BalbirSDholDr7ਮੈਂ ਉਸਦੇ ਘਰ ਦਾ ਅਤਾ ਪਤਾ ਪੁੱਛ ਲਿਆ। ਉਦੋਂ ਮੈਂ ਅਤੇ ਮੇਰੀ ਪਤਨੀ ਵੀ ਉਸੇ ਕਸਬੇ ਵਿੱਚ ...
(11 ਸਤੰਬਰ 2025)

 

ਗੱਲ 1991 ਦੀ ਹੈਉਦੋਂ ਮੈਂ ਅਧਿਆਪਕ ਵਜੋਂ ਚੰਡੀਗੜ੍ਹ ਵਿਖੇ ਡੈਪੂਟੇਸ਼ਨ ਉੱਤੇ ਤਾਇਨਾਤ ਸਾਂਮੈਂਨੂੰ ਸੈਕਟਰ 27 ਵਿਖੇ ਪਹਿਲੀ ਮੰਜ਼ਿਲ ਉੱਤੇ ਸਰਕਾਰੀ ਰਿਹਾਇਸ਼ ਮਿਲੀ ਹੋਈ ਸੀਸਾਡੇ ਮਾਤਾ ਜੀ ਸ਼ੂਗਰ ਦੇ ਮਰੀਜ਼ ਸਨਉਹ ਸਾਡੇ ਜੱਦੀ ਪਿੰਡ ਕੁਰੜ੍ਹੀ ਵਿਖੇ ਰਹਿੰਦੇ ਸਨਉਹਨਾਂ ਨੂੰ ਇਨਸੁਲਿਨ ਦਾ ਟੀਕਾ ਲਗਦਾ ਸੀਇੱਕ ਵਾਰ ਉਹਨਾਂ ਦਾ ਟੀਕਾ ਬੁਰੀ ਤਰ੍ਹਾਂ ਪੱਕ ਗਿਆਇਨਫੈਕਸ਼ਨ ਤੋਂ ਬਚਾਉਣ ਲਈ ਮੈਂ ਉਹਨਾਂ ਨੂੰ ਆਪਣੀ ਚੰਡੀਗੜ੍ਹ ਰਿਹਾਇਸ਼ ’ਤੇ ਲੈ ਆਇਆਉਹਨਾਂ ਨੂੰ ਪਹਿਲੀ ਮੰਜ਼ਿਲ ’ਤੇ ਚੁੱਕ ਕੇ ਚੜ੍ਹਾਉਣਾ, ਉਤਾਰਨਾ ਪੈਂਦਾ ਸੀਭਾਵੇਂ ਸਾਨੂੰ ਮੁਸ਼ਕਿਲ ਨਹੀਂ ਲਗਦਾ ਸੀ ਪਰ ਮਾਤਾ ਜੀ ਨੂੰ ਮਹਿਸੂਸ ਹੁੰਦਾ ਸੀਮੈਂ ਅਰਜ਼ੀ ਲਿਖ ਕੇ ਅਸਟੇਟ ਦਫਤਰ ਸੈਕਟਰ 17 ਵਿਖੇ ਚਲਾ ਗਿਆ ਤਾਂ ਜੋ ਗਰਾਊਂਡ ਫਲੋਰ ’ਤੇ ਕੋਈ ਸਰਕਾਰੀ ਰਿਹਾਇਸ਼ ਬਦਲਵਾ ਸਕਾਂਸਰਕਾਰੀ ਰਿਹਾਇਸ਼ ਬਦਲਣ ਦੇ ਅਧਿਕਾਰ ਅਸਿਸਟੈਂਟ ਇਸਟੇਟ ਅਫਸਰ ਕੋਲ ਸਨਉਹਨਾਂ ਦੇ ਦਫਤਰ ਦੇ ਬਾਹਰ ਲਟਕਦੀਆਂ ਖਾਲੀ ਸਲਿੱਪਾਂ ਵਿੱਚੋਂ ਇੱਕ ਸਲਿੱਪ ਕੱਢ ਕੇ ਮੈਂ ਮਿਲਣ ਲਈ ਆਪਣਾ ਨਾਂ ਲਿਖਣ ਲੱਗਿਆ ਹੀ ਸੀ ਕਿ ਦਫਤਰੀ ਕਮਰੇ ਦੇ ਬਾਹਰ ਬੈਠੇ ਗੰਨਮੈਨ ਨੇ ਮੇਰੇ ਗੋਡੀਂ ਹੱਥ ਲਾਏ ਅਤੇ ਕਹਿਣ ਲੱਗਾ, “ਸਰ, ਪਛਾਣਿਆ ਨਹੀਂ?”

