“ਇਲਾਇਚੀ ਅਤੇ ਗਰਮ ਪਾਣੀ ਦਾ ਉਪਯੋਗ ਤੇਜ਼ਾਬੀਅਤ ’ਤੇ ਕੰਟਰੋਲ ਪਾਉਣ ਲਈ ਵੀ ਬਹੁਤ ਹੀ ...”
(6 ਅਗਸਤ 2025)
ਉਸ ਰੱਬ ਨੇ ਦੁਨੀਆ ਵਿੱਚ ਕੋਈ ਵੀ ਚੀਜ਼ ਬੇਮਕਸਦ ਨਹੀਂ ਬਣਾਈ। ਸਾਡੇ ਰਸੋਈ ਘਰ ਵਿੱਚ ਅਜਿਹੀਆਂ ਕਈ ਵਸਤੂਆਂ ਮੌਜੂਦ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਆਮ ਮਸਾਲਿਆਂ ਵਿੱਚ ਗਿਣ ਲੈਂਦੇ ਹਾਂ, ਪਰ ਜਦੋਂ ਸਾਨੂੰ ਉਹਨਾਂ ਦੇ ਲਾਭਾਂ ਬਾਰੇ ਪਤਾ ਲਗਦਾ ਹੈ ਤਾਂ ਅਕਲ ਹੈਰਾਨ ਰਹਿ ਜਾਂਦੀ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਛੋਟੀ ਇਲਾਇਚੀ ਅਤੇ ਕੋਸਾ ਗਰਮ ਪਾਣੀ ਪੀਣ ਦੇ ਅਦਭੁਤ ਫ਼ਾਇਦਿਆਂ ਦੇ ਬਾਰੇ। ਹਲਕੇ ਹਰੇ ਰੰਗ ਦੀ ਵਿਖਾਈ ਦੇਣ ਵਾਲੀ ਇਲਾਇਚੀ ਅਤੇ ਉਸਦੇ ਨਾਲ ਕੋਸਾ ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੇ ਲਾਭਾਂ ਬਾਰੇ ਜਦੋਂ ਮੈਂ ਪੜ੍ਹਿਆ ਤਾਂ ਮੈਂ ਇੱਕਦਮ ਹੈਰਾਨ ਰਹਿ ਗਿਆ।
ਮਾਹਿਰਾਂ ਅਨੁਸਾਰ ਜੇਕਰ ਅਸੀਂ ਇਲਾਇਚੀ ਅਤੇ ਗਰਮ ਪਾਣੀ ਨੂੰ ਰੋਜ਼ਾਨਾ ਵਰਤਦੇ ਹਾਂ ਤਾਂ ਇਸ ਸਧਾਰਣ ਜਿਹੇ ਟੋਟਕੇ ਦੇ ਜਿਹੜੇ ਫਾਇਦੇ ਸਾਹਮਣੇ ਆਉਂਦੇ ਹਨ ਉਹ ਵਾਕਈ ਬੇਮਿਸਾਲ ਹਨ। ਆਮ ਜਿਹੀ ਲੱਗਣ ਵਾਲੀ ਇਲਾਇਚੀ, ਜੋ ਲਗਭਗ ਹਰ ਰਸੋਈ ਘਰ ਵਿੱਚ ਆਮ ਮਿਲ ਜਾਂਦੀ ਹੈ, ਸਿਰਫ਼ ਖਾਣਿਆਂ ਦੀ ਖੁਸ਼ਬੂ ਜਾਂ ਸਵਾਦ ਲਈ ਹੀ ਨਹੀਂ, ਬਲਕਿ ਇਹ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਇਲਾਇਚੀ ਨੂੰ ਚਬਾ ਕੇ ਉੱਤੋਂ ਦੀ ਗਰਮ ਪਾਣੀ ਪੀਣਾ ਭਾਵੇਂ ਇੱਕ ਛੋਟਾ ਜਿਹਾ ਕਾਰਜ ਲਗਦਾ ਹੈ, ਪਰ ਇਸਦੇ ਸਾਡੇ ਜਿਸਮ ਨੂੰ ਮਿਲਣ ਲਾਭ ਯਕੀਨਨ ਚੌਂਕਾਉਣ ਵਾਲੇ ਹਨ। ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਉਹ ਹਰ ਖਾਣੇ ਤੋਂ ਬਾਅਦ ਇੱਕ ਇਲਾਇਚੀ ਚਬਾ ਕੇ ਅੱਧਾ ਗਿਲਾਸ ਨੀਮ-ਗਰਮ ਪਾਣੀ ਪੀ ਲੈਣ ਤਾਂ ਕੁਝ ਹੀ ਦਿਨਾਂ ਵਿੱਚ ਹਾਜ਼ਮੇ ਦਾ ਸਿਸਟਮ ਠੀਕ ਹੋ ਜਾਵੇਗਾ ਅਤੇ ਕਬਜ਼ ਖ਼ਤਮ ਹੋ ਜਾਵੇਗੀ।
ਇਸਦੇ ਨਾਲ ਹੀ ਇਹ ਉਕਤ ਢੰਗ ਨਾਲ ਲਈ ਗਈ ਇਲਾਇਚੀ ਸਾਡੀ ਆਂਤੜੀਆਂ ਦੀ ਸੋਜਸ਼ ਨੂੰ ਘਟਾਉਣ ਲਈ ਲਾਭਦਾਇਕ ਸਿੱਧ ਹੁੰਦੀ ਹੈ। ਅਸਲ ਵਿੱਚ ਇਲਾਇਚੀ ਦੇ ਤੱਤ ਆਂਤੜੀਆਂ ਨੂੰ ਅਰਾਮ ਦਿੰਦੇ ਹਨ, ਜਦਕਿ ਗਰਮ ਪਾਣੀ ਉਸਦੇ ਪ੍ਰਭਾਵ ਨੂੰ ਹੋਰ ਵਧਾ ਦਿੰਦਾ ਹੈ ਅਤੇ ਇਸਦੀ ਵਰਤੋਂ ਗੈਸ, ਸੋਜ ਅਤੇ ਅਫਾਰਾ ਆਦਿ ਨੂੰ ਵੀ ਦੂਰ ਕਰਦੀ ਹੈ।
ਇਲਾਇਚੀ ਅਤੇ ਗਰਮ ਪਾਣੀ ਦਾ ਉਪਯੋਗ ਤੇਜ਼ਾਬੀਅਤ ’ਤੇ ਕੰਟਰੋਲ ਪਾਉਣ ਲਈ ਵੀ ਬਹੁਤ ਹੀ ਲਾਭਕਾਰੀ ਹੈ। ਇਹ ਮਿਹਦੇ ਦੇ ਤੇਜ਼ਾਬ ਨੂੰ ਸੰਤੁਲਿਤ ਕਰਦਾ ਹੈ ਅਤੇ ਸੀਨੇ ਦੀ ਜਲਣ ਜਾਂ ਬਦਹਜ਼ਮੀ ਤੋਂ ਵੀ ਤੁਰੰਤ ਆਰਾਮ ਦਿੰਦਾ ਹੈ।
ਜਿਨ੍ਹਾਂ ਨੂੰ ਵਾਲਾਂ ਦੇ ਝੜਨ ਦੀ ਸਮੱਸਿਆ ਰਹਿੰਦੀ ਹੈ, ਉਹਨਾਂ ਲਈ ਵੀ ਇਹ ਨੁਸਖਾ ਲਾਭਦਾਇਕ ਹੈ। ਇਲਾਇਚੀ ਵਿੱਚ ਮੌਜੂਦ ਐਂਟੀ ਆਕਸੀਡੈਂਟਸ ਅਤੇ ਗਰਮ ਪਾਣੀ ਦੀ ਲਾਹਾ ਵਾਲਾਂ ਦੀ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਸਮੇਂ ਦੇ ਨਾਲ ਨਾਲ ਵਾਲ ਝੜਨੇ ਘੱਟ ਹੋ ਜਾਂਦੇ ਹਨ।
