AmandeepSTallewalia7ਜਦੋਂ ਤੱਕ ਅਸੀਂ ਆਪਣੇ ਆਪ ਦਾ ਦੂਜਿਆਂ ਨਾਲ ਮੁਕਾਬਲਾ ਕਰਦੇ ਰਹਾਂਗੇਉਦੋਂ ਤਕ ...
(18 ਸਤੰਬਰ 2025)


ਸਭ ਕੁਝ ਛਕਣ-ਛਕਾਉਣ ਵਾਲੇ ਸਲਾਹੂਆਂ ਤੋਂ ਖਹਿੜਾ ਛਡਾ ਕੇ
ਮਾਹਰਾਂ ਦੀ ਰਾਇ ਨਾਲ ਸੁਧਾਰ ਕਰਨ ਦੀ ਲੋੜ।

ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਦੁਨੀਆਂ ਸੁਆਦਾਂ ਨੇ ਪੱਟੀ ਹੋਈ ਹੈਇੱਕ ਜੀਭ ਦੇ ਸੁਆਦ ਕਰਕੇ ਅਸੀਂ ਕਿੰਨੀਆਂ ਬਿਮਾਰੀਆਂ ਸਹੇੜ ਲੈਂਦੇ ਹਾਂਜਦੋਂ ਕੋਈ ਬਿਮਾਰ ਪੈ ਜਾਂਦਾ ਹੈ ਤਾਂ ਉਸ ਨੂੰ ਡਾਕਟਰ ਕੁਝ ਚੀਜ਼ਾਂ ਨਾ ਖਾਣ ਦੀ ਸਲਾਹ ਦਿੰਦੇ ਹਨਪਤਾ ਤਾਂ ਮਰੀਜ਼ ਨੂੰ ਵੀ ਹੁੰਦਾ ਹੈ ਕਿ ਜੇਕਰ ਉਹ ਚੀਜ਼ ਜਿਸਦਾ ਪ੍ਰਹੇਜ਼ ਕਰਨ ਨੂੰ ਕਿਹਾ ਗਿਆ ਹੈ, ਖਾਧੀ ਗਈ ਤਾਂ ਉਸਦੀ ਖੈਰ ਨਹੀਂ ਪਰ ਆਪਹੁਦਰੀ ਜੀਭ ਲੱਖਾਂ ਯਤਨਾਂ ਦੇ ਬਾਵਜੂਦ ਵੀ ਸਮਝਾਇਆਂ ਨਹੀਂ ਸਮਝਦੀਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਬੰਦਾ ਜੀਭ ਅੱਗੇ ਗੋਡੇ ਟੇਕ ਦਿੰਦਾ ਹੈਬੱਸ ਇੱਕ ਵਾਰ ਕਿਸੇ ਚੀਜ਼ ਦਾ ਸੁਆਦ ਪੈ ਜਾਵੇ ਤਾਂ ਉਸ ਨੂੰ ਛੱਡਣਾ ਔਖਾ ਹੋ ਜਾਂਦਾ ਹੈਵਿਆਹ-ਸ਼ਾਦੀਆਂ ਜਾਂ ਪ੍ਰੋਗਰਾਮਾਂ ਵਿੱਚ ਬਣੇ ਗਰਮ ਗਰਮ ਪਕੌੜੇ ਜਾਂ ਟਿੱਕੀਆਂ, ਦਹੀਂ ਭੱਲਿਆਂ ਨੂੰ ਦੇਖ ਕੇ ਕਿਹੜੀ ਜੀਭ ਹੈ, ਜੋ ਲਲਚਾਉਂਦੀ ਨਹੀਂ? ਫਿਰ ਤਾਂ ਭਾਵੇਂ ਕਿਸੇ ਦਾ ਗਲ਼ ਖਰਾਬ ਹੋਵੇ ਜਾਂ ਪੇਟ, ਬੰਦਾ ‘ਦੇਖੀ ਜਾਊ’ ਕਹਿ ਕੇ ਟੁੱਟ ਕੇ ਪੈ ਜਾਂਦਾ ਹੈ। ਕਈ ਵਾਰ ਅਜਿਹੇ ਮਰੀਜ਼ਾਂ ਨਾਲ ਵਾਹ ਪੈਂਦਾ ਹੈ, ਜਿਹੜੇ ਕਹਿਣਗੇ, ਜੀ ਖੰਘ ਤਾਂ ਹਟਦੀ ਹੀ ਨਹੀਂ ਸੀ, ਮੈਂ ਤਾਂ ਅੱਕ ਕੇ ਫਿਰ ਪਕੌੜੇ ਖਾ ਹੀ ਲਏਦੇਖੀ ਜਾਊ, ਡਾਕਟਰ ਸਾਹਿਬ ਬੈਠੇ ਆਕਈ ਵਾਰ ਮੈਰਿਜ ਪੈਲੇਸਾਂ ਜਾਂ ਪ੍ਰੋਗਰਾਮਾਂ ਵਿੱਚ ਬੈਠੇ ਕਈ ਮਰੀਜ਼ਾਂ ਦਾ ਫੋਨ ਆਉਂਦਾ ਹੈ, “ਡਾਕਟਰ ਸਾਹਿਬ ਪਾਰਟੀ ਵਿੱਚ ਬੈਠੇ ਆਂਮਿੱਤਰ ਯਾਰ ਜ਼ਿਦ ਕਰੀ ਜਾਂਦੇ ਆ। ਊਂ ਤਾਂ ਤੁਸੀ ਬੰਦ ਕਰਾਈ ਹੋਈ ਐ, ਇੱਕ-ਅੱਧਾ ਪੈੱਗ ਜਿਹਾ ਲਾ ਲਈਏਜੇ ਤੁਸੀਂ ਕਹੋਂ ਤਾਂ ਪੀ ਲਊਂ, ਨਹੀਂ ਤਾਂ ਰਹਿਣ ਦਿੰਨੇ ਆਂ

