ParamVedMaster6ਅਸੀਂ ਪਿੰਡ ਦੇ ਬਹੁਤ ਸਾਰੇ ਕੁੱਤੇਬਿੱਲੇ ਮਾਰ ਦਿੱਤੇ ਹਨ। ਜਿੰਨ ਕਾਬੂ ਨਹੀਂ ਆਉਂਦਾ ...
(24 ਅਗਸਤ 2025)


ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਜਦੋਂ ਮੈਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲਹਿਰਾਗਾਗੇ ਵਿੱਚ ਕੰਮ ਕਰਦਾ ਸੀ, ਸਾਡੇ ਕੋਲ 
ਹਰਿਆਣੇ ਦੇ ਸ਼ਹਿਰ ਟੁਹਾਣੇ ਨੇੜਲੇ ਇੱਕ ਪਿੰਡ ਖਨੌਰੇ ਦੀ ਪੰਚਾਇਤ ਆਈ ਤੇ ਕਹਿੰਦੀ, “ਸਾਡੇ ਪਿੰਡ ਬਹੁਤ ਵੱਡਾ ਜਿੰਨ ਆ ਵੜਿਆ ਹੈਉਹ ਕਦੇ ਕੁੱਤਾ ਬਣ ਜਾਂਦਾ ਅਤੇ ਕਦੇ ਬਿੱਲਾਅਸੀਂ ਪਿੰਡ ਵਾਲੇ ਅਸਲਾ ਕੋਲ਼ ਲੈਕੇ ਕੋਠਿਆਂ ’ਤੇ ਚੜ੍ਹ ਕੇ ਸੌਂਦੇ ਹਾਂਬਹੁਤ ਸਿਆਣਿਆਂ ਨੂੰ ਬੁਲਾਇਆ ਹੈ ਪਰ ਕੋਈ ਵੀ ਜਿੰਨ ਨੂੰ ਫੜ ਨਹੀਂ ਸਕਿਆਅਸੀਂ ਪਿੰਡ ਦੇ ਬਹੁਤ ਸਾਰੇ ਕੁੱਤੇ, ਬਿੱਲੇ ਮਾਰ ਦਿੱਤੇ ਹਨਜਿੰਨ ਕਾਬੂ ਨਹੀਂ ਆਉਂਦਾਅਸੀਂ ਰਾਤ ਨੂੰ ਪਹਿਰਾ ਵੀ ਦਿੰਦੇ ਹਾਂਸਾਡੀ ਸਮਝ ਵਿੱਚ ਕੁਛ ਨਹੀਂ ਆ ਰਿਹਾਸਾਡੇ ਬਹੁਤ ਸਾਰੇ ਪਰਿਵਾਰ ਪਿੰਡ ਛੱਡਣ ਦੀ ਤਿਆਰੀ ਵਿੱਚ ਬੈਠੇ ਹਨ।”

ਇੱਕ ਅਖ਼ਬਾਰ ਵਿੱਚ ਇਸ ਜਿੰਨ ਬਾਰੇ ਖ਼ਬਰ ਵੀ ਲੱਗ ਚੁੱਕੀ ਸੀ ਕਿ ਜਿੰਨ ਨੇ ਪਿੰਡ ਦੀਆਂ ਬਹੁਤ ਸਾਰੀਆਂ ਔਰਤਾਂ ਜ਼ਖਮੀ ਕਰ ਦਿੱਤੀਆਂ ਹਨ ਅਤੇ ਉਹ ਔਰਤਾਂ ਟੌਹਾਣੇ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ

ਦੋ ਦਿਨ ਬਾਅਦ ਮੇਰੀ ਅਗਵਾਈ ਵਿੱਚ ਦੇਸ ਰਾਜ, ਰਾਣਾ ਸਿੰਘ, ਜਗਦੀਸ਼ ਸਿੰਘ ਗੁਰਮੇਲ ਸਿੰਘ ਆਧਾਰਿਤ ਤਰਕਸ਼ੀਲ ਟੀਮ ਤਿੰਨ ਮੋਟਰਸਾਈਕਲਾਂ ’ਤੇ ਸੰਬੰਧਿਤ ਪਿੰਡ ਪਹੁੰਚੀਰਸਤੇ ਵਿੱਚ ਅਸੀਂ ਦੇਸ ਰਾਜ ਦੇ ਇੱਕ ਜਾਣੂ ਦੇ ਪਿੰਡ ਰੁਕੇ, ਲੱਸੀ ਪੀਤੀ ਤੇ ਜਾਣ ਲੱਗਿਆਂ ਉਸ ਨੂੰ ਕਿਹਾ, “ਆਉ ਖਨੌਰੇ ਦਾ ਜਿੰਨ ਫੜ ਕੇ ਲਿਆਈਏ? ਅਸੀਂ ਖਨੌਰੇ ਦਾ ਜਿੰਨ ਫੜਨ ਆਏ ਹਾਂ।”