ਸਾਹ ਦੀ ਬਦਬੂ ਦੂਰ ਕਰਨ ਵਿੱਚ ਵੀ ਇਹ ਨੁਸਖਾ ਬਹੁਤ ਹੀ ਲਾਭਦਾਇਕ ਸਿੱਧ ਹੁੰਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਲਾਇਚੀ ਇੱਕ ਕੁਦਰਤੀ ਮਾਊਥ ਫਰੈਸ਼ਨਰ ਹੈ ਅਤੇ ਉਸ ਤੋਂ ਬਾਅਦ ਗਰਮ ਪਾਣੀ ਪੀਣ ਨਾਲ ਮੂੰਹ ਦੀ ਬਦਬੂ ਮੁਕੰਮਲ ਤੌਰ ’ਤੇ ਖ਼ਤਮ ਹੋ ਜਾਂਦੀ ਹੈ।
ਇਸਦੇ ਨਾਲ ਇਹ ਨੁਸਖਾ ਖੂ਼ਨ ਦੀ ਗਤੀ ਨੂੰ ਵੀ ਸੁਧਾਰਦਾ ਹੈ। ਇਹ ਸਰਦਰਦ, ਥਕਾਵਟ ਅਤੇ ਮਾਨਸਿਕ ਤਣਾਅ ਨੂੰ ਘਟਾਉਣ ਵਿੱਚ ਵੀ ਸਹਾਈ ਸਿੱਧ ਹੁੰਦਾ ਹੈ।
ਬਾਕੀ ਇਸ ਨੂੰ ਜੇਕਰ ਗਰਮ ਦੁੱਧ ਦੇ ਨਾਲ ਕੋਈ ਕਮਜ਼ੋਰ ਵਿਅਕਤੀ ਲੈਂਦਾ ਹੈ ਤਾਂ ਨੁਸਖਾ ਉਸਦੀ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਵੀ ਕਾਫ਼ੀ ਲਾਹੇਵੰਦ ਸਿੱਧ ਹੋ ਸਕਦਾ ਹੈ।
ਵਰਤਣ ਦਾ ਢੰਗ: ਹਰ ਰੋਜ਼ ਖਾਣੇ ਤੋਂ ਬਾਅਦ ਇੱਕ ਇਲਾਇਚੀ ਚਬਾਓ। ਫਿਰ ਨੀਮ-ਗਰਮ (ਕੋਸੇ) ਪਾਣੀ ਦਾ ਅੱਧਾ ਗਿਲਾਸ ਪੀ ਲਵੋ। ਇਸ ਨੂੰ ਦਿਨ ਵਿੱਚ ਇੱਕ ਵਾਰੀ ਕਰਨਾ ਕਾਫ਼ੀ ਹੈ।
ਅੰਤ ਵਿੱਚ - ਇਹ ਯਾਦ ਰੱਖੋ ਕਿ ਇਹ ਇੱਕ ਕੁਦਰਤੀ ਤੇ ਸੁਰੱਖਿਅਤ ਘਰੇਲੂ ਨੁਸਖਾ ਹੈ, ਜੋ ਰੋਜ਼ਾਨਾ ਦੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼, ਤੇਜ਼ਾਬੀਅਤ, ਬਦਹਜ਼ਮੀ, ਸਾਹ ਦੀ ਬਦਬੂ ਅਤੇ ਵਾਲਾਂ ਦੇ ਝੜਨ ਦੀ ਸਮੱਸਿਆ ਵਿੱਚ ਲਾਭਦਾਇਕ ਸਿੱਧ ਹੋ ਸਕਦਾ ਹੈ। ਨਿਰੰਤਰਤਾ ਨਾਲ ਇਸਤੇਮਾਲ ਕਰੋ ਅਤੇ ਨਤੀਜੇ ਦੇਖ ਕੇ ਆਪ ਹੈਰਾਨ ਹੋ ਜਾਵੋਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (