RanjitKaurGuddi7ਜਿਸ ਦਿਨ ਉਸਨੇ ਦਿੱਲੀ ਮੁੜਨਾ ਸੀ, ਉਹਨੇ ਜਾਣ ਵੇਲੇ ਮੈਨੂੰ ਮਿਲਣਾ ਤਾਂ ਕੀ, ਦੱਸਿਆ ਵੀ ਨਾ ...
(29 ਜਨਵਰੀ 2026)


ਅੱਜ ਕੁਝ ਫੁੱਲ ਡਾਲੀ ਨਾਲੋਂ ਵੱਖ ਹੋਣਗੇ
,
ਆਪਣੇ ਆਪਣੇ ਨਸੀਬਾਂ ਦਾ ਲਿਖਿਆ ਢੋਣਗੇ।
ਕੁਝ ਫੁੱਲ ਮਜ਼ਾਰ ਦਾ ਸ਼ਿੰਗਾਰ ਬਣਨਗੇ,
ਕੁਝ ਫੁੱਲ ਗਲੇ ਦਾ ਹਾਰ ਬਣਨਗੇ,
ਤੇ ਕੁਝ ਚਰਨਾਂ ’ਤੇ ਪ੍ਰਵਾਨ ਚੜ੍ਹਣਗੇ

ਇਹ ਤਿੰਨ ਕਿੱਸੇ ਮੈਂ ਕੰਨੀ ਸੁਣੇ ਹਨ ਅਤੇ ਮੇਰੇ ਨੇੜੇ ਤੇੜੇ ਵਾਪਰੇ ਹਨਰਤਨ ਦੀ ਕਹਾਣੀ ਕਿੱਥੋਂ ਸ਼ੁਰੂ ਕਰਾਂ, ਨੈਣ ਭਰ ਆਏ ਹਨ ਨਾ ਕਿਸੇ ਨੂੰ ਮੁਕੰਮਲ ਜਹਾਨ ਮਿਲਿਆ ਹੈ ਕਦੇ ਤੇ ਨਾ ਹੀ ਮੁਕੰਮਲ ਅਸਮਾਨਕੋਈ ਨਾ ਕੋਈ ਕਮੀ ਰਹਿ ਹੀ ਜਾਂਦੀ ਹੈ ਜਾਂ ਸ਼ਾਇਦ ਮੁਕੰਮਲ ਹੋਣ ਦੀ ਜੱਦੋਜਹਿਦ ਹੀ ਜਾਨ ਤੇ ਜਹਾਨ ਹੈ

ਉਹ ਮੁਸੱਵਰ ਦੇ ਤਸੱਵਰ ਵਰਗੀ ਸੀ, ਜਿਉਂ ਰੱਬ ਨੂੰ ਵੀ ਦੇਖ ਰਸ਼ਕ ਆ ਗਿਆ ਹੋਵੇ ਤੇ ਉਹਨੇ ਰੰਗਾਂ ਵਿੱਚ ਸਾਹ ਭਰ ਦਿੱਤੇ ਹੋਣਰੂਪਮਤੀ ਨੂੰ ਸਭ ਕੁਝ ਦਿੱਤਾ ਸੀ ਉੱਪਰ ਵਾਲੇ ਨੇਉਹ ਆਮ ਨਾਲੋਂ ਵੱਖਰੀ ਸੀ ਹਰ ਪੱਖ ਤੋਂਉਹ ਕਮੀ ਜੋ ਮਾਂ ਬਾਪ ਆਪਣੀ ਕਾਇਨਾਤ ਵਾਰ ਕੇ ਵੀ ਪੂਰੀ ਨਹੀਂ ਸਨ ਕਰ ਸਕਦੇਰਤਨ ਦੀ ਮਾਂ ਇਸ ਨੂੰ ਆਪਣੀ ਪ੍ਰੀਖਿਆ ਸਮਝਦੀ ਸੀਉਹ ਕਹਿੰਦੀ, ਪਰਮਾਤਮਾ ਨੇ ਮੈਥੋਂ ਆਪਣਾ ਨਾਮ ਜਪਾਉਣਾ ਸੀ, ਇਸ ਵਾਸਤੇ ਉਸਨੇ ਮੈਨੂੰ ਇਹ ਤਪ ਦਿੱਤਾ “ਰੱਬ ਜੀ, ਮੈਂ ਤੇਰੀ ਮਨਸ਼ਾ ਵਿੱਚ ਪੂਰੀ ਉੱਤਰਣ ਲਈ ਪੂਰੀ ਵਾਹ ਲਾ ਦਿਆਂਗੀ, ਬੱਸ ਤੂੰ ਮੇਰੇ ’ਤੇ ਨਜ਼ਰ ਸੁਵੱਲੀ ਰੱਖੀਂ।” ਉਹ ਅਕਸਰ ਦੁਆ ਕਰਦੀ ਰਹਿੰਦੀ

ਸਕੂਲ ਵਿੱਚ ਸਭ ਬੱਚਿਆਂ ਦੀ ਡਰੈੱਸ ਇੱਕੋ ਜਿਹੀ ਹੁੰਦੀ ਹੈ, ਤੇ ਛੁੱਟੀ ਵੇਲੇ ਬੱਚੇ ਹੀ ਲੈਣ ਆਏ ਨੂੰ ਪਛਾਣਦੇ ਹਨ, ਨਹੀਂ ਤਾਂ ਸਾਰੇ ਬੱਚੇ ਮਾਪਿਆਂ ਨੂੰ ਆਪਣੇ ਹੀ ਦਿਸਦੇ ਹਨਰਤਨ ਨੇ ਆਪਣੇ ਛੋਟੇ ਵੀਰ ਨੂੰ ਉਸਦੇ ਕਮਰੇ ਤੋਂ ਉਂਗਲੀ ਲਾ ਲੈਣਾ ਤੇ ਆਪਣੀ ਵੈਨ ਵਿੱਚ ਬਿਠਾ ਕੇ ਘਰ ਲੈ ਆਉਣਾਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਨੰਨ੍ਹੀ ਪਰੀ ਆ ਗਈ

ਘਰ ਵਿੱਚ ਖੁਸ਼ੀਆਂ ਖੇੜੇ ਖਿੜ ਗਏਰਤਨ ਦਾ ਰੁਝੇਵਾਂ ਹੋਰ ਵਧ ਗਿਆਰਤਨ ਨੂੰ ਆਪਣੇ ਪ੍ਰਤੀ ਆਪਣੇ ਪਾਪਾ ਦਾ ਵਰਤਾਓ ਕਦੇ ਕਦੇ ਬਹੁਤ ਅੱਖਰਦਾਮਾਂ ਨੂੰ ਵੀ ਮਹਿਸੂਸ ਹੋਣ ਲਗਾ ਕਿ ਰਤਨ ਦਾ ਪਿਤਾ ਰਤਨ ਨਾਲ ਵਿਤਕਰਾ ਕਰਦਾ ਹੈਨਿੱਕੀ ਨਿੱਕੀ ਗੱਲ ’ਤੇ ਉਸਨੂੰ ਬਾਂਹੋਂ ਫੜਕੇ ਘਰੋਂ ਬਾਹਰ ਕੱਢ ਦਿੰਦਾਮਾਂ ਬਹੁਤ ਪਿਆਰ ਕਰਦੀ ਤੇ ਰਤਨ ਨੂੰ ਸਮਝਾ ਲੈਂਦੀ ਕਿ ਤੇਰੇ ਡੈਡੀ ਦਾ ਆਫਿਸ ਵਿੱਚ ਕੋਈ ਗੰਭੀਰ ਮਸਲਾ ਚੱਲ ਰਿਹਾ ਹੋਣਾ ਹੈ, ਇਸ ਲਈ ਉਹ ਆਪਣੀ ਪਰੇਸ਼ਾਨੀ ਤੇਰੇ ਅਤੇ ਮੇਰੇ ’ਤੇ ਕੱਢ ਦਿੰਦੇ ਹਨਮੰਮੀ ਹਰ ਰੋਜ਼ ਹੱਥ ਜੋੜਕੇ ਰਤਨ ਦੇ ਪਾਪਾ ਅੱਗੇ ਬੇਨਤੀਆਂ ਕਰਦੀ ਕਿ ਉਹ ਆਪਣਾ ਬੱਚਾ ਹੈ, ਆਪਾਂ ਹੀ ਉਸਨੂੰ ਜਨਮ ਦਿੱਤਾ ਹੈ, ਇਸ ਵਿੱਚ ਉਸਦਾ ਕੀ ਦੋਸ਼? ਪਰ ਡੈਡੀ ਤਾਂ ਬਜ਼ਿੱਦ ਸੀ ਕਿ ਮੈਂ ਇਸਨੂੰ ਘਰ ਨਹੀਂ ਰਹਿਣ ਦੇਣਾ, ਇਸਨੂੰ ਇਸਦੀ ਦੁਨੀਆਂ ਵਿੱਚ ਭੇਜ ਦੇਪਰ ਮੰਮੀ ਨਾ ਮੰਨਦੀਉਹ ਕਹਿੰਦੀ, ਇਹ ਪੜ੍ਹ ਕੇ ਆਪਣੇ ਸਿਰ ਪੈਰ ਹੋ ਜਾਵੇ, ਫਿਰ ਘੱਲ ਦਿਆਂਗੇਇੰਝ ਮੈਂ ਮੰਗਤਾ ਨਹੀਂ ਬਣਨ ਦਿਆਂਗੀ ਆਪਣੇ ਬੱਚੇ ਨੂੰ

