MohanSinghDr7ਇਸ ਸ਼ਾਂਤੀ ਸਮਝੌਤੇ ਦੀ ਕਵਾਇਦ ਨੇ ਯੂਰਪੀ ਸੰਘ ਅਤੇ ਅਮਰੀਕਾ ਵਿਚਕਾਰ ਸਵਾਰਥੀ ਵਿਰੋਧਾਂ ਨੂੰ ...
(8 ਸਤੰਬਰ 2025)


ਲਗਾਤਾਰ ਸਾਢੇ ਤਿੰਨ ਵਰ੍ਹਿਆਂ ਤੋਂ ਰੂਸ-ਯੁਕਰੇਨ ਵਿਚਕਾਰ ਖਤਰਨਾਕ ਜੰਗ ਜਾਰੀ ਹੈ
ਸਾਮਰਾਜੀ ਤਾਕਤਾਂ ਵਿਚਕਾਰ ਆਪਸੀ ਖਹਿਭੇੜ, ਖੇਤਰੀ ਵੰਡ ਅਤੇ ਲੁੱਟ ਦਾ ਜਜ਼ਰੀਆ ਬਣੀ ਯੁਕਰੇਨ ਜੰਗ ਅਸਲ ਵਿੱਚ ਪ੍ਰੌਕਸੀ ਜੰਗ ਹੈ, ਜਿਸ ਤਹਿਤ ਆਮ ਯੁਕਰੇਨੀ ਪਿਸ ਰਹੇ ਹਨਸੱਤਾ ਦੀ ਕੁਰਸੀ ਸੰਭਾਲਣ ਤੋਂ ਪਹਿਲਾਂ ਤੋਂ ਲੈ ਕੇ ਹੁਣ ਤਕ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਲਗਾਤਾਰ ਜੰਗਬੰਦੀ ਦਾ ਰਾਗ ਅਲਾਪਦੇ ਰਹੇ ਪ੍ਰੰਤੂ ਹਕੀਕਤ ਵਿੱਚ ਇਸ ਜੰਗ ਵਿੱਚੋਂ ਆਰਥਿਕ-ਵਪਾਰਕ ਲਾਹੇ ਲੈਣ ਲਈ ਇਸ ਨੂੰ ਹੋਰ ਵੱਧ ਤੇਜ਼ ਕੀਤਾ ਜਾ ਰਿਹਾ ਹੈਰੂਸ ਉੱਤੇ ਨਵੀਂਆਂ ਸਖਤ ਆਰਥਿਕ ਪਾਬੰਦੀਆਂ ਦੀਆਂ ਧਮਕੀਆਂ ਅਤੇ ਯੁਕਰੇਨ ਨਾਲ ਲਗਾਤਾਰ ਮਾਰੂ ਜੰਗੀ ਹਥਿਆਰਾਂ ਦੇ ਸਮਝੌਤਿਆਂ ਦੌਰਾਨ ਇਹ ਜੰਗ ਦਿਨ-ਬਦਿਨ ਹੋਰ ਤੀਬਰ ਹੋ ਰਹੀ ਹੈਸ਼ਾਂਤੀਵਾਰਤਾ ਦੌਰਾਨ ਵੀ ਦੋਹਾਂ ਮੁਲਕਾਂ ਵਿਚਕਾਰ ਜੰਗੀ ਹਮਲੇ ਜਾਰੀ ਰਹੇਹੁਣ ਤਕ ਰੂਸ ਨੇ ਯੁਕਰੇਨ ਦੇ ਕਈ ਮਹੱਤਵਪੂਰਨ ਖੇਤਰਾਂ ਉੱਤੇ ਸਰਦਾਰੀ ਕਾਇਮ ਕਰ ਲਈ ਹੈ ਅਤੇ ਅਮਰੀਕਾ ਨੇ ਯੁਕਰੇਨ ਨਾਲ ਬੇਸ਼ਕੀਮਤੀ ਖਣਿਜ ਸ੍ਰੋਤਾਂ ਦੇ ਮੁਨਾਫੇ ਵਾਲੇ ਸਮਝੌਤੇ ਹਾਸਲ ਕਰ ਲਏ ਹਨ ਅਤੇ ਰੂਸ ਉੱਤੇ ਮੜ੍ਹੀਆਂ ਪਾਬੰਦੀਆਂ ਕਾਰਨ ਯੂਰਪੀ ਮੁਲਕਾਂ ਲਈ ਪ੍ਰਭਾਵਿਤ ਹੋਈ ਊਰਜਾ ਸਪਲਾਈ ਦੀ ਪੂਰਤੀ ਮਹਿੰਗੀ ਅਮਰੀਕੀ ਬਰਾਮਦ ਨਾਲ ਕੀਤੀ ਜਾ ਰਹੀ ਹੈਇਸੇ ਸਾਮਰਾਜੀ ਸੌਦੇਬਾਜ਼ੀ ਤਹਿਤ ਰੂਸ-ਯੁਕਰੇਨ ‘ਸਥਾਈ ਸ਼ਾਂਤੀ’ ਬਾਬਤ ਅਮਰੀਕਾ ਦੇ ਸੂਬੇ ਅਲਾਸਕਾ ਵਿੱਚ ਟਰੰਪ-ਪੂਤਿਨ ਮਿਲਣੀ ਕੀਤੀ ਗਈ, ਜੋ ਕਿਸੇ ਬੰਨ੍ਹੇ ਨਹੀਂ ਲੱਗੀ। ਉਂਝ ਇਸ ਮਿਲਣੀ ਦੀ ਡੂੰਘੀ ਰਣਨੀਤਕ ਅਤੇ ਆਰਥਿਕ-ਸਿਆਸੀ ਮਹੱਤਤਾ ਅਤੇ ਸਬਕ ਹਨ

ਇਸ ਸ਼ਾਂਤੀ ਸਮਝੌਤੇ ਦੀ ਸਾਲਸੀ ਦੀ ਪਹਿਲਕਦਮੀ ਅਮਰੀਕਾ ਨੇ ਕੀਤੀ, ਜਿਸ ਲਈ ਸੰਸਾਰ ਸ਼ਾਂਤੀ ਕਦੇ ਵੀ ਮੁੱਖ ਏਜੰਡਾ ਨਹੀਂ ਰਿਹਾਟਰੰਪ ਪ੍ਰਸ਼ਾਸਨ ਤਹਿਤ ਅਮਰੀਕਾ ਵੱਲੋਂ ਇਸ ਸ਼ਾਂਤੀ ਸੰਮੇਲਨ ਦੀ ਮੇਜ਼ਬਾਨੀ ਕਰਨੀ ਅਮਰੀਕੀ ਵਿਦੇਸ਼ੀ ਨੀਤੀ ਵਿੱਚ ਅਹਿਮ ਤਬਦੀਲੀ ਹੈ ਜਿਸਨੇ ਦੁਨੀਆਂ ਨਾਲੋਂ ਅਲੱਗ-ਥਲੱਗ ਅਤੇ ਆਰਥਿਕ ਪਾਬੰਦੀਆਂ ਦੀ ਮਾਰ ਹੇਠ ਆਏ ਰੂਸੀ ਸਾਮਰਾਜ ਦੀ ਕੂਟਨੀਤਿਕ ਜਿੱਤ ਤੇ ਰੂਸੀ ਰਾਸ਼ਟਰਪਤੀ ਪੂਤਿਨ ਦੇ ਕੱਦ ਨੂੰ ਵਿਸ਼ਵ ਪੱਧਰ ’ਤੇ ਹੋਰ ਵੱਧ ਉੱਚਾ ਕੀਤਾ ਅਤੇ ਅਮਰੀਕੀ ਭਿਆਲ ਪੱਛਮੀ ਯੂਰਪੀ ਤਾਕਤਾਂ ਲਈ ਸਿਆਸੀ ਸੰਕਟ ਤੇ ਵਿਰੋਧਾਭਾਸ ਵਾਲੀ ਹਾਲਤ ਪੈਦਾ ਕਰ ਦਿੱਤੀ ਹੈਜੰਗੀ ਅਪਰਾਧੀ ਐਲਾਨੇ ਰੂਸੀ ਸ਼ਾਸਕ ਪੁਤਿਨ ਨੂੰ ਅਮਰੀਕਾ ਲਗਾਤਾਰ ਗ੍ਰਿਫਤਾਰ ਕਰਨ ਦੀ ਗੱਲ ਕਰਦਾ ਆ ਰਿਹਾ ਹੈ ਪ੍ਰੰਤੂ ਇਸ ਸੰਮੇਲਨ ਵਿੱਚ ਅਮਰੀਕੀ ਸਰਜ਼ਮੀਂ ’ਤੇ ਲਾਲ ਕਾਰਪੈੱਟ ਵਿਛਾਕੇ ਉਸਦਾ ਸਵਾਗਤ ਕਰਨਾ ਅਤੇ ਇਸਦੇ ਉਲਟ ਬੀਤੇ ਸਮੇਂ ਵਿੱਚ ਯੁਕਰੇਨੀ ਰਾਸ਼ਟਰਪਤੀ ਜੇਲੇਂਸਕੀ ਨੂੰ ਵਾਇਟ ਹਾਊਸ ਵਿੱਚ ਬੁਲਾਕੇ ਮੀਡੀਆ ਰਾਹੀਂ ਸੰਸਾਰ ਭਰ ਵਿੱਚ ਜ਼ਲੀਲ ਕਰਨਾ, ਸਾਮਰਾਜੀ ਭਿਆਲੀ ਵਾਲੇ ਕਮਜ਼ੋਰ ਮੁਲਕਾਂ ਦੀ ਲੁੱਟ ਅਤੇ ਦਾਬੇ ਲਈ ਸਾਮਰਾਜੀ ਮੁਲਕਾਂ ਦੀਆਂ ਆਪਸੀ ਸੌਦੇਬਾਜ਼ੀਆਂ ਅਤੇ ਵੰਡੀਆਂ ਦੀ ਵਪਾਰਕ-ਜੰਗੀ ਖੇਡ ਨੂੰ ਉਜਾਗਰ ਕਰਦਾ ਹੈ