ਉਸ ਨੇ ਕਿਹਾ, “ਜਿੰਨ ਬੜਾ ਖਤਰਨਾਕ ਹੈ, ਬਚ ਕੇ ਰਈਓਤੁਹਾਡੇ ਸਕੂਟਰਾਂ ਦੇ ਪਟਾਕੇ ਪਾ ਸਕਦਾ ਹੈ।”

ਅਸੀਂ ਕਿਹਾ ਕਿ ਸਾਡੇ ਨਾਲ ਚੱਲੋ, ਕੁਝ ਨਹੀਂ ਹੋਵੇਗਾਆਪਾਂ ਫੜ ਕੇ ਲਿਆਵਾਂਗੇ ਪਰ ਉਹ ਸਹਿਮਤ ਨਾ ਹੋਏ

ਅਸੀਂ ਖਨੌਰੇ ਸਰਪੰਚ ਦੇ ਘਰ ਪਹੁੰਚ ਗਏਅਸੀਂ ਆਪਣੀ ਜਾਣ ਪਛਾਣ ਕਰਵਾਈਉਹ ਬੜਾ ਖੁਸ਼ ਹੋਇਆਉਸਨੇ ਕਿਹਾ, “ਸਾਡੀ ਪਰੇਸ਼ਾਨੀ ਦੂਰ ਕਰੋ, ਸਮੱਸਿਆ ਤੋਂ ਛੁਟਕਾਰਾ ਦਿਵਾਓ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ।”

ਅਸੀਂ ਕਿਹਾ, “ਤੁਹਾਡੀ ਸਮੱਸਿਆ ਦੂਰ ਕਰਨ ਆਏ ਹਾਂ, ਦੂਰ ਕਰਕੇ ਹੀ ਜਾਵਾਂਗੇਸਾਡੀਆਂ ਹਦਾਇਤਾਂ ਦਾ ਪਾਲਣ ਕਰਨਾਜੋ ਅਸੀਂ ਪੁੱਛੀਏ, ਸਹੀ ਸਹੀ ਦੱਸਣਾ।”

ਸਰਪੰਚ ਨੇ ਵਿਸ਼ਵਾਸ ਦਿਵਾਇਆ, “ਜਿਵੇਂ ਕਹੋਂਗੇ, ਉਵੇਂ ਕਰਾਂਗੇਧੁੱਪੇ ਖੜ੍ਹਾਵੋਂਗੋ, ਖੜ੍ਹਾਂਗੇਜੋ ਪੁੱਛੋਂਗੇ, ਸਪਸ਼ਟ ਦੱਸਾਂਗੇ।”

ਮੈਂ ਕਿਹਾ, “ਜਿੰਨ ਦੀਆਂ ਜ਼ਖਮੀ ਕੀਤੀਆਂ ਔਰਤਾਂ ਨਾਲ ਸਾਡੀ ਗੱਲ ਕਰਵਾਓਜਿਨ੍ਹਾਂ ਜਿੰਨ ਦੇਖਿਆ, ਉਨ੍ਹਾਂ ਨਾਲ ਵੀ ਸਾਨੂੰ ਮਿਲਾਓਉਸ ਵਿਅਕਤੀ ਨਾਲ ਵੀ ਗੱਲ ਕਰਵਾਓ, ਜਿਸ ਨੇ ਸਭ ਤੋਂ ਪਹਿਲਾਂ ਜਿੰਨ ਦੇਖਿਆ।”