ਰਤਨ ਨੂੰ ਨੌਂਵੀ ਜਮਾਤ ਵਿੱਚ ਹੋਸਟਲ ਭੇਜਣ ਦੇ ਬਹਾਨੇ ਡੈਡੀ ਪੁਰਾਣੀ ਹਵੇਲੀ ਦੇ ਬਾਹਰ ਛੱਡ ਕੇ ਮੁੜ ਆਏਸ਼ਾਮ ਤੇ ਫਿਰ ਰਾਤ ਹੋ ਗਈਅਖਾੜੇ ਵਾਲੇ ਆਪਣਾ ਕੰਮ ਮੁਕਾ ਕੇ ਮੁੜੇ ਤਾਂ ਬੂਹੇ ’ਤੇ ਰਤਨ ਨੂੰ ਰੋਂਦਿਆਂ ਦੇਖ ਅੰਦਰ ਲੈ ਗਏਸਕੂਲ ਦਾ ਬਸਤਾ ਅਤੇ ਅਟੈਚੀ ਕੇਸ, ਜੋ ਉਸਦੇ ਪਿੱਛੇ ਪਿਆ ਸੀ, ਦੇਖ ਕੇ ਉਹਨਾਂ ਨੂੰ ਹੈਰਾਨੀ ਹੋਈ ਕਿ ਇਸ ਬੱਚੇ ਨਾਲ ਕੀ ਬੀਤੀ ਹੋਵੇਗੀ? ਸਾਰੇ ਜਣੇ ਬਾਰ ਬਾਰ ਪੁੱਛਣ ਲੱਗੇ ਕੌਣ ਹੈਂ? ਕਿੱਥੋਂ ਹੈਂ ਕਿਉਂ ਹੋਇਆ, ਕਿਵੇਂ ਹੋਇਆ ਇਹ ਸਭ? ਪਰ ਰਤਨ ਕੋਲੋਂ ਤਾਂ ਬੋਲਿਆ ਨਹੀਂ ਸੀ ਜਾ ਰਿਹਾ ਉਹਨੂੰ ਖੁਦ ਪਤਾ ਹੁੰਦਾ ਤਾਂ ਸ਼ਾਇਦ ਬੋਲ ਵੀ ਪੈਂਦਾਉਹ ਲੋਕ ਵਾਰੀ ਵਾਰੀ ਬਾਹਰ ਜਾ ਕੇ ਦੇਖਦੇ, ਸ਼ਾਇਦ ਕੋਈ ਇਹਨੂੰ ਲੈਣ ਆਇਆ ਹੋਵੇ

ਉਹਨਾਂ ਨੇ ਰਤਨ ਨੂੰ ਗਲ ਨਾਲ ਲਾ ਲਿਆ ਰੋਟੀ ਖਵਾ ਆਪਣੇ ਕੋਲ ਸੁਆਇਆ ਦਿਨ ਚੜ੍ਹੇ ਰਤਨ ਨੇ ਕਿਹਾ, ਮੈਨੂੰ ਸਕੂਲ ਛੱਡ ਆਉਇੱਕ ਜਣਾ ਬੋਲਿਆ, ਸਾਡੀ ਤਾਂ ਰੋਟੀ ਮਸਾਂ ਪੂਰੀ ਹੁੰਦੀ ਹੈ, ਤੇਰੀ ਪੜ੍ਹਾਈ ਦਾ ਖਰਚ ਕਿਵੇਂ ਪੂਰਾ ਕਰਾਂਗੇ? ਉਹ ਸਾਰੇ ਦਿਨੇ ਆਪਣੇ ਕੰਮਾਂ ’ਤੇ ਨਿਕਲ ਜਾਂਦੇ ਤੇ ਰਾਤ ਘਰ ਆ ਕੇ ਖਾਂਦੇ-ਪੀਂਦੇ, ਗੀਤ ਗਾਉਂਦੇ, ਹੱਸਦੇ ਖੇਡਦੇ ਤੇ ਸੌਂ ਜਾਂਦੇਅਵਾਜ਼ ਰਤਨ ਦੀ ਵੀ ਸੁਰੀਲੀ ਸੀਇੱਕ ਦਿਨ ਉਹ ਸਾਰੀ ਟੋਲੀ ਮੰਦਰ ਗਈਰਤਨਾ ਭਜਨ ਮੰਡਲੀ ਵਿੱਚ ਬੈਠ ਭਜਨ ਗਾਉਣ ਲੱਗੀ ਉਸਦੀ ਆਵਾਜ਼ ’ਤੇ ਸੰਗਤ ਨੱਚਣ ਝੂੰਮਣ ਲੱਗ ਪਈਰਤਨਾ ਦਾ ਦਿਲ ਉੱਥੇ ਹੀ ਟਿਕ ਗਿਆਮੰਦਰ ਕਮੇਟੀ ਨੇ ਉਸਨੂੰ ਕੁਟੀਆ ਦੇ ਦਿੱਤੀ ਤੇ ਉਸਨੇ ਪ੍ਰਾਈਵੇਟ ਪੜ੍ਹਾਈ ਸ਼ੁਰੂ ਕਰ ਦਿੱਤੀ ਤੇ ਮੰਦਰ ਦੀ ਸ਼ਰਨ ਵਿਚਲੇ ਕਬੀਲੇ ਦੇ ਬੱਚਿਆਂ ਨੂੰ ਵੀ ਪੜ੍ਹਾਇਆਗੁਰੂ ਨੇ ਰਤਨਾ ਨੂੰ ਆਪਣੀ ਧੀ ਬਣਾ ਲਿਆ ਟੋਲੀ ਵਾਲੇ ਕਈ ਵਾਰ ਲੈਣ ਆਏ ਪਰ ਉਹ ਨਾ ਗਈਆਖਰ ਗੁਰੂ ਨੇ ਉੱਥੇ ਨੇੜੇ ਹੀ ਦੋ ਕਮਰੇ ਦਾ ਘਰ ਬਣਾ ਲਿਆ