ਮਤਲਬ ਕਿ ਇੱਕ ਵਾਰ ਡਾਕਟਰ ਦੇ ਮੂੰਹੋਂ ਹੀ ਕਢਵਾਉਣਾ ਹੁੰਦਾ ਹੈ। ਦੂਜੇ ਦਿਨ ਕੋਈ ਤਕਲੀਫ ਹੋ ਗਈ ਤਾਂ ਉਸੇ ਮਰੀਜ਼ ਨੇ ਡਾਕਟਰ ਸਿਰ ਭਾਂਡਾ ਭੰਨਣਾ, “ਤੁਸੀਂ ਹੀ ਤਾਂ ਕਿਹਾ ਸੀ ਜੀ, ਬਈ ਲਾ ਲਿਆ ਇੱਕ ਅੱਧਾ ਭਾਵ ਕਿ ਪ੍ਰਹੇਜ਼ ਕਰਨ ਤੋਂ ਦੁਨੀਆਂ ਬਹੁਤ ਭੱਜਦੀ ਹੈਇਹੀ ਕਾਰਨ ਹੈ ਕਿ ਸਾਡੇ ਲੋਕਾਂ ਦਾ ਬਿਮਾਰੀਆਂ ਤੋਂ ਖਹਿੜਾ ਨਹੀਂ ਛੁੱਟਦਾ ਮੈਂ ਇੱਥੇ ਇਹ ਗੱਲ ਵੀ ਲਿਖ ਸਕਦਾ ਸੀ ਕਿ ਬਿਮਾਰੀਆਂ ਲੋਕਾਂ ਦਾ ਖਹਿੜਾ ਨਹੀਂ ਛੱਡਦੀਆਂ ਪਰ ਅਸਲ ਗੱਲ ਇਹ ਹੈ ਕਿ ਲੋਕ ਬਿਮਾਰੀਆਂ ਤੋਂ ਖਹਿੜਾ ਛਡਾ ਕੇ ਰਾਜ਼ੀ ਹੀ ਨਹੀਂਕੋਈ ਵੀ ਬਿਮਾਰੀ ਲੈ ਲਓ, ਸ਼ੂਗਰ, ਬਲੱਡ ਪ੍ਰੈੱਸ਼ਰ, ਯੂਰਿਕ ਐਸਿਡ, ਤੇਜ਼ਾਬ, ਇਹ ਸਾਰੀਆਂ ਮਾਡਰਨ ਮਨੁੱਖ ਦੀਆਂ ਸਹੇੜੀਆਂ ਹੋਈਆਂ ਹੀ ਤਾਂ ਹਨਖਾਣ-ਪੀਣ ਨੂੰ ਖੁੱਲ੍ਹਾ-ਡੁੱਲ੍ਹਾ, ਕੰਮ ਦਾ ਡੱਕਾ ਨਹੀਂ ਤੋੜਨਾ, ਗੋਗੜਾਂ ਵਧੀ ਜਾਂਦੀਆਂ ਹਨ, ਬਿਮਾਰੀਆਂ ਲੱਗੀ ਜਾਂਦੀਆਂ ਹਨ