ਪਿੰਡ ਵਾਲਿਆਂ ਨੂੰ ਕੋਈ ਵੀ ਜ਼ਖ਼ਮੀ ਔਰਤ ਨਾ ਮਿਲੀਜਿੰਨ ਸੰਬੰਧੀ ਪਰਚਾਰੀ ਗਲ ਦੇ ਡਰ ਤੋਂ ਭੈਅ ਭੀਤ ਔਰਤਾਂ ਜ਼ਰੂਰ ਮਿਲੀਆਂਪਿੰਡ ਵਿੱਚ ਗੱਲ ਉੱਡੀ ਹੋਈ ਸੀ ਕਿ ਜਿੰਨ ਸਿਰਫ ਔਰਤਾਂ ਨੂੰ ਦਿਸਦਾ ਹੈਫਿਰ ਅਸੀਂ ਉਸ ਔਰਤ ਦੇ ਘਰ ਗਏ, ਜਿਸਨੇ ਸਭ ਤੋਂ ਪਹਿਲਾਂ ਜਿੰਨ ਦੇਖਿਆ ਸੀ ਤੇ ਜਿੰਨ ਦਾ ਖੌਫ ਫੈਲਾਇਆ ਸੀਜਿੰਨ ਦਾ ਡਰ ਫੈਲਾਉਣ ਵਾਲੀ ਕੁੜੀ ਦੀ ਮਾਂ ਨੇ ਕਿਹਾ, “ਇਸ ਵਿੱਚ ਅਸਰ ਆਉਂਦਾ ਹੈ, ਮਾਤਾ ਆਉਂਦੀ ਹੈ, ਅਸਰ ਦੌਰਾਨ ਇਸ ਨੂੰ ਸਭ ਕੁਝ ਪਤਾ ਲੱਗ ਜਾਂਦਾ ਹੈਇਹ ਤਾਂ ਇਹ ਵੀ ਦੱਸ ਸਕਦੀ ਹੈ ਕਿ ਤੁਸੀਂ ਕੀ ਖਾ ਕੇ ਆਏ ਹੋ।”

ਅਸੀਂ ਕਿਹਾ, “ਜੇ ਇਹ ਸਾਡੇ ਨਾਂ-ਪਤੇ ਦੱਸ ਦੇਵੇ ਤਾਂ ਅਸੀਂ ਤਰਕਸ਼ੀਲ ਸੁਸਾਇਟੀ ਵੱਲੋਂ ਰੱਖਿਆ ਨਕਦ ਇਨਾਮ ਦੇਵਾਂਗੇ

ਮਾਂ ਕਹਿੰਦੀ, “ਇਸ ਵਿੱਚ ਸਨਿੱਚਰਵਾਰ ਨੂੰ ਅਸਰ ਆਉਂਦਾ ਹੈ, ਫਿਰ ਇਹ ਪੁੱਛਾਂ ਵੀ ਦਿੰਦੀ ਹੈਸਹੀ 11 ਵਜੇ ਚੌਂਕੀ ਲਾਉਂਦੀ ਹੈ।”

ਅਸੀਂ ਕਿਹਾ, “ਅੱਜ ਸਨਿੱਚਰਵਾਰ ਹੀ ਹੈ, ਅਸੀਂ 11 ਵਜੇ ਆਵਾਂਗੇ ਤੇ ਇਸਦੀ ਸ਼ਕਤੀ, ਕਰਾਮਾਤ ਦੀ ਪਰਖ ਕਰਾਂਗੇ

ਫਿਰ ਅਸੀਂ ਜਿੰਨ ਦੇ ਡਰ ਤੋਂ ਪੀੜਿਤ ਪਰਿਵਾਰਾਂ ਦਾ ਹਾਲ ਪੁੱਛਣ ਲਈ ਪਿੰਡ ਦਾ ਚੱਕਰ ਲਾਇਆਸਿਰਫ਼ ਇੱਕ ਹੀ ਪਰਿਵਾਰ ਦੀ ਔਰਤ ਨੇ ਕਿਹਾ, “ਇੱਕ ਰਾਤ ਜਿੰਨ ਸਾਡੇ ਘਰ ਆ ਗਿਆ ਸੀਜਦੋਂ ਅਸੀਂ ਲਾਈਟ ਲਾਈ, ਜਿੰਨ ਭੱਜ ਗਿਆਸਾਨੂੰ ਬੜਾ ਡਰ ਲਗਦਾ ਹੈ, ਨੀਂਦ ਨਹੀਂ ਆਉਂਦੀ।”

