ਼ ਹੈ ਕਿ ਹੋਲੀ ਖੇਡਣ ਵਾਲੇ ਇੱਕ ਦੂਜੇ ’ਤੇ ਹੀ ਰੰਗ ਸੁੱਟਣ ਅਤੇ ਰਾਹ ਜਾਂਦਿਆਂ ਨੂੰ ਪ੍ਰੇਸ਼ਾਨ ਨਾ ਕਰਨ ਪਰ ਕਿਸੇ ਸਿੱਖ ’ਤੇ ਰੰਗ ਦਾ ਤੁਬਕਾ ਨਾਲ ਡੁੱਲ੍ਹੇ ਧਮਕੀ ਦੇਣ ਦੇ ਤੁੱਲ ਹੈਸੜਕਾਂ ਕਿਨਾਰੇ ਲੰਗਰ ਅਤੇ ਸ਼ਬੀਲਾਂ ਮੌਕੇ ਟਰੈਫਿਕ ਨੂੰ ਵਖ਼ਤ ਪਾ ਦਿੱਤਾ ਜਾਂਦਾ ਹੈ ਪਰ ਕਦੇ ਕੋਈ ਜਥੇਦਾਰ ਨਹੀਂ ਆਖਦਾ ਕੇ ਜਿਸ ਰਾਹਗੀਰ ਨੂੰ ਲੰਗਰ-ਪਾਣੀ ਦੀ ਚਾਹਤ ਹੋਵੇ ਉਸ ਨੂੰ ਹੀ ਛਕਾਇਆ ਜਾਵੇ ਤੇ ਸੜਕੀ ਆਵਾਜਾਈ ਵਿੱਚ ਕੋਈ ਵਿਘਨ ਨਾ ਪਾਇਆ ਜਾਵੇਕਹਿੰਦੇ ਹਨ ਕਿ ਲਾਹੌਰ ਦੀ ਬਸੰਤ ਪੰਚਮੀ ਬਹੁਤ ਮਸ਼ਹੂਰ ਹੁੰਦੀ ਸੀ ਅਤੇ ਮਹਾਰਾਜਾ ਰਣਜੀਤ ਦੇ ਰਾਜਕਾਲ ਵਿੱਚ ਹੋਰ ਵੀ ਧੂਮਧਾਮ ਨਾਲ ਮਨਾਈ ਜਾਂਦੀ ਸੀਇਸ ਦਿਨ ਲਾਹੌਰ ਦੇ ਹਰ ਗਲੀ ਮੁਹੱਲੇ ਵਿੱਚ ਪਤੰਗਬਾਜ਼ੀ ਦੇ ਮੁਕਾਬਲੇ ਹੁੰਦੇ ਸਨ ਪਰ ਇਸਲਾਮਿਕ ਕੱਟੜਪੰਥੀਆਂ ਨੇ ਇਸ ਨੂੰ ਹਿੰਦੂਆਂ ਦਾ ਤਿਉਹਾਰ ਗਰਦਾਨ ਕੇ 20 ਕੁ ਸਾਲ ਪਹਿਲਾਂ ਗੈਰਕਾਨੂੰਨੀ ਕਰਵਾ ਦਿੱਤਾ ਪਰ ਲਹੌਰੀਏ ਰਾਤ ਨੂੰ ਚੋਰੀਂ ਪਤੰਗਬਾਜ਼ੀ ਕਰਦੇ ਰਹੇ ਕਿਉਂਕਿ ਇਹ ਉਹਨਾਂ ਦੇ ਡੀਐਨਏ ਦਾ ਹਿੱਸਾ ਸੀਬੈਨ ਕਰਨ ਨਾਲ ਆਰਥਿਕਤਾ ਨੂੰ ਭਾਰੀ ਨੁਕਸਾਨ ਹੋਇਆ ਜਿਸ ਬਾਰੇ ਹੁਣ ਕਈ ਰਿਪੋਰਟਾਂ ਉਪਲਬਧ ਹਨਇਸ ਸਾਲ ਸਰਕਾਰ ਨੇ ਲਾਹੌਰ ਵਿੱਚ ਬਸੰਤ ਪੰਚਮੀ ਅਤੇ ਪਤੰਗਬਾਜ਼ੀ ਤੋਂ ਪਾਬੰਦੀ ਹਟਾ ਦਿੱਤੀ ਹੈਪਰ ਸਾਡੇ ਜਥੇਦਾਰ ਤਾਂ ਪਾਕਿਸਤਾਨ ਨਾਲੋਂ ਵੀ ਵਧ ਕੇ ਸਨਾਤਨ ਦਾ ਵਿਰੋਧ ਕਰਨ ਤੁਰ ਪਏ ਹਨ

ਪਿੱਛੇ ਜਿਹੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨੂੰ ਇੱਕ ਅਪਰਾਧੀ ਦੀ ਤਰ੍ਹਾਂ ਫਰਸ਼ ’ਤੇ ਬਿਠਾ ਕੇ ਮੁਆਫੀ ਮੰਗਵਾਈ ਸੀ ਅਤੇ ਦੋਸ਼ ਇਹ ਲਾਇਆ ਗਿਆ ਸੀ ਕਿ ਕਰਮਜੀਤ ਸਿੰਘ ਨੇ ਇੱਕ ਸਮਾਗਮ ਵਿੱਚ ਆਰ ਐੱਸ ਐੱਸ ਦੇ ਚੀਫ ਮੋਹਨ ਭਾਗਵਤ ਸਾਹਮਣੇ ਇਹ ਆਖ ਦਿੱਤਾ ਸੀ ਕਿ ਵੈਦਿਕ ਫਿਲਾਸਫੀ ਵਿੱਚਸਰਬੇ ਭਵਾਂਤੂ ਸੁਖੀਨਾ (ਹਰ ਥਾਂ ਸੁੱਖ ਹੋਵੇ)” ਆਖਿਆ ਗਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈਸਿਰਫ ਇੰਨਾ ਆਖਣ ਨਾਲ ਸਿੱਖ ਪੰਥ ਦੀ ਬਹੁਤ ਹੇਠੀ ਹੋ ਜਾਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਉਸ ਨੂੰ ਤਲਬ ਕਰ ਲਿਆ ਸੀਮੂਰਖ ਮਾਰਖੋਰਿਆਂ ਤੋਂ ਡਰਦਿਆਂ ਕਰਮਜੀਤ ਸਿੰਘ ਨੇ ਹੱਥ ਜੋੜ ਕੇ ਖਿਮਾਂ ਜਾਚਨਾ ਦੀ ਬੇਨਤੀ ਕਰ ਦਿੱਤੀ ਸੀ ਅਤੇ ਜਥੇਦਾਰ ਗੜਗੱਜ ਨੇ ਉਸ ਨੂੰ ਭਾਂਡੇ ਮਾਂਜਣ, ਜੋੜੇ ਸਾਫ ਕਰਨ, ਕਾਨ ਸਿੰਘ ਨਾਭਾ ਦੀ ਲਿਖਤ ਕਿਤਾਬ ਹਮ ਹਿੰਦੂ ਨਹੀਂਮੁਫਤ ਵੰਡਣ ਅਤੇ ਫਿਰ ਪ੍ਰਸ਼ਾਦ ਕਰਵਾਉਣ ਤਨਖਾਹ ਲਾਈ ਸੀਆਪਣਾ ਫੈਸਲਾ ਸੁਣਾਉਣ ਪਿੱਛੋਂ ਜਥੇਦਾਰ ਨੇ ਚਾਂਸਲਰ ਕਰਮਜੀਤ ਸਿੰਘ ਨੂੰ ਹੁਕਮ ਕਰਦਿਆਂ ਇੰਝ ਕਿਹਾ, “ਚੱਲ ਨਮਸਕਾਰ ਕਰ ਕੇ ਬੈਠ ਜਾ।” ਜਥੇਦਾਰ ਗੜਗੱਜ ਸਾਹਿਬ ਭੁੱਲ ਗਏ ਕਿ ਨਮਸਕਾਰਸ਼ਬਦ ਅਸਲ ਵਿੱਚ ਵੈਦਿਕ ਫਲਾਸਫੀ ਦਾ ਹੀ ਹਿੱਸਾ ਹੈ

