BhawandeepSPurba7ਆਪਣੇ ਘਰ ਛੱਡਣੇ ਬਹੁਤ ਔਖੇ ਹੁੰਦੇ ਹਨ। ਰਾਤ ਦੇ ਹਨੇਰੇ ਵਿੱਚ ਦਰਿਆ ਦੇ ਕੰਢੇ ਮੱਛਰਾਂ ਅਤੇ ...
(9 ਸਤੰਬਰ 2025)


ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਅਤੇ ਤੇਜ਼ ਬਾਰਿਸ਼ਾਂ ਕਾਰਨ ਪੰਜਾਬ ਵਿੱਚ ਹਾਲਾਤ ਨਾਜ਼ਕ ਹੋ ਗਏ ਹਨ
ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਇਲਾਵਾ ਦੂਸਰੇ ਪਾਸੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈਇਸਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਮਕਾਨਾਂ ਉੱਪਰ ਹਰੀ-ਹਰੀ ਜਿਲਬ ਜੰਮੀ ਹੋਈ ਆਮ ਹੀ ਦਿਸ ਰਹੀ ਹੈਇਸਦੇ ਚਲਦਿਆਂ ਹੁਣ ਖਸਤਾ ਹਾਲ ਇਮਾਰਤਾਂ ਲੋਕਾਂ ਦੇ ਲਈ ਖਤਰਾ ਬਣ ਰਹੀਆਂ ਹਨਇਸਦੀਆਂ ਤਾਜ਼ਾ ਉਦਾਹਰਨਾਂ ਮੋਗਾ ਸ਼ਹਿਰ ਵਿੱਚ ਦੇਖਣ ਨੂੰ ਮਿਲੀਆਂ ਹਨਪੁਰਾਣੀ ਦਾਣਾ ਮੰਡੀ ਮੋਗਾ ਦੇ ਗੇਟ ਨੰ. 2 ਦੀ ਛੱਤ ਡਿਗ ਪਈਮੋਗਾ ਦੀ ਮਸ਼ਹੂਰ ਬਾਗ ਗਲੀ ਦਾ ਗੇਟ ਮੇਨ ਬਜ਼ਾਰ ਵਾਲੇ ਪਾਸਿਓਂ ਅੱਧਾ ਡਿਗ ਪਿਆਮੋਗਾ ਦੇ ਨੇੜਲੇ ਪਿੰਡ ਘੱਲ ਕਲਾਂ ਵਿੱਚ ਇੱਕ ਇਮਾਰਤ, ਜੋ 100 ਸਾਲ ਤੋਂ ਵੱਧ ਪੁਰਾਣੀ ਸੀ, ਉਹ ਵੀ ਲਗਾਤਾਰ ਬਾਰਿਸ਼ਾਂ ਕਾਰਨ ਢਹਿ-ਢੇਰੀ ਹੋ ਗਈ ਹੈਇਹ ਇਮਾਰਤ ਉੱਘੇ ਕਿਸਾਨ ਆਗੂ ਗੁਲਜ਼ਾਰ ਸਿੰਘ ਘੱਲਕਲ੍ਹਾਂ ਦੀ ਸੀ ਉਸਦਾ ਪੂਰਾ ਘਰ ਤਬਾਹ ਹੋ ਗਿਆ ਹੈਸ਼ਹਿਰ ਦੇ ਘਰ ਵੀ ਆਮ ਹੀ ਇਸ ਬਾਰਿਸ਼ ਨਾਲ ਚੋਣ ਲੱਗ ਪਏ ਹਨਇੱਕ ਹੜ੍ਹ ਅਤੇ ਦੂਸਰਾ ਲਗਾਤਾਰ ਬਾਰਿਸ਼, ਪੰਜਾਬ ਵਿੱਚ ਤਬਾਹੀ ਕਰ ਰਹੀ ਹੈਹੜ੍ਹਾਂ ਦਾ ਪ੍ਰਭਾਵ ਸਾਰੇ ਪੰਜਾਬ ਵਿੱਚ ਹੀ ਦਿਸ ਰਿਹਾ ਹੈ ਪਰ ਦਰਿਆਵਾਂ ਅਤੇ ਬੰਨ੍ਹਾਂ ਦੇ ਨਾਲ ਲਗਦੇ ਪਿੰਡ ਜ਼ਿਆਦਾ ਖਤਰੇ ਵਿੱਚ ਹਨ

ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਅਤੇ ਤੇਜ਼ ਬਾਰਿਸ਼ਾਂ ਕਾਰਨ ਮੌਜੂਦਾ ਖਤਰੇ ਦੀ ਸਥਿਤੀ ਨੂੰ ਦੇਖਦਿਆਂ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਪੋਲੀਟੈਕਨੀਕਲ ਕਾਲਜਾਂ ਵਿੱਚ ਲਗਾਤਾਰ ਛੁੱਟੀਆਂ ਵਧ ਰਹੀਆਂ ਹਨਇਸ ਨਾਜ਼ਕ ਸਥਿਤੀ ਦੇ ਸਮੇਂ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜ਼ਰੂਰੀ ਵੀ ਹੈਚਾਹੇ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ਪਰ ਫਿਰ ਵੀ ਇਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਬੁਰਾ ਅਸਰ ਪੈ ਰਿਹਾ ਹੈ

ਪੰਜਾਬ ਵਿੱਚ ਆਏ ਇਨ੍ਹਾਂ ਹੜ੍ਹਾਂ ਦਾ ਦੁੱਖ ਉਹੀ ਜਾਣਦੇ ਹਨ ਜੋ ਇਨ੍ਹਾਂ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨਆਪਣੇ ਘਰ ਛੱਡਣੇ ਬਹੁਤ ਔਖੇ ਹੁੰਦੇ ਹਨਰਾਤ ਦੇ ਹਨੇਰੇ ਵਿੱਚ ਦਰਿਆ ਦੇ ਕੰਢੇ ਮੱਛਰਾਂ ਅਤੇ ਪਾਣੀ ਦੇ ਜੀਵ ਜੰਤੂਆਂ ਵਿੱਚ ਬਿਨਾਂ ਛੱਤ ਦੇ ਰਹਿਣਾ ਕੋਈ ਸੌਖੀ ਗੱਲ ਨਹੀਂ, ਮਜਬੂਰੀ ਵਿੱਚ ਰਹਿਣਾ ਪੈਂਦਾ ਹੈਪ੍ਰਮਾਤਮਾ ਅਜਿਹੀਆਂ ਆਫਤਾਂ ਤੋਂ ਬਚਾ ਕੇ ਰੱਖੇ, ਮੇਹਰ ਕਰੇ, ਕਦੇ ਕੋਈ ਅਜਿਹੀ ਆਫਤ ਨਾ ਆਵੇਪਰ ਐਤਕੀਂ ਇੱਕ ਗੱਲ ਸਕੂਨ ਦੇਣ ਵਾਲੀ ਹੋਈ ਕਿ ਫਲੱਡ 2025 ਵਿੱਚ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਂਹ ਫੜੀ ਹੈਲੰਗਰ ਪਾਣੀ, ਪਸ਼ੂਆਂ ਦਾ ਚਾਰਾ ਆਦਿ ਕਿਸੇ ਪ੍ਰਕਾਰ ਦੀ ਕੋਈ ਤੋਟ ਨਹੀਂ ਆਉਣ ਦਿੱਤੀਵੈਸੇ ਤਾਂ ਸਾਰੀ ਦੁਨੀਆਂ ਵਿੱਚ ਜਿੱਥੇ ਵੀ ਕੋਈ ਆਫਤ ਜਾਂ ਮੁਸ਼ਕਿਲ ਆਉਂਦੀ ਹੈ ਤਾਂ ਪੰਜਾਬੀ ਲੰਗਰ ਲੈ ਕੇ ਉੱਥੇ ਪਹੁੰਚ ਜਾਂਦੇ ਹਨ, ਇਹ ਤਾਂ ਫਿਰ ਆਪਣਾ ਪੰਜਾਬ ਹੈਠੀਕ ਹੈ ਕਿ ਦਾਲ ਵਿੱਚ ਕੋਕੜੂ ਹੁੰਦੇ ਹਨਦਰਿਆਵਾਂ ਦੇ ਕੰਡਿਆਂ ’ਤੇ ਕੁਝ ਠੱਗ ਲੋਕ ਵੀ ਆ ਕੇ ਬੈਠ ਗਏ ਹਨ ਜਿਹੜੇ ਹੜ੍ਹ ਪੀੜਿਤਾਂ ਲਈ ਆਇਆ ਰਾਸ਼ਨ, ਚਾਰਾ ਅਤੇ ਹੋਰ ਸਮਾਨ ਇਕੱਠਾ ਕਰ ਲੈਂਦੇ ਹਨ ਤੇ ਅਗਾਂਹ ਵੇਚ ਦਿੰਦੇ ਹਨਮਰੀਆਂ ਜ਼ਮੀਰਾਂ ਵਾਲਿਆਂ ਦਾ ਤਾਂ ਕੋਈ ਹੱਲ ਨਹੀਂ ਪਰ ਸੇਵਾ ਕਰਨ ਵਾਲਿਆਂ ਨੂੰ ਉਸਦਾ ਫਲ ਮਿਲ ਜਾਂਦਾ ਹੈਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਦੇ ਵਲੰਟੀਅਰ, ਖਾਲਸਾ ਏਡ, ਵਾਰਿਸ ਪੰਜਾਬ ਦੇ, ਮਹਿਕ ਵਤਨ ਦੀ ਫਾਊਂਡੇਸ਼ਨ, ਗਲੋਬਲ ਸਿੱਖ ਆਦਿ ਹੋਰ ਵੀ ਕਈ ਸੰਸਥਾਵਾਂ ਹਨ, ਜਿਨ੍ਹਾਂ ਦੇ ਵਲੰਟੀਅਰ ਦਰਿਆਵਾਂ ਵਿੱਚ ਫਸੇ ਲੋਕਾਂ ਦੇ ਘਰ ਘਰ ਜਾ ਕੇ ਰਾਹਤ ਸਮੱਗਰੀ ਪਹੁੰਚਾਉਂਦੀਆਂ ਹਨਠੱਗ ਲੋਕ ਉਨ੍ਹਾਂ ਦੇ ਨੇੜੇ ਨਹੀਂ ਆਉਂਦੇ

ਆਏ ਦਿਨ ਪੰਜਾਬ ’ਕੋਈ ਨਾ ਕੋਈ ਆਫਤ ਜਾਂ ਮੁਸ਼ਕਿਲ ਆਈ ਰਹਿੰਦੀ ਹੈ, ਜਿਸ ਨਾਲ ਪੰਜਾਬ ਜੂਝਦਾ ਹੈ ਲੜਦਾ ਹੈ ਤੇ ਜਿੱਤ ਪ੍ਰਾਪਤ ਕਰਦਾ ਹੈਹਰ ਮੁਸ਼ਕਿਲ ਤੋਂ ਬਾਅਦ ਪੰਜਾਬ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈਇਹ ਆਫਤਾਂ ਕੁਦਰਤੀ ਵੀ ਹਨ ਅਤੇ ਸਿਆਸੀ ਦਖਲ ਅੰਦਾਜ਼ੀਆਂ ਵੀ ਹਨਸਿਆਸਤ ਦਾ ਹਿੱਸਾ ਵੀ ਹਨਭਾਰਤੀ ਕਿਸਾਨ ਯੂਨੀਅਨਾਂ ਅਤੇ ਹੋਰ ਕਈ ਸਮਾਜਿਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੋ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਪਈ ਹੈ, ਇਹ ਕੋਈ ਕੁਦਰਤੀ ਆਫਤ ਨਹੀਂ, ਇਹ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈਇਹ ਤਾਂ ਸਿਰਫ ਤੇ ਸਿਰਫ ਪੰਜਾਬ ਨੂੰ ਡੋਬਣ ਲਈ ਸਾਰਾ ਵਰਤਾਰਾ ਸਿਰਜਿਆ ਗਿਆ ਹੈ ਕਿਉਂਕਿ ਪੰਜਾਬ ਨਾ ਕੇਂਦਰ ਸਰਕਾਰ ਅਤੇ ਨਾ ਪੰਜਾਬ ਸਰਕਾਰ ਦੇ ਅੱਗੇ ਝੁਕਿਆ ਹੈਪਹਿਲਾਂ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਲੈ ਕੇ ਆਈ, ਫਿਰ ਪੰਜਾਬ ਸਰਕਾਰ ਲੈਂਡ ਪੂਲਿੰਗ ਪੌਲਿਸੀ ਲੈ ਕੇ ਆਈ ਪਰ ਇਨ੍ਹਾਂ ਤੋਂ ਪੰਜਾਬ ਦਾ ਕਿਸਾਨ ਨਹੀਂ ਦੱਬਿਆਇਸ ਲਈ ਹੁਣ ਦੋਨਾਂ ਸਰਕਾਰਾਂ ਨੇ ਰਲਮਿਲ ਕੇ ਪੰਜਾਬ ਨੂੰ ਡੋਬਣ ਲਈ ਪੰਜਾਬ ਦੇ ਕਿਸਾਨ ਨੂੰ ਮਾਰਨ ਲਈ ਹੜ੍ਹਾਂ ਵਾਲੀ ਚਾਲ ਚੱਲੀ ਹੈ, ਜੋ ਅਤੀ ਨਿੰਦਣਯੋਗ ਅਤੇ ਮੰਦਭਾਗੀ ਹੈਇੱਥੇ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਸਿਆਸੀ ਧਿਰ ਦੇ ਐੱਮ.ਐੱਲ.ਏ. ਜਾਂ ਕੋਈ ਵੀ ਲੀਡਰ ਹਨ, ਉਹ ਕਿਸਾਨ ਆਗੂਆਂ ਬਾਰੇ ਗਲਤ ਮਲਤ ਬੋਲ ਰਹੇ ਹਨ ਜਾਂ ਕਹਿ ਰਹੇ ਹਨ ਕਿ ਇਹ ਹਰੀਆਂ ਪੱਗਾਂ ਵਾਲੇ ਵਿਹਲੜ ਤੁਰੇ ਫਿਰਦੇ ਹਨਉਹਨਾਂ ਲੀਡਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋ ਹੜ੍ਹਾਂ ਵਿੱਚ ਇਸ ਟਾਈਮ ਨੌਜਵਾਨ ਮੁੰਡੇ ਕੁੜੀਆਂ ਬਜ਼ੁਰਗ ਟਰਾਲੀਆਂ ਟਰੈਕਟਰ ਲੈ ਕੇ ਹੜ੍ਹ ਪੀੜਿਤਾਂ ਦੀ ਮਦਦ ਕਰ ਰਹੇ ਹਨ, ਉਹ ਕਿਸਾਨਾਂ ਦੇ ਹੀ ਪੁੱਤ ਹਨ ਜੋ ਆਪਣੇ ਟਰੈਕਟਰ ਲੈ ਕੇ ਹੜ੍ਹ ਪੀੜਿਤ ਇਲਾਕਿਆਂ ਵਿੱਚ ਆਪਣੀ ਜਾਨ ਤਲੀ ’ਤੇ ਰੱਖ ਕੇ ਹੜ੍ਹ ਪੀੜਿਤਾਂ ਦੀ ਸੇਵਾ ਕਰ ਰਹੇ ਹਨ

ਮੈਂ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਰੱਖਦਾਪਰ ਜੋ ਲੋਕ ਆਪਣੇ ਅਹੁਦੇ ਦਾ ਗੁਮਾਨ ਛੱਡ ਕੇ ਜ਼ਮੀਨੀ ਪੱਧਰ ’ਤੇ ਲੋਕਾਂ ਦੀ, ਹੜ੍ਹ ਪੀੜਿਤਾਂ ਦੀ ਸਹਾਇਤਾ ਕਰ ਰਹੇ ਹਨ, ਉਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਭੈਣ ਸਾਕਸ਼ੀ ਸਾਹਨੀ ਨੇ ਸਾਰੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈਡੀ.ਸੀ. ਤਾਂ ਹੋਰ ਵੀ ਬਥੇਰੇ ਆਏ ਹੋਣਗੇ ਪਰ ਇਸ ਸ਼ੇਰਨੀ ਨੇ ਸਰਕਾਰ ਦੀ ਦਿੱਤੀ ਤਨਖਾਹ ਦਾ ਮੁੱਲ ਹੀ ਨਹੀਂ ਮੋੜਿਆ, ਸਗੋਂ ਦੁਨੀਆਂ ਨੂੰ ਦਿਖਾ ਦਿੱਤਾ ਕਿ ਧੀਆਂ ਆਪਣੀ ਸਿਆਣਪ ਨਾਲ ਕੀ ਕੁਝ ਕਰ ਸਕਦੀਆਂ

ਇਸੇ ਤਰ੍ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਦੇ ਮੁਖੀ ਡਾਕਟਰ ਐੱਸ.ਪੀ. ਸਿੰਘ ਉਬਰਾਏ ਜਿਨ੍ਹਾਂ ਪਹਿਲ ਕਦਮੀ ਕਰਦਿਆਂ ਹੜ੍ਹ ਦੀ ਸਥਿਤੀ ਬਣਨ ਸਾਰ ਰਾਹਤ ਕਾਰਜ ਸ਼ੁਰੂ ਕਰ ਦਿੱਤੇਉਨ੍ਹਾਂ ਨੇ ਹੜ੍ਹ ਪੀੜਿਤਾਂ ਲਈ ਡੇਢ ਕਰੋੜ ਦਾ ਪੈਕੈਜ ਜਾਰੀ ਕਰ ਦਿੱਤਾ ਤੇ ਐਲਾਨ ਕੀਤਾ ਕਿ ਜਦੋਂ ਤਕ ਲੋੜ ਹੈ, ਸਪਲਾਈ ਜਾਰੀ ਰਹੇਗੀ ਅਤੇ ਕੋਈ ਵੀ ਪਸ਼ੂ ਭੁੱਖਾ ਨਹੀਂ ਰਹੇਗਾਸੁੱਕਾ ਰਾਸ਼ਨ ਵੀ ਮੁੱਕਣ ਨਹੀਂ ਦਿੱਤਾ ਜਾਵੇਗਾਹੋਰ ਵੀ ਜਿੱਥੇ ਵੀ ਕਿਤੇ ਵੀ ਕੋਈ ਲੋੜ ਹੋਈ, ਉੱਥੇ ਹਰ ਲੋੜ ਟ੍ਰਸਟ ਵੱਲੋਂ ਪੂਰੀ ਕੀਤੀ ਜਾਵੇਗੀਔਰਤਾਂ ਅਤੇ ਬੱਚਿਆਂ ਦਾ ਸਮਾਨ, ਮੱਛਰਦਾਨੀਆਂ, ਤਰਪਾਲਾਂ, ਫੋਕ ਮਸ਼ੀਨਾਂ, ਕਿਸ਼ਤੀਆਂ, ਪਸ਼ੂਆਂ ਦਾ ਚਾਰਾ, ਪਾਣੀ ਦੀਆਂ ਬੋਤਲਾਂ ਆਦਿ ਸਭ ਕੁਝ ਮੁਹਈਆ ਕਰਵਾ ਰਹੇ ਹਨਉਨ੍ਹਾਂ ਨੇ ਤਾਂ ਆਉਣ ਵਾਲੇ ਸਮੇਂ ਲਈ ਵੀ ਆਖ ਦਿੱਤਾ ਕਿ ਜਿਵੇਂ ਹੀ ਪਾਣੀ ਘਟਣਾ ਸ਼ੁਰੂ ਹੋਵੇਗਾ ਤਾਂ ਅਗਲੀ ਲੋੜ ਦਵਾਈਆਂ ਅਤੇ ਘਰਾਂ ਦੀ ਮੁਰੰਮਤ ਦੀ ਹੋਵੇਗੀਟ੍ਰਸਟ ਵੱਲੋਂ ਪਸ਼ੂਆਂ ਅਤੇ ਲੋਕਾਂ ਲਈ ਦਵਾਈਆਂ ਦੀ ਵੱਡੀ ਸਪਲਾਈ ਅਤੇ ਡਾਕਟਰਾਂ ਦੀ ਟੀਮ ਤਿਆਰ ਕੀਤੀ ਜਾ ਰਹੀ ਹੈਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਦੇ ਵਲੰਟੀਅਰ ਆਪਣੇ ਆਪਣੇ ਜ਼ਿਲ੍ਹੇ ਵਿੱਚ ਦਿਨ ਰਾਤ ਆਪਣੀਆਂ ਸੇਵਾਵਾਂ ਨਿਭਾ ਰਹੇ ਹਨਵੈਸੇ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨਪੰਜਾਬੀਆਂ ਦਾ ਦਰਿਆਵਾਂ ਨਾਲ ਮੱਥਾ ਲੱਗਾ ਹੋਇਆ ਹੈ, ਫਿਰ ਵੀ ਹੋਸਲੇ ਬੁਲੰਦ ਹਨਉਨ੍ਹਾਂ ਨੂੰ ਪਾਣੀ ਦੀ ਬੋਤਲ ਫੜਾਈਏ ਤਾਂ ਅੱਗੋਂ ਚਾਹ ਪੁੱਛਦੇ ਹਨਉਨ੍ਹਾਂ ਦੇ ਚਿਹਰਿਆਂ ਤੇ ਕੋਈ ਘਬਰਾਹਟ ਜਾਂ ਡਰ ਨਹੀਂ ਸਗੋਂ ਹਾਲਾਤ ਨਾਲ ਲੜਨ ਦੀ ਹਿੰਮਤ ਹੈ

ਸਿਆਸੀ ਲੋਕ ਆਪਣੀਆਂ ਵੋਟਾਂ ਲਈ ਵੀ ਦਿਖਾਵਾ ਕਰਨ ਪਹੁੰਚ ਜਾਂਦੇ ਹਨ ਪਰ ਅਸਲੀਅਤ ਵਿੱਚ ਕੌਣ ਕੀ ਕਰ ਰਿਹਾ ਹੈ, ਲੋਕ ਸਭ ਜਾਣਦੇ ਹਨਚਲੋ ਜੋ ਵੀ ਸਿਆਸੀ ਆਗੂ ਜਿੰਨਾ ਵੀ ਯੋਗਦਾਨ ਪਾ ਰਿਹਾ ਹੈ, ਉਸਦਾ ਸਵਾਗਤ ਹੈਡਾਕਟਰ ਐੱਸ.ਪੀ. ਸਿੰਘ ਉਬਰਾਏ ਜੀ ਦੇ ਨਾਲ ਵਿਧਾਇਕ ਨਰੇਸ਼ ਕਟਾਰੀਆ ਜੀ ਨਿਮਾਣੇ ਜਿਹੇ ਹੋ ਕੇ ਸੇਵਾ ਕਰ ਰਹੇ ਹਨਕੁਲਦੀਪ ਸਿੰਘ ਧਾਲੀਵਾਲ ਨੇ ਜਿੱਦਣ ਦੇ ਹੜ੍ਹ ਆਏ ਹਨ, ਆਪਣੇ ਘਰੇ ਬਹਿ ਕੇ ਰੋਟੀ ਨਹੀਂ ਖਾਧੀਅਫਸਰਾਂ ਨਾਲ ਲੜਦਾ ਝਗੜਦਾ, ਮੱਥਾ ਖਪਾਈ ਕਰਦਾ, ਜਿੰਨੇ ਜੋਗਾ ਹੈਗਾ ਨਾਲ ਖੜ੍ਹਾ ਹੈ।