ਅਸੀਂ ਕਿਹਾ, “ਜਿੰਨ ਤੁਹਾਡੇ ਤੋਂ ਡਰਦਾ ਹੈ, ਡਰ ਕੇ ਭੱਜਦਾ ਹੈਤੁਸੀਂ ਕਿਉਂ ਡਰਦੇ ਹੋਂ? ਤੁਹਾਨੂੰ ਡਰਨਾ ਨਹੀਂ ਚਾਹੀਦਾ

ਗੱਲਾਂਬਾਤਾਂ ਰਾਹੀਂ ਅਸੀਂ ਉਸਦਾ ਡਰ ਦੂਰ ਕੀਤਾ

ਇੱਕ ਔਰਤ ਕਹਿੰਦੀ, “ਰਾਤ ਜਿੰਨ ਸਾਡੇ ਜੱਗ ਵਿੱਚੋਂ ਦੁੱਧ ਪੀ ਗਿਆ।”

ਅਸੀਂ ਕਿਹਾ, “ਸਾਡੀ ਸਮਝ ਮੁਤਾਬਿਕ ਦੁੱਧ ਬਿੱਲੀ ਨੇ ਪੀਤਾ ਹੈ” ਮੇਰੇ ਇਹ ਕਹਿੰਦਿਆਂ ਕਹਿੰਦਿਆਂ ਬਿੱਲੀ ਨੇ ਦਰਸ਼ਨ ਦੇ ਦਿੱਤੇਇੰਨੇ ਨੂੰ ਗਿਆਰਾਂ ਵੱਜ ਚੁੱਕੇ ਸੀ ਅਸੀਂ ਅਸਰ ਆਉਣ ਵਾਲੀ ਤੇ ਸਭ ਤੋਂ ਪਹਿਲਾਂ ਜਿੰਨ ਦਾ ਭੈਅ ਪੈਦਾ ਕਰਨ ਵਾਲੀ ਔਰਤ ਦੇ ਘਰ ਪਹੁੰਚ ਗਏਅਸੀਂ ਕਿਹਾ, “ਚਲੋ ਸਮਾਂ ਹੋ ਗਿਆ ਹੈ, ਆਪਣੀ ਚੌਂਕੀ ਲਾਓ ਤੇ ਸਾਡੇ ਨਾਂ ਦੱਸੋ।”

ਪਿੰਡ ਦੇ ਲੋਕ ਸਾਡੇ ਨਾਲ ਸਨਥੋੜ੍ਹੇ ਸਮੇਂ ਬਾਅਦ ਜਵਾਬ ਆਇਆ, “ਅੱਜ ਚੌਂਕੀ ਨਹੀਂ ਲੱਗਣੀ, ਅੱਜ ਅਸਰ ਨਹੀਂ ਆ ਰਿਹਾ ਇਹ ਤਾਂ ਡਰ ਰਹੀ ਹੈ।”

ਅਸੀਂ ਕਿਹਾ “ਆਪਣੇ ਪੀਰ ਜਾਂ ਦੇਵੀ ਨੂੰ ਪਰਗਟ ਕਰਕੇ ਸਾਡੇ ਨਾਂ ਦੱਸੋ।”

ਸਾਡੇ ਵਾਰ ਵਾਰ ਕਹਿਣ ’ਤੇ ਵੀ ਉਸਨੇ ਸਾਡੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾਉੱਥੇ ਖੜ੍ਹੇ ਇੱਕ ਵਿਅਕਤੀ ਨੇ ਉੱਚੀ ਤੇ ਜ਼ਾਨਦਾਰ ਆਵਾਜ਼ ਵਿੱਚ ਕਿਹਾ, “ਪਹਿਲਾਂ ਭਕਾਈ ਕਿਉਂ ਮਾਰੀ ਸੀ?

