SarabjitSinghGermany7ਸ਼ਹਿਦ ਸਾਨੂੰ ਕੁਦਰਤ ਦਾ ਦਿੱਤਾ ਗਿਆ ਅਨਮੋਲ ਖਜ਼ਾਨਾ ਹੈ ਪਰ ਸਾਡੇ ਤਕ ਇਹ ਕੇਵਲ
(2 ਫਰਵਰੀ 2026)


ਜਾਨਵਰਾਂ ਦੀ ਗੱਲ ਕਰੀਏ ਤਾਂ ਸਭ ਆਪਣੀ ਆਪਣੀ ਥਾਂ ਜ਼ਰੂਰੀ ਹਨ ਕਿਉਂਕਿ ਇਹ ਕੁਦਰਤ ਦੇ ਸਿਰਜਣਹਾਰੇ ਨੇ ਚੁਣ ਚੁਣ ਕੇ ਬਣਾਏ ਹਨ
ਕਿਸੇ ਦੀ ਰੂਪ ਰੇਖਾ ਖਿੱਚ ਦਾ ਕੇਂਦਰ ਬਣਦੀ ਹੈ ਕਿਸੇ ਦੀ ਮਧੁਰ ਅਵਾਜ਼, ਕਿਸੇ ਦੀ ਦਹਾੜ, ਕਿਸੇ ਦੀ ਮਾਸੂਮੀਅਤ, ਕਿਸੇ ਦੀ ਵਫ਼ਾਦਾਰੀ ਅਤੇ ਕਿਸੇ ਦੀ ਮਨੁੱਖ ਨੂੰ ਦੇਣ ਜੇਕਰ ਦੋ ਜਾਨਵਰ ਨਾ ਹੁੰਦੇ ਤਾਂ ਅੱਜ ਤੰਦਰੁਸਤ ਮਨੁੱਖ ਵੀ ਨਾ ਹੁੰਦਾਉਹ ਦੋ ਖਾਸ ਜਾਨਵਰ ਹਨ ਗਾਂ ਅਤੇ ਮਧੂ ਮੱਖੀਅੱਜ ਅਸੀਂ ਗੱਲ ਕਰਦੇ ਹਾਂ ਡੂਮਣੇ ਦੀਮਧੂ ਮੱਖੀ ਦੇ ਇਕੱਠ ਨੂੰ ਅਸੀਂ ਡੂਮਣਾ ਵੀ ਆਖਦੇ ਹਾਂਮਧੂ ਮੱਖੀ ਦੀਆਂ ਛੇ ਲੱਤਾਂ, ਪੰਜ ਅੱਖਾਂ, ਚਾਰ ਖੰਭ ਅਤੇ ਦੋ ਢਿੱਡ ਹੁੰਦੇ ਹਨਇੱਕ ਢਿੱਡ ਖਾਣੇ ਲਈ ਅਤੇ ਦੂਜਾ ਫੁੱਲਾਂ ਤੋਂ ਇਕੱਠਾ ਕੀਤਾ ਰਸ ਸਾਂਭਣ ਲਈ ਇਨ੍ਹਾਂ ਦੀਆਂ ਦੋ ਵੱਡੀਆਂ ਅੱਖਾਂ ਅਤੇ ਉਹਨਾਂ ਦੇ ਵਿਚਕਾਰ ਮੱਥੇ ਉੱਤੇ ਤਿੰਨ ਛੋਟੀਆਂ ਅੱਖਾਂ ਹੁੰਦੀਆਂ ਹਨਇਹ 24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉਡ ਸਕਦੀਆਂ ਹਨਇਹ ਇੱਕ ਵਾਰ ਵਿੱਚ 14 ਕਿਲੋਮੀਟਰ ਤਕ ਉਡ ਸਕਦੀਆਂ ਹਨਇਹ ਇੱਕ ਖਾਸ ਅਵਾਜ਼ ਨਾਲ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨਇਹ ਆਪਣੇ ਖੰਭ 200 ਵਾਰ ਪ੍ਰਤੀ ਸੈਕੰਡ ਝਪਕਦੀਆਂ ਹਨ