ਸ਼ਾਂਤੀਵਾਰਤਾ ਦੌਰਾਨ ਰੂਸ ਨੇ ਯੁਕਰੇਨ ਦੁਆਰਾ ਨਾਟੋ ਮੈਂਬਰਸ਼ਿੱਪ ਹਾਸਲ ਕਰਨ ਦੀ ਕਵਾਇਦ ਬੰਦ ਕਰਨ, ਜੰਗ ਦੌਰਾਨ ਰੂਸ ਦੁਆਰਾ ਯੁਕਰੇਨ ਦੇ ਦੋਨੇਤਸਕ, ਲੋਹਾਂਸਕ, ਖੇਰਸਾਨ, ਜ਼ਾਪੋਰੇਝੀਆ ਅਤੇ ਪਹਿਲਾਂ ਕਬਜ਼ਾਏ ਕ੍ਰੀਮੀਆ ਖੇਤਰਾਂ ਉੱਤੇ ਕਬਜ਼ੇ ਨੂੰ ਸਵੀਕਾਰ ਕਰਨ ਅਤੇ ਰੂਸੀ ਭਾਸ਼ਾ ਦੇ ਅਧਿਕਾਰ ਦਾ ਪ੍ਰਸਤਾਵ ਰੱਖਦਿਆਂ ਇਵਜ਼ਾਨੇ ਵਿੱਚ ਯੁਕਰੇਨ ਨੂੰ ਨਾਟੋ ਵਰਗੀ (ਆਰਟੀਕਲ 5) ਸੁਰੱਖਿਆ ਗਰੰਟੀ ਦੇਣ ਦੀ ਆਗਿਆ ਉੱਤੇ ਸਹਿਮਤੀ ਜਤਾਈ, ਜਿਸ ’ਤੇ ਕੋਈ ਦੁਵੱਲੀ ਰਸਮੀ ਸਹਿਮਤੀ ਨਹੀਂ ਬਣ ਸਕੀਯੁਕਰੇਨੀ ਰਾਸ਼ਟਰਪਤੀ ਨੇ ਆਪਣੇ ਯੂਰਪੀ ਭਾਈਵਾਲ ਮੁਲਕਾਂ ਦੇ ਨੁਮਾਇੰਦਿਆਂ ਨਾਲ ਮਿਲਕੇ ਟਰੰਪ ਨਾਲ ਵਾਇਟ ਹਾਊਸ ਵਿੱਚ ਐਮਰਜੈਂਸੀ ਮੀਟਿੰਗ ਕੀਤੀ ਪ੍ਰੰਤੂ ਜੰਗੀ ਖੇਤਰ ਵਿੱਚ ‘ਜ਼ਮੀਨੀ ਅਦਲਾ-ਬਦਲੀ’ ਅਤੇ ਸੁਰੱਖਿਆ ਗਰੰਟੀ ਨੂੰ ਲੈ ਕੇ ਹੋਈ ਆਸ਼ਾਵੰਦ ਅਤੇ ਬਹੁਪੱਖੀ ਗੱਲਬਾਤ ਦੇ ਬਾਵਜੂਦ ਸ਼ਾਂਤੀ ਜਾਂ ਜੰਗਬੰਦੀ ਦੀ ਵਾਰਤਾ ਸਿਰੇ ਨਹੀਂ ਚੜ੍ਹ ਸਕੀਤਿਕੋਣੇ ਸਿਖਰ ਸੰਮੇਲਨ ਦੀਆਂ ਸੰਭਾਵਨਾਵਾਂ ਵੀ ਅੱਧ-ਵਿਚਾਲੇ ਟੁੱਟ ਗਈਆਂ ਹਨਦੂਸਰੇ ਪਾਸੇ ਟਰੰਪ ਵੱਲੋਂ ਬੇਵਸੀ ਜ਼ਾਹਰ ਕਰਦਿਆਂ ਸ਼ਾਂਤੀਵਾਰਤਾ ਦੀ ਅਸਫਲਤਾ ਤੋਂ ਬਾਅਦ ਸ਼ਾਂਤੀ ਲਈ ਦਬਾਅ ਬਣਾਉਣ ਲਈ ਵਿੱਚ ਰੂਸ ਉੱਤੇ ਨਵੀਂਆਂ ਆਰਥਿਕ ਪਾਬੰਦੀਆਂ ਮੜ੍ਹਨ ਦੀ ਧਮਕੀ ਦੇ ਦਿੱਤੀ ਗਈਨਾਲ ਹੀ ਟਰੰਪ ਦੀਆਂ ਸੰਸਾਰ ਭਰ ਦੇ ਮੁਲਕਾਂ ਨੂੰ ਦਿੱਤੀਆਂ ਜਾ ਰਹੀਆਂ ਅਰਾਜਕ ਟੈਰਿਫ ਨੀਤੀਆਂ ਦੀਆਂ ਧਮਕੀਆਂ ਦਾ ਜਲੌਅ ਹੌਲੀ-ਹੌਲੀ ਮੱਠਾ ਪੈ ਰਿਹਾ ਹੈਨਤੀਜੇ ਵਜੋਂ ਟਰੰਪ ਵੱਲੋਂ ਰੂਸ ਨੂੰ ਦਿੱਤੀ ਗਈ ਆਰਥਿਕ ਪਾਬੰਧੀਆਂ ਦੀ ਧਮਕੀ ਵੀ ਬੇਅਸਰ ਹੋਣ ਦੀ ਜ਼ਿਆਦਾ ਸੰਭਾਵਨਾ ਹੈ, ਜਿਸਦੇ ਸਿੱਟੇ ਵਜੋਂ ਰੂਸ-ਯੁਕਰੇਨ ਜੰਗ ਫਿਲਹਾਲ ਜਾਰੀ ਰਹੇਗੀ