ਫਿਰ ਅਸੀਂ ਅਸਰ ਵਾਲੀ ਔਰਤ ਨਾਲ ਜਿੰਨ ਦਿਸਣ ਵਾਲੀ ਗਲ ਕਰਨੀ ਚਾਹੀਸਾਡੇ ਸਵਾਲਾਂ ਦੇ ਜਵਾਬ ਉਸਦੀ ਮਾਂ ਨੇ ਦਿੱਤੇਉਸਨੇ ਕਿਹਾ, “ਉਸ ਦਿਨ, ਜਿਸ ਸਮੇਂ ਜਿੰਨ ਸਾਡੀ ਕੁੜੀ ਕੋਲ ਆਇਆ, ਮੈਂ ਉਸ ਸਮੇਂ ਰਸੋਈ ਵਿੱਚ ਸੀਮੈਂ ਕੁੜੀ ਨੂੰ ਉਸ ਨਾਲ ਗੱਲਾਂ ਕਰਦੀ ਨੂੰ ਸੁਣਿਆਜਦੋਂ ਮੈਂ ਗਈ ਤਾਂ ਜਿੰਨ ਭੱਜ ਗਿਆ ਤੇ ਜਾਂਦਾ ਜਾਂਦਾ ਨਲਕੇ ਦੀ ਹੱਥੀਂ ਦੋਹਰੀ ਕਰ ਗਿਆ।”

ਇਸ ਸਮੇਂ ਬਹੁਤ ਸਾਰੇ ਲੋਕ ਇਕੱਠੇ ਹੋ ਚੁੱਕੇ ਸਨਵਿੱਚੋਂ ਇੱਕ ਕੱਟਿਆਂ ਦੇ ਵਪਾਰੀ ਵਿਅਕਤੀ ਨੇ ਕਿਹਾ, “ਉਸ ਦਿਨ ਮੈਂ ਕੋਠੇ ’ਤੇ ਪਿਆ ਸੀ ਤੇ ਜਿੰਨ ਰਿੱਛ ਬਣਿਆ ਮੈਂ ਆਪ ਦੇਖਿਆ ਜਦੋਂ ਮੈਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰਾ ਗੁੱਟ ਜ਼ਖਮੀ ਕਰ ਗਿਆ।”

ਅਸੀਂ ਉਨ੍ਹਾਂ ਦੀਆਂ ਥੋਥੀਆਂ ਤੇ ਬਿਨ ਪੈਰ ਸਿਰ ਵਾਲੀਆਂ ਝੂਠੀਆਂ ਗੱਲਾਂ ਸੁਣੀਆਂਅਸੀਂ ਲੋਕਾਂ ਨੂੰ ਕਿਹਾ, “ਅਸੀਂ ਸਾਰੀਆਂ ਗੱਲਾਂ ਦੀ ਵਿਗਿਆਨਕ ਵਿਆਖਿਆ ਕਰਾਂਗੇਸਾਨੂੰ ਪਤਾ ਹੈ ਕਿ ਇਸ ਦੁਨੀਆਂ ਵਿੱਚ ਕਿਤੇ ਵੀ ਜਿੰਨ, ਭੂਤ ਪਰੇਤ ਨਹੀਂਕਹੀਆਂ ਸੁਣੀਆਂ ਗੱਲਾਂ ਦਾ ਅਸਰ ਜ਼ਰੂਰ ਹੈਸੁਣ ਸੁਣ ਕੇ ਤੁਸੀਂ ਡਰੀ ਜਾਂਦੇ ਹੋ, ਡਰਾਉਣ ਵਾਲੇ ਡਰਾਈ ਜਾਂਦੇ ਹਨ” ਫਿਰ ਮੈਂ ਕਿਹਾ, “ਸਭ ਤੋਂ ਪਹਿਲੀ ਗੱਲ, ਜਿੰਨ ਤੋਂ ਜ਼ਖਮੀ ਹੋਈ ਕੋਈ ਵੀ ਔਰਤ ਸਾਨੂੰ ਨਹੀਂ ਮਿਲੀਦੂਜੀ ਗੱਲ, ਜਿੱਥੋਂ ਗੱਲ ਸ਼ੁਰੂ ਹੋਈ, ਜਿਸਨੇ ਜਿੰਨ ਦਾ ਖੌਫ ਫੈਲਾਇਆ, ਉਹ ਸਾਡੇ ਮੱਥੇ ਨਹੀਂ ਲੱਗੀ, ਸਾਡੇ ਨਾਲ ਗੱਲ ਨਹੀਂ ਕਰ ਸਕੀਤੁਸੀਂ ਸਿਰਫ਼ ਪਰਚਾਰੀ ਗੱਲ ਤੋਂ ਡਰੇ ਹੋਏ ਹੋ, ਤੁਸੀਂ ... ਖਾਸ ਕਰਕੇ ਔਰਤਾਂ ਜਿੰਨ ਦੇ ਫੋਬੀਏ ਦੀਆਂ ਸ਼ਿਕਾਰ ਹੋਕੁੜੀ ਦੀ ਮਾਂ ਦਾ ਕਹਿਣਾ ਹੈ ਕਿ ਜਿੰਨ ਜਾਂਦੇ ਸਮੇਂ ਨਲਕੇ ਦੀ ਹੱਥੀ ਦੋਹਰੀ ਕਰ ਗਿਆਇੱਕ ਬੰਦਾ ਕਹਿੰਦਾ, ਜਿੰਨ ਜਾਂਦੇ ਸਮੇਂ ਰਿੱਛ ਬਣ ਗਿਆ ਤੇ ਗੁੱਟ ਜ਼ਖਮੀ ਕਰ ਗਿਆ ਚਲੋ ਹੁਣ ਆਪਾਂ ਉਨ੍ਹਾਂ ਨੂੰ ਬੁਲਾ ਕੇ ਸਵਾਲ ਜਵਾਬ ਕਰਦੇ ਹਾਂ ਤੇ ਉਨ੍ਹਾਂ ਨੂੰ ਝੂਠੇ ਸਾਬਤ ਕਰਦੇ ਹਾਂ