ਮੈਂ ਸਮਝ ਗਿਆ ਕਿ ਇਹ ਮੇਰਾ ਵਿਦਿਆਰਥੀ ਰਿਹਾ ਹੋਵੇਗਾਅਕਸਰ ਹੀ ਅਧਿਆਪਕਾਂ ਦੀ ਸ਼ਕਲ ਕਈ ਸਾਲ ਨਹੀਂ ਬਦਲਦੀ ਪਰ ਵਿਦਿਆਰਥੀ ਤਾਂ ਕੁਝ ਸਾਲਾਂ ਵਿੱਚ ਹੀ ਸ਼ਕਲੋਂ ਬਦਲ ਜਾਂਦੇ ਹਨਮੈਂ ਟੇਢੀ ਅੱਖ ਨਾਲ ਉਸਦੀ ਜੇਬ ’ਤੇ ਲੱਗੀ ਨੇਮ ਪਲੇਟ ਵੱਲ ਤੱਕਣ ਹੀ ਲੱਗਾ ਸੀ ਕਿ ਉਹ ਝੱਟ ਬੋਲਿਆ, “ਮੈਂ ਸਤਪਾਲ ਹਾਂ, ਤੁਹਾਡਾ ਬਨੂੜ ਸਕੂਲ ਦਾ ਵਿਦਿਆਰਥੀ।”

ਉਹ ਮੈਨੂੰ ਬਿਨਾਂ ਸਲਿੱਪ ਦਿੱਤਿਆਂ ਦਰਵਾਜ਼ਾ ਖੋਲ੍ਹ ਕੇ ਅਫਸਰ ਕੋਲ ਲੈ ਗਿਆ ਅਤੇ ਉਹਨਾਂ ਦੇ ਸਾਹਮਣੇ ਖਲੋ ਕੇ ਕਹਿਣ ਲੱਗਾ, “ਸਰ, ਇਹ ਮੇਰੇ ਅਧਿਆਪਕ ਹਨਮੈਨੂੰ ਇਹ ਤਾਂ ਪਤਾ ਨਹੀਂ ਇਨ੍ਹਾਂ ਦਾ ਕੰਮ ਕੀ ਹੈ ਪਰ ਬੇਨਤੀ ਹੈ ਕਿ ਕਰ ਦੇਣਾਇਨ੍ਹਾਂ ਦਾ ਮੇਰੇ ਉੱਤੇ ਅਹਿਸਾਨ ਹੈ।” ਉਹ ਝੱਟ ਹੀ ਕਹਿ ਗਿਆਅਸਿਸਟੈਂਟ ਇਸਟੇਟ ਅਫਸਰ ਨੇ ਮੇਰੀ ਅਰਜ਼ੀ ਫੜੀ, ਝੱਟ ਹੀ ਡੀਲਿੰਗ ਅਸਿਸਟੈਂਟ ਨੂੰ ਬੁਲਾ ਕੇ ਮੇਰਾ ਕੰਮ ਕਰਨ ਦੀ ਹਦਾਇਤ ਕਰ ਦਿੱਤੀਨਾਲ ਇਹ ਵੀ ਕਿਹਾ, “ਜੇ ਇਹ ਮਕਾਨ ਵੀ ਠੀਕ ਨਾ ਹੋਵੇ ਤਾਂ ਹੋਰ ਬਦਲਵਾ ਲੈਣਾ।” ਇਸ ਤਰ੍ਹਾਂ ਮੇਰਾ ਕੰਮ ਝਟਪਟ ਹੋ ਗਿਆ