ਵਿਆਹ-ਸ਼ਾਦੀਆਂ ਵਿੱਚ ਅਕਸਰ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈਲੋਕਾਂ ਵੱਲ ਦੇਖ-ਦੇਖ ਕੇ ਹੀ ਚਿੱਤ ਭਰ ਜਾਂਦਾ ਹੈਕਈ ਲੋਕਾਂ ਨੇ ਤਾਂ ਢਿੱਡ ਨੂੰ ਢਿੱਡ ਨਹੀਂ ਰੂੜ੍ਹੀ ਸਮਝ ਰੱਖਿਆ ਹੁੰਦਾ ਹੈਜੋ ਹੱਥ ਆਉਂਦਾ ਹੈ, ਤੁੰਨੀ ਜਾਂਦੇ ਹਨਉਹ ਇਹ ਨਹੀਂ ਦੇਖਦੇ ਕਿ ਸਰੀਰ ਨੂੰ ਚਲਦਾ ਰੱਖਣ ਲਈ ਕਿੰਨੇ ਕੁ ਅੰਨ ਪਾਣੀ ਦੀ ਲੋੜ ਹੈਬੱਸ ਜਿੰਨੇ ਚਿਰ ਤਕ ਅੱਖਾਂ ਦੀ ਭੁੱਖ ਅਤੇ ਜੀਭ ਦਾ ਸੁਆਦ ਨਹੀਂ ਮੁੱਕਦਾ, ਉਦੋਂ ਤਕ ਦੱਬੀ ਤੁਰੀ ਜਾਂਦੇ ਹਨਉਹਨਾਂ ਵਿੱਚ ਕਈ ਤਾਂ ਦੂਜੇ ਦਿਨ ਹਸਪਤਾਲਾਂ ਵਿੱਚ ਹੁੰਦੇ ਹਨਕਈ ਫਿਰ ਦੂਜੇ ਦਿਨ ਕਿਸੇ ਹੋਰ ਵਿਆਹ-ਸ਼ਾਦੀ ਵਿੱਚ ਟੱਕਰ ਜਾਂਦੇ ਹਨਅਜਿਹੇ ਲੋਕ ਇੱਕ ਨਾ ਇੱਕ ਦਿਨ ਜ਼ਰੂਰ ਬਿਮਾਰ ਪੈਂਦੇ ਹਨਫਿਰ ਬਿਮਾਰੀਆਂ ਵੀ ਅਜਿਹੀਆਂ ਲਗਦੀਆਂ ਹਨ ਕਿ ਡਾਕਟਰ ਸਾਰਾ ਕੁਝ ਹੀ ਛੁਡਵਾ ਦਿੰਦੇ ਹਨਜਿਹੜੇ ਤਾਂ ਡਾਕਟਰਾਂ ਦੇ ਆਖੇ ਲੱਗ ਜਾਂਦੇ ਹਨ, ਉਹ ਬਚ ਜਾਂਦੇ ਹਨਬਾਕੀ ਅੱਲ੍ਹਾ ਨੂੰ ਪਿਆਰੇ ਹੋ ਜਾਂਦੇ ਹਨ

ਇੱਕ ਤਾਂ ਅੱਜਕੱਲ੍ਹ ਦੇ ਖਾਣੇ ਜ਼ਿਆਦਾ ਚਟਪਟੇ ਅਤੇ ਸੁਆਦਲੇ ਹੋ ਗਏਉਹਨਾਂ ਵਿਚਲੇ ਜ਼ਰੂਰੀ ਤੱਤ ਬਿਲਕੁਲ ਖ਼ਤਮ ਹੋ ਗਏ ਹਨਬੱਸ ਸਿਰਫ਼ ਸੁਆਦ ਤਕ ਹੀ ਸੀਮਿਤ ਹਨਅਜਿਹੇ ਖਾਣੇ ਖਾ ਕੇ ਇੱਕ ਵਾਰ ਜੀਭ ਦਾ ਸੁਆਦ ਤਾਂ ਚੱਖ ਲਿਆ ਜਾਂਦਾ ਹੈ ਪਰ ਬਾਅਦ ਇੱਕ ਪਛਤਾਵਾ ਹੀ ਪੱਲੇ ਪੈਂਦਾ ਹੈਅਜਿਹੇ ਖਾਣਿਆਂ ਤੋਂ ਸਾਨੂੰ ਗੁਰਬਾਣੀ ਵੀ ਵਰਜਿਤ ਕਰਦੀ ਹੈ:

ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥

ਖਾਈਏ ਮਨ ਭਾਉਂਦਾ, ਪਹਿਨੀਏ ਜਗ ਭਾਉਂਦਾਦਾ ਨਾਅਰਾ ਵੀ ਤੰਦਰੁਸਤੀ ਤੋਂ ਕੋਹਾਂ ਦੂਰ ਲੈ ਜਾਂਦਾ ਹੈ ਕਿਉਂਕਿ ਮਨ ਭਾਉਂਦਾ ਖਾਣਾ ਬਿਮਾਰੀ ਦਾ ਕਾਰਨ ਬਣਦਾ ਹੈਸਿਆਲਾਂ ਵਿੱਚ ਪੰਜਾਬੀਆਂ ਦਾ ਮਨ ਭਾਉਂਦਾ ਖਾਣਾ ਸਰ੍ਹੋਂ ਦੇ ਸਾਗ ਵਿੱਚ ਖਾਸਾ ਸਾਰਾ ਘਿਓ ਜਾਂ ਮੱਖਣ, ਨਾਲ ਮੱਕੀ ਦੀ ਰੋਟੀਇਹ ਸਿਰੇ ਦਾ ਬਿਮਾਰੀ ਦਾ ਘਰ ਹੈਨਾ ਤਾਂ ਸਰ੍ਹੋਂ ਵਧੀਆ ਮਿਲਦੀ ਹੈ ਤੇ ਨਾ ਹੀ ਘਿਓਲੋਕ ਅੱਠ-ਅੱਠ, ਦਸ-ਦਸ ਦਿਨ ਸਾਗ ਨੂੰ ਤੜਕੇ ਲਾ-ਲਾ ਕੇ ਛਕੀ ਜਾਂਦੇ ਹਨਫਿਰ ਕਿਸੇ ਦਾ ਬਲੱਡ ਪ੍ਰੈੱਸ਼ਰ ਵਧ ਜਾਂਦਾ ਹੈ, ਕਿਸੇ ਨੂੰ ਤੇਜ਼ਾਬ, ਕਿਉਂਕਿ ਪਾਣੀ ਪੀਣ ਦੀ ਆਦਤ ਸਾਨੂੰ ਹੈ ਨਹੀਂਚਾਹ ਦੇ ਕੌਲੇ ਜਿੰਨੇ ਮਰਜ਼ੀ ਛਕੀ ਜਾਓ, ਜਿੰਨਾ ਚਿਰ ਅਸੀਂ ਪੁਰਾਣੀਆਂ ਖਾਣ-ਪੀਣ ਦੀਆਂ ਆਦਤਾਂ ਨਹੀਂ ਛੱਡਦੇ, ਉੰਨਾ ਚਿਰ ਬਿਮਾਰੀਆਂ ਸਾਡਾ ਖਹਿੜਾ ਨਹੀਂ ਛੱਡਣਗੀਆਂ ਕਿਉਂਕਿ ਅਸੀਂ ਹੱਥੀਂ ਕੰਮ ਕਰਨ ਦੀ ਆਦਤ ਨੂੰ ਤਾਂ ਛੱਡ ਦਿੱਤਾ ਪਰ ਖਾਣ-ਪੀਣ ਉਹੀ ਚਲਦਾ ਹੈ