ਉਹ ਰਤਨ ਤੋਂ ਰਤਨਾ ਕਿਵੇਂ ਬਣ ਗਈ? ਇਹ ਕੀ ਕਿੱਸਾ ਸੀ? ਉਸਨੂੰ ਡੈਡੀ ਪਿਆਰ ਕਿਉਂ ਨਹੀਂ ਸੀ ਕਰਦੇ? ਡੈਡੀ ਉਸਨੂੰ ਇੰਜ ਕਿਉਂ ਛੱਡ ਗਏ? ਉਸਨੂੰ ਮੰਮੀ ਲੈਣ ਕਿਉਂ ਨਹੀਂ ਆਈ? ਵੀਰਾ ਤੇ ਛੁਟਕੀ ਵੀ ਮਿਲਣ ਨਹੀਂ ਆਏ? ਉਹ ਘੰਟਿਆਂ ਬੱਧੀ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦੀ ਰਹਿੰਦੀ

ਇੱਧਰ ਰਤਨਾ ਦੀ ਮੰਮੀ ਸਦਮੇ ਵਿੱਚ ਰੱਬ ਕੋਲ ਚਲੀ ਗਈ ਤੇ ਦੋ ਮਹੀਨੇ ਬਾਅਦ ਉਸਦੇ ਡੈਡੀ ਨੂੰ ਐੇਸਾ ਝਟਕਾ ਲੱਗਾ ਕਿ ਉਹਨੂੰ ਅਧਰੰਗ ਹੋ ਗਿਆਬੱਸ ਉਹ ਇੰਨਾ ਕੁ ਹੀ ਸ਼ਬਦ ਬੋਲ ਸਕਦਾ ਸੀ, “ਰਤਨ ਇੱਕ ਵਾਰ ਆ ਕੇ ਮੈਨੂੰ ਮੁਆਫ ਕਰ ਦੇ!”

ਰਤਨਾ ਦਾ ਵੀਰ ਰਮਨ, ਉਹਨੂੰ ਤਲਾਸ਼ ਤਾਂ ਪਹਿਲੇ ਦਿਨ ਤੋਂ ਹੀ ਕਰ ਰਿਹਾ ਸੀ, ਹੁਣ ਉਹ ਆਪਣੇ ਡੈਡੀ ਦੀ ਖਾਤਰ ਜ਼ਿਆਦਾ ਹੀ ਫਿਕਰ ਮੰਦ ਹੋ ਗਿਆਰੋਜ਼ ਸ਼ਾਮ ਉਹ ਮੰਦਰ ਜਾ ਕੇ ਦੁਆ ਮੰਗਦਾਇੱਕ ਦਿਨ ਉਸਨੇ ਰਤਨਾ ਨੂੰ ਬੱਚਿਆਂ ਨੂੰ ਪੜ੍ਹਾਉਂਦੇ ਦੇਖਿਆ ਤੇ ਉਹ ਵੀ ਉੱਥੇ ਹੀ ਬੈਠ ਗਿਆਰਤਨਾ ਪੜ੍ਹਾਈ ਦੇ ਨਾਲ ਅਧਿਆਤਮਿਕ ਉਪਦੇਸ਼ ਦੇ ਰਹੀ ਸੀਰਮਨ ਰੋਜ਼ ਦਫਤਰ ਤੋਂ ਸਿੱਧਾ ਰਤਨਾ ਦੇ ਕਮਰੇ ਵਿੱਚ ਜਾਣ ਲੱਗਾਰਤਨਾ ਮਨ੍ਹਾਂ ਕਰਦੀ ਕਿ ਬਾਊ ਤੂੰ ਇੱਥੇ ਨਾ ਬੈਠਿਆ ਕਰ, ਕੋਈ ਇਤਰਾਜ਼ ਕਰੇਗਾਰਮਨ ਨੇ ਰਤਨਾ ਨੂੰ ਪੁਛਿਆ, “ਤੈਨੂੰ ਈਸ਼ਵਰ ਦਾ ਵੈਰਾਗ ਇੰਨੀ ਛੋਟੀ ਉਮਰੇ ਕਿਵੇਂ ਲੱਗਾ? ਤੇਰੇ ਮਾਂ ਬਾਪ ਕਿੱਥੇ ਹਨ?”