ਇਸ ਪਿੱਛੋਂ ਭੂਤਰੇ ਹੋਏ ਜਥੇਦਾਰ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੰਮਨ ਕਰ ਲਿਆ ਸੀ ਅਤੇ ਸਿਆਸੀ ਚਾਲ ਚਲਦਿਆਂ ਮਾਨ ਨੇ ਪੇਸ਼ ਹੋਣਾ ਮਨ ਲਿਆ ਸੀਪਰ ਦਾਹੜੀ-ਕੇਸ ਕੁਤਰੇ ਹੋਣ ਕਾਰਨ ਗੜਗੱਜ ਨੇ ਉਸ ਨੂੰ ਸ੍ਰੀ ਅਕਾਲ ਤਖ਼ਤ ਦੀ ਥਾਂ ਆਪਣੇ ਦਫਤਰ ਵਿੱਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ ਅਤੇ ਸੀਐੱਮ ਮਾਨ ਬੀਬਾ ਪੁੱਤ ਬਣ ਕੇ ਜਥੇਦਾਰ ਸਾਹਮਣੇ ਹੱਥ ਜੋੜ ਕੇ ਫਰਸ਼ ’ਤੇ ਬੈਠ ਗਿਆ ਸੀਇਸ ਨਾਲ ਸੁਨੇਹਾ ਇਹ ਗਿਆ ਸੀ ਕਿ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਵੀ ਸਿੱਖਾਂ ਦੇ ਕਥਿਤ ਜਥੇਦਾਰ ਤੋਂ ਰੁਤਬੇ ਵਿੱਚ ਛੋਟਾ ਹੈ

ਇਸ ਤੋਂ ਕੁਝ ਸਮਾਂ ਪਹਿਲਾਂ ਜਥੇਦਾਰ ਰਿਹਾ ਰਣਜੀਤ ਸਿੰਘ ਘਟੌੜਾ ਤਾਂ ਵਿਰੋਧੀਆਂ ਨੂੰ ਝੱਟ ਗਾਲੀ ਗਲੋਚ ਕਰਨ ਲੱਗ ਜਾਂਦਾ ਸੀ ਅਤੇ ਇੱਕ ਸਿੱਖ ਬੁੱਧੀਜੀਵੀ ਨੂੰ ਘਟੌੜਾ ਨੇ ਥੱਪੜ ਵੀ ਜੜ ਦਿੱਤਾ ਸੀਘਟੌੜਾ ਸਮਝਦਾ ਸੀ ਕਿ ਸਿੱਖਾਂ ਦੀ ਕਥਿਤ ਸਰਬਉੱਚ ਅਦਾਲਤ ਦੇ ਚੀਫ ਜੱਜ ਹੋਣ ਕਾਰਨ ਅਜਿਹਾ ਕਰਨਾ ਉਸਦਾ ਹੱਕ ਬਣਦਾ ਹੈਘਟੌੜਾ ਨੂੰ ਤਾਂ ਜਥੇਦਾਰ ਬਣਾਇਆ ਹੀ ਇਸ ਲਈ ਗਿਆ ਸੀ ਕਿਉਂਕਿ ਉਸਨੇ ਨਿਰੰਕਾਰੀ ਮੁਖੀ ਦਾ ਕਤਲ ਕਰਕੇ ਸਿੱਖ ਪੰਥ ਦੀ ਬਹੁਤ ਸੇਵਾਕੀਤੀ ਸੀਮੌਕੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਟੌਹੜਾ ਅਤੇ ਕੁਝ ਹੋਰ ਸਿੱਖ ਆਗੂਆਂ ਨੇ ਕੇਂਦਰ ਸਰਕਾਰ ’ਤੇ ਦਬਾਅ ਪਾ ਕੇ ਇਸ ਕੈਦ ਭੁਗਤ ਰਹੇ ਕਾਤਲ ਨੂੰ ਅਗਾਊਂ ਪਰੋਲ (ਰਿਹਾਈ) ਵੀ ਦੁਆ ਲਈ ਸੀ

ਕਦੇ ਐਕਟਿੰਗ ਜਥੇਦਾਰ ਰਿਹਾ ਪ੍ਰੋ. ਦਰਸ਼ਨ ਸਿੰਘ ਵੀ ਬਹੁਤ ਬੜ੍ਹਕਾਂ ਮਾਰਿਆ ਕਰਦਾ ਸੀ ਅਤੇ ਦਾਅਵਾ ਕਰਦਾ ਹੁੰਦਾ ਸੀ ਕਿ ਸਿੱਖ ਪਾਣੀ ਦੀ ਮੁਆਫਕ ਹੈਇਸਦੇ ਹੇਠ ਅੱਗ ਬਾਲੋ ਤਾਂ ਇਹ ਉੱਬਲਦੇ ਪਾਣੀ ਦੀ ਤਰ੍ਹਾਂ ਉਤਾਂਹ ਜਾਂਦਾ ਹੈਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਨੂੰ ਸ੍ਰੀ ਦਰਬਾਰ ਸਾਹਿਬ ਵਿੱਚੋਂ ਦਹਿਸ਼ਤਗਰਦਾਂ ਨੂੰ ਫੜਨ ਲਈ ਪੁਲਿਸ ਭੇਜਣ ਦੇ ਦੋਸ਼ ਵਿੱਚ ਤਲਬ ਕਰ ਲਿਆ ਸੀ ਅਤੇ ਬਰਨਾਲਾ ਜਦੋਂ ਸ਼ਰੀਫ ਸਿੱਖ ਵਜੋਂ ਪੇਸ਼ ਹੋ ਗਿਆ ਤਾਂ ਭੂਤਰੇ ਹੋਏ ਦਰਸ਼ਨ ਸਿੰਘ ਨੇ ਬਰਨਾਲਾ ਨੂੰ ਸਾਫਾ (ਅਰਦਾਸੀਆ) ਪਾ ਕੇ ਥਮਲੇ ਨਾਲ ਬੰਨ੍ਹ ਲਿਆ ਸੀਪਾਣੀ ਮੁਆਫਕ ਉਤਾਂਹ ਜਾਂਦੇ ਸਿੱਖਾਂਦਾ ਇੱਕ ਤਬਕਾ ਜਦੋਂ ਉਬਾਲੇ ਮਾਰਨ ਲੱਗ ਪਿਆ ਤਾਂ ਦਰਸ਼ਨ ਸਿੰਘ ਉਹਨਾਂ ਨੂੰ ਸਿਅਣਪ ਤੋਂ ਕੰਮ ਲੈਣ ਦੀ ਸਲਾਹ ਦੇ ਬੈਠਾ ਸੀਫਿਰ ਕੀ ਸੀ, ਜਦੋਂ ਉਹਨਾਂ ਬੁਕਲਾਂ ਵਿੱਚੋਂ ਏ ਕੇ ਸੰਤਾਲੀਆਂ ਵਿਖਾਈਆਂ ਤਾਂ ਜਥੇਦਾਰ ਦਰਸ਼ਨ ਸਿੰਘ ਆਕਾਲ ਤਖ਼ਤ ਤੋਂ ਭੱਜ ਕੇ ਜ਼ੀਰਕਪੁਰ ਜਾ ਵੜਿਆ ਸੀਉਸਨੇ ਫਿਰ ਕਦੇ ਅਕਾਲ ਤਖ਼ਤ ਵੱਲ ਮੂੰਹ ਨਹੀਂ ਸੀ ਕੀਤਾ ਅਤੇ ਦੁਬਾਰਾ ਹਰਮੋਨੀਅਮ ਫੜ ਲਿਆ ਸੀਪਿੱਛੋਂ ਸਰਬਉੱਚ ਅਦਾਲਤ ਦੇ ਇੱਕ ਨਵੇਂ ਆਏ ਜੱਜ ਨੇ ਪ੍ਰੋ. ਦਰਸ਼ਨ ਸਿੰਘ ਨੂੰ ਉਸੇ ਕੌੜੀ ਦਵਾਈ ਦੀ ਇੱਕ ਮੋਟੀ ਖੁਰਾਕ ਦੇ ਦਿੱਤੀ ਸੀ ਜੋ ਦਰਸ਼ਨ ਸਿੰਘ ਆਪਣੀ ਜੱਜਗਿਰੀ ਦੌਰਾਨ ਹੋਰਾਂ ਨੂੰ ਦੇਣ ਮੌਕੇ ਮੁਸਕੜੀਆਂ ਵਿੱਚ ਹੱਸਿਆ ਕਰਦਾ ਸੀਅਗਲਿਆਂ ਨੇ ਦਰਸ਼ਨ ਸਿੰਘ ਨੂੰ ਤਨਖਾਹੀਆ ਕਰਾਰ ਦੇ ਕੇ ਸਿੱਖੀ ਵਿੱਚੋਂ ਖਾਰਿਜ ਕਰ ਦਿੱਤਾ ਸੀ ਅਤੇ ਦੇਸ਼ ਵਿਦੇਸ਼ ਦੇ ਕਈ ਗੁਰਦਵਾਰਿਆਂ ਵਿੱਚ ਉਸਦਾ ਹਰਮੋਨੀਅਮ ਨਾਲ ਦਾਖਲਾ (ਕੀਰਤਨ) ਵੀ ਬੰਦ ਕਰ ਦਿੱਤਾ ਸੀ, ਜੋ ਅਜੇ ਤਕ ਬੰਦ ਹੈ

ਆਉ ਹੁਣ ਗੱਲ ਕਰਦੇ ਹਾਂ ਜਥੇਦਾਰ ਗਿਆਨੀ ਹਰਪਰੀਤ ਸਿੰਘ ਵੱਲੋਂ ਦਿਉਬੰਦੀ ਮੌਲਵੀ ਮੌਲਾਨਾ ਸਜਾਦ ਨੋਮਾਨੀ ਦੀ ਆਉ-ਭਗਤ ਕਰਨ ਦੇ ਤੌਰ ਤਰੀਕੇ ਦੀਇਸ ਵਕਤ ਸੰਸਾਰ ਵਿੱਚ 2 ਬਿਲੀਅਨ ਦੇ ਕਰੀਬ ਮੁਸਲਮਾਨ ਹਨ ਅਤੇ ਇਹ ਤੇਜ਼ੀ ਨਾਲ ਵਧ ਰਿਹਾ ਦੀਨ ਹੈ ਇਨ੍ਹਾਂ ਵਿੱਚ 85 ਤੋਂ 90 ਫੀਸਦ ਸੁੰਨੀ ਫਿਰਕੇ ਦੇ ਮੁਸਲਮਾਨ ਹਨ ਜੋ ਕੱਟੜ ਮੰਨੇ ਜਾਂਦੇ ਹਨਸੁੰਨੀਆਂ ਵਿੱਚ ਸਭ ਤੋਂ ਕੱਟੜ ਦੇਉਬੰਦੀ ਮੁਸਲਮਾਨ ਹਨ ਜਿਨ੍ਹਾਂ ਦੀ ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਵਿੱਚ ਤੂਤੀ ਬੋਲਦੀ ਹੈਲਖਨਊ (ਯੂਪੀ) ਤੋਂ ਇਹ ਪ੍ਰਸਿੱਧ ਦੇਉਬੰਦੀ ਮੌਲਵੀ ਸਜਾਦ ਨੋਮਾਨੀ ਉਸ ਵਕਤ ਜਥੇਦਾਰ ਗਿਆਨੀ ਹਰਪਰੀਤ ਸਿੰਘ ਦਾ ਮਹਿਮਾਨ ਬਣਦਾ ਹੈ ਜਦੋਂ ਹਰਪਰੀਤ ਸਿੰਘ ਸ੍ਰੀ ਅਕਾਲ ਤਖ਼ਤ ਦਾ ਕਾਇਮ ਮੁਕਾਮ ਜਥੇਦਾਰ ਸੀ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੂੰ ਦਬਕੇ ਮਾਰਨ ਦਾ ਦਮ ਰੱਖਦਾ ਸੀਪਿੱਛੋਂ ਇਹ ਦਿਉਬੰਦੀ ਮੌਲਵੀ ਮੁਸਲਮਾਨਾਂ ਦੇ ਇੱਕ ਵੱਡੇ ਜਲਸੇ ਵਿੱਚ ਜਥੇਦਾਰ ਅਕਾਲ ਤਖ਼ਤ ਵੱਲੋਂ ਉਸਦੀ ਕੀਤੀ ਗਈ ਆਉ ਭਗਤ ਦਾ ਜ਼ਿਕਰ ਆਪਣੇ ਭਾਸ਼ਣ ਵਿੱਚ ਕਰਦਾ ਹੈ ਜਿਸ ਦੌਰਾਨ ਕਈ ਵਾਰ ਤਾੜੀਆਂ ਵੱਜਦੀਆਂ ਹਨਹੇਠ ਇਸ ਮੌਲਵੀ ਦੇ ਉਰਦੂ ਵਿੱਚ ਦਿੱਤੇ ਭਾਸ਼ਣ ਦਾ ਸਰਲ ਪੰਜਾਬੀ ਵਿੱਚ ਤਰਜਮਾ ਚਾਰ ਕੁ ਪਹਿਰਿਆਂ ਵਿੱਚ ਦਿੱਤਾ ਗਿਆ ਹੈ ਜਿਸ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ

ਮੌਲਵੀ ਇੰਝ ਗੱਲ ਸ਼ੁਰੂ ਕਰਦਾ ਹੈ, “ਅਸੀਂ ਆਪਣੇ ਦੇਸ਼ ਦੀ ਜ਼ਮੀਨੀ ਅਸਲੀਅਤ ਨੂੰ ਨਹੀਂ ਜਾਣਦੇ, ਅਸੀਂ ਮੀਡੀਆ ਰਾਹੀਂ ਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂਜ਼ਮੀਨੀ ਪੱਧਰ ’ਤੇ ਤੁਹਾਡੇ ਵਿੱਚੋਂ ਸ਼ਾਇਦ ਹੀ ਕੋਈ ਇੰਨਾ ਜਾਣਦਾ ਹੋਵੇਗਾ ਜਿੰਨਾ ਮੈਂ ਕਈ ਬਿਮਾਰੀਆਂ ਦੇ ਬਾਵਜੂਦ ਲਗਾਤਾਰ ਸਫਰ (ਯਾਤਰਾ) ਕਰ ਰਿਹਾ ਹਾਂ ਅਤੇ ਮੈਂ ਹੁਣੇ ਪੰਜਾਬ ਦੀ ਯਾਤਰਾ ਕਰਕੇ ਆਇਆ ਹਾਂਦੋ ਤਿੰਨ ਸਾਲ ਪਹਿਲਾਂ ਵੀ ਪੰਜਾਬ ਗਿਆ ਸਾਂਇਸ ਵਾਰ ਮੈਂ ਸਿੱਖ ਲੀਡਰਾਂ ਦੀ ਦਾਅਵਤ ’ਤੇ ਪੰਜਾਬ ਗਿਆ ਸੀਆਪ ਨੂੰ ਹੈਰਾਨੀ ਹੋਵੇਗੀ ਕਿ ਮੀਡੀਆ ਕਿਸ ਹੱਦ ਤਕ ਖ਼ਬਰਾਂ ਨੂੰ ਛੁਪਾਉਣ ਦਾ ਮੁਜਰਮ ਹੈਜੋ ਸਿੱਖਾਂ ਦੇ ਸਾਰੀ ਦੁਨੀਆਂ ਵਿੱਚ ਸਭ ਵੱਡੇ ਰੁਹਾਨੀ ਆਗੂ ਹਨ/ਆਗੂ ਸਨ ਜਥੇਦਾਰ ਸਨ ਦਰਬਾਰ ਸਾਹਿਬ ਦੇ ਗੋਲਡਨ ਟੈਂਪਲ ਦੇਯਾਨੀ ਪੂਰੀ ਦੁਨੀਆਂ ਦੇ ਸਿੱਖਾਂ ਦੇ ਸਭ ਤੋਂ ਵੱਡੇ ਧਰਮੀ ਆਗੂ ਗਿਆਨੀ ਹਰਪਰੀਤ ਸਿੰਘਮੈਂ ਉਹਨਾਂ ਨਾਲ ਫੋਨ ’ਤੇ ਗੱਲ ਕੀਤੀ ਕਿ ਮੈਂ ਦਰਬਾਰ ਸਾਹਿਬ ਕੇ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਪਿਛਲੇ ਸਫਰ ਵਿੱਚਉਹਨਾਂ ਨੇ ਕਿਹਾ ਕਿ ਤੁਸੀਂ ਦਰਬਾਰ ਸਾਹਿਬ ਜ਼ਰੂਰ ਜਾਉ ਪਰ ਮੇਰੇ ਨਾਲ ਮੁਲਾਕਾਤ ਮੈਂ ਚਾਹੁੰਦਾ ਹਾਂ ਮੇਰੇ ਘਰ ਵਿੱਚ ਹੋਵੇਕਿਉਂਕਿ ਮੈਂ ਤੁਹਾਨੂੰ ਜਾਣਦਾ ਹਾਂ ਅਤੇ ਬਹੁਤ ਵਿਸਥਾਰ ਨਾਲ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਹਾਂ ਪਰ ਦਰਬਾਰ ਸਾਹਿਬ ਵਿੱਚ ਮੈਂ ਇੰਨਾ ਬੀਜ਼ੀ ਰਹਾਂਗਾ ਕਿ ਵਿਸਤਰਿਤ ਗੱਲਬਾਤ ਨਹੀਂ ਹੋ ਪਾਏਗੀਇਸ ਲਈ ਮੈਂ 100 ਕਿਲੋਮੀਦਰ ਦਾ ਸਫਰ ਕਰਕੇ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਗਿਆਤੁਹਾਨੂੰ ਇਹ ਜਾਣ ਕੇ ਹੈਰਾਨੀ ਵੀ ਹੋਵੇਗੀ ਅਤੇ ਖੁਸ਼ੀ ਵੀ ਹੋਵੇਗੀ ਕਿ ਉਹ ਥੋੜ੍ਹੀ ਦੇਰ ਬਾਅਦ ਉੁਠ ਕੇ ਆਪਣੇ ਘਰ ਕਮਰੇ ਦੇ ਅੰਦਰ ਗਏ ਅਤੇ ਇੱਕ ਕਿਤਾਬ ਬਹੁਤ ਸੁੰਦਰ ਕਵਰ ਵਿੱਚ ਲਿਪਟੀ ਹੋਈ ਲਿਆਏ ਔਰ ਬਹੁਤ ਅਦਬ ਨਾਲ ਗੋਡਿਆਂ ਭਾਰ ਹੋ ਕੇ ਮੈਨੂੰ ਪੇਸ਼ ਕੀਤੀਮੈਂ ਪੁੱਛਿਆ ਇਹ ਕੀ ਹੈ? ਤਾਂ ਉਹਨਾਂ ਕਿਹਾ ਕਿ ਕਾਦੀਏ ਕੁਰਾਨ ਦਾ ਗੁਰਮੁਖੀ ਵਿੱਚ ਤਰਜਮਾ ਜੋ ਮੈਂ ਆਪ ਕੀਤਾ ਹੈ।” ਇਸ ਸੁਣ ਕੇ ਮਜਲਸ ਵਿੱਚ ਤਾਲੀਆਂ ਵੱਜਦੀਆਂ ਹਨ

ਮੌਲਾਣਾ ਅੱਗੇ ਬੋਲਦਾ ਹੈ, “ਸੋਚੀਏ, ਕੀ ਅਸੀਂ ਸੋਚ ਸਕਦੇ ਹਾਂ ਕਿ ਪੂਰੀ ਦੁਨੀਆਂ ਦੇ ਸਿੱਖ ਮਹਜ਼ਬ ਨੂੰ ਮੰਨਣ ਵਾਲਿਆਂ ਦਾ ਰੁਹਾਨੀ ਆਗੂ ਕੁਰਾਨ ਦਾ ਤਰਜਮਾ ਕਰ ਚੁੱਕਾ ਹੈ ਔਰ ਸਾਨੂੰ ਖ਼ਬਰ ਵੀ ਨਹੀਂ ਹੈਦਿੱਲੀ ਵਿੱਚ ਹੀ ਇਹ ਛਪਿਆ ਅਤੇ ਇਸ ਤੋਂ ਬਆਦ ਉਹਨਾਂ ਇੱਕ ਹੋਰ ਚੀਜ਼ ਮੈਨੂੰ ਤੋਅਫੇ ਵਿੱਚ ਦਿੱਤੀਮੈਂ ਪੁੱਛਿਆ ਇਹ ਕੀ ਹੈ? ਤਾਂ ਉਹਨਾਂ ਨੇ ਕਿਹਾ ਕਿ ਇਹ ਮੇਰਾ ਪੀਐੱਚਡੀ ਦਾ ਥੀਸਸ ਹੈ। ਇਸ ’ਤੇ ਮੈਂ ਪਟਿਆਲਾ ਯੂਨੀਵਰਸਟੀ ਤੋਂ ਪੀਐੱਚਡੀ ਦੀ ਡਿਗਰੀ ਕੀਤੀ ਹੈਮੈਂ ਪੁੱਛਿਆ ਕੀ ਸਬਜੈਕਟ ਹੈ ਇਸਦਾ? ਆਪ ਦੀਆਂ ਅੱਖਾਂ ਵਿੱਚ ਹੰਝੂ ਜਾਣਗੇ ਇਹ ਸੁਣਕੇ ਕਿ ਉਹਨਾਂ ਨੇ ਖੋਜ ਕਰ ਕੇ ਇਹ ਸਾਬਤ ਕੀਤਾ ਹੈ ਕਿ ਅੱਲਹਾ ਦੇ ਜੋ 99 ਨਾਮ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਦੱਸੇ ਹਨ ਇਹ ਉਹੀ ਖੁਦਾ ਦੇ 99 ਨਾਮ ਹਨ ਜੋ ਪੈਗੰਬਰ ਸਾਹਿਬ ਕੁਰਾਨ ਵਿੱਚ ਦੱਸਦੇ ਹਨ ਅਤੇ ਇਹ ਉਹਨਾਂ ਦਾ ਸਿੱਧਾ ਸਿੱਧਾ ਗੁਰਮੁਖੀ ਜ਼ੁਬਾਨ ਵਿੱਚ ਤਰਜਮਾ ਹੈ।” ਇਹ ਸੁਣ ਕੇ ਮਜਲਸ ਵਿੱਚ ਫਿਰ ਤਾੜੀਆਂ ਵੱਜਦੀਆਂ ਹਨ