ਮਧੂ ਮੱਖੀਆਂ ਵੀ ਦੋ ਕਿਸਮ ਦੀਆਂ ਹੁੰਦੀਆਂ ਹਨ, ਮਾਦਾ ਮੱਖੀ ਤੇ ਨਰ ਮੱਖੀਮਾਦਾ ਮੱਖੀਆਂ ਦੋ ਕਿਸਮ ਦੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਇੱਕ ਰਾਣੀ ਮੱਖੀ ਅਤੇ ਦੂਜੀਆਂ ਕਾਮਾ ਮੱਖੀਆਂਨਰ ਕੇਵਲ ਇੱਕ ਕਿਸਮ ਦੇ ਹੀ ਹੁੰਦੇ ਹਨਰਾਣੀ ਮੱਖੀ ਸਾਰੇ ਡੂਮਣੇ ਦੀ ਸਰਪ੍ਰਸਤ ਭਾਵ ਮੁਖੀ ਹੁੰਦੀ ਹੈ ਰਾਣੀ ਮੱਖੀ ਸਭ ਨੂੰ ਆਪਣੇ ਹੁਕਮ ਅੰਦਰ ਰੱਖਦੀ ਹੈ ਇਹ ਆਪ ਕੇਵਲ ਆਂਡੇ ਦੇਣ ਦਾ ਕਾਰਜ ਕਰਦੀ ਹੈਇਸਦੀ ਉਮਰ ਪੰਜ ਸਾਲ ਹੁੰਦੀ ਹੈ ਅਤੇ ਇਹ ਸਾਰੇ ਡੂਮਣੇ ਵਿੱਚ ਵੱਡੀ ਅਤੇ ਵੱਖ ਦਿਖਾਈ ਦਿੰਦੀ ਹੈਰਾਣੀ ਮੱਖੀ ਪ੍ਰਤੀ ਦਿਨ 1500 ਤੋਂ 2000 ਦੇ ਕਰੀਬ ਆਂਡੇ ਦਿੰਦੀ ਹੈਰਾਣੀ ਮੱਖੀ ਦੇ ਆਂਡੇ ਵਿੱਚੋਂ ਜਨਮੀਆਂ ਮੱਖੀਆਂ ਦਾ ਜੀਵਨ ਕੇਵਲ ਦੋ ਸਾਲ ਹੀ ਹੁੰਦਾ ਹੈ

ਮਧੂ ਮੱਖੀਆਂ ਆਪਣੇ ਰਹਿਣ ਲਈ ਇੱਕ ਖਾਸ ਕਿਸਮ ਦਾ ਘਰ ਭਾਵ ਛੱਤਾ ਤਿਆਰ ਕਰਦੀਆਂ ਹਨਇੱਕ ਛੱਤੇ ਵਿੱਚ 50 ਹਜ਼ਾਰ ਤੋਂ 60 ਹਜ਼ਾਰ ਤਕ ਮੱਖੀਆਂ ਹੁੰਦੀਆਂ ਹਨਛੱਤਾ ਮੋਮ ਦਾ ਬਣਿਆ ਹੁੰਦਾ ਹੈ, ਜੋ ਬਹੁਤ ਸਖ਼ਤ ਵੀ ਹੁੰਦਾ ਹੈਇਸ ਛੱਤੇ ਅੰਦਰ ਇਹ ਆਪਣਾ ਸ਼ਹਿਦ ਜਮ੍ਹਾਂ ਕਰਦੀਆਂ ਹਨਮਨੁੱਖੀ ਘਰਾਂ ਵਾਂਗ ਮੱਖੀਆਂ ਵੀ ਆਪਣੇ ਘਰ ਦੇ ਕਈ ਕਾਰਜ ਕਰਦੀਆਂ ਹਨਸਾਰਾ ਕਾਰਜ ਕਾਮਾ ਮੱਖੀਆਂ ਕਰਦੀਆਂ ਹਨ ਜਿਵੇਂ ਛੱਤੇ ਨੂੰ ਇੱਕ ਖਾਸ ਤਾਪਮਾਨ ’ਤੇ ਰੱਖਣਾ ਭਾਵ ਠੰਢਾ ਰੱਖਣਾ, ਛੱਤੇ ਦੀ ਸਾਫ ਸਫ਼ਾਈ ਕਰਨੀ, ਟੁੱਟ ਜਾਣ ’ਤੇ ਮੁਰੰਮਤ ਕਰਨੀ, ਛੱਤੇ ਦੀ ਰੱਖਿਆ ਕਰਨੀ, ਆਂਡਿਆਂ ਦੀ ਸਾਂਭ ਸੰਭਾਲ ਅਤੇ ਪਾਲਣਾ ਕਰਨੀ, ਰਾਣੀ ਮੱਖੀ ਦੀ ਸੇਵਾ ਕਰਨੀ, ਸਭ ਦੇ ਖਾਣੇ ਪੀਣੇ ਦਾ ਇੰਤਜ਼ਾਮ ਕਰਨਾ ਆਦਿਸ਼ਹਿਦ ਇਕੱਠਾ ਕਰਨ ਦਾ ਸਾਰਾ ਕਾਰਜ ਕਾਮਾ ਮੱਖੀਆਂ ਹੀ ਕਰਦੀਆਂ ਹਨਇਹ ਸਾਰੀਆਂ ਕਿਸਮਾਂ ਦੇ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਦੀਆਂ ਹਨ