ਰਤਨਾ ਕਹਿੰਦੀ, ਮੇਰਾ ਸਭ ਕੁਝ ਈਸ਼ਵਰ ਹੀ ਹੈ ਰਮਨ ਨੂੰ ਉਤੇਜਨਾ ਹੋ ਗਈ ਕਿ ਉਹ ਰਤਨਾ ਬਾਰੇ ਜਾਣ ਕੇ ਰਹੇਗਾ

ਇੱਕ ਦਿਨ ਗੁਰੂ ਨੇ ਰਮਨ ਨੂੰ ਸਾਫ ਕਹਿ ਦਿੱਤਾ ਕਿ ਉਹ ਇੱਥੇ ਨਾ ਆਇਆ ਕਰੇ, ਇਹ ਬਾਊ ਜਿਹੇ ਲੋਕਾਂ ਦੇ ਸਨਮਾਨ ਦੀ ਜਗ੍ਹਾ ਨਹੀਂ ਹੈਪਰ ਰਮਨ ਤਾਂ ਖੋਜਾਰਥੀ ਸੀਪਹਿਲਾਂ ਤਾਂ ਰਤਨਾ ਕੁਝ ਵੀ ਆਪਣੇ ਬਾਰੇ ਦੱਸਣਾ ਨਹੀਂ ਚਾਹੁੰਦੀ ਸੀ ਪਰ ਇੱਕ ਸ਼ਾਮ ਰਮਨ ਨੇ ਰੋ ਰੋ ਕੇ ਦੱਸਿਆ ਕਿ ਉਹ ਆਪਣੇ ਗਵਾਚੇ ਰਤਨ ਨੂੰ ਲੱਭ ਰਿਹਾ ਹੈ, ਉਸਦੇ ਡੈਡੀ ਦੇ ਸਾਹ ਸਿਰਫ ਉਹਨੂੰ ਦੇਖਣ ਲਈ ਅਟਕੇ ਹੋਏ ਹਨਰਤਨਾ ਨੂੰ ਤਰਸ ਆ ਗਿਆ ਤੇ ਉਸਨੇ ਆਪਣੀ ਕਹਾਣੀ ਕਹਿ ਦਿੱਤੀਖੂਨ ਬੋਲ ਪਿਆ ਸੀ ਦੋਵੇਂ ਗਲ ਲੱਗ ਕੇ ਜੀਅ ਭਰ ਕੇ ਰੋਏ

ਰਮਨ ਹੁਣ ਡਾਢਾ ਖੁਸ਼ ਸੀ ਕਿ ਡੈਡੀ ਠੀਕ ਹੋ ਜਾਣਗੇਉਸਨੇ ਰਤਨਾ ਨੂੰ ਘਰ ਲੈ ਜਾਣ ਲਈ ਮਨਾ ਲਿਆ ਤੇ ਘਰ ਜਾ ਕੇ ਡੈਡੀ ਨੂੰ ਸਭ ਕੁਝ ਦੱਸ ਦਿੱਤਾਰਾਤ ਆਈਸ਼ਾਇਦ ਡੈਡੀ ਰਤਨਾ ਦਾ ਸਾਹਮਣਾ ਕਰਨ ਤੋਂ ਝਿਜਕਦੇ ਸਨ, ਉਹ ਸੁੱਤੇ ਹੀ ਰਹਿ ਗਏਰਮਨ ਉਹਨਾਂ ਦੇ ਦਾਹ ਸਸਕਾਰ ਦੇ ਰੁਝੇਵੇਂ ਕਾਰਨ ਕਈ ਦਿਨ ਰਤਨਾ ਕੋਲ ਨਾ ਜਾ ਸਕਿਆ ਰਤਨਾ ਨੇ ਸਮਝਿਆ, ਵੀਰ ਧੋਖਾ ਦੇ ਗਿਆਉਹ ਫਿਰ ਆਪਣੀ ਕਿਸਮਤ ਨੂੰ ਕੋਸਣ ਲੱਗ ਪਈਉਸਦੇ ਟੋਲੀ ਵਾਲਿਆਂ ਨੇ ਉਸਨੂੰ ਦਿਲਾਸਾ ਦਿੱਤਾ, ਇਹ ਸਮਾਜ ਸਾਨੂੰ ਆਪਣੇ ਦਿਲਾਂ ਵਿੱਚ ਥਾਂ ਨਹੀਂ ਦੇਂਦਾ, ਰੱਬ ਦੀ ਬੇਨਿਆਂਈ ਹੈ

ਪੰਜਾਂ ਸੱਤਾਂ ਦਿਨਾਂ ਬਾਅਦ ਰਮਨ ਨੇ ਰਤਨਾ ਦੇ ਗਲ਼ ਲੱਗ ਕੇ ਸਾਰੀ ਹਾਲਤ ਤੋਂ ਜਾਣੂ ਕਰਾਇਆ ਤੇ ਦੋਨੋਂ ਰੱਜ ਕੇ ਰੋਏਸਾਰੀ ਟੋਲੀ ਦਾ ਰੋਣਾ ਥੰਮ੍ਹਿਆ ਨਹੀਂ ਸੀ ਜਾ ਰਿਹਾ