ਗੱਲ ਸੁਆਦਾਂ ਦੀ ਚਲ ਰਹੀ ਹੈਏਡਜ਼ ਅਤੇ ਹੈਪੇਟਾਇਟਸ ਵਰਗੀਆਂ ਬਿਮਾਰੀਆਂ ਵੀ ਸੁਆਦਾਂ ਦਾ ਹੀ ਸਿੱਟਾ ਹਨਖ਼ਾਸ ਕਰਕੇ ਏਡਜ਼ ਤਾਂ ਸੈਕਸ ਦੇ ਸੁਆਦ ਦਾ ਮੁੱਖ ਕਾਰਨ ਹੈਬਹੁਤ ਥੋੜ੍ਹੇ ਕੇਸ ਅਜਿਹੇ ਮਿਲਦੇ ਹਨ, ਜਿਨ੍ਹਾਂ ਨੂੰ ਸੂਈਆਂ ਕਰਕੇ ਏਡਜ਼ ਹੁੰਦੀ ਹੈ, ਬਹੁਤਾਤ ਤਾਂ ਸੁਆਦਾਂ ਦੀ ਪੱਟੀ ਹੋਈ ਹੈਇੱਕ ਵਾਰ ਦੇ ਸੁਆਦ ਮਗਰ ਸਾਰੀ ਉਮਰ ਦਾ ਰੋਗ ਜਾਂ ਜ਼ਿੰਦਗੀ ਤੋਂ ਹੱਥ ਧੋ ਲੈਣੇ, ਇਹ ਕਿੱਥੋਂ ਦੀ ਸਿਆਣਪ ਹੈ?

ਕਈ ਮਰੀਜ਼ਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਫਲਾਣਾ ਤਾਂ ਸਭ ਕੁਝ ਖਾ ਜਾਂਦਾ ਹੈ, ਮੈਂ ਅਗਰ ਦੋ ਪਕੌੜੇ ਹੀ ਖਾ ਲਵਾਂ ਤਾਂ ਗਧੀ ਗੇੜ ਪਾ ਦਿੰਦੇ ਹਨ। ਕਈ ਪੀਣ ਦੇ ਸ਼ੌਕੀਨ ਅਕਸਰ ਹੀ ਇਹ ਗੱਲ ਆਖ ਦਿੰਦੇ ਹਨ, “ਡਾਕਟਰ ਸਾਹਿਬ, ਮੇਰਾ ਇੱਕ ਯਾਰ ਤਾਂ ਬੋਤਲ ਪੀ ਜਾਂਦਾ ਪਰ ਮੈਨੂੰ ਤਾਂ ਇੱਕੋ ਪੈੱਗ ਹੀ ਹਜ਼ਮ ਨਹੀਂ ਹੁੰਦਾ ਜਦੋਂ ਤੱਕ ਅਸੀਂ ਆਪਣੇ ਆਪ ਦਾ ਦੂਜਿਆਂ ਨਾਲ ਮੁਕਾਬਲਾ ਕਰਦੇ ਰਹਾਂਗੇ, ਉਦੋਂ ਤਕ ਤੰਦਰੁਸਤ ਨਹੀਂ ਹੋਵਾਂਗੇ ਸਿਆਣੇ ਕਹਿੰਦੇ ਹਨ ਕਿ ਆਪ ਤੋਂ ਨੀਵਿਆਂ ਵੱਲ ਦੇਖ ਕੇ ਜੀਓਨਾਲੇ ਮੁਕਾਬਲਾ ਕਰਨਾ ਹੈ ਤਾਂ ਚੰਗੀਆਂ ਆਦਤਾਂ ਦਾ ਕਰੋ ਨਾ ਕਿ ਫਲਾਣਾ ਬੋਤਲ ਪੀ ਜਾਂਦਾ ਹੈ, ਪਰ ਮੈਨੂੰ ਇੱਕ ਪੈੱਗ ਹਜ਼ਮ ਨਹੀਂ ਹੁੰਦਾ