ਕਾਮਾ ਮੱਖੀਆਂ ਭੋਜਨ ਦੀ ਤਲਾਸ਼ ਵਿੱਚ 14 ਕਿਲੋਮੀਟਰ ਤਕ ਦਾ ਸਫਰ ਤੈਅ ਕਰ ਸਕਦੀ ਹੈ ਸ਼ਹਿਦ ਇਕੱਠਾ ਕਰਨ ਵਾਲੀਆਂ ਮੱਖੀਆਂ ਕੇਵਲ 42 ਤੋਂ 50 ਦਿਨ ਤਕ ਹੀ ਜਿਊਂਦੀਆਂ ਰਹਿੰਦੀਆਂ ਹਨ ਕਿਉਂਕਿ ਇਨ੍ਹਾਂ ਦੇ ਪਿਛਲੇ ਭਾਗ ’ਤੇ ਇੱਕ ਤਿੱਖੀ ਚੀਜ਼ ਹੋ ਜਾਂਦੀ ਹੈ, ਜਿਸ ਨੂੰ ਅਸੀਂ ਡੰਗ ਵੀ ਕਹਿੰਦੇ ਹਾਂਇਹ ਡੰਗ ਇਨ੍ਹਾਂ ਦੇ ਆਪਣੇ ਵੀ ਚੁਭਣ ਲੱਗ ਜਾਂਦਾ ਹੈ ਇਸ ਡੰਗ ਨੂੰ ਤੋੜ ਕੇ, ਇਸ ਤੋਂ ਮੁਕਤ ਹੋਣ ਲਈ ਇਹ ਕਈ ਵਾਰ ਮਨੁੱਖ ਨੂੰ ਵੀ ਡੰਗ ਮਾਰਦੀਆਂ ਹਨਪਰ ਸੱਚ ਇਹ ਹੈ ਕਿ ਇਸੇ ਡੰਗ ਦੇ ਟੁੱਟਣ ਨਾਲ ਇਹ ਮਰ ਜਾਂਦੀਆਂ ਹਨ

ਸ਼ਹਿਦ ਸਾਨੂੰ ਕੁਦਰਤ ਦਾ ਦਿੱਤਾ ਗਿਆ ਅਨਮੋਲ ਖਜ਼ਾਨਾ ਹੈ ਪਰ ਸਾਡੇ ਤਕ ਇਹ ਕੇਵਲ ਅਤੇ ਕੇਵਲ ਮਧੂ ਮੱਖੀਆਂ ਰਾਹੀਂ ਹੀ ਪਹੁੰਚਦਾ ਹੈਸਾਨੂੰ ਕਦੇ ਵੀ ਮੱਖੀਆਂ ਨੂੰ ਮਾਰਨਾ ਨਹੀਂ ਚਾਹੀਦਾਪਾਣੀ ਤੋਂ ਇਨ੍ਹਾਂ ਨੂੰ ਖਤਰਾ ਹੁੰਦਾ ਹੈ ਹੋ ਸਕੇ ਤਾਂ ਪਾਣੀ ਤੋਂ ਬਚਾਉਣਾ ਚਾਹੀਦਾ ਹੈ

ਸ਼ਹਿਦ ਦੇ ਕੁਝ ਖਾਸ ਗੁਣ

* ਇੱਕ ਸਾਲ ਤੋਂ ਉੱਪਰ ਦੀ ਉਮਰ ਦਾ ਹਰ ਇਨਸਾਨ ਸ਼ਹਿਦ ਖਾ ਸਕਦਾ ਹੈ

* ਹਰ ਰੋਜ਼ ਥੋੜ੍ਹਾ ਸ਼ਹਿਦ ਖਾਣ ਨਾਲ ਖੂਨ ਸਾਫ ਹੁੰਦਾ ਹੈ

* ਅਦਰਕ ਦਾ ਰਸ ਮਿਲਾਕੇ ਸ਼ਹਿਦ ਖਾਣ ਨਾਲ ਗਲਾ ਸਾਫ ਭਾਵ ਖਾਂਸੀ ਤੋਂ ਰਾਹਤ ਮਿਲਦੀ ਹੈ

* ਸ਼ਹਿਦ ਲੋਹੇ ਦੀ ਕਮੀ ਨੂੰ ਪੂਰਾ ਕਰਦਾ ਹੈ

* ਸ਼ਹਿਦ ਨੂੰ ਕੱਟੇ ਹੋਏ ਪਿਆਜ਼ ਵਿੱਚ ਇੱਕ ਘੰਟਾ ਰੱਖ ਦਿਉ, ਬਾਅਦ ਵਿੱਚ ਇਹ ਰਸ ਪੀ ਲਵੋ। ਇਸ ਨਾਲ ਬੁਖ਼ਾਰ ਤੋਂ ਰਾਹਤ ਮਿਲਦੀ ਹੈ