“ਚੱਲ ਰਤਨਾ ਘਰ ਚਲੀਏ, ਛੁਟਕੀ ਬਹੁਤ ਉਦਾਸ ਹੈ, ਹੁਣ ਤੂੰ ਹੀ ਸਾਡੀ ਮੰਮੀ, ਤੂੰ ਹੀ ਸਾਡਾ ਡੈਡੀ ਹੈਂ

ਟੋਲੀ ਵਾਲੇ ਉਦਾਸ ਹੋ ਗਏਪਰ ਰਤਨਾ ਤਾਂ ਆਪਣੀ ਛੁਟਕੀ ਨੂੰ ਦੇਖਣਾ ਅਤੇ ਆਪਣੇ ਘਰ ਜਾਣਾ ਲੋਚਦੀ ਸੀ ਉਸਨੇ ਟੋਲੀ ਤੋਂ ਅਲਵਿਦਾ ਮੰਗੀ ਭਰੇ ਮਨ ਨਾਲ ਟੋਲੀ ਨੇ ਰਤਨਾ ਨੂੰ ਵਿਦਾਇਗੀ ਦਿੱਤੀਗੁਰੂ ਨੇ ਕਿਹਾ, “ਸਬਰ ਕਰੋ, ਧੀਆਂ ਨੇ ਤਾਂ ਇੱਕ ਦਿਨ ਜਾਣਾ ਹੀ ਹੁੰਦਾ ਹੈ ਅੱਜ ਸਾਡੀ ਧੀ ਵੀ ਬਿਗਾਨੀ ਹੋ ਗਈ।”

ਰਤਨਾ ਵਾਰੀ ਵਾਰੀ ਸਭ ਦੇ ਗਲੇ ਲੱਗ ਕੇ ਮਿਲੀ ਤੇ ਤੁਰਨ ਵੇਲੇ ਵਚਨ ਕੀਤਾ ਕਿ ਉਹ ਗਾਹੇ ਬਗਾਹੇ ਉਹਨਾਂ ਨੂੰ ਮਿਲਣ ਆਉਂਦੀ ਰਹੇਗੀਗੁਰੂ ਨੇ ਆਪਣੇ ਦਿਲ ’ਤੇ ਪੱਥਰ ਰੱਖ ਕੇ ਰਤਨਾ ਦੇ ਸਿਰ ਤੇ ਹੱਥ ਰੱਖ ਕੇ ਕਿਹਾ, “ਜਾ ਧੀਏ ... ਤੇ ਮੁੜ ਇੱਧਰ ਨੂੰ ਮੂੰਹ ਨਾ ਕਰੀਂ, ਤੇ ਨਾ ਕਦੇ ਸਾਨੂੰ ਯਾਦ ਕਰੀਂ।”

*   *   *

ਹਰਸ਼ ਸਿੰਘ ਹਿਮਾਚਲ ਦਾ ਰਹਿਣ ਵਾਲਾ ਸੀ, ਪਰ ਸ਼ੁਰੂ ਤੋਂ ਹੀ ਪੰਜਾਬ ਵਿੱਚ ‘ਗਾਂਧੀ ਖੱਦਰ ਭੰਡਾਰ’ ’ਤੇ ਤਾਇਨਾਤ ਸੀਉਸਦਾ ਸਾਡੇ ਘਰ ਚੋਖਾ ਆਉਣਾ ਜਾਣਾ ਸੀ ਲੋਕਾਂ ਵਿੱਚ ਉਸਦਾ ਨਾਮ ਬਾਊ ਸੀਇੱਕ ਬੇਟੀ ‘ਕੁਸਮ’ ਪੰਜ ਸਾਲ ਦੀ ਸਾਡੇ ਘਰ ਹੀ ਦਿਨ ਗੁਜ਼ਾਰਦੀ, ਰਾਤ ਨੂੰ ਆਪਣੇ ਘਰ ਚਲੀ ਜਾਂਦੀਅਚਾਨਕ ਕੁਸਮ ਦੀ ਮੰਮੀ ਦੁਨੀਆਂ ਛੱਡ ਗਈਉਹ ਵਿਚਾਰੀ ਬੱਚੀ ਬਹੁਤ ਇਕੱਲੀ ਪੈ ਗਈਕੁਝ ਚਿਰ ਬਾਅਦ ਸਾਰੇ ਰਿਸ਼ਤੇਦਾਰ ਦੋਸਤ-ਮਿੱਤਰ ਹਰਸ਼ ਨੂੰ ਆਖਣ ਲੱਗੇ, “ਵਿਆਹ ਕਰਾ ਲੈ, ਕੁੜੀ ਦੀ ਸੰਭਾਲ਼ ਵੀ ਜ਼ਰੂਰੀ ਹੈ।”