ਕੱਟਿਆਂ ਦੇ ਵਪਾਰੀ ਨੂੰ ਮੈਂ ਕਿਹਾ, “ਰਿੱਛ ਬਣਿਆ ਜਿੰਨ ਤੇਰਾ ਗੁੱਟ ਜ਼ਖਮੀ ਕਰ ਗਿਆ, ਤੁਸੀਂ ਆਪਣੇ ਗੁੱਟ ’ਤੇ ਜਿਸ ਡਾਕਟਰ ਤੋਂ ਪੱਟੀਆਂ ਕਰਾਈਆਂ, ਉਸਦਾ ਪਤਾ ਦੱਸੋ।”

ਉਸ ਬੰਦੇ ਦੇ ਗੁੱਟ ’ਤੇ ਜਖਮ ਦੇ ਨਿਸ਼ਾਨ ਨਹੀਂ ਸਨਉਸਦਾ ਝੂਠ ਸਪਸ਼ਟ ਸੀਫਿਰ ਅਸੀਂ ਜਿੰਨ ਦੀ ਅਫਵਾਹ ਫੈਲਾ ਕੇ ਜਿੰਨ ਦਾ ਡਰ ਪੈਦਾ ਕਰਨ ਵਾਲੀ ਕੁੜੀ ਦੀ ਮਾਂ ਤੋਂ ਪੁੱਛਿਆ, ਤੁਸੀਂ ਕਹਿੰਦੇ ਹੋ, ਜਦੋਂ ਤੁਸੀਂ ਕੁੜੀ ਕੋਲ ਗਏ, ਜਿੰਨ ਭਜ ਗਿਆ ਤੇ ਜਾਂਦੇ ਸਮੇਂ ਨਲਕੇ ਦੀ ਹੱਥੀ ਦੋਹਰੀ ਕਰ ਗਿਆਸਾਨੂੰ ਉਹ ਨਲਕੇ ਦੀ ਹੱਥੀ ਦਿਖਾਓ।”

ਉਹ ਡੌਰ ਭੌਰ ਹੋ ਗਈਪੂਰੀ ਘਬਰਾ ਗਈਨਲਕੇ ਦੀ ਦੋਹਰੀ ਹੋਈ ਹੱਥੀ ਲਿਆ ਕੇ ਨਹੀਂ ਦਿਖਾ ਸਕੀਉਸਦਾ ਝੂਠ ਵੀ ਨੰਗੇ ਚਿੱਟੇ ਦਿਨ ਦੀ ਤਰ੍ਹਾਂ ਸਪਸ਼ਟ ਸੀ