ਮੌਲਾਨਾ ਭਾਸ਼ਣ ਜਾਰੀ ਰੱਖਦਾ ਹੋਇਆ ਅੱਗੇ ਕਹਿੰਦਾ ਹੈ, “ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਵਿੱਦਿਆ ਕਿੱਥੇ ਪ੍ਰਾਪਤ ਕੀਤੀ ਹੈ? ਮੈਂ ਪਹਿਲਾਂ ਤਾਂ ਮੁਸਕਰਾ ਕੇ ਪੁੱਛਿਆ ਕਿ ਤੁਸੀਂ ਇਹ ਸਵਾਲ ਮੈਨੂੰ ਕਿਉਂ ਕਰ ਰਹੇ ਹੋ? ਗੱਲ ਤਾਂ ਕਿਸੇ ਹੋਰ ਮੁੱਦੇ ’ਤੇ ਚੱਲ ਰਹੀ ਸੀਉਹਨਾਂ ਨੇ ਕਿਹਾ ਕਿ ਤੁਸੀਂ ਉਰਦੂ ਬੋਲ ਰਹੇ ਹੋ, ਹਿੰਦੀ ਬੋਲ ਰਹੇ ਹੋ, ਅੰਗਰੇਜ਼ੀ ਬੋਲ ਰਹੇ ਹੋ, ਤੁਸੀਂ ਫਾਰਸੀ ਸੁਣਾ ਰਹੇ ਹੋ ਅਤੇ ਸੰਸਕ੍ਰਿਤ ਦੇ ਮੰਤਰ ਪੜ੍ਹ ਰਹੇ ਹੋ ਆਪ ਅੰਗਰੇਜ਼ੀ ਬੋਲ ਰਹੇ ਹੋ ਅਤੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਕਿੱਥੇ ਪੜ੍ਹੇ ਹੋ? ਤਾਂ ਮੈਂ ਕਿਹਾ ਮੈਂ ਆਪਣੇ ਸ਼ਹਿਰ ਲਖਨਊ ਵਿੱਚ ਪੜ੍ਹਿਆ, ਫਿਰ ਦਿਉਬੰਦ ਵਿੱਚ ਪੜ੍ਹਿਆ, ਅਲੀਗੜ੍ਹ ਵਿੱਚ ਕੁਝ ਵਕਤ ਗੁਜ਼ਾਰਿਆ ਅਤੇ ਫਿਰ ਮੈਂ ਇਸਲਮਿਕ ਯੂਨੀਵਰਸਟੀ ਮਦੀਨਾ (ਸਾਊਦੀ ਅਰਬ) ਵਿੱਚ ਪੜ੍ਹਿਆ ਅਤੇ ਉੱਥੋਂ ਮੈਂ ਖੋਜ ਮੁਕੰਮਲ ਕੀਤੀਔਰ ਜਦੋਂ ਮਦੀਨੇ ਦਾ ਨਾਮ ਆਇਆ, ਇਹ ਸੁਣਾਉਣਾ ਚਾਹੁੰਦਾ ਹਾਂ ਕਿ ਮਦੀਨੇ ਦਾ ਨਾਮ ਆਇਆ ਤਾਂ ਉਹ ਗਾਲਬਿਨ ਸੋਫੇ ਤੋਂ ਉੱਤਰ ਕੇ ਹੇਠਾਂ ਬੈਠ ਗਏ ਮੈਂ ਕੁਰਸੀ ’ਤੇ ਬੈਠਾ ਰਿਹਾ ਔਰ ਉਹ ਨੀਚੇ ਬੈਠ ਗਏ ਔਰ ਮੈਂ ਸਮਝਿਆ ਵੀ ਨਹੀਂ ਕਿ ਕਿਉਂ? ਉਹ ਆਖਣ ਲੱਗੇ ਤੁਸੀਂ ਮਦੀਨੇ ਤੋਂ ਆਏ ਹੋ ਅਤੇ ਮੈਂ ਆਪ ਦੇ ਪਾਸ (ਬਰਾਬਰ) ਨਹੀਂ ਬੈਠ ਸਕਦਾ ਤੁਸੀਂ ਕਿੰਨੇ ਭਾਗਸ਼ਾਲੀ ਕਿੰਨੇ ਲੱਕੀ ਹੋ? ਫਿਰ ਮੈਨੂੰ ਪੁੱਛਣ ਲੱਗੇ ਕਿ ਮੱਕਾ ਸ਼ਰੀਫ ਤੁਸੀਂ ਕਿੰਨੀ ਵਾਰ ਗਏ ਹੋ? ਮੈਂ ਕਿਹਾ ਕਿ ਮੈਂ ਸਾਢੇ ਅੱਠ ਪੌਣੇ ਨੌਂ ਸਾਲ ਉੱਥੇ ਗੁਜ਼ਾਰੇ ਹਨ ਔਰ ਹਰ ਮਹੀਨੇ ਡੇਢ ਮਹੀਨੇ ਬਾਅਦ ਅਸੀਂ ਉਮਰਾ (ਹੱਜ) ਕਰਨ ਜਾਂਦੇ ਸਾਂ। ਮੈਂ ਨੌਜਵਾਨ ਸੀ ਉਸ ਵਕਤ ਸੋ ਹਰ ਮਹੀਨੇ ਜਾਂਦੇ ਸਾਂ ਇਸ ਲਈ ਗਿਣਤੀ ਕਰਨਾ ਹੀ ਮੁਸ਼ਕਿਲ ਹੈ ਕਿ ਕਿੰਨੀ ਵਾਰ ਮੱਕਾ ਗਏ ਹਾਂ? ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਪਏ ਔਰ ਕਹਿਣ ਲੱਗੇ ਕਿ ਤੁਸੀਂ ਕਿੰਨੇ ਖੁਸ਼ਨਸੀਬ ਹੋ ਕਿ ਆਪੇ ਨੇ ਮੱਕੇ ਦੇ ਇੰਨੇ ਦਰਸ਼ਨ ਕੀਤੇ ਹਨ ਮੇਰਾ ਕਿੰਨਾ ਦਿਲ ਕਰਦਾ ਹੈ ਕਿ ਮੈਂ ਮੱਕਾ ਜਾਵਾਂ, ਮਦੀਨਾ ਜਾਵਾਂ, ਮੈਂ ਪੜ੍ਹਦਾ ਹਾਂ ਕਿ ਗੁਰੂ ਨਾਨਕ ਮੱਕਾ ਗਏ ਸਨ, ਮੈਂ ਇਸਦੀਆਂ ਕਹਾਣੀਆਂ ਪੜ੍ਹਦਾ ਹਾਂ ਕਿ ਉਹ ਬਗਦਾਦ ਗਏ ਸਨ, ਉਹ ਬਾਬਾ ਫਰੀਦ ਸ਼ਕਰਗੰਜ ਦੇ ਮੁਰੀਦ (ਚੇਲੇ) ਸਨਮੈਂ ਇਹ ਸਭ ਕੁਝ ਪੜ੍ਹਦਾ ਹਾਂ ਅਤੇ ਮੇਰੇ ਅੰਦਰ ਬਹੁਤ ਜਜ਼ਬਾਤ ਹਨਫਿਰ ਅੱਗੇ ਚੱਲਕੇ ਉਹਨਾਂ ਨਾਲ ਕੀ ਗੱਲਾਂ ਹੋਈਆਂ ਉਹ ਬਹੁਤ ਲੰਬੀ ਕਹਾਣੀ ਹੈ।”