ਦਰਅਸਲ ਯੁਕਰੇਨ ਵਿੱਚ ਸਾਮਰਾਜੀ ਯੁੱਧ ਵਧਦਾ ਜਾ ਰਿਹਾ ਹੈ ਤੇ ਇਹ ਜੰਗ ਯੂਰਪੀ ਮੁਲਕਾਂ ਨੂੰ ਵਧਦੀ ਮਹਿੰਗਾਈ, ਊਰਜਾ ਸੰਕਟ ਅਤੇ ਵਧਦੇ ਲੋਕ-ਰੋਹ ਦੇ ਰੂਪ ਵਿੱਚ ਮਹਿੰਗੀ ਪੈ ਰਹੀ ਹੈਯੁਕਰੇਨ ਦਾ ਰੂਸ ਨਾਲ ਯੁੱਧ ਸਾਮਰਾਜੀ ਤਾਕਤਾਂ ਦੀ ਮਦਦ ਬਿਨਾਂ ਬੇਮੇਚਾ ਹੈ ਅਤੇ ਸੰਕਟਮੋਚਨ ਵਿੱਚ ਘਿਰੇ ਅਮਰੀਕਾ ਲਈ ਇਹ ਯੁੱਧ ਚੀਨ ਨੂੰ ਮਜ਼ਬੂਤੀ ਲਈ ਮੌਕਾ ਮੁਹੱਇਆ ਕਰਨ ਅਤੇ ਜੰਗ ਵਿੱਚੋਂ ਹਾਰ ਦੇ ਰੂਪ ਵਿੱਚ ਸਤਾ ਰਿਹਾ ਹੈਇਸ ਸਮੇਂ ਅਮਰੀਕੀ ਸਾਮਰਾਜ ਅਤੇ ਟਰੰਪ ਪ੍ਰਸ਼ਾਸਨ ਲਈ ਮੁੱਖ ਚੁਣੌਤੀ ਚੀਨ ਹੈਇਸ ਲਈ ਚੀਨ ਨੂੰ ਘੇਰਨ ਅਤੇ ਯੁਕਰੇਨੀ ਯੁੱਧ ਵਿੱਚ ਤੈਅਸ਼ੁਦਾ ਹਾਰ ਦੀ ਨਮੋਸ਼ੀ ਵਿੱਚੋਂ ਬਚਣ ਲਈ ਟਰੰਪ ਪ੍ਰਸ਼ਾਸਨ ਨੇ ਅਗਾਊਂ ਸ਼ਾਂਤੀ ਸਮਝੌਤੇ ਦਾ ਰਾਹ ਲੱਭਿਆਟਰੰਪ ਦਾ ਇਹ ਦਾਅ 1970 ਵਿੱਚ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਵਿਦੇਸ਼ ਮੰਤਰੀ ਹੈਨਰੀ ਕਸਿੰਜਰ ਦੀ ਉਸ ਵਿਦੇਸ਼ ਨੀਤੀ ਦਾ ਹਿੱਸਾ ਹੈ, ਜਿਸ ਤਹਿਤ ਰੂਸ-ਚੀਨ ਗੱਠਜੋੜ ਨੂੰ ਕਮਜ਼ੋਰ ਕਰਨ ਲਈ ਪੁਤਿਨ ਨਾਲ ਅਮਰੀਕੀ ਸਬੰਧਾਂ ਨੂੰ ਸੁਧਾਰਨਾ ਲਾਜ਼ਮੀ ਹੈਬਾਈਡਨ ਪ੍ਰਸ਼ਾਸਨ ਵੇਲੇ ਤੋਂ ਯੁਕਰੇਨ ਨੂੰ ਸ਼ੁਰੂ ਹੋਈ ਅਮਰੀਕੀ ਵਿੱਤੀ ਤੇ ਫੌਜੀ ਸਹਾਇਤਾ ਰੂਸ-ਚੀਨ ਦੀ ਆਪਸੀ ਨੇੜਤਾ ਅਤੇ ਗਲੋਬਲ ਸਾਊਥ ਦੀ ਮਜ਼ਬੂਤੀ ਦਾ ਵੀ ਕਾਰਨ ਬਣ ਰਹੀ ਹੈ ਜੋ ਵਿਸ਼ਵ ਸ਼ਕਤੀ ਬਣੇ ਰਹਿਣ ਦੀ ਅਮਰੀਕੀ ਹਸਰਤ ਦੇ ਰਾਹ ਦਾ ਰੋੜਾ ਹੈਅਮਰੀਕੀ ਮਹਾਂਸ਼ਕਤੀ ਪਹਿਲਾਂ ਦੇ ਸਮੇਂ ਨਾਲੋਂ ਕਮਜ਼ੋਰ ਹੋ ਰਹੀ ਹੈ ਤੇ ਇਸਦਾ ਕਰਜ਼ਾ ਸੰਕਟ ਲਗਾਤਾਰ ਗਹਿਰਾ ਹੋ ਰਿਹਾ ਹੈਲਗਾਤਾਰ ਸੰਕਟ ਵਿੱਚ ਘਿਰਦੇ ਜਾ ਰਹੇ ਅਮਰੀਕੀ ਸਾਮਰਾਜੀ ਨੁਮਾਇੰਦੇ ਸੰਸਾਰ ਉੱਤੇ ਅਰਾਜਕ ਆਰਥਿਕ-ਵਪਾਰਕ ਅਤੇ ਜੰਗੀ ਨੀਤੀਆਂ ਥੋਪ ਰਹੇ ਹਨਇਸਦੇ ਵਿਰੋਧ ਵਜੋਂ ਟਰੰਪ ਦੀਆਂ ਅਰਾਜਕ ਟੈਰਿਫ ਨੀਤੀਆਂ ਕਾਰਨ ਭਾਰਤ, ਚੀਨ, ਰੂਸ, ਬਰਾਜ਼ੀਲ, ਅਨੇਕਾਂ ਦੱਖਣੀ ਅਫਰੀਕੀ ਅਤੇ ਲਾਤੀਨੀ ਮੁਲਕਾਂ ਵਿਚਕਾਰ ਆਪਸੀ ਦੁਵੱਲੇ ਵਪਾਰਕ ਅਤੇ ਕੂਟਨੀਤਿਕ ਸਬੰਧ ਮਜ਼ਬੂਤ ਹੋ ਰਹੇ ਹਨ, ਜੋ ਅਮਰੀਕੀ ਸਰਬਸੱਤਾ ਲਈ ਚੁਣੌਤੀ ਦਾ ਕਾਰਨ ਹੈ

ਇਸ ਤੋਂ ਬਿਨਾਂ ਸ਼ਾਂਤੀ ਸਮਝੌਤੇ ਦੀ ਇਹ ਤਜਵੀਜ਼ ਟਰੰਪ ਦੀ ਵਿਸ਼ਵ ਪ੍ਰਸਿੱਧੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਦੀ ਵਿਅਕਤੀਗਤ ਇੱਛਾ ਨੂੰ ਪੱਠੇ ਪਾਉਣ ਨਾਲੋਂ ਕਿਤੇ ਵੱਧ ਗਲੋਬਲ ਤਾਕਤਾਂ ਦੇ ਸਮਤੋਲ ਨੂੰ ਬਰਕਰਾਰ ਰੱਖਣ ਦੇ ਸਾਮਰਾਜੀ ਮਨਸੂਬਿਆਂ ਵਿੱਚੋਂ ਨਿਕਲੀ ਹੈਇਹ ਜੰਗ ਟਰੰਪ ਜਾਂ ਬਾਈਡਨ ਜੰਗ ਦੀ ਤੰਗਨਜ਼ਰੀ ਸਿਆਸੀ ਤਾਅਨੇਬਾਜ਼ੀ ਨਾਲੋਂ ਜ਼ਿਆਦਾ ਲੁੱਟ ਅਤੇ ਦਾਬੇ ਦੀ ਸਾਮਰਾਜਵਾਦੀ ਨੀਤੀ ਦਾ ਨਤੀਜਾ ਹੈਇਸ ਲਈ ਇਸ ਸੰਮੇਲਨ ਨੂੰ ਸਾਮਰਾਜਵਾਦੀ ਸ਼ਕਤੀਆਂ ਦੀ ਗਤੀਸ਼ੀਲਤਾ ਦੇ ਪ੍ਰਗਟਾਵੇ ਵਜੋਂ ਦੇਖਿਆ ਜਾਣਾ ਚਾਹੀਦਾ ਹੈਅਜੋਕੇ ਸਾਮਰਾਜੀ-ਪੂੰਜੀਵਾਦੀ ਯੁਗ ਅੰਦਰ ਅਜਿਹੇ ਉੱਚ-ਪੱਧਰੀ ਸਿਖਰ ਸੰਮੇਲਨ ਅਕਸਰ ਪੂੰਜੀਵਾਦੀ ਕੁਲੀਨ ਵਰਗ ਦੇ ਹਿਤਾਂ ਦੀ ਪੂਰਤੀ ਲਈ ਆਯੋਜਿਤ ਕੀਤੇ ਜਾਂਦੇ ਹਨ ਨਾ ਕਿ ਸੰਸਾਰ ਮਜ਼ਦੂਰ ਵਰਗ ਅਤੇ ਦੱਬੇ-ਕੁਚਲੇ ਦੇਸ਼ਾਂ ਦੀਆਂ ਜ਼ਰੂਰਤਾਂ ਅਤੇ ਅਧਿਕਾਰਾਂ ਨੂੰ ਮੱਦੇਨਜ਼ਰ ਰੱਖਕੇਸਾਮਰਾਜੀ ਦੌਰ ਅੰਦਰ ‘ਸਥਾਈ ਸ਼ਾਂਤੀ’ ਇੱਕ ਯੁਟੋਪੀਆਈ ਆਦਰਸ਼ ਤੋਂ ਵਧਕੇ ਕੁਝ ਨਹੀਂ ਹੈਪੂੰਜੀਵਾਦੀ ਦੌਰ ਅੰਦਰ ਅਜਿਹੇ ਸਮਝੌਤੇ ਅਸਥਾਈ ਅਤੇ ਭੂ-ਰਾਜਨੀਤਿਕ ਚਾਲਾਂ ਵਜੋਂ ਸਾਮਰਾਜੀ ਰਣਨੀਤੀ ਦਾ ਹਿੱਸਾ ਹੁੰਦੇ ਹਨਇਹ ਪੂੰਜੀਵਾਦੀ ਪ੍ਰਬੰਧ ਹੀ ਹੈ ਜੋ ਜੰਗਾਂ ਨੂੰ ਪੈਦਾ ਕਰਦਾ ਹੈ ਅਤੇ ਸਾਮਰਾਜੀ ਪ੍ਰਬੰਧ ਤਹਿਤ ਜੰਗਾਂ ਕਦੇ ਵੀ ਸਥਾਈ ਤੌਰ ’ਤੇ ਖਤਮ ਨਹੀਂ ਹੁੰਦੀਆਂ ਬਲਕਿ ਟਕਰਾਅ ਅਸਥਾਈ ਤੌਰ ’ਤੇ ਟਲਦੇ ਤੇ ਮੁੜ ਪਨਪਦੇ ਰਹਿੰਦੇ ਹਨ