ਮੈਂ ਫਿਰ ਪਿੰਡ ਦੀ ਪੰਚਾਇਤ ਅਤੇ ਇਕੱਠੇ ਹੋਏ ਲੋਕਾਂ ਨੂੰ ਕਿਹਾ, “ਭੂਤ ਪਰੇਤ ਨਾਂ ਦੀ ਕੋਈ ਚੀਜ਼ ਇਸ ਦੁਨੀਆਂ ਵਿੱਚ ਨਹੀਂਸਭ ਕਲਪਿਤ ਹਨਇਹ ਅਖੌਤੀ ਸਿਆਣੇ ਆਪਣੇ ਮਤਲਬ ਲਈ ਤੁਹਾਡੇ ਅੰਦਰ ਇਨ੍ਹਾਂ ਦਾ ਡਰ ਪੈਦਾ ਕਰਕੇ ਤੁਹਾਡੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਕਰਦੇ ਹਨ। ਉਹ ਡਰਾਈ ਜਾਂਦੇ ਹਨ, ਤੁਸੀਂ ਡਰੀ ਜਾਂਦੇ ਹੋ। ਉਹ ਲੁੱਟੀ ਜਾਂਦੇ ਹਨ, ਤੁਸੀਂ ਲੁੱਟ ਕਰਾਈ ਜਾਂਦੇ ਹੋਨਾ ਔਰਤ ਵਿੱਚ ਕੋਈ ਪੀਰ, ਦੇਵੀ ਵਗੈਰਾ ਪਰਗਟ ਹੋਈਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਝੂਠੀਆਂ ਸਾਬਤ ਹੋਈਆਂ, ਕਿਸੇ ਵੀ ਪਰਚਾਰੀ ਚੀਜ਼ ਦਾ ਸਬੂਤ ਨਹੀਂ ਮਿਲਿਆ ਅਸੀਂ ਸੁਣੀ-ਸੁਣਾਈ ਗੱਲ ਦੀ ਪਰਖ ਕਰਦੇ ਹਾਂ, ਅੱਖਾਂ ਬੰਦ ਕਰਕੇ ਨਹੀਂ ਮੰਨਦੇਪਰਖ ਕਰਨਾ ਹੀ ਤਰਕਸ਼ੀਲਤਾ ਹੈਤੁਸੀਂ ਵੀ ਪਾਰਖੂ ਬਣੋਲਾਈਲੱਗਤਾ, ਅੰਧਵਿਸ਼ਵਾਸ ਤਿਆਗੋ ਆਪਣੀ ਸੋਚ ਨੂੰ ਵਿਗਿਆਨਕ ਬਣਾਓ

ਦੂਜੇ ਸਾਥੀਆਂ ਨੇ ਵੀ ਆਪਣੇ ਵਿਚਾਰ ਰੱਖੇ ਤੇ ਲੋਕਾਂ ਨੂੰ ਜਿੰਨ ਦੇ ਭੈਅ ਤੋਂ ਮੁਕਤ ਕੀਤਾਪਰਾਪਤ ਕੀਤੀ ਜਾਣਕਾਰੀ ਅਨੁਸਾਰ ਖਨੌਰੇ ਪਿੰਡ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਜਿੰਨ ਦਾ ਖੌਫ ਸੀਜਿਹੜਾ ਸਾਡੇ ਜਾਣ ਉਪਰੰਤ ਖਤਮ ਸੀ ਤੇ ਲੋਕਾਂ ਨੇ ਭੈਅ ਮੁਕਤ ਹੋ ਕੇ ਸੌਖਾ ਸਾਹ ਲੈਣਾ ਸ਼ੁਰੂ ਕਰ ਦਿੱਤਾ ਸੀਲੋਕ ਸਾਡੀ ਵਿਗਿਆਨਕ ਵਿਆਖਿਆ ਅਤੇ ਪੜਤਾਲ ਤੋਂ ਪੂਰੇ ਸੰਤੁਸ਼ਟ ਅਤੇ ਖੁਸ਼ ਸਨਉਨ੍ਹਾਂ ਦੇ ਮੁਰਝਾਏ ਚਿਹਰੇ ਖਿੜ ਗਏ ਸਨਲੋਕਾਂ ਦੇ ਦਿਲ ਦਿਮਾਗ ਤੋਂ ਜਿੰਨ ਦਾ ਡਰ ਸਾਫ਼ ਕਰਕੇ ਅਸੀਂ ਉੱਥੋਂ ਚਾਲੇ ਪਾ ਦਿੱਤੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮਾਸਟਰ ਪਰਮ ਵੇਦ

ਮਾਸਟਰ ਪਰਮ ਵੇਦ

Sangrur, Punjab, India.
Whatsapp: (91 - 94174 - 22349)
Email: (1954param@gmail.com)