ਮੌਲਾਣਾ ਜਥੇਦਾਰ ਗਿਆਨੀ ਹਰਪਰੀਤ ਸਿੰਘ ਦੇ ਘਰ ਜਾਣ ਬਾਰੇ ਪੱਕੀ ਮੋਹਰ ਲਾਉਂਦਾ ਹੋਇਆ ਅੱਗੇ ਇੰਜ ਆਖਦਾ ਹੈ, “ਉਹਨਾਂ ਦੀ ਇੱਕ ਛੋਟੀ ਬੱਚੀ, ਦਰਅਸਲ ਮੈਂ ਜਾਣਦਾ ਵੀ ਨਹੀਂ ਸੀ ਕਿ ਇਹ ਉਹਨਾਂ ਦੀ ਬੱਚੀ ਹੈ, ਉਹ ਕਮਰੇ ਦੇ ਦਰਵਾਜ਼ੇ ’ਤੇ ਕੇ ਖੜ੍ਹੀ ਹੋ ਜਾਂਦੀ ਸੀ ਅਤੇ ਦੂਰ ਤੋਂ ਸਾਨੂੰ ਦੋਵਾਂ ਨੂੰ ਦੇਖਦੀ ਰਹਿੰਦੀ ਸੀ ਜਦੋਂ ਇੱਕ ਦੋ ਵਾਰ ਇਸ ਤਰ੍ਹਾਂ ਹੋਇਆ ਤਾਂ ਮੈਂ ਉਹਨਾਂ ਨੂੰ (ਜਥੇਦਾਰ ਨੂੰ) ਕਿਹਾ ਕਿ ਬੱਚੀ ਆਪ ਨੂੰ ਕੁਝ ਕਹਿਣਾ ਚਾਹੁੰਦੀ ਹੈ, ਸ਼ਾਇਦ ਮੇਰੇ ਕਾਰਨ ਅੰਦਰ ਨਹੀਂ ਰਹੀ ਔਰ ਆਪ ਬੱਚੀ ਦੀ ਗੱਲ ਸੁਣ ਲਉਤਾਂ ਉਹਨਾਂ ਕਿਹਾ ਨਹੀਂ ਉਹ ਕਹਿਣਾ ਕੁਝ ਨਹੀਂ ਚਾਹੁੰਦੀ ਕਿਉਂਕਿ ਮੈਂ ਘਰ ਵਿੱਚ ਦੱਸਿਆ ਸੀ ਆਪਣੀ ਘਰਵਾਲੀ ਨੂੰ ਕਿ ਇੱਕ ਸਾਹਿਬ ਆਏ ਹੋਏ ਹਨ ਮੱਕਾ-ਮਦੀਨਾ ਵਾਲੇ ਔਰ ਮਾਂ ਆਪਣੀ ਬੇਟੀ ਨੂੰ ਵਾਰ ਵਾਰ ਭੇਜ ਰਹੀ ਹੈ ਕਿ ਬੇਟਾ ਘਰ ਮੇਂ (ਅੰਦਰ) ਮਤ ਰਹੋ ਇਹ ਬਹੁਤ ਸ਼ੁਭ ਘੜੀ ਹੈ, ਬੱਸ ਦੂਰ ਤੋਂ ਦਰਸ਼ਨ ਕਰਦੀ ਰਹੋ ਕੋਈ ਸਾਹਿਬ ਆਏ ਹਨ ਮੱਕਾ-ਮਦੀਨਾ ਵਾਲੇ।” ਜਲਸੇ ਵਿੱਚ ਫਿਰ ਖੂਬ ਤਾੜੀਆਂ ਵੱਜਦੀਆਂ ਹਨ ਅਤੇ ਇਸ ਮੁਲਾਕਾਤ ਬਾਰੇ ਭਾਸ਼ਣ ਇੱਥੇ ਖ਼ਤਮ ਹੋ ਜਾਂਦਾ ਹੈ

ਕਾਸ਼ ਕੁਰਾਨ ਦਾ ਤਰਜਮਾ ਪੰਜਾਬੀ ਵਿੱਚ ਕਰਨ ਵਾਲੇ ਜਥੇਦਾਰ ਗਿਆਨੀ ਹਰਪਰੀਤ ਸਿੰਘ ਨੇ ਕੁਰਾਨ ਨੂੰ ਅਸਲ ਵਿੱਚ ਪੜ੍ਹਿਆ ਹੁੰਦਾਕਾਸ਼ ਇਸਲਾਮ ’ਤੇ ਪੀਐੱਚਡੀ ਕਰਨ ਵਾਲੇ ਜਥੇਦਾਰ ਹਰਪਰੀਤ ਸਿੰਘ ਨੇ ਇਸਲਾਮਿਕ ਹਦੀਸਾਂ ਨੂੰ ਧਿਆਨ ਨਾਲ ਪੜ੍ਹਿਆ ਹੁੰਦਾਕਾਸ਼ ਹਰਪਰੀਤ ਸਿੰਘ ਨੇ ਹਜ਼ਰਤ ਮੁਹੰਮਦ ਵੱਲੋਂ ਮਦੀਨਾ ਦੇ ਇਲਾਕੇ ਵਿੱਚ ਵਸਦੇ ਤਿੰਨ ਜਹੂਦੀ ਕਬੀਲਿਆਂ ਦੇ ਸਮੂਹਕ ਕਤਲੇਆਮ ਬਾਰੇ ਪੜ੍ਹਿਆ ਹੁੰਦਾ ਜਿਸ ਵਿੱਚ 10 ਕੁ ਸਾਲ ਦੇ ਮੁੰਡੇ ਤੋਂ ਬਜ਼ੁਰਗ ਤਕ ਹਰ ਯਹੂਦੀ ਮਰਦ ਕਤਲ ਕਰ ਦਿੱਤਾ ਗਿਆ ਅਤੇ ਹਰ ਔਰਤ ਰਖੇਲ ਬਣਾ ਲਈ ਗਈਮੱਕੇ ਵਿੱਚ ਦਾਲ਼ ਨਾ ਗਲਦੀ ਦੇਖ ਕੇ ਮੁਹੰਮਦ ਆਪਣੇ 5-6 ਦਰਜਨ ਚੇਲਿਆਂ ਸਮੇਤ ਮੱਕੇ ਤੋਂ ਮਦੀਨੇ ਇੱਕ ਰੁਹਾਨੀ ਸੰਤ ਵਜੋਂ ਅੱਲਾਹ ਦਾ ਸੁਨੇਹਾ ਲੈ ਕੇ ਮਹਿਮਾਨ ਵਜੋਂ ਗਿਆ ਸੀਕਤਲੇਆਮ ਪਿੱਛੋਂ ਮਦੀਨੇ ਦਾ ਮਾਲਕ ਬਣ ਬੈਠਾ ਅਤੇ ਫਿਰ ਮੱਕਾ ਸਮੇਤ ਹੋਰ ਇਲਾਕਿਆਂ ’ਤੇ ਹਮਲੇ, ਕਤਲੇਆਮ ਅਤੇ ਕਬਜ਼ੇ ਕਰਦਾ ਗਿਆਕਾਸ਼ ਜਥੇਦਾਰ ਹਰਪਰੀਤ ਸਿੰਘ ਨੇ ਸੰਸਾਰ ਪ੍ਰਸਿੱਧ ਸੁਮਾਲੀਅਨ ਬੁੱਧੀਜੀਵੀ ਔਰਤ ਈਅਨ ਹੀਰਸੀ ਅਲੀ ਦੀ ਕੋਈ ਕਿਤਾਬ ਪੜ੍ਹੀ ਹੁੰਦੀ ਜਾਂ ਕੋਈ ਲੈਕਚਰ ਸੁਣਿਆ ਹੁੰਦਾ ਜੋ ਇੱਕ ਕੱਟੜ ਇਸਲਾਮਿਕ ਪਰਿਵਾਰ ਵਿੱਚ ਪੈਦਾ ਹੋਈ ਸੀ ਅਤੇ ਫਿਰ ਨੀਦਰਲੈਂਡ ਪਲਾਇਨ ਕਰ ਗਈ ਤੇ ਸੰਸਦ ਮੈਂਬਰ ਵੀ ਰਹੀਸਵੀਡਨ ਛੱਡ ਕੇ ਹੁਣ ਉਹ ਅਮਰੀਕਾ ਜਾ ਵਸੀ ਹੈ ਅਤੇ ਇਸਲਾਮ ਦੀ ਮਾਹਰ ਮੰਨੀ ਜਾਂਦੀ ਹੈਕਾਸ਼ ਹਰਪਰੀਤ ਸਿੰਘ ਨੇ ਇਰਾਨ ਦੇ ਜੰਮਪਲ ਮੁਸਲਮਾਨ ਅਲੀ ਸੀਨਾ ਦੀ ਕਿਤਾਬ ਅੰਡਰਸਟੈਂਡਿੰਗ ਮੁਹੰਮਦਪੜ੍ਹੀ ਹੁੰਦੀ ਜੋ ਅੰਗਰੇਜ਼ੀ, ਹਿੰਦੀ, ਉਰਦੂ ਅਤੇ ਹੋਰ ਭਾਸ਼ਾਵਾਂ ਵਿੱਚ ਨੈੱਟ ’ਤੇ ਮੁਫਤ ਉਪਲਬਧ ਹੈਕਾਸ਼ ਹਰਪਰੀਤ ਸਿੰਘ ਨੇ ਚੋਟੀ ਦੇ ਸਾਬਕਾ ਮੁਸਲਮਾਨਾਂ ਵਿੱਚੋਂ ਕਿਸੇ ਨੂੰ ਯੂਟਿਊਬ ’ਤੇ ਸੁਣਿਆ ਹੁੰਦਾ ਜਿਨ੍ਹਾਂ ਵਿੱਚ ਸਲੀਮ ਵਾਸਟਿਕ, ਅਵੇਸ ਇਕਬਾਲ, ਕੁਰਾਨਵਾਲਾ, ਸਾਹਿਲ, ਐਡਮ ਸੀਕਰ, ਹੈਰਿਸ ਸੁਲਤਾਨ ਵਰਗੇ ਦਰਜਨਾਂ ਮਾਹਰ ਸ਼ਾਮਲ ਹਨਕਾਸ਼ ਜਥੇਦਾਰ ਹਰਪਰੀਤ ਸਿੰਘ ਨੇ ਸਿੱਖ ਇਤਿਹਾਸ ਅਤੇ ਇਸਲਾਮਿਕ ਕਹਿਰ ਦਾ ਇਤਿਹਾਸ ਹੀ ਪੜ੍ਹਿਆ ਹੁੰਦਾ