ਕਈ ਵਾਰ ਮਰੀਜ਼ ਪੁੱਛ ਲੈਂਦੇ ਹਨ ਕਿ ਡਾਕਟਰ ਸਾਹਿਬ, ਤੁਸੀਂ ਵਿਆਹ-ਸ਼ਾਦੀਆਂ ਵਿੱਚ ਜਾ ਕੇ ਕੁਝ ਨਹੀਂ ਖਾਂਦੇ? ਇਹ ਸਵਾਲ ਲਗਭਗ ਸਾਰੇ ਡਾਕਟਰਾਂ ਨੂੰ ਮਰੀਜ਼ ਅਕਸਰ ਹੀ ਕਰ ਦਿੰਦੇ ਹਨਉੱਥੇ ਮੇਰਾ ਜਵਾਬ ਹੁੰਦਾ ਹੈ ਕਿ ਭਾਈ, ਅਸੀਂ ਜਿਊਣ ਲਈ ਖਾਂਦੇ ਹਾਂ, ਖਾਣ ਲਈ ਨਹੀਂ ਜਿਊਂਦੇਵਿਆਹ-ਸ਼ਾਦੀਆਂ ਵਿੱਚ ਜਿੱਥੋਂ ਤਕ ਹੋ ਸਕੇ, ਬਹੁਤਾ ਖਾਣ-ਪੀਣ ਤੋਂ ਗੁਰੇਜ਼ ਹੀ ਕਰੀਦਾ ਕਿਉਂਕਿ ਹਰੇਕ ਚੀਜ਼ ਨੂੰ ਸੁਆਦਲਾ ਬਣਾਉਣ ਲਈ ਹਲਵਾਈ ਆਪਣਾ ਪੂਰਾ ਤਾਣ ਲਾ ਦਿੰਦਾ ਹੈ, ਕੋਈ ਇਹ ਨਾ ਕਹਿ ਦੇਵੇ ਕਿ ਫਲਾਣੀ ਚੀਜ਼ ਸੁਆਦ ਨਹੀਂ ਸੀਹੁਣ ਤਾਂ ਹਲਵਾਈ ਮੂੰਗੀ ਦੀ ਦਾਲ ਵਿੱਚ ਵੀ ਦਾਖਾਂ ਪਾਉਣ ਲੱਗ ਪਏ ਹਨਕਹਿਣ ਤੋਂ ਭਾਵ ਇਹ ਹੈ ਕਿ ਲੋੜ ਅਨੁਸਾਰ ਖਾਓਅੰਨ ਦੀ ਬੇਅਦਬੀ ਨਾ ਕਰੋਜਿਸ ਦਿਨ ਜ਼ਿਆਦਾ ਤਲਿਆ-ਫਲਿਆ ਖਾਧਾ ਜਾਵੇ, ਪਾਣੀ ਦੀ ਮਾਤਰਾ ਹੋਰ ਵਧਾ ਦਿਓ, ਸੈਰ ਕਰੋ ਜਾਂ ਜਿਸ ਦਿਨ ਪਾਰਟੀ ’ਤੇ ਖਾਧਾ ਪੀਤਾ ਹੋਵੇ, ਉਸ ਰਾਤ ਨੂੰ ਕੁਝ ਨਾ ਖਾਓਇਸ ਨਾਲ ਪੇਟ ਠੀਕ ਰਹਿੰਦਾ ਹੈਵੱਧ ਖਾਧਾ ਹਜ਼ਮ ਹੋ ਜਾਂਦਾ ਹੈਜੇਕਰ ਜ਼ਿਆਦਾ ਹੀ ਭੁੱਖ ਲੱਗੀ ਹੋਵੇ ਤਾਂ ਸਲਾਦ ਵਗੈਰਾ ਖਾ ਕੇ ਹੀ ਗੁਜ਼ਾਰਾ ਕਰ ਲਵੋਅਗਰ ਤੁਸੀਂ ਲੱਦੇ ਤੇ ਲੱਦਾ ਅੰਦਰ ਸੁੱਟਦੇ ਚਲੇ ਗਏ ਤਾਂ ਮਿਹਦਾ ਤੁਹਾਡੀ ਇਸ ਬਦਨੀਤੀ ਦਾ ਸ਼ਿਕਾਰ ਹੋ ਕੇ ਹਜ਼ਮ ਕਰਨ ਤੋਂ ਇਨਕਾਰੀ ਹੋ ਜਾਵੇਗਾ ਅਤੇ ਬਿਮਾਰੀਆਂ ਦੀ ਸ਼ੁਰੂਆਤ ਹੋ ਜਾਵੇਗੀ ਮਰਜ਼ੀ ਤੁਹਾਡੀ ਚੱਲਣੀ ਚਾਹੀਦੀ ਹੈ, ਤੁਹਾਡੀ ਜੀਭ ਦੀ ਨਹੀਂ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Amandeep S Tallewalia

Amandeep S Tallewalia

Barnala, Punjab, India.
Whatsapp: (91 - 98146 - 99446)
Email: (tallewalia@gmail.com)