* ਸ਼ਹਿਦ ਦਾ ਚਮਚ ਹਰ ਰੋਜ਼ ਪਾਣੀ ਵਿੱਚ ਪਾ ਕੇ ਪੀਣ ਨਾਲ ਚਰਬੀ ਨਹੀਂ ਬਣਦੀ, ਮੁਟਾਪਾ ਘੱਟ ਹੁੰਦਾ ਹੈ

* ਨਿੰਬੂ ਦੇ ਰਸ ਵਿੱਚ ਸ਼ਹਿਦ ਮਿਲਾਕੇ ਪੀਣ ਨਾਲ ਬਲਗ਼ਮ/ਰੇਛਾ ਤੋਂ ਛੁਟਕਾਰਾ ਮਿਲਦਾ ਹੈ

* ਜ਼ਖਮਾਂ ਉੱਪਰ ਸ਼ਹਿਦ ਲਾਉਣ ਨਾਲ ਜ਼ਖ਼ਮ ਜਲਦੀ ਠੀਕ ਹੁੰਦਾ ਹੈ

* ਸ਼ਹਿਦ ਨੂੰ ਧੁੰਨੀ ਵਿੱਚ ਲਾਉਣ ਨਾਲ ਚਿਹਰੇ ਦੀ ਸੁੰਦਰਤਾ ਵਧਦੀ ਹੈ

* ਸ਼ਹਿਦ ਨੂੰ ਅੱਖ ਵਿੱਚ ਪਾਉਣ ਜਾਂ ਅੱਖ ਦੀ ਪਲਕ ’ਤੇ ਲਾਉਣ ਨਾਲ ਅੱਖਾਂ ਨੂੰ ਰਾਹਤ ਮਿਲਦੀ ਹੈ ਅਤੇ ਰੋਸ਼ਨੀ ਤੇਜ਼ ਹੁੰਦੀ ਹੈ

* ਸ਼ਹਿਦ ਨੂੰ ਚਿਹਰੇ ਉੱਪਰ ਲਾਉਣ ਨਾਲ ਚਿਹਰੇ ਦੇ ਦਾਗ਼ ਸਾਫ ਹੋ ਜਾਂਦੇ ਹਨ

* ਸ਼ਹਿਦ ਨੂੰ ਰਾਤ ਨੂੰ ਗਰਮ ਦੁੱਧ ਵਿੱਚ ਪਾ ਕੇ ਪੀਣ ਨਾਲ ਨੀਂਦਰ ਬਹੁਤ ਵਧੀਆ ਆਉਂਦੀ ਹੈ

* ਸਭ ਤੋਂ ਵੱਡਾ ਅਤੇ ਅਹਿਮ ਗੁਣ, ਜੇਕਰ ਕਿਸੇ ਨੂੰ ਕਿਸੇ ਫੁੱਲ, ਪੱਤੇ, ਫਲ, ਪੌਦੇ ਤੋਂ ਐਲਰਜੀ ਹੋਵੇ ਤਾਂ ਹਰ ਰੋਜ਼ ਸ਼ਹਿਦ ਖਾਣ ਨਾਲ ਇਹ ਬਿਮਾਰੀ ਜੜ ਤੋਂ ਖਤਮ ਹੋ ਜਾਂਦੀ ਹੈ

ਸਾਡੇ ਪੰਜਾਬੀ ਵਿਰਸੇ ਵਿੱਚ ਸ਼ਹਿਦ ਦੀ ਮਹੱਤਤਾ ਅਤੇ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਹੀ ਸਾਡੇ ਬਜ਼ੁਰਗਾਂ ਨੇ ਨਵ-ਜੰਮੇ ਬੱਚੇ ਨੂੰ ਸ਼ਹਿਦ ਦੀ ਗੁੜ੍ਹਤੀ ਦੇਣ ਦੀ ਰੀਤ ਚਲਾਈ ਹੋਈ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)