ਅੱਜ ਸੰਸਾਰ ਭਰ ਵਿੱਚ ਲਵ-ਜਿਹਾਦਅਤੇ ਰੇਪਿੰਗ ਗੈਂਗਜ਼ਦੀ ਚਰਚਾ ਹੈਇੰਗਲੈਂਡ ਸਮੇਤ ਸਾਰਾ ਯੂਰਪ ਤ੍ਰਭਕਿਆ ਪਿਆ ਹੈਸਿੱਖਾਂ ਸਮੇਤ ਸਾਰੇ ਗੈਰ ਮੁਸਲਮਾਨਾਂ ਦੀਆਂ ਧੀਆਂ ਨੂੰ ਮੁਸਲਮਾਨ ਨਿਸ਼ਾਨਾ ਬਣਾ ਰਹੇ ਹਨਗਿਆਨੀ ਹਰਪਰੀਤ ਸਿੰਘ ਦੀ ਬੇਟੀ, ਜੋ ਦਰਵਾਜ਼ੇ ਉਹਲੇ ਖੜ੍ਹ ਕੇ ਮੱਕਾ-ਮਦੀਨਾ ਤੋਂ ਆਏ ਰੱਬ ਦੇ ਬੰਦੇ ਦੇ ਲੁਕ ਲੁਕ ਦਰਸ਼ਨ ਕਰ ਰਹੀ ਸੀ, ਜਿਸਦੇ ਸਾਹਮਣੇ ਉਸਦਾ ਜਥੇਦਾਰ ਬਾਪ ਸੋਫੇ ਤੋਂ ਉੱਠਕੇ ਜ਼ਮੀਨ ’ਤੇ ਬੈਠ ਗਿਆ ਸੀ ਅਤੇ ਮਾਂ ਸੰਤ ਦੇ ਦਰਸ਼ਨ ਦੀਦਾਰ ਕਰਨ ਦੀ ਨਸੀਹਤ ਦਿੰਦੀ ਸੀ, ਉਹ ਬੱਚੀ ਕਿਤੇ ਹੁਣ ਕਿਸੇ ਮੈਲੀ ਅੱਖ ਰੱਖਣ ਵਾਲੇ ਮੁਸਲਮਾਨ ਨੌਜਵਾਨ ’ਤੇ ਝੱਟ ਵਿਸ਼ਵਾਸ ਤਾਂ ਨਹੀਂ ਕਰ ਬੈਠੇਗੀ?

ਜਥੇਦਾਰ ਜਿਸ ਮੌਲਾਨਾ ਸਜਾਦ ਨੋਮਾਨੀ ਦੇ ਮੁਰੀਦ ਬਣ ਕੇ ਜ਼ਮੀਨ ’ਤੇ ਬੈਠ ਗਏ ਸਨ, ਉਹ ਮੌਲਾਨਾ ਅਫਗਾਨਿਸਤਾਨ ਵਿੱਚ ਤਾਲਿਬਾਨ ਹਕੂਮਤ ਦਾ ਸਮਰਥਕ ਹੈ ਅਤੇ ਲੜਕੀਆਂ ਦੀ ਵਿੱਦਿਆ ਦੇ ਬਿਲਕੁਲ ਖਿਲਾਫ ਹੈ ਇੱਥੋਂ ਤਕ ਕੇ ਉਹ ਲੜਕੀਆਂ ਨੂੰ ਬੁਰਕਾ ਪਾ ਕੇ ਸਕੂਲ ਭੇਜਣ ਦੇ ਵੀ ਖਿਲਾਫ ਹੈਜਥੇਦਾਰ ਹਰਪਰੀਤ ਸਿੰਘ ਇਸ ਮੌਲਾਣਾ ਦਾ ਮੁਰੀਦ ਬਣਕੇ ਜ਼ਮੀਨ ’ਤੇ ਬੈਠ ਜਾਂਦਾ ਹੈਇਸਲਾਮ ਵਿੱਚ ਅਗਰ ਕਿਸੇ ਔਰਤ ਦਾ ਬਲਾਤਕਾਰ ਹੋ ਜਾਵੇ ਤਾਂ ਔਰਤ ਨੂੰ ਬਲਾਤਕਾਰ ਦਾ ਦੋਸ਼ ਲਾਉਣ ਲਈ ਚਾਰ ਮਰਦ ਗਵਾਹ ਚਾਹੀਦੇ ਹਨ ਨਹੀਂ ਤਾਂ ਉਲਟਾ ਔਰਤ ਨੂੰ ਚਰਿੱਤਰਹੀਣ ਦੇ ਦੋਸ਼ ਦਾ ਸਾਹਮਣਾ ਕਰਨਾ ਪੈਂਦਾ ਹੈਔਰਤ ਦੀ ਗਵਾਹੀ ਮਾਰਦ ਨਾਲੋਂ ਅੱਧੀ ਗਿਣੀ ਜਾਂਦੀ ਹੈ। ਭਾਵ ਕਿਸੇ ਕੇਸ ਵਿੱਚ ਇੱਕ ਮਰਦ ਗਵਾਹ ਦੇ ਬਰਾਬਰ ਦੋ ਔਰਤ ਗਵਾਹ ਹੋਣ ਤਾਂ ਬਰਾਬਰ ਹੁੰਦਾ ਹੈਮਰਦ ਚਾਰ ਔਰਤਾਂ ਨਾਲ ਵਿਆਹ ਕਰ ਸਕਦਾ ਅਤੇ ਦੀਨ ਮੁਤਾਬਿਕ ਘਰਵਾਲੀਆਂ ਦੀ ਕੁੱਟਮਾਰ ਵੀ ਕਰ ਸਕਦਾ ਪਰ ਸ਼ਰਤ ਇੰਨੀ ਹੈ ਕਿ ਕੁੱਟ ਦੇ ਨਿਸ਼ਾਨ (ਨੀਲ) ਨਾ ਪੈਣਪਰ ਇਸਲਾਮ ’ਤੇ ਪੀਐੱਚਡੀ ਕਰਨ ਵਾਲਾ ਹਰਪਰੀਤ ਸਿੰਘ ਸਿੱਖੀ ਅਤੇ ਇਸਲਾਮ ਵਿੱਚ ਵਿਸ਼ਵਾਸ ਦੀ ਵੱਡੀ ਸਾਂਝ ਦੱਸਦਾ ਹੈ ਜਿਸ ਕਾਰਨ ਮੁਸਲਮਾਨਾਂ ਨੂੰ ਟੋਪੀਆਂ ਪਾ ਕੇ ਸ੍ਰੀ ਦਰਬਾਰ ਸਾਹਿਬ ਦੇ ਕੰਪਾਊਂਡ ਵਿੱਚ ਨਮਾਜ਼ ਪੜ੍ਹਨ ਦੀ ਬਹੁਤ ਖੁਸ਼ੀ ਨਾਲ ਆਗਿਆ ਦਿੱਤੀ ਗਈ ਇਸੇ ਕਾਰਨ ਹੁਣ ਪੰਜਾਬ ਦੇ ਕਈ ਪਿੰਡਾਂ ਵਿੱਚ ਸਿੱਖ ਮਸਜਿਦਾਂ ਬਣਾਉਣ ਲਈ ਫੰਡ ਅਤੇ ਜ਼ਮੀਨਾਂ ਦੇ ਰਹੇ ਹਨ