ਬਹੁਤੇ ਕਲਾਕਾਰ ਅਜਿਹੇ ਹਨ ਜੋ ਕਰੋੜਾਂ ਰੁਪਏ ਦੇ ਕੇ ਹੜ੍ਹ ਪੀੜਿਤਾਂ ਦੀ ਮਦਦ ਕਰ ਰਹੇ ਹਨ ਤਾਂ ਕਿ ਪੰਜਾਬ ਮੁੜ ਖੜ੍ਹਾ ਹੋ ਜਾਵੇਦਿਲਜੀਤ ਦੁਸਾਂਝ ਵੱਲੋਂ ਪੰਜਾਬ ਦੇ 10 ਪਿੰਡ ਗੋਦ ਲਏ ਗਏਸਤਿੰਦਰ ਸਰਤਾਜ ਵੱਲੋਂ 500 ਪਰਿਵਾਰਾਂ ਦਾ ਮਹੀਨੇ ਦਾ ਰਾਸ਼ਨ ਭੇਜਿਆ ਗਿਆਗੁਰਦਾਸ ਮਾਨ ਵੱਲੋਂ 25 ਲੱਖ ਰੁਪਏ ਦਿੱਤੇ ਗਏਐਮੀ ਵਿਰਕ ਵੱਲੋਂ 200 ਘਰਾਂ ਨੂੰ ਗੋਦ ਲਿਆ ਗਿਆਬੱਬੂ ਮਾਨ ਨੇ ਆਪਣੇ ਕੈਨੇਡਾ ਦੇ ਸ਼ੋਅ ਦੀ ਕਮਾਈ ਹੜ੍ਹ ਪੀੜਿਤ ਰਾਹਤ ਕਾਰਜਾਂ ਲਈ ਦਿੱਤੀਰਣਜੀਤ ਬਾਵਾ, ਫਿਲਮ ਐਕਟਰ ਅਕਸ਼ੈ ਕੁਮਾਰ, ਐਕਟਰ ਸੋਨੂੰ ਸੂਦ, ਸੰਜੇ ਦੱਤ, ਔਜਲਾ, ਆਦਿ ਹੋਰ ਵੀ ਬਹੁਤ ਸਾਰੇ ਕਲਾਕਾਰ ਹੜ੍ਹ ਪੀੜਿਤ ਲੋਕਾਂ ਦੀ ਬਾਂਹ ਫੜਨ ਲਈ ਅੱਗੇ ਆਏ ਹਨਉਨ੍ਹਾਂ ਕਲਾਕਾਰਾ ਦੀ ਚੰਗੀ ਸੋਚ ਨੂੰ ਸਲਾਮ ਹੈਰਾਜਸਥਾਨ ਵਾਲੇ ਭਰਾ ਵੀ ਆ ਗਏ ਮੁਸੀਬਤ ਦੀ ਘੜੀ ਵਿੱਚ ਪੰਜਾਬ ਦਾ ਸਾਥ ਦੇਣਜਿਹੜੇ ਅੱਜ ਪੰਜਾਬ ਦੇ ਮਾੜੇ ਹਾਲਾਤ ਵਿੱਚ ਨਾਲ ਨਹੀਂ ਖੜ੍ਹੇ, ਆਉਣ ਵਾਲੇ ਸਮੇਂ ਵਿੱਚ ਉਹਨਾਂ ਕੋਲੋਂ ਬਚ ਕੇ ਰਹਿਣ ਦੀ ਲੋੜ ਹੈਪੰਜਾਬੀਓ ਅਜਿਹੇ ਲੋਕਾਂ ਨੂੰ ਮੂੰਹ ਨਾ ਲਾਇਓ ਜਿਨ੍ਹਾਂ ਨੇ ਮਾੜੇ ਸਮੇਂ ਵਿੱਚ ਮੂੰਹ ਨਹੀਂ ਵਿਖਾਇਆ, ਚਾਹੇ ਉਹ ਕੋਈ ਵੀ ਹੋਵੇਪੰਜਾਬੀਆਂ ਦੀ ਹਮੇਸ਼ਾ ਚੜ੍ਹਦੀ ਕਲਾ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਭਵਨਦੀਪ ਸਿੰਘ ਪੁਰਬਾ

ਭਵਨਦੀਪ ਸਿੰਘ ਪੁਰਬਾ

Whatsapp: (91 - 99889 - 29988)
Email: (bhawandeep.purba@gmail.com)
Web Site: www.mehakwatandilive.com