ਤੇ ਇੱਦਾਂ ਪਤਾ ਨਹੀਂ ਕਿਵੇਂ ਹੋਇਆ, ਹਰਸ਼ ਨੇ ਉਹਦੇ ਨਾਲ ਵਿਆਹ ਰਚਾ ਲਿਆਹਰਸ਼ ਦੇ ਮਾਂ ਬਾਪ ਨੇ ਉਹਦੇ ਨਾਲ ਬੋਲਣਾ, ਵਰਤਣਾ ਬੰਦ ਕਰ ਦਿੱਤਾਪਰ ਉਹ ਤਸੱਲੀ ਵਿੱਚ ਸੀ ਕਿ ਇਸਦੇ ਆਪਣਾ ਬੱਚਾ ਨਹੀਂ ਹੋਵੇਗਾ, ਇਹ ਮੇਰੀ ਬੇਟੀ ਨੂੰ ਬਹੁਤ ਪਿਆਰ ਕਰੇਗੀਹੋਇਆ ਵੀ ਇਸੇ ਤਰ੍ਹਾਂ। ਉਹ ਆਪਣੇ ਸਟਾਇਲ ਦੇ ਸ਼ੋਖ ਵਸਤਰ ਪਹਿਨਦੀ, ਮਰਦਾਨਾ ਭਾਰੀ ਆਵਾਜ਼, ਸਭ ਕੁਝ ਨਵੇਕਲਾ ਸੀ ਬੱਸ ਉਹਦੇ ਅੰਦਰ ਇੱਕ ਪਿਆਰ ਕਰਨ ਵਾਲੀ ਮਾਂ ਅਤੇ ਘਰ ਵਸਾਉਣ ਵਾਲੀ ਤੀਵੀਂ ਬਹੁਤ ਤੀਬਰ ਸੀਬਾਊ ਦੇ ਕਿਰਾਏ ਦੇ ਮਕਾਨ ਨੂੰ ਉਸਨੇ ਘਰ ਬਣਾ ਲਿਆ, ਕੁੜੀ ਨੂੰ ਆਪਣੀ ਪਿਆਰੀ ਬੇਟੀ ਉਹ ਬੇਟੀ ਨੂੰ ਆਪ ਸਕੂਲ ਛੱਡ ਆਉਂਦੀ ਅਤੇ ਲੈ ਆਉਂਦੀਉਸਦਾ ਬਹੁਤ ਧਿਆਨ ਰੱਖਦੀਸ਼ੁਰੂ ਸ਼ੁਰੂ ਵਿੱਚ ਓਸੀ-ਪੜੋਸੀ ਉਂਗਲਾਂ ਕਰਦੇ ਕਿ ਇਹ ਘਰ ਕਿਵੇਂ ਵਸਾਏੇਗੀ, ਬਾਊ ਨੂੰ ਨੰਗ ਕਰਕੇ ਆਪਣੇ ਟੋਲੇ ਵਿੱਚ ਮੁੜ ਜਾਏਗੀਪਰ ਉਹਨੂੰ ਤਾਂ ਰੱਬ ਨੇ ਜਿਵੇਂ ਬਣਾਇਆ ਹੀ ਬਾਊ ਲਈ ਸੀਉਹਦਾ ਚਿੱਤਰ ਅਤੇ ਚਰਿੱਤਰ ਦੋਨੋਂ ਬਿਲਕੁਲ ਸਹੀ ਸਨਉਹ ਪੂਰੀ ਮਤ੍ਰੇਈ ਮਾਂ ਨਾਲੋਂ ਅਧੂਰੀ ਨਹੀਂ, ਸਗੋਂ ਸਕੀ ਮਾਂ ਸਾਬਤ ਹੋਈਤੇ ਫਿਰ ਸਾਰੇ ਰਿਸ਼ਤੇਦਾਰ ਅਤੇ ਮਾਂ-ਬਾਪ ਉਹਨਾਂ ਨਾਲ ਮਿਲਣ ਵਰਤਣ ਲੱਗ ਪਏ