ਜੋ ਬਾਹੂਬਲੀ ਸ੍ਰੀ ਅਕਾਲ ਤਖ਼ਤ ਨੂੰ ਸਰਬਉੱਚ, ਸਿੱਖੀ ਦੀ ਸ਼ਾਨ ਅਤੇ ਜਥੇਦਾਰ ਨੂੰ ਸਿੱਖਾਂ ਦੀ ਇਸ ਸਰਬਉੱਚ ਅਦਾਲਤ ਦਾ ਗਾਰਡੀਅਨ ਸਮਝਦੇ ਹਨ, ਉਹਨਾਂ ਨੂੰ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪਰੀਤ ਸਿੰਘ ਵੱਲੋਂ ਮੱਕਾ-ਮਦੀਨਾ ਹੋ ਆਏ ਕੱਟੜਪੰਥੀ ਦਿਉਬੰਦੀ ਮੌਲਵੀ ਸਾਹਮਣੇ ਕੁਰਸੀ ਤੋਂ ਉੱਠ ਕੇ ਫਰਸ਼ ਤੇ ਬੈਠ ਜਾਣ ਬਾਰੇ ਆਪਣਾ ਨਜ਼ਰੀਆ ਸਪਸ਼ਟ ਕਰਨਾ ਚਾਹੀਦਾ ਹੈਇਹ ਕੰਮ ਗਿਆਨੀ ਹਰਪਰੀਤ ਸਿੰਘ ਨੇ ਉਸ ਵਕਤ ਕੀਤਾ ਸੀ ਜਦੋਂ ਉਹ ਸ੍ਰੀ ਅਕਾਲ ਤਖ਼ਤ ਦਾ ਕਾਇਮ ਮੁਕਾਮ ਜਥੇਦਾਰ ਸੀ ਅਤੇ ਉਸਨੇ ਮੌਲਵੀ ਨੂੰ ਅਦਬ ਨਾਲ ਗੋਡਿਆਂ ਭਾਰ ਹੋ ਕੇ ਕੁਰਾਨ ਦੇ ਗੁਰਮੁਖੀ ਉਲਥੇ ਵਾਲੀ ਆਪਣੀ ਕਿਤਾਬ ਵੀ ਭੇਟ ਕੀਤੀ ਸੀਮੌਲਵੀ ਮੁਤਾਬਿਕ ਹਰਪਰੀਤ ਸਿੰਘ ਨੇ ਆਖਿਆ ਸੀ ਕਿ ਬਾਬਾ ਨਾਨਕ ਸ਼ੇਖ ਫਰੀਦ ਦੇ ਮੁਰੀਦ ਸਨਅੱਜ ਅਗਰ ਰਵੀਦਾਸੀਏ ਆਪਣੇ ਇਸ਼ਟ ਗੁਰੂ ਰਵੀਦਾਸ ਨੂੰ ਗੁਰੂਆਖਣ ਤਾਂ ਜਥੇਦਾਰਾਂ ਨੂੰ ਬੁਖਾਰ ਚੜ੍ਹ ਜਾਂਦਾ ਹੈ ਅਤੇ ਨਸੀਹਤ ਕਰਦੇ ਹਨ ਕਿ ਰਵੀਦਾਸ ਨੂੰ ਭਗਤ ਆਖੋ, ਗੁਰੂ ਨਾ ਆਖੋਪਰ ਜਥੇਦਾਰ ਤਾਂ ਬਾਬਾ ਨਾਨਕ ਨੂੰ ਬਾਬਾ ਫਰੀਦ ਦਾ ਮੁਰੀਦ (ਚੇਲਾ) ਸਮਝਦਾ ਹੈ

ਅਗਰ ਜਥੇਦਾਰ ਗਿਆਨੀ ਹਰਪਰੀਤ ਸਿੰਘ ਹਰੀਦਵਾਰ ਹੋ ਆਏ ਕਿਸੇ ਹਿੰਦੂ ਸਾਧੂ ਸੰਤ ਸਾਹਮਣੇ ਕੁਰਸੀ ਛੱਡ ਕੇ ਜ਼ਮੀਨ ’ਤੇ ਬੈਠਦੇ ਅਤੇ ਸਬੰਧਤ ਹਿੰਦੂ ਸਾਧੂ ਕਿਸੇ ਵੱਡੀ ਮਜਲਸ ਵਿੱਚ ਕੈਮਰਿਆਂ ਸਾਹਮਣੇ ਖੜ੍ਹਕੇ ਮਾਣ ਨਾਲ ਇਹ ਕਹਾਣੀ ਜਨਤਕ ਕਰ ਦਿੰਦਾ ਤਾਂ ਕੀ ਭਾਅ ਵਿਕਣੀ ਸੀ? ਕੀ ਇਸ ਨਾਲ ਅਕਾਲ ਤਖ਼ਤ ਅਤੇ ਇਸਦੇ ਜਥੇਦਾਰ ਦਾ ਮਾਣ ਵਧਣਾ ਸੀ ਜਾਂ ਨਿਰਾਦਰ ਹੋਣਾ ਸੀ? ਕੀ ਮਾਣ ਅਤੇ ਨਿਰਾਦਰ ਦਾ ਪੈਮਾਨਾ ਤਿਲ੍ਹਕਵਾਂ ਭਾਵ ਬਦਲਵਾਂ ਹੈ?

ਮੌਲਵੀ ਦੇ ਇਸ ਭਾਸ਼ਣ ਦੀ ਵੀਡੀਓ ਪਹਿਲਾਂ ਹੀ ਜਨਤਕ ਹੈ ਅਤੇ ਭਾਰਤੀ ਮਹਾਂਦੀਪ ਦੇ ਮੁਸਲਮਾਨਾਂ ਵਿੱਚ ਵਾਇਰਲ ਹੋ ਗਈ ਹੈ ਪਰ ਸਿੱਖਾਂ ਅਜੇ ਸੁੱਤੇ ਹੋਏ ਹਨਲੋੜ ਪੈਣ ’ਤੇ ਇਸ ਵੀਡੀਓ ਦੇ ਦਰਸ਼ਨ ਵੀ ਕਰਵਾ ਦਿੱਤੇ ਜਾਣਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Balraj Deol

Balraj Deol

Brampton, Ontario, Canada.
Email: (balrajdeol@rogers.com)

More articles from this author