ਇਸ ਸ਼ਾਂਤੀ ਸਮਝੌਤੇ ਦੀ ਕਵਾਇਦ ਨੇ ਯੂਰਪੀ ਸੰਘ ਅਤੇ ਅਮਰੀਕਾ ਵਿਚਕਾਰ ਸਵਾਰਥੀ ਵਿਰੋਧਾਂ ਨੂੰ ਹੋਰ ਵੱਧ ਉਜਾਗਰ ਕਰ ਦਿੱਤਾ ਹੈਅਮਰੀਕੀ ਸਾਮਰਾਜ ਅਤੇ ਉਸਦੇ ਨਾਟੋ ਭਾਈਵਾਲਾਂ ਵੱਲੋਂ ਰੂਸ ਖਿਲਾਫ ਯੁਕਰੇਨ ਵਿੱਚ ਸ਼ੁਰੂ ਕੀਤੀ ਜੰਗ ਦਾ ਸਭ ਤੋਂ ਵੱਧ ਖਮਿਆਜ਼ਾ ਯੁਕਰੇਨੀ ਅਤੇ ਯੂਰਪੀ ਮੁਲਕਾਂ ਦੇ ਲੋਕਾਂ ਨੂੰ ਭੁਗਤਣਾ ਪਿਆ ਹੈਜਿੱਥੇ ਜੰਗ ਦੌਰਾਨ ਲੱਗੀਆਂ ਆਰਥਿਕ ਰੋਕਾਂ ਕਾਰਨ ਯੂਰਪੀ ਮੁਲਕਾਂ ਵਿੱਚ ਊਰਜਾ ਸੰਕਟ ਖੜ੍ਹਾ ਹੋਇਆ ਹੈ, ਉੱਥੇ ਮਹਿੰਗਾਈ ਅਤੇ ਜੰਗ ਉੱਤੇ ਖਰਚ ਹੋਏ 800 ਖਰਬ ਯੂਰੋ ਦੇ ਭੁਗਤਾਨ ਦਾ ਬੋਝ ਯੂਰਪ ਦੇ ਲੋਕਾਂ ਉੱਤੇ ਪਿਆ ਹੈਇਸ ਤੋਂ ਇਲਾਵਾ 1990ਵਿਆਂ ਤੋਂ ਅਮਰੀਕਾ ਵੱਲੋਂ ਰੂਸ ਦੀ ਘੇਰਾਬੰਦੀ ਲਈ ਯੂਰਪੀ ਮੁਲਕਾਂ ਵੱਲ ਨਾਟੋ ਦਾ ਵਿਸਤਾਰ ਅਤੇ ਨਾਟੋ ਜੰਗੀ ਮਸ਼ੀਨ ਲਈ ਹਥਿਆਰਾਂ ਉੱਤੇ ਲਗਾਤਾਰ ਖਰਚ ਕੀਤੇ ਜਾਂਦੇ ਬਜਟ ਦਾ ਬੋਝ ਵੀ ਆਮ ਯੂਰਪੀ ਲੋਕਾਂ ਉੱਤੇ ਪੈਂਦਾ ਹੈਪਿਛਲੇ ਨਾਟੋ ਸੰਮੇਲਨ ਵਿੱਚ ਯੂਰਪੀ ਮੁਲਕਾਂ ਨੂੰ ਰੱਖਿਆ ਬਜਟ ਉੱਤੇ ਕੁੱਲ ਜੀਡੀਪੀ ਦਾ 2% ਤੋਂ ਵਧਾਕੇ 5% ਕਰਨ ਲਈ ਮਜਬੂਰ ਕੀਤਾ ਗਿਆ।ਅਮਰੀਕੀ ਸਾਮਰਾਜੀ ਮਨਸੂਬਿਆਂ ਦੀ ਪੂਰਤੀ ਲਈ ਪੈਦਾ ਹੋ ਰਹੇ ਸਰਹੱਦੀ ਟਕਰਾਅ, ਜੰਗਾਂ ਅਤੇ ਆਰਥਿਕ-ਸਿਆਸੀ ਅਸਥਿਰਤਾ ਦਾ ਖਾਮਿਆਜ਼ਾ ਯੂਰਪ ਨੂੰ ਮਹਿੰਗਾ ਪੈ ਰਿਹਾ ਹੈ ਤੇ ਟਰੰਪ ਪ੍ਰਸ਼ਾਸਨ ਦੀਆਂ ਆਪਹੁਦਰੀਆਂ ਨੇ ਸਾਮਰਾਜੀ ਤਾਕਤਾਂ ਦੇ ਆਪਸੀ ਵਿਰੋਧਾਂ ਅਤੇ ਟਕਰਾਵਾਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ

ਉੱਧਰ ਰੂਸ ਅਤੇ ਯੁਕਰੇਨ ਦੀ ਜੰਗ ਦਾ ਅਧਾਰ ਯੁਕਰੇਨੀ ਕੌਮੀ ਮੁਕਤੀ ਜਾਂ ਲੋਕ ਮੁਕਤੀ ਦਾ ਸੰਘਰਸ਼ ਨਹੀਂ ਬਲਕਿ ਸੋਵੀਅਤ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਯੁਕਰੇਨ ਸਾਮਰਾਜੀ ਤਾਕਤਾਂ ਲਈ ਪ੍ਰੌਕਸੀ ਯੁੱਧ ਦਾ ਇੱਕ ਕੇਂਦਰ ਬਣ ਗਿਆ ਹੈਇਹ ਜੰਗ ਅਮਰੀਕਾ ਅਤੇ ਰੂਸ ਦੇ ਆਪਸੀ ਸਾਮਰਾਜੀ ਟਕਰਾਅ ਵਿੱਚੋਂ ਜਨਮੀ ਹੈਅਮਰੀਕਾ ਅਤੇ ਉਸਦੇ ਪੱਛਮੀ ਯੂਰਪੀ ਸਹਿਯੋਗੀਆਂ ਨੇ ਰੂਸ ਨੂੰ ਘੇਰਨ ਲਈ ਸਾਬਕਾ ਸੋਵੀਅਤ ਗਣਰਾਜ ਯੁਕਰੇਨ ਨੂੰ ਨਾਟੋ ਵਿੱਚ ਸ਼ਾਮਲ ਕਰਨ ਅਤੇ ਦੁਨੀਆ ਦੀ ਵੰਡ ਅਤੇ ਲੁੱਟ ਲਈ ਯੁਕਰੇਨ ਨੂੰ ਸਾਮਰਾਜੀ ਜੰਗ ਦੀ ਭੱਠੀ ਵਿੱਚ ਝੋਕ ਦਿੱਤਾ ਹੈਯੁਕਰੇਨ ਨੂੰ ਨਾਟੋ ਵਿੱਚ ਸ਼ਾਮਲ ਕਰਨਾ ਇਸ ਜੰਗ ਦਾ ਬੁਨਿਆਦੀ ਕਾਰਨ ਹੈ ਅਤੇ ਇਸ ਬੁਨਿਆਦੀ ਕਾਰਨ ਦੇ ਖਤਮ ਹੋਣ ਅਤੇ ਰੂਸ ਵੱਲੋਂ ਜਿੱਤੇ ਯੁਕਰੇਨੀ ਖੇਤਰ ਉੱਤੇ ਰੂਸੀ ਏਕਾਧਿਕਾਰ ਦੀ ਪ੍ਰਵਾਨਗੀ ਬਿਨਾਂ ਇਸ ਜੰਗ ਦਾ ਖਤਮ ਹੋਣਾ ਲਗਭਗ ਅਸੰਭਵ ਜਾਪਦਾ ਹੈਇਸ ਲਈ ਦੁਨੀਆਂ ਦੀਆਂ ਦੋ ਵੱਡੀਆਂ ਪ੍ਰਮਾਣੂ ਤਾਕਤਾਂ (ਰੂਸ ਅਤੇ ਅਮਰੀਕਾ) ਤੀਜੀ ਸੰਸਾਰ ਜੰਗ ਦੇ ਸਿੱਧੇ ਵਿਨਾਸ਼ਕਾਰੀ ਟਕਰਾਅ ਦੀ ਥਾਂ ਯੁਕਰੇਨ ਯੁੱਧ ਰਾਹੀਂ ਜ਼ੋਰ-ਅਜ਼ਮਾਈ ਕਰ ਰਹੀਆਂ ਹਨਇਸ ਸਮੇਂ ਸਾਮਰਾਜੀ ਤਾਕਤਾਂ ਦਾ ਸੰਕਟ ਅਤੇ ਆਪਸੀ ਵਿਰੋਧਤਾਈ ਸਿਖਰ ’ਤੇ ਪਹੁੰਚ ਗਈ ਹੈਇਸਦੇ ਹੱਲ ਲਈ ਯੁਕਰੇਨ ਸਮੇਤ ਫਲਸਤੀਨ ਵਿੱਚ ਜੰਗੀ ਤਬਾਹੀ ਅਤੇ ਨਸਲੀ ਸਫਾਏ ਦੀ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈਫਲਸਤੀਨੀ ਨਸਲਘਾਤ ਖਿਲਾਫ ਰੂਸ-ਚੀਨ ਨੇ ਵੀ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ ਤੇ ਵਿਸ਼ਵ-ਸ਼ਾਂਤੀ ਦੀਆਂ ਝੰਡਾ ਬਰਦਾਰ ਤਾਕਤਾਂ ਦੋਹਰੇ ਮਾਪਦੰਡਾਂ ਤਹਿਤ ਫਲਸਤੀਨ ਜੰਗ ਬਾਰੇ ਮੋਨ ਹਨਚੀਨ-ਤਾਇਵਾਨ ਤਣਾਅ ਨੂੰ ਤੂਲ ਦਿੱਤੀ ਜਾ ਰਹੀ ਹੈ ਅਤੇ ਵੈਨੇਜ਼ੂਏਲਾ ਵਿੱਚ ਫਿਰ ਤੋਂ ਤਖਤਾਪਲਟ (ਤੇਲ ਸ੍ਰੋਤਾਂ ’ਤੇ ਕਬਜ਼ਾ ਅਤੇ ਡਾਲਰ ਵਿੱਚ ਵਪਾਰ ਨੂੰ ਚੁਣੌਤੀ ਕਾਰਨ) ਕਰਵਾਉਣ ਦੀ ਕੋਸ਼ਿਸ਼ ਵਜੋਂ ਅਮਰੀਕਾ ਵੱਲੋਂ ਫੌਜੀ ਅਪ੍ਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈਇਸੇ ਟਰੰਪ ਪ੍ਰਸ਼ਾਸਨ ਹੇਠ ਕੁਝ ਸਮਾਂ ਪਹਿਲਾਂ ਯਮਨ, ਸੀਰੀਆ, ਇਰਾਨ, ਲਿਬਨਾਨ ਉੱਤੇ ਫੌਜੀ ਹਮਲੇ ਕਰਕੇ ਅਰਬ ਸੰਸਾਰ ਉੱਤੇ ਦਹਿਸ਼ਤ ਅਤੇ ਦਾਬੇ ਦਾ ਮਾਹੌਲ ਪੈਦਾ ਕੀਤਾ ਗਿਆਕੁੱਲ ਸੰਸਾਰ ਨੂੰ ਇਨ੍ਹਾਂ ਵਪਾਰਕ, ਜੰਗੀ ਅਪਰਾਧਿਕ ਯੋਜਨਾਵਾਂ ਦੀ ਭੇਂਟ ਚਾੜ੍ਹਿਆ ਜਾ ਰਿਹਾ ਹੈਇਹ ਜੰਗ ਕਿਸੇ ਵੀ ਜ਼ਾਵੀਏ ਤੋਂ ਸੰਸਾਰ ਭਰ ਦੇ ਲੋਕਾਂ ਦੇ ਹਿਤਾਂ ਦੀ ਤਰਜਮਾਨੀ ਨਹੀਂ ਕਰਦੀ ਬਲਕਿ ਮੌਜੂਦਾ ਜੰਗਾਂ ਪੂੰਜੀਵਾਦੀ ਸੰਕਟ ਅਤੇ ਸਾਮਰਾਜਵਾਦੀ ਮੁਕਾਬਲੇਬਾਜ਼ੀ ਦਾ ਉਤਪਾਦ ਹਨ

ਇਸ ਲਈ ਯੁੱਧ ਦੀ ਮਾਰ ਹੇਠ ਆਏ ਰੂਸੀ-ਯੁਕਰੇਨੀ ਲੋਕਾਂ ਦੇ ਹਿਤਾਂ ਦੀ ਬਜਾਏ ਇਹ ਕਵਾਇਦ ਸਾਮਰਾਜੀ ਮੁਲਕਾਂ ਦੀ ਵਿਸਤਾਰਵਾਦੀ-ਵਪਾਰਕ ਨੀਤੀ, ਅਮਰੀਕੀ-ਰੂਸੀ ਪੂੰਜੀਪਤੀਆਂ ਦੇ ਹਿਤਾਂ ਅਤੇ ਮੁਨਾਫੇ ਦੇ ਵਾਧੇ ਲਈ ਸਾਮਰਾਜੀ ਸੌਦੇਬਾਜ਼ੀ ਦਾ ਹਿੱਸਾ ਹੈਜਮਾਤੀ ਏਕਤਾ ਅਤੇ ਲੋਕਪੱਖੀ ਸਮਾਜ ਦੀ ਸਿਰਜਣਾ ਲਈ ਸੰਘਰਸ਼ ਰਾਹੀਂ ਹੀ ਹਕੀਕੀ ਵਿਸ਼ਵ ਸ਼ਾਂਤੀ ਦਾ ਮਾਰਗ ਤਲਾਸ਼ਿਆ ਜਾ ਸਕਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Mohan Singh Dr.

Mohan Singh Dr.

Whatsapp: (91 - 78883 - 27695)