*   *   *

ਮੁਹੱਲੇ ਵਿੱਚ ਵਿਆਹ ਸੀ ਮੇਰੇ ਮਾਸੀ ਜੀ ਮੈਨੂੰ ਵਿਆਹ ਵਾਲੇ ਘਰ ਲੇਡੀ ਸੰਗੀਤ ’ਤੇ ਲੈ ਗਏਔਰਤਾਂ ਨੇ ਕਮਾਲ ਦਾ ਰੰਗ ਪੇਸ਼ ਕੀਤਾਲਾੜੇ ਦੀ ਮਾਸੀ ਬੜੀ ਉੱਚੀ ਲੰਮੀ, ਜਵਾਨ ਰਿਸ਼ਟ ਪੁਸ਼ਟ ਜੋ ਦਿਲੀ ਤੋਂ ਆਈ ਸੀ, ਅੰਤਾਂ ਦੀ ਸੋਹਣੀ, ਉਸਦੀ ਅਵਾਜ਼ ਵਿੱਚ ਸੱਤੇ ਸੁਰਾਂ ਭਰੀਆਂ ਹੋਈਆਂ ਸਨਪਤਾ ਨਹੀਂ ਕਿਉਂ, ਉਹਨੇ ਮੈਨੂੰ ਬਹੁਤ ਪਿਆਰ ਕੀਤਾ, ਜਿਵੇਂ ਸਦੀਆਂ ਤੋਂ ਜਾਣਦੀ ਹੋਵੇਮੈਂ ਵੀ ਭੁੱਖੀ ਸੀ ਮੁਹੱਬਤਾਂ ਦੀਅਗਲੇ ਦਿਨ ਉਹ ਬਰਾਤ ਨਾਲ ਵੀ ਮੈਨੂੰ ਨਾਲ ਲੈ ਗਈਨੱਚਦੇ ਟੱਪਦੇ, ਖਾਂਦੇ ਪੀਂਦੇ ਮੇਰਾ ਹੱਥ ਫੜੀ ਰੱਖਿਆਮਾਸੀ ਜੀ ਨੇ ਦੱਸਿਆ ਕਿ ਇਸਨੂੰ ਕੈਂਸਰ ਹੈਇਸਦੀ ਉਮਰ ਥੋੜ੍ਹੀ ਬਾਕੀ ਹੈ, ਇਸੇ ਲਈ ਇਹਨੇ ਵਿਆਹ ਨਹੀਂ ਕਰਵਾਇਆ, ਦਿੱਲੀ ਨੌਕਰੀ ਕਰਦੀ ਹੈਉਹ ਮੇਰੀ ਛੋਟੀ ਮਾਸੀ ਹੀ ਤਾਂ ਬਣ ਗਈ ਸੀਜਿੰਨੇ ਦਿਨ ਉਹ ਭੈਣ ਦੇ ਘਰ ਰਹੀ, ਦਿਨੇ ਮੈਨੂੰ ਆਪਣੇ ਕੋਲ ਰੱਖਿਆ। ਜਿਸ ਦਿਨ ਉਸਨੇ ਦਿੱਲੀ ਮੁੜਨਾ ਸੀ, ਉਹਨੇ ਜਾਣ ਵੇਲੇ ਮੈਨੂੰ ਮਿਲਣਾ ਤਾਂ ਕੀ, ਦੱਸਿਆ ਵੀ ਨਾਵੱਡੀ ਮਾਸੀ ਨੇ ਦੱਸਿਆ, ਉਹ ਰੋ ਕੇ ਮੈਨੂੰ ਉਦਾਸ ਨਹੀਂ ਕਰਨਾ ਚਾਹੁੰਦੀ ਸੀ, ਸਾਡੇ ਦੁਬਾਰਾ ਮਿਲਣ ਦੀ ਸੰਭਾਵਨਾ ਜੁ ਨਹੀਂ ਸੀ

ਕਈ ਸਾਲ ਬਾਅਦ ਮੈਂ ਆਪਣੀ ਮਾਸੀ ਕੋਲ ਗਈ ਤਾਂ ਉਹਨਾਂ ਦੱਸਿਆ ਕਿ ਤੇਰੀ ਮਤ੍ਰੇਈ ਮਾਸੀ ਨੇ ਵਿਆਹ ਕਰਵਾ ਲਿਆ ਸੀਇੱਕ ਸ਼ਖਸ ਦੇ ਤਿੰਨ ਬੱਚੇ ਸਨ ਤੇ ਪਤਨੀ ਦੀ ਮੌਤ ਹੋ ਗਈ ਸੀ ਉਸ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਕਿ ਤਿੰਨ ਨਿੱਕੇ ਬੱਚਿਆਂ ਨੂੰ ਮਾਂ ਦੀ ਲੋੜ ਹੈਇਸਨੇ ਸੰਪਰਕ ਕੀਤਾ, ਤੇ ਸਭ ਨੇ ਮਿਲ ਕੇ ਵਿਆਹ ਕਰ ਦਿੱਤਾਉਸਨੂੰ ਕੈਂਸਰ ਨਹੀਂ ਸੀ, ਉਹ ਤਾਂ ਨਾ ਮੁਕੰਮਲ ਮੁਜੱਸਮਾ ਸੀ, ਜੋ ਸਕੀ ਮਾਂ ਨਾਲੋਂ ਵੀ ਬਿਹਤਰ ਮਾਂ ਬਣੀ

ਹਮ ਹਾਦਸੋਂ ਕੀ ਹੀ ਰਾਹੋਂ ਮੇਂ,
ਘਾਸ ਕੀ ਮਾਨਿੰਦ ਬਿਛੇ ਹੂਏ ਹੈਂ

ਔਰ ਬਰਬਾਦੀ ਸੇ ਸਰ ਉਠਾਨੇ ਕੀ,
ਹਮੇਂ ਜ਼ਰਾ ਭੀ ਫੁਰਸਤ ਨਹੀਂ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਰਣਜੀਤ ਕੌਰ ਗੁੱਡੀ

ਰਣਜੀਤ ਕੌਰ ਗੁੱਡੀ

Taran Taran Sahib, Punjab, India.
Whatsapp: (91 - 97802 - 82816)
Email: (emailguddi@gmail.com)