ਜਦੋਂ ਮੈਂ ਦਫਤਰੀ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਸ ਗੰਨਮੈਨ ਨੇ ਇੱਕ ਘਟਨਾ ਯਾਦ ਕਰਵਾਈ, ਜੋ ਮੈਨੂੰ ਵੀ ਯਾਦ ਆ ਗਈਉਹ ਇਸ ਤਰ੍ਹਾਂ ਸੀ ਕਿ ਇੱਕ ਵਾਰ ਇੱਕ ਮੁੰਡਾ ਗਧਿਆਂ ਦੇ ਪਿੱਛੇ ਪਿੱਛੇ ਹੱਕਦਾ ਹੋਇਆ ਗਧਿਆਂ ਨੂੰ ਭੱਠੇ ਵਲ ਲੈ ਜਾ ਰਹਾ ਸੀਮੈਨੂੰ ਦੇਖ ਕੇ ਉਹ ਮੂੰਹ ਪਰੇ ਕਰਕੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀਮੈਨੂੰ ਸ਼ੱਕ ਹੋਇਆ ਕਿ ਇਹ ਸਕੂਲ ਦਾ ਕੋਈ ਵਿਦਿਆਰਥੀ ਹੋਵੇਗਾਮੈਂ ਉਸ ਨੂੰ ਪੁੱਛ ਹੀ ਲਿਆ ਅਤੇ ਉਹ ਕਹਿਣ ਲੱਗਾ ਕਿ ਉਹਦਾ ਪੜ੍ਹਨ ਨੂੰ ਤਾਂ ਦਲ ਕਰਦਾ ਹੈ ਪਰ ਉਹਦੇ ਮਾਪੇ ਉਹਨੂੰ ਕੰਮ ਵਿੱਚ ਲਾਉਣਾ ਚਾਹੁੰਦੇ ਹਨ, ਪੜ੍ਹਨ ਨਹੀਂ ਜਾਣ ਦਿੰਦੇਮੈਂ ਉਸਦੇ ਘਰ ਦਾ ਅਤਾ ਪਤਾ ਪੁੱਛ ਲਿਆਉਦੋਂ ਮੈਂ ਅਤੇ ਮੇਰੀ ਪਤਨੀ ਵੀ ਉਸੇ ਕਸਬੇ ਵਿੱਚ ਰਹਿੰਦੇ ਸਾਂਸ਼ਾਮ ਨੂੰ ਉਸਦੇ ਘਰ ਜਾ ਕੇ ਮੈਂ ਉਸਦੇ ਮਾਪਿਆਂ ਨੂੰ ਉਸ ਨੂੰ ਸਕੂਲ ਭੇਜਣ ਲਈ ਮਨਾ ਲਿਆ

ਉਦੋਂ ਉਹ ਵਿਦਿਆਰਥੀ ਨੌਂਵੀਂ ਜਮਾਤ ਵਿੱਚ ਸੀਫਿਰ ਉਸਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਪਾਸ ਕਰ ਲਈਉਪਰੰਤ ਉਹ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋ ਗਿਆ ਅਤੇ ਉਸ ਦਿਨ ਉਹ ਗੰਨਮੈਨ ਬਣਕੇ ਮੇਰੇ ਸਾਹਮਣੇ ਖੜ੍ਹਾ ਸੀ, ਜਿਸਨੇ ਮੇਰਾ ਮਕਾਨ ਬਦਵਾ ਦਿੱਤਾ ਸੀਉਹ ਮੈਨੂੰ ਕਹਿਣ ਲੱਗਾ, “ਸਰ, ਜੇ ਉਦੋਂ ਇਹ ਅਹਿਸਾਨ ਨਾ ਕਰਦੇ, ਮੈਂ ਪੜ੍ਹ ਨਹੀਂ ਸੀ ਸਕਦਾਸ਼ਾਇਦ ਮੇਰੇ ਬੱਚਿਆਂ ਨੂੰ ਵੀ ਚੰਡੀਗੜ੍ਹ ਪੜ੍ਹਨ ਦਾ ਮੌਕਾ ਨਾ ਮਿਲਦਾ।”

ਇਸ ਯਾਦ ਨੇ ਮੈਨੂੰ ਬਹੁਤ ਸਕੂਨ ਦਿੱਤਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਬਲਬੀਰ ਸਿੰਘ ਢੋਲ

ਡਾ. ਬਲਬੀਰ ਸਿੰਘ ਢੋਲ

PCS Retird.
Whatsapp: (91 - 94171 - 53819)